ਡਾਈਟਿੰਗ ਦਾ ਅਰਥ ਹੈ ਸਹੀ ਭੋਜਨ ( Dieting Means Eating Right ) ਅਕਸਰ ਇਹ ਦੇਖਿਆ ਜਾਂਦਾ ਹੈ
ਕਿ ਲੋਕ ਡਾਈਟਿੰਗ ਦੇ ਚੱਕਰ ’ਚ ਏਨਾ ਘੱਟ ਖਾਣ ਲੱਗਦੇ ਹਨ ਅਤੇ ਏਨੀ ਗਲਤ ਖੁਰਾਕ ਲੈਂਦੇ ਹਨ ਕਿ ਵਜ਼ਨ ਘੱਟ ਤਾਂ ਕੀ, ਉਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਕਮਜ਼ੋਰੀਆਂ ਮਹਿਸੂਸ ਹੋਣ ਲਗਦੀਆਂ ਹਨ
ਇਸ ਲਈ ਡਾਈਟਿੰਗ ਕਰਨ ਤੋਂ ਪਹਿਲਾਂ ਤੁਸੀਂ ਪਹਿਚਾਣੋ ਕਿ ਕਿਸ ਤਰ੍ਹਾਂ ਡਾਈਟਿੰਗ ਕਰਨੀ ਚਾਹੀਦੀ ਹੈ ਅਤੇ ਕਿਸ ਤਰ੍ਹਾਂ ਦਾ ਭੋਜਨ ਜ਼ਰੂਰੀ ਹੈ
Also Read :-
- ਫਲ-ਸਬਜ਼ੀਆਂ ਨਾਲ ਨਿਖਾਰੋ ਸੁੰਦਰਤਾ
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
Table of Contents
ਇਹ ਜਾਣਕਾਰੀ ਬਹੁਤ ਜਰੂਰੀ ਹੈ ਕਿ ਤੁਹਾਨੂੰ ਕਦੋਂ, ਕੀ ਅਤੇ ਕਿੰਨਾ ਖਾਣਾ ਚਾਹੀਦਾ ਹੈ
- ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖੋ ਕਿ ਇੱਕ ਸਫ਼ਲ ਡਾਈਟਿੰਗ ਦਾ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਪਾਲਣ ਕਰਨਾ ਚਾਹੀਦਾ ਹੈ
- ਇੱਕ ਨੌਜਵਾਨ ਔਰਤ ਨੂੰ ਘੱਟ ਤੋਂ ਘੱਟ 1200 ਕੈਲਰੀ ਅਤੇ ਨੌਜਵਾਨ ਪੁਰਸ਼ ਨੂੰ 1600 ਕੈਲਰੀ ਦੀ ਜ਼ਰੂਰਤ ਹੁੰਦੀ ਹੈ
- ਆਪਣਾ ਭੋਜਨ ਘੱਟ ਤੋਂ ਘੱਟ ਤਿੰਨ ਖੁਰਾਕਾਂ ’ਚ ਵੰਡ ਲਓ ਇਸ ਨਾਲ ਤੁਹਾਨੂੰ ਇੱਕ ਸਮੇਂ ਤੋਂ ਜ਼ਿਆਦਾ ਭੁੱਖ ਨਹੀਂ ਲੱਗੇਗੀ ਅਤੇ ਇਸ ਚੱਕਰ ’ਚ ਤੁਸੀਂ ਜ਼ਿਆਦਾ ਨਹੀਂ ਖਾਓਗੇ
