ਗਰਮ ਪਾਣੀ ਦੇ ਫਾਇਦੇ
ਜੇਕਰ ਤੁਸੀਂ ਸਕਿੱਨ ਪ੍ਰੋਬਲਮਾਂ ਤੋਂ ਪ੍ਰੇਸ਼ਾਨ ਹੋ ਜਾਂ ਗਲੋਇੰਗ ਸਕਿੱਨ ਲਈ ਤਰ੍ਹਾਂ-ਤਰ੍ਹਾਂ ਦੇ ਕਾਸਮੈਟਿਕਸ ਪ੍ਰੋਡੈਕਟ ਕਰਕੇ ਥੱਕ ਚੁੱਕੇ ਹੋ ਤਾਂ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਸੀਂ ਸਕਿੱਨ ਪ੍ਰੋਬਲਮ ਤੋਂ ਫਰੀ ਹੋ ਜਾਓਗੇ ਤੇ ਗਲੋਅ ਕਰਨ ਲੱਗਓਂਗੇ ਲੜਕੀਆਂ ਨੂੰ ਮਹਾਂਵਾਰੀ ਦੌਰਾਨ ਪੇਟ ਦਰਦ ਹੋਵੇ ਤਾਂ ਅਜਿਹੇ ’ਚ ਇੱਕ ਗਿਲਾਸ ਗੁਣਗੁਣਾ ਪਾਣੀ ਪੀਣ ਨਾਲ ਰਾਹਤ ਮਿਲਦੀ ਹੈ ਦਰਅਸਲ ਇਸ ਦੌਰਾਨ ਹੋਣ ਵਾਲੇ ਪੇਨ ’ਚ ਮਾਸਪੇਸ਼ੀਆਂ ’ਚ ਜੋ ਖਿਚਾਅ ਹੁੰਦਾ ਹੈ ਉਸਨੂੰ ਗਰਮ ਪਾਣੀ ਰਿਲੈਕਸ ਕਰ ਦਿੰਦਾ ਹੈ
ਗਰਮ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਹੋ ਜਾਂਦੇ ਹਨ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਖਾਣੇ ਤੋਂ ਬਾਅਦ ਪਾਣੀ ਪੀਣ ਨਾਲ ਪਾਚਣ ਸਬੰਧੀ ਦਿੱਕਤਾਂ ਖ਼ਤਮ ਹੋ ਜਾਂਦੀਆਂ ਹਨ ਤੇ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਪ੍ਰੇਸ਼ਾਨ ਨਹੀਂ ਕਰਦੀਆਂ ਹਨ ਭੁੱਖ ਵਧਾਉਣ ’ਚ ਵੀ ਇੱਕ ਗਿਲਾਸ ਗਰਮ ਪਾਣੀ ਬਹੁਤ ਉਪਯੋਗੀ ਹੈ ਇੱਕ ਗਿਲਾਸ ਗਰਮ ਪਾਣੀ ਜਿਸ ’ਚ ਇੱਕ ਨਿੰਬੂ ਦਾ ਰਸ, ਕਾਲੀ ਮਿਰਚ ਤੇ ਨਮਕ ਮਿਲਾਕੇ ਪੀਓ
Also Read :-
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ
- ਵਰਕ ਫਰੋਮ ਹੋਮ ਨਾ ਬਣੇ ਸਿਰਦਰਦੀ

ਬੁਖਾਰ ’ਚ ਪਿਆਸ ਲੱਗਣ ’ਤੇ ਮਰੀਜ਼ ਨੂੰ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ ਗਰਮ ਪਾਣੀ ਹੀ ਪੀਣਾ ਚਾਹੀਦਾ ਬੁਖਾਰ ’ਚ ਗਰਮ ਪਾਣੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਜੇਕਰ ਸਰੀਰ ਦੇ ਕਿਸੇ ਹਿੱਸੇ ’ਚ ਗੈਸ ਕਾਰਨ ਦਰਦ ਹੋ ਰਿਹਾ ਹੋਵੇ ਤਾਂ ਇੱਕ ਗਿਲਾਸ ਗਰਮ ਪਾਣੀ ਪੀਣ ਨਾਲ ਗੈਸ ਬਾਹਰ ਹੋ ਜਾਂਦੀ ਹੈ ਜਿਆਦਾਤਰ ਪੇਟ ਦੀਆਂ ਬਿਮਾਰੀਆਂ ਦੂਸ਼ਿਤ ਪਾਣੀ ਨਾਲ ਹੁੰਦੀਆਂ ਹਨ ਜੇਕਰ ਪਾਣੀ ਨੂੰ ਗਰਮ ਕਰਕੇ ਫਿਰ ਠੰਢਾ ਕਰਕੇ ਪੀਤਾ ਜਾਏ ਤਾਂ ਜੋ ਪੇਟ ਦੀਆਂ ਕਈ ਬਿਮਾਰੀਆਂ ਪੈਦਾ ਹੀ ਨਹੀਂ ਹੁੰਦੀਆਂ
