Dental hygienist Keep your teeth safe

ਡੈਂਟਲ ਹਾਈਜੀਨਿਸਟ: ਤੁਹਾਡੇ ਦੰਦਾਂ ਨੂੰ ਰੱਖੇਗਾ ਸੁਰੱਖਿਅਤ

ਮੈਡੀਕਲ ਦੇ ਖੇਤਰ ’ਚ ਡੈਂਟਿਸਟ ਦਾ ਪੇਸ਼ਾ ਇੱਕ ਆਕਰਸ਼ਕ ਪੇਸ਼ਾ ਹੈ, ਇਸ ਲਈ ਅੱਜ-ਕੱਲ੍ਹ ਡੈਂਟਿਸਟ ਪੇਸ਼ੇ ’ਚ ਨੌਕਰੀ ਦੀਆਂ ਅਥਾਹ ਸੰਭਾਵਨਾਵਾਂ ਵੱਧ ਰਹੀਆਂ ਹਨ

ਉਨ੍ਹਾਂ ’ਚੋਂ ਇੱਕ ਹੈ ਡੈਂਟਲ ਹਾਈਜੀਨਿਸਟ ਡੈਂਟਲ ਹਾਈਜੀਨਿਸਟ ਭਾਵ ਉਹ ਵਿਅਕਤੀ ਜੋ ਤੁਹਾਡੇ ਦੰਦਾਂ ਨੂੰ ਸਾਫ-ਸੁਥਰਾ ਅਤੇ ਸਿਹਤਮੰਦ ਰੱਖਣ ਬਾਰੇ ਦੱਸਦਾ ਹੈ ਹਾਲ ਹੀ ਦੇ ਦਿਨਾਂ ’ਚ ਡੈਂਟਲ ਹਾਈਜੀਨਿਸਟ ਦੀ ਮੰਗ ਕਾਫੀ ਵਧੀ ਹੈ ਦਰਅਸਲ, ਲੋਕ ਆਪਣੇ ਸਰੀਰ ਨੂੰ ਚੁਸਤ-ਦਰੁਸਤ ਰੱਖਣ ’ਤੇ ਧਿਆਨ ਦੇ ਰਹੇ ਹਨ ਓਰਲ ਭਾਵ ਮੌਖਿਕ ਸਿਹਤ ਵੀ ਇਸ ਦਾ ਹੀ ਇੱਕ ਹਿੱਸਾ ਹੈ ਆਉਣ ਵਾਲੇ ਸਾਲਾਂ ’ਚ ਭਾਰਤੀ ਮਾਰਕਿਟ ’ਚ ਡੈਂਟਲ ਹਾਈਜੀਨਿਸਟ ਦੀ ਕਾਫੀ ਮੰਗ ਹੋ ਸਕਦੀ ਹੈ

ਇੱਕ ਡੈਂਟਲ ਹਾਈਜੀਨਿਸਟ ਆਮ ਤੌਰ ’ਤੇ ਕਿਸੇ ਮਰੀਜ਼ ਦੇ ਮੂੰਹ ਦੀ ਜਾਂਚ ਕਰਦਾ ਹੈ ਅਤੇ ਪਤਾ ਲਾਉਂਦਾ ਹੈ ਕਿ ਕੋਈ ਬਿਮਾਰੀ ਤਾਂ ਨਹੀਂ ਹੈ ਉਹ ਮਰੀਜ਼ਾਂ ਦੇ ਦੰਦਾਂ ਦੀ ਸਫਾਈ ਵੀ ਕਰਦਾ ਹੈ ਉਹ ਦੰਦਾਂ ’ਤੇ ਲੱਗੇ ਹੋਏ ਪਲੇਕ ਜਾਂ ਪੀਲੀ-ਪੀਲੀ ਦਿਸਣ ਵਾਲੀ ਗੰਦਗੀ ਨੂੰ ਹਟਾਉਂਦੇ ਹਨ ਪਲੇਕ ਨੂੰ ਹਟਾਉਣ ਨਾਲ ਦੰਦ ’ਚ ਬੈਕਟੀਰੀਆ ਦਾ ਪ੍ਰਸਾਰ ਰੁਕ ਜਾਂਦਾ ਹੈ ਉਹ ਦੰਦਾਂ ਦੀ ਸਕੇÇਲੰਗ, ਸਫਾਈ ਅਤੇ ਸਫੈਦ ਕਰਨ ਦਾ ਕੰਮ ਵੀ ਕਰਦੇ ਹਨ ਉਹ ਮਰੀਜ਼ਾਂ ਨੂੰ ਕਾਊਂਸÇਲੰਗ ਸਰਵਿਸ ਵੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਤੁਹਾਡੇ ਦੰਦਾਂ ਜਾਂ ਮੌਖਿਕ ਸਿਹਤ ਦਾ ਸਹੀ ਤਰ੍ਹਾਂ ਰੱਖ-ਰਖਾਅ ਕਿਵੇਂ ਕਰੀਏ

ਯੋਗਤਾ:

ਡੈਂਟਲ ਹਾਈਜੀਨਿਸਟ ਬਣਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 60 ਪ੍ਰਤੀਸ਼ਤ ਅੰਕਾਂ ਨਾਲ ਸੀਨੀਅਰ ਸੈਕੰਡਰੀ (12ਵੀਂ ਜਮਾਤ) ਵਿਗਿਆਨ ਅਤੇ ਗਣਿੱਤ ਵਿਸ਼ਿਆਂ ਦੇ ਨਾਲ ਪਾਸ ਹੋਵੇ ਅਤੇ ਡੈਂਟਲ ਕੌਂਸਲ ਆਫ ਇੰਡੀਆ ਜਾਂ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸੇ ਸੰਸਥਾਨ ਤੋਂ ਦੋ ਸਾਲਾ ਡੈਂਟਲ ਟੈਕਨੀਸ਼ੀਅਨ (ਹਾਈਜੀਨਿਸਟ) ਦਾ ਡਿਪਲੋਮਾ ਕੋਰਸ ਪਾਸ ਹੋਵੇ