- ਕੰਟਰੋਲ ’ਚ ਖਾਣ ਦੇ ਚੱਕਰ ’ਚ ਤੁਸੀਂ ਘੱਟ ਖੁਰਾਕ ਨਾ ਲਓ ਜਿਸ ਨਾਲ ਤੁਸੀਂ ਵਜ਼ਨ ਘੱਟ ਕਰਨ ਦੀ ਬਜਾਇ ਕਮਜ਼ੋਰੀ ਮਹਿਸੂਸ ਕਰੋ
ਲ ਇੱਕ ਖੁਰਾਕ ’ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਸਹੀ ਮਾਤਰਾ ’ਚ ਲੈਣੀ ਚਾਹੀਦੀ ਹੈ ਆਓ ਇੱਕ ਆਦਰਸ਼ ਆਹਾਰ ਸੂਚੀ ਦੇਖੋ
ਨਾਸ਼ਤਾ:-
ਇੱਕ ਗਿਲਾਸ ਵਸਾ ਰਹਿਤ ਦੁੱਧ ਅਤੇ ਜੂਸ ਅਤੇ ਨਿੰਬੂ ਪਾਣੀ ਲਓ ਇਸ ਤੋਂ ਇਲਾਵਾ ਥੋੜ੍ਹਾ ਪਨੀਰ ਜਾਂ ਪਨੀਰ ਦੀ ਭੁਰਜੀ ਅਤੇ ਪਨੀਰ ਲਓ ਜੇਕਰ ਤੁਸੀਂ ਇਸ ਤੋਂ ਤੰਗ ਆ ਜਾਓ ਤਾਂ ਵਰਖਾ ਦੇ ਮੌਸਮ ’ਚ ਅਤੇ ਸਰਦੀਆਂ ’ਚ ਗਰਮ ਦੁੱਧ ਨਾਲ ਇੱਕ ਪਿਆਲਾ ਦਲੀਆ ਜਾਂ ਕਾਰਨਫਲੈਕਸ ਲਓ ਜੇਕਰ ਤੁਸੀਂ ਚਾਹੋ ਤਾਂ ਇਸ ਤੋਂ ਬਾਅਦ ਤੁਸੀਂ ਇੱਕ ਪਿਆਲਾ ਚਾਹ ਅਤੇ ਕਾੱਫ਼ੀ ਲੈ ਸਕਦੇ ਹੋ
ਦੁਪਹਿਰ ਦਾ ਭੋਜਨ:-
ਇੱਕ ਕਟੋਰੀ ਦਾਲ, ਅਤੇ ਕੋਈ ਰਸੇਦਾਰ ਸਬਜ਼ੀ ਪ੍ਰਾਪਤ ਹਰੀਆਂ ਸਬਜ਼ੀਆਂ ਦਾ ਸਲਾਦ ਜਿਵੇਂ ਟਮਾਟਰ, ਪਿਆਜ਼, ਬੰਦਗੋਭੀ, ਖੀਰਾ, ਗਾਜਰ, ਮੂਲੀ ਆਦਿ ਤੇ ਦੋ ਚਪਾਤੀ ਅਤੇ ਚੌਲ ਇਸ ਤੋਂ ਬਾਅਦ ਫਲ ਖਾਣਾ ਬਹੁਤ ਜ਼ਰੂਰੀ ਹੈ
ਇਸ ਸਮੇਂ ਤੁਸੀਂ ਇੱਕ ਕਟੋਰੀ ਦਹੀ ਵੀ ਲੈ ਸਕਦੇ ਹੋ ਨੌਕਰੀਪੇਸ਼ਾ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਾਹਰੋਂ ਬਰਗਰ ਆਦਿ ਖਾਣ ਦੀ ਬਜਾਇ ਘਰੋਂ ਸੈਂਡਵਿਚ ਅਤੇ ਸਲਾਦ ਲੈ ਜਾਣ ਜਾਂ ਫਲ ਆਦਿ ਲੈ ਜਾਣ ਹਫਤੇ ’ਚ ਇੱਕ ਦਿਨ ਤੁਸੀਂ ਸਿਰਫ਼ ਸਾਦਾ ਦਹੀ ਤੇ ਫਲ ਲਓ ਜਾਂ ਫਿਰ ਪੂਰਾ ਭੋਜਨ ਲੈਣ ਦੀ ਬਜਾਇ ਸਿਰਫ਼ ਜੂਸ ਤੇ ਸਲਾਦ ਜਾਂ ਫਲ ਲਓ
