ਜਿਹੋ-ਜਿਹਾ ਸੋਚਿਆ, ਜਿਹੋ-ਜਿਹਾ ਮੰਗਿਆ, ਉਹੋ ਜਿਹਾ ਹੀ ਮਿਲਿਆ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਸ਼ਮਸ਼ੇਰ ਸਿੰਘ ਇੰਸਾਂ ਪੁੱਤਰ ਸਚਖੰਡਵਾਸੀ ਸ੍ਰੀ ਤੇਲੂ ਸਿੰਘ ਜੀ ਵਾਸੀ 6ਪੀ ਤਹਿਸੀਲ ਅਨੂਪਗੜ੍ਹ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜ.) ਪ੍ਰੇਮੀ ਜੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਬਿਆਨ ਕਰਦਾ ਹੈ:
ਪ੍ਰੇਮੀ ਦੱਸਦਾ ਹੈ ਕਿ ਸਾਡੇ ਘਰ ’ਚ ਬਹੁਤ ਗਰੀਬੀ ਸੀ ਮੈਂ ਉਦੋਂ ਭੇਡ-ਬੱਕਰੀਆਂ ਚਰਾਇਆ ਕਰਦਾ ਸੀ ਅਤੇ ਮੈਂ ਹਰ ਤਰ੍ਹਾਂ ਦੇ ਨਸ਼ੇ ਵੀ ਕਰਦਾ ਸੀ ਪ੍ਰੇਮੀਆਂ ਦੀ ਪੇ੍ਰਰਨਾ ਨਾਲ ਫਿਰ ਮੈਂ ਸਾਰੀਆਂ ਬੁਰਾਈਆਂ ਤੇ ਨਸ਼ੇ ਛੱਡ ਕੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਲੈ ਲਿਆ ਮੈਂ ਹਰ ਰੋਜ਼ ਰੂਟੀਨ ਦੇ ਸੁਭਾ ਸਵੇਰੇ ਦੋ-ਤਿੰਨ ਵਜੇ ਉੱਠ ਕੇ ਮਾਲਕ ਦੇ ਨਾਮ ਦਾ ਸਿਮਰਨ ਕਰ ਲੱਗਾ ਅਤੇ ਆਪਣੇ ਮਾਤਾ-ਪਿਤਾ ਨੂੰ ਵੀ ਸਿਮਰਨ ਕਰਨ ਲਈ ਜਗਾ ਦਿੰਦਾ
ਕਰੀਬ 1998 ਦੀ ਗੱਲ ਹੈ, ਮੈਂ ਰੂੰ ਪਿੰਜਣ ਵਾਲਾ ਇੱਕ ਪੇਂਜਾ ਖਰੀਦਣ ਦੀ ਯੋਜਨਾ ਬਣਾਈ ਪੇਂਜਾ ਲੈਣ ਲਈ ਉਦੋੋਂ ਘਰ ’ਚ ਪੈਸੇ ਸਨ ਮੈਂ ਯੋਜਨਾ ਬਣਾਈ ਕਿ ਹਵਾ ਭਰਨ ਵਾਲੀ ਟੈਂਕੀ ਵੀ ਘਰ ’ਚ ਹੀ ਲਗਾ ਲਈ ਜਾਵੇ, ਪਰ ਉਸਨੂੰ ਖਰੀਦਣ ਲਈ ਮੇਰੇ ਕੋਲ ਪੈਸੇ ਨਹੀਂ ਸਨ ਅਜਿਹਾ ਸੋਚ ਕੇ ਮੈਂ ਸ੍ਰੀ ਗੰਗਾਨਗਰ ਪਹੁੰਚ ਗਿਆ ਮੈਂ ਉੱਥੇ ਇੱਕ ਦੁਕਾਨ ’ਚ ਬੈਠਿਆ ਹੋਇਆ ਸੀ ਉੱਥੇ ਬੈਠੇ-ਬੈਠੇ ਮੈਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਪੇਂਜਾ ਤਾਂ ਮੈਂ ਲੈ ਲਵਾਂਗਾ ਪਰ ਹਵਾ ਭਰਨ ਵਾਲੀ ਟੈਂਕੀ ਆਪ ਜੀ ਲੈ ਦਿਓ ਉਸ ਸਮੇਂ ਟੈਂਕੀ ਦਾ ਮੁੱਲ ਚੌਵੀ ਸੌ ਰੁਪਏ ਸੀ, ਜਦਕਿ ਪੇਂਜੇ ਦੇ ਪੈਸੇ ਦੇਣ ਤੋਂ ਬਾਅਦ ਮੇਰੇ ਕੋਲ ਸਿਰਫ ਦੋ ਸੌ ਰੁਪਏ ਬਚਣੇ ਸਨ
ਅਜਿਹੀ ਅਰਦਾਸ ਕਰਕੇ ਮੈਂ ਸਿਮਰਨ ਕਰਨ ਲੱਗਿਆ ਸਿਮਰਨ ਕਰਦੇ-ਕਰਦੇ ਮੈਨੂੰ ਅੰਦਰ ਤੋਂ ਇੱਕ ਲਾਟਰੀ ਪਾਉਣ ਦੀ ਜਗਿਆਸਾ ਹੋਈ ਐਨੇ ’ਚ ਇੱਕ ਲਾਟਰੀ ਵਾਲਾ ਵੀ ਮੇਰੇ ਕੋਲ ਆ ਗਿਆ ਮੈਂ ਵੀਹ ਰੁਪਏ ਦੀ ਲਾਟਰੀ ਪਾ ਦਿੱਤੀ, ਜੋ ਕਿ ਕਿਸਮਤ-ਪੁੜੀ ਦੀ ਤਰ੍ਹਾਂ ਸੀ ਮੇਰੇ ਨੰਬਰ ’ਤੇ ਸੱਤ ਸੌ ਰੁਪਇਆ ਨਿਕਲ ਆਇਆ ਮੈਂ ਦੁਕਾਨ ’ਚ ਬੈਠ ਕੇ ਫਿਰ ਤੋਂ ਸਿਮਰਨ ਕਰਨ ਲੱਗ ਗਿਆ ਸਿਮਰਨ ਦੌਰਾਨ ਜਿਵੇਂ ਬੇਟਾ ਬਾਪ ਨਾਲ ਗੁੱਸੇ ਹੁੰਦਾ ਹੈ, ਉਵੇਂ ਹੀ ਗੁੱਸੇ ’ਚ ਮੈਂ ਕਿਹਾ ਕਿ ਪਿਤਾ ਜੀ, ਮੈਂ ਸੱਤ ਸੌ ਦਾ ਕੀ ਕਰਨਾ ਹੈ! ਇਸਦਾ ਤਾਂ ਕੁਝ ਵੀ ਨਹੀਂ ਆਉਂਦਾ! ਮੈਂ ਸਿਮਰਨ ਕਰਦਾ ਰਿਹਾ ਉਹ ਹੀ ਲਾਟਰੀ ਵਾਲਾ ਫਿਰ ਮੇਰੇ ਕੋਲ ਆ ਗਿਆ ਅੰਦਰੋਂ ਫਿਰ ਖਿਆਲ ਆਇਆ ਕਿ ਇੱਕ ਲਾਟਰੀ ਹੋਰ ਪਾ ਲਈਏ ਮੈਂ ਲਾਟਰੀ ਪਾ ਦਿੱਤੀ ਸੱਤ ਸੌ ਰੁਪਇਆ ਹੋਰ ਆ ਗਿਆ ਫਿਰ ਲਾਟਰੀ ਵਾਲੇ ਨੇ ਮੇਰੀ ਬਾਂਹ ਫੜ ਲਈ ਅਤੇ ਕਹਿਣ ਲੱਗਿਆ ਕਿ ਤੇਰੀ ਕਿਸਮਤ ਬਹੁਤ ਚੰਗੀ ਹੈ ਤੇਰਾ ਨੰਬਰ ਫੁਰਦਾ ਹੈ
ਤੁਸੀਂ ਹੋਰ ਲਾਟਰੀ ਪਾਓ ਉਸ ਸਮੇਂ ਅੰਦਰੋਂ ਹੀ ਆਵਾਜ਼ ਆਈ ਕਿ ਬਸ! ਉਸ ਸਮੇਂ ਪੂਜਨੀਕ ਸਤਿਗੁਰੂ ਜੀ ਨੇ ਮੈਨੂੰ ਖਿਆਲ ਦਿੱਤਾ ਕਿ ਜੋ ਪੈਸਾ ਤੈਂ ਆਪਣੀ ਭੂਆ ਤੋਂ ਲੈਣਾ ਹੈ, ਉਹ ਲੈ ਕੇ ਆਪਣਾ ਕੰਮ ਕਰ ਲੈ ਮੈਂ ਇੱਕ ਹਜ਼ਾਰ ਰੁਪਇਆ ਭੂਆ ਤੋਂ ਲੈਣਾ ਸੀ ਮੈਂ ਉਹ ਇੱਕ ਹਜ਼ਾਰ ਰੁਪਇਆ ਆਪਣੀ ਭੂਆ ਜੀ ਤੋਂ ਲੈ ਆਇਆ ਫਿਰ ਮੈਂ ਪੇਂਜਾ ਅਤੇ ਹਵਾ ਭਰਨ ਵਾਲੀ ਟੈਂਕੀ ਦੋਵੇਂ ਚੀਜ਼ਾਂ ਇਕੱਠੀਆਂ ਹੀ ਖਰੀਦ ਲਈਆਂ ਉਸ ਸਮੇਂ ਮੈਨੂੰ ਸਮਝ ਨਹੀਂ ਸੀ ਕਿ ਆਪਣੇ ਸਵਾਰਥ ਲਈ ਆਪਣੇ ਸਤਿਗੁਰੂ ਗੁਰੂ ਪਿਤਾ ਜੀ ਤੋਂ ਇੰਜ ਜਿੱਦ ਕਰਕੇ ਨਹੀਂ ਮੰਗਣਾ ਚਾਹੀਦਾ ਇਸ ਲਈ ਮੈਂ ਅੱਜ ਵੀ ਪੂਜਨੀਕ ਪਿਤਾ ਜੀ ਤੋਂ ਮੁਆਫੀ ਮੰਗਦਾ ਹਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਮੇਰੇ ਸਤਿਗੁਰੂ ਹਮੇਸ਼ਾ ਮੇਰੇ ਨਾਲ ਹੁੰਦੇ ਹਨ ਮੈਂ ਜਿਹੋ ਜਿਹਾ ਚਾਹੁੰਦਾ ਹਾਂ, ਸਾਹਮਣੇ ਵਾਲਾ ਉਵੇਂ ਹੀ ਬੋਲ ਦਿੰਦਾ ਹੈ ਇਸਦੀ ਨਿਮਨਲਿਖਤ ਉਦਾਹਰਨ ਹੈ:
17 ਜਨਵਰੀ 2019 ਨੂੰ ਮੇਰੀ ਲੜਕੀ ਦਾ ਵਿਆਹ ਸੀ ਉਸ ਦਿਨ ਚੋਣਾਂ ਦਾ ਦਿਨ ਸੀ ਸਾਡੇ ਘਰ ਦੇ ਸਾਹਮਣੇ ਹੀ ਸਕੂਲ ਹੈ ਅਤੇ ਉਸੇ ਸਕੂਲ ਵਿੱਚ ਹੀ ਵੋਟਾਂ ਪੈਣੀਆਂ ਸਨ ਇਸ ਲਈ ਅਸੀਂ ਵਿਆਹ ਦਾ ਪ੍ਰੋਗਰਾਮ ਉੱਥੇ ਨਹੀਂ ਕਰ ਸਕਦੇ ਸੀ ਸਾਡੇ ਕੋਲ ਜ਼ਿਆਦਾ ਖਰਚਾ ਕਰਨ ਦੀ ਹਿੰਮਤ ਨਹੀਂ ਸੀ ਇਸ ਲਈ ਮੈਂ ਪੂਜਨੀਕ ਪਿਤਾ ਜੀ ਦੇ ਚਰਨਾਂ ’ਚ ਅਰਦਾਸ ਕਰਕੇ ਘਰੋਂ ਚੱਲ ਪਿਆ ਅਤੇ ਮੇਰੀ ਪਤਨੀ ਨੇ ਅਨੂਪਗੜ੍ਹ ਦੀ ਵਰਮਾ ਧਰਮਸ਼ਾਲਾ ਚ ਵਿਆਹ ਦਾ ਪ੍ਰੋਗਰਾਮ ਕਰਨ ਦੀ ਸੋਚੀ ਉੱਥੇ ਜਦੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਪੱਚੀ ਹਜ਼ਾਰ ਰੁਪਏ ਮੰਗੇ ਸਤਿਗੁਰੂ ਜੀ ਨੇ ਅੰਦਰ ਤੋਂ ਖਿਆਲ ਦਿੱਤਾ ਕਿ ਅੱਜਕੱਲ੍ਹ ਪੈਲਸਾਂ (ਰੀਸੋਰਟਾਂ) ਦਾ ਰਿਵਾਜ਼ ਹੈ, ਉਸਦਾ ਪਤਾ ਕਰੋ ਜਦੋਂ ਅਸੀਂ ਆਨੰਦ ਪੈਲਸ ’ਚ ਗਏ ਤਾਂ ਉੱਥੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ
ਮੈਂ ਪੈਲਸ ਦੇ ਮਾਲਕ ਨੂੰ ਮਿਲ ਕੇ ਦੱਸਿਆ ਕਿ 17 ਜਨਵਰੀ ਨੂੰ ਮੇਰੀ ਲੜਕੀ ਦਾ ਵਿਆਹ ਹੈ ਅਤੇ ਵਿਆਹ ਇਥੇ ਪੈਲਸ ’ਚ ਕਰਨਾ ਹੈ ਤਾਂ ਉਸਨੇ ਦੱਸਿਆ ਕਿ ਜੇਕਰ ਅਜਿਹਾ ਹੀ ਪ੍ਰੋਗਰਾਮ ਹੈ, ਜਿਵੇਂ ਹੁਣ ਚੱਲ ਰਿਹਾ ਹੈ, ਤਾਂ ਇਸਦਾ ਖਰਚ ਪਚੱਤਰ ਹਜ਼ਾਰ ਰੁਪਏ ਆਵੇਗਾ ਤਾਂ ਮੈਂ ਕਿਹਾ ਕਿ ਐਨੀ ਸਾਡੀ ਗੁੰਜਾਇਸ਼ ਨਹੀਂ ਹੈ ਮੈਂ ਕੁਰਸੀ ਤੋਂ ਖੜ੍ਹਾ ਹੋ ਗਿਆ ਇਸ ਤੋਂ ਤਾਂ ਵਰਮਾ ਧਰਮਸ਼ਾਲਾ ਠੀਕ ਰਹੇਗੀ, ਉੱਥੇ ਪੱਚੀ ਹਜ਼ਾਰ ਦਾ ਹੀ ਖਰਚ ਆਵੇਗਾ ਉਹ ਮੇਰੇ ਮੂੰਹ ਵੱਲ ਦੇਖਣ ਲੱਗਿਆ ਅਤੇ ਕੁਝ ਰੁਕ ਕੇ ਬੋਲਿਆ ਕਿ ਤੈਨੂੰ ਐਨੇ ਪ੍ਰੋਗਰਾਮ ਦੇ ਪੱਚੀ ਹਜ਼ਾਰ ਹੀ ਲੱਗੇਗਾ ਪੂਜਨੀਕ ਪਿਤਾ ਜੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਫਿਰ ਅਸੀਂ ਹਲਵਾਈ ਦਾ ਪਤਾ ਕਰਨ ਲਈ ਇੱਕ ਟੈਂਟ ਦੀ ਦੁਕਾਨ ’ਤੇ ਗਏ, ਜੋ ਸਾਡੇ ਰਿਸ਼ਤੇਦਾਰਾਂ ਦੀ ਹੀ ਸੀ ਉੱਥੇ ਜੋ ਹਲਵਾਈ ਸੀ, ਉਸਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਦੇ ਸੱਠ ਹਜ਼ਾਰ ਰੁਪਏ ਲੱਗਦੇ ਹਨ,
ਪਰ ਤੁਹਾਨੂੰ ਪੰਜਾਹ ਹਜ਼ਾਰ ਹੀ ਲੱਗੇਗਾ ਉਸ ਤੋਂ ਬਾਅਦ ਅਸੀਂ ਦੂਜੇ ਹਲਵਾਈ ਸੁਰੇਸ਼ ਵਰਮਾ ਕੋਲ ਗਏ, ਤਾਂ ਉਸਨੇ ਪੰਜਾਹ-ਸੱਠ ਹਜ਼ਾਰ ਦਾ ਖਰਚ ਦੱਸਿਆ ਮੈਂ ਉਸਨੂੰ ਦੱਸਿਆ ਕਿ ਪਚੱਤਰ ਹਜ਼ਾਰ ਵਾਲਾ ਆਨੰਦ ਪੈਲਸ ਪੱਚੀ ਹਜ਼ਾਰ ’ਚ ਮਿਲਿਆ ਹੈ ਅਤੇ ਤੁਸੀਂ ਐਨਾ ਮੰਗਦੇ ਹੋ? ਮਾਲਕ ਦੀ ਰਹਿਮਤ ਨਾਲ ਉਹ ਬੋਲਿਆ ਕਿ ਤੈਨੂੰ ਪੱਚੀ ਹਜ਼ਾਰ ਹੀ ਲੱਗੇਗਾ, ਨਾਲੇ ਸਮਾਨ ਵਗੈਰ੍ਹਾ ਲਿਆਉਣ ਲਈ ਗੱਡੀ ਵੀ ਦੇ ਦੇਵਾਂਗੇ ਅਸੀਂ ਅੰਦਰ ਹੀ ਅੰਦਰ ਮਾਲਕ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਅਸੀਂ ਅਗਲੇ ਦਿਨ ਨਜ਼ਦੀਕ ਦੇ ਪਿੰਡ ਪਤਰੋੜਾ ’ਚ ਪ੍ਰੇਮੀ ਸਦਾ ਲਾਲ ਜੀ ਦੇ ਲੜਕਿਆਂ ਦੀਆਂ ਦੁਕਾਨਾਂ ’ਤੇ ਗਏ ਇਕ ਲੜਕੇ ਦੀ ਕੱਪੜੇ ਦੀ ਅਤੇ ਦੂਜੇ ਦੀ ਕਰਿਆਨੇ ਦੀ ਦੁਕਾਨ ਹੈ
ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਤਿਗੁਰੂ ਜੀ ਦੀ ਰਹਿਮਤ ਨਾਲ ਪਚੱਤਰ ਹਜ਼ਾਰ ਵਾਲਾ ਪੈਲਸ ਪੱਚੀ ਹਜ਼ਾਰ ’ਚ ਹੋ ਗਿਆ ਅਤੇ ਪੰਜਾਹ ਹਜ਼ਾਰ ਵਾਲਾ ਹਲਵਾਈ ਪੱਚੀ ਹਜ਼ਾਰ ’ਚ, ‘ਪੌ ਬਾਰ੍ਹਾਂ ਪੱਚੀ ਹੋ ਗਈ ਹੈ’ ਉਹ ਦੋਵੇਂ ਭਰਾ ਬੋਲੇ ਕਿ ਪ੍ਰੇਮੀ ਜੀ, ਤੁਸੀਂ ਜਿੰਨਾ ਮਰਜ਼ੀ ਸਮਾਨ ਲੈ ਜਾਓ, ਅਸੀਂ ਵੀ ਤੁਹਾਡੇ ਤੋਂ ਪੱਚੀ-ਪੱਚੀ ਹਜ਼ਾਰ ਹੀ ਲਵਾਂਗੇ ਅਸੀਂ ਉੱਥੋਂ ਦੋਵੇਂ ਦੁਕਾਨਾਂ ਤੋਂ ਲੱਖ ਤੋਂ ਉੱਪਰ ਦਾ ਸਮਾਨ ਲਿਆ, ਪਰ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਵੀ ਪੱਚੀ-ਪੱਚੀ ਹਜ਼ਾਰ ਤੋਂ ਜ਼ਿਆਦਾ ਨਹੀਂ ਲਵਾਂਗੇ ਇਹ ਸਭ ਮਾਲਕ ਸਤਿਗੁਰੂ ਜੀ ਦੀ ਰਹਿਮਤ ਹੀ ਸੀ ਮੈਨੂੰ ਅਜਿਹਾ ਲੱਗਿਆ ਕਿ ਬੰਦਾ ਤਾਂ ਐਨਾ ਦਿਆਲੂ ਹੋ ਹੀ ਨਹੀਂ ਸਕਦਾ ਮੈਂ ਤਾਂ ਸਿਰਫ਼ ਅਰਦਾਸ ਕੀਤੀ ਸੀ ਸਤਿਗੁਰੂ ਆਪ ਹੀ ਉਨ੍ਹਾਂ ਦੇ ਅੰਦਰ ਵੱਸ ਕੇ ਬੋਲਿਆ ਹੈ ਜਿਵੇਂ-ਜਿਵੇਂ ਮੈਂ ਚਾਹਿਆ, ਉਵੇਂ-ਉਵੇਂ ਹੀ ਸਭ ਹੋਇਆ
ਮੇਰੀ ਆਪਣੇ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਪਰਿਵਾਰ ਤੇ ਆਪਣੀ ਦਇਆ-ਮਿਹਰ, ਰਹਿਮਤ ਬਣਾਏ ਰੱਖਣਾ ਜੀ ਅਤੇ ਮਾਨਵਤਾ ਦੀ ਤਨੋ-ਮਨੋ ਸੇਵਾ ਕਰਦੇ-ਕਰਦੇ ਹੀ ਆਪ ਜੀ ਦੇ ਪਵਿੱਤਰ ਚਰਨਾਂ ’ਚ ਸਮਾਂ ਆਉਣ ’ਤੇ ਸਾਡੀ ਓੜ ਨਿਭਾ ਦੇਣਾ ਜੀ