Happiness

Happiness: ਇਸ ਦੁਨੀਆਂ ’ਚ ਦੋ ਚੀਜ਼ਾਂ ਹਰ ਕਿਸੇ ਨੂੰ ਚਾਹੀਦੀਆਂ ਹਨ- ਲੰਬੀ ਉਮਰ ਅਤੇ ਖੁਸ਼ਹਾਲੀ ਇਹ ਦੋਵੇਂ ਹੀ ਚੀਜ਼ਾਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਸਿਹਤ ਵਿਗਿਆਨੀ ਮੰਨ ਚੁੱਕੇ ਹਨ ਕਿ ਜੋ ਲੋਕ ਜਿੰਦਾਦਿਲ ਅਤੇ ਖੁਸ਼ਹਾਲ ਹੁੰਦੇ ਹਨ, ਉਹ ਲੰਮੀ ਉਮਰ ਭੋਗਦੇ ਹਨ, ਪਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਹਾਸਲ ਕਰਨ ਲਈ ਤੁਹਾਨੂੰ ਚਾਹੀਦੀ ਹੈ ਇੱਕ ਤੀਜੀ ਅਤੇ ਅਹਿਮ ਚੀਜ਼-ਈਕੀਗਾਈ ਨਹੀਂ ਸਮਝੇ ਨਾ?

ਦਰਅਸਲ ਇਹ ਇੱਕ ਜਪਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ-ਮਕਸਦ ਜੀ ਹਾਂ, ਜਪਾਨ ਸਮੇਤ ਕਈ ਦੇਸ਼ਾਂ ਦੇ ਹੈਲਥ ਐਕਸਪਰਟ ਮੰਨਦੇ ਹਨ ਕਿ ਜੇਕਰ ਤੁਸੀਂ ਆਪਣੇ ਜਿਉਣ ਦਾ ਉਦੇਸ਼ ਜਾਂ ਮਕਸਦ ਲੱਭ ਲਿਆ, ਤਾਂ ਤੁਸੀਂ ਦੂਜਿਆਂ ਦੀ ਤੁਲਨਾ ’ਚ ਲੰਮੀ ਉਮਰ ਦੇ ਹੋਵੋਗੇ ਜਦੋਂ ਵੀ ਤੁਸੀਂ ਸੌਂ ਕੇ ਉੱਠੋ ਤਾਂ ਤੁਹਾਡੇ ਕੋਲ ਜਾਗਣ ਦਾ ਇੱਕ ਮਕਸਦ ਹੋਣਾ ਚਾਹੀਦਾ ਹੈ ਭਾਵ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਗੇ ਤੁਸੀਂ ਕੀ-ਕੀ ਕੰਮ ਕਰਨੇ ਹਨ ਅਤੇ ਤੁਸੀਂ ਕਿਸ ਲਈ ਜਾਗੇ ਹੋ ਲੰਮੀ ਉਮਰ ਦੇ ਮਾਮਲੇ ’ਚ ਜਪਾਨ ਦੇ ਲੋਕ ਦੁਨੀਆਂ ਭਰ ’ਚ ਚਰਚਿਤ ਹਨ ਅਤੇ ਉਹ ਇਸ ਗੱਲ ਨਾਲ ਪੂਰੀ ਗੰਭੀਰਤਾ ਨਾਲ ਇੱਤਫਾਕ ਰੱਖਦੇ ਹਨ।

