ਏਕਤਾ ਦਾ ਸੰਦੇਸ਼ ਦਿੰਦਾ ਹੈ ਡੇਰਾ ਸੱਚਾ ਸੌਦਾ -ਸੰਪਾਦਕੀ
ਦੇਸ਼-ਦੁਨੀਆਂ ’ਚ ਡੇਰਾ ਸੱਚਾ ਸੌਦਾ ਪ੍ਰਭੂ-ਭਗਤੀ ਅਤੇ ਮਨੁੱਖੀ ਸੇਵਾ ਦੀ ਆਪਣੇ-ਆਪ ’ਚ ਇੱਕ ਮਿਸਾਲ ਪੇਸ਼ ਕਰਦਾ ਹੈ ਪਰਮ ਪਿਤਾ ਪਰਮਾਤਮਾ ਦੀ ਨਿਰੋਲ ਭਗਤੀ ਇਸ ਦਰਬਾਰ ਦੀ ਨੀਂਹ ਹੈ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਜਗਤ ਦੇ ਕਲਿਆਣ ਲਈ ਦਿਨ-ਰਾਤ ਯਤਨਸ਼ੀਲ ਹੈ ਡੇਰਾ ਸੱਚਾ ਸੌਦਾ ਡੇਰਾ ਸੱਚਾ ਸੌਦਾ ਪੂਰੀ ਦੁਨੀਆਂ ’ਚ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ
ਜੋ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹੈ ਇਸ ਦਰਬਾਰ ਨਾਲ ਜੁੜ ਕੇ ਕਰੋੜਾਂ ਪਰਿਵਾਰ ਅੱਜ ਖੁਸ਼ਹਾਲੀ ’ਚ ਜੀਅ ਰਹੇ ਹਨ ਉਨ੍ਹਾਂ ਦੇ ਦੋਵੇਂ ਜਹਾਨ ਸੰਵਰ ਗਏ ਹਨ ਇਸ ਪਾਕ-ਪਵਿੱਤਰ ਦਰਬਾਰ ਨਾਲ ਜੁੜ ਕੇ ਆਪਣੇ-ਆਪ ’ਤੇ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਜ਼ਿੰਦਗੀ ਜਿਉਣ ਦਾ ਜੋ ਹੁਨਰ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਤੋਂ ਮਿਲਿਆ ਹੈ, ਉਹ ਅਨਮੋਲ ਹੈ ਇੱਥੋਂ ਦੀ ਪਾਵਨ-ਸਿੱਖਿਆ ਨਾਲ ਲੋਕਾਂ ਦੇ ਜ਼ਿੰਦਗੀ ਜਿਉਣ ਦੇ ਮਾਇਨੇ ਹੀ ਬਦਲ ਗਏ ਕਿਉਂਕਿ ਪ੍ਰਭੂ-ਭਗਤੀ ਅਤੇ ਮਨੁੱਖੀ ਸੇਵਾ ਦਾ ਸੰਕਲਪ ਧਾਰਨ ਕਰਕੇ ਉਹ ਧੰਨ ਹੋ ਗਏ ਹਨ ਉਨ੍ਹਾਂ ਦੀ ਰੂਹ ਨੂੰ ਨਵੀਂ ਚੇਤਨਾ ਮਿਲੀ ਹੈ ਸਮਾਜ ’ਚ ਮੌਜ਼ੂਦ ਨਸ਼ੇ, ਪਾਖੰਡਵਾਦ ਅਤੇ ਤਮਾਮ-ਕੁਰੀਤੀਆਂ ਤੋਂ ਉਹ ਛੁਟਕਾਰਾ ਪਾ ਗਏ ਹਨ ਸਮਾਜਿਕ ਬੁਰਾਈਆਂ ਤੋਂ ਆਜਾਦ ਹੋ ਕੇ ਉਨ੍ਹਾਂ ਦੀ ਰੂਹ ਨਿਰਮਲ ਹੋ ਗਈ ਹੈ
ਉਨ੍ਹਾਂ ਨੂੰ ਸੱਚ-ਝੂਠ ਦੀ ਸਮਝ ਆ ਗਈ ਹੈ ਈਸ਼ਵਰ ਭਗਤੀ ਦਾ ਸੱਚਾ ਸੰਦੇਸ਼ ਮਿਲਿਆ ਹੈ ਜੋ ਸਮਾਜ ਸੇਵਾ ਦੀ ਨਿਹਸਵਾਰਥ ਭਾਵ ਨਾਲ ਕੀਤੀ ਗਈ ਸੇਵਾ ਭਗਤੀ ਮਾਰਗ ਦੀ ਉੱਚ ਸ਼ੇ੍ਰਣੀ ਹੈ ਡੇਰਾ ਸੱਚਾ ਸੌਦਾ ਦਾ ਹਰੇਕ ਸ਼ਰਧਾਲੂ ਅਜਿਹੀ ਭਾਵਨਾ ਦੀ ਅਨੋਖੀ ਮਿਸਾਲ ਹੈ, ਜੋ ਸਮਾਜ ਲਈ ਇੱਕ ਸੁਖਦ ਅਹਿਸਾਸ ਹੈ
ਕਿਉਂਕਿ ਡੇਰਾ ਸੱਚਾ ਸੌਦਾ ਦਾ ਪਾਵਨ ਸੰਦੇਸ਼ ਹੀ ਇਹ ਹੈ ਕਿ ਮਨੁੱਖ ਨੂੰ ਮਨੁੱਖ ਨਾਲ ਜੋੜੋ ਅਤੇ ਪਰਮ ਪਿਤਾ ਪਰਮਾਤਮਾ ਦੀ ਬੰਦਗੀ ਨਾਲ ਜੋੜੋ ਸਭ ਦਾ ਸਤਿਕਾਰ ਕਰੋ ਮਿਹਨਤ ਦੀ ਕਰਕੇ ਖਾਓ ਕਿਸੇ ਦਾ ਦਿਲ ਨਾ ਦੁਖਾਓ ਜਿੰਨਾ ਹੋ ਸਕੇ ਦੁਖੀਆਂ ਦੇ ਦੁੱਖ ਦੂਰ ਕਰੋ ਪੂਰੀ ਦੁਨੀਆਂ ਲਈ ਇਹੀ ਪੈਗ਼ਾਮ ਹੈ ਅਤੇ ਕਰੋੜਾਂ ਸ਼ਰਧਾਲੂ ਆਪਣੇ ਈਸ਼ਵਰ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਪੈਗ਼ਾਮ ’ਤੇ ਅਮਲ ਕਰਦੇ ਹੋਏ ਸਮਾਜ ਨੂੰ ਸੰਵਾਰਨ ’ਚ ਜੁਟੇ ਹੋਏ ਹਨ ਇੱਥੋਂ ਤੱਕ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਵੀ ਦਾਅ ’ਤੇ ਲਾ ਦਿੰਦੇ ਹਨ ਅਜਿਹੇ ਅਣਗਿਣਤ ਉਦਾਹਰਨ ਮੌਜ਼ੂਦ ਹਨ ਦੁਨੀਆਂ ਜਾਣਦੀ ਹੈ
ਕਿ ਅਜਿਹੀ ਸੇਵਾ ਭਾਵਨਾ ਜੋ ਇੱਥੋਂ ਦੇ ਸ਼ਰਧਾਲੂਆਂ ’ਚ ਦੇਖੀ ਜਾਂਦੀ ਹੈ, ਦੁਰਲੱਭ ਹੈ ਇਹ ਸੇਵਾ ਭਾਵਨਾ ਜਾਤ-ਪਾਤ, ਧਰਮ-ਮਜ਼੍ਹਬ ਆਦਿ ਤੋਂ ਉੱਪਰ ਉੱਠ ਕੇ ਹੈ ਅਜਿਹੀ ਕੋਈ ਦੀਵਾਰ ਇਸ ਸੇਵਾ ਭਾਵਨਾ ਲਈ ਰੁਕਾਵਟ ਨਹੀਂ ਬਣ ਸਕਦੀ ਕਿਉਂਕਿ ਇੱਥੇ ਛੋਟੇ-ਵੱਡੇ, ਧਰਮ-ਮਜ਼੍ਹਬ ਹਰ ਕਿਸੇ ਪ੍ਰਤੀ ਅਦਬ-ਸਤਿਕਾਰ ਦੀ ਭਾਵਨਾ ਹੈ ਹਰ ਕੋਈ ਇਸ ਭਾਵਨਾ ਨੂੰ ਸੰਜੋਏ ਹੋਏ ਹੈ ਪਰ ਫਿਰ ਵੀ ਜੇਕਰ ਕੋਈ ਇਸ ਦਰਬਾਰ ਜਾਂ ਸ਼ਰਧਾਲੂਆਂ ’ਤੇ ਕਿਸੇ ਪ੍ਰਕਾਰ ਦਾ ਦੋਸ਼ ਲਗਾਉਂਦਾ ਹੈ ਤਾਂ ਇਹ ਸੌੜੀ ਮਾਨਸਿਕਤਾ ਹੀ ਕਹੀ ਜਾਏਗੀ ਜੇਕਰ ਕਿਤੇ ਕੋਈ ਅਜਿਹੀ ਘਟਨਾ ਹੁੰਦੀ ਹੈ ਜਿੱਥੇ ਸਮਾਜ ’ਚ ਨਫਰਤ ਜਾਂ ਵੈਰ-ਵਿਰੋਧ ਖੜ੍ਹਾ ਹੋਵੇ ਅਤੇ ਇਸ ਨੂੰ ਡੇਰਾ ਸੱਚਾ ਸੌਦਾ ਦੇ ਨਾਲ ਜੋੜ ਦਿੱਤਾ ਜਾਵੇ,
ਤਾਂ ਇਸਨੂੰ ਕਿਸੇ ਸਾਜਿਸ਼ ਦਾ ਹਿੱਸਾ ਵੀ ਕਿਹਾ ਜਾ ਸਕਦਾ ਹੈ ਇਹ ਆਪਸੀ ਭਾਈਚਾਰੇ ਨੂੰ ਤੋੜ ਕੇ ਸਮਾਜ ’ਚ ਅਸ਼ਾਂਤੀ ਫੈਲਾਉਣ ਦਾ ਕੋਈ ਮਕਸਦ ਹੋ ਸਕਦਾ ਹੈ ਜਾਣ-ਬੁੱਝ ਕੇ ਅਜਿਹਾ ਕਰਕੇ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰਨ ਦੀ ਚਾਲ ਹੈ ਇਨਸਾਨੀਅਤ ਦੀ ਸੇਵਾ ’ਚ ਡਟੇ ਸ਼ਰਧਾਲੂਆਂ ਦੇ ਹੌਸਲਿਆਂ ਨੂੰ ਢਾਹ ਲਾਉਣ ਦੀ ਸਾਜਿਸ਼ ਹੋ ਸਕਦੀ ਹੈ ਕਿਉਂਕਿ ਡੇਰਾ ਸੱਚਾ ਸੌਦਾ ਨਾਲ ਜੁੜਿਆ ਸ਼ਰਧਾਲੂ ਕਦੇ ਵੀ ਅਜਿਹੀ ਘਟਨਾ ’ਚ ਸ਼ਾਮਲ ਨਹੀਂ ਹੋ ਸਕਦਾ, ਜਿਸ ਨਾਲ ਭਾਈਚਾਰੇ ’ਚ ਕੋਈ ਵਖਰਾਅ ਪੈਦਾ ਹੋਵੇ ਇੱਥੇ ਜੁੜੇ ਪ੍ਰੇਮੀ ਸਭ ਦੇ ਭਲੇ ਲਈ ਤਿਆਰ ਰਹਿੰਦੇ ਹਨ ਉਨ੍ਹਾਂ ਨੂੰ ਜਿੱਥੇ ਕੋਈ ਦੁਖੀ ਜਾਂ ਜ਼ਰੂਰਤਮੰਦ ਨਜ਼ਰ ਆਏ, ਉੱਥੇ ਪਹੁੰਚ ਜਾਂਦੇ ਹਨ ਉਹ ਤਾਂ ਹਰ ਕਿਸੇ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦੇ ਹਨ ਅਤੇ ਆਪਣੇ ਇਸੇ ਮਿਸ਼ਨ ’ਤੇ ਚੱਲਦੇ ਹਨ ਕਿ ‘ਹੇ ਸਤਿਗੁਰ, ਜਿੰਨਾ ਹੋ ਸਕੇ, ਮੈਂ ਸਭ ਦਾ ਭਲਾ ਕਰਾਂ, ਤੇਰਾ ਨਾਮ ਜਪਾਂ’ ਅਤੇ ਇਹੀ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ
ਸੰਪਾਦਕ