ਹੇਅਰ ਫਾੱਲ ‘ਚ ਕਾਰਗਰ ਉਪਾਅ ਗੰਢੇ ਦਾ ਤੇਲ Onion Juice/ Oil For Hair Care in Punjabi
ਹੇਅਰ ਫਾੱਲ ਜਾਂ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਹੈ ਇਸ ਸਮੱਸਿਆ ਨਾਲ ਜ਼ਿਆਦਾਤਰ ਪੁਰਸ਼ ਤੇ ਮਹਿਲਾਵਾਂ ਪ੍ਰੇਸ਼ਾਨ ਰਹਿੰਦੇ ਹਨ ਕੁਝ ਲੋਕ ਤਾਂ ਰੋਜ਼ ਆਪਣੇ ਝੜਦੇ ਹੋਏ ਵਾਲਾਂ ਨੂੰ ਗਿਣ ਕੇ ਥੱਕ ਚੁੱਕੇ ਹਨ ਹੇਅਰ ਫਾੱਲ ਦੀ ਸਮੱਸਿਆ ਇਕੱਲੇ ਨਹੀਂ ਆਉਂਦੀ ਹੈ,
Table of Contents
ਇਸ ਦੇ ਨਾਲ ਸਿਰ ਦੀ ਚਮੜੀ ਜਾਂ ਸਕੈਲਪ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ:
ਡੈਨਡਰਫ, ਗੰਜਾਪਣ, ਵਾਲਾਂ ਦਾ ਪਤਲਾ ਅਤੇ ਸਫੈਦ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ ਇਹ ਗੱਲ ਸਹੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਮੁੱਖ ਜ਼ਿੰਮੇਵਾਰ ਪ੍ਰਦੂਸ਼ਣ ਹੈ, ਅਸੀਂ ਸਾਰੇ ਰੋਜ਼ ਪ੍ਰਦੂਸ਼ਣ ਦਾ ਸਾਹਮਣਾ ਕਰਦੇ ਹਾਂ, ਫਿਰ ਚਾਹੇ ਅਸੀਂ ਵਾਲਾਂ ਨੂੰ ਬਚਾਉਣ ਲਈ ਹੇਅਰ ਮਾਸਕ ਲਾਈਏ ਜਾਂ ਫਿਰ ਟੋਪੀ ਪਹਿਨ ਲਈਏ ਵਾਲਾਂ ਨੂੰ ਨੁਕਸਾਨ ਹੁੰਦਾ ਹੀ ਹੈ ਅਤੇ ਹਰ ਦਿਨ ਇਨ੍ਹਾਂ ਦੀ ਚਮਕ ਘੱਟ ਹੁੰਦੀ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਪਾਣੀ ਵੀ ਇੱਕ ਵੱਡੀ ਸਮੱਸਿਆ ਹੈ ਕਠੋਰ ਅਤੇ ਪ੍ਰਦੂਸ਼ਿਤ ਪਾਣੀ ਵਾਲਾਂ ਲਈ ਖ਼ਤਰੇ ਦੀ ਤਰ੍ਹਾਂ ਹੈ ਇਹ ਨਾ ਸਿਰਫ਼ ਵਾਲਾਂ ਨੂੰ ਕਮਜ਼ੋਰ ਬਲਕਿ ਬੇਜ਼ਾਨ ਵੀ ਬਣਾ ਦਿੰਦਾ ਹੈ ਇਹ ਵਾਲਾਂ ਤੋਂ ਕੁਦਰਤੀ ਤੇਲ ਨੂੰ ਖ਼ਤਮ ਕਰ ਦਿੰਦਾ ਹੈ
