Droupadi Murmu ਦ੍ਰੌਪਦੀ ਮੁਰਮੂ ਜੀਵਨ ਦੇ ਸੰਘਰਸ਼ਾਂ ਅਤੇ ਉਪਲੱਬਧੀਆਂ ਨਾਲ ਜਿੱਤਿਆ ਦੇਸ਼ਵਾਸੀਆਂ ਦਾ ਦਿਲ
ਸੰਨ 1969 ਦਾ ਸਮਾਂ ਸੀ, ਉਸ ਦਿਨ ਓੜੀਸ਼ਾ ਦੇ ਉਪਰਬੇੜਾ ਪਿੰਡ ਦੇ ਮਿਡਲ ਸਕੂਲ ’ਚ ਇੱਕ ਅਜੀਬ ਜਿਹਾ ਘਟਨਾਕ੍ਰਮ ਹੋਇਆ ਦਰਅਸਲ, ਅਧਿਆਪਕ ਬਾਸੂਦੇਵ ਬੇਹਰਾ ਦੇ ਦਾਦਾ ਜੀ ਦਾ ਦੇਹਾਂਤ ਹੋਣ ਕਾਰਨ ਉਨ੍ਹਾਂ ਨੇ ਮੁੰਡਨ ਕਰਵਾਇਆ ਹੋਇਆ ਸੀ, ਜਿਸ ਦੇ ਚੱਲਦਿਆਂ ਉਹ ਟੋਪੀ ਪਹਿਨ ਕੇ ਸਕੂਲ ਆਉਂਦੇ ਸਨ ਉਸ ਦਿਨ ਬਲੈਕਬੋਰਡ ਸਾਫ ਕਰਨ ਲਈ ਡਸਟਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੀ ਟੋਪੀ ਨਾਲ ਹੀ ਬੋਰਡ ਸਾਫ ਕਰਨਾ ਸ਼ੁਰੂ ਕਰ ਦਿੱਤਾ ਇਹ ਦੇਖ ਕੇ ਸਾਰੇ ਬੱਚੇ ਹੱਸਣ ਲੱਗੇ, ਪਰ 7ਵੀਂ ਜਮਾਤ ਦੀ ਹੋਣਹਾਰ ਲੜਕੀ ਨੂੰ ਇਹ ਚੰਗਾ ਨਹੀਂ ਲੱਗਿਆ ਸਕੂਲੋਂ ਛੁੱਟੀ ਤੋਂ ਬਾਅਦ ਘਰ ਜਾਂਦੇ ਹੀ ਉਸਨੇ ਘਰ ’ਚ ਬਿਨਾਂ ਕਿਸੇ ਨੂੰ ਦੱਸੇ ਪੁਰਾਣੇ ਕੱਪੜਿਆਂ ਤੋਂ ਦੋ ਡਸਟਰ ਤਿਆਰ ਕੀਤੇ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਕੂਲ ’ਚ ਲੈ ਆਈ ਐਨੀ ਛੋਟੀ ਉਮਰ ’ਚ ਸੰਵੇਦਨਸ਼ੀਲਤਾ ਅਤੇ ਜਿੰੰਮੇਵਾਰੀ ਦਾ ਅਹਿਸਾਸ ਕਰਵਾਉਣ ਵਾਲੀ ਉਸ ਵਿਦਿਆਰਥਣ ਦੇ ਹੱਥਾਂ ’ਚ ਅੱਜ ਪੂਰੇ ਦੇਸ਼ ਦੀ ਕਮਾਨ ਹੈ
ਦਰਅਸਲ ਇਹ ਵਿਦਿਆਰਥਣ ਹੈ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਜਿਨ੍ਹਾਂ ਦੇ ਪੂਰੇ ਜੀਵਨ ’ਚੋਂ ਪ੍ਰੇਰਨਾਦਾਇਕ ਵਿਅਕਤੀਤੱਵ ਝਲਕਦਾ ਹੈ ਉਨ੍ਹਾਂ ਨੇ ਆਪਣੇ ਜੀਵਨ ’ਚ ਕੀਤੇ ਅਨੇਕਾਂ ਸੰਘਰਸ਼ਾਂ ਅਤੇ ਉਪਲੱਬਧੀਆਂ ਨਾਲ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ ਦ੍ਰੌਪਦੀ ਮੁਰਮੂ ਦਾ ਜਨਮ 20 ਜੂਨ 1958 