ਗਰਮ ਪਾਣੀ ਪੀਣਾ ਬਹੁਤ ਲਾਹੇਵੰਦ ਰਹਿੰਦਾ ਹੈ, ਇਸ ਨਾਲ ਸ਼ਕਤੀ ਦਾ ਸੰਚਾਰ ਹੁੰਦਾ ਹੈ ਇਸ ਨਾਲ ਕਫ਼ ਤੇ ਸਰਦੀ ਸਬੰਧੀ ਰੋਗ ਬਹੁਤ ਜਲਦੀ ਦੂਰ ਹੋ ਜਾਂਦੇ ਹਨ ਦਮਾ, ਹਿੱਚਕੀ, ਖਰਾਸ਼ ਆਦਿ ਰੋਗਾਂ ’ਚ ਅਤੇ ਤਲੇ ਭੁੰਨੇ ਪਦਾਰਥਾਂ ਦੇ ਸੇਵਨ ਤੋਂ ਬਾਅਦ ਗਰਮ ਪਾਣੀ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ’ਚ ਇੱਕ ਨਿੰਬੂ ਮਿਲਾਕੇ ਪੀਣ ਨਾਲ ਸਰੀਰ ਨੂੰ ਵਿਟਾਮਿਨ ਸੀ ਮਿਲਦਾ ਹੈ ਗਰਮ ਪਾਣੀ ਤੇ ਨਿੰਬੂ ਦਾ ਕਮਬੀਨੇਸ਼ਨ ਸਰੀਰ ਪ੍ਰਤੀ ਰੱਖਿਆ ਤੰਤਰ ਨੂੰ ਮਜ਼ਬੂਤ ਕਰਦਾ ਹੈ ਨਾਲ ਹੀ ਪੀ. ਐੱਚ. ਦਾ ਪੱਧਰ ਵੀ ਸਹੀ ਬਣਿਆ ਰਹਿੰਦਾ ਹੈ
ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਸਿਰ ਦੇ ਸੈੱਲਾਂ ਲਈ ਇੱਕ ਗਜ਼ਬ ਦੇ ਟਾਨਿਕ ਦਾ ਕੰਮ ਕਰਦਾ ਹੈ ਸਿਰ ਦੇ ਸਕੈਲਪ ਨੂੰ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਸਕੈਲਪ ਡਰਾਈ ਹੋਣ ਦੀ ਪ੍ਰੋਬਲਮ ਖ਼ਤਮ ਹੋ ਜਾਂਦੀ ਹੈ ਵਜ਼ਨ ਘਟਾਉਣ ’ਚ ਵੀ ਗਰਮ ਪਾਣੀ ਬਹੁਤ ਮੱਦਦਗਾਰ ਹੁੰਦਾ ਹੈ ਖਾਣੇ ਦੇ ਇੱਕ ਘੰਟੇ ਬਾਅਦ ਗਰਮ ਪਾਣੀ ਪੀਣ ਨਾਲ ਮੈਟਾਬਾਲਜ਼ਮ ਵਧਦਾ ਹੈ ਜੇਕਰ ਗਰਮ ਪਾਣੀ ’ਚ ਥੋੜ੍ਹਾ ਨਿੰਬੂ ਤੇ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਲਈਆਂ ਜਾਣ ਤਾਂ ਇਸ ਨਾਲ ਬਾਡੀ ਸਲਿੱਮ ਹੋ ਜਾਂਦੀ ਹੈ ਹਮੇਸ਼ਾ ਜਵਾਨ ਦਿੱਖਦੇ ਰਹਿਣ ਦੀ ਚਾਹਤ ਰੱਖਣ ਵਾਲੇ ਲੋਕਾਂ ਲਈ ਗਰਮ ਪਾਣੀ ਇੱਕ ਬਿਹਤਰੀਨ ਦਵਾਈ ਦਾ ਕੰਮ ਕਰਦਾ ਹੈ
ਮੁਰਲੀਧਰ































































