get rid of black fungus spread in the corners of the house

ਘਰ ਦੇ ਕੋਨਿਆਂ ’ਚ ਪੈਦਾ ਹੁੰਦਾ ਹੈ ਬਲੈਕ ਫੰਗਸ, ਇੰਜ ਪਾਓ ਛੁਟਕਾਰਾ

ਜੇਕਰ ਵਰਖ਼ਾ ਦੇ ਮੌਸਮ ’ਚ ਜ਼ਰਾ ਵੀ ਲਾਪਰਵਾਹੀ ਵਰਤੀ ਜਾਵੇ ਤਾਂ ਬਲੈਕ ਫੰਗਸ ਤੁਹਾਡੇ ਘਰ ’ਚ ਆ ਸਕਦਾ ਹੈ ਵਰਖ਼ਾ ਦੇ ਮੌਸਮ ’ਚ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦਾ ਜ਼ਿਆਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇ ਰਹੇ ਹਾਂ ਜਿਨ੍ਹਾਂ ਨੂੰ ਵਰਖ਼ਾ ਦੌਰਾਨ ਜ਼ਰੂਰੀ ਅਪਣਾਉਣਾ ਚਾਹੀਦਾ ਹੈ

ਤਾਂ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਬਲੈਕ ਫੰਗਸ ਤੋਂ ਕਾਫ਼ੀ ਹੱਦ ਤੱਕ ਬਚੇ ਰਹਿ ਸਕਣ ਵਰਖ਼ਾ ਦੀ ਵਜ੍ਹਾ ਨਾਲ ਮੌਸਮ ’ਚ ਕਾਫ਼ੀ ਨਮੀ ਆ ਜਾਂਦੀ ਹੈ ਜੋ ਬਲੈਕ ਫੰਗਸ ਦੇ ਪੈਦਾ ਹੋਣ ਲਈ ਇੱਕ ਅਨੁਕੂਲ ਮੌਸਮ ਹੈ
ਲ ਜੇਕਰ ਤੁਹਾਡੇ ਘਰ ’ਚ ਵਰਖ਼ਾ ਦੌਰਾਨ ਸੀਲਨ ਆ ਜਾਂਦੀ ਹੈ ਤਾਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ ਜ਼ਿਆਦਾ ਦੇਰ ਤੱਕ ਗਿੱਲੀਆਂ ਰਹਿੰਦੀਆਂ ਹਨ ਤਾਂ ਉਨ੍ਹਾਂ ਦੇ ਅੰਦਰ ਵ੍ਹਾਈਟ ਫੰਗਸ ਦੇ ਨਾਲ ਬਲੈਕ ਫੰਸਗ ਵੀ ਪੈਦਾ ਹੋ ਸਕਦਾ ਹੈ

