angel on the ground -sachi shiksha punjabi

ਦੇਵਭੂਮੀ ’ਤੇ ਦੇਵਦੂਤ ਦੇਵਭੂਮੀ ਹਿਮਾਚਲ ਦੀਆਂ ਵਾਦੀਆਂ ’ਚ ਇਨ੍ਹਾਂ ਦਿਨਾਂ ’ਚ ਰਾਮ-ਨਾਮ ਖੂਬ ਗੂੰਜ ਰਿਹਾ ਹੈ ਮਈ ਤੋਂ ਬਾਅਦ ਜੂਨ ਮਹੀਨੇ ਦਾ ਹਰ ਐਤਵਾਰ ਮੰਨੋ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਖੁਸ਼ੀਆਂ ਦਾ ਪੈਗਾਮ ਲੈ ਕੇ ਆਇਆ ਨਾਮ-ਚਰਚਾ ’ਚ ਜੋਸ਼-ਓ-ਖਰੋਸ਼ ਨਾਲ ਉੱਮੜਦੀ ਸੰਗਤ ਦਾ ਪ੍ਰੇਮ ਦੇਖਦੇ ਹੀ ਬਣ ਰਿਹਾ ਸੀ

ਧਰਮਸ਼ਾਲਾ, ਚਚੀਆ ਨਗਰੀ, ਨਾਲਾਗੜ੍ਹ, ਸੋਲਨ ਅਤੇ ਕਾਂਗੜਾ ਸਮੇਤ ਕਈ ਵੱਡੇ ਸ਼ਹਿਰਾਂ ’ਚ ਹੋਏ ਜ਼ਬਰਦਸਤ ਆਯੋਜਨਾਂ ਨੇ ਹਿਮਾਚਲ ਪ੍ਰਦੇਸ਼ ਦੇ ਡੇਰਾ ਪ੍ਰੇਮੀਆਂ ’ਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ ਸਦਾ ਇਨਸਾਨੀਅਤ ਦੇ ਪਥ ’ਤੇ ਚੱਲਣ ਵਾਲੇ ਇਨ੍ਹਾਂ ਦੇਵਦੂਤਾਂ ਦੀ ਚਹਿਲ-ਪਹਿਲ ਨਾਲ ਹਸੀਨ ਵਾਦੀਆਂ ਵੀ ਖਿੜ ਉੱਠੀਆਂ ਹਨ ਆਪਣੇ ਸਤਿਗੁਰੂ ਪਿਆਰੇ ਪ੍ਰਤੀ ਅਡੋਲਤਾ ਦੀ ਇਹ ਮਿਸਾਲ ਲਾਜਵਾਬ ਹੈ

Also Read :-


ਵੈਸੇ ਪਹਾੜਾਂ ਦੀਆਂ ਇਨ੍ਹਾਂ ਵਾਦੀਆਂ ’ਚ ਰੂਹਾਨੀਅਤ ਦਾ ਇਹ ਡੰਕਾ ਬਹੁਤ ਪਹਿਲਾਂ ਤੋਂ ਹੀ ਵੱਜ ਰਿਹਾ ਹੈ ਕਰੀਬ 29 ਸਾਲ ਪਹਿਲਾਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਥੋਂ ਦੀ ਧਰਤੀ ਨੂੰ ਰੂਹਾਨੀਅਤ ਦੀ ਖੁਸ਼ਬੂ ਨਾਲ ਮਹਿਕਾ ਦਿੱਤਾ ਸੀ ਸਾਲ 1993 ’ਚ ਪੂਜਨੀਕ ਗੁਰੂ ਜੀ ਇਨ੍ਹਾਂ ਵਾਦੀਆਂ ’ਚ ਪਧਾਰੇ ਸਨ ਆਪਣੀ ਪਹਿਲੀ ਜੀਵਾਂ ਦੇ ਉਧਾਰ ਦੀ ਯਾਤਰਾ ਦੌਰਾਨ ਪੂਜਨੀਕ ਗੁਰੂ ਜੀ ਨੇ ਵੱਖ-ਵੱਖ ਸਥਾਨਾਂ ’ਤੇ ਕਰੀਬ 12 ਸਤਿਸੰਗਾਂ ਲਗਾਈਆਂ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ

ਕੁਜਾਬਲ, ਜਾਹੂ, ਬਾਹਲਿਓ, ਹਮੀਰਪੁਰ, ਨਾਦੌਨ ਸਮੇਤ ਕਈ ਥਾਵਾਂ ’ਤੇ ਉਦੋਂ ਪਿਆਰੇ ਸਤਿਗੁਰੂ ਦੀ ਅਪਾਰ ਰਹਿਮਤ ਵਰਸੀ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ਦੀ ਬਦੌਲਤ ਇੱਥੋਂ ਦੀ ਸਾਧ-ਸੰਗਤ ਵੀ ਜਾਗ੍ਰਤ ਹੋ ਕੇ ਇਨਸਾਨੀਅਤ ਦੀ ਮੁਹਿੰਮ ’ਚ ਜੁੜਨ ਲੱਗੀ ਕਰੀਬ ਇੱਕ ਸਾਲ ਬਾਅਦ ਹੀ ਪੂਜਨੀਕ ਗੁਰੂ ਜੀ ਸੰਨ 1994 ’ਚ ਫਿਰ ਤੋਂ ਬਨਦੀ ਹੱਟੀ, ਕਾਂਗੜਾ, ਸੁਜਾਨਪੁਰ, ਪਾਲਮਪੁਰ ’ਚ ਪਧਾਰੇ ਅਤੇ ਇੱਥੇ ਖੂਬ ਸਤਿਸੰਗਾਂ ਫਰਮਾਈਆਂ ਸੰਗਤ ਦਾ ਪ੍ਰੇਮ ਹੁਣ ਇੱਥੇ ਸਮੁੰਦਰ ਵਾਂਗ ਹਿਲੋਰੇ ਮਾਰਨ ਲੱਗਿਆ ਕਹਿੰਦੇ ਹਨ ਕਿ ਗੁਰੂ ਆਪਣੇ ਬੱਚਿਆਂ ਦੇ ਪ੍ਰੇਮ ਦੇ ਵਸ਼ੀਭੂਤ ਹੁੰਦੇ ਹਨ ਸਾਧ-ਸੰਗਤ ਦੀ ਪੁਰਜ਼ੋਰ ਇੱਛਾ ਦਾ ਸਨਮਾਨ ਕਰਦੇ ਹੋਏ

ਪੂਜਨੀਕ ਗੁਰੂ ਜੀ ਨੇ ਕਾਂਗੜਾ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦਾ ਦਰਬਾਰ ਬਣਾਉਣ ਦੀ ਇਜਾਜ਼ਤ ਦਿੱਤੀ 9 ਮਈ 1995 ਨੂੰ 6:40 ’ਤੇ ਖੁਦ ਆਪਣੇ ਪਾਵਨ ਕਰ-ਕਮਲਾਂ ਨਾਲ ਆਸ਼ਰਮ ਦੀ ਨੀਂਹ ਰੱਖੀ ਅਤੇ 19 ਜੂਨ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੂੰ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਚਚੀਆ ਨਗਰੀ ਦੇ ਰੂਪ ’ਚ ਇੱਕ ਨਾਯਾਬ ਤੋਹਫਾ ਦੇ ਦਿੱਤਾ ਸਤਿਗੁਰੂ ਪ੍ਰਤੀ ਸਾਧ-ਸੰਗਤ ਦਾ ਇਹ ਸਮਰਪਣ ਅੱਜ ਵੀ ਇਨ੍ਹਾਂ ਵਾਦੀਆਂ ’ਚ ਜਿਉਂ ਦਾ ਤਿਉਂ ਬਰਕਰਾਰ ਹੈ ਜਿਸ ਦੀ ਬਾਨਗੀ ਇਨ੍ਹੀਂ ਦਿਨੀਂ ਨਾਮ-ਚਰਚਾਵਾਂ ’ਚ ਪਹੁੰਚ ਰਹੀ ਸਾਧ-ਸੰਗਤ ਦੇ ਪ੍ਰੇਮ ਤੋਂ ਪ੍ਰਤੱਖ ਦੇਖੀ ਜਾ ਸਕਦੀ ਹੈ

