ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ giloy is like nectar for-health
ਆਯੂਰਵੈਦ ‘ਚ 50 ਤੋਂ ਜ਼ਿਆਦਾ ਸਾਧਾਰਨ ਅਤੇ ਮੁਸ਼ਕਲ ਬਿਮਾਰੀਆਂ ‘ਚ ਗਿਲੋਇ ਪਾਣੀ ਭਾਵ ਅਮ੍ਰਿਤਾ ਦੀ ਵਰਤੋਂ ਇਕੱਲੇ ਜਾਂ ਹੋਰ ਜੜ੍ਹੀ ਬੂਟੀਆਂ ਨਾਲ ਕਰਨ ਦਾ ਬਿਓਰਾ ਮਿਲਦਾ ਹੈ ਦੁਨੀਆਂ ਭਰ ਦੇ ਵਿਗਿਆਨਕਾਂ ਨੇ ਅਮ੍ਰਿਤਾ ਦੇ ਗੁਣਾਂ ਅਤੇ ਉਪਯੋਗਾਂ ‘ਤੇ ਰਿਸਰਚ ਕਰਕੇ ਪਾਇਆ ਹੈ
ਕਿ ਅਮ੍ਰਿਤਾ ‘ਚ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਭਾਵ ਰੋਗਾਂ ਨਾਲ ਲੜਨ ਦੀ ਸਮੱਰਥਾ (ਇਮਿਊਨਿਟੀ) ਵਧਾਉਣ ਦੇ ਵਸ਼ਿਸ਼ਟ ਗੁਣ ਹਨ, ਜਿਸ ਦੇ ਕਾਰਨ ਇਹ ਕਈ ਰੋਗਾਂ ‘ਚ ਪ੍ਰਭਾਵਸ਼ਾਲੀ ਹਨ
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਅਪਾਮਾਰਗ ਦੀ ਜੜ੍ਹ ਅਤੇ ਦਰਖੱਤ ਦੇ ਕਈ ਫਾਇਦੇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
Table of Contents
ਅਮ੍ਰਿਤ ਵਰਗੇ ਗੁਣਾਂ ਨਾਲ ਭਰੀ ਹੋਣ ਨਾਲ ਇਸ ਨੂੰ ਅਮ੍ਰਿਤਾ ਕਿਹਾ ਗਿਆ ਹੈ
ਲੀਵਰ ਡਿਜੀਜ਼:
ਵਿਜ਼ੂਅਲ ਇਨਫੈਕਸ਼ਨ, ਖਾਣ-ਪੀਣ ਦੀ ਗੜਬੜੀ ਜਾਂ ਹੋਰ ਕਾਰਨਾਂ ਕਾਰਨ ਲੀਵਰ ਦੀ ਕਿਰਿਆ ਗੜਬੜਾਉਂਦੀ ਹੈ ਗੈਸ ਬਣਦੀ ਹੈ, ਭੁੱਖ ਘੱਟ ਹੋ ਜਾਂਦੀ ਹੈ ਖਾਣ ਤੋਂ ਬਾਅਦ ਪੇਟ ‘ਚ ਭਾਰੀਪਣ ਹੋਣ ਲੱਗਦਾ ਹੈ ਕਈ ਆਧੁਨਿਕ ਦਵਾਈਆਂ ਵੀ ਲੀਵਰ ਲਈ ਹਾਨੀਕਾਰ ਹਨ ਪਿੱਤ ਬਣਨਾ ਅਤੇ ਪਿੱਤ ਬਹਾਵ ‘ਚ ਰੁਕਾਵਟ ਨਾਲ ਪੀਲੀਆ ਜਾਂ ਜਾਨਡਿਸ ਹੋ ਸਕਦਾ ਹੈ ਆਯੂਰਵੈਦ ‘ਚ ਲੀਵਰ ਨੂੰ ਐਕਟਿਵ ਕਰਨ ਲਈ ਕਈ ਦਵਾਈਆਂ ਹਨ, ਜਿਨ੍ਹਾਂ ‘ਚ ਅਮ੍ਰਿਤਾ ਮੁੱਖ ਹੈ ਇਹ ਲੀਵਰ ਦੀ ਹਰ ਗੜਬੜੀ ਠੀਕ ਕਰਨ ‘ਚ ਸਹਾਇਕ ਹੈ ਇਹ ਗੱਲ ਆਯੂਰਵੈਦ ਨਾਲ ਰਿਸਰਚ ‘ਚ ਵੀ ਸਿੱਧ ਹੋ ਚੁੱਕੀ ਹੈ
ਕੈਂਸਰ:
ਕੈਂਸਰ ਦੇ ਇਲਾਜ ‘ਚ ਕੀਮੋਥੇਰੈਪੀ ਅਤੇ ਰੇਡੀਓਥੇਰੈਪੀ ਇਲਾਜ ਕੀਤਾ ਜਾਂਦਾ ਹੈ ਇਨ੍ਹਾਂ ਨਾਲ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ-ਭੁੱਖ ਘੱਟ ਲੱਗਣਾ, ਪਾਚਣ ਕਿਰਿਆ ‘ਚ ਗੜਬੜੀ, ਸਫੈਦ ਅਤੇ ਲਾਲ ਖੂਨ ਕਣਾਂ ਦਾ ਘੱਟ ਹੋਣਾ ਆਦਿ ਅਮ੍ਰਿਤਾ ਇਮਿਊਨਿਟੀ ਵਧਾਉਣ ਨਾਲ ਹੀ ਰੈੱਡ ਬੋਨ ਮੈਰੋ ਦੀ ਐਕਟਿਵਤਾ ਵਧਾਉਂਦਾ ਹੈ
ਸ਼ੂਗਰ:
ਸ਼ੂਗਰ ਰੋਗੀਆਂ ‘ਚ ਬਲੱਡ ਸ਼ੂਗਰ ਲੇਵਲ ਘੱਟ ਕਰਨ ‘ਚ ਅਮ੍ਰਿਤਾ ਦਾ ਤਨਾ, ਪੱਤੀਆਂ ਅਤੇ ਜੜ ਉਪਯੋਗੀ ਹੈ ਸ਼ੂਗਰ ਕਾਰਨ ਰੋਗੀਆਂ ਦੀ ਕਿਡਨੀ, ਲੀਵਰ ਅਤੇ ਹੋਰ ਅੰਗਾਂ ‘ਤੇ ਬੁਰਾ ਅਸਰ ਪੈਂਦਾ ਹੈ ਅਮ੍ਰਿਤਾ ਦੀ ਵਰਤੋਂ ਨਾਲ ਸ਼ੂਗਰ ਕਾਰਨ ਹੋਣ ਵਾਲੇ ਬੁਰੇ ਅਸਰ ਘੱਟ ਹੋ ਸਕਦੇ ਹਨ
ਫਾਈਬਰਾਇਡ:
ਰੋਗ ਦੀ ਸ਼ੁਰੂਆਤੀ ਅਵਸਥਾ ‘ਚ ਜਦੋਂ ਗੰਢ ਛੋਟੀ ਹੋਵੇ, ਉਦੋਂ ਛੇ ਮਹੀਨੇ ਤੱਕ ਅੰਮ੍ਰਿਤਾ ਦੀ ਵਰਤੋਂ ਸਵੇਰੇ ਸ਼ਾਮ ਕਰਨ ਨਾਲ ਸਮੱਸਿਆ ਖ਼ਤਮ ਹੁੰਦੀ ਹੈ ਅਤੇ ਮਹਾਂਵਾਰੀ ਵੀ ਸਾਧਾਰਨ ਹੋ ਜਾਂਦੀ ਹੈ
ਸੋਰਾਇਸਿਸ:
