ਪਰਉਪਕਾਰਾਂ ਦੀ ਮਿਸਾਲ -ਸੰਪਾਦਕੀ
ਪਰਮਪਿਤਾ ਪ੍ਰਮਾਤਮਾ ਦੇ ਸੱਚੇ ਰੂਹਾਨੀ ਸੰਤ, ਪੀਰ-ਫਕੀਰ ਧੁਰ ਦਰਗਾਹ ਤੋਂ ਜੀਵ-ਆਤਮਾ ਦੇ ਮੋਕਸ਼-ਮੁਕਤੀ ਲਈ ਸੰਸਾਰ ਵਿੱਚ ਆਉਂਦੇ ਹਨ ਬਾਹਰੀ ਕਿਰਿਆਵਾਂ ਅਤੇ ਦੇਖਣ ’ਚ ਉਹ ਬੇਸ਼ੱਕ ਸਾਡੀ ਤਰ੍ਹਾਂ ਇਨਸਾਨ ਨਜ਼ਰ ਆਉਂਦੇ ਹਨ ਅਤੇ ਸਾਡੇ ਦਰਮਿਆਨ ਰਹਿੰਦੇ ਹਨ ਪਰੰਤੂ ਆਪਣੇ ਅਸਲ ਉਦੇਸ਼ ਸ੍ਰਿਸ਼ਟੀ ਤੇ ਜੀਵਾਂ ਦੇ ਉੱਧਾਰ ਦੇ ਕਾਰਜ ਨੂੰ ਉਹ ਦਿਲੋ-ਜਾਨ ਨਾਲ ਨਿਭਾਉਂਦੇ ਹਨ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਅਸਲ ਜ਼ਿੰਦਗੀ ਉਹਨਾਂ ਦੀ ਹੈ
ਸਤਿਗੁਰੂ ਜੀ ਦੇ ਪਰਉਪਕਾਰ ਗਿਣਾਏ ਨਹੀਂ ਜਾ ਸਕਦੇ ਪਿਆਰੇ ਸਤਿਗੁਰੂ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪੂਰਾ ਜੀਵਨ ਪਰਉਪਕਾਰਾਂ ਦੀ ਮਿਸਾਲ ਹੈ ਸਮਾਜ ਤੇ ਇਨਸਾਨੀਅਤ ਦੀ ਭਲਾਈ ਦੇ ਲਈ ਆਪਜੀ ਬਚਪਨ ਤੋਂ ਲੈ ਕੇ ਪੂਰੀ ਜ਼ਿੰਦਗੀ ਪ੍ਰਯਤਨਸ਼ੀਲ ਰਹੇ ਨੂਰੀ ਬਚਪਨ ’ਤੇ ਗੌਰ ਕਰੀਏ ਤਾਂ ਆਪਜੀ ਦਾ ਹਰ ਅੰਦਾਜ਼ ਉਦਾਹਰਣ ਬਣਿਆ ਕੋਈ ਵੀ ਦਰ ’ਤੇ ਆਇਆ, ਸਵਾਲ ਕੀਤਾ, ਭੁੱਖਾ ਹਾਂ ਕੁਝ ਖਾਣ ਨੂੰ ਮਿਲ ਜਾਵੇ, ਆਪਜੀ ਨੇ ਆਪਣੀ ਪੂਜਨੀਕ ਮਾਤਾ ਜੀ ਦੇ ਪਵਿੱਤਰ ਸੰਸਕਾਰਾਂ ਦੇ ਫਲਸਰੂਪ ਉਸ ਪ੍ਰਾਰਥੀ ਨੂੰ ਪੇਟਭਰ ਭੋਜਨ ਕਰਾਇਆ, ਉਸਦੀ ਸਮੱਸਿਆ ਦਾ ਸਮਾਧਾਨ ਵੀ ਕੀਤਾ
Also Read :-
- ਇਨਸਾਨੀਅਤ ਦੇ ਰਾਹ ’ਤੇ ਵਧਦੇ ਰਹਿਣ ਕਦਮ -ਸੰਪਾਦਕੀ
- ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
- ਆਇਆ ਦਿਨ ਪਿਆਰਾ ਪਿਆਰਾ… ਸੰਪਾਦਕੀ
ਕੋਈ ਆਪਣੇ ਪਸ਼ੂਆਂ ਲਈ ਤੂੜੀ-ਚਾਰਾ ਲੈਣ ਆਇਆ ਤਾਂ ਆਪਜੀ ਨੇ ਉਸਦੀ ਇੱਛਾ ਤੋਂ ਵੱਧ ਕੇ ਮੱਦਦ ਕੀਤੀ ਕੋਈ ਆਪਣੀ ਬੇੇਟੀ ਦੀ ਸ਼ਾਦੀ ਦੇ ਲਈ ਕੁਝ ਰੁਪਿਆਂ ਦੀ ਜ਼ਰੂਰਤ ਦੀ ਇੱਛਾ ਲੈ ਕੇ ਆਇਆ ਤਾਂ ਆਪਜੀ ਨੇ ਪੂਜਨੀਕ ਮਾਤਾ ਜੀ ਨੂੰ ਉਹਨਾਂ ਦੀ ਜ਼ਰੂਰਤ ਨੂੰ ਹੱਲ ਕਰਨ ਲਈ ਕਿਹਾ ਕਿ ਮਾਤਾ ਜੀ, ਇਹ ਸਮਝ ਲੈਣਾ ਕਿ ਮੇਰੀ ਆਪਣੀ ਭੈਣ ਦੀ ਸ਼ਾਦੀ ਹੈ, ਇਹਨਾਂ ਨੂੰ ਨਿਰਾਸ਼ ਬਿਲਕੁਲ ਵੀ ਨਹੀਂ ਕਰਨਾ ਕੋਈ ਪਰਮਪਿਤਾ ਪ੍ਰਮਾਤਮਾ ਦਾ ਦੂਤ, ਈਸ਼ਵਰੀ ਸਰੂਪ ਹੀ ਅਜਿਹਾ ਕਰ ਸਕਦਾ ਹੈ, ਅਜਿਹਾ ਸੋਚ ਸਕਦਾ ਹੈ ਇਸ਼ਾਰਾ ਉਸ ਸੱਚੇ ਫਕੀਰ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਆਪਜੀ ਦੇ ਅਵਤਾਰ ਧਾਰਣ ਕਰ ਲੈਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਕਿ ਆਪਜੀ ਦੇ ਘਰ ਖੁਦ ਈਸ਼ਵਰੀ ਅਵਤਾਰ ਆਵੇਗਾ
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਜੀ ਨੂੰ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ ਆਪਜੀ ਨੇ ਆਪਣੇ ਰਹਿਮੋ-ਕਰਮ ਨਾਲ ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਮਾਨਵਤਾ ਤੇ ਸਮਾਜ ਭਲਾਈ ਦਾ ਆਪਜੀ ਦੇ ਰਹਿਮੋ-ਕਰਮ ਦਾ ਇਹ ਕਾਰਵਾਂ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ-ਪ੍ਰਦੇਸ਼ ਆਦਿ ਰਾਜਾਂ ਦੇ ਦੂਰ-ਦਰਾਜ਼ ਦੇ ਇਲਾਕਿਆਂ, ਸੈਂਕੜੇ ਪਿੰਡਾਂ, ਸ਼ਹਿਰਾਂ ਤੱਕ ਫੈਲਦਾ ਹੀ ਗਿਆ ਆਪਜੀ ਦੀ ਰਹਿਮਤ ਨਾਲ ਘਰ-ਘਰ ’ਚ ਰਾਮ-ਨਾਮ ਦਾ ਪ੍ਰਕਾਸ਼ ਫੈਲਿਆ ਆਪਜੀ ਨੇ 1990-91 ਤੱਕ 30-31 ਸਾਲਾਂ ’ਚ ਲੱਖਾਂ ਲੋਕਾਂ ਦਾ ਰਾਮ-ਨਾਮ ਰਾਹੀਂ ਨਸ਼ੇ ਆਦਿ ਬੁਰਾਈਆਂ ਤੋਂ ਛੁਟਕਾਰਾ ਕਰਾਇਆ ਅਤੇ ਕਰੋੜਾਂ ਲੋਕ ਹਨ, ਜੋ ਅੱਜ ਆਪਜੀ ਦੀਆਂ ਪਾਵਨ ਸਿੱਖਿਆਵਾਂ ਨੂੰ ਧਾਰਨ ਕੀਤੇ ਹੋਏ ਹਨ
ਸਮਾਜ ਤੇ ਮਾਨਵਤਾ ਦੇ ਪ੍ਰਤੀ ਆਪਜੀ ਦੇ ਅਤੁੱਲਨੀਏ, ਅਣਗਿਣਤ ਪਰ-ਉਪਕਾਰ ਹਨ, ਜੋ ਕਦੇ ਭੁਲਾਏ ਨਹੀਂ ਜਾ ਸਕਦੇ ਉਹਨਾਂ ਮਹਾਨ ਪਰ-ਉਪਕਾਰਾਂ ਵਿੱਚ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਪ੍ਰਤੱਖ ਮਿਸਾਲ ਹਨ ਆਪਜੀ ਨੇ ਪੂਜਨੀਕ ਗੁਰੂ ਜੀ ਨੂੰ 23 ਸਤੰਬਰ 1990 ਨੂੰ ਖੁਦ ਡੇਰਾ ਸੱਚਾ ਸੌਦਾ ਵਿੱਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕਰਕੇ ਸਾਧ-ਸੰਗਤ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਪਵਿੱਤਰ ਮਾਰਗ-ਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਅਤੇ ਛੇ ਕਰੋੜ ਤੋਂ ਵੱਧ ਸਾਧ-ਸੰਗਤ ਅੱਜ ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜਾਂ ਪ੍ਰਤੀ ਹਰ ਸਮੇਂ ਪ੍ਰਯਤਨਸ਼ੀਲ ਹੈ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾ ਪੂਰਾ ਜੀਵਨ ਮਾਨਵਤਾ ਦੀ ਇੱਕ ਸ਼ਾਨਦਾਰ ਮਿਸਾਲ ਹੈ ਆਪ ਜੀ ਦੇ ਮਹਾਨ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਵੀ ਨਹੀਂ ਚੁਕਾਇਆ ਜਾ ਸਕਦਾ, ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਰਹਿਨੁਮਾਈ ਅਦਾ ਕੀਤੀ ਆਪਜੀ ਦੇ ਪਰਉਪਕਾਰਾਂ ਦੀ ਬਦੌਲਤ ਹੀ ਅੱਜ ਡੇਰਾ ਸੱਚਾ ਸੌਦਾ ਦਾ ਨਾਂਅ ਵਿਸ਼ਵ ਪੱਧਰ ’ਤੇ ਗੂੰਜ ਰਿਹਾ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪ ਜੀ ਦੇ ਜੋਤੀ-ਜੋਤ ਸਮਾ ਜਾਣ ਦੇ ਇਸ ਦਿਵਸ (13-14-15 ਦਸੰਬਰ) ਨੂੰ ਚਿਰਸਥਾਈ ਬਣਾਏ ਰੱਖਣ ਦੇ ਉਦੇਸ਼ ਨਾਲ ਇਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ ’ਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਦਾ ਆਯੋਜਨ ਸ਼ੁਰੂ ਕਰਵਾਇਆ, ਜੋ ਅੱਜ ਤੱਕ ਕਾਇਮ ਹੈ ਯਾਦ-ਏ-ਮੁਰਸ਼ਿਦ ਪਰਮਪਿਤਾ ਸ਼ਾਹ ਸਤਿਨਾਮ ਜੀ ਅੱਖਾਂ ਦਾ ਫਰੀ ਕੈਂਪ ਤਹਿਤ 30 ਕੈਂਪ ਲਗਾਏ ਜਾ ਚੁੱਕੇ ਹਨ ਇਨ੍ਹਾਂ ਕੈਂਪਾਂ ’ਚ ਸੈਂਕੜੇ ਜ਼ਰੂਰਤਮੰਦ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਜਿਹੇ ਕੈਂਪ ਸਮਾਜ ਦੇ ਵੰਚਿਤ ਲੋਕਾਂ ਨੂੰ ਨਵੀਂ ਰੌਸ਼ਨੀ ਦੇ ਰਹੇ ਹਨ ਡੇਰਾ ਸੱਚਾ ਸੌਦਾ ਦਾ ਇਹ ਯਤਨ ਦੇਸ਼ ’ਚ ਅੰਧਤਾ ਨਿਵਾਰਣ ਮੁਹਿੰਮ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸਦੀ ਹਰ ਕੋਈ ਪ੍ਰਸ਼ੰਸ਼ਾ ਕਰ ਰਿਹਾ ਹੈ ਯਾਦ-ਏ-ਮੁਰਸ਼ਿਦ ਦੇ ਇਸ ਅਵਸਰ ’ਤੇ ਸਾਡੀ ਇਹ ਕਾਮਨਾ ਹੈ ਕਿ ਹਰ ਕਿਸੇ ਦਾ ਜੀਵਨ ਉਜ਼ਾਲੇ ਨਾਲ ਭਰ ਉੱਠੇ