ਵਿਅਕਤੀਤੱਵ ਨੂੰ ਆਕਰਸ਼ਕ ਬਣਾਵੇ ਸਹੀ ਬਾਡੀ ਮੂਵਮੈਂਟ body movement
ਅਕਸਰ ਜਵਾਨ ਲੜਕੀਆਂ ਆਪਣੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਚਿਹਰੇ ਅਤੇ ਕੱਪੜਿਆਂ ’ਤੇ ਹੀ ਧਿਆਨ ਦਿੰਦੀਆਂ ਹਨ ਪਰ ਉਹ ਆਪਣੇ ਬੈਠਣ, ਖੜ੍ਹੇ ਹੋਣ ਤੇ ਤੁਰਨ ਦੇ ਅੰਦਾਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਪਰ ਵਿਅਕਤੀਤਵ ਨੂੰ ਆਕਰਸ਼ਕ ਬਣਾਉਣ ਲਈ ਸਹੀ ਢੰਗ ਨਾਲ ਉੱਠਣਾ-ਬੈਠਣਾ, ਤੁਰਨਾ ਅਤੇ ਖੜ੍ਹੇ ਹੋਣਾ ਵੀ ਬਹੁਤ ਜ਼ਰੂਰੀ ਹੈ
ਏਅਰ ਹੋਸਟਸ, ਮਾਡਲਸ ਅਤੇ ਸੁੰਦਰਤਾ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੂੰ ਸਹੀ ਬਾਡੀ ਮੂਵਮੈਂਟ ਦੀ ਖਾਸ ਟ੍ਰੇਨਿੰਗ ਲੈਣੀ ਪੈਂਦੀ ਹੈ ਉਂਜ ਕਈ ਫਨਿਸ਼ਿੰਗ ਸਕੂਲਸ ਅਤੇ ਪਰਸਨਲ ਗਰੂਮਿੰਗ ਸੈਂਟਰਾਂ ’ਚ ਵੀ ਲੜਕੀਆਂ ਇਸ ਤਰ੍ਹਾਂ ਦੀ ਟ੍ਰੇਨਿੰਗ ਲੈਂਦੀਆਂ ਹਨ ਇਨ੍ਹਾਂ ਸੈਂਟਰਾਂ ’ਚ ਕਾਰ ’ਚ ਬੈਠਣ ਦਾ ਢੰਗ ਅਤੇ ਪੌੜੀਆਂ ’ਤੇ ਚੜ੍ਹਨ-ਉੱਤਰਨ ਦਾ ਢੰਗ ਵੀ ਸਿਖਾਇਆ ਜਾਂਦਾ ਹੈ ਸਹੀ ਬਾਡੀ ਮੂਵਮੈਂਟ ਸਿਰਫ ਵਿਅਕਤੀਤੱਵ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੀ ਨਹੀਂ ਸਗੋਂ ਸਿਹਤਮੰਦ ਰਹਿਣ ਲਈ ਵੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੋਢੇ ਝੁਕਾ ਕੇ ਤੁਰਦੇ ਹੋ ਤਾਂ ਤੁਹਾਨੂੰ ਸਪਾਂਡੀਲਾਈਟਸ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਜੇਕਰ ਤੁਸੀਂ ਘੰਟਿਆਂ ਤੱਕ ਇੱਕ ਪਾਸੇ ਝੁਕੇ ਰਹੋ ਤਾਂ ਧੌਣ ਟੇਢੀ ਹੋਣ ਦਾ ਡਰ ਰਹਿੰਦਾ ਹੈ ਰੀੜ੍ਹ ਦੀ ਹੱਡੀ ਸਿੱਧੀ ਨਾ ਰੱਖੀ ਜਾਵੇ ਤਾਂ ਕਮਰ ’ਚ ਦਰਦ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ

ਕੁਰਸੀ ’ਤੇ ਬੈਠੋ ਤਾਂ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ ਕੰਮ ਕਰਦੇ ਹੋਏ ਵੀ ਧੌਣ ਅਤੇ ਰੀੜ੍ਹ ਦੀ ਹੱਡੀ ਨੂੰ ਸਿੱਧਾ ਹੀ ਰੱਖੋ ਕਾਰ ’ਚ ਬੈਠਦੇ ਹੋਏ ਵੀ ਧਿਆਨ ਨਾਲ ਅਤੇ ਸਹੀ ਢੰਗ ਨਾਲ ਬੈਠੋ ਪੌੜੀਆਂ ’ਤੇ ਚੜ੍ਹਦੇ ਅਤੇ ਉੱਤਰਦੇ ਸਮੇਂ ਪੈਰ, ਕਮਰ ਅਤੇ ਧੌਣ ਨੂੰ ਸਿੱਧੀ ਰੱਖੋ ਤੁਹਾਡੀ ਨਜ਼ਰ ਪੌੜੀਆਂ ’ਤੇ ਹੋਣੀ ਚਾਹੀਦੀ ਹੈ ਸਹੀ ਪਾੱਸ਼ਚਰ ਲਈ ਚੱਪਲ ਦਾ ਵੀ ਸਹੀ ਪਹਿਨਣਾ ਜ਼ਰੂਰੀ ਹੈ ਨਾ ਤਾਂ ਜ਼ਿਆਦਾ ਹਾਈ ਹੀਲ ਪਹਿਨੋ ਅਤੇ ਨਾ ਹੀ ਚਪਟੀ ਚੱਪਲ ਪਹਿਨੋ ਪੈਨਸਿਲ ਹੀਲ ਨੂੰ ਵੀ ਨਜ਼ਰਅੰਦਾਜ਼ ਕਰੋ ਸਦਾ ਇੱਕ ਹੀ ਚੱਪਲ ’ਤੇ ਨਿਰਭਰ ਨਾ ਰਹੋ ਥੋੜ੍ਹਾ ਬਦਲਾਅ ਲਿਆਉਂਦੇ ਰਹੋ ਚੱਪਲ ’ਚ
ਸਦਾ ਆਪਣੇ ਪਾੱਸ਼ਚਰ ਨੂੰ ਧਿਆਨ ’ਚ ਰੱਖਦੇ ਹੋਏ ਹੀ ਬੈਠੋ-ਉੱਠੋ ਖੜ੍ਹੇ ਹੁੰਦੇ ਸਮੇਂ, ਤੁਰਦੇ ਸਮੇਂ, ਪੌੜੀਆਂ ’ਤੇ ਚੜ੍ਹਦੇ-ਉੱਤਰਦੇ ਸਮੇਂ ਖਿਆਲ ਰੱਖੋ ਕਿ ਤੁਹਾਡਾ ਪਾਸ਼ਚਰ ਕਿਹੋ-ਜਿਹਾ ਹੈ ਜੇਕਰ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਪਾੱਸ਼ਚਰ ਸਹੀ ਨਹੀਂ ਹੈ ਤਾਂ ਅਭਿਆਸ ਕਰੋ ਥੋੜ੍ਹੇ ਦਿਨਾਂ ਤੋਂ ਬਾਅਦ ਹੀ ਤੁਹਾਡਾ ਬਾਡੀ ਮੂਵਮੈਂਟ ਸਹੀ ਹੋ ਜਾਵੇਗਾ
-ਭਾਸ਼ਣਾ ਗੁਪਤਾ































