ਇਸ ਨਾਲ ਵਾਲ ਆਸਾਨੀ ਨਾਲ ਟੁੱਟਣ ਲੱਗਦੇ ਹਨ ਅਸੀਂ ਪ੍ਰਦੂਸ਼ਣ ਜਾਂ ਪਾਣੀ ਦਾ ਤਾਂ ਕੁਝ ਨਹੀਂ ਕਰ ਸਕਦੇ ਹਾਂ ਪਰ ਅਸੀਂ ਵਾਲਾਂ ਦੀ ਦ ੇਖਭਾਲ ਲਈ ਕੁਦਰਤੀ ਅਤੇ ਆਸਾਨ ਘਰੇਲੂ ਉਪਾਆਂ ਨੂੰ ਜ਼ਰੂਰ ਅਪਣਾ ਸਕਦੇ ਹਾਂ ਇਸ ਨਾਲ ਹੇਅਰ ਫਾੱਲ ਦੇ ਨਾਲ ਹੀ ਹੇਅਰ ਡੇਮੇਜ਼ ਨੂੰ ਕੰਟਰੋਲ ਕਰਨ ‘ਚ ਵੀ ਮੱਦਦ ਮਿਲੇਗੀ ਇਸ ਲਈ ਤੁਹਾਨੂੰ ਗੰਢੇ ਦੇ ਤੇਲ ਨਾਲ ਵਾਲਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇਵਾਂਗੇ ਇਸ ਤੇਲ ਨੂੰ ਲਾਉਣ ਨਾਲ ਵਾਲ ਨਾ ਸਿਰਫ਼ ਸਿਹਤਮੰਦ ਸਗੋਂ ਚਮਕਦਾਰ ਵੀ ਰਹਿੰਦੇ ਹਨ
ਵਾਲਾਂ ਲਈ ਗੰਢੇ ਦਾ ਤੇਲ:
ਗੰਢੇ ਦਾ ਤੇਲ ਵਾਲਾਂ ਨੂੰ ਗਰੋਥ ਵਧਾਉਣ ਅਤੇ ਹੇਅਰ ਫਾੱਲ ਰੋਕਣ ਦੀ ਅਜ਼ਮਾਈ ਹੋਈ ਦਵਾਈ ਹੈ ਇਹ ਬਹੁਤ ਹੀ ਅਜ਼ਮਾਈ ਹੋਈ ਆਯੂਰਵੈਦਿਕ ਦਵਾਈ ਹੈ ਜੋ ਵਾਲਾਂ ਨੂੰ ਸੰਘਣਾ ਅਤੇ ਹੈਲਦੀ ਬਣਾਉਣ ‘ਚ ਮੱਦਦ ਕਰਦੀ ਹੈ ਤੁਹਾਨੂੰ ਕਰਨਾ ਸਿਰਫ਼ ਏਨਾ ਚਾਹੀਦਾ ਹੈ ਕਿ ਰੈਗੂਲਰ ਤੌਰ ‘ਤੇ ਇਸ ਤੇਲ ਨੂੰ ਵਾਲਾਂ ‘ਚ ਲਾਉਂਦੇ ਰਹੋ ਇਸ ਦੇ ਨਾਲ ਹੀ, ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲੈਣਾ ਬਹੁਤ ਜ਼ਰੂਰੀ ਹੈ ਇਸ ਨਾਲ ਵਾਲਾਂ ਨੂੰ ਬਾਹਰੋਂ ਪੋਸ਼ਣ ਮਿਲਣ ਦੇ ਨਾਲ ਹੀ ਸਰੀਰ ਨੂੰ ਵੀ ਤਾਕਤ ਮਿਲੇਗੀ
ਹੇਅਰ ਲਾੱਸ ਨੂੰ ਰੋਕੋ
ਗੰਢੇ ਦਾ ਜੂਸ ਵਾਲਾਂ ਦੇ ਵਧਣ ਦੇ ਕ੍ਰਮ ਨੂੰ ਵਧਾਉਣ ‘ਚ ਮੱਦਦ ਕਰਦਾ ਹੈ ਇਸੇ ਤਕਨੀਕੀ ਭਾਸ਼ਾ ‘ਚ ਹੇਅਰ ਗਰੋਥ ‘ਚ ਮੱਦਦ ਇਸ ਲਈ ਕਰ ਪਾਉਂਦਾ ਹੈ ਕਿਉਂਕਿ ਇਸ ਨਾਲ ਵਾਲਾਂ ਦੀ ਗ੍ਰੋਥ ਨੂੰ ਵਧਾਉਣ ਵਾਲੇ ਢੇਰ ਸਾਰੇ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ ਇਹ ਐਂਟੀ ਆਕਸੀਡੈਂਟਸ ਮਿਲ ਕੇ ਕਈ ਐਨਜਾਈਮਾਂ ਨੂੰ ਐਕਟੀਵੇਟ ਕਰ ਦਿੰਦੇ ਹਨ ਇਹ ਸਾਰੇ ਐਨਜ਼ਾਇਮ ਹੇਅਰ ਫਾੱਲ ਜਾਂ ਵਾਲਾਂ ਦੇ ਝੜਨ ਨੂੰ ਰੋਕਣ ‘ਚ ਮੱਦਦ ਕਰਦਾ ਹੈ ਜਦੋਂ ਵਾਲਾਂ ਦਾ ਝੜਨਾ ਰੁਕ ਜਾਏਗਾ ਤਾਂ ਹੇਅਰ ‘ਚ ਗ੍ਰੋਥ ਤਾਂ ਹੋਣ ਹੀ ਲੱਗੇਗੀ
ਨਵੇਂ ਵਾਲਾਂ ਦੀ ਗ੍ਰੋਥ ਵਧਾਓ
ਗੰਢੇ ਦਾ ਤੇਲ ਲਾਉਣ ਨਾਲ ਵਾਲਾਂ ਦੇ ਫਿਰ ਤੋਂ ਉੱਗਣ ਦੀ ਰਫ਼ਤਾਰ ਵਧ ਜਾਂਦੀ ਹੈ ਗੰਢੇ ਦੇ ਤੇਲ ਦਾ ਰੈਗੂਲਰ ਇਸਤੇਮਾਲ ਕਰਨ ‘ਤੇ ਕਾਰਗਰ ਤਰੀਕੇ ਨਾਲ ਗੰਜੇਪਣ ਦਾ ਇਲਾਜ ਹੁੰਦਾ ਹੈ ਇਸ ਤੋਂ ਇਲਾਵਾ ਇਹ ਗੰਜੇਪਣ ਦੀ ਸਮੱਸਿਆ ਹੋਵੇ, ਵਧਣ ਤੋਂ ਰੋਕਣ ‘ਚ ਵੀ ਮੱਦਦ ਕਰਦਾ ਹੈ
ਵਾਲਾਂ ਨੂੰ ਟੁੱਟਣੋ ਬਚਾਉਂਦਾ ਹੈ
ਗੰਢੇ ਦੇ ਤੇਲ ‘ਚ ਭਰਪੂਰ ਮਾਤਰਾ ‘ਚ ਸਲਫਰ ਪਾਇਆ ਜਾਂਦਾ ਹੈ ਇਹ ਵਾਲਾਂ ਦੇ ਟੁੱਟਣ, ਦੋਮੂੰਹੇ ਹੋਣਾ ਅਤੇ ਪਤਲੇ ਹੋਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਗੰਢੇ ‘ਚ ਪਾਏ ਜਾਣ ਵਾਲੇ ਹੋਰ ਪੋਸ਼ਕ ਤੱਤ ਵਾਲਾਂ ‘ਚ ਹੋਣ ਵਾਲੀ ਆਕਸੀਕਰਨ ਦੀ ਪ੍ਰਕਿਰਿਆ ਨੂੰ ਰੋਕਦਾ ਹੈ ਇਹ ਵਾਲਾਂ ਦੇ ਕੁਦਰਤੀ ਪੀਐੱਚ ਲੇਵਲ ਨੂੰ ਮੈਨਟੇਨ ਕਰਨ ਦੇ ਨਾਲ ਹੀ, ਸਮੇਂ ਤੋਂ ਪਹਿਲਾਂ ਵਾਲਾਂ ਦੇ ਸਫੈਦ ਹੋਣ ਦੀ ਪ੍ਰਕਿਰਿਆ ਨੂੰ ਰੋਕਣ ‘ਚ ਵੀ ਮੱਦਦ ਕਰਦਾ ਹੈ
ਵਾਲਾਂ ਨੂੰ ਪੋਸ਼ਣ ਦਿੰਦਾ ਹੈ
ਗੰਢੇ ਦਾ ਜੂਸ ਵਾਲਾਂ ਨੂੰ ਭਰਪੂਰ ਮਾਤਰਾ ‘ਚ ਪੋਸ਼ਣ ਦਿੰਦਾ ਹੈ ਗੰਢੇ ਦੇ ਰਸ ‘ਚ ਪਾਏ ਜਾਣ ਵਾਲੇ ਸਲਫਰ ਕਾਰਨ ਸਕੈਲਪ ਦੀ ਹੈਲਥ ਵੀ ਬਿਹਤਰ ਹੋਣ ਲੱਗਦੀ ਹੈ ਸਕਿੱਨ ਦੀ ਕਿਸੇ ਵੀ ਸਮੱਸਿਆ ‘ਚ ਸਲਫਰ ਦਾ ਇਸਤੇਮਾਲ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਸਕੈਲਪ ਹੈਲਦੀ ਹੁੰਦੀ ਹੈ ਤਾਂ ਉਸ ਤੋਂ ਨਿਕਲਣ ਵਾਲੇ ਵਾਲ ਵੀ ਹੈਲਦੀ ਹੁੰਦੇ ਹੀ ਹਨ
