Milk Cake

ਮਿਲਕ ਕੇਕ

Milk Cake ਮਿਲਕ ਕੇਕ ਸਮੱਗਰੀ:-

  • ਦੁੱਧ-2.5 ਲੀਟਰ,
  • ਘਿਓ-1 ਚਮਚ,
  • ਖੰਡ-250 ਗ੍ਰਾਮ,
  • ਇਲਾਇਚੀ ਪਾਊਡਰ-1 ਛੋਟਾ ਚਮਚ,
  • ਨਿੰਬੂ-1

Milk Cake ਬਣਾਉਣ ਦਾ ਤਰੀਕਾ:

  • ਮਿਲਕ ਕੇਕ ਬਣਾਉਣ ਲਈ ਇੱਕ ਕੜਾਹੀ ’ਚ ਦੁੱਧ ਪਾ ਕੇ ਗਰਮ ਕਰ ਲਓ, ਦੁੱਧ ਨੂੰ ਪਹਿਲਾਂ ਤੇਜ਼ ਸੇਕੇ ’ਤੇ ਉਬਾਲੋ ਫਿਰ ਉੱਬਲਣ ਤੋਂ ਬਾਅਦ ਇਸ ਨੂੰ ਹਲਕੇ ਸੇਕੇ ’ਤੇ ਉਬਾਲੋ ਅਤੇ ਉਸ ਨੂੰ ਲਗਾਤਾਰ ਉਬਾਲਦੇ ਰਹੋ, ਤਾਂ ਕਿ ਇਹ ਕੜਾਹੀ ਨਾਲ ਨਾ ਚਿੰਬੜੇ ਜਦੋਂ ਦੁੱਧ 1/3 ਰਹਿ ਜਾਵੇ ਤਾਂ ਗੈਸ ਨੂੰ ਘੱਟ ਕਰ ਦਿਓ
  • ਹੁਣ ਦੁੱਧ ਨੂੰ ਦਾਣੇਦਾਰ ਬਣਾਉਣ ਲਈ ਉਸ ਵਿੱਚ ਇੱਕ ਨਿੰਬੂ ਦਾ ਰਸ ਮਿਲਾ ਕੇ ਅੱਧਾ ਮਿੰਟ ਉਬਾਲੋ, ਇਸ ਨਾਲ ਦੁੱਧ ਵਧੀਆ ਹੋ ਜਾਂਦਾ ਹੈ ਹੁਣ ਇਸ ਵਿੱਚ ਖੰਡ ਪਾ ਲਓ ਅਤੇ ਘੱਟ ਸੇਕੇ ’ਤੇ ਹੀ ਪਕਾਓ ਦੁੱਧ ਨੂੰ ਚੰਗੀ ਕੰਸਿਸਟੈਂਸੀ ਤੱਕ ਪਕਾਉਣਾ ਹੁੰਦਾ ਹੈ, ਦੁੱਧ ਗਾੜ੍ਹਾ ਹੋ ਜਾਣ ’ਤੇ ਇਸ ਦਾ ਰੰਗ ਬ੍ਰਾਊਨ ਹੋ ਜਾਵੇਗਾ ਅਤੇ ਨਾਲ ਹੀ ਚੰਗੀ ਮਹਿਕ ਵੀ ਆਉਣ ਲੱਗੇਗੀ ਹੁਣ ਮਿਸ਼ਰਣ ਤਿਆਰ ਹੈ ਹੁਣ ਇਸ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ  ਹਿਲਾਓ
  • ਮਿਲਕ ਕੇਕ ਨੂੰ ਜਮਾਉਣ ਲਈ ਇੱਕ ਡੌਂਗਾ ਲਓ, ਘਿਓ ਦੀ ਮੱਦਦ ਨਾਲ ਉਸ ’ਤੇ ਗ੍ਰੀਸਿੰਗ ਕਰੋ ਅਤੇ ਇਸ ਮਿਸ਼ਰਣ ਨੂੰ ਡੌਂਗੇ ’ਚ 24 ਘੰਟੇ ਤੱਕ ਸੈੱਟ ਹੋਣ ਲਈ ਰੱਖ ਦਿਓ ਮਿਲਕ ਕੇਕ ਨੂੰ ਕੱਢਣ ਲਈ ਚਾਕੂ ਨਾਲ ਇਸ ਨੂੰ ਕਿਨਾਰਿਆਂ ਤੋਂ ਵੱਖ ਕਰ ਲਓ ਹੁਣ ਤੁਸੀਂ ਇਸ ਨੂੰ ਆਪਣੇ ਪਸੰਦੀਦਾ ਆਕਾਰ ’ਚ ਕੱਟ ਲਓ, ਸਵਾਦਿਸ਼ਟ ਮਿਲਕ ਕੇਕ ਬਣ ਕੇ ਤਿਆਰ ਹੈ
Also Read:  ਬੇਟਾ! ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਵਾਂਗੇ -ਸਤਿਸੰਗੀਆਂ ਦੇ ਅਨੁਭਵ