ਕਈ ਅਧਿਐਨਾਂ ਤੋਂ ਹੋਈ ਪੁਸ਼ਟੀ- | Happiness

40 ਤੋਂ 79 ਸਾਲ ਉਮਰ ਦੇ ਹਜ਼ਾਰਾਂ ਜਪਾਨੀਆਂ ’ਤੇ ਕੀਤੇ ਗਏ ਅਧਿਐਨ ’ਚ ਪਤਾ ਲੱਗਾ ਹੈ ਕਿ ਜਿਹੜੇ ਲੋਕਾਂ ਨੇ ਆਪਣੇ ਜਿਉਣ ਦਾ ਮਕਸਦ ਤੈਅ ਕਰ ਲਿਆ ਹੈ ਜਾਂ ਜਾਣਦੇ ਹਨ, ਉਨ੍ਹਾਂ ਦੀ ਜ਼ਿੰਦਗੀ ’ਚ ਸਟਰੈੱਸ ਘੱਟ ਹੁੰਦਾ ਹੈ ਅਤੇ ਇਸੇ ਵਜ੍ਹਾ ਨਾਲ ਉਨ੍ਹਾਂ ਦੀ ਉਮਰ ਲੰਮੀ ਹੁੰਦੀ ਹੈ ਕਿਉਂਕਿ ਇਹ ਸਾਰੇ ਲੋਕ ਜਪਾਨ ਦੇ ਓਕੀਨਾਵਾ ਦੀਪ ਤੋਂ ਸਨ, ਇਸ ਲਈ ਇਨ੍ਹਾਂ ਦੀ ਰਾਇ ਕਾਫੀ ਮਹੱਤਵਪੂਰਨ ਹੈ ਕਿਉਂਕਿ ਇੱਥੇ ਕਈ ਦੁਨੀਆਂ ਦੇ ਸਭ ਤੋਂ ਲੰਮੀ ਉਮਰ ਦੇ ਲੋਕ ਰਹਿੰਦੇ ਹਨ ਅਮਰੀਕਾ ’ਚ ਹੋਈ ਇੱਕ ਹੋਰ ਸਟੱਡੀ ’ਚ ਵੀ ਪਾਇਆ ਗਿਆ ਕਿ ਜਿਹੜੇ ਲੋਕਾਂ ਨੇ ਆਪਣੇ ਜਿਉਣ ਦਾ ਮਕਸਦ ਜਾਣ ਅਤੇ ਸਮਝ ਲਿਆ, ਉਨ੍ਹਾਂ ’ਚ ਬਿਨਾਂ ਟੀਚੇ ਜਾਂ ਬਿਨਾਂ ਕਿਸੇ ਖਾਸ ਮਕਸਦ ਦੇ ਜਿਉਣ ਵਾਲਿਆਂ ਦੀ ਤੁਲਨਾ ’ਚ ਮੌਤ ਦਾ ਜ਼ੋਖਿਮ 15 ਫੀਸਦੀ ਤੱਕ ਘੱਟ ਹੁੰਦਾ ਹੈ। Happiness

ਜੇਕਰ ਤੁਸੀਂ ਆਪਣੇ ਜੀਵਨ ਦਾ ਮਕਸਦ ਭਾਵ ਟੀਚਾ ਸਹੀ ਢੰਗ ਨਾਲ ਜਾਣ ਜਾਂਦੇ ਹੋ, ਤਾਂ ਇਸ ਨਾਲ ਹਾਰਟ ਡਜੀਜ਼ ਅਤੇ ਸਟਰੋਕ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਸਮੇਂ ਤੋਂ ਪਹਿਲਾਂ ਹੀ ਮੌਤ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ ਮਾਊਂਟ ਸਿਨੀ ਸੈਂਟ ਲਿਊਕ ਅਤੇ ਮਾਊਂਟ ਸਿਨਾਈ ਰੂਜ਼ਵੈਲਟ ਦੇ ਖੋਜਕਾਰਾਂ ਨੇ ਆਪਣੇ ਡੂੰਘੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ।

