ਤਣਾਅ ਤੋਂ ਬਚਣ ਵਰਕਿੰਗ ਵੂਮੈਨ avoid-working-women
ਕੰਮਕਾਜ਼ੀ ਔਰਤਾਂ ਦਾ ਤਣਾਅ ਨਾਲ ਗਹਿਰਾ ਰਿਸ਼ਤਾ ਹੈ ਜਦੋਂ ਇਹ ਤਣਾਅ ਉਨ੍ਹਾਂ ‘ਤੇ ਹਾਵੀ ਹੋਣ ਲੱਗਦਾ ਹੈ ਤਾਂ ਅਕਸਰ ਉਹ ਦਬਾਅਗ੍ਰਸਤ ਹੋ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਕੰਮ ਤਾਂ ਪ੍ਰਭਾਵਿਤ ਹੁੰਦਾ ਹੀ ਹੈ,
Table of Contents
ਨਾਲ ਹੀ ਪਰਸਨਲ ਲਾਈਫ਼ ਵੀ ਡਿਸਟਰਬ ਹੁੰਦੀ ਹੈ
ਕਿਉਂਕਿ ਕੰਮਕਾਜ਼ੀ ਔਰਤਾਂ ‘ਤੇ ਕੰਮ ਦਾ ਦੋਹਰਾ ਬੋਝ ਹੁੰਦਾ ਹੈ, ਅਜਿਹੇ ‘ਚ ਪਰਿਵਾਰਕ ਸਹਿਯੋਗ ਨਾ ਮਿਲਣ ਨਾਲ ਉਹ ਤਣਾਅਗ੍ਰਸਤ ਹੋ ਜਾਂਦੀਆਂ ਹਨ, ਨਾਲ ਹੀ ਘਰ ਦਾ ਵਾਤਾਵਰਨ, ਪਰਿਵਾਰ ਦੀਆਂ ਉਨ੍ਹਾਂ ‘ਤੇ ਵਧਦੀਆਂ ਉਮੀਦਾਂ ਆਦਿ ਕਾਰਨ ਵੀ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੇ ਹਨ
- ਕਲੀਗਸ ਦੇ ਨਾਲ ਉਹ ਚੰਗੇ ਸੰਬੰਧ ਮੈਨਟੇਨ ਨਹੀਂ ਕਰ ਪਾਉਂਦੀਆਂ ਹਨ ਤਾਂ ਵੀ ਆਫ਼ਿਸ ਦਾ ਮਾਹੌਲ ਬੋਝਿਲ ਹੋ ਜਾਂਦਾ ਹੈ ਜਿਸ ਨਾਲ ਤਣਾਅ ਪੈਦਾ ਹੁੰਦਾ ਹੈ
- ਖੁਦ ‘ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਹੋਣਾ ਜਾਂ ਕੰਮ ਪ੍ਰਤੀ ਲਾਪਰਵਾਹੀ, ਗਲਤੀਆਂ ਦਾ ਮੁੱਖ ਕਾਰਨ ਹੈ ਜਦੋਂ ਗਲਤੀਆਂ ਸੀਨੀਅਰਾਂ ਸਾਹਮਣੇ ਆਉਂਦੀਆਂ ਹਨ ਤਾਂ ਉਹ ਪ੍ਰੇਸ਼ਾਨ ਹੋ ਜਾਂਦੀਆਂ ਹਨ