ਇਹ ਕਠਿਨ ਚਰਮ ਰੋਗ ਹੈ ਲੰਮੇ ਸਮੇਂ ਤੱਕ ਅਮ੍ਰਿਤਾ ਲਾਉਣ ਅਤੇ ਸੇਵਨ ਨਾਲ ਲਾਭ ਹੁੰਦਾ ਹੈ ਨਾਲ ਹੀ ਕੁਟਕੀ, ਕੂਟਜ਼, ਮੰਜ਼ਿਠ, ਨਿੰਮ, ਤੀਸੀ ਆਦਿ ਦੀ ਵਰਤੋਂ ਨਾਲ ਹੀ ਖਾਣ-ਪੀਣ ‘ਚ ਪਰਹੇਜ਼ ਤੋਂ ਰਾਹਤ ਮਿਲਦੀ ਹੈ
ਆਮਵਾਤ:
ਰੂਮੇਟਾਇਡ ਆਰਥਰਾਈਟਿਸ ਖਤਰਨਾਕ ਰੋਗ ਹੈ ਜੋ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ ਹੈ ਇਸ ਦੇ ਇਲਾਜ ‘ਚ ਜ਼ਿਆਦਾ ਮਾਤਰਾ ‘ਚ ਅੰਮ੍ਰਿਤਾ ਦੇ ਨਾਲ ਸੌਂਠ ਜਾਂ ਅਦਰਕ ਦੀ ਵਰਤੋਂ ਲਗਾਤਾਰ ਕਰਨ ਨਾਲ ਰੋਗੀ ਦੇ ਕਸ਼ਟ ਕਾਫ਼ੀ ਘੱਟ ਹੋ ਜਾਂਦੇ ਹਨ
ਕਿਡਨੀ ਅਤੇ ਪੇਸ਼ਾਬ ਰੋਗ:
ਕਿਡਨੀ ਦੀ ਗੜਬੜੀ ਦੀ ਸ਼ੁਰੂਆਤ ‘ਚ ਹੀ ਅੰਮ੍ਰਿਤਾ ਦੀ ਵਰਤੋਂ ਨਾਲ ਕਾਫੀ ਹੱਦ ਤੱਕ ਕਿਡਨੀ ਠੀਕ ਹੁੰਦੀ ਹੈ ਮਹਿਲਾਵਾਂ ਨੂੰ ਸੰਕਰਮਣ ਕਾਰਨ ਵਾਰ-ਵਾਰ ਪੇਸ਼ਾਬ ‘ਚ ਜਲਨ ਅਤੇ ਜਲਦੀ-ਜਲਦੀ ਪੇਸ਼ਾਬ ਆਉਣ ਦੀ ਸ਼ਿਕਾਇਤ ਹੁੰਦੀ ਹੈ ਐਂਟੀਬਾਇਓਟਿਕ ਦਵਾਈਆਂ ਨਾਲ ਲਾਭ ਹੁੰਦਾ ਹੈ ਪਰ ਕੁਝ ਦਿਨਾਂ ਬਾਅਦ ਇਨਫੈਕਸ਼ਨ ਹੋ ਜਾਂਦਾ ਹੈ ਅੰਮ੍ਰਿਤਾ ਦੀ ਵਰਤੋਂ ਲਗਾਤਾਰ ਕੁਝ ਮਹੀਨਿਆਂ ਤੱਕ ਕਰਨ ਨਾਲ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਅੰਮ੍ਰਿਤਾ ਦੇ ਨਾਲ ਪੁਨਰਨਵਾ, ਗੋਖਰੂ ਅਤੇ ਵਰੁਣ ਛਾਲ ਦੀ ਵਰਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ
ਥ੍ਰਾਮਬੋਸਾਇਟੋਪੀਨੀਆ:
