Online fraud

ਆਨਲਾਨੀਨ ਠੱਗੀ ਤੋਂ ਰਹੋ ਸਾਵਧਾਨ

ਆਕਰਸ਼ਕ ਪੈਕੇਜ ਨੂੰ ਦੇਖ ਕੇ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਅਤੇ ਇਹ ਮੰਨ ਲੈਂਦੇ ਹਾਂ ਕਿ ਇਸ ਦੇ ਅੰਦਰ ਰੱਖੀਆਂ ਚੀਜ਼ਾਂ ਵੀ ਓਨੀਆਂ ਹੀ ਚੰਗੀ ਕੁਆਲਿਟੀ ਦੀਆਂ ਹੋਣਗੀਆਂ ਜਿੰਨੀਆਂ ਇਹ ਦਿਖਾਈ ਦਿੰਦੀਆਂ ਹਨ ਪਰ ਹਮੇਸ਼ਾ ਹੀ ਅਜਿਹਾ ਨਹੀਂ ਹੁੰਦਾ ਇੱਥੇ ਬਹੁਤ ਵਾਰ ਅਸੀਂ ਧੋਖਾ ਖਾ ਜਾਂਦੇ ਹਾਂ ਅਤੇ ਆਪਣੇ ਧਨ ਅਤੇ ਸਮੇਂ ਦਾ ਨੁਕਸਾਨ ਕਰ ਬੈਠਦੇ ਹਾਂ ਬਾਅਦ ’ਚ ਅਸੀਂ ਪਛਤਾਉਂਦੇ ਹਾਂ ਉਦੋਂ ਅਸੀਂ ਪਾਣੀ ਪੀ-ਪੀ ਕੇ ਉਨ੍ਹਾਂ ਧੋਖੇਬਾਜ਼ਾਂ ਨੂੰ ਕੋਸਦੇ ਹਾਂ ਇਹ ਗੱਲ ਸਮਝਣੀ ਚਾਹੀਦੀ ਹੈ ਪਰ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰਨ ਤੋਂ ਬਾਅਦ ਪਛਤਾਵਾ ਵਿਅਰਥ ਹੋ ਜਾਂਦਾ ਹੈ

ਉਸ ਸਮੇਂ ਅਸੀਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਾਂ ਉਦੋਂ ਸਾਨੂੰ ਐਨਾ ਗੁੱਸਾ ਆਉਂਦਾ ਹੈ ਕਿ ਸਾਨੂੰ ਠੱਗਣ ਵਾਲਾ ਜੇਕਰ ਸਾਡੇ ਸਾਹਮਣੇ ਆ ਜਾਵੇ ਤਾਂ ਉਸ ਦਾ ਸਿਰ ਪਾੜ ਦੇਈਏ ਪਰ ਇਹ ਤਾਂ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਅੱਜ ਕਿਸੇ ਇੱਕ ਵਿਅਕਤੀ ਜਾਂ ਸੰਸਥਾ, ਕੰਪਨੀ ਵਿਸ਼ੇਸ਼ ਨੇ ਸਾਨੂੰ ਧੋਖਾ ਦਿੱਤਾ ਹੈ ਤਾਂ ਇਸ ਦੀ ਕੀ ਗਰੰਟੀ ਹੈ ਕਿ ਕੋਈ ਹੋਰ ਉਸਦੇ ਝਾਂਸੇ ’ਚ ਆ ਕੇ ਠੱਗਿਆ ਨਹੀਂ ਜਾਵੇਗਾ ਸਾਨੂੰ ਹਰ ਤਰ੍ਹਾਂ ਚੌਕਸ ਰਹਿਣ ਦੀ ਬਹੁਤ ਜ਼ਰੂਰਤ ਹੈ ਬਿਨਾਂ ਕਾਰਨ ਹੀ ਖੁਦ ਨੂੰ ਇਨ੍ਹਾਂ  ਦੇ ਚੱਕਰ ’ਚ ਨਹੀਂ ਫਸਣ ਦੇਣਾ ਚਾਹੀਦਾ

