34 ਸਾਲਾਂ ਬਾਅਦ ਦੇਸ਼ ਦੀ ਸਿੱਖਿਆ ਨੀਤੀ ‘ਚ ਬਦਲਾਅ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ
1986 ਤੋਂ ਬਾਅਦ ਪਹਿਲੀ ਵਾਰ ਯਾਨੀ 34 ਸਾਲ ਬਾਅਦ ਦੇਸ਼ ਦੀ ਸਿੱਖਿਆ ਨੀਤੀ ਬਦਲ ਰਹੀ ਹੈ ਇਸ ‘ਚ ਬੱਚੇ ਦੇ ਪ੍ਰਾਇਮਰੀ ਸਕੂਲ ‘ਚ ਐਡਮਿਸ਼ਨ ਤੋਂ ਲੈ ਕੇ ਹਾਇਰ ਐਜ਼ੂਕੇਸ਼ਨ ਕਰਕੇ ਜਾੱਬ ਫੋਰਸ ਨਾਲ ਜੁੜਨ ਤੱਕ ਕਾਫੀ ਬਦਲਾਅ ਕੀਤੇ ਗਏ ਹਨ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਇਸਰੋ ਦੇ ਵਿਗਿਆਨਕ ਰਹਿ ਚੁੱਕੇ ਸਿੱਖਿਆ ਮਾਹਿਰ ਕੇ. ਕਸਤੂਰੀਰੰਗਨ ਦੀ ਅਗਵਾਈ ਵਾਲੀ ਕਮੇਟੀ ਨੇ ਬਣਾਈ ਹੈ
Table of Contents
ਸਿੱਖਿਆ ਨੀਤੀ ਲਿਆਉਣ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਗਈ?
- ਇਸ ਤੋਂ ਪਹਿਲਾਂ ਦੀ ਸਿੱਖਿਆ ਨੀਤੀ 1986 ‘ਚ ਬਣਾਈ ਗਈ ਸੀ ਉਸ ‘ਚ ਹੀ ਸੋਧ ਕੀਤੇ ਗਏ ਸਨ ਲੰਮੇ ਸਮੇਂ ਤੋਂ ਬਦਲੇ ਹੋਏ ਦ੍ਰਿਸ਼ ‘ਚ ਨਵੀਂ ਨੀਤੀ ਦੀ ਮੰਗ ਹੋ ਰਹੀ ਸੀ 2005 ‘ਚ ਸਿਲੇਬਸ ਫਰੇਮਵਰਕ ਵੀ ਲਾਗੂ ਕੀਤਾ ਗਿਆ ਹੈ
- ਐਜ਼ੂਕੇਸ਼ਨ ਪਾਲਿਸੀ ਇੱਕ ਕਾਮਪ੍ਰੀਹੈਂਸਿਵ ਫਰੇਮਵਰਕ ਹੁੰਦਾ ਹੈ ਜੋ ਦੇਸ਼ ‘ਚ ਸਿੱਖਿਆ ਦੀ ਦਿਸ਼ਾ ਤੈਅ ਕਰਦਾ ਹੈ ਇਹ ਪਾਲਿਸੀ ਮੋਟੇ ਤੌਰ ‘ਤੇ ਦਿਸ਼ਾ ਦੱਸਦਾ ਹੈ ਅਤੇ ਰਾਜ ਸਰਕਾਰਾਂ ਤੋਂ ਉਮੀਦ ਹੈ ਕਿ ਉਹ ਇਸ ਨੂੰ ਫਾਲੋ ਕਰਨਗੇ ਹਾਲਾਂਕਿ ਉਨ੍ਹਾਂ ਲਈ ਇਹ ਕਰਨਾ ਜ਼ਰੂਰੀ ਨਹੀਂ ਹੈ
- ਅਜਿਹੇ ‘ਚ ਇਹ ਪਾਲਿਸੀ ਸੀਬੀਐੱਸਈ ਤਾਂ ਲਾਗੂ ਕਰੇਗੀ ਹੀ, ਸੂਬਿਆਂ ‘ਚ ਆਪਣੇ-ਆਪਣੇ ਪੱਧਰ ‘ਤੇ ਫੈਸਲੇ ਲਏ ਜਾਣਗੇ ਇਹ ਬਦਲਾਅ ਜਲਦ ਨਹੀਂ ਹੋਣਗੇ ਸਗੋਂ ਇਸ ‘ਚ ਸਮਾਂ ਲੱਗ ਸਕਦਾ ਹੈ ਇਹ ਇੱਕ ਪ੍ਰਕਿਰਿਆ ਦੀ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ
ਪੰਜ+ਤਿੰਨ+ਤਿੰਨ+ਚਾਰ ‘ਚ ਪੰਜ ਦਾ ਕੀ ਮਤਲਬ?
