ਸੇਬ ਦਾ ਮੁਰੱਬਾ
Table of Contents
Apple Murabba Benefits ਜ਼ਰੂਰੀ ਸਮੱਗਰੀ:
- ਸੇਬ-8 (800 ਗ੍ਰਾਮ)
- ਖੰਡ- 5 ਕੱਪ ਲੈਵਲ ਕੀਤੇ ਹੋਏ (1 ਕਿਗ੍ਰਾ.)
- ਨਿੰਬੂ- 2
- ਇਲਾਇਚੀ ਪਾਊਡਰ- ਛੋਟਾ ਚਮਚ
Apple Murabba Benefits ਤਰੀਕਾ:
ਸੇਬ ਦਾ ਮੁਰੱਬਾ ਬਣਾਉਣ ਲਈ ਸਭ ਤੋਂ ਪਹਿਲਾਂ ਸੇਬ ਨੂੰ ਚੰਗੀ ਤਰ੍ਹਾਂ ਧੋ ਲਓ ਪੀਲਰ ਦੀ ਮੱਦਦ ਨਾਲ ਇਨ੍ਹਾਂ ਸਭ ਦੇ ਛਿਲਕੇ ਲਾਹ ਲਓ ਅਤੇ ਟੰਢਲ ਹਟਾ ਲਓ ਅਤੇ ਇਸ ਨੂੰ ਪਾਣੀ ’ਚ ਪਾ ਕੇ ਰੱਖ ਦਿਓ ਤਾਂ ਕਿ ਇਨ੍ਹਾਂ ’ਤੇ ਕਾਲਾਪਣ ਨਾ ਆ ਸਕੇ ਇੱਕ ਵੱਡੇ ਭਾਂਡੇ ’ਚ ਇੰਨਾ ਪਾਣੀ ਲੈ ਲਓ, ਜਿਸ ’ਚ ਸਾਰੇ ਸੇਬ ਅਸਾਨੀ ਨਾਲ ਡੁੱਬ ਜਾਣ ਪਾਣੀ ਨੂੰ ਗਰਮ ਹੋਣ ਲਈ ਗੈਸ ’ਤੇ ਰੱਖ ਦਿਓ ਜਿਉਂ ਹੀ ਪਾਣੀ ’ਚ ਉਬਾਲਾ ਆਉਣ ਲੱਗੇ।
ਸੇਬ ਪਾ ਦਿਓ ਸੇਬ ਨੂੰ ਹਲਕਾ ਜਿਹਾ ਨਰਮ ਹੋਣ ਤੱਕ ਪੱਕਣ ਦਿਓ ਲਗਭਗ 15 ਮਿੰਟ ਤੱਕ ਸੇਬਾਂ ਨੂੰ ਉਬਾਲ ਆਉਣ ’ਤੇ ਇਨ੍ਹਾਂ ਨੂੰ ਚੈੱਕ ਕਰੋ ਸੇਬ ਹਲਕੇ ਨਰਮ ਹੋ ਗਏ ਹੋਣ ਤਾਂ ਗੈਸ ਬੰਦ ਕਰ ਦਿਓ ਅਤੇ ਸੇਬਾਂ ਨੂੰ ਪਾਣੀ ’ਚੋਂ ਕੱਢ ਲਓ ਸੇਬ ਉਬਾਲਣ ਵਾਲਾ ਜੋ ਪਾਣੀ ਬਚਿਆ ਹੈ, ਉਸੇ ’ਚ ਚਾਸ਼ਨੀ ਬਣਾ ਲਓ ਇਸ ਲਈ ਇੱਕ ਹੋਰ ਭਾਂਡੇ ’ਚ ਖੰਡ ਪਾਓ ਅਤੇ ਉਸ ’ਚ 3-4 ਕੱਪ ਪਾਣੀ ਪਾਓ ਖੰਡ ਪਾਣੀ ’ਚ ਘੁਲਣ ਤੱਕ ਪਕਾ ਲਓ।
ਚਾਸ਼ਨੀ ’ਚ ਖੰਡ ਘੁਲਣ ’ਤੇ ਇਸ ’ਚ ਸੇਬ ਪਾ ਦਿਓ ਸੇਬ ਨੂੰ ਚਾਸ਼ਨੀ ’ਚ ਪਾ ਕੇ ਉਦੋਂ ਤੱਕ ਪਕਾਓ, ਜਦੋਂ ਤੱਕ ਚਾਸ਼ਨੀ ਸ਼ਹਿਦ ਵਰਗੀ ਗਾੜ੍ਹੀ ਨਾ ਹੋ ਜਾਵੇ ਚਾਸ਼ਨੀ ਗਾੜ੍ਹੀ ਹੋਣ ’ਤੇ ਇਸ ਨੂੰ ਚੈੱਕ ਕਰ ਲਓ ਕਿਸੇ ਪਿਆਲੇ ’ਚ 1-2 ਬੂੰਦ ਪਾ ਕੇ, ਥੋੜ੍ਹਾ ਠੰਢਾ ਹੋਣ ਤੋਂ ਬਾਅਦ, ਉਂਗਲੀ ਅਤੇ ਅੰਗੂਠੇ ਦਰਮਿਆਨ ਚਿਪਕਾ ਕੇ ਦੇਖੋ ਕਿ ਦੋ ਤਾਰਾਂ ਬਣ ਰਹੀਆਂ ਹਨ ਜੇਕਰ ਦੋ ਤਾਰਾਂ ਨਾ ਵੀ ਬਣ ਰਹੀਆਂ ਹੋਣ, ਪਰ ਤਾਰ ਕਾਫ਼ੀ ਲੰਮੀ ਹੋ ਰਹੀ ਹੈ ਤਾਂ ਚਾਸ਼ਨੀ ਬਣ ਕੇ ਤਿਆਰ ਹੈ।