ਸੋਸ਼ਲ ਮੀਡੀਆ ’ਤੇ, ਟੀਵੀ ’ਤੇ, ਅਖਬਾਰਾਂ ’ਚ ਸਾਨੂੰ ਅਕਸਰ ਅਜਿਹੇ ਇਸ਼ਤਿਹਾਰ ਦਿਖਾਈ ਦਿੰਦੇ ਹਨ ਜੋ ਕਿਸੇ ਵੀ ਵਿਅਕਤੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਲੈਂਦੇ ਹਨ ਉਨ੍ਹਾਂ ’ਚ ਤਰ੍ਹਾਂ-ਤਰ੍ਹਾਂ ਦੇ ਲਾਲਚ ਪਰੋਸੇ ਜਾਂਦੇ ਹਨ ਉਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਆਪਣੀ ਮਿਹਨਤ ਨਾਲ ਕਮਾਏ ਗਏ ਪੈਸੇ ਨੂੰ ਲੁਟਾ ਕੇ ਲੋਕ ਬਰਬਾਦ ਹੋ ਜਾਂਦੇ ਹਨ
ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਪਲਾਂਟੇਸ਼ਨ ਵਾਲਿਆਂ ਨੇ ਸਭ ਨੂੰ ਬਹੁਤ ਭਰਮਾਇਆ ਸੀ ਸਮਾਂ ਤਾਂ ਮੈਨੂੰ ਧਿਆਨ ਨਹੀਂ ਜਿਸ ਵਿੱਚ ਇਨਵੈਸਟ ਕੀਤੀ ਗਈpubg-ban-everything-you-should-know

ਰਕਮ ਤੋਂ ਕਈ ਗੁਣਾ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਤੋਂ ਬਾਅਦ ਸਭ ਕਿੱਥੇ ਚਲੇ ਗਏ ਕਿਸੇ ਨੂੰ ਪਤਾ ਨਹੀਂ ਉਸ ਸਮੇਂ ਲੋਕਾਂ ਨੇ ਆਪਣੀ ਜਮ੍ਹਾ ਪੂੰਜੀ ਉਸ ਯੋਜਨਾ ’ਚ ਲਾ ਦਿੱਤੀ ਸੀ ਮੈਨੂੰ ਯਾਦ ਹੈ ਕਿ ਕੁਝ ਲੋਕਾਂ ਨੇ ਇਸ ਯੋਜਨਾ ’ਚ ਸ਼ਾਮਲ ਹੋਣ ਲਈ ਆਪਣੀ ਜ਼ਮੀਨ ਅਤੇ ਆਪਣੇ ਘਰ ਤੱਕ ਵੇਚ ਦਿੱਤੇ ਸਨ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਲੋਕਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ ਗਲੀ-ਮੁਹੱਲਿਆਂ ’ਚ ਵੀ ਬਹੁਤ ਵਾਰ ਠੱਗਣ ਦੀ ਨੀਅਤ ਨਾਲ ਲੋਕ ਆਉਂਦੇ ਹਨ ਜੋ ਵਾਅਦਾ ਕਰਦੇ ਹਨ

Also Read:  ਦੁਨੀਆਂ ਦੇ ਸੁਪਰ ਸਪੈਸ਼ਲਿਸਟ ਨੇ ਕੀਤਾ ਟਾਈਮ ਮਸ਼ੀਨ ’ਚ ਜਾ ਕੇ ਅਤਿਅੰਤ ਆਧੁਨਿਕ ਮਸ਼ੀਨਾਂ ਨਾਲ ਆਪ੍ਰੇਸ਼ਨ -ਸਤਿਸੰਗੀਆਂ ਦੇ ਅਨੁਭਵ

ਕਿ ਸੋਨੇ ਨੂੰ ਦੁੱਗਣਾ ਕਰ ਦੇਣਗੇ ਸੋਨੇ ਨੂੰ ਦੁੱਗਣਾ ਤਾਂ ਕੀ ਕਰਨਗੇ ਪਰ ਉਹ ਠੱਗ ਕੇ ਚਲੇ ਜਾਂਦੇ ਹਨ ਘਰੇਲੂ ਔਰਤਾਂ ਇਨ੍ਹਾਂ ਧੋਖੇਬਾਜ਼ਾਂ ਦੀਆਂ ਮਿੱਠੀਆਂ ਗੱਲਾਂ ’ਚ ਆ ਜਾਂਦੀਆਂ ਹਨ ਤੇ ਆਪਣਾ ਸੋਨਾ ਗੁਆ ਬੈਠਦੀਆਂ ਹਨ ਉਹ ਧੋਖੇਬਾਜ਼ ਤਾਂ ਉਸੇ ਟਾਈਮ ਹੀ ਰਫੂਚੱਕਰ ਹੋ ਜਾਂਦੇ ਹਨ ਉਹ ਔਰਤ ਆਪਣੀ ਮੂਰਖਤਾ ਦੀ ਕਹਾਣੀ ਕਿਸੇ ਨੂੰ ਸੁਣਾ ਵੀ ਨਹੀਂ ਸਕਦੀ ਬੱਸ ਮਨ ਮਾਰ ਕੇ ਬੈਠ ਜਾਂਦੀ ਹੈ
ਇਸੇ ਤਰ੍ਹਾਂ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਹਨ ਜੋ ਉਨ੍ਹਾਂ ਦੇ ਕੋਲ ਪੈਸਾ ਇਨਵੈਸਟ ਕਰਨ ਵਾਲਿਆਂ ਨੂੰ ਬੈਂਕ ਦੀ ਵਿਆਜ਼ ਦਰ ਤੋਂ ਦੁੱਗਣਾ ਜਾਂ ਤਿੱਗਣਾ ਦੇਣ ਦਾ ਵਾਅਦਾ ਕਰਦੀਆਂ ਹਨ

ਪਰ ਫਿਰ ਥੋੜ੍ਹੇ ਦਿਨਾਂ ਬਾਅਦ ਹੀ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਇਕੱਠੀ ਕਰਕੇੇ ਰਾਤੋ-ਰਾਤ ਗਾਇਬ ਹੋ ਜਾਂਦੀਆਂ ਹਨ ਹੁਣ ਲੱਭ ਲਓ ਉਨ੍ਹਾਂ ਮੱਕਾਰਾਂ ਨੂੰ ਤੁਸੀਂ ਬੱਸ ਲੱਭਦੇ ਰਹੋ ਅਜਿਹੇ ਦੁਸ਼ਟਾਂ ਨੂੰ ਉਹ ਤੁਹਾਡੇ ਹੱਥ ਨਹੀਂ ਲੱਗਣ ਵਾਲੇ ਪੁਲਿਸ ਨੂੰ ਸ਼ਿਕਾਇਤ ਕਰ ਲਓ ਕੁਝ ਨਹੀਂ ਹੁੰਦਾ ਉਹ ਲੋਕ ਤਾਂ ਪਹਿਲਾਂ ਹੀ ਫਰਾਰ ਹੋ ਜਾਂਦੇ ਹਨ ਅਸੀਂ ਕਹਿ ਨਹੀਂ ਸਕਦੇ ਕਿ ਕਦੋਂ ਉਹ ਨਿਆਂ ਵਿਵਸਥਾ ਦੇ ਹੱਥੇ ਚੜ੍ਹਦੇ ਹਨ ਏਦਾਂ ਹੀ ਕਈ ਸ਼ੇਅਰ ਜਾਂ ਡਿਵੀਡੈਂਡ ਅਜਿਹੇ ਵੀ ਹਨ ਜਿਨ੍ਹਾਂ ’ਚ ਇਹ ਲਾਈਨ ਲਿਖੀ ਹੁੰਦੀ ਹੈ ਕਿ ਮਾਰਕਿਟ ਰਿਸਕ ਇਸ ਵਿੱਚ ਰਹੇਗਾ ਸੋਚ-ਸਮਝ ਕੇ ਪੈਸਾ