ਤਿੰਨ ਸਾਲ ਪ੍ਰੀ-ਸਕੂਲ ਦੇ ਅਤੇ ਕਲਾਸ 1 ਅਤੇ 2 ਉਸ ਤੋਂ ਬਾਅਦ 3 ਦਾ ਮਤਲਬ ਹੈ ਕਲਾਸ 3, 4 ਅਤੇ 5 ਉਸ ਤੋਂ ਬਾਅਦ ਦੇ 3 ਦਾ ਮਤਲਬ ਹੈ ਕਲਾਸ 6, 7 ਅਤੇ 8 ਅਤੇ ਆਖਰ ਦੇ 4 ਦਾ ਮਤਲਬ ਹੈ ਕਲਾਸ 9,10,11 ਅਤੇ 12 ਭਾਵ ਹੁਣ ਬੱਚੇ 6 ਸਾਲ ਦੀ ਥਾਂ 3 ਸਾਲ ਦੀ ਉਮਰ ‘ਚ ਫਾਰਮਲ ਸਕੂਲ ‘ਚ ਜਾਣ ਲੱਗਣਗੇ ਹੁਣ ਤੱਕ ਬੱਚੇ 6 ਸਾਲ ‘ਚ ਪਹਿਲੀ ਕਲਾਸ ‘ਚ ਜਾਂਦੇ ਸਨ ਤਾਂ ਨਵੀਂ ਸਿੱਖਿਆ ਨੀਤੀ ਲਾਗੂ ਹੋਣ ‘ਤੇ ਵੀ 6 ਸਾਲਾਂ ‘ਚ ਬੱਚਾ ਪਹਿਲੀ ਕਲਾਸ ‘ਚ ਹੀ ਹੋਵੇਗਾ, ਪਰ ਪਹਿਲਾਂ ਦੇ 3 ਸਾਲ ਵੀ ਫਾਰਮਲ ਐਜ਼ੂਕੇਸ਼ਨ ਵਾਲੇ ਹੀ ਹੋਣਗੇ ਪਲੇਅ-ਸਕੂਲ ਦੇ ਸ਼ੁਰੂਆਤੀ ਸਾਲ ਵੀ ਹੁਣ ਸਕੂਲੀ ਸਿੱਖਿਆ ‘ਚ ਜੁੜਨਗੇ
ਹੋਰ ਕੀ ਨਵਾਂ ਅਤੇ ਵੱਖਰਾ ਹੋਵੇਗਾ ਸਿੱਖਿਆ ਜਗਤ ‘ਚ?
- ਨਵੀਂ ਸਿੱਖਿਆ ਨੀਤੀ ਤਹਿਤ ਤਕਨੀਕੀ ਸੰਸਥਾਨਾਂ ‘ਚ ਵੀ ਆਰਟਸ ਅਤੇ ਹਾਰਮੈਨੀਟੀਜ਼ ਦੇ ਵਿਸ਼ੇ ਪੜ੍ਹਾਏ ਜਾਣਗੇ ਨਾਲ ਹੀ ਦੇਸ਼ ਦੇ ਸਾਰੇ ਕਾਲਜਾਂ ‘ਚ ਮਿਊਜ਼ਿਕ, ਥੀਏਟਰ ਵਰਗਾ ਕਲਾ ਦੇ ਵਿਸ਼ੇ ਲਈ ਵੱਖਰਾ ਵਿਭਾਗ ਸਥਾਪਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ
- ਕੈਬਨਿਟ ਨੇ ਐੱਚਆਰਡੀ (ਹਾਰਮੂਨ ਰਿਸੋਰਸ ਐਂਡ ਡਿਵੈਲਪਮੈਂਟ) ਮਿਨੀਸਟਰੀ ਦਾ ਨਾਂਅ ਬਦਲ ਕੇ ਮਨਿਸਟਰੀ ਆਫ਼ ਐਜ਼ੂਕੇਸ਼ਨ ਕਰਨ ਦੀ ਮਨਜ਼ੂਰੀ ਵੀ ਦਿੱਤੀ ਹੈ ਦੁਨੀਆਂਭਰ ਦੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਭਾਰਤ ‘ਚ ਆਪਣਾ ਕੈਂਪ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ
- ਆਈਆਈਟੀ ਸਮੇਤ ਦੇਸ਼ਭਰ ਦੇ ਸਾਰੇ ਤਕਨੀਕੀ ਸੰਸਥਾਨ ਹੋਲੀਸਟਿੱਕ ਅਪਰੋਚ ਨੂੰ ਅਪਣਾਓਗੇ ਇੰਜੀਨੀਅਰਿੰਗ ਦੇ ਨਾਲ-ਨਾਲ ਤਕਨੀਕੀ ਸੰਸਥਾਨਾਂ ‘ਚ ਆਰਟਸ ਅਤੇ ਹਾਰਮੈਨੀਟੀਜ਼ ਨਾਲ ਜੁੜੇ ਵਿਸ਼ਿਆਂ ‘ਤੇ ਵੀ ਜ਼ੋਰ ਦਿੱਤਾ ਜਾਵੇਗਾ
- ਦੇਸ਼ਭਰ ਦੇ ਸਾਰੇ ਇੰਸਟੀਚਿਊਟ ‘ਚ ਐਡਮਿਸ਼ਨ ਲਈ ਇੱਕ ਕਾੱਮਨ ਐਂਟਰਸ ਐਗਜ਼ਾਮ ਕਰਵਾਏ ਜਾਣਗੇ ਇਹ ਐਗਜ਼ਾਮ ਨੈਸ਼ਨਲ ਟੈਸਟਿੰਗ ਏਜੰਸੀ ਕਰਵਾਏਗੀ ਹਾਲਾਂਕਿ, ਇਹ ਆੱਪਸ਼ਨਲ ਹੋਵੇਗਾ ਸਾਰੇ ਸਟੂਡੈਂਟਾਂ ਲਈ ਇਸ ਐਗਜ਼ਾਮ ‘ਚ ਸ਼ਾਮਲ ਹੋਣਾ ਜ਼ਰੂਰੀ ਨਹੀਂ ਰਹੇਗਾ
- ਸਟੂਡੈਂਟ ਹੁਣ ਖੇਤਰੀ ਭਾਸ਼ਾਵਾਂ ‘ਚ ਵੀ ਆੱਨ-ਲਾਇਨ ਕੋਰਸ ਕਰ ਸਕਣਗੇ ਅੱਠ ਮੁੱਖ ਖੇਤਰੀ ਭਾਸ਼ਾਵਾਂ ਤੋਂ ਇਲਾਵਾ ਕੰਨੜ, ਉਡੀਆ ਅਤੇ ਬੰਗਾਲੀ ‘ਚ ਵੀ ਆਨ-ਲਾਇਨ ਕੋਰਸ ਲਾਂਚ ਕੀਤੇ ਜਾਣਗੇ ਵਰਤਮਾਨ ‘ਚ ਜ਼ਿਆਦਾਤਰ ਆੱਨ-ਲਾਇਨ ਕੋਰਸ ਇੰਗਲਿਸ਼ ਅਤੇ ਹਿੰਦੀ ‘ਚ ਵੀ ਉਪਲੱਬਧ ਹਨ
- ਨਵੀਂ ਸਿੱਖਿਆ ਨੀਤੀ ‘ਚ ਜੀਡੀਪੀ ਦਾ ਛੇ ਪ੍ਰਤੀਸ਼ਤ ਹਿੱਸਾ ਸਿੱਖਿਆ ਖੇਤਰ ‘ਤੇ ਖਰਚ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ ਵਰਤਮਾਨ ‘ਚ ਕੇਂਦਰ ਅਤੇ ਰਾਜ ਨੂੰ ਮਿਲਾ ਕੇ ਜੀਡੀਪੀ ਦਾ ਕੁੱਲ 4.43 ਪ੍ਰਤੀਸ਼ਤ ਬਜ਼ਟ ਹੀ ਸਿੱਖਿਆ ‘ਤੇ ਖਰਚ ਕੀਤਾ ਜਾਂਦਾ ਹੈ
ਆਂਗਣਵਾੜੀ ਕਰਮਚਾਰੀਆਂ ਲਈ ਡਿਪਲੋਮਾ ਜ਼ਰੂਰੀ
ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਨਾਲ ਬੇਸਿਕ ਪੱਧਰ ਦੇ ਅਧਿਆਪਕ ਅਤੇ ਆਂਗਣਵਾੜੀ ਕਰਮਚਾਰੀਆਂ ਨੂੰ ਵੀ ਛੇ ਮਹੀਨੇ ਅਤੇ ਇੱਕ ਸਾਲ ਦੀ ਵਿਸ਼ੇਸ਼ ਸਿਖਲਾਈ ਲੈਣੀ ਹੋਵੇਗੀ 12ਵੀਂ ਅਤੇ ਇਸ ਤੋਂ ਉੱਚ ਪੱਧਰ ‘ਤੇ ਸਿੱਖਿਅਤਾਂ ਨੂੰ ਸਿਰਫ਼ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਕਰਨਾ ਹੋਵੇਗਾ ਜਦਕਿ ਇਸ ਤੋਂ ਘੱਟ ਸਿੱਖਿਆ ਵਾਲੀਆਂ ਆਂਗਣਵਾੜੀ ਕਰਮਚਾਰੀਆਂ ਨੂੰ ਇੱਕ ਸਾਲ ਡਿਪਲੋਮਾ ਕੋਰਸ ਕਰਵਾਇਆ ਜਾਵੇਗਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਚ ਇਸ ਦੀ ਤਜਵੀਜ਼ ਕੀਤੀ ਗਈ ਹੈ
ਬੈਗ ਦਾ ਬੋਝ ਘੱਟ
ਕਲਾ, ਕਵਿੱਜ਼, ਖੇਡ ਅਤੇ ਵਪਾਰਕ ਸ਼ਿਲਪ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੇ ਸੰਵਰਧਨ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਸਿਲੇਬਸ ਸਮੱਗਰੀ ਨੂੰ ਘੱਟ ਕੀਤਾ ਜਾਣਾ
ਸਿਲੇਬਸ ਦੀ ਸਮੱਗਰੀ ਨੂੰ ਹਰੇਕ ਵਿਸ਼ੇ ‘ਚ ਇਸ ਦੀ ਮੂਲ ਜ਼ਰੂਰਤ ਨੂੰ ਘੱਟ ਕੀਤਾ ਜਾਵੇਗਾ ਅਤੇ ਮਹੱਤਵਪੂਰਨ ਸੋਚ ਅਤੇ ਜ਼ਿਆਦਾ ਸਮੱਗਰ, ਪੁੱਛਗਿੱਛ-ਆਧਾਰਿਤ, ਖੋਜ-ਆਧਾਰਿਤ, ਚਰਚਾ-ਆਧਾਰਿਤ ਅਤੇ ਵਿਸ਼ਲੇਸ਼ਣ-ਆਧਾਰਿਤ ਸਿੱਖਣ ਲਈ ਥਾਂ ਬਣਾਈ ਜਾਵੇਗੀ
ਐਪ, ਟੀਵੀ ਚੈਨਲ ਆਦਿ ਜ਼ਰੀਏ ਪੜ੍ਹਾਈ
ਬਜ਼ੁਰਗ ਸਿੱਖਿਆ ਲਈ ਗੁਣਵੱਤਾਪੂਰਨ ਤਕਨੀਕੀ-ਅਧਾਰਿਤ ਬਦਲ ਵਰਗੇ ਐਪ, ਆੱਨ-ਲਾਇਨ ਸਿਲੇਬਸ/ਮਾਡਊਲ, ਉੱਪਗ੍ਰਹਿ-ਆਧਾਰਿਤ ਟੀਵੀ ਚੈਨਲ, ਆੱਨ-ਲਾਇਨ ਕਿਤਾਬਾਂ ਅਤੇ ਆਈਸੀਟੀ ਨਾਲ ਸਜੀ ਲਾਇਬ੍ਰੇਰੀ ਤੇ ਵਯਸਕ ਸਿੱਖਿਆ ਕੇਂਦਰ ਆਦਿ ਵਿਕਸਤ ਕੀਤੇ ਜਾਣਗੇ
ਪੋਸ਼ਣ ਅਤੇ ਸਿਹਤ ਕਾਰਡ, ਸਕੂਲ ਦੇ ਵਿਦਿਆਰਥੀਆਂ ਲਈ ਰੈਗੂਲਰ ਸਿਹਤ ਜਾਂਚ
ਬੱਚਿਆਂ ਦੇ ਪੋਸ਼ਣ ਅਤੇ ਸਿਹਤ (ਮਾਨਸਿਕ ਸਿਹਤ ਸਮੇਤ) ਨੂੰ ਸਿਹਤਮੰਦ ਭੋਜਨ ਅਤੇ ਰੈਗੂਲਰ ਸਿਹਤ ਜਾਂਚ ਕੀਤੀ ਜਾਵੇਗੀ ਤੇ ਉਸ ਦੀ ਨਿਗਰਾਨੀ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ ਪੜ੍ਹਾਈ ਦੇ ਢਾਂਚੇ ‘ਚ ਕਿਸ ਤਰ੍ਹਾਂ ਦਾ ਬਦਲਾਅ ਦਿਖੇਗਾ? ਪੂਰੀ ਵਿਵਸਥਾ ਹੀ ਬਦਲ ਗਈ ਹੈ ਮੌਜ਼ੂਦਾ ਵਿਵਸਥਾ ‘ਚ ਤਿੰਨ ਸੈਸ਼ਨ ਹਨ ਅਤੇ ਨਵੇਂ ਸਿਸਟਮ ‘ਚ ਪੰਜ ਸੈਸ਼ਨ ਇਹ ਹਰ ਸੈਸ਼ਨ ‘ਤੇ ਹੁਨਰਮੰਦ ਨਵੀਂ ਪੀੜ੍ਹੀ ਬਣਾਉਣ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਪਹਿਲ ਹੋਵੇਗੀ