ਇਸ ਲਈ ਕੁਝ ਅਜਿਹਾ ਇੰਤਜ਼ਾਮ ਕਰੋ ਜਿਸ ਨਾਲ ਦੀਵਾਰਾਂ ਗਿੱਲੀਆਂ ਨਾ ਰਹਿਣ

  • ਗਿੱਲੇ ਕੱਪੜੇ ਜਿਵੇਂ ਕਿ ਤੌਲੀਆ, ਮਾਸਕ, ਰੂਮਾਲ ਜਾਂ ਪੋਚੇ ਆਦਿ ਨੂੰ ਇੱਕ ਨਿਸ਼ਚਿਤ ਜਗ੍ਹਾ ’ਤੇ ਹੀ ਰੱਖੋ ਇਨ੍ਹਾਂ ਨੂੰ ਬੈੱਡ, ਕਿਸੇ ਸਮਾਨ ਦੇ ਉੱਪਰ ਜਾਂ ਕਿਸੇ ਵੀ ਤਾਰ ’ਤੇ ਲਟਕਾਉਣ ਦੀ ਭੁੱਲ ਨਾ ਕਰੋ
  • ਨਹਾਉਣ ਤੋਂ ਬਾਅਦ ਸਰੀਰ ਨੂੰ ਚੰਗੀ ਤਰ੍ਹਾਂ ਪੂੰਝੋ ਜੇਕਰ ਤੁਹਾਨੂੰ ਸਰੋ੍ਹਂ ਦੇ ਤੇਲ ਤੋਂ ਪਰਹੇਜ਼ ਨਹੀਂ ਹੈ ਤਾਂ ਨਹਾਉਣ ਤੋਂ ਬਾਅਦ ਸਰੀਰ ਨੂੰ ਪੂੰਝੋ ਅਤੇ ਫਿਰ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲੈ ਕੇ ਸਰੀਰ ਦੀ ਮਾਲਸ਼ ਕਰੋ
  • ਜੇਕਰ ਤੁਹਾਡੇ ਘਰ ’ਚ ਕੋਰੋਨਾ ਤੋਂ ਰਿਕਵਰ ਹੋਇਆ ਮਰੀਜ਼, ਡਾਈਬਿਟੀਜ਼, ਹਾਰਟ ਜਾਂ ਹਾਈਪਰਟੈਨਸ਼ਨ ਦਾ ਕੋਈ ਮਰੀਜ਼ ਹੈ ਤਾਂ ਉਸ ਦੀ ਡਾਈਟ ਅਤੇ ਲਾਈਫ-ਸਟਾਇਲ ਦਾ ਖਾਸ ਖਿਆਲ ਰੱਖੋ ਇਨ੍ਹਾਂ ਨੂੰ ਗਿੱਲੀਆਂ ਦੀਵਾਰਾਂ, ਬਿਸਤਰ ਜਾਂ ਗਿੱਲੇ ਕੱਪੜਿਆਂ ਵਰਗੀਆਂ ਚੀਜ਼ਾਂ ਤੋਂ ਇੱਕਦਮ ਦੂਰ ਰੱਖੋ
  • ਮਾਸਕ ਨੂੰ ਦੋ ਵਾਰ ਪਹਿਨਣ ਤੋਂ ਬਾਅਦ ਜ਼ਰੂਰ ਧੋਵੋ ਜੇਕਰ ਤੁਹਾਡਾ ਮਾਸਕ ਕਈ ਦਿਨਾਂ ਤੋਂ ਰੱਖਿਆ ਹੋਇਆ ਹੈ ਤਾਂ ਵਰਖ਼ਾ ਦੀ ਨਮੀ ਦੀ ਵਜ੍ਹਾ ਨਾਲ ਉਸ ’ਚ ਫੰਗਸ ਆ ਸਕਦਾ ਹੈ ਇਸ ਲਈ ਮਾਸਕ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾਓ ਅਤੇ ਫਿਰ ਅਲਮਾਰੀ ’ਚ ਸੰਭਾਲੋ
Also Read:  ਭਰਾ-ਭੈਣ ਦੇ ਗੂੜ੍ਹੇ ਪ੍ਰੇਮ ਦਾ ਤਿਉਹਾਰ ਰੱਖੜੀ

ਘਰ ’ਚੋਂ ਫੰਗਸ ਨੂੰ ਚੁਟਕੀਆਂ ਨਾਲ ਹਟਾਓ:

ਨਿੰਬੂ ਕਰੇਗਾ ਮੱਦਦ:

ਦੀਵਾਰ ਤੋਂ ਫੰਗਸ ਨੂੰ ਹਟਾਉਣ ’ਚ ਨਿੰਬੂ ਮੱਦਦਗਾਰ ਹੋ ਸਕਦਾ ਹੈ ਇਸ ਦੇ ਲਈ ਚਾਰ-ਪੰਜ ਨਿੰਬੂ ਦਾ ਰਸ ਕੱਢ ਕੇ ਇਸ ਨੂੰ ਕਿਸੇ ਬੁਰੱਸ਼ ਦੀ ਮੱਦਦ ਨਾਲ ਫੰਗਸ ਵਾਲੀ ਜਗ੍ਹਾ ’ਤੇ ਲਾਓ ਜੇਕਰ ਚਾਹੋਂ ਤਾਂ ਕਿਸੇ ਛੋਟੀ ਸਪਰੇਅ ਬੋਤਲ ’ਚ ਭਰ ਕੇ ਸਪਰੇਅ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਕਿਸੇ ਕੱਪੜੇ ਨਾਲ ਸਾਫ਼ ਕਰ ਦਿਓ ਇਸ ਨਾਲ ਫੰਗਸ ਦੇ ਨਾਲ ਸੀਲਨ ਦੀ ਬਦਬੂ ਤੋਂ ਵੀ ਰਾਹਤ ਮਿਲਦੀ ਹੈ

ਸਿਰਕਾ ਕਰੋ ਇਸਤੇਮਾਲ:

