Amla Ke Fayde in Punjabi

ਬਹੁ ਉਪਯੋਗੀ ਆਂਵਲਾ Amla Ke Fayde in Punjabi

ਆਂਵਲੇ ਦੀ ਵਰਤੋਂ ਭੋਜਨ ’ਚ ਕਰਨ ਨਾਲ ਜਿੱਥੇ ਸਾਡੀ ਸਿਹਤ ਵਧੀਆ ਬਣੀ ਰਹਿੰਦੀ ਹੈ ਉੱਥੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਕਿਉਂਕਿ ਆਂਵਲੇ ’ਚ ਵਿਟਾਮਿਨ ‘ਸੀ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕੁਝ ਵਿਅਕਤੀ ਤਾਂ ਆਂਵਲਾ ਕੱਚਾ ਹੀ ਖਾ ਲੈਂਦੇ ਹਨ ਕੱਚੇ ਆਂਵਲੇ ਦੀ ਚਟਨੀ ਕਾਫ਼ੀ ਸਵਾਦਿਸ਼ਟ ਬਣਦੀ ਹੈ

ਦਵਾਈ ਦੇ ਰੂਪ ’ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਵਾਲਾਂ ਲਈ ਆਂਵਲਾ ਇੱਕ ਵਰਦਾਨ ਹੈ ਆਂਵਲੇ ਦੀ ਲਗਾਤਾਰ ਵਰਤੋਂ ਨਾਲ ਵਾਲ ਕਾਲੇ, ਸੰਘਣੇ ਤੇ ਲੰਬੇ ਹੁੰਦੇ ਹਨ

Also Read :-

ਆਂਵਲੇ ਦੀ ਵਰਤੋਂ ਅਸੀਂ ਹੇਠ ਲਿਖੇ ਪ੍ਰਕਾਰ ਕਰ ਸਕਦੇ ਹਾਂ

ਆਂਵਲੇ ਦੀ ਵਰਤੋਂ ਇੱਕ ਦਵਾਈ ਦੇ ਰੂਪ ’ਚ:

  • ਦਿਮਾਗ ਦੀ ਸ਼ਕਤੀ ਵਧਾਉਣ ਲਈ ਆਂਵਲੇ ਨੂੰ ਕੱਦੂਕਸ਼ਸ ਕਰਕੇ ਸ਼ਹਿਦ ’ਚ ਮਿਲਾ ਕੇ ਲਓ
  • ਚੱਕਰ ਆਉਣ ’ਤੇ ਆਂਵਲਾ ਪਾਊਡਰ, ਧਨੀਆ ਪਾਊਡਰ, ਸ਼ਹਿਦ ਮਿਲਾ ਕੇ ਲਓ ਇਸ ਨਾਲ ਗਰਮੀ ’ਚ ਸਿਰ ਦਰਦ ਤੋਂ ਵੀ ਛੁਟਕਾਰਾ ਮਿਲੇਗਾ
  • ਆਂਵਲਾ ਪਾਊਡਰ, ਮੁਲੱ੍ਹਠੀ ਪਾਊਡਰ ਖਾਲੀ ਪੇਟ ਲਓ ਖਾਂਸੀ ਬਲਗਮ ’ਚ ਲਾਭ ਮਿਲੇਗਾ
  • ਆਂਵਲਾ ਪਾਊਡਰ, ਮਿਸ਼ਰੀ ਪਾਊਡਰ ਦੇ ਨਾਲ ਖਾਲੀ ਪੇਟ ਲੈਣ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ’ਚ ਲਾਭ ਮਿਲਦਾ ਹੈ
  • ਦਿਲ ਦੀ ਬਿਮਾਰੀ ’ਚ ਆਂਵਲੇ ਦਾ ਰਸ ਪਾਣੀ ਦੇ ਨਾਲ ਦਿਨ ’ਚ ਤਿੰਨ ਵਾਰ ਲਓ ਲਾਭ ਮਿਲੇਗਾ
  • ਦਿਮਾਗ ਦੀ ਸ਼ਕਤੀ ਵਧਾਉਣ ਲਈ ਆਂਵਲੇ ਦਾ ਮੁਰੱਬਾ ਹਰ ਰੋਜ਼ ਖਾਣ ਨਾਲ ਲਾਭ ਮਿਲਦਾ ਹੈ
  • ਆਂਵਲੇ ਦੀ ਚਟਨੀ ਬਣਾ ਕੇ ਖਾਣ ਨਾਲ ਵੱਖ-ਵੱਖ ਰੋਗ ਆਪਣੇ-ਆਪ ਦੂਰ ਹੋਣਗੇ
Also Read:  Sir Dard Ke Karan Kyu Hota Hai in Punjabi : ਕਈ ਕਾਰਨ ਹੁੰਦੇ ਹਨ ਸਿਰ ਦਰਦ ਦੇ

Amla Benefits For Hair in Punjabi – ਵਾਲਾਂ ਲਈ ਆਂਵਲਾ:

  • ਆਂਵਲੇ ਦੀ ਵਰਤੋਂ ਹਰ ਰੋਜ਼ ਭੋਜਨ ’ਚ ਕਰੋ ਚਾਹੇ ਚਟਨੀ ਦੇ ਰੂਪ ’ਚ ਜਾਂ ਮੁਰੱਬੇ ਦੇ ਰੂਪ ’ਚ ਕੱਚਾ ਆਂਵਲਾ ਵੀ ਖਾਧਾ ਜਾ ਸਕਦਾ ਹੈ
  • ਆਂਵਲੇ ਦੇ ਸੇਵਨ ਨਾਲ ਵਾਲ ਝੜਨੇ ਘੱਟ ਹੋਣਗੇ, ਲੰਬੇ, ਸੰਘਣੇ ਤੇ ਮਜ਼ਬੂਤ ਬਣਨਗੇ ਆਂਵਲੇ ਦੇ ਸੇਵਨ ਨਾਲ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਕੱਚੇ ਆਂਵਲੇ ਦਾ ਪੇਸਟ ਵਾਲਾਂ ਦੀਆਂ ਜੜ੍ਹਾਂ ’ਚ ਲਾਓ

ਵਾਲ ਧੋਣ ਲਈ ਲੋਹੇ ਦੀ ਕੜਾਹੀ ’ਚ ਆਂਵਲਾ ਪਾਊਡਰ, ਰੀਠਾ ਪਾਊਡਰ, ਸ਼ਿਕਾਕਾਈ ਪਾਊਡਰ ਤਿੰਨੇ ਭਿਓਂ ਦਿਓ ਸਵੇਰੇ ਉਸ ਪਾਣੀ ਨਾਲ ਵਾਲ ਧੋਵੋ ਵਾਲਾਂ ਦਾ ਝੜਨਾ ਘੱਟ ਹੋਵੇਗਾ ਅਤੇ ਵਾਲ ਲੰਮੇ ਵੀ ਹੋਣਗੇ

ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਰੀਠਾ ਪਾਊਡਰ, ਆਂਵਲਾ ਪਾਊਡਰ ਸ਼ਿਕਾਕਾਈ ਪਾਊਡਰ ਰਾਤ ਨੂੰ ਲੋਹੇ ਦੀ ਕੜਾਹੀ ’ਚ ਭਿਓਂ ਦਿਓ ਸਵੇਰੇ ਚਾਹ ਦੇ ਪਾਣੀ ’ਚ ਮਹਿੰਦੀ ਮਿਲਾ ਕੇ ਉਸ ਨੂੰ ਕੜਾਹੀ ਵਾਲੇ ਮਿਸ਼ਰਨ ’ਚ ਮਿਲਾ ਲਓ ਬੁਰੱਸ਼ ਲੈ ਕੇ ਇਸ ਪੇਸਟ ਨੂੰ ਵਾਲਾਂ ’ਚ ਲਾ ਦਿਓ ਚਾਰ-ਪੰਜ ਘੰਟੇ ਤੱਕ ਵਾਲਾਂ ’ਚ ਲੱਗਿਆ ਰਹਿਣ ਦਿਓ ਸੁੱਕਣ ’ਤੇ ਵਾਲ ਧੋ ਲਓ ਹਫ਼ਤੇ ’ਚ ਦੋ ਵਾਰ ਵਾਲਾਂ ’ਚ ਉਪਰੋਕਤ ਮਿਸ਼ਰਨ ਨੂੰ ਲਾਓ

ਵਾਲ ਧੋਣ ਤੋਂ ਬਾਅਦ ਆਂਵਲੇ ਦਾ ਤੇਲ ਵਾਲਾਂ ’ਚ ਲਾਓ ਵਾਲਾਂ ਨੂੰ ਕਾਲਾ ਕਰਨ ਲਈ ਵੀ ਇਹ ਉਪਯੋਗੀ ਹੈ ਜੇਕਰ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਆਂਵਲੇ ਦੀ ਹਰ ਰੋਜ਼ ਵਰਤੋਂ ਕਰੀਏ ਤਾਂ ਇਹ ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਹੈ ਗਰਮੀ ਦੇ ਮੌਸਮ ’ਚ ਇਸ ਦਾ ਲਗਾਤਾਰ ਸੇਵਨ ਠੰਡਕ ਪ੍ਰਦਾਨ ਕਰਦਾ ਹੈ
-ਨੀਲਮ ਗੁਪਤਾ

ਸਮੀਖਿਆ ਸੰਖੇਪ ਜਾਣਕਾਰੀ
ਤੁਸੀਂ ਇਸ ਲੇਖ ਨੂੰ ਕਿੰਨਾ ਪਸੰਦ ਕਰਦੇ ਹੋ?
ਪਿਛਲੇ ਲੇਖਕੁਝ ਕੀਟ-ਪਤੰਗੇ ਫਸਲਾਂ ਵਰਗਾ ਹੀ ਰੰਗ ਲੈ ਕੇ ਹੁੰਦੇ ਹਨ ਪੈਦਾ
ਅਗਲੇ ਲੇਖਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੰਬਾਕੂ
ਸੱਚੀ ਸ਼ਿਕਸ਼ਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਇੱਕ ਤ੍ਰਿਭਾਸ਼ੀ ਮਾਸਿਕ ਮੈਗਜ਼ੀਨ ਹੈ। ਇਹ ਧਰਮ, ਤੰਦਰੁਸਤੀ, ਰਸੋਈ, ਸੈਰ-ਸਪਾਟਾ, ਸਿੱਖਿਆ, ਫੈਸ਼ਨ, ਪਾਲਣ-ਪੋਸ਼ਣ, ਘਰ ਬਣਾਉਣ ਅਤੇ ਸੁੰਦਰਤਾ ਵਰਗੇ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਅਤੇ ਅਧਿਆਤਮਿਕ ਤੌਰ 'ਤੇ ਜਗਾਉਣਾ ਅਤੇ ਉਨ੍ਹਾਂ ਦੀ ਆਤਮਾ ਦੀ ਅੰਦਰੂਨੀ ਸ਼ਕਤੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।
amla-ke-faydeਬਹੁ ਉਪਯੋਗੀ ਆਂਵਲਾ Amla Ke Fayde in Punjabi ਆਂਵਲੇ ਦੀ ਵਰਤੋਂ ਭੋਜਨ ’ਚ ਕਰਨ ਨਾਲ ਜਿੱਥੇ ਸਾਡੀ ਸਿਹਤ ਵਧੀਆ ਬਣੀ ਰਹਿੰਦੀ ਹੈ ਉੱਥੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਕਿਉਂਕਿ ਆਂਵਲੇ ’ਚ ਵਿਟਾਮਿਨ ‘ਸੀ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕੁਝ ਵਿਅਕਤੀ ਤਾਂ ਆਂਵਲਾ ਕੱਚਾ...

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