ਆਤਮਨਿਰਭਰਤਾ: ਵਾਤਾਵਰਨ ਸੁਰੱਖਿਆ ਦਾ ਅਨੋਖਾ ਉਪਰਾਲਾ
ਹਰ ਰੋਜ਼ 1200 ਯੂਨਿਟ ਬਿਜਲੀ ਦਾ ਖੁਦ ਉਤਪਾਦਨ ਕਰਦਾ ਹੈ ਡੇਰਾ ਸੱਚਾ ਸੌਦਾ
ਦੁਨੀਆਂਭਰ ’ਚ ਸੂਰਜੀ ਊਰਜਾ ਦਾ ਚਲਨ ਹੁਣ ਤੇਜ਼ੀ ਨਾਲ ਵਧ ਰਿਹਾ ਹੈ, ਕਿਉਂਕਿ ਲੋਕ ਵਾਤਾਵਰਨ ਦੀ ਸੁਰੱਖਿਆ ਲਈ ਜਾਗਰੂਕ ਹੋ ਰਹੇ ਹਨ ਦੂਜੇ ਪਾਸੇ ਪਰੰਪਰਿਕ ਊਰਜਾ ਸਰੋਤ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਕੀਮਤ ਜ਼ਿਆਦਾ ਹੋਣ ਕਾਰਨ ਵੀ ਲੋਕ ਸੂਰਜੀ ਊਰਜਾ ਦਾ ਜ਼ਿਆਦਾਤਰ ਇਸਤੇਮਾਲ ਕਰ ਰਹੇ ਹਨ ਜੇਕਰ ਕੋਈ ਰਾਸ਼ਟਰ ਵਿਕਸਤ ਰਾਸ਼ਟਰ ਦੀ ਸ਼੍ਰੇਣੀ ’ਚ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਊਰਜਾ ਦੇ ਲੋਂੜੀਦੇ ਸਰੋਤ ਦਾ ਹੋਣਾ ਬਹੁਤ ਜ਼ਰੂਰੀ ਹੈ ਅਜਿਹੇ ’ਚ ਸੂਰਜੀ ਊਰਜਾ ਦੀ ਜ਼ਿਆਦਾਤਰ ਅਤੇ ਸਰਵੋਤਮ ਵਰਤੋਂ ਬਹੁਤ ਜ਼ਰੂਰੀ ਹੋ ਜਾਂਦੀ ਹੈ ਸੂਰਜੀ ਊਰਜਾ ਨੂੰ ਬਿਜਲੀ ’ਚ ਤਬਦੀਲ ਕਰਨ ਲਈ ਸੋਲਰ ਪੈਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ
ਜਿਸ ’ਚ ਫੋਟੋਵੋਲਟਿਕ ਸੈੱਲ ਲੱਗੇ ਹੁੰਦੇ ਹਨ ਅਤੇ ਇਹ ਸੈੱਲ ਸੋਲਰ ਪੈਨਲ ’ਤੇ ਪੈਣ ਵਾਲੀ ਧੁੱਪ ਨੂੰ ਬਿਜਲੀ ’ਚ ਤਬਦੀਲ ਕਰ ਦਿੰਦੇ ਹਨ ਵਾਤਾਵਰਨ ਦੀ ਸੁਰੱਖਿਆ ਦੇ ਹਮੇਸ਼ਾ ਹਿਤੈਸ਼ੀ ਰਹੇ ਡੇਰਾ ਸੱਚਾ ਸੌਦਾ ਨੇ ਵੀ ਇਸ ਖੇਤਰ ’ਚ 5 ਸਾਲ ਪਹਿਲਾਂ ਹੀ ਕਦਮ ਵਧਾ ਦਿੱਤੇ ਸਨ ਡੇਰਾ ਸੱਚਾ ਸੌਦਾ, ਸੂਰਜੀ ਊਰਜਾ ਤੋਂ ਬਿਜਲੀ ਉਤਪਾਦਨ ਕਰਨ ’ਚ ਏਨਾ ਅੱਗੇ ਹੋ ਚੁੱਕਿਆ ਹੈ ਕਿ ਆਪਣੀ ਖ਼ਪਤ ਤੋਂ ਕਿਤੇ ਜ਼ਿਆਦਾ ਬਿਜਲੀ ਪੈਦਾ ਕਰ ਰਿਹਾ ਹੈ ਡੇਰਾ ਸੱਚਾ ਸੌਦਾ ਦੀ ਬਿਜਲੀ ਦੇ ਖੇਤਰ ’ਚ ਇਹ ਆਤਮਨਿਰਭਰਤਾ ਅੱਜ ਕਰੋੜਾਂ ਲੋਕਾਂ ਲਈ ਇੱਕ ਨਜ਼ੀਰ ਪੇਸ਼ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਨਵੀਂ ਅਤੇ ਨਵੀਨੀਕਰਨ ਊਰਜਾ ਮੰਤਰਾਲੇ (ਐੱਮਐੱਨਆਰਈ) ਜ਼ਰੀਏ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ 300 ਕਿਲੋਵਾਟ ਦਾ ਸੋਲਰ ਸਿਸਟਮ ਚੱਲ ਰਿਹਾ ਹੈ,
ਜਿਸ ਨਾਲ ਹਰ ਰੋਜ਼ 1200 ਯੂਨਿਟ ਬਿਜਲੀ ਦਾ ਉਤਪਾਦਨ ਹੁੰਦਾ ਹੈ ਡੇਰਾ ਸੱਚਾ ਸੌਦਾ ਦੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਾਤਾਵਰਨ ਦੀ ਸੁਰੱਖਿਆ ਨੂੰ ਵਾਧਾ ਦੇਣਾ ਹੈ, ਕਿਉਂਕਿ ਸੋਲਰ ਪੈਨਲ ਤੋਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਬਿਜਲੀ ਬਣ ਜਾਂਦੀ ਹੈ, ਦੂਜੇ ਪਾਸੇ ਕਿਸੇ ਵੀ ਤਰ੍ਹਾਂ ਦੀ ਜ਼ਹਿਰੀਲੀ ਗੈਸ ਨਹੀਂ ਬਣਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸ਼ੋਰ ਜਾਂ ਹਵਾ ਪ੍ਰਦਸ਼ੂਣ ਹੁੰਦਾ ਹੈ
ਡੇਰਾ ਸੱਚਾ ਸੌਦਾ ਦਾ ਮੰਨਣਾ ਹੈ ਕਿ ਸੂਰਜੀ ਊਰਜਾ ਭਵਿੱਖ ਦੀ ਊਰਜਾ ਹੈ ਅਤੇ ਇਸ ਦਾ ਇਸਤੇਮਾਲ ਕਰਕੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ, ਬਿਜਲੀ ਦੇ ਭਾਰੀ ਬਿੱਲ ਤੋਂ ਛੁਟਕਾਰਾ ਵੀ ਪਾਇਆ ਜਾ ਸਕਦਾ ਹੈ
ਡੇਰਾ ਸੱਚਾ ਸੌਦਾ ਦੇ ਇਲੈਕਟ੍ਰਿਕ ਵਿਭਾਗ ਦੇ ਇੰਚਾਰਜ ਭਾਰਤ ਭੂਸ਼ਣ ਇੰਸਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਸਾਲ 2016 ’ਚ ਸੋਲਰ ਸਿਸਟਮ ਨੂੰ ਲੈ ਕੇ ਕਈ ਵਾਰ ਚਰਚਾ ਹੋਈ ਪੂਜਨੀਕ ਗੁਰੂ ਜੀ ਨੇ ਕੁਦਰਤੀ ਸਰੋਤ (ਧੁੱਪ) ਤੋਂ ਬਿਜਲੀ ਬਣਾਉਣ ਦੀ ਇਸ ਵਿਧੀ ਨੂੰ ਕਾਫ਼ੀ ਸ਼ਲਾਘਿਆ ਅਤੇ ਡੇਰਾ ਸੱਚਾ ਸੌਦਾ ’ਚ ਇਸ ਸਿਸਟਮ ਨੂੰ ਲਗਵਾਉਣ ਦੀ ਗੱਲ ਵੀ ਕਹੀ ਭਾਰਤ ਭੂਸ਼ਣ ਇੰਸਾਂ ਨੇ ਦੱਸਿਆ ਕਿ 8 ਦਸੰਬਰ 2016 ਨੂੰ ਸ਼ਾਹ ਸਤਿਨਾਮ ਜੀ ਧਾਮ ’ਚ 300 ਕਿਲੋਵਾਟ ਦਾ ਸੋਲਰ ਸਿਸਟਮ ਲਾ ਦਿੱਤਾ ਗਿਆ,
ਜੋ ਉਸ ਸਮੇਂ ਸੂਬੇ ਦਾ ਸਭ ਤੋਂ ਵੱਡਾ ਸੋਲਰ ਸਿਸਟਮ ਸੀ ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ’ਚ 3 ਤਰ੍ਹਾਂ ਦੇ ਪੈਨਲ ਹੁੰਦੇ ਹਨ ਜਿਵੇਂ ਆੱਨ ਗਰੀਡ, ਆੱਫ ਗਰੀਡ ਅਤੇ ਹਾਈਬਰੇਡ ਸਿਸਟਮ ਡੇੇਰੇ ’ਚ ਆੱਨ ਗਰੀਡ ਸਿਸਟਮ ਤਹਿਤ ਪੈਨਲ ਲਾਇਆ ਗਿਆ ਹੈ, ਜਿਸ ’ਚ ਡੀਸੀ ਕਰੰਟ ਨੂੰ ਡਾਇਰੈਕਟ ਏਸੀ ਕਰੰਟ ’ਚ ਬਦਲਿਆ ਜਾਂਦਾ ਹੈ ਇਸ ਸਿਸਟਮ ’ਚ ਪੈਨਲ ਦੇ ਅੰਦਰ 24 ਘੰਟੇ ਕਰੰਟ ਦੀ ਜ਼ਰੂਰਤ ਰਹਿੰਦੀ ਹੈ, ਤਦ ਇਹ ਵਰਕਿੰਗ ਕਰਦਾ ਹੈ ਇਸ ਸੋਲਰ ਸਿਸਟਮ ਦੀਆਂ ਤਿੰਨ ਯੂਨਿਟਾਂ ਬਣਾਈਆਂ ਗਈਆਂ ਹਨ ਤਾਂ ਕਿ ਭਵਿੱਖ ’ਚ ਕਿਸੇ ਇੱਕ ਯੂਨਿਟ ’ਚ ਪ੍ਰਾੱਬਲਮ ਆਉਣ ’ਤੇ ਹੋਰ ਸਿਸਟਮ ਕੰਮ ਕਰਦਾ ਰਹੇ
Table of Contents
ਪ੍ਰਤੀ ਕਿੱਲੋਵਾਟ ਤੋਂ ਦਿਨਭਰ ’ਚ ਬਣਦੀ ਹੈ 4 ਯੂਨਿਟ ਬਿਜਲੀ
ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ’ਚ ਲੱਗਿਆ ਸੋਲਰ ਸਿਸਟਮ ਨਾਲ ਦਿਨਭਰ ’ਚ ਪ੍ਰਤੀ ਕਿੱਲੋਵਾਟ 4 ਯੂਨਿਟ ਬਿਜਲੀ ਦਾ ਉਤਪਾਦਨ ਹੁੰਦਾ ਹੈ ਭਾਵ ਹਰ ਰੋਜ਼ 1200 ਯੂਨਿਟ ਬਿਜਲੀ ਪੈਦਾ ਹੁੰਦੀ ਹੈ ਜਿਸ ਦੀ ਵਰਤੋਂ ਬਿਜਲੀ ਉਪਕਰਣਾਂ ’ਚ ਕੀਤੀ ਜਾਂਦੀਾ ਹੈ ਪੈਨਲ ਦੀ ਮੱਦਦ ਨਾਲ ਬਣਨ ਵਾਲੀ ਬਿਜਲੀ ਦੇ ਯੂਨਿਟ ਦੀ ਗਣਨਾ ਨੈੱਟ ਮੀਟਰਿੰਗ ਨਾਲ ਕੀਤੀ ਜਾਂਦੀ ਹੈ ਨੈੱਟ ਮੀਟਰ ਇਹ ਵੀ ਦਿਖਾਉਂਦਾ ਹੈ ਕਿ ਇਲੈਕਟ੍ਰੀਸਿਟੀ ਬੋਰਡ ਤੋਂ ਕਿੰਨੇ ਯੂਨਿਟ ਬਿਜਲੀ ਲਈ, ਇਸ ਤੋਂ ਬਾਅਦ ਜ਼ਿਆਦਾ ਬਿਜਲੀ ਬਣ ਰਹੀ ਹੈ ਤਾਂ ਉਸ ਦਾ ਫਾਇਦਾ ਬਿੱਲ ’ਚ ਕਟੌਤੀ ਦੇ ਰੂਪ ’ਚ ਮਿਲਦਾ ਹੈ
ਰੱਖ-ਰਖਾਅ ਦਾ ਰੱਖੋ ਜ਼ਿਆਦਾ ਖਿਆਲ
ਸੂਰਜੀ ਪੈਨਲ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਇੰਸਾਂ ਨੇ ਦੱਸਿਆ ਕਿ ਇਸ ਸਿਸਟਮ ਦਾ ਸਮੇਂ-ਸਮੇਂ ’ਤੇ ਰੱਖ-ਰਖਾਵ ਵੀ ਜ਼ਰੂਰੀ ਹੈ ਜੇਕਰ ਸਿਸਟਮ ਦੀ ਸਮਰੱਥਾ ਅਨੁਸਾਰ ਬਿਜਲੀ ਉਤਪਾਦਨ ਚਾਹੁੰਦੇ ਹੋ ਤਾਂ ਹਰ ਤਿੰਨ ਮਹੀਨਿਆਂ ਬਾਅਦ ਪਲੇਟਾਂ ’ਤੇ ਜੰਮਣ ਵਾਲੀ ਡਸਟ ਆਦਿ ਦੀ ਕਲੀਨਿੰਗ ਜ਼ਰੂਰੀ ਹੈ ਦੂਜੇ ਪਾਸੇ ਪੈਨਲ ਲਾਉਂਦੇ ਸਮੇਂ ਇਨ੍ਹਾਂ ਦੀ ਸੁਰੱਖਿਆ ਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ, ਤਾਂ ਕਿ ਤੇਜ਼ ਹਵਾਵਾਂ ਜਾਂ ਹਨੇ੍ਹਰ ਵਰਗੀਆਂ ਆਫ਼ਤਾਵਾਂ ਦਾ ਇਹ ਸਾਹਮਣਾ ਕਰ ਸਕਣ
ਨਾਮ-ਚਰਚਾ ਘਰਾਂ ’ਚ ਵੀ ਲੱਗਣਗੇ ਸੂਰਜੀ ਪੈਨਲ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਡੇਰਾ ਪ੍ਰਬੰਧਨ ਇਸ ਵਿਸ਼ੇ ’ਤੇ ਵਿਚਾਰ ਕਰ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਜਿਹੜੇ-ਜਿਹੜੇ ਉਪਕ੍ਰਮਾਂ ’ਚ ਬਿਜਲੀ ਦੀ ਖ਼ਪਤ ਜ਼ਿਆਦਾ ਹੈ, ਉੱਥੇ ਭਵਿੱਖ ’ਚ ਸੋਲਰ ਸਿਸਟਮ ਲਾਇਆ ਜਾਵੇ ਫਿਲਹਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਤੇ ਵੱਡੇ ਨਾਮ-ਚਰਚਾ ਘਰਾਂ ’ਚ ਸੋਲਰ ਸਿਸਟਮ ਦੀ ਯੋਜਨਾ ਦਾ ਕੰਮ ਚੱਲ ਰਿਹਾ ਹੈ