Home wallpaper

ਕੰਧਾਂ ’ਤੇ ਵਾਲਪੇਪਰ ਨਾਲ ਘਰ ਦੀ ਸਜਾਵਟ ’ਚ ਲਿਆਓ ਨਵਾਂਪਣ

ਕੰਧਾਂ ਸਿਰਫ ਚਾਰਦੀਵਾਰੀ ਦਾ ਹਿੱਸਾ ਨਹੀਂ ਹੁੰਦੀਆਂ, ਇਹ ਉਹ ਕੈਨਵਸ ਹਨ ਜਿਸ ’ਤੇ ਤੁਹਾਡੀ ਸ਼ੈਲੀ ਅਤੇ ਪਸੰਦ ਦੀ ਕਹਾਣੀ ਲਿਖੀ ਜਾਂਦੀ ਹੈ ਕੰਧਾਂ ਨੂੰ ਸਜਾਉਣ ਲਈ ਵਾਲਪੇਪਰ ਅੱਜ ਇੱਕ ਅਜਿਹਾ ਵਿਕਲਪ ਬਣ ਗਿਆ ਹੈ, ਜੋ ਨਾ ਸਿਰਫ ਤੁਹਾਡੀ ਜਗ੍ਹਾ ਨੂੰ ਸੁੰਦਰ ਬਣਾਉਂਦਾ ਹੈ, ਸਗੋਂ ਇਸ ਨੂੰ ਇੱਕ ਅਨੋਖਾ ਅਤੇ ਨਿੱਜੀ ਸਪੱਰਸ਼ ਵੀ ਦਿੰਦਾ ਹੈ ਸਹੀ ਵਾਲਪੇਪਰ ਦੀ ਚੋਣ ਤੇ ਉਸਦਾ ਇੰਸਟਾਲੇਸ਼ਨ ਤੁਹਾਡੇ ਘਰ ਨੂੰ ਇੱਕ ਨਵੀਂ ਪਹਿਚਾਣ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ

ਆਓ! ਜਾਣਦੇ ਹਾਂ, ਵਾਲਪੇਪਰ ਦੀ ਚੋਣ ਅਤੇ ਇੰਸਟਾਲੇਸ਼ਨ ਦੇ ਕੁਝ ਖਾਸ ਪਹਿਲੂ

ਵਾਲਪੇਪਰ ਦੀ ਚੋਣ: ਪਹਿਲਾ ਕਦਮ

ਵਾਲਪੇਪਰ ਦੀ ਚੋਣ ਕਰਦੇ ਸਮੇਂ ਤੁਹਾਡੀ ਪਹਿਲ ਇਹ ਹੋਣੀ ਚਾਹੀਦੀ ਹੈ ਕਿ ਇਹ ਤੁਹਾਡੇ ਕਮਰੇ ਦੀ ਥੀਮ ਅਤੇ ਮਾਹੌਲ ਨਾਲ ਮੇਲ ਖਾਂਦਾ ਹੋਵੇ

ਕਮਰੇ ਦੇ ਉਦੇਸ਼ ’ਤੇ ਧਿਆਨ ਦਿਓ:

ਜੇਕਰ ਤੁਸੀਂ ਲਿਵਿੰਗ ਰੂਮ ਲਈ ਵਾਲਪੇਪਰ ਚੁਣ ਰਹੇ ਹੋ, ਤਾਂ ਹਲਕੇ ਅਤੇ ਜੀਵੰਤ ਪੈਟਰਨ ਚੁਣੋ ਜੋ ਮਹਿਮਾਨਾਂ ਨੂੰ ਆਕਰਸ਼ਿਤ ਕਰਨ ਦੂਜੇ ਪਾਸੇ ਬੈੱਡਰੂਮ ਲਈ ਸ਼ਾਂਤ ਅਤੇ ਸਕੂਨ ਦੇਣ ਵਾਲੇ ਰੰਗਾਂ ਦੀ ਚੋਣ ਕਰੋ ਬੱਚਿਆਂ ਦੇ ਕਮਰੇ ਲਈ ਕਾਰਟੂਨ ਜਾਂ ਮਜ਼ੇਦਾਰ ਪ੍ਰਿੰਟਸ ਸਹੀ ਹੋਣਗੇ

ਰੰਗਾਂ ਅਤੇ ਪੈਟਰਨ ਦਾ ਸੰਤੁਲਨ:

