…ਜਦੋਂ ਰੂਹਾਨੀ ਸਪਰਸ਼ ਨਾਲ ਮਹਿਕ ਉੱਠਿਆ ਸਤਿਪੁਰਾ ਧਾਮ
ਡੇਰਾ ਸੱਚਾ ਸੌਦਾ ਸਤਿਪੁਰਾ ਧਾਮ ਕਰੰਡੀ, ਜ਼ਿਲ੍ਹਾ ਮਾਨਸਾ (ਪੰਜਾਬ) dera sacha sauda satpura dham karandi mansa punjab
ਸਾਈਂ ਜੀ ਦੇ ਹੁਕਮ ਨਾਲ 1957 ’ਚ ਬਣਿਆ ਦਰਬਾਰ
ਪਿੰਡ ਵਾਲਿਆਂ ’ਚ ਸਤਿਸੰਗ ਸੁਣਨ ਤੋਂ ਜ਼ਿਆਦਾ ਬਾਬਾ ਜੀ ਨੂੰ ਦੇਖਣ ਦੀ ਖੁਮਾਰੀ ਚੜ੍ਹੀ ਹੋਈ ਸੀ ਪਿੰਡ ਦੇ ਉਗਾੜ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਾਈਂ ਮਸਤਾਨਾ ਜੀ ਨੇ ਉਸ ਦਿਨ ਸਤਿਸੰਗ ’ਚ ਲੋਕਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਤੁਸੀਂ ਸਤਿਪੁਰਸ਼ ਦੇ ਪੁੱਤਰ ਹੋ, ਜੀਵਨ ’ਚ ਹਮੇਸ਼ਾ ਸੱਚਾਈ ਨਾਲ ਅੱਗੇ ਵਧੋ
ਸਤਿਪੁਰਾ ਧਾਮ ’ਚ ਸੇਵਾ ਕਾਰਜ ਕਰਦੇ ਹੋਏ ਸੇਵਾਦਾਰ ਤੇ ਤੇਰਾਵਾਸ ਦਾ ਦ੍ਰਿਸ਼ (ਹੇਠਾਂ)

ਦੱਖਣੀ ਪੰਜਾਬ ਦੀ ਸਰਹੱਦ ’ਤੇ ਵਸਿਆ ਇੱਕ ਛੋਟਾ ਜਿਹਾ ਪਿੰਡ ਕਰੰਡੀ, ਆਪਣੀ ਵਿਰਾਸਤ ਦੇ ਨਾਲ-ਨਾਲ ਰੂਹਾਨੀਅਤ ਦੇ ਮਹਾਨ ਫਲਸਫੇ ਨੂੰ ਵੀ ਸੰਜੋਏ ਹੋਏ ਹੈ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਨ 1957 ’ਚ ਇਸ ਪਿੰਡ ਦੀ ਮਿੱਟੀ ਨੂੰ ਰੂਹਾਨੀ ਸਪਰਸ਼ ਦੇ ਕੇ ਪਿੰਡ ਵਾਲਿਆਂ ਦੇ ਉੱਜਵਲ ਭਵਿੱਖ ਦੇ ਦੁਆਰ ਖੋਲ੍ਹ ਦਿੱਤੇ ਸਨ ਸਾਈਂ ਜੀ ਦੀ ਅਪਾਰ ਰਹਿਮਤ ਨਾਲ ਇੱਥੇ ਬਣਿਆ ਡੇਰਾ ਸੱਚਾ ਸੌਦਾ ਸਤਿਪੁਰਾ ਧਾਮ ਅੱਜ ਵੀ ਪੰਜਾਬ ਦੇ ਨਾਲ-ਨਾਲ ਸਰਹੱਦੀ ਹਰਿਆਣਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਹਿਣ ਨੂੰ ਤਾਂ ਇੱਥੋਂ ਦੇ ਲੋਕ ਪੰਜਾਬੀ ਕਲਚਰ ’ਚ ਪਲੇ-ਵਧੇ ਅਤੇ ਢਲੇ ਹੋਏ ਹਨ, ਪਰ ਅਸਲ ’ਚ ਪੂਰਾ ਪਿੰਡ ਬਾਗੜੀ ਤਬਕੇ ਨਾਲ ਜੁੜਾਅ ਰੱਖਦਾ ਹੈ
ਕਰੀਬ 63 ਸਾਲ ਪਹਿਲਾਂ ਇਸ ਪਿੰਡ ਦਾ ਇੱਕ ਨਵਾਂ ਭਾਗ ਉਦੈ ਹੋਇਆ ਜਦੋਂ ਸਾਈਂ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਇੱਥੇ ਪਧਾਰੇ ਉਸ ਦਿਨ ਲੋਕਾਂ ’ਚ ਉਤਸ਼ਾਹ ਦੇਖਦੇ ਹੀ ਬਣ ਰਿਹਾ ਸੀ ਗਲੀ-ਗਲੀ ’ਚ ਇਸ ਗੱਲ ਦਾ ਜ਼ਿਕਰ ਹੋ ਉੱਠਿਆ ਕਿ ‘ਸਰਸੇ ਆਲੋ ਬਾਬੋ ਆਇਓ ਹੈ ਸਤਿਸੰਗ ਕਰਣ’ ਪਿੰਡ ਦੇ ਵਿੱਚੋ-ਵਿੱਚ ਬਣੇ ਚੌਗਾਨ (ਉਗਾੜ) ’ਚ ਸਤਿਸੰਗ ਹੋਣਾ ਸੀ ਇਸ ਲਈ ਲੋਕ ਟੋਲੀਆਂ ਬਣਾ ਕੇ ਉੱਧਰ ਵੱਲ ਨਿਕਲ ਪਏ ਸਭ ਦੇ ਮਨ ’ਚ ਇੱਕ ਹੀ ਉਤਸੁਕਤਾ ਸੀ ਕਿ ‘ਦੇਖਾਂ! ਬਾਬੋ ਹੈ ਘਿਸੋ ਕੈ’ ਇਸ ਨਜ਼ਾਰੇ ਦੇ ਸਾਕਸ਼ੀ ਰਹੇ ਨਿਆਮਤ ਰਾਮ ਇੰਸਾਂ ਦੱਸਦੇ ਹਨ ਕਿ ਉਸ ਦਿਨ ਪਿੰਡ ’ਚ ਇੱਕ ਗਜ਼ਬ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ ਜਿਉਂ ਹੀ ਦੁਪਹਿਰ ਢਲੀ, ਮਸਤਾਨਾ ਜੀ ਮਹਾਰਾਜ ਪਿੰਡ ’ਚ ਸੂਰਜਾ ਰਾਮ ਦੇ ਘਰ ਆ ਪਧਾਰੇ, ਉਸ ਦਿਨ ਸਵੇਰੇ ਕਾਨ੍ਹੇਵਾਲਾ ਪਿੰਡ ’ਚ ਸਤਿਸੰਗ ਹੋਇਆ ਸੀ ਸ਼ਾਮ ਦਾ ਸਤਿਸੰਗ ਕਰੰਡੀ ’ਚ ਹੋਣਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਦਿਨ ਸਾਈਂ ਜੀ ਪੈਦਲ ਹੀ ਕੁਝ ਕੁ ਸੇਵਾਦਾਰਾਂ ਨਾਲ ਇੱਥੇ ਪਧਾਰੇ ਸਨ ਦੱਸਦੇ ਹਨ

ਕਿ ਸਤਿਸੰਗ ’ਚ ਸਾਈਂ ਜੀ ਨੇ ਬਾਗੜੀ ਦੇ ਨਾਲ-ਨਾਲ ਸਿੰਧੀ ਭਾਸ਼ਾ ’ਚ ਵੀ ਕਈ ਗੱਲਾਂ ਸੁਣਾਈਆਂ ਜੋ ਲੋਕਾਂ ਨੂੰ ਬਹੁਤ ਪਸੰਦ ਆਈਆਂ ਉਸ ਦਿਨ ਸਤਿਸੰਗ ਤੋਂ ਬਾਅਦ ਪਿੰਡ ਦੇ ਕਾਫ਼ੀ ਲੋਕਾਂ ਨੇ ਗੁਰੂਮੰਤਰ ਵੀ ਲਿਆ
Table of Contents
ਇਲਾਹੀ ਬਚਨਾਂ ਨਾਲ ਬਣਿਆ ਧਾਮ

ਕਰੰਡੀ ਪਿੰਡ ਤੋਂ ਸਤਿਸੰਗੀ ਭਾਈ ਸਾਵਲ ਮੱਲ, ਸੂਰਜਾਰਾਮ, ਭੋਮਾ ਰਾਮ, ਰਾਮਜੀਤ, ਧਨਪੱਤ ਰਾਮ, ਮਾਤਾ ਚਾਵਲੀ, ਮਾਤਾ ਰੇਸ਼ਮਾ ਸਮੇਤ ਕਾਫ਼ੀ ਸੰਗਤ ਉਸ ਦਿਨ ਸਤਿਸੰਗ ਸੁਣਨ ਲਈ ਦਰਬਾਰ ’ਚ ਪਹੁੰਚੀ ਸਤਿਸੰਗ ਤੋਂ ਬਾਅਦ ਸਾਈਂ ਜੀ ਨੂੰ ਮਿਲ ਕੇ ਪਿੰਡ ਦੀ ਸੰਗਤ ਨੇ ਅਰਜ਼ ਕੀਤੀ ਕਿ ਸਾਈਂ ਜੀ, ਪਿੰਡ ਦੇ ਲੋਕਾਂ ਦੀ ਤੜਫ ਹੈ ਕਿ ਸਾਡੇ ਪਿੰਡ ’ਚ ਵੀ ਡੇਰਾ ਬਣਾਓ ਅਤੇ ਫਿਰ ਤੋਂ ਸਤਿਸੰਗ ਲਾਓ ਇਸ ’ਤੇ ਸਾਈਂ ਜੀ ਨੇ ਬਚਨ ਫਰਮਾਇਆ- ‘ਜਗ੍ਹਾ ਦੇਖ ਕਰ ਡੇਰਾ ਬਨਾ ਲੋ, ਜਹਾਂ ਆਪਕੋ ਅੱਛਾ ਲਗਤਾ ਹੈ’ ਸਾਈਂ ਜੀ ਦੇ ਬਚਨਾਂ ਨੇ ਮੰਨੋ ਪਿੰਡ ਨੂੰ ਉਮੰਗ ਨਾਲ ਭਰ ਦਿੱਤਾ ਸੰਗਤ ਨੇ ਪਿੰਡ ’ਚ ਇਸ ਵਿਸ਼ੇ ’ਤੇ ਡੂੰਘੀ ਚਰਚਾ ਕੀਤੀ ਅਤੇ ਡੇਰਾ ਬਣਾਉਣ ਲਈ ਜ਼ਮੀਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਕਿਸੇ ਨੇ ਸ਼ਾਮਲਾਟ ਦੀ ਜ਼ਮੀਨ ਬਾਰੇ ਦੱਸਿਆ

ਵਹਾਂ ਪਰ ਡੇਰਾ ਬਨਾ ਲੋ’ ਸੰਗਤ ਦੇ ਪ੍ਰੇਮ-ਭਾਵ ਨੂੰ ਦੇਖਦੇ ਹੋਏ ਸਾਈਂ ਜੀ ਨੇ ਆਪਣੀ ਮੌਜ ’ਚ ਆ ਕੇ ਚੌਧਰੀ ਰਾਮਜੀ ਲਾਲ ਦੇ ਗਲ ’ਚ ਪੰਜ ਸੌ ਰੁਪਏ ਦੇ ਨੋਟਾਂ ਦੇ ਹਾਰ ਪਵਾਏ ਅਤੇ ਫਿਰ ਤੋਂ ਹੁਕਮ ਫਰਮਾਇਆ- ‘ਜਾਓ ਡੇਰਾ ਬਨਾਓ’ ਸਾਈਂ ਜੀ ਨੇ ਨਾਲ ਹੀ ਡੇਰੇ ਦਾ ਨਾਮਕਰਨ ਕਰਦੇ ਹੋਏ ‘ਡੇਰਾ ਸੱਚਾ ਸੌਦਾ ਸਤਿਪੁਰਾ ਧਾਮ’ ਨਾਂਅ ਰੱਖਣ ਦੇ ਵੀ ਬਚਨ ਫਰਮਾਏ ਪਿੰਡ ਦੇ ਬਜ਼ੁਰਗ ਲੋਕ ਦੱਸਦੇ ਹਨ ਕਿ ਉਸ ਦੌਰਾਨ ਸੰਗਤ ਨੇ ਆਪਸੀ ਸਹਿਯੋਗ ਨਾਲ ਕੱਚੀਆਂ ਇੱਟਾਂ ਨਾਲ ਤੇਰਾਵਾਸ ਦਾ ਨਿਰਮਾਣ ਕਰਵਾਇਆ ਅਤੇ ਨਾਲ ਹੀ ਇੱਕ ਕਮਰਾ ਵੀ ਤਿਆਰ ਕੀਤਾ ਉੱਥੇ ਡੇਰੇ ਦੀ ਜ਼ਮੀਨ ਦੇ ਚਾਰੇ ਪਾਸੇ ਕੰਡੇਦਾਰ ਝਾੜੀਆਂ ਨਾਲ ਵਾੜ ਤਿਆਰ ਕੀਤੀ ਗਈ ਥੋੜ੍ਹਾ ਸਮਾਂ ਹੋਰ ਗੁਜ਼ਰਿਆ ਤਾਂ ਪਿੰਡ ਦੀ ਸੰਗਤ ਨੇ 25 ਹਜ਼ਾਰ ਪੱਕੀਆਂ ਇੱਟਾਂ ਲਿਆ ਕੇ ਡੇਰੇ ’ਚ ਸ਼ਹਿਨਸ਼ਾਹੀ ਗੁਫਾ (ਤੇਰਾਵਾਸ), ਦੋ ਕਮਰੇ, ਰਸੋਈ, ਇੱਕ ਚੋਬਾਰਾ ਬਣਾਇਆ ਅਤੇ ਉਸ ਦੀ ਚਾਰ ਦੀਵਾਰੀ ਵੀ ਕਰ ਦਿੱਤੀ
ਜਦੋਂ ਦੂਜੀ ਪਾਤਸ਼ਾਹੀ ਦੇ ਆਗਮਨ ਨਾਲ ਰੌਸ਼ਨ ਹੋ ਉੱਠਿਆ ਡੇਰਾ
ਪੁਰਾਣੇ ਸਤਿਸੰਗੀ ਦੱਸਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਪਿੰਡ ’ਚ ਡੇਰਾ ਬਣਾਇਆ ਗਿਆ ਸੀ, ਪਰ ਸਾਈਂ ਜੀ ਕਦੇ ਇੱਥੇ ਨਹੀਂ ਆਏ ਕਰੀਬ 21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਪਿੰਡ ’ਤੇ ਫਿਰ ਸਤਿਗੁਰੂ ਦੀ ਰਹਿਮਤ ਵਰਸੀ ਸੰਨ 1978 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕਰੰਡੀ ਪਿੰਡ ’ਚ ਪਧਾਰੇ ਅਤੇ ਸਤਿਸੰਗ ਫਰਮਾਇਆ ਦੱਸਦੇ ਹਨ ਕਿ ਉਹ ਸਤਿਸੰਗ ਡੇਰਾ ਸੱਚਾ ਸੌਦਾ ਸਤਿਪੁਰਾ ਧਾਮ ’ਚ ਹੀ ਹੋਇਆ ਸੀ, ਜਿਸ ’ਚ ਵੱਡੀ ਗਿਣਤੀ ’ਚ ਸੰਗਤ ਪਹੁੰਚੀ ਸੀ ਬਹੁਤ ਸਾਰੇ ਜੀਵਾਂ ਨੇ ਗੁਰੂਮੰਤਰ ਲਿਆ ਸੀ ਮਾਤਾ ਦਲੀਪ ਕੌਰ ਇੰਸਾਂ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਪਹਿਲਾ ਸਤਿਸੰਗ ਪਿੰਡ ’ਚ ਬਣੇ ਡੇਰੇ ’ਚ ਫਰਮਾਇਆ ਸੀ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਦੋ ਸਾਲ ਦੇ ਅੰਤਰਾਲ ’ਚ ਹੀ ਤਿੰਨ ਵਾਰ ਪਿੰਡ ’ਚ ਪਧਾਰੇ ਅਤੇ ਪਿੰਡ ਵਾਲਿਆਂ ਨੂੰ ਖੁਸ਼ੀਆਂ ਨਾਲ
ਲਬਰੇਜ਼ ਕੀਤਾ

ਸਾਈਂ ਜੀ, ਫਿਰ ਜਵਾਨ ਹੋ ਕੇ ਪਧਾਰੇ
ਡੇਰਾ ਸੱਚਾ ਸੌਦਾ ਪ੍ਰਤੀ ਕਰੰਡੀ ਪਿੰਡ ਦਾ ਬੇਹੱਦ ਲਗਾਅ ਰਿਹਾ ਹੈ, ਤਦ ਤਿੰਨੇ ਪਾਤਸ਼ਾਹੀਆਂ ਨੇ ਸਮੇਂ-ਸਮੇਂ ’ਤੇ ਪਿੰਡ ’ਚ ਪਧਾਰ ਕੇ ਭਰਪੂਰ ਰਹਿਮਤਾਂ ਲੁਟਾਈਆਂ ਹਨ ਪਰਮ ਪਿਤਾ ਜੀ ਸੰਨ 1978 ’ਚ ਸਤਿਪੁਰਾ ਧਾਮ ’ਚ ਪਧਾਰੇ, ਜਿਸ ਦੇ ਕਰੀਬ 16 ਸਾਲਾਂ ਬਾਅਦ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀ ਜੀਵਾਂ ਦੀ ਤੜਫ ਸੁਣ ਕੇ ਇੱਥੇ ਪਧਾਰੇ ਅਤੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਇੱਥੋਂ ਦੀ ਆਬੋਹਵਾ ਨੂੰ ਫਿਰ ਤੋਂ ਮਹਿਕਾ ਦਿੱਤਾ ਪੂਜਨੀਕ ਹਜ਼ੂਰ ਪਿਤਾ ਜੀ ਸੰਨ 1994 ਤੇ ਸੰਨ 1998 ’ਚ ਇੱਥੇ ਪਧਾਰੇ ਅਤੇ ਡੇਰੇ ਦੇ ਆਯਾਮ ਨੂੰ ਹੋਰ ਚਾਰ ਚੰਦ ਲਾ ਦਿੱਤੇ ਉਸ ਤੋਂ ਪਹਿਲਾਂ ਡੇਰਾ ਸਤਿਪੁਰਾ ਧਾਮ ਦੀ ਚਾਰਦੀਵਾਰੀ ਕੱਚੀਆਂ ਇੱਟਾਂ ਦੀ ਬਣੀ ਹੋਈ ਸੀ,
ਜੋ ਬਾਰਸ਼ ਆਦਿ ਦੇ ਚੱਲਦਿਆਂ ਕਈ ਵਾਰ ਡਿੱਗ ਵੀ ਜਾਂਦੀ ਸੀ ਪੂਜਨੀਕ ਹਜ਼ੂਰ ਪਿਤਾ ਜੀ ਜਦੋਂ ਦੂਜੀ ਵਾਰ ਇੱਥੇ ਪਧਾਰੇ ਤਾਂ ਸੇਵਾਦਾਰਾਂ ਨੂੰ ਬਚਨ ਫਰਮਾਇਆ- ‘ਬੇਟਾ! ਪੱਕੀਆਂ ਇੱਟਾਂ ਮੰਗਵਾ ਕੇ ਡੇਰੇ ਦੀ ਚਾਰ ਦੀਵਾਰੀ ਨੂੰ ਪੱਕਾ ਕਰ ਦਿਓ’ ‘ਜੀ ਸਤਿਵਚਨ’ ਦੇ ਨਾਲ ਹੀ ਸੇਵਾ ਦਾ ਕਾਰਜ ਸ਼ੁਰੂ ਹੋ ਗਿਆ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੀ ਗੂੰਜ ’ਚ ਦੇਖਦੇ ਹੀ ਦੇਖਦੇ ਕਰੀਬ 6 ਏਕੜ ’ਚ ਬਣੇ ਦਰਬਾਰ ਦੀ ਚਾਰ ਦੀਵਾਰੀ ਨੂੰ ਪੱਕਾ ਕਰ ਦਿੱਤਾ ਗਿਆ ਪੂਜਨੀਕ ਹਜ਼ੂਰ ਪਿਤਾ ਜੀ ਨੇ ਸੰਗਤ ਦੀ ਸੁਵਿਧਾ ਲਈ ਦੋ ਹੋਰ ਕਮਰਿਆਂ ਦਾ ਵੀ ਨਿਰਮਾਣ ਕਰਵਾਇਆ
‘ਪੁੱਟਰ! ਆਜ ਤੂਨੇ ਮਰ ਜਾਨਾ ਥਾ, ਸਤਿਗੁਰੂ ਜੀ ਨੇ ਹੀ ਤੇਰੀ ਰਕਸ਼ਾ ਕੀ ਹੈ’
ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚੋਜ ਨਿਰਾਲੇ ਸਨ ਸੰਨ 1959 ਦੀ ਗੱਲ ਹੈ, ਸਾਈਂ ਜੀ ਨੇ ਸੇਵਾਦਾਰਾਂ ਨੂੰ ਡੇਰਾ ਸੱਚਾ ਸੌਦਾ ਸਰਸਾ (ਵਰਤਮਾਨ ਸਾਈਂ ਮਸਤਾਨਾ ਜੀ ਧਾਮ) ਦਾ ਗੇਟ ਢਾਹੁਣ ਦਾ ਹੁਕਮ ਦਿੱਤਾ ਸੇਵਾਦਾਰ ਇਸ ਕੰਮ ’ਚ ਜੁਟ ਗਏ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਇਸ ਸੇਵਾ ਦੇ ਕਾਰਜ ਨੂੰ ਆਪਣੀ ਪਾਵਨ ਹਜ਼ੂਰੀ ’ਚ ਚੁਬਾਰੇ ਅੱਗੇ ਖੜ੍ਹੇ ਹੋ ਕੇ ਪੂਰਨ ਕਰਵਾ ਰਹੇ ਸਨ ਇਸ ਦਰਮਿਆਨ ਗੇਟ ਦੀ ਡਾਟ ਟੁੱਟ ਕੇ ਹੇਠਾਂ ਨੂੰ ਆਉਣ ਲੱਗੀ ਪਰ ਇਸ ਸਭ ਤੋਂ ਬੇਖਬਰ ਉੱਥੇ ਸੇਵਾ ਕਰ ਰਹੇ
ਕਰੰਡੀ ਪਿੰਡ ਦਾ ਸੇਵਾਦਾਰ ਰਾਮਚੰਦ ਉਸੇ ਡਾਟ ਨੂੰ ਹੱਥ ਲਾਈ ਖੜ੍ਹਾ ਸੀ ਉਦੋਂ ਪੂਜਨੀਕ ਸ਼ਹਿਨਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉੱਚੀ ਆਵਾਜ਼ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਬੋਲਿਆ ਸਾਈਂ ਜੀ ਨੇ ਜਿਉਂ ਹੀ ਨਾਅਰਾ ਬੋਲਿਆ ਉਹ ਡਾਟ ਜੋ ਰਾਮਚੰਦ ’ਤੇ ਡਿੱਗਣ ਵਾਲੀ ਸੀ, ਅਚਾਨਕ ਉਸ ਤੋਂ ਦੂਰ ਜਾ ਡਿੱਗੀ ਸਤਿਗੁਰੂ ਦੀ ਦਇਆ-ਮਿਹਰ ਨਾਲ ਉਸ ਦਾ ਰਸਤਾ ਬਦਲ ਗਿਆ ਅਤੇ ਰਾਮਚੰਦ ਦੇ ਮੌਤ ਵਰਗੇ ਕਰਮ ਨੂੰ ਥੋੜ੍ਹੀ ਜਿਹੀ ਖਰੌਂਚ ’ਚ ਬਦਲ ਦਿੱਤਾ ਸ਼ਹਿਨਸ਼ਾਹ ਜੀ ਨੇ ਬਾਅਦ ’ਚ ਸੇਵਾਦਾਰਾਂ ਨੂੰ ਬੁਲਾ ਕੇ ਆਪਣਾ ਅਸ਼ੀਰਵਾਦ ਦਿੰਦੇ ਹੋਏ ਫਰਮਾਇਆ- ‘ਪੁੱਟਰ ਰਾਮਚੰਦ! ਆਜ ਤੂਨੇ ਮਰ ਜਾਨਾ ਥਾ, ਸਤਿਗੁਰੂ ਜੀ ਨੇ ਹੀ ਤੇਰੀ ਰਕਸ਼ਾ ਕੀ ਹੈ’ ਬਾਅਦ ’ਚ ਰਾਮਚੰਦ ਡੇਰਾ ਸੱਚਾ ਸੌਦਾ ਦਾ ਸਤਿਬ੍ਰਹਮਚਾਰੀ ਸੇਵਾਦਾਰ ਬਣ ਗਿਆ ਅਤੇ ਉਮਰਭਰ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਿਹਾ
‘ਸੰਤ ਬੋਲੇ ਸਹਿਜ ਸੁਭਾਇ, ਸੰਤ ਕਾ ਬੋਲਾ ਬਿਰਥਾ ਨਾ ਜਾਇ’
ਕਹਿਣ ਦਾ ਭਾਵ ਕਿ ਸੰਤ-ਮਹਾਤਮਾ ਵੱਲੋਂ ਸਹਿਜ ਸੁਭਾਅ ’ਚ ਕਹੀਆਂ ਗਈਆਂ ਗੱਲਾਂ ਵੀ ਕਦੇ ਵਿਅਰਥ ਨਹੀਂ ਜਾਂਦੀਆਂ ਸਮਾਂ ਆਉਣ ’ਤੇ ਉਨ੍ਹਾਂ ਗੱਲਾਂ ਦੀ ਕੀਮਤ ਦਾ ਪਤਾ ਚਲਦਾ ਹੈ ਅਜਿਹਾ ਹੀ ਇੱਕ ਦਿਲਚਸਪ ਵਾਕਿਆ ਕਰੰਡੀ ਪਿੰਡ ਦੇ ਚੌਧਰੀ ਰਾਮ ਜੀ ਲਾਲ ਨਾਲ ਵੀ ਹੋਇਆ ਇੱਕ ਵਾਰ ਚੌਧਰੀ ਰਾਮਜੀ ਲਾਲ ਪਿੰਡ ਦੀ ਸਾਧ-ਸੰਗਤ ਨਾਲ ਸਰਸਾ ਦਰਬਾਰ ’ਚ ਆਇਆ ਸਾਈਂ ਮਸਤਾਨਾ ਜੀ ਮਹਾਰਾਜ ਨੇ ਸੰਗਤ ਦੀ ਰਾਜੀ-ਖੁਸ਼ੀ ਜਾਣੀ ਅਤੇ ਫਰਮਾਇਆ- ‘ਲਾਓ ਬਈ! ਕੁਰਸੀ ਦੋ, ਕਰੰਡੀ ਕਾ ਚੌਧਰੀ ਰਾਮਜੀ ਲਾਲ ਆਇਆ ਹੈ’ ਪਰ ਰਾਮਜੀ ਲਾਲ ਨੇ ਹੱਥ ਜੋੜ ਕੇ ਅਰਜ਼ ਕੀਤੀ, ਸਾਈਂ ਜੀ! ਮੈਂ ਤਾਂ ਸਾਧ-ਸੰਗਤ ਨਾਲ ਜ਼ਮੀਨ ’ਤੇ ਹੀ ਬੈਠਾਂਗਾ ਜੀ
ਇਹ ਗੱਲ ਸੁਣ ਕੇ ਸਾਈਂ ਜੀ ਬਹੁਤ ਖੁਸ਼ ਹੋਏ, ਫਰਮਾਇਆ- ‘ਪੁੱਟਰ! ਤੁਝੇ ਏਕ ਗੋਲੀ ਮਾਫ ਹੈ’ ਇਹ ਗੱਲ ਉੱਥੇ ਹਾਜ਼ਰ ਲੋਕਾਂ ਨੂੰ ਸ਼ਾਇਦ ਇੱਕ ਵਾਰ ਸਮਝ ਨਹੀਂ ਆਈ ਦਰਅਸਲ ਚੌਧਰੀ ਰਾਮਜੀ ਲਾਲ ਦੀ ਪਿੰਡ ’ਚ ਦੁਸ਼ਮਣੀ ਚੱਲ ਰਹੀ ਸੀ ਸਮਾਂ ਗੁਜ਼ਰਿਆ, ਇੱਕ ਦਿਨ ਚੌਧਰੀ ਰਾਮਜੀ ਲਾਲ ਨੂੰ ਮਾਰਨ ਲਈ ਦੁਸ਼ਮਣਾਂ ਨੇ ਗੋਲੀ ਚਲਾਈ, ਪਰ ਉਸ ਦਿਨ ਉਹ ਗੋਲੀ ਉਸ ਨੂੰ ਛੂਹ ਕੇ ਨਿਕਲ ਗਈ ਉਸ ਦਿਨ ਸਾਈਂ ਜੀ ਦੇ ਬਚਨਾਂ ਨਾਲ ਉਸ ਦੀ ਜਾਨ ਬਚ ਗਈ ਪੂਜਨੀਕ ਮੁਰਸ਼ਿਦ ਨੇ ਆਪਣੇ ਬਚਨ ਅਨੁਸਾਰ ਉਸ ਦੀ ਸੰਭਾਲ ਕੀਤੀ ਦੱਸ ਦਈਏ ਕਿ ਚੌਧਰੀ ਰਾਮ ਜੀ ਲਾਲ ਹੁਣ ਸੱਚਖੰਡ ਬਿਰਾਜ਼ ਚੁੱਕੇ ਹਨ
ਕਦੇ ਸੰਗਤ ਵੱਲ ਉਛਾਲਿਆ ਸੀ ਪੱਥਰ, ਅੱਜ ਸਤਿਗੁਰੂ ਦੇ ਵੈਰਾਗ ’ਚ ਵਹਿੰਦੇ ਹਨ ਹੰਝੂ