- ਕੁਝ ਔਰਤਾਂ ‘ਚ ਕਾਨਫੀਡੈਂਸ ਦੀ ਕਮੀ ਹੁੰਦੀ ਹੈ ਜੋ ਉਨ੍ਹਾਂ ਦੇ ਪਰਫਾਰਮੈਂਸ ਨੂੰ ਪ੍ਰਭਾਵਿਤ ਕਰਦਾ ਹੈ ਉਹ ਹੋਰ ਕਲੀਗਸਾਂ ਨਾਲ ਆਪਣੀ ਤੁਲਨਾ ਕਰਦੀਆਂ ਹਨ ਅਤੇ ਖੁਦ ਨੂੰ ਅੰਡਰਐਸਟੀਮੇਟ ਕਰਦੀਆਂ ਹਨ ਜੋ ਉਨ੍ਹਾਂ ਨੂੰ ਤਣਾਅ ਦਿੰਦਾ ਹੈ
- ਟਾਈਮ ਮੈਨੇਜ਼ਮੈਂਟ ਦੀ ਕਮੀ ਜਿਸ ਨਾਲ ਉਨ੍ਹਾਂ ‘ਤੇ ਸਦਾ ਕੰਮ ਦਾ ਪ੍ਰੈਸ਼ਰ ਰਹਿੰਦਾ ਹੈ
- ਆਪਣੀ ਇੱਛਾ ਤੇ ਟੈਲੰਟ ਤੋਂ ਹਟ ਕੇ ਜਾੱਬ ਕਰਨਾ ਵੀ ਉਨ੍ਹਾਂ ਦੇ ਤਣਾਅ ਦਾ ਕਾਰਨ ਬਣਦਾ ਹੈ
- ਕੰਮ ਨੂੰ ਪੂਰੀ ਵਫਾਦਾਰੀ ਨਾਲ ਕਰਨ ‘ਤੇ ਵੀ ਬਾੱਸ ਵੱਲੋਂ ਕੋਈ ਕ੍ਰੇਡਿਟ ਨਾ ਦਿੱਤੇ ਜਾਣ ‘ਤੇ ਵੀ ਅਕਸਰ ਉਹ ਤਣਾਅ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ
- ਪਰਸਨਲ ਤੇ ਪ੍ਰੋਫੈਸ਼ਨਲ ਲਾਈਫ਼ ਵਿੱਚ ਸਹੀ ਸੰਤੁਲਨ ਨਾ ਹੋਣ ਨਾਲ ਵੀ ਉਹ ਸਮੱਸਿਆ ਤੋਂ ਗ੍ਰਸਤ ਰਹਿੰਦੀਆਂ ਹਨ
- ਮੀਟਿੰਗ, ਪ੍ਰੈਜੇਂਨਟੇਸ਼ਨ ਆਦਿ ਦੀ ਸਹੀ ਤਰ੍ਹਾਂ ਨਾਲ ਤਿਆਰੀ ਨਾ ਕਰ ਪਾਉਣ ਨਾਲ ਜਦੋਂ ਉਹ ਚੰਗੀ ਪਰਫਾਰਮੈਂਸ ਨਹੀਂ ਦੇ ਪਾਉਂਦੀਆਂ ਤਾਂ ਉਨ੍ਹਾਂ ਨੂੰ ਖੁਦ ‘ਤੇ ਕ੍ਰੋਧ ਆਉਂਦਾ ਹੈ ਜਿਸ ਨਾਲ ਤਣਾਅ ਪੈਦਾ ਹੁੰਦਾ ਹੈ
- ਜਦੋਂ ਉਹ ਰੁਝੇਵੇਂ ਕਾਰਨ ਪਤੀ ਜਾਂ ਬੱਚਿਆਂ ਲਈ ਕੁਝ ਕਰ ਨਹੀਂ ਪਾਉਂਦੀਆਂ ਤਾਂ ਖੁਦ ਨੂੰ ਕੋਸਦੀਆਂ ਰਹਿੰਦੀਆਂ ਹਨ ਤੇ ਅਪਰਾਧ ਭਾਵਨਾ ਦਾ ਸ਼ਿਕਾਰ ਹੋ ਕੇ ਤਣਾਅਗ੍ਰਸਤ ਹੋ ਜਾਂਦੀਆਂ ਹਨ