ਅਧਿਐਨ ’ਚ ਦੱਸਿਆ ਗਿਆ ਹੈ ਕਿ ਜਿਉਣ ਦਾ ਮਕਸਦ ਸਪੱਸ਼ਟ ਤੌਰ ’ਤੇ ਸਮਝਣ ਵਾਲਿਆਂ ਦੀ ਮੌਤ ’ਚ ਹੋਰ ਸਾਰੇ ਕਾਰਨਾਂ ਨਾਲ 23 ਫੀਸਦੀ ਅਤੇ ਹਾਰਟ ਡਜੀਜ਼ ਜਾਂ ਸਟਰੋਕ ਨਾਲ ਮੌਤ ਦੀ 19 ਫੀਸਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਧਿਐਨ ਦੇ ਮੁਖੀਆ ਰੈਂਡੀ ਕੋਹੇਨ ਕਹਿੰਦੇ ਹਨ, ਜਿਉਣ ਦਾ ਉਦੇਸ਼ ਜਾਣਨ ਅਤੇ ਮੌਤ ਤੋਂ ਸੁਰੱਖਿਆ ਪਾਉਣ ਵਿਚਕਾਰ ਬੜਾ ਡੂੰਘਾ ਸਬੰਧ ਹੈ ਉਨ੍ਹਾਂ ਦੀ ਅਗਵਾਈ ’ਚ ਰਿਸਰਚ ਟੀਮ ਨੇ 1,37,000 ਤੋਂ ਜ਼ਿਆਦਾ ਲੋਕਾਂ ’ਤੇ ਕੀਤੇ ਗਏ ਅਜਿਹੇ ਕਈ ਅਧਿਐਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਜਿਹੜੇ ਲੋਕਾਂ ਦੇ ਜਿਉਣ ਦਾ ਕੋਈ ਮਕਸਦ ਨਹੀਂ ਸੀ ਜਾਂ ਉਨ੍ਹਾਂ ਨੂੰ ਇਸ ਦਾ ਪਤਾ ਨਹੀਂ ਸੀ।

ਉਨ੍ਹਾਂ ’ਚ ਕਾਰਡੀਓਵੈਸਕੂਲਰ ਡਜੀਜ਼ ਜ਼ਿਆਦਾ ਪਾਇਆ ਗਿਆ ਕੈਨੇਡਾ ਦੀ ਕਾਰਲੇਟਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਲੰਮੀ ਉਮਰ ’ਤੇ ਅਧਿਐਨ ਕਰਦੇ ਹੋਏ ਪਾਇਆ ਕਿ ਜਿਹੜੇ ਲੋਕਾਂ ਨੇ ਆਪਣੇ ਜੀਵਨ ਦੀ ਦਿਸ਼ਾ ਤੈਅ ਕਰ ਰੱਖੀ ਹੈ ਅਤੇ ਟੀਚੇ ਤੈਅ ਕਰ ਰੱਖੇ ਹਨ, ਉਹ ਲੰਮੀ ਉਮਰ ਭੋਗਦੇ ਹਨ ਭਲੇ ਹੀ ਇਹ ਟੀਚਾ ਅਧਖੜ੍ਹ ਉਮਰ ’ਚ ਹੀ ਕਿਉਂ ਨਾ ਤੈਅ ਕੀਤਾ ਗਿਆ ਹੋਵੇ ‘ਸਾਈਕੋਲਾਜਿਕਲ ਸਾਇੰਸ’ ’ਚ ਪ੍ਰਕਾਸ਼ਿਤ ਇਸ ਅਧਿਐਨ ਦੇ ਮੁਖੀਆ ਪੈਟ੍ਰਿਕ ਹਿਲ ਹਨ। Happiness

