ਪਵਿੱਤਰ ਯਾਦ : ਵਿਦੇਸ਼ਾਂ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਇੰਗਲੈਂਡ ਦੇ ਖੇਤਰ ਮੈਨਚੈਸਟਰ ਦੀ ਸਾਧ-ਸੰਗਤ ਵੱਲੋਂ ਵਰਿੰਗਟਨ ਕੌਂਸਲ ਨਾਲ ਮਿਲ ਕੇ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ 17 ਸੇਵਾਦਾਰਾਂ ਨੇ ਹਿੱਸਾ ਲੈਂਦਿਆਂ ਅਨੇਕਾਂ ਵੱਡੇ ਬੈਗ ਕੂੜਾ ਇਕੱਠਾ ਕੀਤਾ।
ਇਸ ਮੌਕੇ ਸੇਵਾਦਾਰਾਂ ਨਾਲ ਸਫਾਈ ਅਭਿਆਨ ’ਚ ਸ਼ਾਮਲ ਹੋਏ ਇੰਗਲੈਂਡ ਦੇ ਮੂਲ ਨਾਗਰਿਕ ਨੇ ਇਸ ਨੇਕ ਕਾਰਜ ਲਈ ਸੇਵਾਦਾਰਾਂ ਦਾ ਤਹਿਦਿਲ ਤੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ ਦੂਜੇ ਪਾਸੇ ਲੰਦਨ ਬਲਾਕ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ 18 ਸੇਵਾਦਾਰਾਂ ਅਤੇ ਇੰਗਲੈਂਡ ਦੇ 3 ਮੂਲ ਨਾਗਰਿਕਾਂ ਨੇ ਸਫਾਈ ਕਾਰਜ ਕੀਤਾ ਲੰਦਨ ਦੇ ਸ਼ਹਿਰ ਕਰੈਨਫੋਰਡ ਹੰਸਲੋ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਸਫਾਈ ਕਾਰਜ ਕਰਦਾ ਦੇਖ ਕੇ ਹਰ ਕੋਈ ਹੈਰਾਨ ਸੀ।
ਸੇਵਾਦਾਰਾਂ ਨੇ ਕੁਝ ਹੀ ਸਮੇਂ ’ਚ 45 ਵੱਡੇ ਬੈਗ ਕੂੜਾ-ਕਰਕਟ ਇਕੱਠਾ ਕੀਤਾ ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਖੇਤਰ ਮੈਨਚੈਸਟਰ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਹੁਣ ਸਿੱਧੇ ਤੌਰ ’ਤੇ ਵਰਿੰਗਟਨ ਕੌਂਸਲ ਨਾਲ ਵੈਲਫੇਅਰ ਸੁਸਾਇਟੀ ਦੇ ਤੌਰ ’ਤੇ ਰਜਿਸਟਰ ਹੋ ਗਈ ਹੈ ਰਜਿਸਟਰ ਹੋਣ ਉਪਰੰਤ ਸਾਧ-ਸੰਗਤ ਵੱਲੋਂ ਆਪਣਾ ਪਹਿਲਾ ਸਫਾਈ ਅਭਿਆਨ ਵਰਿੰਗਟਨ ਸ਼ਹਿਰ ਦੇ ਖੇਤਰ ਵੈਸਟਬਰੁਕ ’ਚ ਚਲਾਇਆ ਗਿਆ।