ਇਸ ਵਿਚ ਲਾਓ ਫਿਰ ਵੀ ਲੋਕ ਧੋਖਾ ਖਾਂਦੇ ਹਨ ਤਾਂ ਫਿਰ ਇਨ੍ਹਾਂ ’ਚ ਪੈਸਾ ਇਨਵੈਸਟ ਕਰਨ ਦਾ ਤਾਂ ਮੈਨੂੰ ਕੋਈ ਕਾਰਨ ਸਮਝ ਨਹੀਂ ਆਉਂਦਾ ਬਹੁਤਿਆਂ ਲੋਕਾਂ ਨੂੰ ਇਨ੍ਹਾਂ ’ਚ ਪੈਸਾ ਲਾ ਕੇ ਨੁਕਸਾਨ ਝੱਲਣਾ ਪੈਂਦਾ ਹੈ ਇਸੇ ਤਰ੍ਹਾਂ ਸਸਤੇ ਅਤੇ ਕਿਸ਼ਤਾਂ ’ਤੇ ਪਲਾਟ ਵੇਚਣ ਵਾਲੇ ਇਸ਼ਤਿਹਾਰ ਵੀ ਖਿੱਚ ਦਾ ਕੇਂਦਰ ਹੁੰਦੇ ਹਨ ਕਿਉਂਕਿ ਸਿਰ ’ਤੇ ਛੱਤ ਤਾਂ ਹਰ ਵਿਅਕਤੀ ਚਾਹੁੰਦਾ ਹੈ ਉੱਥੇ ਲੋਕ ਪੈਸਾ ਫਸਾ ਦਿੰਦੇ ਹਨ ਤੇ ਜਦੋਂ ਕਬਜ਼ਾ ਲੈਣ ਦੀ ਵਾਰੀ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉੱਥੇ ਜਾਂ ਤਾਂ ਅਜਿਹੀ ਕੋਈ ਜ਼ਮੀਨ ਨਹੀਂ ਜੋ ਉਨ੍ਹਾਂ ਨੇ ਖਰੀਦੀ ਸੀ ਜਾਂ ਉਸ ਜ਼ਮੀਨ ਨੂੰ ਕਈ ਲੋਕਾਂ ਨੂੰ ਵੇਚਿਆ ਗਿਆ ਹੈ ਫਿਰ ਕਵਾਇਦ ਸ਼ੁਰੂ ਹੋ ਜਾਂਦੀ ਹੈ