- ਮੌਜ਼ੂਦਾ ਸਿਸਟਮ ‘ਚ 6 ਸਾਲ ਦਾ ਬੱਚਾ ਜਮਾਤ ਪਹਿਲੀ ‘ਚ ਆਉਂਦਾ ਹੈ ਨਵੇਂ ਸਿਸਟਮ ‘ਚ ਜ਼ਿਆਦਾ ਬਦਲਾਅ ਨਹੀਂ ਹੈ ਪਰ ਇਸ ਦੇ ਮੂਲ ਢਾਂਚੇ ‘ਚ ਥੋੜ੍ਹਾ ਬਦਲਾਅ ਕੀਤਾ ਹੈ
- 6 ਤੋਂ 9 ਸਾਲ ਦੇ ਬੱਚਿਆਂ ਲਈ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ‘ਤੇ ਫੋਕਸ ਹੋਵੇਗਾ ਇਸ ਦੇ ਲਈ ਨੈਸ਼ਨਲ ਮਿਸ਼ਨ ਬਣੇਗਾ ਪੂਰਾ ਫੋਕਸ ਹੋਵੇਗਾ, ਕਲਾਸ 3 ਤੱਕ ਦੇ ਬੱਚਿਆਂ ਦਾ ਫਾਊਂਡੇਸ਼ਨ ਮਜ਼ਬੂਤ ਬਣੇ
- ਜਮਾਤ 5 ਤੱਕ ਆਉਂਦੇ-ਆਉਂਦੇ ਬੱਚੇ ਨੂੰ ਭਾਸ਼ਾ ਅਤੇ ਗਣਿਤ ਦੇ ਨਾਲ ਉਸ ਦੇ ਸੈਸ਼ਨ ਦਾ ਆਮ ਗਿਆਨ ਹੋਵੇਗਾ ਡਿਸਕਵਰੀ ਅਤੇ ਇੰਟਰੇਕਿਟਵਨੇਸ ਇਸ ਦਾ ਆਧਾਰ ਹੋਵੇਗਾ ਭਾਵ ਖੇਡ-ਖੇਡ ‘ਚ ਸਾਰਾ ਸਿਖਾਇਆ ਜਾਵੇਗਾ
- ਜਮਾਤ 6-8 ਤੱਕ ਲਈ ਮਲਟੀ ਡਿਸੀਪਲੈਨਰੀ ਕੋਰਸ ਹੋਣਗੇ ਐਕਟੀਵਿਟੀਜ਼ ਜ਼ਰੀਏ ਪੜ੍ਹਾÀਣਗੇ ਜਮਾਤ 6 ਦੇ ਬੱਚਿਆਂ ਨੂੰ ਕੋਡਿੰਗ ਸਿਖਾਉਣਗੇ 8ਵੀਂ ਤੱਕ ਦੇ ਬੱਚਿਆਂ ਨੂੰ ਪ੍ਰਯੋਗ ਦੇ ਆਧਾਰ ‘ਤੇ ਸਿਖਾਇਆ ਜਾਵੇਗਾ
- ਜਮਾਤ 9 ਤੋਂ 12 ਤੱਕ ਦੇ ਬੱਚਿਆਂ ਲਈ ਮਲਟੀ-ਡਿਸੀਪਲੈਨਰੀ ਕੋਰਸ ਹੋਣਗੇ ਜੇਕਰ ਬੱਚੇ ਦੀ ਰੁਚੀ ਸੰਗੀਤ ‘ਚ ਹੈ, ਤਾਂ ਉਹ ਸਾਇੰਸ ਦੇ ਨਾਲ ਮਿਊਜ਼ਿਕ ਲੈ ਸਕੇਗਾ ਕੈਮੇਸਟਰੀ ਦੇ ਨਾਲ ਬੇਕਰੀ, ਕੁਕਿੰਗ ਵੀ ਕਰ ਸਕੇਗਾ
- ਜਮਾਤ 9-12 ‘ਚ ਪ੍ਰੋਜੈਕਟ ਬੇਸਡ ਲਰਨਿੰਗ ‘ਤੇ ਜ਼ੋਰ ਹੋਵੇਗਾ ਇਸ ਨਾਲ ਜਦੋਂ ਬੱਚਾ 12ਵੀਂ ਪਾਸ ਕਰਕੇ ਨਿੱਕਲੇਗਾ, ਤਾਂ ਉਸ ਦੇ ਕੋਲ ਇੱਕ ਸਕਿੱਲ ਅਜਿਹਾ ਹੋਵੇਗਾ, ਜੋ ਅੱਗੇ ਚੱਲ ਕੇ ਰੁਜ਼ਗਾਰ ਦੇ ਰੂਪ ‘ਚ ਕੰਮ ਆ ਸਕਦਾ ਹੈ
ਬੋਰਡ ਪ੍ਰੀਖਿਆ ਦਾ ਕੀ ਹੋਵੇਗਾ?
