Traveling

ਯਾਤਰਾ Traveling ਕਰਨ ਤੋਂ ਨਾ ਝਿਜਕੋ ਕੱਲ੍ਹ ਜਦੋਂ ਇੱਕ ਸੱਜਣ ਨੇ ਇੱਕ ਤਰ੍ਹਾਂ ਬੜੇ ਮਾਣ ਭਰੇ ਲਹਿਜ਼ੇ ’ਚ ਕਿਹਾ ਕਿ ਆਪਣੇ ਸੋਲ੍ਹਾਂ ਸਾਲਾਂ ਦੇ ਸੇਵਾ ਕਾਲ ’ਚ ਉਨ੍ਹਾਂ ਨੇ ਯਾਤਰਾ ਭੱਤਾ ਸੁਵਿਧਾ ਦਾ ਲਾਭ ਇੱਕ ਵਾਰ ਵੀ ਨਹੀਂ ਲਿਆ ਤਾਂ ਮੈਨੂੰ ਕੋਈ ਖਾਸ ਹੈਰਾਨੀ ਨਹੀਂ ਹੋਈ ਸਗੋਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਪ੍ਰਤੀ ਹਮਦਰਦੀ ਮਹਿਸੂਸ ਹੋਈ ਇਹ ਭਾਵੇਂ ਇੱਕ ਅਪਵਾਦ ਮੰਨ ਲਿਆ ਜਾਵੇ ਪਰ ਤੱਥ ਇਹੀ ਹੈ ਕਿ ਸੈਰ-ਸਪਾਟੇ ਲਈ ਯਾਤਰਾ ਦੇ ਮਾਮਲੇ ’ਚ ਅਸੀਂ ਕੁੱਲ ਮਿਲਾ ਕੇ ਚੁੱਲ੍ਹੇ ਤੋਂ ਵਾਰੇ ਹੀ ਕਹੇ ਜਾਵਾਂਗੇ

ਵਿਦੇਸ਼ਾਂ ਦੀ ਤਾਂ ਗੱਲ ਛੱਡ ਦਿਓ, ਸਾਡੇ ’ਚੋਂ ਕਿੰਨਿਆਂ ਨੇ ਤਾਂ ਆਪਣਾ ਦੇਸ਼ ਹੀ ਨਹੀਂ ਦੇਖਿਆ ਹੈ ਆਸ-ਪਾਸ ਦੇ ਪਿਕਨਿਕ ਸਥਾਨ ਤੱਕ ਵੀ ਸਾਡੇ ’ਚੋਂ ਬਹੁਤਿਆਂ ਨੇ ਨਹੀਂ ਦੇਖੇ ਹੋਣਗੇ ਉੱਧਰ ਵਿਦੇਸ਼ੀਆਂ ਨੂੰ ਦੇਖੋ, ਝੁੰਡਾਂ ਦੇ ਝੁੰਡ, ਕੈਮਰੇ ਹੱਥਾਂ ’ਚ ਫੜੀ, ਬੈਗ ਮੋਢਿਆਂ ’ਤੇ ਟੰਗੀ, ਔਰਤਾਂ-ਪੁਰਸ਼, ਹਰ ਥਾਂ ਤੁਹਾਨੂੰ ਘੁੰਮਦੇ ਮਿਲ ਜਾਣਗੇ ਇਹ ਨਾ ਸੋਚੋ ਕਿ ਇਹ ਸਾਰੇ ਲੱਖਪਤੀ-ਕਰੋੜਪਤੀ ਹੁੰਦੇ ਹਨ ਜਿਨ੍ਹਾਂ ਨੂੰ ਰੋਜ਼ੀ-ਰੋਟੀ ਦੀ ਫਿਕਰ ਨਹੀਂ, ਬੱਸ ਮੌਜ-ਮਸਤੀ ਨਾਲ ਹੀ ਮਤਲਬ ਹੈ ਨਹੀਂ, ਇਨ੍ਹਾਂ ’ਚੋਂ ਜ਼ਿਆਦਾਤਰ ਸਾਡੇ ਆਪਣੇ ਵਰਗੇ ਮੱਧਵਰਗੀ ਹੀ ਹੁੰਦੇ ਹਨ ਜੋ ਇੱਕ-ਇੱਕ ਪੈਸਾ ਜੋੜ ਕੇ ਆਪਣੇ ਸੈਰ-ਸਪਾਟੇ ਲਈ ਤਿਆਰੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ’ਚ ਇੱਕ ਇੱਛਾ ਹੁੰਦੀ ਹੈ, ਚਾਅ ਹੁੰਦਾ ਹੈ ਆਪਣਾ ਦੇਸ਼ ਹੀ ਨਹੀਂ, ਸੰਸਾਰ ਭਰ ਨੂੰ ਦੇਖਣ ਦਾ