ਜੋ ਤਾਕਤਵਾਰ ਹੋਵੇਗਾ ਉਹ ਕਬਜ਼ਾ ਕਰ ਲਵੇਗਾ ਬਾਕੀ ਆਪਣੇ-ਆਪ ਨੂੰ ਲੁੱਟਣ ਦਾ ਤਮਾਸ਼ਾ ਖੜ੍ਹੇ-ਖੜ੍ਹੇ ਦੇਖਦੇ ਰਹਿ ਜਾਂਦੇ ਹਨ ਪਰ ਕਰ ਕੁਝ ਨਹੀਂ ਸਕਦੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਵੀ ਜ਼ੋਰਾਂ ’ਤੇ ਚੱਲਦਾ ਹੈ ਬਿਨਾਂ ਪੂਰੇ ਕਾਗਜ਼ਾਂ ਦੇ ਵਿਦੇਸ਼ ਜਾਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਇਸ ਦੇ ਉਦਾਹਰਨ ਸਾਨੂੰ ਆਪਣੇ ਆਸ-ਪਾਸ ਹੀ ਮਿਲ ਜਾਂਦੇ ਹਨ ਆਪਣੀ ਜ਼ਮੀਨ ਵੇਚ ਕੇ ਬਹੁਤ ਸਾਰੇ ਲੋਕ ਇਨ੍ਹਾਂ ਧੋਖੇਬਾਜ਼ਾਂ ਨੂੰ ਪੈਸਾ ਦਿੰਦੇ ਹਨ ਵਿਦੇਸ਼ ਜਾ ਕੇ ਉਹ ਲੁੱਕ-ਛਿਪ ਕੇ ਰਹਿੰਦੇ ਹਨ ਉਹ ਲੋਕ ਢਿੱਡ ਭਰਨ ਲਈ ਆਪਣੀ ਯੋਗਤਾ ਤੋਂ ਵੀ ਘੱਟ ਪੈਸਿਆਂ ’ਤੇ ਕੰਮ ਕਰਦੇ ਹਨ ਕਦੇ-ਕਦੇ ਤਾਂ ਉਨ੍ਹਾਂ ਨੂੰ ਉੱਥੇ ਨਿਆਂ ਵਿਵਸਥਾ ਦੇ ਦੋਸ਼ੀ ਮੰੰਨ ਕੇ ਕੈਦ ਦੀ ਸਜ਼ਾ ਵੀ ਭੁਗਤਣੀ ਪੈ ਜਾਂਦੀ ਹੈ

Also Read:  ਮਹਿੰਗਾਈ ’ਚ ਜ਼ਰੂਰੀ ਹੈ ਬੱਚਤ, ਖਰਚਿਆਂ ’ਤੇ ਲਾਓ ਲਗਾਮ

ਇਹ ਕੁਝ ਉਦਾਹਰਣਾਂ ਮੈਂ ਲਿਖੀਆਂ ਹਨ ਜਿੱਥੇ ਫਸ ਕੇ ਮਨੁੱਖ ਨਾ ਘਰ ਦਾ ਰਹਿੰਦਾ ਹੈ ਨਾ ਘਾਟ ਦਾ ਇੱਕ ਵਿਅਕਤੀ ਜਦੋਂ ਅਣਜਾਣੇ ’ਚ ਇਸ ਤਰ੍ਹਾਂ ਦੇ ਚੱਕਰਾਂ ’ਚ ਫਸ ਜਾਂਦਾ ਹੈ ਤਾਂ ਠੱਗੇ ਜਾਣ ਤੋਂ ਬਾਅਦ ਹੀ ਉਸਨੂੰ ਸਮਝ ਆਉਂਦੀ ਹੈ ਕਿ ਉਹ ਠੱਗਿਆ ਜਾ ਚੁੱਕਾ ਹੈ ਉਸ ਸਮੇਂ ਸਿਰ ਫੜ੍ਹ ਕੇ ਰੋਣ ਜਾਂ ਚੀਕਣ ਨਾਲ ਕੁਝ ਨਹੀਂ ਹੁੰਦਾ ਉਹ ਬੇਕਾਰ ਲੋਕ ਆਪਣਾ ਕੰਮ ਕਰ ਜਾਂਦੇ ਹਨ ਅਤੇ ਲੋਕ ਮਜ਼ਬੂਰ ਹੋ ਕੇ ਨਿਆਂ ਵਿਵਸਥਾ ਦਾ ਦਰਵਾਜ਼ਾ ਖੜਕਾਉਂਦੇ ਹਨ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਨ੍ਹਾਂ ਦਾ ਲਾਇਆ ਹੋਇਆ ਪੈਸਾ ਉਨ੍ਹਾਂ ਨੂੰ ਮਿਲ ਵੀ ਸਕੇਗਾ ਜਾਂ ਨਹੀਂ