ਕਿਵੇਂ ਪਾਈਏ ਛੁਟਕਾਰਾ:-
- ਘਰ ਤੇ ਕੰਮ ਵਿੱਚ ਸੰਤੁਲਨ ਬਿਠਾਉਣ ਲਈ ਜ਼ਰੂਰੀ ਹੈ ਕਿ ਆਪਣੇ ਦਿਮਾਗ ‘ਚ ਦੋ ਫਾਈਲਾਂ ਕੈਬੀਨੇਟ ਬਣਾਓ ਇੱਕ ‘ਚ ਆਫ਼ਿਸ ਦੀਆਂ ਪੂਰੀਆਂ ਜ਼ਿੰਮੇਵਾਰੀਆਂ ਤੇ ਸਮੱਸਿਆਵਾਂ ਰੱਖੋ, ਦੂਜੇ ‘ਚ ਘਰੇਲੂ ਇਨ੍ਹਾਂ ਦੋਵਾਂ ਨੂੰ ਕਦੇ ਮਿਕਸ ਨਾ ਹੋਣ ਦਿਓਗੇ ਤਾਂ ਤਣਾਅ ਸਦਾ ਤੁਹਾਡੇ ਤੋਂ ਦੂਰ ਰਹੇਗਾ
- ਲ ਆਤਮ-ਵਿਸ਼ਵਾਸੀ ਬਣੋ ਆਪਣੀ ਫਿਟਨੈੱਸ, ਡੇਊਸ ਸੈਂਸ ਤੇ ਖਾਣ-ਪੀਣ ‘ਤੇ ਧਿਆਨ ਦਿਓ ਹਰ ਤਰ੍ਹਾਂ ਫਿੱਟ ਰਹੋਗੇ ਤਾਂ ਪੂਰੇ ਆਤਮ-ਵਿਸ਼ਵਾਸ ਨਾਲ ਲੋਕਾਂ ਦਾ ਸਾਹਮਣਾ ਕਰ ਸਕੋਗੇ ਜਿਸ ਨਾਲ ਅੰਦਰੂਨੀ ਉਤਸ਼ਾਹ ‘ਚ ਵਾਧਾ ਹੋਵੇਗਾ ਟੈਲੰਟ ਨੂੰ ਸਹੀ ਸ਼ੇਪ ਦੇਣ ਲਈ ਨਤੀਜਾ ਜ਼ਰੂਰੀ ਹੈ ਇਸ ਨਾਲ ਤੁਹਾਡੀ ਪਰਫਾਰਮੈਂਸ ਬਿਹਤਰ ਹੋਵੇਗੀ ਜੋ ਤੁਹਾਡੇ ਆਤਮਵਿਸ਼ਵਾਸ ‘ਚ ਵਾਧਾ ਕਰੇਗੀ ਤੇ ਤਣਾਅ ਨੂੰ ਦੂਰ ਭਜਾਏਗੀ
- ਪਾਜ਼ੀਟਿਵ ਬਣੋ ਨਕਾਰਾਤਮਕ ਵਿਚਾਰ ਅਕਸਰ ਤਣਾਅ ਪੈਦਾ ਕਰਦੇ ਹਨ
- ਚੰਗੀ ਪਲਾਨਰ ਬਣੋ ਇਸ ਨਾਲ ਤੁਹਾਡਾ ਕੰਮ ਸਹੀ ਤਰੀਕੇ ਨਾਲ ਤੇ ਸਹੀ ਸਮੇਂ ‘ਤੇ ਹੋਵੇਗਾ ਤਾਂ ਤੁਸੀਂ ਤਣਾਅ ਤੋਂ ਬਚੇ ਰਹੋਗੇ
