ਸਾਵਧਾਨ ਰਹੋ ਮੱਛਰਾਂ ਦੇ ਡੰਕ ਤੋਂ
ਡੇਂਗੂ ਤੋਂ ਬਚਣ ਲਈ ਸਵੇਰੇ ਸ਼ਾਮ ਘੁੰਮਣ ਤੋਂ ਬਚੋ-ਜਿਵੇਂ ਕਿ ਤੁਹਾਨੂੰ ਪਤਾ ਹੈ ਸਵੇਰ ਸ਼ਾਮ ਘੁੰਮਣਾ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰ ਡੇਂਗੂ ਸੰਕਰਮਣ ਦਾ ਖ਼ਤਰਾ ਜਿਆਦਾ ਹੋਣ ’ਤੇ ਸਵੇਰੇ ਸ਼ਾਮ ਘੁੰਮਣ ਤੋਂ ਬਚਣਾ ਚਾਹੀਦਾ ਹੈ
ਮੱਛਰਾਂ ਦੇ ਡੰਕ ਤੋਂ ਵਿਅਕਤੀ ਨੂੰ ਹੋਣ ਵਾਲੀ ਇੱਕ ਖਾਸ ਬੀਮਾਰੀ ਹੈ ਡੇਂਗੂ ਇਹ ਸੰਕਰਮਣ ਪੂਰੀ ਦੁਨੀਆਂ ਦੇ 100 ਤੋਂ ਜ਼ਿਆਦਾ ਦੇਸ਼ਾਂ ’ਚ ਹੋਣ ਵਾਲੀ ਇੱਕ ਆਮ ਬੀਮਾਰੀ ਹੈ ਅਤੇ ਤਕਰੀਬਨ 3 ਬਿਲੀਅਨ ਤੋਂ ਜ਼ਿਆਦਾ ਲੋਕ ਡੇਂਗੂ ਪ੍ਰਭਾਵਿਤ ਖੇਤਰਾਂ ’ਚ ਰਹਿੰਦੇ ਹਨ ਇਨ੍ਹਾਂ ’ਚ ਭਾਰਤ ਅਤੇ ਦੱਖਣੀ ਅਫਰੀਕਾ, ਪੂਰਬ ਏਸ਼ੀਆ ਦੇ ਹੋਰ ਹਿੱਸੇ, ਚੀਨ, ਅਫਰੀਕਾ, ਤਾਈਵਾਨ ਅਤੇ ਮੈਕਸਿਕੋ ਸ਼ਾਮਲ ਹਨ
ਨੈਸ਼ਨਲ ਵੈਕਟਰ ਬਾੱਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ (ਐੱਨਵੀਬੀਡੀਸੀਪੀ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2019 ’ਚ ਸਿਰਫ਼ ਭਾਰਤ ’ਚ ਡੇਂਗੂ ਦੇ 67,000 ਤੋਂ ਵੀ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ ਇਸ ਤੋਂ ਬਾਅਦ 2022 ਤੱਕ ਡੇਂਗੂ ਦੀ ਮਰੀਜ਼ਾਂ ਦੀ ਗਿਣਤੀ ’ਚ ਬੇਹੱਦ ਜ਼ਿਆਦਾ ਵਾਧਾ ਹੋ ਚੁੱਕਾ ਹੈ, ਜਿਨ੍ਹਾਂ ’ਚੋਂ ਸੈਂਕੜਿਆਂ ਦੀ ਮੌਤ ਹੋ ਚੁੱਕੀ ਹੈ ਅਜਿਹੇ ’ਚ ਮੱਛਰਾਂ ਦੇ ਡੰਕ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ
ਹਰ ਸਾਲ ਅਗਸਤ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਡੇਂਗੂ ਵਾਲੇ ਮੱਛਰਾਂ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ ਬਰਸਾਤ ਅਤੇ ਸਰਦੀ ਦੇ ਮੌਸਮ ’ਚ ਡੇਂਗੂ ਦਾ ਲਾਰਵੇ ਦਾ ਫੈਲਾਅ ਹੁੰਦਾ ਹੈ ਇਸ ਤੋਂ ਬਚਾਅ ਲਈ ਹੀ ਸਮੇਂ-ਸਮੇਂ ’ਤੇ ਪ੍ਰਸ਼ਾਸਨ ਵੱਲੋਂ ਫੌਗਿੰੰਗ ਕੀਤੀ ਜਾਂਦੀ ਹੈ, ਜਿਸ ਨਾਲ ਕਿ ਮੱਛਰ ਪੈਣਾ ਨਾ ਹੋਣ ਪੂਰੇ ਭਾਰਤ ’ਚ ਹੀ ਡੇਂਗੂ ਕਹਿਰ ਅਜਿਹੇ ਮੌਸਮ ’ਚ ਫੈਲ ਜਾਂਦਾ ਹੈ ਇਸ ਲਈ ਅਜਿਹੇ ਸਮੇਂ ’ਚ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ
Table of Contents
ਕੀ ਹੈ ਡੇਂਗੂ:
ਡੇਂਗੂ ਇੱਕ ਮੱਛਰ ਵਾਇਰਲ ਇੰਫੈਕਸ਼ਨ ਹੈ ਡੇਂਗੂ ਹੋਣ ’ਤੇ ਤੇਜ਼ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ’ਚ ਦਰਦ, ਤਵੱਚਾ ’ਤੇ ਚਕਦੇ ਆਦਿ ਨਿਕਲ ਆਉਂਦੇ ਹਨ ਡੇਂਗੂ ਬੁਖਾਰ ਨੂੰ ਹੱਡੀ ਤੋੜ ਬੁਖਾਰ ਵੀ ਕਹਿੰਦੇ ਹਨ ਏਡੀਜ਼ ਮੱਛਰ ਦੇ ਕੱਟਣ ਨਾਲ ਡੇਂਗੂ ਹੁੰਦਾ ਹੈ ਜਦੋਂ ਡੇਂਗੂ ਦਾ ਸੰਕਰਮਣ ਗੰਭੀਰ ਰੂਪ ਲੈ ਲੈਂਦਾ ਹੈ ਤਾਂ ਡੇਂਗੂ ਰਕਤਸਤਰਾਵੀ ਬੁਖਾਰ ਜਾਂ ਡੀਐੱਚਐੱਫ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਇਸ ’ਚ ਭਾਰੀ ਰਕਤਸਤਰਾਵ, ਬਲੱਡ ਪ੍ਰੈਸ਼ਰ ’ਚ ਅਚਾਨਕ ਗਿਰਾਵਟ, ਇੱਥੋਂ ਤੱਕ ਕਿ ਪੀੜਤ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਡੀਐੱਚਐੱਫ ਨੂੰ ਡੇਂਗੂ ਸ਼ਾੱਕ ਸਿੰਡਰੋਮ ਵੀ ਕਿਹਾ ਜਾਂਦਾ ਹੈ ਜ਼ਿਆਦਾ ਗੰਭੀਰ ਮਾਮਲਿਆਂ ’ਚ ਤੁਰੰਤ ਹਸਪਤਾਲ ’ਚ ਭਰਤੀ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਪੀੜਤ ਦੀ ਜਾਨ ਵੀ ਜਾ ਸਕਦੀ ਹੈ
ਡੇਂਗੂ ਦੇ ਲੱਛਣ:
ਡੇਂਗੂ ਹਲਕਾ ਜਾਂ ਗੰਭੀਰ ਦੋਨੋਂ ਹੋ ਸਕਦੇ ਹਨ ਅਜਿਹੇ ’ਚ ਇਸਦੇ ਲੱਛਣ ਵੀ ਵੱਖ-ਵੱਖ ਨਜ਼ਰ ਆਉਂਦੇ ਹਨ ਖਾਸ ਤੌਰ ’ਤੇ ਬੱਚਿਆਂ ਅਤੇ ਕਿਸ਼ੋਰਾਂ ’ਚ ਮਾਇਲਡ ਡੇਂਗੂ ਹੋਣ ’ਤੇ ਕਈ ਵਾਰ ਡੇਂਗੂ ਦੇ ਹਲਕੇ ਲੱਛਣ ਚਾਰ ਤੋਂ ਸੱਤ ਦਿਨਾਂ ਅੰਦਰ ਨਜ਼ਰ ਆਉਣ ਲੱਗਦੇ ਹਨ ਇਨ੍ਹਾਂ ਲੱਛਣਾਂ ’ਚ ਤੇਜ਼ ਬੁਖਾਰ ਤੋਂ ਇਲਾਵਾ ਇਹ ਲੱਛਣ ਵੀ ਸ਼ਾਮਲ ਹਨ, ਜਿਵੇਂ ਸਿਰ ਦਰਦ, ਮਾਸਪੇਸ਼ੀਆਂ, ਹੱਡੀਆਂ ਅਤੇ ਜੋੜ੍ਹਾਂ ’ਚ ਦਰਦ, ਉਲਟੀ, ਜੀਅ ਮਚਲਾਉਣਾ, ਅੱਖਾਂ ’ਚ ਦਰਦ ਹੋਣਾ, ਚਮੜੀ ’ਤੇ ਲਾਲ ਚਕੱਤੇ ਹੋਣਾ, ਗਲੈਂਡਸ ’ਚ ਸੋਜ ਹੋਣਾ ਹਾਲਾਂਕਿ ਗੰਭੀਰ ਮਾਮਲਿਆਂ ’ਚ ਖੂਨ ਦਾ ਰਸਾਵੀ ਬੁਖਾਰ ਜਾਂ ਡੀਐੱਚਐੱਫ ਦੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਇਸ ਸਥਿਤੀ ’ਚ ਖੂਨ ਨਾੜ੍ਹੀਆਂ ਹਾਦਸਾਗ੍ਰਸਤ ਹੋ ਜਾਂਦੀਆਂ ਹਨ ਅਤੇ ਖੂਨ ’ਚ ਪਲੇਟਲੇਟ ਕਾਊਂਟ ਦੀ ਕਮੀ ਹੋਣ ਲੱਗਦੀ ਹੈ
ਅਜਿਹੀ ਸਥਿਤੀ ’ਚ ਹੇਠ ਲਿਖੇ ਲੱਛਣ ਨਜ਼ਰ ਆ ਸਕਦੇ ਹਨ-
- ਗੰਭੀਰ ਪੇਟ ਦਰਦ
- ਲਗਾਤਾਰ ਉਲਟੀ ਆਉਣਾ
- ਮਸੂੜਿਆਂ ਜਾਂ ਨੱਕ ਤੋਂ ਖੂਨ ਦਾ ਰਿਸਾਅ
- ਮੂਤਰ, ਮਲ ਜਾਂ ਉਲਟੀ ’ਚ ਖੂਨ ਆਉਣਾ
- ਤਵੱਚਾ ਦੇ ਹੇਠਾਂ ਖੂਨ ਦਾ ਰਿਸਾਅ ਹੋਣਾ, ਜੋ ਜ਼ਖ਼ਮ ਵਰਗਾ ਨਜ਼ਰ ਆ ਸਕਦਾ ਹੈ
- ਸਾਹ ਲੈਣ ’ਚ ਕਠਿਨਾਈ
- ਥਕਾਨ ਮਹਿਸੂਸ ਕਰਨਾ
- ਚਿੜਚਿੜਾਪਣ ਜਾਂ ਬੇਚੈਨੀ
ਡੇਂਗੂ ਦੇ ਜ਼ੋਖਿਮ ਕਾਰਕ:
ਵੱਖ-ਵੱਖ ਕਾਰਕ ਹੁੰਦੇ ਹਨ, ਜੋ ਡੇਂਗੂ ਨਾਲ ਸੰਕਰਮਿਤ ਹੋਣ ਦੇ ਜ਼ੋਖਿਮ ਨੂੰ ਵਧਾ ਸਕਦੇ ਹਨ-