- ਨਵੀਂ ਸਿੱਖਿਆ ਨੀਤੀ ‘ਚ ਲਗਾਤਾਰ ਅਤੇ ਕ੍ਰਿਏਟਿਵ ਅਸੈਸਮੈਂਟ ਦੀ ਗੱਲ ਕਹੀ ਗਈ ਹੈ ਜਮਾਤ 3,5 ਅਤੇ 8 ‘ਚ ਸਕੂਲੀ ਪ੍ਰੀਖਿਆਵਾਂ ਹੋਣਗੀਆਂ ਇਸ ਨੂੰ ਸਹੀ ਅਥਾਰਿਟੀ ਵੱਲੋਂ ਚਲਾਇਆ ਜਾਵੇਗਾ
- ਜਮਾਤ 10 ਅਤੇ 12 ਦੀਆਂ ਬੋਰਡ ਪ੍ਰੀਖਿਆਵਾਂ ਜਾਰੀ ਰਹਿਣਗੀਆਂ ਇਨ੍ਹਾਂ ਦਾ ਸਵਰੂਪ ਬਦਲ ਜਾਵੇਗਾ ਨਵਾਂ ਨੈਸ਼ਨਲ ਅਸੈਸਮੈਂਟ ਸੈਂਟਰ ‘ਪਰਖ’ ਮਾਨਕ-ਨਿਰਧਾਰਕ ਵਿਭਾਗ ਦੇ ਰੂਪ ‘ਚ ਸਥਾਪਿਤ ਕੀਤਾ ਜਾਵੇਗਾ
ਈਸੀਸੀਈ ਫਰੇਮਵਰਕ ਕੀ ਹੈ, ਜਿਸ ਦੀ ਚਰਚਾ ਹੋ ਰਹੀ ਹੈ?
- ਈਸੀਸੀਈ ਦਾ ਮਤਲਬ ਹੈ ਅਰਲੀ ਚਾਈਲਡ ਹੁੱਡ ਕੇਅਰ ਐਂਡ ਐਜੂਕੇਸ਼ਨ ਇਸ ਤਹਿਤ ਬੱਚੇ ਨੂੰ ਬਚਪਨ ‘ਚ ਜਿਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਸਿੱਖਿਆ ਨਾਲ ਜੋੜਿਆ ਗਿਆ ਹੈ
- ਐੱਨਸੀਈਆਰਟੀ ਇਸ ਦੇ ਲਈ ਨੈਸ਼ਨਲ ਕੋਰਸ ਅਤੇ ਐਜ਼ੂਕੇਸ਼ਨਲ ਸਟਰੱਕਚਰ ਬਣਾਏਗਾ ਬੱਚਿਆਂ ਦੀ ਦੇਖਭਾਲ ਅਤੇ ਪੜ੍ਹਾਈ ‘ਤੇ ਫੋਕਸ ਰਹੇਗਾ ਆਂਗਣਵਾੜੀ ਵਰਕਰ ਅਤੇ ਬੇਸਿਕ ਟੀਚਰਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ
- ਤਿੰਨ ਤੋਂ ਅੱਠ ਸਾਲ ਉਮਰ ਦੇ ਬੱਚਿਆਂ ਨੂੰ ਦੋ ਹਿੱਸਿਆਂ ‘ਚ ਵੰਡਿਆ ਹੈ ਪਹਿਲਾ ਹਿੱਸੇ ‘ਚ ਭਾਵ 3-6 ਸਾਲ ਤੱਕ ਬੱਚਾ ਈਸੀਸੀਈ ‘ਚ ਰਹੇਗਾ ਇਸ ਤੋਂ ਬਾਅਦ 8 ਸਾਲ ਦਾ ਹੋਣ ਤੱਕ ਉਹ ਪ੍ਰਾਇਮਰੀ ‘ਚ ਪੜ੍ਹੇਗਾ