ਸ਼ਿਕਾਗੋ ਦੀ ਰਸ਼ ਯੂਨੀਵਰਸਿਟੀ ਮੈਡੀਕਲ ਸੈਂਟਰ ਵੱਲੋਂ ਕੀਤੇ ਗਏ ਅਧਿਐਨ ਦੇ ਨਤੀਜੇ ’ਚ ਜੀਵਨ ਦੇ ਉਦੇਸ਼ ਤੈਅ ਕਰਨ ਨਾਲ ਅਲਜ਼ਾਈਮਰਸ ਡਜੀਜ਼ ਤੋਂ ਦਿਮਾਗ ਦੀ ਸੁਰੱਖਿਆ ਦਾ ਫਾਇਦਾ ਦੱਸਿਆ ਗਿਆ ਹੈ ਦਰਸ਼ਨ ਸ਼ਾਸਤਰ ਅਤੇ ਕਈ ਬੈਸਟਸੇਲਰ ਸੈਲਫ ਹੈਲਪ ਬੁੱਕਸ ਦੇ ਲੇਖਕ ਜੈਮਸ ਐਲਨ ਨੇ ਕਿਹਾ ਕਿ ਜਿਹੜੇ ਲੋਕਾਂ ਦੇ ਜੀਵਨ ਦਾ ਕੋਈ ਉਦੇਸ਼ ਨਹੀਂ ਹੁੰਦਾ, ਉਹ ਬਹੁਤ ਜਲਦੀ ਛੋਟੀਆਂ-ਮੋਟੀਆਂ ਚਿੰਤਾਵਾਂ, ਡਰ, ਮੁਸੀਬਤਾਂ ਤੇ ਆਪਣੇ ਪ੍ਰਤੀ ਦਇਆ ਭਾਵ ਰੱਖਣ ਦੇ  ਭਾਵ ਨਾਲ ਗ੍ਰਸਤ ਹੋ ਜਾਂਦੇ ਹਨ।

ਫਾਇਦਾ ਟੀਚਾ ਜਾਂ ਮਕਸਦ ਤੈਅ ਕਰਨ ਦਾ:

ਪਲਾਨਿੰਗ ਕਰਨ ਅਤੇ ਆਉਣ ਵਾਲੇ ਸਮੇਂ ’ਚ ਮੰਜਿਲ ਨੂੰ ਹਾਸਲ ਕਰਨ ਲਈ ਤੈਅ ਕੀਤੇ ਗਏ ਟੀਚੇ ਨੂੰ ਹਾਸਲ ਕਰਨ ਦੀ ਜੱਦੋ-ਜਹਿਦ ਤੁਹਾਡੇ ਦਿਮਾਗ ਨੂੰ ਬਿਜ਼ੀ ਰੱਖਦੀ ਹੈ ਅਤੇ ਤੁਹਾਡੇ ਸਰੀਰ ਨੂੰ ਐਕਟਿਵ ਅਤੇ ਫਿੱਟ ਰੱਖਦੀ ਹੈ ਇਸ ਨਾਲ ਤੁਸੀਂ ਬੇਵਜ੍ਹਾ ਦੀਆਂ ਚਿੰਤਾਵਾਂ ’ਚ ਉਲਝ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਜਾਂ ਆਲਸ ਦੇ ਅਧੀਨ ਹੋਣ ਤੋਂ ਬਚ ਜਾਂਦੇ ਹੋ ਇਹ ਦੋਵੇਂ ਹੀ ਚੀਜ਼ਾਂ ਤਨ-ਮਨ ਦੀ ਸਿਹਤ ਲਈ ਨੁਕਸਾਨਦੇਹ ਹਨ ਜਦੋਂ ਅਸੀਂ ਸਵੇਰੇ ਕਿਸੇ ਕੰਮ ਨੂੰ ਕਰਨ ਦੇ ਉਤਸ਼ਾਹ ਅਤੇ ਲਗਨ ਨਾਲ ਉੱਠਦੇ ਹਾਂ ਤਾਂ ਸਾਡਾ ਮਨ ਖੁਸ਼ ਰਹਿੰਦਾ ਹੈ ਤੇ ਟੀਚਾ ਹਾਸਲ ਕਰਨ ਲਈ ਅਸੀਂ ਜਲਦੀ-ਜਲਦੀ ਇੱਕ ਤੋਂ ਬਾਅਦ ਇੱਕ ਕੰਮ ਨਿਪਟਾਉਂਦੇ ਚਲੇ ਜਾਂਦੇ ਹਾਂ।