ਡੇਂਗੂ ਪੀੜਤ ਖੇਤਰਾਂ ’ਚ ਰਹਿਣਾ
ਜੇਕਰ ਤੁਸੀਂ ਉਨ੍ਹਾਂ ਖੇਤਰਾਂ ’ਚ ਰਹਿੰਦੇ ਹੋ, ਜਿੱਥੇ ਏਡੀਜ ਮੱਛਰਾਂ ਦਾ ਕਹਿਰ ਜ਼ਿਆਦਾ ਹੈ ਤਾਂ ਤੁਹਾਡੇ ਡੇਂਗੂ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਸੁਭਾਵਿਕ ਰੂਪ ਨਾਲ ਵੱਧ ਜਾਂਦੀ ਹੈ
ਪਹਿਲਾਂ ਡੇਂਗੂ ਸੰਕਰਮਣ ਹੋਣਾ:
ਜਿਹੜੇ ਲੋਕਾਂ ਨੂੰ ਇੱਕ ਵਾਰ ਡੇਂਗੂ ਹੋ ਜਾਂਦਾ ਹੈ, ਉਨ੍ਹਾਂ ’ਚ ਇਸ ਵਾਇਰਲ ਸੰਕਰਮਣ ਤੋਂ ਪ੍ਰਤੀ ਰੱਖਿਆ ਨਹੀਂ ਹੋ ਪਾਉਂਦੀ ਹੈ ਅਜਿਹੇ ’ਚ ਜਦੋਂ ਤੁਹਾਨੂੰ ਦੂਜੀ ਵਾਰੀ ਡੇਂਗੂ ਹੁੰਦਾ ਹੈ ਤਾਂ ਜ਼ਿਆਦਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ
ਰੋਗ ਪ੍ਰਤੀਰੋਧਕ ਸਮੱਰਥਾ ਕਮਜ਼ੋਰ ਹੋਣਾ:
ਜਿਹੜੇ ਲੋਕਾਂ ਦੀ ਰੋਗ-ਪ੍ਰਤੀਰੋਧਕ ਸਮੱਰਥਾ ਕਮਜ਼ੋਰ ਹੁੰਦੀ ਹੈ, ਉਨ੍ਹਾਂ ’ਚ ਵੀ ਡੇਂਗੂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਜਿਹੇ ’ਚ ਬਜ਼ੁਰਗ ਲੋਕ ਡੇਂਗੂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਨਾਲ ਹੀ ਸ਼ੂਗਰ, ਫੇਫੜਿਆਂ ਦੇ ਰੋਗ ਅਤੇ ਦਿਲ ਦੇ ਰੋਗ ਤੋਂ ਪੀੜਤ ਲੋਕਾਂ ’ਚ ਵੀ ਡੇਂਗੂ ਹੋਣ ਦੀ ਸ਼ੰਕਾ ਵਧ ਜਾਂਦੀ ਹੈ
ਲੋਅ ਪਲੇਟਲੈਟ ਕਾਊਂਟ:
ਡੇਂਗੂ ਉਦੋਂ ਹੋਰ ਜ਼ਿਆਦਾ ਗੰਭੀਰ ਹੋ ਜਾਂਦਾ ਹੈ, ਜਦੋਂ ਪੀੜਤ ਵਿਅਕਤੀ ਦੇ ਖੂਨ ’ਚ ਪਲੇਟਲੈਟ (ਥੱਕਾ ਬਣਾਉਣ ਵਾਲੀਆਂ ਕੋਸ਼ਿਕਾਵਾਂ) ਕਾਊਂਟ ਕਾਫ਼ੀ ਘੱਟ ਹੋਣ ਲੱਗਦਾ ਹੈ ਅਜਿਹੇ ’ਚ ਜੇਕਰ ਤੁਹਾਡਾ ਪਲੇਟਲੈਟ ਕਾਊਂਟ ਦਾ ਪੱਧਰ ਪਹਿਲਾਂ ਤੋਂ ਹੀ ਘੱਟ ਹੈ ਤਾਂ ਦੂਜਿਆਂ ਦੀ ਤੁਲਨਾ ’ਚ ਡੇਂਗੂ ਤੋਂ ਜਲਦੀ ਸੰਕਰਮਿਤ ਹੋ ਸਕਦੇ ਹੋ
ਡੇਂਗੂ ਤੋਂ ਬਚਾਅ:
ਡੇਂਗੂ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ ਖੁਦ ਨੂੰ ਮੱਛਰਾਂ ਤੋਂ ਬਚਾ ਕੇ ਰੱਖਣਾ ਜਿੰਨਾ ਹੋ ਸਕੇ ਤੁਸੀਂ ਮਾਸਕਿਟੋ ਰੇਪਲੇਂਟਸ, ਮੱਛਰਦਾਨੀ ਦਾ ਇਸਤੇਮਾਲ ਕਰੋ ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਸ਼ਾਮ ਹੋਣ ਤੋਂ ਪਹਿਲਾਂ ਬੰਦ ਕਰ ਦਿਓ ਸਰੀਰ ਨੂੰ ਪੂਰੀ ਤਰ੍ਹਾਂ ਕਵਰ ਕਰਨ ਵਾਲੇ ਕੱਪੜੇ ਪਾਓ ਹੇਠ ਲਿਖੇ ਦਿੱਤੇ ਗਏ ਤਰੀਕਿਆਂ ਨੂੰ ਵੀ ਤੁਸੀਂ ਅਪਣਾ ਸਕਦੇ ਹੋ
ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਮੱਛਰਾਂ ਨੂੰ ਘਰ ਤੋਂ ਬਾਹਰ ਭਜਾਉਣਾ ਇਸ ਤੋਂ ਇਲਾਵਾ ਬਜ਼ਾਰ ’ਚ ਕੁਆਇਲ ਮਿਲਦੇ ਹਨ, ਜਿਨ੍ਹਾਂ ਦੇ ਧੂੰਏ ਨਾਲ ਮੱਛਰ ਭੱਜ ਜਾਂਦੇ ਹਨ, ਪਰ ਕੁਆਇਲ ਜਲਾਉਣ ’ਤੇ ਵਿਸ਼ੇਸ਼ ਧਿਆਨ ਰੱਖੋ ਆਸਪਾਸ ਕੋਈ ਵਸਤੂ ਨਾ ਹੋਵੇ ਜਾਂ ਛੋਟੇ ਬੱਚਿਆਂ ਨਾਲ ਹੱਥ ਨਾ ਮਿਲਾਓ ਕੁਝ ਉਤਪਾਦ ਇਲੈਕਟ੍ਰਿਕ ਨਾਲ ਚੱਲਦੇ ਹਨ, ਜਿਨ੍ਹਾਂ ਨੂੰ ਲਗਾ ਕੇ ਛੱਡ ਦਿਓ ਤਾਂ ਤੁਹਾਨੂੰ ਮੱਛਰਾਂ ਤੋਂ ਛੁਟਕਾਰਾ ਮਿਲੇਗਾ
ਮੱਛਰਦਾਨੀ ਦੀ ਵਰਤੋਂ ਕਰੋ:
ਬਹੁਤ ਪੁਰਾਣੇ ਸਮੇਂ ਤੋਂ ਮੱਛਰ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਕੀਤੀ ਜਾਂਦੀ ਹੈ ਮੱਛਰ ਦੇ ਕੱਟਣ ਤੋਂ ਬਚਣ ਲਈ ਨੈੱਟ ਵਾਲੀ ਮੱਛਰਦਾਨੀ ਦੀ ਵਰਤੋਂ ਕਰ ਸਕਦੇ ਹੋ ਕਈ ਲੋਕਾਂ ਅਨੁਸਾਰ ਮੱਛਰਦਾਨੀ ’ਤੇ ਮੱਛਰ ਬੈਠ ਕੇ ਕੱਟ ਲੈਂਦੇ ਹਨ ਜੇਕਰ ਤੁਸੀਂ ਮੱਛਰਦਾਨੀ ’ਤੇ ਕੀਟਨਾਸ਼ਕ ਦੀ ਵਰਤੋਂ ਕਰੋਂਗੇ, ਤਾਂ ਮੱਛਰ ਨਹੀਂ ਬੈਠਣਗੇ ਮੱਛਰਦਾਨੀ ਸਿਰਫ਼ ਡੇਂਗੂ ਨੂੰ ਨਹੀਂ, ਸਗੋਂ ਹੋਰ ਕੀਟਾਂ ਨੂੰ ਰੋਕਣ ਦਾ ਕੰਮ ਵੀ ਕਰਦੀ ਹੈ