ਨੂੰ ਓੜੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਬੈਦੋਪਾਸੀ ਪਿੰਡ ’ਚ ਹੋਇਆ ਉਨ੍ਹਾਂ ਦਾ ਪਰਿਵਾਰ ਸੰਭਾਲ ਜਨਜਾਤੀ ਨਾਲ ਸਬੰਧ ਰੱਖਦਾ ਹੈ ਜਿੱਥੇ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਪਿੰਡ ਦੇ ਮੁਖੀਆ ਸਨ ਦੌ੍ਰਪਦੀ ਮੁਰਮੂ ਨੇ ਆਪਣੀ ਮੁੱਢਲੀ ਸਿੱਖਿਆ ਮਯੂਰਭੰਜ ਜਿਲ੍ਹੇ ’ਚ ਪੂਰੀ ਕੀਤੀ ਅਤੇ ਬਾਅਦ ’ਚ ਉਨ੍ਹਾਂ ਨੇ ਰਮਾ ਦੇਵੀ ਮਹਿਲਾ ਕਾਲਜ ਭੁਵਨੇਸ਼ਵਰ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ 1970 ’ਚ ਸੱਤਵੀਂ ਪਾਸ ਹੋਣ ਤੋਂ ਬਾਅਦ ਉੱਚ ਸਿੱਖਿਆ ਲਈ ਭੁਵਨੇਸ਼ਵਰ ਜਾਣ ਵਾਲੀ ਦ੍ਰੌਪਦੀ ਮੁਰਮੂ ਪਿੰਡ ਦੀ ਪਹਿਲੀ ਲੜਕੀ ਸੀ
Table of Contents
ਸਰਕਾਰੀ ਸੇਵਾ:
ਦ੍ਰੌਪਦੀ ਮੁਰਮੂ ਨੇ ਅਰਵਿੰਦੋ ਇੰਟੀਗ੍ਰਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ ਰਾਇਰੰਗਪੁਰ ’ਚ ਅਧਿਆਪਨ ਦਾ ਕੰਮ ਕੀਤਾ ਇਸ ਤੋਂ ਬਾਅਦ ਉਨ੍ਹਾਂ ਨੇ ਓੜੀਸ਼ਾ ਸਰਕਾਰ ਦੇ ਸਿੰਚਾਈ ਵਿਭਾਗ ’ਚ ਜੂਨੀਅਰ ਅਸਿਸਟੈਂਟ ਦੇ ਰੂਪ ’ਚ ਵੀ ਸੇਵਾਵਾਂ ਦਿੱਤੀਆਂ
ਰਾਜਨੀਤਿਕ ਸਫਰ:
1997 ’ਚ ਦ੍ਰੌਪਦੀ ਮੁਰਮੂ ਨੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਕੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕਰਦੇ ਹੋਏ ਉਹ ਰਾਇਰੰਗਪੁਰ ਨਗਰ ਪੰਚਾਇਤ ਦੀ ਕੌਂਸਲਰ ਬਣੀ ਜਿੱਥੇ ਉਨ੍ਹਾਂ ਨੇ ਉਪ ਪ੍ਰਧਾਨ ਦੇ ਰੂਪ ’ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਉਨ੍ਹਾਂ ਨੇ ਸੰਨ 2000 ਅਤੇ 2009 ’ਚ ਰਾਇਰੰਗਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਰੂਪ ’ਚ ਚੋਣ ਜਿੱਤੀ ਓੜੀਸ਼ਾ ਸਰਕਾਰ ’ਚ ਉਨ੍ਹਾਂ ਨੇ ਵਣਜ ਤੇ ਆਵਾਜਾਈ ਅਤੇ ਫਿਰ ਪਸ਼ੂ ਸਰੋੋਤ ਵਿਕਾਸ ਮੰਤਰੀ ਦੇ ਰੂਪ ’ਚ ਵੀ ਕੰਮ ਕੀਤਾ