ਫਾਰਮੂਲਾ ਮਕਸਦ ਤੈਅ ਕਰਨ ਦਾ: | Happiness

ਇਕੀਗਾਈ ਜਾਂ ਆਪਣੀ ਜ਼ਿੰਦਗੀ ਦਾ ਮਕਸਦ ਤੈਅ ਕਰਨ ਲਈ ਤੁਹਾਨੂੰ ਖੁਦ ਤੋਂ ਕੁਝ ਸਵਾਲ ਪੁੱਛਣੇ ਹੋਣਗੇ ਅਤੇ ਇਮਾਨਦਾਰੀ ਨਾਲ ਉਨ੍ਹਾਂ ਦਾ ਜਵਾਬ ਦੇਣਾ ਹੋਵੇਗਾ-

ਮੈਨੂੰ ਕੀ ਕਰਨਾ ਚੰਗਾ ਲੱਗਦਾ ਹੈ?

ਇੱਥੇ ਤੁਹਾਨੂੰ ਆਪਣਾ ਸਭ ਤੋਂ ਖਾਸ ਸ਼ੌਂਕ ਜਾਣਨਾ ਹੋਵੇਗਾ ਇਹ ਸ਼ੌਂਕ ਇੱਕ ਜਾਂ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਹਨ ਇਨ੍ਹਾਂ ਨੂੰ ਤੁਸੀਂ ਕਦੇ ਨਾ ਛੱਡੋ ਬਸ਼ਰਤੇ ਇਹ ਚੰਗੇ, ਸਕਾਰਾਤਮਕ ਅਤੇ ਰਚਨਾਤਮਿਕ ਸ਼ੌਂਕ ਹੋਣ ਹਰ ਚੰਗਾ ਸ਼ੌਂਕ ਤੁਹਾਨੂੰ ਕੋਈ ਨਾ ਕੋਈ ਫਾਇਦਾ ਜ਼ਰੂਰ ਦਿੰਦਾ ਹੈ ਭਾਵੇਂ ਉਹ ਤਨ ਨੂੰ ਠੀਕ ਰੱਖਦਾ ਹੋਵੇ ਜਾਂ ਮਨ ਨੂੰ ਸਕੂਨ ਦਿੰਦਾ ਹੈ ਜਿਵੇਂ ਕ੍ਰਿਕਟ, ਬੈਡਮਿੰਟਨ, ਕਬੱਡੀ ਵਰਗੀਆਂ ਖੇਡਾਂ, ਕੈਰਮ, ਚੈੱਸ, ਲੁੱਡੋ ਵਰਗੀਆਂ ਇੰਡੋਰ ਗੇਮਸ, ਬਾਗਬਾਨੀ, ਫੋਟੋਗ੍ਰਾਫੀ, ਟਰੈਵÇਲੰਗ ਆਦਿ ਤੁਸੀਂ ਭਾਵੇਂ ਜਿੰਨੇ ਵਿਅਸਤ ਰਹੋ ਇਨ੍ਹਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣਾ ਕੁਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।

ਮੈਂ ਕੀ ਚੰਗਾ ਕਰ ਸਕਦਾ ਹਾਂ?

ਇਹ ਤੁਹਾਡੇ ਬਿਜ਼ਨਸ ਜਾਂ ਪੇਸ਼ੇ ਨਾਲ ਸਬੰਧਿਤ ਹੈ ਤੁਸੀਂ ਕਿਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ ਅਤੇ ਕਿਸ ਕੰਮ ਨੂੰ ਕਰਨ ’ਚ ਤੁਹਾਡੀ ਜ਼ਿਆਦਾ ਦਿਲਚਸਪੀ ਹੈ, ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜੇਕਰ  ਤੁਸੀਂ ਆਪਣੀ ਸਮਰੱਥਾ, ਦਿਲਚਸਪੀ ਨਾਲ ਸਬੰਧਿਤ ਕੰਮ ਕਰੋਗੇ ਤਾਂ ਤੁਹਾਨੂੰ ਹਰ ਦਿਨ ਕੁਝ ਨਾ ਕੁਝ ਜ਼ਰੂਰ ਹਾਸਲ ਹੋਵੇਗਾ ਜਿਸ ਨਾਲ ਤੁਹਾਡਾ ਉਤਸ਼ਾਹ ਬਣਿਆ ਰਹੇਗਾ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਇਸ ਕੰਮ ਨੂੰ ਕਦੇ ਬੋਝ ਸਮਝ ਕੇ ਨਹੀਂ ਕਰੋਗੇ ਜਿਸ ਨਾਲ ਤੁਹਾਡੀ ਸਫਲਤਾ ਦੇ ਚਾਂਸ ਵੀ ਵਧਣਗੇ।