ਡੇਂਗੂ ਤੋਂ ਬਚਣ ਲਈ ਕੱਪੜੇ:
ਡੇਂਗੂ ਇੱਕ ਜ਼ਹਿਰੀਲਾ ਮੱਛਰ ਹੈ, ਜਿਸਦੇ ਕੱਟਣ ਨਾਲ ਡੇਂਗੂ ਬੁਖਾਰ ਹੁੰਦਾ ਹੈ ਜੇਕਰ ਸਿਹਤਮੰਦ ਵਿਅਕਤੀ ਨੂੰ ਡੇਂਗੂ ਮੱਛਰ ਕੱਟਦਾ ਹੈ, ਤਾਂ ਉਸਦੇ ਸਰੀਰ ’ਚ ਡੇਂਗੂ ਦੇ ਵਾਇਰਸ ਦਾਖਲ ਹੋ ਜਾਂਦੇ ਹਨ ਇਸ ਤੋਂ ਇਲਾਵਾ ਸੰਕਰਮਿਤ ਵਿਅਕਤੀ ਨੂੰ ਕੋਈ ਮੱਛਰ ਕੱਟ ਕੇ ਦੂਜੇ ਵਿਅਕਤੀ ਨੂੰ ਕੱਟਦਾ ਹੈ ਤਾਂ ਸੰਕਰਮਣ ਮੱਛਰ ਅਤੇ ਵਿਅਕਤੀ ਦੋਵਾਂ ’ਚ ਫੈਲਦਾ ਹੈ ਤੁਸੀਂ ਪੂਰੇ ਕੱਪੜੇ ਪਾਓ ਜਿਵੇਂ ਪੈਂਟ, ਪੂਰੀ ਬਾਂਹ ਦੀ ਸ਼ਰਟ, ਜ਼ੁਰਾਬਾਂ ਦੀ ਵਰਤੋਂ ਕਰੋ ਆਪਣੇ ਘਰ ਨੂੰ ਹਮੇਸ਼ਾ ਸਾਫ਼ ਰੱਖੋ ਤਾਂ ਕਿ ਮੱਛਰ ਨਾ ਆਉਣ
ਕਿਸੇ ਵੀ ਤਰ੍ਹਾਂ ਦੀ ਸੁਗੰਧਿਤ ਉਤਪਾਦ ਦੀ ਵਰਤੋਂ ਤੋਂ ਬਚੋ:
ਡੇਂਗੂ ਬੁਖਾਰ ਤੋਂ ਸੁਰੱਖਿਆ ਰੱਖਣ ਲਈ ਸੁਗੰਧਿਤ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਅਜਿਹਾ ਇਸ ਲਈ ਕਿਉਂਕਿ ਜ਼ਿਆਦਾ ਸੁਗੰਧਿਤ ਗੰਧ ਮੱਛਰਾਂ ਨੂੰ ਹੋਰ ਆਕਰਸ਼ਿਤ ਕਰਦੀ ਹੈ ਡੇਂਗੂ ਰੋਗੀ ਦੇ ਆਸਪਾਸ ਸੁਗੰਧਿਤ ਚੀਜ਼ਾਂ ਦੀ ਵਰਤੋਂ ਨਾ ਕਰੋ ਅਤੇ ਡੇਂਗੂ ਸੰਕਰਮਣ ਦਾ ਜ਼ੋਖਿਮ ਹੋਣ ’ਤੇ ਸੈਂਟ ਦੀ ਵਰਤੋਂ ਬਿਲਕੁੱਲ ਵੀ ਨਾ ਕਰੋ
ਖਿੜ੍ਹਕੀਆਂ ’ਚ ਜਾਲੀਆਂ ਲਾਓ:
ਡੇਂਗੂ ਤੋਂ ਬਚਣ ਲਈ ਘਰ ਦੀ ਖਿੜਕੀ ਅਤੇ ਜੰਗਲਿਆਂ ’ਚ ਜਾਲੀ ਹੋਣੀ ਚਾਹੀਦੀ ਤਾਂ ਕਿ ਕੋਈ ਵੀ ਮੱਛਰ ਅੰਦਰ ਨਾ ਜਾ ਸਕੇ ਇਸ ਲਈ ਘਰ ’ਚ ਖਿੜ੍ਹਕੀ ਅਤੇ ਦਰਵਾਜ਼ਿਆਂ ’ਚ ਜਾਲੀਆਂ ਜ਼ਰੂਰ ਲਗਵਾ ਲਓ ਨਾਲ ਹੀ ਕਮਰੇ ’ਚ ਰੌਸ਼ਨੀ ਹੋਣੀ ਚਾਹੀਦੀ, ਕਿਉਂਕਿ ਹਨੇ੍ਹਰੇ ’ਚ ਮੱਛਰ ਜ਼ਿਆਦਾ ਰਹਿੰਦੇ ਹਨ ਅਤੇ ਆਸਾਨੀ ਨਾਲ ਛੁੱਪ ਜਾਂਦੇ ਹਨ ਜੇਕਰ ਜ਼ਰੂਰਤ ਨਾ ਹੋਵੇ ਤਾਂ ਵਾਰ-ਵਾਰ ਦਰਵਾਜ਼ੇ ਅਤੇ ਖਿੜ੍ਹਕੀ ਨੂੰ ਨਾ ਖੋਲ੍ਹੋ
