Digestive Problems: ਪਾਚਣ ਕਿਰਿਆ ’ਚ ਗੜਬੜੀ ਨੂੰ ਨਾ ਬਣਨ ਦਿਓ ਸਮੱਸਿਆ
ਅੱਜ ਦੇ ਯੁੱਗ ’ਚ ਸਾਡੇ ਖਾਣ-ਪੀਣ ਨੇ ਸਾਨੂੰ ਅਜਿਹਾ ਜਕੜ ਲਿਆ ਹੈ ਕਿ ਕੋਈ ਵੀ ਜੰਕ ਫੂਡ ਕਿਸੇ ਵੀ ਸਮੇਂ ਅਸੀਂ ਬਿਨਾਂ ਸੋਚੇ-ਸਮਝੇ ਖਾ ਲੈਂਦੇ ਹਾਂ ਜਿਸ ਦਾ ਸਿੱਟਾ ਇਹ ਹੁੰਦਾ ਹੈ ਕਿ ਪਾਚਣ ਕਿਰਿਆ ’ਚ ਗੜਬੜ ਹੋਣ ਲੱਗਦੀ ਹੈ ਸਾਡੀ ਜੀਵਨਸ਼ੈਲੀ ’ਚ ਇਹ ਇੱਕ ਸਮੱਸਿਆ ਦਾ ਵੱਡਾ ਕਾਰਨ ਹੈ ਪਰ ਫਿਰ ਵੀ ਅਸੀਂ ਜਲਦੀ ਸਵੀਕਾਰ ਨਹੀਂ ਕਰਦੇ ਕਿ ਅਸੀਂ ਗਲਤ ਸਮੇਂ ’ਤੇ ਗਲਤ ਖਾਣ-ਪੀਣ ਨੂੰ ਅਪਣਾਉਂਦੇ ਹਾਂ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਧਿਆਨ ਦਿਓ ਕੁਝ ਗੱਲਾਂ ’ਤੇ:-
Table of Contents
ਥੋੜ੍ਹਾ-ਥੋੜ੍ਹਾ ਖਾਓ, ਜ਼ਿਆਦਾ ਵਾਰ ਖਾਓ
ਤਿੰਨ ਮੁੱਖ ਭੋਜਨਾਂ ਦੀ ਥਾਂ ਥੋੜ੍ਹਾ-ਥੋੜ੍ਹਾ ਕਰਕੇ ਖਾਓ ਅਤੇ ਦਿਨ ’ਚ ਪੰਜ ਵਾਰ ਖਾਓ ਪਰ ਦਿਨ ਭਰ ’ਚ ਜਿੰਨੀ ਮਾਤਰਾ ਤੁਸੀਂ ਖਾਣੀ ਹੋਵੇ, ਓਨੀ ਹੀ ਖਾਓ ਜ਼ਿਆਦਾ ਨਾ ਖਾਓ ਥੋੜ੍ਹੇ ਵਕਫ਼ੇ ’ਤੇ ਖਾਣ ਨਾਲ ਤੁਹਾਨੂੰ ਖਾਣੇ ਦੇ ਪ੍ਰਤੀ ਖਿੱਚ ਵੀ ਘੱਟ ਹੋਵੇਗੀ ਅਤੇ ਸਰੀਰ ’ਚ ਬਲੱਡ ਸ਼ੂਗਰ ਵੀ ਠੀਕ ਰਹੇਗਾ
ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਰੱਖੋ

ਚਾਹ, ਕੌਫੀ, ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖੋ
ਜ਼ਿਆਦਾ ਚਾਹ ਕੌਫੀ ਦੇ ਸੇਵਨ ਨਾਲ ਛਾਤੀ ’ਚ ਜਲਣ ਹੁੰਦੀ ਹੈ ਅਤੇ ਪੇਟ ’ਚ ਇਰੀਟੇਸ਼ਨ ਹੋਣ ਲੱਗਦੀ ਹੈ ਅਤੇ ਖਾਧਾ ਹੋਇਆ ਖਾਣਾ ਪਚਣ ’ਚ ਮੁਸ਼ਕਿਲ ਆਉਂਦੀ ਹੈ ਸ਼ਰਾਬ ਦਾ ਸੇਵਨ ਵੀ ਛਾਤੀ ’ਚ ਜਲਣ ਤੇ ਪੇਟ ’ਚ ਗੜਬੜੀ ਕਰਦਾ ਹੈ ਚਾਹ-ਕੌਫੀ ਦਾ ਸੇਵਨ ਸੀਮਤ ਮਾਤਰਾ ’ਚ ਕਰੋ ਅਤੇ ਸ਼ਰਾਬ ਦਾ ਸੇਵਨ ਬਿਕੁਲ ਵੀ ਨਾ ਕਰੋ ਦਿਖਾਵੇ ਲਈ ਉਨ੍ਹਾਂ ਦਾ ਸੇਵਨ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ
ਰਾਤ ਨੂੰ ਸੌਣ ਤੋਂ ਤਿੰਨ ਘੰਟੇ ਪਹਿਲਾਂ ਭੋਜਨ ਖਾਓ