ਜਦੋਂ ਛੇ ਦਹਾਕੇ ਪੁਰਾਣੇ ਰਹੱਸ ਤੋਂ ਉੱਠਿਆ ਪਰਦਾ

ਇਹ ਤਾਂ ਰਿਸ਼ੀਆਂ-ਮੁੰਨੀਆਂ ਦੀ ਧਰਤੀ ਹੈ, ਅਸੀਂ ਇੱਥੇ ਪਹਿਲਾਂ ਵੀ ਆਏ ਹਾਂ: ਪੂਜਨੀਕ ਗੁਰੂ ਜੀ

ਸੰਨ 1995 ਦੀ 9 ਮਈ ਦਾ ਦਿਨ ਸੀ, ਉਸ ਦਿਨ ਪੂਜਨੀਕ ਗੁਰੂ ਜੀ ਨੇ ਚਚੀਆ ਨਗਰੀ ’ਚ ਦਰਬਾਰ ਦੀ ਨੀਂਹ ਰੱਖਣ ਲਈ ਦਰਬਾਰ ਲਈ ਨਿਰਧਾਰਤ ਜਗ੍ਹਾ ਦਾ ਚੱਕਰ ਲਗਾਇਆ ਅਤੇ ਇੱਕ ਨਿਸ਼ਚਿਤ ਜਗ੍ਹਾ ’ਤੇ ਨਿਸ਼ਾਨ ਲਗਾਉਂਦੇ ਹੋਏ ਡੇਰਾ ਬਣਾਉਣ ਦਾ ਹੁਕਮ ਫਰਮਾਇਆ ਉਸ ਦੌਰਾਨ ਕਾਫੀ ਗਿਣਤੀ ’ਚ ਸੇਵਾਦਾਰ ਅਤੇ ਸਾਧ-ਸੰਗਤ ਵੀ ਕੋਲ ਖੜ੍ਹੀ ਸੀ ਪੂਜਨੀਕ ਪਿਤਾ ਜੀ ਨੇ ਰਹੱਸਨੁੰਮਾ ਅੰਦਾਜ਼ ’ਚ ਬਚਨ ਫਰਮਾਇਆ- ‘ਭਈ! ਇਹ ਧਰਤੀ ਰਿਸ਼ੀਆਂ-ਮੁੰਨੀਆਂ ਦੀ ਧਰਤੀ ਹੈ ਇਸ ਜਗ੍ਹਾ ’ਤੇ ਅਸੀਂ ਪਹਿਲਾਂ ਵੀ ਆਏ ਹਾਂ’ ਨੂਰੀ ਮੁਖਾਰਬਿੰਦ ਤੋਂ ਇਹ ਬਚਨ ਸੁਣ ਕੇ ਸੇਵਾਦਾਰ ਵੀ ਇੱਕ ਵਾਰ ਦੰਗ ਰਹਿ ਗਏ

ਪੂਜਨੀਕ ਪਿਤਾ ਜੀ ਨੇ ਸੇਵਾਦਾਰਾਂ ਦੀ ਜਗਿਆਸਾ ਨੂੰ ਹੋਰ ਵਧਾਉਂਦੇ ਹੋਏ ਫਿਰ ਫਰਮਾਇਆ-‘ਤੁਸੀਂ ਇਹ ਪਤਾ ਕਰੋ ਕਿ ਅਸੀਂ ਪਹਿਲਾਂ ਕਦੋਂ ਆਏ ਸੀ?’ ਇਹ ਸ ੇਵਾਦਾਰਾਂ ਲਈ ਇੱਕ ਹੋਰ ਪਹੇਲੀ ਦੇ ਸਮਾਨ ਸੀ ਦੱਸਦੇ ਹਨ ਕਿ ਕਰੀਬ 60 ਸਾਲ ਪਹਿਲਾਂ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਇਸ ਏਰੀਆ ’ਚ ਪਧਾਰੇ ਸਨ ਅਤੇ ਇੱਥੇ ਸਤਿਸੰਗ ਵੀ ਲਗਾਇਆ ਸੀ ਦਰਅਸਲ ਪੂਜਨੀਕ ਬਾਬਾ ਜੀ ਉਨ੍ਹਾਂ ਦਿਨੀਂ ਪਰੌਰ ਪਿੰਡ ’ਚ ਡੇਰਾ ਬਣਵਾ ਰਹੇ ਸਨ ਇੱਕ ਦਿਨ ਪਰੌਰ ਤੋਂ ਰਾਖ ਪਿੰਡ ’ਚ ਆਪਣੇ ਸ਼ਿਸ਼ ਦੇ ਘਰ ਜਾਂਦੇ ਸਮੇਂ ਇਸ ਡੇਰੇ ਵਾਲੀ ਜਗ੍ਹਾ ਤੋਂ ਹੋ ਕੇ ਲੰਘੇ ਸਨ ਉਸ ਸਮੇਂ ਇੱਥੇ ਇੱਕ ਰਸਤਾ ਹੋਇਆ ਕਰਦਾ ਸੀ ਇਤਿਹਾਸ ਦੇ ਜਾਣਕਾਰ ਇਹ ਵੀ ਦੱਸਦੇ ਹਨ ਕਿ ਪੂਜਨੀਕ ਬਾਬਾ ਜੀ ਉਸ ਦੌਰਾਨ ਕੁਝ ਸਮੇਂ ਲਈ ਇੱਥੇ ਰੁਕੇ ਸਨ ਅਤੇ ਉਸ ਜਗ੍ਹਾ ’ਤੇ ਕਰੀਬ 35 ਜਣਿਆਂ ਨੂੰ ਨਾਮ-ਦਾਨ ਵੀ ਦਿੱਤਾ ਸੀ, ਜਿੱਥੇ ਵਰਤਮਾਨ ’ਚ ਚਚੀਆ ਨਗਰੀ ਧਾਮ ਦੇ ਤੇਰਾਵਾਸ ਦੇ ਪਿੱਛੇ ਇੱਕ ਬਗੀਚਾ ਬਣਿਆ ਹੋਇਆ ਹੈ

ਸੰਗਤ ਦੇ ਪ੍ਰੇਮ ਤੋਂ ਬੇਹੱਦ ਖੁਸ਼ ਸਨ ਪੂਜਨੀਕ ਪਰਮ ਪਿਤਾ ਜੀ

‘ਕਾਕਾ! ਹੁਣ ਤਾਂ ਸੰਗਤ ਜ਼ਿਆਦਾ ਹੋ ਗਈ ਹੈ’

ਸੰਨ 1981 ਦੀ ਗੱਲ ਹੈ, ਉਨ੍ਹਾਂ ਦਿਨੀਂ ਹਿਮਾਚਲ ਪ੍ਰਦੇਸ਼ ਤੋਂ ਥੋੜ੍ਹੀ ਸੰਗਤ ਹੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈ ਸੀ ਉਹ ਲੋਕ ਸਤਿਸੰਗ ਸੁਣਨ ਲਈ ਕਈ ਵਾਰ ਸਰਸਾ ਦਰਬਾਰ ਆ ਜਾਂਦੇ ਉਨ੍ਹਾਂ ’ਚ ਸੂਬੇਦਾਰ ਉੱਤਮਚੰਦ ਨਗਰੋਟਾ ਵੀ ਚੰਗਾ ਭਗਤ ਸੀ, ਜੋ ਡੇਰਾ ਸੱਚਾ ਸੌਦਾ ਦੀਆਂ ਪ੍ਰੇਰਨਾਵਾਂ ਦਾ ਪੂਰਾ ਅਨੁਸਰਨ ਕਰਦਾ ਸੀ ਉਹ ਜਦੋਂ ਵੀ ਸਤਿਸੰਗ ਸੁਣਨ ਲਈ ਆਉਂਦਾ ਤਾਂ ਹਰ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਹਿਮਾਚਲ ’ਚ ਸਤਿਸੰਗ ਫਰਮਾਉਣ ਅਤੇ ਡੇਰਾ ਬਣਾਉਣ ਦੀ ਅਰਜ਼ ਕਰਦਾ ਉਸ ਦਿਨ ਵੀ ਸੂਬੇਦਾਰ ਨੇ ਉੱਥੇ ਅਰਜ਼ ਕੀਤੀ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ-‘ਕਾਕਾ! ਹੁਣ ਤਾਂ ਸੰਗਤ ਜ਼ਿਆਦਾ ਹੋ ਗਈ ਹੈ

ਸਾਡੇ ਬੱਚੇ ਸਾਨੂੰ ਮਿਲਣ ਆਉਣ ਅਸੀਂ ਕਿਤੇ ਹੋਰ ਹੋਈਏ, ਉਹਨਾਂ ਦਾ ਕੀ ਹਾਲ ਹੋਵੇਗਾ’ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਨੇ ਸਪੱਸ਼ਟ ਤੌਰ ’ਤੇ ਇਹ ਦਰਸ਼ਾ ਦਿੱਤਾ ਸੀ ਕਿ ਆਉਣ ਵਾਲੇ ਸਮੇਂ ’ਚ ਹਿਮਾਚਲ ’ਚ ਸਤਿਸੰਗ ਤਾਂ ਹੋਣਗੇ ਹੀ, ਨਾਲ ਹੀ ਇੱਥੇ ਡੇਰਾ ਵੀ ਜ਼ਰੂਰ ਬਣੇਗਾ ਇਸੇ ਤਰ੍ਹਾਂ ਸੂਬੇਦਾਰ ਇੱਕ ਵਾਰ ਫਿਰ ਆਪਣੀ ਅਰਜ਼ ਲੈ ਕੇ ਪਹੁੰਚਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਖੁਸ਼ਮਿਜਾਜ਼ ਅੰਦਾਜ਼ ’ਚ ਫਰਮਾਇਆ- ‘ਦੱਸ ਭਾਈ! ਕਿਹੜੀ ਜਗ੍ਹਾ ’ਤੇ ਡੇਰਾ ਬਣਾਈਏ?’ ਜਦੋਂ ਸੂਬੇਦਾਰ ਨੇ ਧਰਮਸ਼ਾਲਾ ’ਚ ਡੇਰਾ ਬਣਾਉਣ ਦਾ ਸੁਝਾਅ ਦਿੱਤਾ ਤਾਂ ਸ਼ਹਿਨਸ਼ਾਹ ਜੀ ਨੇ ਫਰਮਾਇਆ- ‘ਕੀ ਪਤਾ ਭਈ! ਤੇਰੇ ਨਗਰੋਟੇ ਕੋਲ ਉਸ ਤੋਂ ਨੇੜੇ ਬਣਾ ਲਈਏ 12-15 ਕਿੱਲੋਮੀਟਰ ’ਤੇ ਧਰਮਸ਼ਾਲਾ ਤਾਂ ਨਗਰੋਟੇ ਤੋਂ 20-25 ਕਿਲੋਮੀਟਰ ਦੂਰ ਪੈਂਦਾ ਹੈ’ ਭਾਵ ਕਾਂਗੜਾ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦਾ ਦਰਬਾਰ ਬਣਾਉਣ ’ਤੇ ਰੂਹਾਨੀ ਮੋਹਰ ਉਦੋਂ ਲੱਗ ਚੁੱਕੀ ਸੀ

ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਹੀ ਅਨਾਥ ਮਾਤਾ-ਪਿਤਾ ਸੇਵਾ ਮੁਹਿੰਮ

ਦੇਵਭੂਮੀ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੱਕਜੁਟ ਹੋ ਕੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨਵੀਂ ਗਤੀ ਦੇਣ ਲਈ ਸੰਕਲਪ ਲੈ ਰਹੀ ਹੈ ਮਈ ਅਤੇ ਜੂਨ ਮਹੀਨੇ ’ਚ ਸੂਬਾ ਪੱਧਰੀ ਅੱਧਾ ਦਰਜ਼ਨ ਪ੍ਰੋਗਰਾਮ ਹੋਏ ਹਨ, ਜਿਸ ’ਚ ਸੈਕੜੇ ਜ਼ਰੂਰਤਮੰਦ ਲੋਕਾਂ ਨੂੰ ਫਾਇਦਾ ਮਿਲਿਆ ਖਾਸ ਕਰਕੇ ‘ਅਨਾਥ ਮਾਤਾ-ਪਿਤਾ ਸੇਵਾ’ ਮੁਹਿੰਮ ਅਧੀਨ ਉਨ੍ਹਾਂ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ’ਤੇ ਰਾਸ਼ਨ ਵੰਡਿਆ ਗਿਆ, ਜਿਨ੍ਹਾਂ ਨੂੰ ਪਰਿਵਾਰ ਨੇ ਅਨਾਥ ਛੱਡ ਦਿੱਤਾ ਜਾਂ ਫਿਰ ਉਨ੍ਹਾਂ ਦੀ ਸਾਰ-ਸੰਭਾਲ ਤੋਂ ਪਰਿਵਾਰ ਦੇ ਮੈਂਬਰਾਂ ਨੇ ਹੱਥ ਪਿੱਛੇ ਖਿੱਚ ਲਏ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!