ਦੀਵਾਰਾਂ ਦੀ ਫੰਗਸ ਹਟਾਉਣ ਲਈ ਤੁਸੀਂ ਸਿਰਕੇ ਦੀ ਮੱਦਦ ਲੈ ਸਕਦੇ ਹੋ ਇਸ ਦੇ ਲਈਂ ਤੁਸੀਂ ਅੱਧਾ ਗਿਲਾਸ ਸਿਰਕਾ ਲਓ ਅਤੇ ਉਸ ’ਚ ਬਰਾਬਰ ਦੀ ਮਾਤਰਾ ’ਚ ਪਾਣੀ ਮਿਲਾ ਲਓ ਹੁਣ ਇਸ ਮਿਸ਼ਰਨ ਨੂੰ ਸਪਰੇਅ ਬੋਤਲ ’ਚ ਭਰ ਲਓ ਅਤੇ ਦੀਵਾਰ ’ਤੇ ਫੰਗਸ ਵਾਲੀ ਜਗ੍ਹਾ ’ਤੇ ਸਪਰੇਅ ਕਰੋ ਇਸ ਨੂੰ ਅੱਧੇ ਘੰਟੇ ਤੱਕ ਇੰਜ ਹੀ ਰਹਿਣ ਦਿਓ ਫਿਰ ਸੁੱਕੇ ਕੱਪੜੇ ਨਾਲ ਸਾਫ਼ ਕਰ ਦਿਓ

ਬੇਕਿੰਗ ਸੋਡੇ ਦੀ ਲਓ ਮੱਦਦ:

ਦੀਵਾਰਾਂ ’ਤੇ ਜੰਮੀ ਫੰਗਸ ਨੂੰ ਹਟਾਉਣ ਲਈ ਤੁਸੀਂ ਬੇਕਿੰਗ ਸੋਡੇ ਦੀ ਮੱਦਦ ਲੈ ਸਕਦੇ ਹੋ, ਇਸ ਦੇ ਲਈ ਤੁਸੀਂ ਦੋ ਗਿਲਾਸ ਪਾਣੀ ’ਚ ਦੋ ਚਮਚ ਬੇਕਿੰਗ ਸੋਡਾ ਮਿਲਾ ਲਓ ਇਸ ਨੂੰ ਸਪਰੇਅ ਬੋਤਲ ’ਚ ਪਾ ਕੇ ਫੰਗਸ ਵਾਲੀ ਜਗ੍ਹਾ ’ਤੇ ਸਪੇਰਅ ਕਰੋ ਫਿਰ ਅੱਧੇ ਘੰਟੇ ਬਾਅਦ ਕਿਸੇ ਕੱਪੜੇ ਜਾਂ ਬੁਰੱਸ਼ ਨਾਲ ਸਾਫ਼ ਕਰ ਦਿਓ

ਡਿਟਰਜੈਂਟ ਸਪਰੇਅ ਕਰੋ:

ਇੱਕ ਗਿਲਾਸ ਪਾਣੀ ’ਚ ਇੱਕ ਚਮਚ ਡਿਟਰਜੈਂਟ ਪਾਊਡਰ ਮਿਲਾ ਲਓ ਇਸ ’ਚ ਦੋ ਚਮਚ ਡਿਟਾੱਲ ਜਾਂ ਸੇਵਲਾੱਨ ਦੀ ਵੀ ਮਿਲਾ ਲਓ ਇਸ ਪਾਣੀ ਨਾਲ ਫੰਗਸ ਵਾਲੀ ਜਗ੍ਹਾ ’ਤੇ ਸਪਰੇਅ ਕਰੋ ਅਤੇ ਇੱਕ ਘੰਟੇ ਬਾਅਦ ਕੱਪੜੇ ਨਾਲ ਸਾਫ਼ ਕਰ ਦਿਓ

Also Read:  15 Lines on Dussehra in Punjabi | ਬੁਰਾਈ 'ਤੇ ਅੱਛਾਈ ਦਾ ਪ੍ਰਤੀਕ ਦੁਸਹਿਰਾ

ਟੀ ਟ੍ਰੀ ਆਇਲ ਨਾਲ ਕਰੋ ਸਾਫ਼:

ਟੀ ਟ੍ਰੀ ਆਇਲ ਦਾ ਇਸਤੇਮਾਲ ਵੀ ਦੀਵਾਰਾਂ ’ਤੇ ਲੱਗੀ ਫੰਗਸ ਨੂੰ ਹਟਾਉਣ ਲਈ ਕੀਤਾ ਜਾ ਸਕਦਾ ਹੈ ਇਸ ਦੇ ਲਈ ਇੱਕ ਗਿਲਾਸ ਪਾਣੀ ’ਚ ਤਿੰਨ-ਚਾਰ ਚਮਚ ਟੀ ਟ੍ਰੀ ਆਇਲ ਮਿਲਾ ਲਓ ਇਸ ਨੂੰ ਸਪਰੇਅ ਬੋਤਲ ’ਚ ਭਰ ਕੇ ਫੰਗਸ ਵਾਲੀ ਜਗ੍ਹਾ ’ਤੇ ਸਪਰੇਅ ਕਰੋ ਇਸ ਦੇ ਇੱਕ ਘੰਟੇ ਬਾਅਦ ਕਿਸੇ ਕੱਪੜੇ ਨਾਲ ਸਾਫ਼ ਕਰ ਦਿਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