ਖੂਨ ਦਾ ਸੰਚਾਰ ਵਧਾਉਣ ‘ਚ ਮੱਦਦਗਾਰ
ਗੰਢੇ ਦਾ ਤੇਲ ਵਾਲਾਂ ‘ਚ ਰੈਗੂਲਰ ਲਾਉਣ ‘ਤੇ ਸਕੈਲਪ ਨੂੰ ਕਾਫ਼ੀ ਪੋਸ਼ਣ ਦਿੰਦਾ ਹੈ ਇਹ ਨਾ ਸਿਰਫ਼ ਬਲੱਡ ਸਰਕੂਲੇਸ਼ਨ ਸੁਧਰਦਾ ਹੈ ਸਗੋਂ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾਉਣ ‘ਚ ਵੀ ਮੱਦਦ ਕਰਦਾ ਹੈ ਵੈਸੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਖੂਨ ਦਾ ਸੰਚਾਰ ਵਾਲਾਂ ਦੀ ਹੈਲਥ ਨਾਲ ਸਿੱਧਾ ਸੰਬੰਧ ਹੁੰਦਾ ਹੈ ਵਾਲਾਂ ਦੀ ਹੈਲਥ ਨੂੰ ਬਿਹਤਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਵਾਲਾਂ ਦੀਆਂ ਜੜ੍ਹਾਂ ਤੱਕ ਖੂਨ ਦੀ ਸਹੀ ਮਾਤਰਾ ਪਹੁੰਚ ਰਹੀ ਹੋਵੇ ਇਸ ਨਾਲ ਖੂਨ ‘ਚ ਮੌਜ਼ੂਦ ਸਾਰੇ ਪੋਸ਼ਕ ਤੱਤ ਵੀ ਸਰੀਰ ਤੱਕ ਪਹੁੰਚ ਜਾਂਦੇ ਹਨ
ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਅ
ਕਈ ਲੋਕਾਂ ਨੂੰ ਸਿਰ ‘ਚ ਬੈਕਟੀਰੀਆ ਕਾਰਨ ਹੋਣ ਵਾਲੇ ਇੰਫੈਕਸ਼ਨ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਹੁੰਦੀ ਹੈ ਅਜਿਹੇ ਲੋਕਾਂ ਨੂੰ ਰੈਗੂਲਰ ਵਾਲਾਂ ‘ਚ ਗੰਢੇ ਦਾ ਤੇਲ ਲਾਉਣਾ ਚਾਹੀਦਾ ਹੈ ਵਾਲਾਂ ‘ਚ ਗੰਢੇ ਦਾ ਤੇਲ ਲਾਉਣ ਨਾਲ ਕਈ ਤਰ੍ਹਾਂ ਦੇ ਜੀਵਾਣੂੰ ਸੰਕਰਮਣਾਂ ਤੋਂ ਬਚਾਅ ਹੁੰਦਾ ਹੈ ਇਸ ਤੋਂ ਇਲਾਵਾ ਡੈਨਡਰਫ ਵਰਗੀਆਂ ਸਮੱਸਿਆਵਾਂ ਤੋਂ ਬਚਾਉਣ ‘ਚ ਵੀ ਮੱਦਦ ਮਿਲਦੀ ਹੈ
ਵਾਲਾਂ ਦੀ ਲੰਬਾਈ ਵਧਾਉਂਦਾ ਹੈ