ਉਸ ਸਮੇਂ ਜੇਕਰ ਕੋਈ ਸਾਥੀ ਜਾਂ ਰਿਸ਼ਤੇਦਾਰ ਉਨ੍ਹਾਂ ਨੂੰ ਚਿਤਾਵਨੀ ਦੇਣ ਦਾ ਯਤਨ ਕਰਦਾ ਹੈ ਤਾਂ ਉਸਨੂੰ ਉਹ ਆਪਣਾ ਦੁਸ਼ਮਣ ਸਮਝਦੇ ਹਨ ਉਨ੍ਹਾਂ ਨੂੰ ਉਸ ਸਮੇਂ ਲੱਗਦਾ ਹੈ ਕਿ ਸਾਰੇ ਉਸ ਦੀ ਤਰੱਕੀ ਤੋਂ ਸੜਦੇ ਹਨ ਕੋਈ ਨਹੀਂ ਚਾਹੁੰਦਾ ਕਿ ਉਹ ਸਾਰੀਆਂ ਸੁੱਖ-ਸੁਵਿਧਾਵਾਂ ਨਾਲ ਸੰਪੰਨ ਹੋ ਜਾਵੇ ਉਸ ਸਮੇਂ ਉਹ ਸੋਚਦੇ ਹਨ ਕਿ ਇਹ ਸਭ ਪ੍ਰਾਪਤ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ ਇਸ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ ਉਨ੍ਹਾਂ ਲਈ ਉਹ ਇਨ੍ਹਾਂ ਮੁਹਾਵਰਿਆਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ-‘ਅੰਗੂਰ ਖੱਟੇ ਹਨ ਅਤੇ ਹੱਥ ਨਾ ਪਹੁੰਚੇ ਥੂ ਕੌੜੀ’

ਲਾਲਚ ’ਚ ਨਾ ਆ ਕੇ ਇਨ੍ਹਾਂ ਧੋਖੇਬਾਜ਼ਾਂ ਤੋਂ ਬਚਣਾ ਚਾਹੀਦਾ ਹੈ ਆਪਣੇ ਖੂਨ-ਪਸੀਨੇ ਦੀ ਕਮਾਈ ਨੂੰ ਉਂਜ ਹੀ ਬਰਬਾਦ ਨਹੀਂ ਕਰਨਾ ਚਾਹੀਦਾ ਬਾਅਦ ’ਚ ਪੁਲਿਸ ਸਟੇਸ਼ਨ ’ਚ ਜਾ ਕੇ ਕਿੰਨੀਆਂ ਹੀ ਸ਼ਿਕਾਇਤਾਂ ਕਰ ਲਓ ਪਰ ਉਹ ਲੁਟੇਰੇ ਤਾਂ ਲੁੱਟ ਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ ਉਨ੍ਹਾਂ ਨੂੰ ਫੜਨ ’ਚ ਸਾਲਾਂ ਲੱਗ ਜਾਂਦੇ ਹਨ ਸਿਰਫ ਸਰਕਾਰ ਜਾਂ ਪੁਲਿਸ ਦੇ ਭਰੋਸੇ ਨਾ ਬੈਠ ਕੇ ਖੁਦ ਆਪਣੇ ਦਿਮਾਗ ’ਤੇ ਭਰੋਸਾ ਕਰੋ ਆਪਣੇ ਪੈਸੇ ਨੂੰ ਵਿਅਰਥ ਨਾ ਗੁਆ ਕੇ ਉਸਨੂੰ ਆਪਣੇ ਕੋਲ ਜਾਂ ਬੈਂਕ ’ਚ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਧਨ ਭਵਿੱਖ ’ਚ ਸਾਡੇ ਸੁੱਖ-ਦੁੱਖ ’ਚ ਕੰਮ ਆ ਸਕੇ  -ਚੰਦਰ ਪ੍ਰਭਾ ਸੂਦ