ਕਿ ਉਹ ਪੱਥਰ ਕਿਸੇ ਨੂੰ ਲੱਗਿਆ ਜਾਂ ਨਹੀਂ ਲੱਗਿਆ, ਇਹ ਤਾਂ ਪਤਾ ਨਹੀਂ, ਪਰ ਇਸ ਨੂੰ ਲੈ ਕੇ ਚਰਚਾ ਜ਼ਰੂਰ ਚੱਲੀ ਸ਼ਾਇਦ ਉਦੋਂ ਸੇਵਾਦਾਰਾਂ ਨੇ ਕਾਫੀ ਯਤਨਾਂ ਤੋਂ ਬਾਅਦ ਮੈਨੂੰ ਲੱਭ ਲਿਆ ਅਗਲੇ ਦਿਨ ਸੇਵਾਦਾਰ ਮੈਨੂੰ ਫੜ ਕੇ ਸਾਈਂ ਜੀ ਕੋਲ ਲੈ ਆਏ ਮੈਂ ਘਬਰਾ ਗਿਆ ਕਿ ਪਤਾ ਨਹੀਂ ਹੁਣ ਬਾਬਾ ਜੀ ਕੀ ਕਹਿਣਗੇ, ਕੀ ਸਜ਼ਾ ਮਿਲੇਗੀ ਮੈਂ ਹਾਲੇ ਇਸ ਉਧੇੜਬੁਣ ’ਚ ਹੀ ਸੀ ਕਿ ਸੇਵਾਦਾਰਾਂ ਨੇ ਮੈਨੂੰ ਬਾਬਾ ਜੀ ਦੇ ਸਾਹਮਣੇ ਲੈ ਜਾ ਕੇ ਖੜ੍ਹਾ ਕਰ ਦਿੱਤਾ ਸਾਈਂ ਜੀ ਨੇ ਇੱਕ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਬਚਨ ਫਰਮਾਇਆ- ‘ਪੁੱਟਰ! ਇਨਕੀ ਕੁਸ਼ਤੀ ਕਰਵਾਓ’ ਇਸ ਤੋਂ ਬਾਅਦ ਮੇਰੀ ਕੁਸ਼ਤੀ ਕਰਵਾਈ ਗਈ ਖਾਸ ਗੱਲ ਇਹ ਸੀ ਕਿ ਉਸ ਕੁਸ਼ਤੀ ’ਚ ਹਾਰ-ਜਿੱਤ ਦਾ ਕੋਈ ਮਾਇਨਾ ਨਹੀਂ ਸੀ ਬਾਬਾ ਜੀ ਨੇ ਜਿੱਤਣ ਵਾਲੇ ਦੇ ਨਾਲ ਹਾਰਨ ਵਾਲੇ ਨੂੰ ਵੀ ਇਨਾਮ ਦੇ ਰੂਪ ’ਚ 5-5 ਰੁਪਏ ਦਿੱਤੇ ਬੂੰਦੀ ਦਾ ਪ੍ਰਸ਼ਾਦ ਵੀ ਖੁਵਾਇਆ ਸਾਈਂ ਜੀ ਨੇ ਫਰਮਾਇਆ- ‘ਪੁੱਟਰ! ਸਰਸਾ ਦਰਬਾਰ ਮੇਂ ਆਨਾ, ਵਹਾਂ ਆਪਕੋ ਨਾਮ ਦੇਂਗੇ’ ਮੈਂ ਇਹ ਸਭ ਕੁਝ ਪਾ ਕੇ ਬਹੁਤ ਖੁਸ਼ ਹੋਇਆ ਅਤੇ ਸਾਈਂ ਜੀ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਿਆ ਨਿਆਮਤ ਰਾਮ ਨੇ ਸਤਿਗੁਰੂ ਸਾਈਂ ਜੀ ਪ੍ਰਤੀ ਵੈਰਾਗ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਅੱਜ ਬਚਪਨ ਦੀਆਂ ਉਨ੍ਹਾਂ ਗਲਤੀਆਂ ’ਤੇ ਪਛਤਾਵਾ ਹੋ ਰਿਹਾ ਹੈ

ਟਿਊਬਵੈੱਲ ਕਿੱਥੇ ਲਾਉਣਾ ਹੈ, ਦੂਜੀ ਪਾਤਸ਼ਾਹੀ ਦੱਸੇਗੀ
ਰੂਹਾਨੀਅਤ ਅਜਿਹਾ ਅਖੁੱਟ ਖਜ਼ਾਨਾ ਹੈ, ਜਿਸ ’ਚ ਹਮੇਸ਼ਾ ਇੱਕਰਸ ਦਾ ਭਾਵ ਮਿਲਿਆ ਰਹਿੰਦਾ ਹੈ ਨਿਆਮਤ ਰਾਮ ਨੇ ਅਜਿਹੀ ਹੀ ਵਚਿੱਤਰ ਗੱਲ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸੰਨ 1959 ਦੇ ਆਸ-ਪਾਸ ਖੇਤਾਂ ’ਚ ਸਿੰਚਾਈ ਲਈ ਪਾਣੀ ਦੀ ਬੜੀ ਕਿੱਲਤ ਸੀ ਜ਼ਮੀਨ ਦਾ ਪਾਣੀ ਵੀ ਕਾਫੀ ਹੱਦ ਤੱਕ ਖਾਰਾ ਸੀ ਇਸ ਲਈ ਸਾਰੇ ਪਰਿਵਾਰ ਦੇ ਮਨ ’ਚ ਇੱਕ ਚਿੰਤਾ ਸੀ ਕਿ ਖੇਤਾਂ ਲਈ ਪਾਣੀ ਦਾ ਪ੍ਰਬੰਧ ਕਿਵੇਂ ਹੋਵੇ? ਇਸ ਗੱਲ ਨੂੰ ਲੈ ਕੇ ਮੈਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੂੰ ਅਰਜ਼ ਕਰਨ ਪਹੁੰਚਿਆ ਸਾਈਂ ਜੀ ਨੇ ਬੜੇ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਆ ਅਤੇ ਫਰਮਾਇਆ- ਪੁੱਟਰ! ਇਸ ਬਾਰੇ ਮੇਂ ਅਗਲੀ ਪਾਤਸ਼ਾਹੀ ਬਤਾਏਗੀ ਕਿ ਖੇਤ ਮੇਂ ਕਹਾਂ ਅੋਰ ਕਬ ਟਿਊਬਵੈੱਲ ਲਗਾਨਾ ਹੈ! ਨਿਆਮਤ ਰਾਮ ਦੱਸਦੇ ਹਨ

‘ਪੁੱਟਰ! ਆਪਕੀ ਡਿਊਟੀ ਲਗਾ ਰਹੇ ਹੈਂ!