ਜਦੋਂ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੇ:
ਦ੍ਰੌਪਦੀ ਮੁਰਮੂ ਨੇ 2015 ’ਚ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਦੇ ਰੂਪ ’ਚ ਸਹੁੰ ਚੁੱਕੀ ਉਨ੍ਹਾਂ ਨੇ 2021 ਤੱਕ ਇਸ ਅਹੁਦੇ ’ਤੇ ਰਹਿੰਦੇ ਹੋਏ ਸੂਬੇ ’ਚ ਜਨਜਾਤੀ ਭਾਈਚਾਰੇ ਦੇ ਵਿਕਾਸ ਅਤੇ ਭਲਾਈ ਲਈ ਕਈ ਮਹੱਤਵਪੂਰਨ ਕੰਮ ਕੀਤੇ
ਰਾਸ਼ਟਰਪਤੀ ਆਹੁਦੇ ਦੀ ਯਾਤਰਾ:
ਦ੍ਰੌਪਦੀ ਮੁਰਮੂ ਨੇ 25 ਜੁਲਾਈ 2022 ਨੂੰ ਭਾਰਤ ਦੇ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕੀ ਉਹ ਦੇਸ਼ ਦੇ ਇਸ ਸਰਵਉੱਚ ਆਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਜਨਜਾਤੀ ਮਹਿਲਾ ਹੈ ਜੋ ਆਪਣੇ-ਆਪ ’ਚ ਇੱਕ ਇਤਿਹਾਸਕ ਉਪਲੱਬਧੀ ਹੈ
ਨਿੱਜੀ ਜੀਵਨ:
ਦ੍ਰੌਪਦੀ ਮੁਰਮੂ ਨੇ ਆਪਣੇ ਜੀਵਨ ’ਚ ਕਈ ਨਿੱਜੀ ਸੰਕਟਾਂ ਦਾ ਸਾਹਮਣਾ ਕੀਤਾ ਹੈ ਜਿਸ ’ਚ ਉਨ੍ਹਾਂ ਦੇ ਪਤੀ ਅਤੇ ਦੋ ਪੁੱਤਰਾਂ ਦੀ ਬੇਵਕਤੀ ਮੌਤ ਵੀ ਸ਼ਾਮਲ ਹੈ ਇਨ੍ਹਾਂ ਸਭ ਸੰਕਟਾਂ ਅਤੇ ਸਦਮਿਆਂ ਨੂੰ ਸਹਾਰਦੇ ਹੋਏ ਉਨ੍ਹਾਂ ਨੇ ਆਪਣੇ ਸਮਾਜਿਕ ਤੇ ਰਾਜਨੀਤਿਕ ਕੰਮਾਂ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਹਮੇਸ਼ਾ ਸਮਾਜ ਲਈ ਪ੍ਰੇਰਨਾ ਬਣੀ ਰਹੀ ਉਨ੍ਹਾਂ ਦਾ ਜੀਵਨ ਸੰਘਰਸ਼, ਸੇਵਾ ਤੇ ਸਮੱਰਪਣ ਦਾ ਪ੍ਰਤੀਕ ਹੈ ਉਹ ਨਾ ਸਿਰਫ ਔਰਤਾਂ ਅਤੇ ਜਨਜਾਤੀ ਭਾਈਚਾਰੇ ਲਈ ਸਗੋਂ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