ਸਾਡੇ ਬਜ਼ੁਰਗਾਂ ਨੇ ਬਹੁਤ ਪਹਿਲਾਂ ਇਸ ਲੋੜ ਨੂੰ ਮਹਿਸੂਸ ਕੀਤਾ ਸੀ ਅਤੇ ਉਨ੍ਹਾਂ ਨੇ ਤੀਰਥ ਯਾਤਰਾ ਦੇ ਨਾਂਅ ’ਤੇ ਉੱਤਰ-ਦੱਖਣ, ਪੂਰਬ-ਪੱਛਮ ਦੇ ਵੱਖ-ਵੱਖ ਤੀਰਥ-ਅਸਥਾਨਾਂ ’ਤੇ ਜਾਣ ਦੀ ਤਜਵੀਜ਼ ਕਰ ਦਿੱਤੀ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਯਾਤਰਾ ਕਰਨਾ ਸੌਖਾ ਨਹੀਂ ਸੀ ਹੁਣ ਤਾਂ ਯਾਤਰਾ ਲਈ ਹਰ ਤਰ੍ਹਾਂ ਦੇ ਸਾਧਨ ਹਨ ਭਾਂਤ-ਭਾਂਤ ਦੀਆਂ ਸੁਵਿਧਾਵਾਂ ਹਨ, ਕਈ ਤਰ੍ਹਾਂ ਦੀ ਛੂਟ ਮਿਲਦੀ ਹੈ, ਛੁੱਟੀ ਯਾਤਰਾ ਸੁਵਿਧਾ ਹੈ  ਕਦੇ ਇਹ ਸੋਚ ਕੇ ਦੇਖੋ ਕਿ ਨਿਯੋਜਕ ਇਹ ਸੁਵਿਧਾ ਕਿਉਂ ਦਿੰਦੇ ਹਨ? ਇਸ ਲਈ ਕਿ ਕਰਮਚਾਰੀ ਇਸ ਦਾ ਲਾਭ ਲੈ ਕੇ ਘੁੰਮ-ਫਿਰ ਆਉਣ ਅਤੇ ਵਾਪਸ ਆ ਕੇ ਨਵੀਂ ਤਾਜ਼ਗੀ ਨਾਲ, ਜ਼ਿਆਦਾ ਉਤਸ਼ਾਹ ਨਾਲ ਆਪਣਾ ਕੰਮ ਕਰਨ ਇਹ ਸਹੀ ਹੈ ਕਿ ਭੀੜ-ਭੜੱਕੇ ਦੇ ਇਸ ਯੁੱਗ ’ਚ ਕਦੇ-ਕਦੇ ਉਰਦੂ ਭਾਸ਼ਾ ਦਾ ਸਫਰ (ਯਾਤਰਾ), ਅੰਗਰੇਜ਼ੀ ਭਾਸ਼ਾ ਦਾ ਸਫਰ ਕਰਨਾ (ਪਰੇਸ਼ਾਨੀ) ਵੀ ਹੋ ਜਾਂਦਾ ਹੈ ਪਰ ਲੋੜੀਂਦੀ ਤਿਆਰੀ ਨਾਲ ਯੋਜਨਾ ਬਣਾ ਕੇ ਯਾਤਰਾ ਕਰਨ ਨਾਲ ਅਜਿਹੀ ਕਿਸੇ ਵੀ ਮੁਸ਼ਕਿਲ ਤੋਂ ਬਚਿਆ ਜਾ ਸਕਦਾ ਹੈ