ਘਰ ਦੇ ਆਸਪਾਸ ਪਾਣੀ ਨਾ ਜਮ੍ਹਾ ਹੋਣ ਦਿਓ:
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਡੇਂਗੂ ਸਿਰਫ਼ ਗੰਦੇ ਪਾਣੀ ’ਚ ਪਨਪਦਾ ਹੈ, ਪਰ ਅਜਿਹਾ ਨਹੀਂ ਹੈ ਸਾਫ਼ ਪਾਣੀ ’ਚ ਆਸਾਨੀ ਨਾਲ ਡੇਂਗੂ ਮੱਛਰ ਪਨਪ ਸਕਦਾ ਹੈ ਇਸ ਲਈ ਪਾਣੀ ਨੂੰ ਜਮ੍ਹਾ ਨਾ ਹੋਣ ਦਿਓ ਅਤੇ ਆਪਣੇ ਘਰ ’ਚ ਸਾਫ਼-ਸਫਾਈ ਬਣਾਏ ਰੱਖੋ ਡੇਂਗੂ ਤੋਂ ਬਚਣ ਲਈ ਸਵੇਰੇ ਸ਼ਾਮ ਟਹਿਲਣ ਤੋਂ ਬਚੋ-ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਵੇਰੇ-ਸ਼ਾਮ ਟਹਿਲਣਾ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ
ਪਰ ਡੇਂਗੂ ਸੰਕਰਮਣ ਦਾ ਖ਼ਤਰਾ ਜ਼ਿਆਦਾ ਹੋਣ ’ਤੇ ਸਵੇਰੇ ਸ਼ਾਮ ਟਹਿਲਣ ਤੋਂ ਬਚਣਾ ਚਾਹੀਦਾ ਅਜਿਹਾ ਇਸ ਲਈ ਕਿਉਂਕਿ ਸਵੇਰੇ ਅਤੇ ਸ਼ਾਮ ਮੱਛਰ ਜ਼ਿਆਦਾ ਹਮਲਾਵਰ ਹੋ ਜਾਂਦੇ ਹਨ ਅਤੇ ਸਵੇਰੇ-ਸ਼ਾਮ ਮੱਛਰ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ ਇਸ ਲਈ ਅਜਿਹੇ ਸਮੇਂ ਘਰ ’ਚ ਕਸਰਤ ਕਰ ਲਓ ਅਤੇ ਜਿੰਨਾ ਹੋ ਸਕੇ ਘਰ ’ਚੋਂ ਸਵੇਰੇ ਅਤੇ ਸ਼ਾਮ ਬਾਹਰ ਨਾ ਨਿਕਲੋ ਇਸ ਤੋਂ ਇਲਾਵਾ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਪੂਰੀ ਬਾਂਹ ਦੇ ਕੱਪੜੇ ਪਹਿਨ ਕੇ ਨਿਕਲੋ ਤਾਂ ਕਿ ਮੱਛਰ ਤੁਹਾਨੂੰ ਕੱਟ ਨਾ ਸਕੇ ਇਸ ਤਰ੍ਹਾਂ ਤੁਸੀਂ ਡੇਂਗੂ ਤੋਂ ਖੁਦ ਦੀ ਰੱਖਿਆ ਕਰ ਸਕਦੇ ਹੋ’