ਰਾਤ ਨੂੰ ਸੋਣ ਤੋਂ ਪਹਿਲਾਂ ਕਰੋ ਨਮਕ ਦੇ ਪਾਣੀ ਨਾਲ ਕੁੱਰਲੀ
ਨਮਕ ਦੇ ਪਾਣੀ ਨਾਲ ਕੁਰਲੀ ਕਰਨਾ ਕਾਫ਼ੀ ਫਾਇਦੇਮੰਦ ਹੁੰਦਾ ਹੈ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਦੇ ਬਾਰੇ ਘਰ ਦੇ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਹੋਵੇਗਾ ਗਲਾ ਖਰਾਬ ਹੋਣ ’ਤੇ ਜਾਂ ਖਰਾਸ਼ ਹੋਣ ’ਤੇ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਦਾ ਨੁਸਖਾ ਤਾਂ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਪਰ ਕੀ ਤੁਹਾਨੂੰ ਪਤਾ ਹੈ
ਕਿ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਨਾਲ ਸਬੰਧਿਤ ਕਈ ਸਮੱਸਿਆਵਾਂ ਵੀ ਆਸਾਨੀ ਨਾਲ ਦੂਰ ਹੋ ਸਕਦੀਆਂ ਹਨ ਨਮਕ ਦੇ ਪਾਣੀ ਨਾਲ ਕੁਰਲੀ ਕਰਨਾ ਓਰਲ ਹਾਈਜ਼ੀਨ ਅਤੇ ਪੇਟ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ ਅਜਿਹਾ ਲਗਾਤਾਰ ਕਰਨ ਨਾਲ ਤੁਸੀਂ ਸਰਦੀ, ਫਲੂ ਅਤੇ ਇੰਫੈਕਸ਼ਨ ਤੋਂ ਦੂਰ ਰਹਿ ਸਕਦੇ ਹੋ
Also Read :-
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ
- ਗਰਮ ਪਾਣੀ ਦੇ ਫਾਇਦੇ
Table of Contents
ਆਓ ਜਾਣਦੇ ਹਾਂ ਰਾਤ ਨੂੰ ਸੋਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਦੇ ਫਾਇਦਿਆਂ ਦੇ ਬਾਰੇ
ਮੂੰਹ ਦੇ ਛਾਲੇ ਠੀਕ ਕਰਨ ’ਚ ਮੱਦਦਗਾਰ:
ਰਾਤ ਨੂੰ ਸੋਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ’ਚ ਮੱਦਦ ਮਿਲਦੀ ਹੈ ਮੂੰਹ ਦੇ ਛਾਲੇ ਹੋਣ ’ਤੇ ਨਮਕ ਵਾਲੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦਾ ਨੈਚੂਰਲ ਪੀਐੱਚ ਬਣਿਆ ਰਹਿੰਦਾ ਹੈ
ਸਾਹਾਂ ਦੀ ਬਦਬੂ ਤੋਂ ਰਾਹਤ:
ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਸਾਹ ਦੀ ਬਦਬੂ ਤੋਂ ਰਾਹਤ ਮਿਲ ਸਕਦੀ ਹੈ ਆਪਣੀ ਇਸ ਸਮੱਸਿਆਂ ਤੋਂ ਬਚਣ ਲਈ ਕਈ ਤਰ੍ਹਾਂ ਮਾਊਥ ਫਰੈਸ਼ਨਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਮਹਿੰਗੇ ਹੋਣ ਦੇ ਨਾਲ ਕਈ ਵਾਰ ਸਵਾਦ ’ਚ ਵੀ ਖਰਾਬ ਹੁੰਦੇ ਹਨ ਅਜਿਹੇ ’ਚ ਤੁਸੀਂ ਇਸ ਨੈਚੂਰਲ ਤਰੀਕੇ ਨਾਲ ਮੂੰਹ ਦੀ ਬਦਬੂ ਆਸਾਨੀ ਨਾਲ ਦੂਰ ਕਰ ਸਕਦੇ ਹੋ ਨਮਕ ਦੇ ਪਾਣੀ ਨਾਲ ਕੁਰਲੀ ਤੁਸੀਂਂ ਆਪਣੇ ਸਮੇਂ ਅਨੁਸਾਰ ਕਰ ਸਕਦੇ ਹੋ ਵੈਸੇ ਜੇਕਰ ਤੁਸੀਂ ਇਸਨੂੰ ਰਾਤ ਨੂੰ ਕਰੋ, ਤਾਂ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ
ਮੌਸਮੀ ਬੀਮਾਰੀਆਂ ਤੋਂ ਬਚਾਅ ਕਰਦਾ ਹੈ:
ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੌਸਮੀ ਬੀਮਾਰੀਆਂ ਜਿਵੇਂ-ਸਰਦੀ, ਖਾਂਸੀ, ਗਲੇ ’ਚ ਦਰਦ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੋ ਜਾਂਦੇ ਹਨ, ਜਿਸ ਨਾਲ ਇੰਫੈਕਸ਼ਨ ਨਹੀਂ ਫੈਲਦਾ ਅਤੇ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ ਗਲੇ ਦੀ ਖਰਾਸ਼ ਦੂਰ ਕਰਨ ਲਈ ਨਮਕ ਦੇ ਪਾਣੀ ਨਾਲ ਕੁਰਲੀ ਕਰਨਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ
ਦੰਦਾਂ ’ਚ ਲੱਗੇ ਕੀੜੇ ਨੂੰ ਕਰੋ ਦੂਰ:
ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਦੰਦਾਂ ’ਚ ਲੱਗੇ ਕੀੜੇ ਖ਼ਤਮ ਹੋ ਜਾਂਦੇ ਹਨ ਦੂਜੇ ਪਾਸੇ ਨਮਕ ਦਾ ਪਾਣੀ ਦੰਦਾਂ ’ਚ ਕੀੜਿਆਂ ਨੂੰ ਆਸਾਨੀ ਨਾਲ ਲੱਗਣ ਨਹੀਂ ਦਿੰਦਾ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਦੰਦਾਂ ਦਾ ਦਰਦ ਠੀਕ ਕਰਨ ’ਚ ਵੀ ਮੱਦਦ ਮਿਲਦੀ ਹੈ ਦੰਦਾਂ ਨੂੰ ਮਜ਼ਬੂਤ ਰੱਖਣ ਲਈ ਰੋਜ ਰਾਤ ਨੂੰ ਨਮਕ ਦੇ ਪਾਣੀ ਨਾਲ ਕੁਰਲੀ ਕਰੋ
ਬਲਗਮ ਦੀ ਸਮੱਸਿਆਂ ਨੂੰ ਕਰੋ ਘੱਟ:
ਨਮਕ ਦੇ ਪਾਣੀ ਨਾਲ ਕੁਰਲੀ ਕਰਨ ’ਤੇ ਛਾਤੀ ’ਚ ਜੰਮੀ ਕਫ਼ ਅਸਾਨੀ ਨਾਲ ਨਿਕਲ ਜਾਂਦੀ ਹੈ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਗੁਣਗੁਣੇ ਪਾਣੀ ’ਚ ਨਮਕ ਪਾ ਕੇ ਗਰਾਰੇ ਕਰੋ ਅਜਿਹਾ ਕਰਨ ਨਾਲ ਬਲਗਮ ਬਾਹਰ ਆਉਂਦੀ ਹੈ ਅਤੇ ਛਾਤੀ ਦੀ ਜਕੜਨ ਤੋਂ ਰਾਹਤ ਮਿਲਦੀ ਹੈ