Also Read:  ਬਾੱਡੀਵੇਟ ਕਸਰਤ ਜਿੰਮ ਜਾਣ ਦੀ ਜ਼ਰੂਰਤ ਨਹੀਂ ਕਿਤੇ ਵੀ ਕਰ ਸਕਦੇ ਹੋ

ਇਹ ਵੀ ਦੇਖਣ ’ਚ ਆਇਆ ਹੈ ਕਿ ਰੇਲ ਵਿਭਾਗ ਦੇ ‘ਟਰੈਵਲ ਲਾਈਟ’ ਅਰਥਾਤ ਹਲਕੀ-ਫੁਲਕੀ ਯਾਤਰਾ ਕਰਨ ਦੀ ਲਗਾਤਾਰ ਮੰਗ ਅਤੇ ਸਲਾਹ ਦੇ ਬਾਵਜ਼ੂਦ  ਅਸੀਂ ਪੂਰੀ ਤਰ੍ਹਾਂ ਲੱਦੇ-ਲਦਾਏ ਹੀ ਯਾਤਰਾ ਕਰਨ ’ਚ ਵਿਸ਼ਵਾਸ ਕਰਦੇ ਹਾਂ ਖਾਣ-ਪੀਣ, ਵਿਛਾਉਣ, ਪਹਿਨਣ-ਬਦਲਣ ਦੇ ਸਮੁੱਚੇ ਸਾਜੋ-ਸਾਮਾਨ ਦੇ ਨਾਲ-ਨਾਲ ਹਰ ਐਮਰਜੈਂਸੀ ਸਥਿਤੀ ਲਈ ਵੀ ਕੁਝ ਨਾ ਕੁਝ ਨਾਲ ਲੈ ਕੇ ਹੀ ਚੱਲਦੇ ਹਾਂ ਜਿਸ ’ਚੋਂ ਜ਼ਿਆਦਾਤਰ ਉਵੇਂ ਦਾ ਉਵੇਂ ਵਾਪਸ ਆ ਜਾਂਦਾ ਹੈ ਸਿੱਟੇ ਵਜੋਂ ਯਾਤਰਾ ਦਾ ਅਨੰਦ ਲੈਣ ਦੀ ਗੱਲ ਤਾਂ ਦੂਰ ਰਹੀ, ਅਸੀਂ ਨਾ ਸਿਰਫ ਖੁਦ ਪ੍ਰੇਸ਼ਾਨ ਹੁੰਦੇ ਹਾਂ ਸਗੋਂ ਆਪਣੇ ਨਾਲ ਜਾ ਰਹੇ ਯਾਤਰੀਆਂ ਨੂੰ ਵੀ ਪੇ੍ਰਸ਼ਾਨ ਕਰ ਦਿੰਦੇ ਹਾਂ ਕਦੇ-ਕਦੇ ਤਾਂ ਕੁਲੀ ਅਤੇ ਟੈਕਸੀ ਕਿਰਾਇਆ ਰੇਲ ਕਿਰਾਏ ਤੋਂ ਜ਼ਿਆਦਾ ਪੈ ਜਾਂਦਾ ਹੈ ਇਸੇ ਕਾਰਨ ਯਾਤਰਾ ਦੀ ਬਜਾਏ ਪ੍ਰਫੁੱਲਿਤ ਅਤੇ ਫਰੈੱਸ਼ ਵਾਪਸ ਆਉਣ ਦੇ ਅਸੀਂ ਥੱਕੇ-ਟੁੱਟੇ ਵਾਪਸ ਆਉਂਦੇ ਹਾਂ ਅਤੇ ਫਿਰ ਕਦੇ ਯਾਤਰਾ ਦਾ ਨਾਂਅ ਵੀ ਨਾ ਲੈਣ ਦੀ ਸਹੁੰ ਖਾ ਲੈਂਦੇ ਹਾਂ

ਯਾਤਰਾ ਦਾ ਮਤਲਬ ਹੈ ਕੁਝ ਦਿਨਾਂ ਲਈ ਇੱਕ ਸੀਮਤ  ਮਾਹੌਲ, ਨਿਯਮਤ ਰੂਟੀਨ, ਸੈੱਟ ਰੂਟੀਨ ਤੋਂ ਦੂਰ ਹੋਣਾ, ਉਨ੍ਹਾਂ ਹੀ ਰੋਜ਼-ਰੋਜ਼ ਦੇ ਜਾਣੇ -ਪਛਾਣੇ ਚਿਹਰਿਆਂ ਤੋਂ ਵੱਖ ਹੋ ਜਾਣਾ, ਨਵੀਂ ਥਾਂ ਦੇਖਣਾ, ਨਵੇਂ ਲੋਕਾਂ ਨੂੰ ਮਿਲਣਾ, ਨਵੀਂ ਜਾਣਕਾਰੀ, ਨਵੇਂ ਤਜ਼ੁਰਬੇ ਪ੍ਰਾਪਤ ਕਰਨਾ, ਅਰਥਾਤ ਆਪਣੀ ਦ੍ਰਿਸ਼ਟੀ ਹੱਦ, ਦ੍ਰਿਸ਼ਟੀਕੋਣ ਨੂੰ ਵਿਸਥਾਰ ਦੇਣਾ ਅਸੀਂ ਆਪਣੇ ਦੇਸ਼ ਦੀ ਅਨੇਕਤਾ ’ਚ ਏਕਤਾ ’ਤੇ ਮਾਣ ਤਾਂ ਕਰਦੇ ਹਾਂ ਪਰ ਉਸ ਵਿਭਿੰਨਤਾ ਨੂੰ ਪ੍ਰਤੱਖ ਦੇਖਣ ਦਾ ਯਤਨ ਘੱਟ ਹੀ ਕਰਦੇ ਹਾਂ ਨਤੀਜਾ ਇਹ ਹੈ ਕਿ ਇੱਕ ਹੀ ਦੇਸ਼ ਦੇ ਵਾਸੀ ਹੁੰਦੇ ਹੋਏ ਵੀ ਅਸੀਂ ਇੱਕ-ਦੂਜੇ ਬਾਰੇ ਜ਼ਿਆਦਾਤਰ ਅਣਜਾਣ ਰਹਿੰਦੇ ਹਾਂ, ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਪਾਲੀ ਰੱਖਦੇ ਹਾਂ ਇੱਥੋਂ ਤੱਕ ਕਿ ਸਾਨੂੰ ਇੱਕ-ਦੂਜੇ ਦੇ ਨਾਵਾਂ ਦੇ ਉੱਚਾਰਨ ’ਚ ਮੁਸ਼ਕਿਲ ਹੁੰਦੀ ਹੈ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਵੀ ਜ਼ਰੂਰੀ ਹੈ ਕਿ ਦੇਸ਼ ਦੇ ਇੱਕ ਹਿੱਸੇ ਦੇ ਲੋਕ ਦੂਜੇ ਹਿੱਸੇ ਵਾਲਿਆਂ ਨਾਲ ਮਿਲਣ-ਗਿਲਣ, ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ, ਪਰੰਪਰਾਵਾਂ, ਮਾਨਤਾਵਾਂ, ਸੱਭਿਆਚਾਰ, ਸਾਹਿਤ, ਦ੍ਰਿਸ਼ਟੀਕੋਣ ਆਦਿ ਤੋਂ ਜਾਣੂ ਹੋਣ ਯਾਤਰਾ ਇਸ ਲਈ ਵੀ ਜ਼ਰੂਰੀ ਹੈ