ਲੋਕ ਮੇਰੇ ਤੋਂ ਕੀ ਚਾਹੁੰਦੇ ਹਨ? | Happiness

ਇਸ ਸਵਾਲ ਦਾ ਜਵਾਬ ਦਿੰਦੇ ਸਮੇਂ ਤੁਸੀਂ ਪੂਰੀ ਦੁਨੀਆਂ ਲਈ ਨਹੀਂ ਸੋਚਣਾ ਹੈ ਸਗੋਂ ਸਿਰਫ ਉਨ੍ਹਾਂ ਲੋਕਾਂ ਬਾਰੇ ਸੋਚਣਾ ਹੈ ਜੋ ਤੁਹਾਡੇ ਲਈ ਅਸਲ ’ਚ ਮਹੱਤਵ ਰੱਖਦੇ ਹਨ ਇਨ੍ਹਾਂ ’ਚ ਦੋ ਤਰ੍ਹਾਂ ਦੇ ਲੋਕ ਹੋਣਗੇ, ਪਹਿਲੇ ਉਹ ਜੋ ਤੁਹਾਨੂੰ ਸ਼ਿੱਦਤ ਨਾਲ ਚਾਹੁੰਦੇ ਹੋਣ ਅਤੇ ਤੁਸੀਂ ਹਮੇਸ਼ਾ ਉਨ੍ਹਾਂ ਦਾ ਸਾਥ ਅਤੇ ਖੁਸ਼ੀ ਚਾਹੁੰਦੇ ਹੋ ਅਤੇ ਦੂਜੇ ਉਹ ਲੋਕ ਜਿਨ੍ਹਾਂ ਤੋਂ ਤੁਹਾਨੂੰ ਫਾਇਨੈਂਸ਼ੀਅਲ ਫਾਇਦਾ ਹੁੰਦਾ ਹੈ ਭਾਵ ਜਿਨ੍ਹਾਂ ਤੋਂ ਤੁਹਾਡੀ ਆਮਦਨ ਚੱਲਦੀ ਹੈ ਇਸ ਨਾਲ ਤੁਹਾਨੂੰ ਆਪਣੇ ਰੋਜ਼ਾਨਾ ਦੇੇ ਕੰਮਾਂ ਅਤੇ ਕਿਰਿਆਕਲਾਪਾਂ ਨੂੰ ਤੈਅ ਕਰਨ ਦੀ ਦਿਸ਼ਾ ਵੀ ਮਿਲੇਗੀ ਅਤੇ ਉਨ੍ਹਾਂ ਨੂੰ ਕਰਨ ’ਚ ਮਜ਼ਾ ਵੀ ਆਵੇਗਾ ਕਿਉਂਕਿ ਤੁਹਾਡੇ ਕੰਮ ਨਾਲ ਜਾਂ ਤਾਂ ਤੁਹਾਡੇ ਆਪਣਿਆਂ ਨੂੰ ਖੁਸ਼ੀ ਮਿਲੇਗੀ ਜਾਂ ਫਿਰ ਤੁਹਾਨੂੰ ਵਿੱਤੀ ਲਾਭ ਹੋਵੇਗਾ ਇਹ ਦੋਵੇਂ ਹੀ ਸਥਿਤੀਆਂ ਤੁਹਾਨੂੰ ਉਤਸ਼ਾਹ ਅਤੇ ਖੁਸ਼ੀ ਦੇਣ ਵਾਲੀਆਂ ਹੋਣਗੀਆਂ। ਇਨ੍ਹਾਂ ਤਿੰਨ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ’ਚ ਤੁਹਾਡੇ ਜਿਉਣ ਦਾ ਮਕਸਦ ਲੁਕਿਆ ਹੈ।