ਇਸ ਰੋਗ ‘ਚ ਖੂਨ ਵਹਿਣ ਨੂੰ ਰੋਕਣ ਵਾਲੇ ਪਲੇਟਲੈਟ ਨਾਮਕ ਖੂਨ ਕੋਸ਼ਿਕਾਵਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ ਅੰਮ੍ਰਿਤਾ ਦੀ ਵਰਤੋਂ ਨਾਲ ਪਲੇਟਲੈਟ ਦੀ ਗਿਣਤੀ ਦੋ-ਤਿੰਨ ਹਫ਼ਤਿਆਂ ‘ਚ ਵਧਣ ਲੱਗਦੀ ਹੈ ਅਜਿਹਾ ਸੈਂਕੜੇ ਰੋਗੀਆਂ ‘ਚ ਵਰਤੋਂ ਨਾਲ ਦੇਖਿਆ ਗਿਆ ਹੈ
ਹੱਡੀ ਟੁੱਟਣ ‘ਤੇ:
ਹੱਡੀ ਟੁੱਟਣ ‘ਤੇ ਪਲਾਸਟਰ ਨਾਲ ਅੰਮ੍ਰਿਤਾ ਦੀ ਵਰਤੋਂ ਦੋ ਹਫ਼ਤੇ ਤੱਕ ਕਰਨ ਨਾਲ ਟੁੱਟੀ ਹੱਡੀ ਛੇਤੀ ਜੁੜਦੀ ਹੈ ਅਤੇ ਜੋੜ ਮਜ਼ਬੂਤ ਹੁੰਦਾ ਹੈ ਕਈ ਵਾਰ ਹੱਡੀ ਜੁੜਨ ‘ਚ ਪ੍ਰੇਸ਼ਾਨੀ ਆਉਂਦੀ ਹੈ, ਅਜਿਹੀ ਸਥਿਤੀ ‘ਚ ਅੰਮ੍ਰਿਤਾ ਦੀ ਵਰਤੋਂ ਲਾਭਦਾਇਕ ਹੁੰਦੀ ਹੈ ਹੱਡੀ ਟੁੱਟਣ ‘ਤੇ ਰੋਗੀ ਦਾ ਅੰਮ੍ਰਿਤਾ ਦੀ ਵਰਤੋਂ ਦੋ ਹਫ਼ਤੇ ਤੱਕ ਜ਼ਰੂਰ ਕਰਨਾ ਚਾਹੀਦੀ ਹੈ
ਵਿਹਾਰ ਕਰਨ ਦੇ ਤਰੀਕੇ:
ਅੰਮ੍ਰਿਤਾ ਦੇ ਪਰਿਪੱਕ ਤਨੇ ਦਾ ਸਭ ਤੋਂ ਜ਼ਿਆਦਾ ਉਪਯੋਗ ਹੁੰਦਾ ਹੈ ਤਨੇ ਦੀ ਮੋਟਾਈ ਅੰਗੂਠੇ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਪਤਲੇ ਤਨਿਆਂ ‘ਚ ਗੁਣ ਘੱਟ ਹੁੰਦੇ ਹਨ ਅੰਮ੍ਰਿਤਾ ਦਾ ਪੂਰਾ ਲਾਭ ਇਸ ਦੇ ਤਨੇ ਦੇ ਸਵਰਸ ਤੋਂ ਮਿਲਦਾ ਹੈ
ਸਵਰਸ ਤਾਜ਼ਾ ਹੋਵੇ, ਤਾਂ ਚੰਗਾ ਹੈ ਇਸ ਤੋਂ ਇਲਾਵਾ ਅੰਮ੍ਰਿਤਾ ਚੂਰਨ ਅਤੇ ਅੰਮ੍ਰਿਤਾ ਘਨਵਟੀ ਦੇ ਰੂਪ ‘ਚ ਵੀ ਇਸ ਦੀ ਵਰਤੋਂ ਹੁੰਦੀ ਹੈ
-ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.