ਡਿਜ਼ੀਟਲ ਅਰੈਸਟ ਘਬਰਾਓ ਨਾ ਐਕਸ਼ਨ ਲਓ (Digital Arrest) ਕੋਈ ਵੀ ਸਰਕਾਰੀ ਏਜੰਸੀ ਲੋਕਾਂ ਨੂੰ ਫੋਨ ’ਤੇ ਧਮਕਾ ਕੇ ਪੈਸੇ ਦੀ ਮੰਗ ਨਹੀਂ ਕਰਦੀ, ਸਗੋਂ ਡਿਜ਼ੀਟਲ ਠੱਗੀ ਕਰਨ ਵਾਲੇ ਖੁਦ ਨੂੰ ਪੁਲਿਸ, ਸੀਬੀਆਈ, ਆਰਬੀਆਈ ਜਾਂ ਨਾਰਕੋਟਿਕਸ ਅਧਿਕਾਰੀ ਦੱਸਦੇ ਹਨ ਅਤੇ ਉਹ ਐਨੇ ਆਤਮ-ਵਿਸ਼ਵਾਸ ਨਾਲ ਗੱਲ ਕਰਦੇ ਹਨ ਕਿ ਅਕਸਰ ਲੋਕ ਘਬਰਾ ਜਾਂਦੇ ਹਨ ਅਤੇ ਘਬਰਾਹਟ ’ਚ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ ਇਹ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਕਹਿੰਦੇ ਹੋਏ ਦੇਸ਼ ਭਰ ’ਚ ਵਧ ਰਹੇ ਸਾਈਬਰ ਧੋਖਾਧੜੀ ਦੇ ਮਾਮਲਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਅਜਿਹੇ ਸਮੇਂ ’ਚ ਥੋੜ੍ਹਾ ਹੌਂਸਲਾ ਰੱਖਣ, ਇਸ ਵਿਸ਼ੇ ’ਤੇ ਵਿਚਾਰ ਕਰਨ ਅਤੇ ਇਸ ਤੋਂ ਬਾਅਦ ਸ਼ਿਕਾਇਤ ਕਰਨ ਲਈ ਪ੍ਰੇਰਿਤ ਕੀਤਾ।
‘ਤੁਹਾਡੇ ਨਾਂਅ ’ਤੇ ਇੱਕ ਸਿੰਮ ਜਾਰੀ ਹੋਇਆ ਸੀ, ਜਿਸ ਤੋਂ ਕਈ ਇਤਰਾਜ਼ਯੋਗ ਮੈਸੇਜ ਹੋਏ ਹਨ’ ਤੁਹਾਡੇ ਖਿਲਾਫ ਮੁੰਬਈ ’ਚ 58 ਸ਼ਿਕਾਇਤਾਂ ਦਰਜ ਹੋਈਆਂ ਹਨ ਤੁਹਾਡੇ ਖਿਲਾਫ ਮਨੀ ਲਾਂਡਰਿੰਗ ਦਾ ਵੀ ਕੇਸ ਦਰਜ ਹੈ, ਜਿਸ ’ਚ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਗੱਲ ਸੁਣਦੇ ਹੀ ਕੈਥਲ (ਹਰਿਆਣਾ) ਨਿਵਾਸੀ ਵਿਨੋਦ ਕੁਮਾਰ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ ਅਣਪਛਾਤੇ ਨੰਬਰਾਂ ਤੋਂ ਆਈ ਇਸ ਕਾਲ ਤੋਂ ਬਾਅਦ ਪੀੜਤ ਨੇ ਸੀਬੀਆਈ ਅਤੇ ਈਡੀ ਦੇ ਡਰ ਨਾਲ ਖੁਦ ਨੂੰ ਡਿਜ਼ੀਟਲ ਅਰੈਸਟ ਕਰਵਾਉਂਦੇ ਹੋਏ 48 ਲੱਖ ਰੁਪਏ ਠੱਗਾਂ ਨੂੰ ਦੇ ਦਿੱਤੇ ਅਜਿਹੇ ਸੈਂਕੜੇ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ।
ਦਰਅਸਲ, ਸਾਈਬਰ ਅਪਰਾਧੀ ਆਪਣੇ ਸ਼ਿਕਾਰ ’ਚ ਫਸਾਉਣ ਲਈ ਲੋਕਾਂ ਨੂੰ ਵੀਡੀਓ ਕਾਲ ਜਾਂ ਆਡੀਓ ਕਾਲ ਕਰਦੇ ਹਨ ਖੁਦ ਨੂੰ ਕਿਸੇ ਵਿਭਾਗ ਦਾ ਵੱਡਾ ਅਧਿਕਾਰੀ ਜਾਂ ਪੁਲਿਸ ਅਫਸਰ ਦੱਸ ਕੇ ਗ੍ਰਿਫਤਾਰੀ ਦਾ ਡਰ ਪੈਦਾ ਕਰਦੇ ਹਨ ਜਿਸ ਨਾਲ ਅਕਸਰ ਲੋਕ ਸਮਾਜ ’ਚ ਆਪਣੀ ਮਾਣ-ਮਰਿਆਦਾ ਜਾਂ ਇੱਜ਼ਤ ਦੇ ਅਧੀਨ ਹੋ ਕੇ ਪੈਸੇ ਦੇਣ ਨੂੰ ਰਾਜ਼ੀ ਹੋ ਜਾਂਦੇ ਹਨ ਹਾਲਾਂਕਿ ਗ੍ਰਹਿ ਮੰਤਰਾਲਾ ਇਸ ਵਿਸ਼ੇ ’ਚ ਕਈ ਵਾਰ ਸਪੱਸ਼ਟ ਕਰ ਚੁੱਕਾ ਹੈ ਕਿ ਅਜਿਹੇ ਕਾਲ ਫਰਜ਼ੀ ਹੁੰਦੇ ਹਨ, ਜਿਸ ਤੋਂ ਚੌਕਸ ਰਹਿਣ ਦੀ ਲੋੜ ਹੈ ਐੱਨਸੀਆਰਬੀ ਮੁਤਾਬਿਕ ਬੀਤੇ ਇੱਕ ਮਹੀਨੇ ’ਚ ਦਿੱਲੀ ਅਤੇ ਐੱਨਸੀਆਰ ਖੇਤਰ ’ਚ 200 ਮਾਮਲੇ ਦਰਜ ਹੋ ਚੁੱਕੇ ਹਨ ਇਹੀ ਨਹੀਂ, ਸਾਲ 2023 ’ਚ 11.28 ਲੱਖ ਅਜਿਹੇ ਮਾਮਲੇ ਸਾਹਮਣੇ ਆਏ ਹਨ ਦੂਜੇ ਪਾਸੇ 2022 ’ਚ 17410, 2021 ’ਚ 14007, ਜਦਕਿ 2020 ’ਚ 10 ਹਜ਼ਾਰ ਤੋਂ ਜ਼ਿਆਦਾ ਸਾਈਬਰ ਠੱਗੀ ਦੇ ਮਾਮਲੇ ਆਏ।
Table of Contents
ਹਮੇਸ਼ਾ ਚੌਕਸ ਰਹੋ
ਆਨਲਾਈਨ ਠੱਗੀ ਮਾਰਨ ਵਾਲੇ ਲੋਕ ਜ਼ਿਆਦਾਤਰ ਸਮੇਂ ’ਚ ਵਟਸਅੱਪ, ਫੇਸਬੁੱਕ, ਸਕਾਈਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਜਦਕਿ ਕੋਈ ਵੀ ਸਰਕਾਰੀ ਏਜੰਸੀ ਸੰਚਾਰ ਦੇ ਅਜਿਹੇ ਮਾਧਿਅਮਾਂ ਦੀ ਕਦੇ ਵਰਤੋਂ ਨਹੀਂ ਕਰਦੀ।
ਇਨ੍ਹਾਂ ਗੱਲਾਂ ’ਤੇ ਧਿਆਨ ਦਿਓ: | Digital Arrest
ਫਰਜ਼ੀ ਕਾੱਲ ਕਰਨ ਵਾਲੇ ਲੋਕ ਅਕਸਰ ਲੋਕਾਂ ਨੂੰ ਫੋਨ ਕਾੱਲ, ਈ-ਮੇਲ ਰਾਹੀਂ ਮੈਸੇਜ਼ ਭੇਜਦੇ ਹਨ, ਜਿਸ ’ਚ ਭਰਮਾਇਆ ਜਾਂਦਾ ਹੈ ਕਿ ਤੁਸੀਂ ਮਨੀ ਲਾਂਡਰਿੰਗ, ਚੋਰੀ ਜਾਂ ਹੋਰ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਹੋ ਧਿਆਨ ਰੱਖੋ ਅਜਿਹੇ ਕਾਲ ਜਾਂ ਸੁਨੇੇਹਆਂ ਨੂੰ ਤਵੱਜ਼ੋ ਨਾ ਦਿਓ।
ਹੌਂਸਲਾ ਰੱਖੋ
ਜੇਕਰ ਕਾੱਲ ਕਰਨ ਵਾਲਾ ਤੁਹਾਨੂੰ ਕਿਸੇ ਤਰ੍ਹਾਂ ਗ੍ਰਿਫਤਾਰੀ ਜਾਂ ਕਾਨੂੰਨੀ ਪਚੜੇ ਦੀ ਧਮਕੀ ਦਿੰਦਾ ਹੈ ਤਾਂ ਉਨ੍ਹਾਂ ਦੇ ਅਜਿਹੇ ਤਰਕਾਂ ਤੋਂ ਘਬਰਾਓ ਨਾ, ਸਗੋਂ ਹੌਂਸਲੇ ਤੋਂ ਕੰਮ ਲਓ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅਜਿਹੇ ਲੋਕਾਂ ਨੂੰ ਕਦੇ ਵੀ ਬੈਂਕ ਡਿਟੇਲ, ਯੂਪੀਆਰ ਆਈਡੀ ਜਾਂ ਓਟੀਪੀ ਆਦਿ ਸਾਂਝਾ ਨਾ ਕਰੋ।
ਘਬਰਾਹਟ ਨਾ ਦਿਖਾਓ
ਜਾਲਸਾਜ਼ ਲੋਕਾਂ ਦੇ ਤਰਕਾਂ ਤੋਂ ਤੁਸੀਂ ਬਿਲਕੁਲ ਵੀ ਘਬਰਾਓ ਨਾ, ਕਈ ਵਾਰ ਲੋਕ ਉਨ੍ਹਾਂ ਦੀਆਂ ਗੱਲਾਂ ਦੇ ਜਵਾਬ ਦੇਣ ’ਚ ਜ਼ਲਦਬਾਜ਼ੀ ਕਰਨ ਲੱਗਦੇ ਹਨ, ਜਿਸ ’ਚ ਘਬਰਾਹਟ ਦਿਖਾਈ ਦਿੰਦੀ ਹੈ ਅਜਿਹੇ ’ਚ ਉਹ ਲੋਕ ਇਹ ਭਾਂਪ ਜਾਂਦੇ ਹਨ ਕਿ ਸਾਹਮਣੇ ਵਾਲੇ ’ਤੇ ਉਨ੍ਹਾਂ ਦੀਆਂ ਗੱਲਾਂ ਦਾ ਪੂਰਾ ਅਸਰ ਹੋ ਰਿਹਾ ਹੈ ਅਜਿਹੇ ਹਾਲਾਤ ’ਚ ਖੁਦ ਨੂੰ ਸ਼ਾਂਤ ਰੱਖ ਕੇ ਮੁੱਲਾਂਕਣ ਕਰੋ ਅਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਇਨ੍ਹਾਂ ਕਾੱਲਸ ਜਾਂ ਵੀਡੀਓ ਕਾਲ ’ਤੇ ਕੋਈ ਨਿੱਜੀ ਜਾਣਕਾਰੀ ਸ਼ੇਅਰ ਨਾ ਕਰੋ।
ਬਚਾਅ ਲਈ ਇਹ ਜ਼ਰੂਰ ਕਰੋ
ਅਜਿਹੇ ਲੋਕਾਂ ਖਿਲਾਫ ਐਕਸ਼ਨ ਲੈਣ ਲਈ ਆਪਣੀ ਸ਼ਿਕਾਇਤ ਦਰਜ ਕਰਵਾਓ, ਜਿਸਦੇ ਲਈ ਕੌਮੀ ਸਾਈਬਰ ਹੈਲਪਲਾਈਨ 1930 ਡਾਈਲ ਕਰੋ ਜਾਂ ਫਿਰ ਸਾਈਬਰਕਰਾਇਮਡਾਟਗਾੱਵਡਾੱਟਇਨ ’ਤੇ ਰਿਪੋਰਟ ਕਰ ਸਕਦੇ ਹੋ।
ਸਾਈਬਰ ਠੱਗੀ ਦੇ ਤਰੀਕੇ
ਦੇਸ਼ ਭਰ ’ਚ ਸਾਈਬਰ ਕਰਾਈਮ ਦੇ ਮਾਮਲਿਆਂ ’ਚ ਇਜਾਫਾ ਹੋ ਰਿਹਾ ਹੈ ਅਜਿਹੇ ’ਚ ਅੱਜ ਅਸੀਂ ਤੁਹਾਨੂੰ ਇਨ੍ਹੀਂ ਦਿਨੀਂ ਟਰੈਂਡ ’ਚ ਚੱਲ ਰਹੇ ਟਾੱਪ 3 ਸਾਈਬਰ ਕਰਾਈਮ ਦੇ ਤਰੀਕਿਆਂ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਤੋਂ ਤੁਸੀਂ ਖੁਦ ਨੂੰ ਬਚਾ ਕੇ ਰੱਖਣਾ ਹੈ ਆਓ! ਜਾਣਦੇ ਹਾਂ ਕਿ ਠੱਗ ਕਿਸ ਤਰ੍ਹਾਂ ਤੁਹਾਡਾ ਅਕਾਊਂਟ ਖਾਲੀ ਕਰਦੇ ਹਨ।
ਸਾਈਬਰ ਕਰਾਈਮ ਤੋਂ ਬਚਣ ਦੇ ਤਰੀਕੇ
ਕੁਝ ਸਾਮਾਨ ਵੇਚਣ ਜਾਂ ਖਰੀਦਣ ਲਈ ਪਾਪੁਲਰ ਵੈੱਬਸਾਈਟ ’ਤੇ ਸਰਚ ਕਰਦੇ ਸਮੇਂ ਸਾਈਬਰ ਠੱਗਾਂ ਤੋਂ ਅਲਰਟ ਰਹੋ ਉਹ ਕਿਊਆਰ ਕੋਡ ਸਕੈਨ ਜਾਂ Çਲੰਕ ਭੇਜ ਕੇ ਤੁਹਾਡੇ ਅਕਾਊਂਟ ’ਚ ਸੰਨ੍ਹ ਲਾ ਸਕਦੇ ਹਨ ਇਸ ਤਰ੍ਹਾਂ ਦੇ ਫਰਾੱਡ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
ਯੂਪੀਆਈ ਫਰਾੱਡ
ਬਿਨਾਂ ਮੁੱਲ-ਭਾਅ ਕੀਤੇ ਠੱਗ ਤੁਹਾਨੂੰ ਪੈਸੇ ਟਰਾਂਸਫਰ ਕਰਨ ’ਤੇ ਰਾਜ਼ੀ ਹੋ ਜਾਵੇਗਾ ਤੁਹਾਨੂੰ ਤੁਰੰਤ ਐੱਸਐੱਮਐੱਸ ਆਵੇਗਾ, ਜਿਸ ’ਚ ਲਿਖਿਆ ਹੋਵੇਗਾ ਕਿ ਐਨੇ ਪੈਸੇ ਤੁਹਾਡੇ ਖਾਤੇ ’ਚ ਪਹੁੰਚ ਗਏ, ਅਪਰੂਵ ਕਰਨ ਲਈ ਇਸ Çਲੰਕ ’ਤੇ ਕਲਿੱਕ ਕਰੋ ਇਹ Çਲੰਕ ਤੁਹਾਡੇ ਫੋਨ ’ਤੇ ਕਿਸੇ ਯੂਪੀਆਈ ਐਪ ਦਾ ਹੋਵੇਗਾ ਜਿਵੇਂ ਹੀ ਤੁਸੀਂ ਉਸ Çਲੰਕ ’ਤੇ ਕਲਿੱਕ ਕਰੋਗੇ, ਤੁਹਾਡੇ ਖਾਤੇ ’ਚ ਪੈਸੇ ਆਉਣ ਦੀ ਬਜਾਏ ਚਲੇ ਜਾਣਗੇ।