ਰਾਤ ਦਾ ਭੋਜਨ:-
ਇਸ ਸਮੇਂ ਸਬਜ਼ੀ ਖਾਣਾ ਬਹੁਤ ਜ਼ਰੂਰੀ ਹੈ ਤੁਸੀਂ ਆਲੂ ਦੀ ਸਬਜ਼ੀ ਜਾਂ ਕੋਈ ਦਾਲ ਜਾਂ ਕੋਈ ਰਸੇਦਾਰ ਸਬਜ਼ੀ ਜਾਂ ਪਨੀਰ ਦੇ ਬਣੇ ਵਿਅੰਜਨ ਲਓ ਇਸ ਤੋਂ ਬਾਅਦ ਤੁਸੀਂ ਕੋਈ ਵੀ ਪੁਡਿੰਗ ਜਾਂ ਮਿੱਠਾ ਵਿਅੰਜਨ ਲਓ
ਜੇਕਰ ਤੁਹਾਨੂੰ ਕਦੇ ਵਿੱਚ ਦੀ ਭੁੱਖ ਲੱਗੇ ਤਾਂ ਕਦੇ ਵੀ ਚਿਪਸ ਆਦਿ ਨਾ ਲਓ ਜੇਕਰ ਤੁਸੀਂ ਉਸ ਸਮੇਂ ਲੱਸੀ ਜਾਂ ਨਿੰਬੂ ਪਾਣੀ ਲਓ ਤਾਂ ਬਿਹਤਰ ਹੋਵੇਗਾ ਜ਼ਿਆਦਾ ਚਾਹ ਤੇ ਕਾੱਫ਼ੀ ਪੀਣ ਨਾਲ ਵੀ ਵਜ਼ਨ ਵਧਦਾ ਹੈ
ਜੇਕਰ ਤੁਸੀਂ ਹਫ਼ਤੇ ’ਚ ਇੱਕ ਦਿਨ ਸਿਰਫ਼ ਪੀਣ ਵਾਲੇ ਪਦਾਰਥਾਂ ’ਤੇ ਰਹਿ ਸਕੋਂ ਤਾਂ ਤੁਸੀਂ ਖੁਦ ਹੀ ਮਹਿਸੂਸ ਕਰੋਂਗੇ ਕਿ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਹੈ ਇਸ ਦਿਨ ਤੁਸੀਂ ਕੋਈ ਵੀ ਜੂਸ, ਮਿਲਕ ਸ਼ੇਕ, ਨਿੰਬੂ ਪਾਣੀ ਤੇ ਬਹੁਤ ਜ਼ਿਆਦਾ ਪਾਣੀ ਲਓ ਰਾਤ ਨੂੰ ਇੱਕ ਸਮਾਂ ਕੋਈ ਵੀ ਹਲਕਾ ਖਾਣਾ ਖਾਓ ਅਸੀਂ ਜ਼ਿਆਦਾਤਰ ਇਹ ਗਲਤੀ ਕਰਦੇ ਹਾਂ ਕਿ ਅਸੀਂ ਬਸ ਉਹੀ ਘਿਸੀਆਂ ਪਿਟੀਆਂ ਚੀਜ਼ਾਂ ਖਾਂਦੇ ਹਾਂ
ਸਾਨੂੰ ਆਪਣਾ ਭੋਜਨ ਤੇ ਖਾਣੇ ਦੇ ਤੌਰ ਤਰੀਕੇ ਬਦਲਣੇ ਚਾਹੀਦੇ ਹਨ ਅਸੀਂ ਇਹ ਤਾਂ ਜਾਣਦੇ ਹਾਂ ਕਿ ਅਕੁੰਰਿਤ ਦਾਲ ਚੰਗੀ ਹੈ ਪਰ ਅਸੀਂ ਇਸ ਨੂੰ ਰੋਜ਼ਾਨਾ ਭੋਜਨ ਦਾ ਹਿੱਸਾ ਕਿਉਂ ਨਹੀਂ ਬਣਾਉਂਦੇ? ਸਾਨੂੰ ਗਾਜਰ, ਸ਼ਲਗਮ ਆਦਿ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ
ਅਸੀਂ ਇਹ ਵੀ ਜਾਣਦੇ ਹਾਂ ਕਿ ਪ੍ਰੋਟੀਨ ਵੀ ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਕੁਝ ਪ੍ਰੋਟੀਨ ਯੁਕਤ ਆਹਾਰ ’ਚ ਜ਼ਿਆਦਾ ਕੈਲਰੀਜ਼ ਹੁੰਦੀ ਹੈ ਅਤੇ ਕੁਝ ’ਚ ਘੱਟ ਫਲ ਜਿੰਨਾ ਵੀ ਤੁਸੀਂ ਲਓ, ਉਹ ਕਦੇ ਹਾਨੀਕਾਰਕ ਨਹੀਂ ਹੁੰਦਾ ਖਾਸ ਤੌਰ ’ਤੇ ਰਸਦਾਰ ਫਲ ਜਿਵੇਂ ਮੌਸਮੀ, ਸੰਤਰਾ, ਅੰਗੂਰ ਅਤੇ ਤਰਬੂਜ਼ ਤੇ ਖਰਬੂਜ਼ਾ ਜੀ ਭਰਕੇ ਲੈ ਸਕਦੇ ਹੋ ਜੇਕਰ ਅਸੀਂ ਆਪਣੀ ਖੁਰਾਕ ’ਚ ਇੱਕ ਸਮੇਂ ਦਾ ਭੋਜਨ ਸਿਰਫ਼ ਫਲ ਤੇ ਦਹੀ ’ਤੇ ਆਧਾਰਿਤ ਰੱਖੀਏ ਤਾਂ ਬਹੁਤ ਫਾਇਦਾ ਹੋਵੇਗਾ
ਅਨਾਜ ਖਾਂਦੇ ਸਮੇਂ ਤੁਸੀਂ ਇਹ ਧਿਆਨ ਰੱਖੋ ਕਿ ਕਣਕ ਯੁਕਤ ਖਾਧ ਪਦਾਰਥ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਸੀਂ ਬਰੈੱਡ ਖਾਂਦੇ ਹੋ ਤਾਂ ਕਣਕ ਯੁਕਤ ਬਰੈੱਡ ਜਿਸ ਨੂੰ ਅਸੀਂ ਬਰਾਊਨ ਬਰੈੱਡ ਕਹਿੰਦੇ ਹਾਂ, ਉਹ ਲਓ ਜਦੋਂ ਵੀ ਤੁਸੀਂ ਆਪਣੇ ਖਾਣ-ਪੀਣ ਦੇ ਤੌਰ ਤਰੀਕੇ ਬਿਲਕੁਲ ਬਦਲਦੇ ਹੋ ਤਾਂ ਤੁਹਾਡੇ ਸਰੀਰ ’ਚ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਤੁਸੀਂ ਅਚਾਨਕ ਕਾਰਬੋਹਾਈਡ੍ਰੇਟ ਘੱਟ ਕਰ ਰਹੇ ਹੋ ਤਾਂ ਤੁਹਾਨੂੰ ਕਬਜ਼ ਹੋਣ ਦਾ ਡਰ ਹੈ, ਇਸ ਲਈ ਤੁਹਾਨੂੰ ਜ਼ਿਆਦਾ ਪਾਣੀ ਤੇ ਜੂਸ ਆਦਿ ਲੈਣਾ ਚਾਹੀਦਾ ਹੈ
ਡਾਈਟਿੰਗ ਦਾ ਸਹੀ ਮਤਲਬ ਸਿਰਫ਼ ‘ਘੱਟ’ ਖਾਣਾ ਨਹੀਂ ਹੈ-ਇਸ ਦਾ ਸਹੀ ਮਤਲਬ ਹੈ ‘ਸਹੀ’ ਖਾਣਾ ਇਹ ਸਹੀ ਖੁਰਾਕ ਹੀ ਤੁਹਾਨੂੰ ਚੁਸਤ ਤੇ ਸੁਡੌਲ ਬਣਾਏਗੀ
ਅੰਬਿਕਾ