ਇਹ ਵੀ ਹੋ ਸਕਦੀਆਂ ਹਨ ਹਰ ਸਵੇਰੇ ਜਾਗਣ ਦੀਆਂ ਵਜ੍ਹਾ: | Happiness

  • ਆਪਣੀ ਸੰਤਾਨ ਨੂੰ ਸਹੀ ਢੰਗ ਨਾਲ ਪਾਲ-ਪੋਸ ਕੇ ਵੱਡਾ ਕਰਨਾ, ਉਨ੍ਹਾਂ ਨਾਲ ਕੁਝ ਚੰਗੇ ਪਲ ਬਿਤਾਉਣਾ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਦਾ ਪਲਾਨ ਬਣਾਉਣਾ।
  • ਕੋਈ ਚੰਗੀ ਜਿਹੀ ਕਿਤਾਬ ਪੜ੍ਹਨਾ ਭਾਵੇਂ ਉਹ ਕੋਈ ਸੈਲਫ ਹੈਲਪ ਬੁੱਕ ਹੋਵੇੇ, ਅਧਿਆਤਮਿਕ ਕਿਤਾਬ ਹੋਵੇ, ਕਹਾਣੀਆਂ ਦੀ ਕਿਤਾਬ ਹੋਵੇ, ਰੈਸਿਪੀ ਬੁੱਕ ਹੋਵੇ ਜਾਂ ਫਿਰ ਹੈਲਥ ਸਬੰਧੀ।
  • ਦਿਨ ਭਰ ਹਾਊਸਹੋਲਡ ਵਰਕ, ਆਫਿਸ ਡਿਊਟੀ ਜਾਂ ਬਿਜ਼ਨਸ ਡੀਲ ਕਰਨ ਤੋਂ ਬਾਅਦ ਸ਼ਾਮ ਨੂੰ ਪਸੰਦੀਦਾ ਟੀ.ਵੀ. ਪ੍ਰੋਗਰਾਮ ਦੇਖਣਾ ਜਾਂ ਦੋਸਤਾਂ ਨਾਲ ਜੰਮ ਕੇ ਗੱਪਸ਼ੱਪ ਅਤੇ ਹਾਸਾ-ਮਜ਼ਾਕ ਕਰਨਾ।
  • ਕਿਸੇ ਪ੍ਰਤੀ ਧੰਨਵਾਦ ਪ੍ਰਗਟ ਕਰਨਾ ਜੋ ਕੱਲ੍ਹ ਤੁਹਾਡੇ ਕੰਮ ਆਇਆ ਸੀ ਅਤੇ ਤੁਹਾਡੀ ਮੱਦਦ ਕੀਤੀ ਸੀ, ਉਸਦੇ ਪ੍ਰਤੀ ਅੱਜ ਧੰਨਵਾਦ ਕਰਨਾ ਹੈ।
  • ਆਪਣੀ ਮਾਂ, ਭੈਣ, ਪਤਨੀ, ਪਤੀ ਜਾਂ ਕਿਸੇ ਹੋਰ ਨੇੜਲੇ ਸਬੰਧ ਲਈ ਕੁਝ ਕਰਨਾ ਹੈ ਉਨ੍ਹਾਂ ਨਾਲ ਖੁਸ਼ੀ ਵੰਡਣੀ ਹੈ ਉਨ੍ਹਾਂ ਨੂੰ ਖੁਸ਼ ਕਰਨਾ ਹੈ ਅਤੇ ਖੁਦ ਵੀ ਖੁਸ਼ ਰਹਿਣਾ ਹੈ।

ਸ਼ਿਖ਼ਰ ਚੰਦ ਜੈਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!