ਰਾਤ ਦਾ ਭੋਜਨ ਲਗਭਗ ਸ਼ਾਮ 7 ਵਜੇ ਤੱਕ ਜ਼ਰੂਰ ਕਰ ਲਓ ਜਿਸ ਨਾਲ ਰਾਤ ਨੂੰ ਤੁਸੀਂ ਆਰਾਮ ਨਾਲ ਸੌਂ ਸਕੋ ਸੌਣ ਤੋਂ ਘੱਟੋ-ਘੱਟ ਦੋ-ਤਿੰਨ ਘੰਟੇ ਪਹਿਲਾਂ ਕੀਤਾ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ ਜਿਸ ਨਾਲ ਨੀਂਦ ਆਉਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਰਾਤ ਨੂੰ ਭੋਜਨ ਪਚਣਯੋਗ ਅਤੇ ਸੀਮਤ ਮਾਤਰਾ ’ਚ ਕਰੋ ਰਾਤ ਨੂੰ ਗਰਮ ਭੋਜਨ ਦਾ ਸੇਵਨ ਨਾ ਕਰੋ ਕਦੇ ਮਜ਼ਬੂਰੀ ਵੱਸ ਕਿਸੇ ਪਾਰਟੀ ’ਚ ਜਾਣਾ ਪਵੇ ਤਾਂ ਘਰੋਂ ਹਲਕਾ-ਫੁਲਕਾ ਕੁਝ ਖਾ ਕੇ ਜਾਓ ਤਾਂ ਕਿ ਉੱਥੇ ਤੁਸੀਂ ਸੀਮਤ ਮਾਤਰਾ ’ਚ ਖਾ ਸਕੋ
ਕਸਰਤ ਲਗਾਤਾਰ ਕਰੋ
ਲਗਾਤਾਰ ਕਸਰਤ ਪਾਚਣ ਤੰਤਰ ਨੂੰ ਠੀਕ ਰੱਖਦੀ ਹੈ, ਇਸ ਲਈ ਤੁਸੀਂ ਰੂਟੀਨ ਕਸਰਤ ਲਈ ਸਮਾਂ ਜ਼ਰੂਰ ਕੱਢੋ ਕਸਰਤ ਸਰੀਰ ਦੇ ਰੋਗ ਰੋਕੂ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਸਾਨੂੰ ਐਕਟਿਵ ਰੱਖਦੀ ਹੈ ਇਹ ਸਾਡੇ ਖਾਧੇ ਹੋਏ ਖੁਰਾਕ ਪਦਾਰਥਾਂ ਨੂੰ ਸਹੀ ਪਚਾਉਣ ’ਚ ਮੱਦਦ ਵੀ ਕਰਦੀ ਹੈ ਰਾਤ ਨੂੰ ਖਾਣੇ ਤੋਂ ਬਾਅਦ ਹਲਕਾ-ਫੁਲਕਾ ਘਰ ’ਚ ਤੁਰ ਲੈਣਾ ਵਧੀਆ ਹੁੰਦਾ ਹੈ -ਨੀਤੂ ਗੁਪਤਾ
ਭੋਜਨ ਨੂੰ ਜਿੰਨਾ ਜ਼ਿਆਦਾ ਹੋ ਸਕੇ ਚਬਾ ਕੇ ਖਾਣਾ ਚਾਹੀਦਾ ਪਾਣੀ ਅਤੇ ਦੂਜੇ ਤਰਲ ਪਦਾਰਥਾਂ ਨੂੰ ਜਲਦੀ ਅਤੇ ਝਟਕੇ ਨਾਲ ਨਹੀਂ ਪੀਣਾ ਚਾਹੀਦਾ, ਸਗੋਂ ਹੋਲੀ-ਹੋਲੀ ਇੰਜ ਗਲੇ ਤੋਂ ਹੇਠਾਂ ਉਤਾਰਣਾ ਚਾਹੀਦਾ ਹੈ ਮੰਨੋ ਇਸਨੂੰ ਚਬਾ ਕੇ ਖਾਧਾ ਜਾ ਰਿਹਾ ਹੋਵੇ ਭਾਵ ਖਾਣਾ ਪੀਓ ਅਤੇ ਪੀਣਾ ਖਾਓ ਅਜਿਹਾ ਕਰਨ ਨਾਲ ਸਿਹਤ ਵੀ ਬਣੇਗੀ ਅਤੇ ਪਾਚਣ ਤੰਤਰ ਵੀ ਵਧੀਆ ਰਹੇਗਾ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਸੇਵਨ ਵਧ ਕਰੋ ਅਤੇ ਸ਼ਾਮ ਨੂੰ ਤਾਂ ਸਿਰਫ਼ ਹਰੀਆਂ ਸਬਜ਼ੀਆਂ ਹੀ ਲਓ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ































