ਚੋਣ ਪ੍ਰਕਿਰਿਆ:

ਡੈਂਟਲ ਹਾਈਜੀਨਿਸਟ ਦੇ ਅਹੁਦੇ ’ਤੇ ਉਮੀਦਵਾਰਾਂ ਦੀ ਚੋਣ ਆਮ ਤੌਰ ’ਤੇ ਸਿੱਖਿਆ ਯੋਗਤਾ ਅਤੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਂਦੀ ਹੈ ਹਾਲਾਂਕਿ, ਅਹੁਦਿਆਂ ਦੇ ਅਨੁਸਾਰ ਜੇਕਰ ਗਿਣਤੀ ’ਚ ਬਿਨੈ ਪ੍ਰਾਪਤ ਹੁੰਦੇ ਹਨ ਤਾਂ ਸਬੰਧਿਤ ਸੰਸਥਾਨ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਲਈ ਲਿਖਤੀ ਪ੍ਰੀਖਿਆ ਵੀ ਕਰਵਾ ਸਕਦਾ ਹੈ ਲਿਖਤੀ ਪ੍ਰੀਖਿਆ ’ਚ ਆਮ ਬੁੱਧੀ ਅਤੇ ਵਿਵੇਚਨ (ਵਿਚਾਰ ਸ਼ਕਤੀ), ਸੰਖਿਆਤਮਕ ਯੋਗਤਾ, ਜਨਰਲ ਸਾਇੰਸ ਅਤੇ ਡੈਂਟਲ ਹਾਈਜੀਨ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ

ਸਰਕਾਰੀ ਖੇਤਰ ’ਚ ਨੌਕਰੀ:

ਡੈਂਟਲ ਹਾਈਜੀਨਿਸਟ ਦਾ ਅਹੁਦਾ ਕੇਂਦਰ ਅਤੇ ਸੂਬਾ ਸਰਕਾਰ ਦੇ ਸਿਹਤ ਵਿਭਾਗਾਂ ਦੇ ਤਹਿਤ ਚਲਾਏ ਜਾ ਰਹੇ ਵੱਖ-ਵੱਖ ਹਸਪਤਾਲਾਂ, ਮੈਡੀਕਲ ਸਿੱਖਿਆ ਸੰਸਥਾਵਾਂ, ਸਿਹਤ ਕੇਂਦਰਾਂ, ਈਐੱਸਆਈਸੀ ਅਤੇ ਸੀਜੀਐੱਚਐੱਸ ਹਸਪਤਾਲਾਂ, ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ), ਕੁਝ ਜਨਤਕ ਖੇਤਰ ਦੇ ਅਦਾਰਿਆਂ, ਆਦਿ ’ਚ ਹੁੰਦਾ ਹੈ ਇਸ ਲਈ ਇਸ ਅਹੁਦੇ ਲਈ ਅਸਾਮੀਆਂ ਸਮੇਂ-ਸਮੇਂ ’ਤੇ ਇਨ੍ਹਾਂ ਸੰਸਥਾਨਾਂ ’ਚ ਨਿੱਕਲਦੀਆਂ ਰਹਿੰਦੀਆਂ ਹਨ ਇਨ੍ਹਾਂ ਸਾਰੀਆਂ ਅਸਾਮੀਆਂ ਬਾਰੇ ਭਾਰਤ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਐਂਪਲਾਇਮੈਂਟ ਨਿਊਜ਼, ਰੋਜ਼ਾਨਾ ਅਖ਼ਬਾਰਾਂ ਅਤੇ ਸਰਕਾਰੀ ਨੌਕਰੀ ਦੀ ਜਾਣਕਾਰੀ ਦੇਣ ਵਾਲੇ ਪੋਰਟਲਾਂ ਜਾਂ ਮੋਬਾਇਲ ਐਪਲੀਕੇਸ਼ਨਾਂ ਜ਼ਰੀਏ ਅਪਡੇਟ ਰਿਹਾ ਜਾ ਸਕਦਾ ਹੈ

ਟਾਪ ਪੰਜ ਸੰਸਥਾਨ:

  1. ਗਵਰਨਮੈਂਟ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਟਿਊਟ, ਬੈਂਗਲੁਰੂ
  2. ਦਿੱਲੀ ਪੈਰਾਮੈਡੀਕਲ ਅਤੇ ਮੈਨੇਜ਼ਮੈਂਟ ਇੰਸਟੀਟਿਊਟ, ਨਵੀਂ ਦਿੱਲੀ
  3. ਮਣੀਪਾਲ ਕਾਲਜ ਆਫ ਡੈਂਟਲ ਸਾਇੰਸੇਜ, ਮਣੀਪਾਲ
  4. ਗਵਰਨਮੈਂਟ ਡੈਂਟਲ ਕਾਲਜ, ਤਿਰੁਵੰਤਪੁਰਮ
  5. ਪਟਨਾ ਡੈਂਟਲ ਕਾਲਜ ਅਤੇ ਹਸਪਤਾਲ, ਪਟਨਾ