Also Read:  ਦੁਨੀਆਂ ਦਾ ਸਭ ਤੋਂ ਲੰਮਾ ਟ੍ਰੈਫਿਕ ਜਾਮ

ਮੇਰੀ ਸਲਾਹ ਮੰਨੋ ਯਾਤਰਾ ਤੋਂ ਝਿਜਕਣਾ ਛੱਡੋ ਆਪਣਾ ਹੀ ਨਹੀਂ, ਆਪਣੇ ਪਰਿਵਾਰ ਦਾ ਵੀ ਖਿਆਲ ਕਰੋ ਛੁੱਟੀ ਯਾਤਰਾ ਭੱਤਾ ਲਓ ਅਤੇ ਮਨੋਰੰਜਨ ਦੇ ਉਦੇਸ਼ ਨਾਲ ਯਾਤਰਾ ’ਤੇ ਨਿੱਕਲ ਜਾਓ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇੱਕ ਨਵਾਂ, ਅਣਮਿਥਿਆ, ਅਣਜਾਣਾ ਪਰ ਸੁੰਦਰ ਦ੍ਰਿਸ਼ ਤੁਹਾਡੇ ਸਾਹਮਣੇ ਹੈ ਜਿਸ ਨੂੰ ਦੇਖਣ ਅਤੇ ਮਾਨਣ ਦਾ ਅਨੰਦ ਅਦੁੱਤੀ ਹੈ ਤੁਹਾਡੀ ਪਤਨੀ ਅਤੇ ਬੱਚਿਆਂ ਦੇ ਚਿਹਰਿਆਂ ’ਤੇ ਉੱਭਰ ਆਈ ਤਾਜ਼ਗੀ, ਚਮਕ, ਅਨੰਦ ਅਤੇ ਖੁਸ਼ੀ ਦੀ ਭਲਾ ਕਿਤੇ ਕੀਮਤ ਮਾਪੀ ਜਾ ਸਕਦੀ ਹੈ  ਅਨਾਤੋਲੇ ਫਰਾਂਸ ਨੇ ਕਿਹਾ ਸੀ ਕਿ ਯਾਤਰਾ ਸਿਰਫ ਜਗ੍ਹਾ ਬਦਲਣਾ ਨਹੀਂ ਹੈ ਯਾਤਰਾ ਨਾਲ ਅਸੀਂ ਆਪਣਾ ਵਿਚਾਰ ਵੀ ਬਦਲਦੇ ਹਾਂ ਅਤੇ ਨਜ਼ਰੀਆ ਵੀ ਯਾਤਰਾ ਨਾਲ ਨਾ ਸਿਰਫ ਸਾਡਾ ਦ੍ਰਿਸ਼ਟੀਕੋਣ ਵਿਸਤ੍ਰਿਤ ਹੁੰਦਾ ਹੈ ਸਗੋਂ ‘ਵਸੂਧੈਵ ਕੁਟੁੰਬਕਮ’ ਭਾਵਨਾ ਵੀ ਪ੍ਰਬਲ ਹੁੰਦੀ ਹੈ -ਓਮ ਪ੍ਰਕਾਸ਼ ਬਜਾਜ