- ਫਿਲਹਾਲ ਸਿੱਖਿਆ ਦਾ ਫੋਕਸ ਇਸ ਗੱਲ ‘ਤੇ ਹੈ ਕਿ ਕਿਵੇਂ ਲਾਭ ਹਾਸਲ ਕੀਤਾ ਜਾਵੇ ਪਰ ਨਵੇਂ ਸਿਸਟਮ ‘ਚ ਪੂਰਾ ਫੋਕਸ ਵਿਹਾਰ ‘ਤੇ ਆਧਾਰਿਤ ਸਿੱਖਿਆ ‘ਤੇ ਹੋਵੇਗਾ ਸਕੂਲਾਂ ‘ਚ ਜਮਾਤ 6 ਤੋਂ ਹੀ ਵਪਾਰਕ ਸਿੱਖਿਆ ਸ਼ੁਰੂ ਹੋ ਜਾਵੇਗੀ ਇਸ ‘ਚ ਇੰਟਰਸ਼ਿਪ ਵੀ ਸ਼ਾਮਲ ਹੋਵੇਗੀ ਤਾਂ ਕਿ ਬੱਚਿਆਂ ਨੂੰ ਕੋਲ ਦੇ ਕਿਸੇ ਉਦਯੋਗ ਜਾਂ ਸੰਸਥਾ ‘ਚ ਲੈ ਜਾ ਕੇ ਫਸਟ-ਹੈਂਡ ਐਕਸਪੀਰੀਅੰਸ ਦਿੱਤਾ ਜਾ ਸਕੇਗਾ
ਤਿੰਨ-ਭਾਸ਼ਾ ਫਾਰਮੂਲਾ ਕੀ ਹੈ?
ਨਵੀਂ ਸਿੱਖਿਆ ਨੀਤੀ ‘ਚ ਘੱਟ ਤੋਂ ਘੱਟ ਜਮਾਤ 5 ਤੱਕ ਬੱਚਿਆਂ ਨਾਲ ਗੱਲਬਾਤ ਦਾ ਜ਼ਰੀਆ ਮਾਤਭਾਸ਼ਾ/ਸਥਾਨਕ ਭਾਸ਼ਾ/ਖੇਤਰੀ ਭਾਸ਼ਾ ਰਹੇਗੀ ਵਿਦਿਆਰਥੀਆਂ ਨੂੰ ਸਕੂਲ ਦੇ ਸਾਰੇ ਪੱਧਰਾਂ ਅਤੇ ਉੱਚ ਸਿੱਖਿਆ ‘ਚ ਸੰਸਕ੍ਰਿਤ ਨੂੰ ਬਦਲ ਦੇ ਰੂਪ ‘ਚ ਚੁਣਨ ਦਾ ਮੌਕਾ ਮਿਲੇਗਾ ਤਿੰਨ-ਭਾਸ਼ਾ ਫਾਰਮੂਲੇ ‘ਚ ਵੀ ਇਹ ਬਦਲ ਸ਼ਾਮਲ ਹੋਵੇਗਾ ਪਰੰਪਰਿਕ ਭਾਸ਼ਾਵਾਂ ਅਤੇ ਸਾਹਿਤ ਵੀ ਬਦਲ ਹੋਣਗੇ ਕਈ ਵਿਦੇਸ਼ੀ ਭਾਸ਼ਾਵਾਂ ਨੂੰ ਵੀ ਮਾਧਮਿਕ ਸਿੱਖਿਆ ਪੱਧਰ ‘ਤੇ ਇੱਕ ਬਦਲ ਦੇ ਰੂਪ ‘ਚ ਚੁਣਿਆ ਜਾ ਸਕੇਗਾ ਭਾਰਤੀ ਸੰਕੇਤ ਭਾਸ਼ਾ ਭਾਵ ਸਾਇਨ ਲੈਂਗਵੇਜ਼ ਨੂੰ ਆਥਰਾਇਜ਼ਡ ਕੀਤਾ ਜਾਵੇਗਾ ਅਤੇ ਗੂੰਗੇ-ਬੋਲੇ ਵਿਦਿਆਰਥੀਆਂ ਇਸਤੇਮਾਲ ਲਈ ਰਾਸ਼ਟਰੀ ਅਤੇ ਰਾਜ ਪੱਧਰੀ ਪਾਠਕ੍ਰਮ ਸਮੱਗਰੀ ਵਿਕਸਤ ਕੀਤੀ ਜਾਵੇਗੀ
ਹਾਇਰ ਐਜ਼ੂਕੇਸ਼ਨ ਲਈ ਕੀ ਸੋਚਿਆ ਹੈ?