ਸਾਈਂ ਜੀ ਨੇ ਇਸ਼ਾਰਾ ਕਰਦੇ ਹੋਏ ਮੈਨੂੰ ਕੋਲ ਬੁਲਾਇਆ ਅਤੇ ਫਰਮਾਇਆ- ‘ਪੁੱਟਰ! ਜੋ ਨਾਮ ਦੀਆ ਹੈ ਵੋ ਯਾਦ ਹੈ ਨਾ!’ ਮੈਂ ਕਿਹਾ- ਹਾਂ ਜੀ ਸਾਈਂ ਜੀ ਨੇ ਫਿਰ ਫਰਮਾਇਆ- ‘ਐਸਾ ਹੈ, ਆਪਕੀ ਏਕ ਡਿਊਟੀ ਲਗਾ ਰਹੇ ਹੈਂ, ਜਿਨ ਜੀਵੋਂ ਨੇ ਨਾਮ-ਦਾਨ ਲੀਆ ਹੈ ਅਗਰ ਉਨਮੇਂ ਕੋਈ ਜੀਵ ਨਾਮ ਸ਼ਬਦ ਭੂਲ ਜਾਏ ਤੋ ਉਸਕੋ ਵੋਹ ਸ਼ਬਦ ਯਾਦ ਕਰਵਾਨੇ ਹੈਂ’ ਹਰਜੀ ਰਾਮ ਦੱਸਦੇ ਹਨ ਕਿ ਉਹ ਦਿਨ ਮੇਰੇ ਜੀਵਨ ਦਾ ਅਨਮੋਲ ਦਿਨ ਸੀ ਉਸ ਦਿਨ ਮੈਂ ਨਾਮ ਸ਼ਬਦ ਲਿਆ ਅਤੇ ਉਸੇ ਸਮੇਂ ਸਾਈਂ ਜੀ ਨੇ ਮੇਰੀ ਸੇਵਾ ਵੀ ਲਾ ਦਿੱਤੀ
ਪੂਜਨੀਕ ਗੁਰੂ ਜੀ ਨੇ ਪਿੰਡ ਵਾਲਿਆਂ ਦੀ ਸੁਣੀ ਪੁਕਾਰ, ਚੁਟਕੀਆਂ ’ਚ ਹੱਲ ਕੀਤੀ ਰਸਤੇ ਦੀ ਸਮੱਸਿਆ

ਪਿੰਡ ਵਾਲਿਆਂ ਨੇ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਚਰਚਾ ਵੀ ਕੀਤੀ ਇੱਕ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਇੱਥੇ ਸਤਿਪੁਰਾ ਧਾਮ ’ਚ ਪਧਾਰੇ ਹੋਏ ਸਨ, ਤਾਂ ਪਿੰਡ ਦੇ ਮੌਜਿਜ਼ ਵਿਅਕਤੀਆਂ ਨੇ ਮਿਲ ਕੇ ਅਰਜ਼ ਕੀਤੀ ਕਿ ਗੁਰੂ ਜੀ, ਰਸਤਾ ਕਾਫੀ ਤੰਗ ਹੋ ਗਿਆ ਹੈ, ਇਸ ਦਾ ਕੋਈ ਹੱਲ ਕੱਢਿਆ ਜਾਵੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸ ਗੱਲ ਦਾ ਤੁਰੰਤ ਹੱਲ ਕਰਦੇ ਹੋਏ ਜ਼ਿੰਮੇਵਾਰ ਸੇਵਾਦਾਰਾਂ ਨੂੰ ਬੁਲਾ ਕੇ ਆਸ਼ਰਮ ਦਾ ਮੁੱਖ ਦੀਵਾਰ ਢਹਾ ਕੇ ਉਸ ਨੂੰ ਪਿੱਛੇ ਹਟਾ ਕੇ ਬਣਾਉਣ ਦਾ ਹੁਕਮ ਦਿੱਤਾ ਸੇਵਾਦਾਰਾਂ ਨੇ ਬਚਨਾਂ ਦੀ ਪਾਲਣਾ ਕਰਦੇ ਹੋਏ ਉਵੇਂ ਹੀ ਕੀਤਾ ਹੁਣ ਰਸਤਾ ਚੌੜਾ ਹੋ ਚੁੱਕਿਆ ਸੀ, ਜਿਸ ਨੂੰ ਦੇਖਕੇ ਪਿੰਡ ਵਾਲੇ ਬਹੁਤ ਖੁਸ਼ ਸਨ
ਸਤਿਪੁਰਾ ਧਾਮ ’ਚ ਹੋਇਆ ਸੀ ਸਤਿਸੰਗ, ਦੂਜੇ ਪਿੰਡਾਂ ਤੋਂ ਸੁਣਨ ਪਹੁੰਚੇ ਸਨ ਲੋਕ

ਉਹ ਦੱਸਦੀ ਹੈ ਉਸ ਸਤਿਸੰਗ ’ਚ ਕਰੰਡੀ ਹੀ ਨਹੀਂ, ਸਗੋਂ ਆਸ-ਪਾਸ ਦੇ ਕਈ ਪਿੰਡਾਂ ਤੋਂ ਲੋਕ ਇੱਥੇ ਪਹੁੰਚੇ ਸਨ ਅਤੇ ਵੱਡੀ ਗਿਣਤੀ ’ਚ ਨਾਮ-ਦਾਨ ਵੀ ਲੈ ਕੇ ਗਏ ਸਨ ਸਤਿਪੁਰਾ ਧਾਮ ਪ੍ਰਤੀ ਇੱਥੋਂ ਦੇ ਲੋਕਾਂ ਦਾ ਬੜਾ ਲਗਾਅ ਰਿਹਾ ਹੈ, ਤਦ ਹੀ ਇੱਥੋਂ ਦੇ ਹਰ ਸੇਵਾ ਕਾਰਜ ’ਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਅਤੇ ਅੱਜ ਵੀ ਪਿੰਡ ’ਚ ਡੇਰਾ ਸੱਚਾ ਸੌਦਾ ਪ੍ਰਤੀ ਡੂੰਘਾ ਲਗਾਅ ਦੇਖਣ ਨੂੰ ਮਿਲਦਾ ਹੈ