- ਜੋ ਗੱਲਾਂ ਤੁਹਾਡੇ ਲਈ ਤਣਾਅ ਦਾ ਕਾਰਨ ਬਣਦੀਆਂ ਹਨ, ਉਨ੍ਹਾਂ ਤੋਂ ਦੂਰ ਹੀ ਰਹੋ ਅਜਿਹਾ ਸੰਭਵ ਨਾ ਹੋਵੇ ਤਾਂ ਉਨ੍ਹਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ, ਸਿੱਖੋ ਕਿਸੇ ਐਕਸਪਰਟ ਦੀ ਸਲਾਹ ਵੀ ਲੈ ਸਕਦੇ ਹੋ
- ਫੋਨ ‘ਤੇ ਦੋਸਤਾਂ ਜਾਂ ਕਲਾਇੰਟਾਂ ਨਾਲ ਲੰਬੀ ਗੱਲਬਾਤ ਕਰਨ ਤੋਂ ਬਚੋ ਇਸ ਨਾਲ ਤੁਹਾਡਾ ਕੰਮ ਪ੍ਰਭਾਵਿਤ ਹੋਵੇਗਾ ਜੋ ਤੁਹਾਨੂੰ ਤਣਾਅ ਦੇਵੇਗਾ ਬਿਹਤਰ ਹੈ ਦੋਸਤਾਂ ਨਾਲ ਗੱਲ ਕਰਨ ਲਈ ਟਾਈਮ ਫਿਕਸ ਕਰ ਲਓ
- ਖੁਦ ਨੂੰ ਮਸ਼ੀਨ ਨਾ ਬਣਾਓ ਆਪਣੀ ਸਮਰੱਥਾ ਅਨੁਸਾਰ ਹੀ ਕੰਮ ਕਰੋ
- ਅਜਿਹੇ ਲੋਕ ਜੋ ਤੁਹਾਨੂੰ ਇਰੀਟੇਟ ਕਰਦੇ ਹੋਣ, ਭਾਵੇਂ ਉਹ ਤੁਹਾਡੇ ਕਲੀਗ ਹੋਣ ਜਾਂ ਕਲਾਇੰਟ, ਉਨ੍ਹਾਂ ਨਾਲ ਸਿਰਫ਼ ਕੰਮ ਦੇ ਵਿਸ਼ੇ ‘ਤੇ ਹੀ ਗੱਲ ਕਰੋ
- ਨੈੱੈਟਵਰਕਿੰਗ ਨਾਲ ਜੁੜੇ ਰਹੋ ਇਸ ਨਾਲ ਤੁਹਾਡੇ ‘ਚ ਸਮਾਰਟਨੈੱਸ ਆਏਗੀ ਤੇ ਗਿਆਨ ਵਧੇਗਾ ਪਰ ਆਫਿਸ ਟਾਈਮ ‘ਚ ਵਿਅਰਥ ਦੀ ਨੈੱਟਸਰਫਿੰਗ ਕਰਨ ਤੋਂ ਬਚੋ
- ਸੋਸ਼ਲ ਬਣੋ ਲੋਕਾਂ ਨਾਲ ਮਿਲਣਾ-ਜੁਲਣਾ ਤਣਾਅ ਨੂੰ ਘੱਟ ਕਰੇਗਾ
- ਪਤੀ ਜਾਂ ਬੱਚਿਆਂ ਸਾਹਮਣੇ ਆਪਣੇ ਰੁਝੇਵੇਂ ਦਾ ਰੋਣਾ ਨਾ ਰੋਵੋ ਉਨ੍ਹਾਂ ਤੋਂ ਮੱਦਦ ਲੈਣ ਲਈ ਉਨ੍ਹਾਂ ਨੂੰ ਪਿਆਰ ਨਾਲ ਡੀਲ ਕਰੋ ਨਹੀਂ ਤਾਂ ਉਹ ਤੁਹਾਡੇ ਤੋਂ ਕਤਰਾਉਣਗੇ ਜਿਸ ਨਾਲ ਤਣਾਅ ਆਉਣਾ ਸੁਭਾਵਿਕ ਹੈ
ਭਾਸ਼ਣਾ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.