ਸਭ ਤੋਂ ਪਹਿਲਾਂ ਤਾਂ ਇਨਰੋਲਮੈਂਟ ਵਧਾਉਣਾ ਹੈ ਵੋਕੇਸ਼ਨਲ ਦੇ ਨਾਲ-ਨਾਲ ਹਾਇਰ ਐਜ਼ੂਕੇਸ਼ਨ ‘ਚ ਇਨਰੋਲਮੈਂਟ 26.3 ਪ੍ਰਤੀਸ਼ਤ (2018) ਤੋਂ ਵਧਾ ਕੇ 2035 ਤੱਕ 50 ਪ੍ਰਤੀਸ਼ਤ ਕਰਨਾ ਹੈ 3.5 ਕਰੋੜ ਨਵੀਆਂ ਸੀਟਾਂ ਜੋੜਨਗੇ ਕਾਲਜ ‘ਚ ਐਕਜਿਟ ਬਦਲ ਹੋਣਗੇ ਅੰਡਰ-ਗ੍ਰੈਜੂਏਸ਼ਨ ਸਿੱਖਿਆ 3-4 ਸਾਲ ਦੀ ਹੋਵੇਗੀ ਇੱਕ ਸਾਲ ‘ਤੇ ਸਰਟੀਫਿਕੇਟ, 2 ਸਾਲਾਂ ‘ਤੇ ਐਡਵਾਂਸ ਡਿਪਲੋਮਾ, 3 ਸਾਲਾਂ ‘ਤੇ ਗ੍ਰੇਜੂਏਟ ਡਿਗਰੀ ਅਤੇ 4 ਸਾਲਾਂ ਤੋਂ ਬਾਅਦ ਸੋਧ ਨਾਲ ਗ੍ਰੈਜੂਏਟ ਇੱਕ ਅਕੈਡਮਿਕ ਬੈਂਕ ਆਫ ਕ੍ਰੈਡਿਟ ਦੀ ਸਥਾਪਨਾ ਕੀਤੀ ਜਾਣੀ ਹੈ, ਜਿਸ ਨਾਲ ਕਿ ਇਨ੍ਹਾਂ ਨੂੰ ਹਾਸਲ ਅਖੀਰਲੀ ਡਿਗਰੀ ਦੀ ਦਿਸ਼ਾ ‘ਚ ਗਣਨਾ ਕੀਤੀ ਜਾ ਸਕੇ
ਉੱਚ ਸਿੱਖਿਆ ‘ਚ ਇਹ ਬਦਲਾਅ:
- ਉੱਚ ਸਿੱਖਿਆ ‘ਚ ਮਲਟੀਪਲ ਐਂਟਰੀ ਅਤੇ ਐਗਜ਼ਿਟ ਦਾ ਬਦਲ
- ਪੰਜ ਸਾਲਾਂ ਦਾ ਕੋਰਸ ਵਾਲੇ ਐੱਮਫਿਲ’ਚ ਛੋਟ
- ਕਾਲਜਾਂ ਦੇ ਅਕ੍ਰੇਡਿਟੇਸ਼ਨ ਦੇ ਆਧਾਰ ‘ਤੇ ਆੱਟੋਨਾਮੀ
- ਮੈਂਟਰਿੰਗ ਲਈ ਰਾਸ਼ਟਰੀ ਮਿਸ਼ਨ
- ਹਾਇਰ ਐਜੂਕੇਸ਼ਨ ਲਈ ਇੱਕ ਹੀ ਰੈਗੂਲੇਟਰ
- ਲੀਗਲ ਅਤੇ ਮੈਡੀਕਲ ਐਜ਼ੂਕੇਸ਼ਨ ਸ਼ਾਮਲ ਨਹੀਂ
- ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਮਾਨਕ ਸਮਾਨ
- ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨਆਰਐੱਫ) ਦੀ ਹੋਵੇਗੀ ਸਥਾਪਨਾ
- ਸਿੱਖਿਆ ‘ਚ ਤਕਨੀਕੀ ਨੂੰ ਬੜਾਵਾ
- ਅਪੰਗਾਂ ਲਈ ਸਿੱਖਿਆ ‘ਚ ਬਦਲਾਅ
- 8 ਖੇਤਰੀ ਭਾਸ਼ਾਵਾਂ ‘ਚ ਈ-ਕੋਰਸ ਸ਼ੁਰੂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.