ਉਨ੍ਹਾਂ ਨੇ ਦੱਸਿਆ ਕਿ ਪਿੰਡ ਕਰੰਡੀ ਦੀ ਸੰਗਤ ਤੋਂ ਇਲਾਵਾ ਬਲਾਕ ਸਰਦੂਲਗੜ੍ਹ ਦੇ ਸੇਵਾਦਾਰ ਇੱਥੇ ਹਰ ਸੇਵਾ ਦੇ ਕਾਰਜ ’ਚ ਅੱਗੇ ਰਹਿੰਦੇ ਹਨ
‘ਵਰੀ! ਆਪ ਤੋ ਪਹਿਲੇ ਹੀ ਖਾ ਚੁੱਕੇ ਹੋ’
ਦੱਸਦੇੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਇੱਕ ਵਾਰ ਕਰੰਡੀ ਪਿੰਡ ਦੇ ਸੂਰਜਾ ਰਾਮ ਤੋਂ ਕਿੰਨੂ ਦਾ ਪ੍ਰਸ਼ਾਦ ਮੰਗਵਾਇਆ ਸੀ ਸੂਰਜਾ ਰਾਮ ਨੇ ਕਿੰਨੂ ਲੈਂਦੇ ਸਮੇਂ ਮਨ ’ਚ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਖਾ ਕੇ ਇਨ੍ਹਾਂ ਦਾ ਸੁਆਦ ਦੇਖ ਲਵਾਂ ਕਿ ਕਿਤੇ ਖੱਟੇ ਤਾਂ ਨਹੀਂ ਹਨ ਇਹ ਸੋਚਦੇ ਹੋਏ ਉਸ ਨੇ ਇੱਕ ਕਿੰਨੂ ਖਾ ਲਿਆ ਬਾਅਦ ’ਚ ਉਹ ਕਿੰਨੂ ਲੈ ਕੇ ਦਰਬਾਰ ’ਚ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਪਹੁੰਚ ਗਿਆ ਸਾਈਂ ਜੀ ਬਹੁਤ ਖੁਸ਼ ਹੋਏ ਸੇਵਾਦਾਰਾਂ ਨੂੰ ਪ੍ਰਸ਼ਾਦ ਦੇ ਰੂਪ ’ਚ ਕਿੰਨੂ ਦੇਣ ਲੱਗੇ ਤਾਂ ਸੂਰਜਾ ਰਾਮ ਨੇ ਵੀ ਪ੍ਰਸ਼ਾਦ ਲੈਣ ਦੀ ਇੱਛਾ ਨਾਲ ਹੱਥ ਫੈਲਾ ਦਿੱਤੇ ਇਸ ’ਤੇ ਸਾਈਂ ਜੀ ਨੇ ਫਰਮਾਇਆ ਕਿ ‘ਵਰੀ! ਆਪ ਤੋ ਪਹਿਲੇ ਹੀ ਖਾ ਚੁੱਕੇ ਹੋ’
ਇਹ ਸੁਣ ਕੇ ਸੂਰਜਾ ਰਾਮ ਹੱਕਾ-ਬੱਕਾ ਰਹਿ ਗਿਆ ਫਿਰ ਉਸ ਨੇ ਗੱਲ ਟਾਲਦੇ ਹੋਏ ਕਿਹਾ ਕਿ ਸਾਈਂ ਜੀ, ਉਹ ਤਾਂ ਮੈਂ ਇਨ੍ਹਾਂ ਦਾ ਸੁਆਦ ਦੇਖ ਰਿਹਾ ਸੀ ਕਿ ਖਾਣ ’ਚ ਕਿਵੇਂ ਹਨ ਸਾਈਂ ਜੀ ਫਰਮਾਉਣ ਲੱਗੇ- ਦੇਖੋ ਵਰੀ, ਆਪਨੇ ਅਪਨੇ ਹਿੱਸੇ ਕਾ ਪਹਿਲੇ ਹੀ ਖਾ ਲਿਆ ਹੈ ਇਹ ਸੁਣ ਕੇ ਉੱਥੇ ਬੈਠੀ ਸੰਗਤ ਵੀ ਖੂਬ ਹੱਸੀ ਬਾਅਦ ’ਚ ਸਾਈਂ ਜੀ ਨੇ ਸੂਰਜਾ ਰਾਮ ਨੂੰ ਪ੍ਰਸ਼ਾਦ ਦੇ ਕੇ ਉਸ ਨੂੰ ਖੁਸ਼ੀਆਂ ਨਾਲ ਭਰ ਦਿੱਤਾ
ਸਦ-ਭਾਵਨਾ ਤੇ ਭਾਈਚਾਰੇ ਦਾ ਪ੍ਰਤੀਕ ਹੈ ਸਾਡਾ ਪਿੰਡ

-ਅਜੀਤ ਸਿੰਘ, ਸਰਪੰਚ ਪਿੰਡ ਕਰੰਡੀ (ਜ਼ਿਲ੍ਹਾ ਮਾਨਸਾ)




































