ਕਿਊਆਰ ਕੋਡ ਫਰਾੱਡ
ਜੇਕਰ ਤੁਸੀਂ ਪਾਪੁਲਰ ਵੈੱਬਸਾਈਟ ’ਤੇ ਕੁਝ ਵੇਚ ਰਹੇ ਹੋ ਤਾਂ ਠੱਗ ਤੁਹਾਨੂੰ ਇੱਕ ਕਿਊਆਰ ਕੋਡ ਭੇਜੇਗਾ ਇਸ ਕੋਡ ਨੂੰ ਯੂਪੀਆਈ ਐਪ ਰਾਹੀਂ ਸਕੈਨ ਕਰਨ ਲਈ ਕਹੇਗਾ ਤੁਹਾਨੂੰ ਦੱਸਿਆ ਜਾਵੇਗਾ ਕਿ ਇਸਨੂੰ ਸਕੈਨ ਕਰਦੇ ਹੀ ਤੁਹਾਡੇ ਖਾਤੇ ’ਚ ਪੈਸੇ ਪਹੁੰਚ ਜਾਣਗੇ ਜੇਕਰ ਤੁਸੀਂ ਉਸਨੂੰ ਸਕੈਨ ਕਰਕੇ ਯੂਪੀਆਈ ਪਿਨ ਪਾ ਦਿੱਤਾ, ਸਮਝੋ ਤੁਹਾਡੇ ਖਾਤੇ ’ਚ ਪੈਸੇ ਆਉਣ ਦੇ ਬਜਾਏ ਚਲੇ ਜਾਣਗੇ ਕਈ ਵਾਰ ਉਹੀ ਠੱਗ ਤੁਹਾਨੂੰ ਦੁਬਾਰਾ ਸੰਪਰਕ ਕਰੇਗਾ ਤੇ ਬੋਲੇਗਾ ਕਿ ਉਸਨੇ ਗਲਤੀ ਨਾਲ ਦੂਜਾ ਕਿਊਆਰ ਕੋਡ ਭੇਜ ਦਿੱਤਾ ਸੀ ਅਤੇ ਉਹ ਪੈਸੇ ਵਾਪਸ ਭੇਜਣਾ ਚਾਹੁੰਦਾ ਹੈ ਪੈਸੇ ਵਾਪਸ ਭੇਜਣ ਦੇ ਨਾਂਅ ’ਤੇ ਇੱਕ ਹੋਰ ਕਿਊਆਰ ਕੋਡ ਆਵੇਗਾ ਅਤੇ ਜੇਕਰ ਇੱਥੇ ਵੀ ਤੁਸੀਂ ਗਲਤੀ ਕਰ ਦਿੱਤੀ ਤਾਂ ਦੁਬਾਰਾ ਤੁਸੀਂ ਪੈਸੇ ਗੁਆ ਬੈਠੋਗੇ।
ਨਕਲੀ ਪੇਮੈਂਟ ਰਸੀਦ
ਜੇਕਰ ਤੁਸੀਂ ਕੋਈ ਸਾਮਾਨ ਵੇਚ ਰਹੇ ਹੋ ਤਾਂ ਠੱਗ ਤੁਹਾਨੂੰ ਸਾਮਾਨ ਭੇਜਣ ਨੂੰ ਕਹੇਗਾ ਅਤੇ ਤੁਹਾਨੂੰ ਇੱਕ ਨਕਲੀ ਪੇਮੈਂਟ ਦੀ ਰਸੀਦ ਜਿਵੇਂ ਨਿਫਟ ਟਰਾਂਸਫਰ ਦਾ ਸਕਰੀਨਸ਼ਾੱਟ ਜਾਂ ਬੈਂਕ ਦੇ ਮੈਸੇਜ ਦਾ ਸਕਰੀਨ ਸ਼ਾੱਟ ਇਹ ਕਹਿੰਦੇ ਹੋਏ ਭੇਜੇਗਾ ਕਿ ਪੈਸੇ ਉਸਨੇ ਟਰਾਂਸਫਰ ਕਰ ਦਿੱਤੇ ਹਨ ਬੈਂਕ ਸਰਵਰ ’ਚ ਕੋਈ ਦਿੱਕਤ ਹੋਵੇਗੀ, ਥੋੜ੍ਹੀ ਦੇਰ ’ਚ ਤੁਹਾਨੂੰ ਪੈਸੇ ਮਿਲ ਜਾਣਗੇ।
ਸਾਵਧਾਨੀ ਦੇ ਟਿਪਸ
- ਅਣਜਾਣ ਖਰੀਦਦਾਰ ਨਾਲ ਵਟਸਐਪ ਜਾਂ ਮੈਸੇਂਜਰ ਵਰਗੇ ਸੋਸ਼ਲ ਮੀਡੀਆ ’ਤੇ ਚੈਟ ਕਰਨ ਤੋਂ ਬਚੋ।