ਗੈਸ ਬੰਦ ਕਰ ਦਿਓ, ਸੇਬਾਂ ਨੂੰ ਚਾਸ਼ਨੀ ’ਚ ਹੀ ਰਹਿਣ ਦਿਓ ਤਾਂ ਕਿ ਸੇਬ ਦੇ ਅੰਦਰ ਚਾਸ਼ਨੀ ਦੀ ਮਿਠਾਸ ਚੰਗੀ ਤਰ੍ਹਾਂ ਸਮਾ ਜਾਵੇ ਚਾਸ਼ਨੀ ’ਚ ਨਿੰਬੂ ਦਾ ਰਸ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸ ਕਰ ਦਿਓ ਸੇਬ ਨੂੰ ਦੋ ਦਿਨ ਲਈ ਚਾਸ਼ਨੀ ’ਚ ਹੀ ਡੁੱਬੇ ਰਹਿਣ ਦਿਓ ਅਤੇ ਰੋਜ਼ਾਨਾ ਇੱਕ-ਦੋ ਵਾਰ ਚਮਚੇ ਨਾਲ ਹਿਲਾ ਵੀ ਦਿਓ, ਦੋ ਦਿਨ ਬਾਅਦ ਸਵਾਦਿਸ਼ਟ ਸੇਬ ਦਾ ਮੁਰੱਬਾ ਬਣ ਕੇ ਤਿਆਰ ਹੈ।
ਮੁਰੱਬੇ ਨੂੰ ਫਰਿੱਜ਼ ’ਚ ਰੱਖ ਕੇ ਦੋ ਮਹੀਨਿਆਂ ਤੱਕ ਆਰਾਮ ਨਾਲ ਖਾਧਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਦਿਨਾਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਸ ’ਚ ਐਸੀਟਿਕ ਐਸਿਡ ਜਾਂ ਬੇਂਜੋਇਕ ਐਸਿਡ ਦੀ ਇੱਕ ਛੋਟਾ ਚਮਚ ਚਾਸ਼ਨੀ ’ਚ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ।
ਸੁਝਾਅ: Apple Murabba
- ਸੇਬ ਜੇਕਰ ਪਾਣੀ ’ਚ ਜ਼ਿਆਦਾ ਉਬਾਲ ਦਿੱਤਾ ਜਾਣ ਤਾਂ ਉਹ ਫਟ ਜਾਣਗੇ ਅਤੇ ਪਾਣੀ ’ਚ ਹੀ ਘੁਲ ਜਾਣਗੇ ਇਸ ਲਈ ਇਨ੍ਹਾਂ ਨੂੰ ਹਲਕਾ ਜਿਹਾ ਨਰਮ ਹੋਣ ਤੱਕ ਉਬਾਲੋ।
- ਚਾਸ਼ਨੀ ਨਾ ਜ਼ਿਆਦਾ ਪਤਲੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਗਾੜ੍ਹੀ 1-2 ਤਾਰ ਦੀ ਚਾਸ਼ਨੀ ਮੁਰੱਬਾ ਬਣਾਉਣ ਲਈ ਸਹੀ ਹੁੰਦੀ ਹੈ।
- ਜੇਕਰ ਦੋ ਦਿਨ ਬਾਅਦ ਚਾਸ਼ਨੀ ਜ਼ਿਆਦਾ ਪਤਲੀ ਲੱਗ ਰਹੀ ਹੋਵੇ ਤਾਂ ਤੁਸੀਂ ਇਸ ਨੂੰ ਥੋੜ੍ਹਾ ਜਿਹਾ ਉਬਾਲ ਕੇ ਗਾੜ੍ਹਾ ਕਰ ਸਕਦੇ ਹੋ ਅਤੇ ਜੇਕਰ ਚਾਸ਼ਨੀ ਜ਼ਿਆਦਾ ਗਾੜ੍ਹੀ ਲੱਗ ਰਹੀ ਹੋਵੇ ਤਾਂ ਇਸ ਵਿੱਚ 2-3 ਵੱਡੇ ਚਮਚ ਪਾਣੀ ਪਾ ਕੇ ਇਸ ਨੂੰ ਪਤਲਾ ਕਰ ਲਓ।
- ਸੇਬ ਚਾਸ਼ਨੀ ’ਚ ਚੰਗੀ ਤਰ੍ਹਾਂ ਡੁੱਬੇ ਹੋਣੇ ਚਾਹੀਦੇ ਹਨ, ਇਸ ਨਾਲ ਇਹ ਜ਼ਿਆਦਾ ਸਮੇਂ ਤੱਕ ਵਧੀਆ ਰਹਿਣਗੇ।