ਜੇਕਰ ਤੁਸੀਂ ਲੰਮੇ ਵਾਲਾਂ ਦੀ ਚਾਹਤ ਰੱਖਦੇ ਹੋ ਤਾਂ ਗੰਢੇ ਦਾ ਤੇਲ ਤੁਹਾਡੇ ਬਹੁਤ ਕੰਮ ਦਾ ਹੈ ਜੇਕਰ ਤੁਸੀਂ ਵਾਲਾਂ ਦੀ ਲੰਬਾਈ ਵਧਾਉਣਾ ਚਾਹੁੰਦੇ ਹੋ ਤਾਂ ਰੈਗੂਲਰ ਗੰਢੇ ਦਾ ਤੇਲ ਵਾਲਾਂ ‘ਚ ਲਾਓ ਇਹ ਵਾਲਾਂ ਦੀ ਹੈਲਦੀ ਗ੍ਰੋਥ ਨੂੰ ਵਧਾਉਣ ਦਾ ਬੇਹੱਦ ਸਸਤਾ, ਸੁੰਦਰ ਤੇ ਟਿਕਾਊ ਤਰੀਕਾ ਹੈ ਇਸ ਨਾਲ ਵਾਲ ਮਜ਼ਬੂਤ ਵੀ ਹੋਣਗੇ ਅਤੇ ਉਨ੍ਹਾਂ ਦੀ ਗ੍ਰੋਥ ਵੀ ਜਲਦੀ ਹੋਣ ਲੱਗੇਗੀ
ਕੰਡੀਸ਼ਨਰ ਵਾਂਗ ਕੰਮ ਕਰਦਾ ਹੈ
ਗੰਢੇ ਦੇ ਤੇਲ ਦਾ ਇਸਤੇਮਾਲ ਹੇਅਰ ਕੰਡੀਸ਼ਨਰ ਵਾਂਗ ਵੀ ਕੀਤਾ ਜਾ ਸਕਦਾ ਹੈ ਇਹ ਤੇਲ ਸਕੈਲਪ ਨੂੰ ਪੋਸ਼ਣ ਦੇਣ ਦੇ ਨਾਲ ਹੀ ਵਾਲਾਂ ਨੂੰ ਮੁਲਾਇਮ ਵੀ ਬਣਾਉਂਦਾ ਹੈ ਪਰ ਇਸ ਦਾ ਇਸਤੇਮਾਲ ਹਮੇਸ਼ਾ ਸ਼ੈਂਪੂ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਇਹ ਨੈਚੂਰਲ ਕੰਡੀਸ਼ਨਰ ਵਾਂਗ ਕੰਮ ਕਰਦਾ ਹੈ ਇਸ ਨਾਲ ਵਾਲਾਂ ‘ਚ ਡਰਾਈਨੈੱਸ ਦੀ ਸਮੱਸਿਆ ਘੱਟ ਹੁੰਦੀ ਹੈ ਤੇ ਵਾਲਾਂ ਦੇ ਉੱਲਝ ਕੇ ਟੁੱਟਣ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ
ਗੰਢੇ ਦੇ ਤੇਲ ਦੇ ਹੋਰ ਫਾਇਦੇ
ਗੰਢੇ ਦੇ ਤੇਲ ਨੂੰ ਮੇਥੀ ਪਾਊਡਰ ਨਾਲ ਮਿਲਾ ਕੇ ਵਾਲਾਂ ‘ਚ ਲਾਓ ਇਸ ਪੈਕ ਨੂੰ 30 ਮਿੰਟ ਲਈ ਲੱਗਿਆ ਰਹਿਣ ਦਿਓ ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ‘ਚ ਜੇਕਰ ਜੂਆਂ ਹਨ ਤਾਂ ਉਹ ਮਰ ਜਾਣਗੀਆਂ ਏਨਾ ਹੀ ਨਹੀਂ ਗੰਢੇ ਦਾ ਤੇਲ ਜੂਆਂ ਦੇ ਅੰਡਿਆਂ ਨੂੰ ਵੀ ਨਸ਼ਟ ਕਰਦਾ ਹੈ ਇਸ ਪੈਕ ਨੂੰ ਤੁਹਾਨੂੰ ਹਫ਼ਤੇ ‘ਚ 3 ਵਾਰ ਲਾਉਣਾ ਚਾਹੀਦਾ ਹੈ ਮਹੀਨੇਭਰ ‘ਚ ਤੁਹਾਡੇ ਵਾਲਾਂ ਤੋਂ ਜੂਆਂ ਮਰ ਜਾਣਗੀਆਂ ਮੌਸਮ ਬਦਲ ਰਿਹਾ ਹੈ ਬਾਰਸ਼ ਤੋਂ ਬਾਅਦ ਹੁਣ ਮੌਸਮ ‘ਚ ਤਰਾਵਟ ਆ ਗਈ ਹੈ ਅਜਿਹੇ ‘ਚ ਜੇਕਰ ਤੁਹਾਨੂੰ ਬਹੁਤ ਜਲਦੀ-ਜਲਦੀ ਖੰਘ-ਬੁਖਾਰ ਹੋ ਰਿਹਾ ਹੈ ਤਾਂ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਆਪਣੀ ਛਾਤੀ ‘ਤੇ ਗੰਢੇ ਦਾ ਤੇਲ ਗੁਣਗੁਣਾ ਕਰਕੇ ਲਾ ਲੈਣਾ ਚਾਹੀਦਾ ਹੈ
ਅਜਿਹਾ ਤੁਸੀਂ ਰੋਜ਼ਾਨਾ ਕਰੋ ਤੁਹਾਨੂੰ ਖੰਘ ਅਤੇ ਬੁਖਾਰ ਨਹੀਂ ਹੋਵੇਗਾ ਤੁਸੀਂ ਚਾਹੋ ਤਾਂ ਵਿਕਸ ਦੇ ਨਾਲ ਗੰਢੇ ਦਾ ਤੇਲ ਮਿਲਾ ਕੇ ਛਾਤੀ ‘ਤੇ ਲਾ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਫਾਇਦਾ ਮਿਲੇਗਾ ਜੇਕਰ ਤੁਹਾਡੇ ਹੱਥ ਪੈਰ ਠੰਡ ਨਾਲ ਐਂਠਣ ਲੱਗਦੇ ਹਨ ਤਾਂ ਤੁਹਾਨੂੰ ਹੱਥ ਅਤੇ ਪੈਰ ‘ਚ ਵੀ ਗੰਢੇ ਦੇ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ ਤੁਹਾਨੂੰ ਚਮੜੀ ਨਾਲ ਸੰਬੰਧਿਤ ਕੋਈ ਸਮੱਸਿਆ ਹੈ
ਤਾਂ ਤੁਹਾਨੂੰ ਗੰਢੇ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਚਮੜੀ ਸੰਬੰਧਿਤ ਰੋਗਾਂ ਨੂੰ ਦੂਰ ਕਰਨ ‘ਚ ਬੇਹੱਦ ਲਾਭਕਾਰੀ ਹੈ ਤੁਹਾਨੂੰ ਦੱਸ ਦਿ ੰਦੇ ਹਾਂ ਕਿ ਐਕਿਜ਼ਮਾ ਅਤੇ ਸੋਰਾਯਸਿਸ ਗੰਭੀਰ ਚਮੜੀ ਰੋਗਾਂ ‘ਚ ਵੀ ਗੰਢੇ ਦਾ ਰਸ ਬਹੁਤ ਲਾਭਦਾਇਕ ਹੈ ਜੇਕਰ ਤੁਹਾਨੂੰ ਕੋਈ ਜ਼ਖਮ ਹੋ ਗਿਆ ਹੈ ਜਾਂ ਫਿਰ ਚਮੜੀ ਤੇ ਜਲੇ ਦਾ ਨਿਸ਼ਾਨ ਹੈ ਤਾਂ ਤੁਹਾਨੂੰ ਗੰਢੇ ਦਾ ਰਸ ਲਾਉਣਾ ਚਾਹੀਦਾ ਹੈ ਇਸ ਨਾਲ ਉਸ ਦਾ ਦਾਗ ਸਾਫ਼ ਹੋ ਜਾਵੇਗਾ ਗੰਢੇ ਦੇ ਤੇਲ ‘ਚ ਮੌਜ਼ੂਦ ਐਂਟੀਆਕਸਾਈਡ ਤੁਹਾਡੇ ਮੁੰਹਾਸਿਆਂ ਨੂੰ ਵੀ ਠੀਕ ਕਰ ਦਿੰਦੇ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.