- ਖਰੀਦਣ ਜਾਂ ਵੇਚਣ ’ਚ ਜ਼ਲਦਬਾਜ਼ੀ ਨਾ ਦਿਖਾਓ, ਆਨਲਾਈਨ ਪੇਮੈਂਟ ਲੈਂਦੇ ਜਾਂ ਦਿੰਦੇ ਸਮੇਂ ਪੂਰੀ ਸਾਵਧਾਨੀ ਵਰਤੋਂ।
- ਜ਼ਰੂਰੀ ਗੱਲਾਂ ਨੂੰ ਛੱਡ ਕੇ ਕੋਈ ਵੀ ਨਿੱਜੀ ਜਾਂ ਫਾਇਨੈਂਸ਼ੀਅਲ ਜਾਣਕਾਰੀ ਸ਼ੇਅਰ ਨਾ ਕਰੋ।
ਨਹੀਂ ਸੰਭਲੇ ਤਾਂ!
ਐੱਨਜੀਓ ਪ੍ਰਹਾਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਜੇਕਰ ਭਾਰਤ ’ਚ ਸਾਈਬਰ ਅਪਰਾਧ ’ਤੇ ਲਗਾਮ ਨਾ ਲੱਗੀ ਤਾਂ 2033 ਤੱਕ ਇਨ੍ਹਾਂ ਮਾਮਲਿਆਂ ਦੀ ਗਿਣਤੀ 1 ਲੱਖ ਕਰੋੜ ਹਰ ਸਾਲ ਤੱਕ ਪਹੁੰਚ ਸਕਦੀ ਹੈ ਦ ਅਨਵਿਜ਼ੀਬਲ ਹੈਂਡ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2023 ’ਚ ਦੇਸ਼ ਭਰ ’ਚ 7.9 ਕਰੋੜ ਤੋਂ ਵੱਧ ਸਾਈਬਰ ਹਮਲੇ ਹੋਏ ਹਨ ਬੀਤੇ ਇੱਕ ਸਾਲ ’ਚ ਸਾਈਬਰ ਹਮਲਿਆਂ ’ਚ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਜਿਹੇ ਮਾਮਲਿਆਂ ਦੀ ਗਿਣਤੀ ਨੂੰ ਲੈ ਕੇ ਭਾਰਤ ਦੁਨੀਆਂ ’ਚ ਤੀਜੇ ਸਥਾਨ ’ਤੇ ਹੈ ਪ੍ਰਹਾਰ ਦੇ ਪ੍ਰਧਾਨ ਅਭੈ ਮਿਕਸ਼ਾ ਦਾ ਕਹਿਣਾ ਹੈ ਕਿ ਸਾਈਬਰ ਹਮਲੇ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ’ਚ ਪਾਰੰਪਰਿਕ ਹੈਕਰ ਸ਼ਾਮਲ ਹਨ ਜੋ ਵਿੱਤੀ ਲਾਭ ਲਈ ਸਿਸਟਮ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹਨ, ਜਦਕਿ ਦੂਜੇ ਜ਼ਿਆਦਾ ਘਾਤਕ ਕਿਸਮ ਦੇ ਹਨ, ਇਸ ’ਚ ਨਾਗਰਿਕਾਂ ਨੂੰ ਹੇਰ-ਫੇਰ, ਜ਼ਬਰਦਸਤੀ ਤੇ ਧਮਕੀਆਂ ਰਾਹੀਂ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਹੈ।