ਉਮਰ ਅੜਿੱਕਾ ਨਹੀਂ, ਰਸਤੇ ਬਹੁਤ ਹਨ Age is no Barrier ਜ਼ਿਆਦਾਤਰ ਔਰਤਾਂ 40 ਸਾਲ ਦੀ ਉਮਰ ਤੋਂ ਬਾਅਦ ਆਪਣੇ-ਆਪ ਨੂੰ ਕਿਸੇ ਕੰਮ ਦੇ ਕਾਬਲ ਨਹੀਂ ਸਮਝਦੀਆਂ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਦੇ ਕੁਝ ਕਰਨ ਜਾਂ ਸਿੱਖਣ ਦੇ ਦਿਨ ਖ਼ਤਮ ਹੋ ਗਏ ਅਤੇ ਉਹ ਆਪਣੇ-ਆਪ ਨੂੰ ਚਾਰਦੀਵਾਰੀ ਦੇ ਅੰਦਰ ਹੀ ਸਮੇਟ ਲੈਂਦੀਆਂ ਹਨ ਕਿਸੇ ਵੀ ਕੰਮ ਨੂੰ ਸਿੱਖਣ ਜਾਂ ਸ਼ੁਰੂ ਕਰਨ ਲਈ ਉਮਰ ਕਦੇ ਅੜਿੱਕਾ ਨਹੀਂ ਬਣਦੀ, ਬਸ਼ਰਤੇ ਦਿਲ ’ਚ ਉਤਸ਼ਾਹ ਅਤੇ ਲਗਨ ਹੋਣੀ ਚਾਹੀਦੀ ਹੈ ਫੁਰਸਤ ਦੇ ਪਲਾਂ ਦੀ ਸਦਵਰਤੋਂ ਕਰਨ ਲਈ ਆਪਣੇ ਕਿਸੇ ਪੁਰਾਣੇ ਸ਼ੌਂਕ ਨੂੰ ਉਭਾਰੋ, ਉਸ ਦਾ ਵਿਕਾਸ ਅਤੇ ਵਿਸਥਾਰ ਕਰੋ, ਨਾਲ-ਨਾਲ ਆਪਣੇ ਸ਼ੌਂਕ ਨੂੰ ਕਰੀਅਰ ਦਾ ਵੀ ਰੂਪ ਦੇ ਸਕਦੇ ਹੋ
ਉਂਜ ਵੀ ਅੱਜ-ਕੱਲ੍ਹ ਸਾਰੇ ਛੋਟੇ ਸ਼ਹਿਰਾਂ ’ਚ ਵੱਖ-ਵੱਖ ਉਪਯੋਗੀ, ਰਚਨਾਤਮਕ ਕੋਰਸ ਚਲਾਏ ਜਾ ਰਹੇ ਹਨ ਇਨ੍ਹਾਂ ਕੋਰਸਾਂ ’ਚ ਆਪਣੀ ਰੁਚੀ ਦੇ ਅਨੁਸਾਰ ਦਾਖਲਾ ਲੈ ਕੇ ਤੁਸੀਂ ਵੀ ਆਪਣੇ ਵਿਅਕਤੀਤੱਵ ਦੀ ਅਲੱਗ ਪਹਿਚਾਣ ਬਣਾ ਸਕਦੇ ਹੋ ਅਤੇ ਆਤਮ-ਨਿਰਭਰ ਬਣਕੇ ਪਰਿਵਾਰ ਲਈ ਵਾਧੂ ਆਮਦਨ ਕਮਾ ਸਕਦੇ ਹੋ
Table of Contents
ਸਿਲਾਈ ਟੇਲਰਿੰਗ:
ਇਹ ਕੋਰਸ ਛੇ ਮਹੀਨਿਆਂ ਤੋਂ ਲੈ ਕੇ ਤਿੰਨ ਸਾਲ ਤੱਕ ਹੁੰਦਾ ਹੈ ਇਸ ਦੇ ਅੰਤਰਗਤ ਕੱਪੜੇ ਦੀ ਸਿਲਾਈ, ਕਟਿੰੰਗ, ਡਿਜ਼ਾਇਨ ਆਦਿ ਸਿਖਾਇਆ ਜਾਂਦਾ ਹੈ ਔਰਤਾਂ ਇਸ ’ਚ ਪੂਰਨ ਤੌਰ ’ਤੇ ਮੁਹਾਰਤ ਹਾਸਲ ਕਰਕੇ ਖੁਦ ਦਾ ਟ੍ਰੇਨਿੰਗ ਸੈਂਟਰ ਖੋਲ੍ਹ ਸਕਦੇ ਹੋ, ਸਿਲਾਈ ਦੀ ਦੁਕਾਨ ਵੀ ਚਲਾ ਸਕਦੇ ਹੋ ਟੇਲਰਿੰਗ ’ਚ ਖਾਸ ਗੱਲ ਇਹ ਹੁੰਦੀ ਹੈ ਕਿ ਸਿਲਾਈ ’ਚ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸਿਲਾਈ ’ਚ ਜ਼ਿਆਦਾ ਰੁਚੀ ਰੱਖਦੇ ਹੋ ਤਾਂ ਇਸ ਨੂੰ ਸਿੱਖ ਸਕਦੇ ਹੋ ਨਹੀਂ ਤਾਂ ਧੱਕੇ ਨਾਲ ਸਿੱਖਣ ਦਾ ਕੋਈ ਫਾਇਦਾ ਨਹੀਂ ਅੱਜ-ਕੱਲ੍ਹ ਆਲਟਰੇਸ਼ਨ ਵਰਕ ਕਰਕੇ ਵੀ ਤੁਸੀਂ ਆਪਣੀ ਆਮਦਨ ’ਚ ਵਾਧਾ ਕਰ ਸਕਦੇ ਹੋ
ਪੇਂਟਿੰਗ:
ਜੇਕਰ ਪੇਂਟਿੰਗ ’ਚ ਰੁਚੀ ਹੈ ਤਾਂ ਇਸ ਨਾਲ ਤੁਹਾਡੀ ਕਲਾਤਮਕ ਪ੍ਰਤਿਭਾ ਉੱਭਰ ਕੇ ਸਾਹਮਣੇ ਆ ਸਕਦੀ ਹੈ ਇਸ ਨੂੰ ਸਿੱਖ ਕੇ ਇਸ ਦੀ ਕਲਾਸ ਲਾ ਸਕਦੇ ਹੋ ਛੋਟਿਆਂ ਬੱਚਿਆਂ ਨੂੰ ਡਰਾਇੰਗ ਪੇਂਟਿੰਗ ਸਿਖਾ ਸਕਦੇ ਹੋ ਆਪਣੇ ਕੱਪੜਿਆਂ ’ਤੇ, ਯੈਲੋ ਕਵਰ ਅਤੇ ਬੈੱਡ ਸ਼ੀਟ ’ਤੇ ਪੇਂਟ ਕਰਕੇ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਸਕਦੇ ਹੋ ਇਸ ਤੋਂ ਇਲਾਵਾ ਗਮਲਿਆਂ ’ਤੇ ਵੀ ਪੇਂਟਿੰਗ ਕਰਕੇ ਇਸ ਨੂੰ ਵਪਾਰ ਦਾ ਰੂਪ ਦੇ ਸਕਦੇ ਹੋ
ਕੁਕਿੰਗ ਹੁਨਰ:
ਅਕਸਰ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਬਣਾਉਣ ਦਾ ਸ਼ੌਂਕ ਹੁੰਦਾ ਹੈ ਆਪਣੇ ਸ਼ੌਂਕ ਨੂੰ ਥੋੜ੍ਹਾ ਹੋਰ ਸਿੱਖ ਕੇ ਇਸ ਦਾ ਵਿਸਥਾਰ ਕਰੋ ਤੁਸੀਂ ਚਾਹੋ ਤਾਂ ਦਫਤਰਾਂ, ਪੀਜੀ ’ਚ ਰਹਿਣ ਵਾਲੇ ਲੋਕਾਂ ਲਈ ਤਿਆਰ ਟਿਫਨ ਸਪਲਾਈ ਕਰਕੇ ਘਰ ਬੈਠੇ ਪੈਸੇ ਕਮਾ ਸਕਦੇ ਹੋ
ਬਾਗਵਾਨੀ:
ਬਾਗਵਾਨੀ ਕਰਨਾ ਇੱਕ ਕਲਾ ਵੀ ਹੈ ਜੇਕਰ ਤੁਹਾਨੂੰ ਰੁੱਖਾਂ-ਬੂਟਿਆਂ ਨਾਲ ਲਗਾਅ ਹੈ ਤਾਂ ਥੋੜ੍ਹੀ ਜਿਹੀ ਜਾਣਕਾਰੀ ਸਿੱਖ ਕੇ ਘਰ ਦੇ ਕੋਲ ਹੀ ਖਾਲੀ ਜ਼ਮੀਨ ’ਚ ਵੱਖ-ਵੱਖ ਤਰ੍ਹਾਂ ਦੇ ਰੁੱਖ-ਬੂਟੇ ਲਾ ਕੇ ਨਰਸਰੀ ਖੋਲ੍ਹ ਸਕਦੇ ਹੋ ਬੂਟੇ ਵੇਚਣ ਲਈ ਛੋਟੇ-ਛੋਟੇ ਬੂਟਿਆਂ ਨੂੰ ਪਲਾਸਟਿਕ ਦੀਆਂ ਥੈਲੀਆਂ ’ਚ ਰੱਖ ਸਕਦੇ ਹੋ ਆਪਣੇ ਜਾਣਕਾਰਾਂ, ਰਿਸ਼ਤੇਦਾਰਾਂ ਨੂੰ ਜਨਮਦਿਨ ’ਤੇ ਗਿਫਟ ਵੀ ਕਰ ਸਕਦੇ ਹੋ ਬਾਗਵਾਨੀ ਦਾ ਇੱਕ ਹਿੱਸਾ ‘ਬੋਨਸਾਈ’ ਹੈ ਇਸ ਨੂੰ ਸਿੱਖ ਕੇ ਇਸ ਦੀ ਪ੍ਰਦਰਸ਼ਨੀ ਲਾ ਕੇ ਵਿੱਕਰੀ ਵੀ ਕਰ ਸਕਦੇ ਹੋ ‘ਬੋਨਸਾਈ’ ਦੇ ਬੂਟੇ ਬਹੁਤ ਮਹਿੰਗੇ ਮਿਲਦੇ ਹਨ
ਬਿਊਟੀ ਪਾਰਲਰ:
ਔਰਤਾਂ ਸ਼ੁਰੂ ਤੋਂ ਹੀ ਆਪਣੀ ਸੁੰਦਰਤਾ ਪ੍ਰਤੀ ਜਾਗਰੂਕ ਹੁੰਦੀਆਂ ਹਨ ਸਜਣ-ਸੰਵਰਨ ਲਈ ਅੱਜ-ਕੱਲ੍ਹ ਬਿਊਟੀ ਪਾਰਲਰ ਜ਼ਰੂਰੀ ਜਿਹਾ ਹੋ ਗਿਆ ਹੈ ਤੁਸੀਂ ਵੀ ਇਹ ਕੋਰਸ ਕਰਕੇ ਬਿਊਟੀ ਪਾਰਲਰ ਚਲਾ ਸਕਦੇ ਹੋ ਬਿਊਟੀ ਪਾਰਲਰ ’ਚ ਵਾਲ ਸਜਾਵਟ, ਫੇਸ਼ੀਅਲ, ਪੈਡੀਕਿਓਰ, ਮੈਨੀਕਿਓਰ, ਥ੍ਰੈਡਿੰਗ ਸੁੰਦਰਤਾ ਲਈ ਵੱਖ-ਵੱਖ ਇਲਾਜ ਸਿਖਾਏ ਜਾਂਦੇ ਹਨ
ਇਸ ਤੋਂ ਇਲਾਵਾ ਮਹਿੰਦੀ, ਫੁੱਲਾਂ ਦੀ ਸਜਾਵਟ ਵਰਗੇ ਕੋਰਸ ਸਿੱਖ ਸਕਦੇ ਹੋ ਜੇਕਰ ਛੋਟੇ ਕਾਰੋਬਾਰ ਕਰਨਾ ਚਾਹੁੰਦੇ ਹੋ ਜਿਵੇਂ ਅਗਰਬੱਤੀ ਬਣਾਉਣਾ, ਸਾਬਣ, ਮੋਮਬੱਤੀ, ਟੋਕਰੀ, ਪਰਸ, ਪਾਪੜ ਵੜੀਆਂ, ਆਚਾਰ ਬਣਾਉਣਾ, ਇਸ ਨੂੰ ਵੀ ਸਿੱਖ ਕੇ ਘਰ ਬੈਠੇ ਹੀ ਆਮਦਨ ਕਮਾ ਸਕਦੇ ਹੋ
ਜੇਕਰ ਤੁਹਾਡੇ ’ਚ ਰੂਚੀ, ਸ਼ੌਂਕ, ਲਗਨ, ਕੁਝ ਕਰਨ ਦੀ ਇੱਛਾ ਹੋਵੇ ਤਾਂ ਇਸ ਕਹਾਵਤ ਨੂੰ ਸੱਚ ਸਾਬਿਤ ਕਰ ਸਕਦੇ ਹੋ ਕਿ ਕੰਮ ਕਰਨ ਦੀ ਕੋਈ ਹੱਦ ਜਾਂ ਉਮਰ ਨਹੀਂ ਹੁੰਦੀ ਤੁਸੀਂ ਜਦੋਂ ਚਾਹੋ ਸ਼ੁਰੂ ਕਰ ਸਕਦੇ ਹੋ ਆਪਣੀ ਕਮਜ਼ੋਰੀ, ਝਿਜਕ ਨੂੰ ਤਿਆਗ ਕੇ, ਆਤਮ-ਵਿਸ਼ਵਾਸ ਨਾਲ ਜੁਟ ਜਾਓ ਸਫਲਤਾ ਤੁਹਾਡੇ ਕਦਮ ਚੁੰਮੇਗੀ
-ਸੁਮਿੱਤਰ ਯਾਦਵ