ਛੋਟੇ ਕਮਰੇ ’ਚ ਫਿੱਕੇ ਰੰਗਾਂ ਅਤੇ ਸਧਾਰਨ ਡਿਜ਼ਾਇਨਾਂ ਦੀ ਵਰਤੋਂ ਕਰੋ, ਜੋ ਸਥਾਨ ਨੂੰ ਵੱਡਾ ਦਿਖਾਉਣ ’ਚ ਮੱਦਦ ਕਰਦੇ ਹਨ ਵੱਡੇ ਕਮਰੇ ਲਈ ਤੁਸੀਂ ਗੂੜ੍ਹੇ ਰੰਗਾਂ ਅਤੇ ਬੋਲਡ ਡਿਜ਼ਾਇਨਾਂ ਨਾਲ ਵਰਤ ਸਕਦੇ ਹੋ

ਵੱਖ-ਵੱਖ ਤਰ੍ਹਾਂ ਦੇ ਵਾਲਪੇਪਰ:

ਪੇਪਰ ਵਾਲਪੇਪਰ:

ਪੇਪਰ ਵਾਲਪੇਪਰ ਰਿਵਾਇਤੀ ਅਤੇ ਸਭ ਤੋਂ ਆਮ ਤਰ੍ਹਾਂ ਦਾ ਵਾਲਪੇਪਰ ਹੈ ਇਹ ਪੇਪਰ ਨਾਲ ਬਣਿਆ ਹੁੰਦਾ ਹੈ ਅਤੇ ਵੱਖ-ਵੱਖ ਡਿਜ਼ਾਇਨਾਂ, ਰੰਗਾਂ ਤੇ ਪੈਟਰਨਸ ’ਚ ਉਪਲੱਬਧ ਹੁੰਦਾ ਹੈ ਇਹ ਵਾਤਾਵਰਨ ਦੇ ਅਨੁਕੂਲ ਹੁੰਦਾ ਹੈ, ਪਰ ਪਾਣੀ ਅਤੇ ਨਮੀ ਨਾਲ ਜਲਦੀ ਖਰਾਬ ਹੋ ਸਕਦਾ ਹੈ

ਵਿਨਾਈਲ ਵਾਲਪੇਪਰ:

ਵਿਨਾਈਲ ਵਾਲਪੇਪਰ ਪਾਣੀ ਅਤੇ ਧੂੜ ਰੋਕੂ ਹੁੰਦਾ ਹੈ, ਜਿਸ ਨਾਲ ਇਸ ਨੂੰ ਰਸੋਈ ਅਤੇ ਬਾਥਰੂਮ ਵਰਗੀਆਂ ਥਾਵਾਂ ’ਚ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਇਹ ਕਾਫੀ ਟਿਕਾਊ ਅਤੇ ਸਾਫ ਕਰਨ ’ਚ ਸੌਖਾ ਹੁੰਦਾ ਹੈ ਇਸ ਵਿੱਚ ਚਮਕਦਾਰ ਅਤੇ ਮੈਟ ਫਿਨਿਸ਼ ’ਚ ਡਿਜ਼ਾਇਨ ਉਪਲੱਬਧ ਹੁੰਦੇ ਹਨ

ਫੈਬਰਿਕ ਵਾਲਪੇਪਰ:

ਫੈਬਰਿਕ ਵਾਲਪੇਪਰ ’ਚ ਸੂਤੀ, ਰੇਸ਼ਮੀ ਜਾਂ ਲਿਨਨ ਵਰਗੇ ਕੱਪੜੇ ਦਾ ਇਸਤੇਮਾਲ ਹੁੰਦਾ ਹੈ ਇਹ ਕਮਰੇ ’ਚ ਇੱਕ ਉੱਚ ਗੁਣਵੱਤਾ ਅਤੇ ਵਿਲਾਸਿਤਾ ਦਾ ਅਹਿਸਾਸ ਦਿੰਦਾ ਹੈ ਹਾਲਾਂਕਿ, ਇਸਦੀ ਦੇਖਭਾਲ ਕਰਨੀ ਔਖੀ ਹੋ ਸਕਦੀ ਹੈ ਅਤੇ ਇਹ ਧੂੜ ਅਤੇ ਗੰਦਗੀ ਨੂੰ ਜ਼ਿਆਦਾ ਆਕਰਸ਼ਿਤ ਕਰਦਾ ਹੈ

ਮੈਟਲ ਵਾਲਪੇਪਰ:

ਮੈਟਲ ਵਾਲਪੇਪਰ ’ਚ ਧਾਤੂ ਜਿਵੇਂ ਸਟੀਲ ਜਾਂ ਐਲੂਮੀਨੀਅਮ ਦੀ ਪਰਤ ਹੁੰਦੀ ਹੈ, ਜੋ ਇਸ ਨੂੰ ਇੱਕ ਆਕਰਸ਼ਕ ਅਤੇ ਆਧੁਨਿਕ ਰੂਪ ਦਿੰਦੀ ਹੈ ਇਹ ਕਿਸੇ ਵੀ ਕਮਰੇ ਨੂੰ ਸ਼ਾਹੀ ਅਤੇ ਰੁਚੀਪੂਰਨ ਦਿੱਖ ਦਿੰਦਾ ਹੈ, ਪਰ ਇਸ ਦੀ ਸਫਾਈ ’ਚ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ

ਥਰਮਲ ਵਾਲਪੇਪਰ:

ਇਹ ਵਾਲਪੇਪਰ ਖਾਸ ਤੌਰ ’ਤੇ ਤਾਪਮਾਨ ਕੰਟਰੋਲ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਇਹ ਗਰਮੀ ਅਤੇ ਠੰਢ ਨੂੰ ਅੰਦਰ ਜਾਂ ਬਾਹਰ ਰੱਖਣ ’ਚ ਮੱਦਦ ਕਰਦਾ ਹੈ ਇਸ ਨੂੰ ਖਾਸ ਤੌਰ ’ਤੇ ਉਨ੍ਹਾਂ ਥਾਵਾਂ ’ਚ ਲਾਇਆ ਜਾਂਦਾ ਹੈ ਜਿੱਥੇ ਤਾਪਮਾਨ ’ਚ ਉਤਾਰ-ਚੜ੍ਹਾਅ ਹੁੰਦਾ ਹੈ

ਫੋਟੋ ਵਾਲਪੇਪਰ:

ਫੋਟੋ ਵਾਲਪੇਪਰ ’ਚ ਇੱਕ ਵੱਡੀ ਤਸਵੀਰ ਹੁੰਦੀ ਹੈ, ਜਿਵੇਂ ਕਿ ਇੱਕ ਦ੍ਰਿਸ਼ ਜਾਂ ਕਲਾ ਇਹ ਕੰਧ ’ਤੇ ਬਣੇ ਇੱਕ ਦ੍ਰਿਸ਼ ਦੇ ਰੂਪ ’ਚ ਕੰਮ ਕਰਦਾ ਹੈ ਅਤੇ ਕਮਰੇ ਨੂੰ ਆਕਰਸ਼ਕ ਬਣਾ ਦਿੰਦਾ ਹੈ ਇਹ ਕਿਸੇ ਵੀ ਕਮਰੇ ਦੀ ਸਜਾਵਟ ਨੂੰ ਇੱਕ ਨਵਾਂ ਮੁਕਾਮ ਦਿੰਦਾ ਹੈ

3ਡੀ-ਵਾਲਪੇਪਰ:

3ਡੀ ਵਾਲਪੇਪਰ ਇੱਕ ਵਿਜੁਅਲ ਪ੍ਰਭਾਵ ਪੈਦਾ ਕਰਦਾ ਹੈ, ਜੋ ਕੰਧ ਨੂੰ ਇੱਕ ਤ੍ਰਿਕੋਣੀ ਅਤੇ ਡੂੰਘੇ ਆਕਾਰ ’ਚ ਬਦਲਦਾ ਹੈ ਇਸਦੇ ਡਿਜ਼ਾਇਨ ਅਤੇ ਪੈਟਰਨ ਕਮਰੇ ਨੂੰ ਦਿਸਣ ’ਚ ਵੱਡਾ ਅਤੇ ਜ਼ਿਆਦਾ ਡੂੰਘਾਈ ਵਾਲਾ ਬਣਾ ਦਿੰਦੇ ਹਨ ਇਹ ਆਧੁਨਿਕ ਸਜਾਵਟ ’ਚ ਇੱਕ ਟਰੈਂਡ ਬਣ ਚੁੱਕਾ ਹੈ

ਇੰਸਟਾਲੇਸ਼ਨ ਦੀ ਪ੍ਰਕਿਰਿਆ:

  • ਤਿਆਰੀ ਹੈ ਅਹਿਮ: ਕੰਧ ਦੀ ਸਤ੍ਹਾ ਨੂੰ ਪੱਧਰ ਅਤੇ ਸਾਫ ਕਰਨਾ ਸਭ ਤੋਂ ਪਹਿਲਾ ਕਦਮ ਹੈ ਕੰਧ ’ਤੇ ਕਿਸੇ ਵੀ ਤਰ੍ਹਾਂ ਦੀ ਧੂੜ, ਦਰਾਰ ਜਾਂ ਨਮੀ ਦਾ ਹੋਣਾ ਵਾਲਪੇਪਰ ਦੇ ਚਿਪਕਣ ’ਚ ਰੁਕਾਵਟ ਬਣ ਸਕਦਾ ਹੈ
  • ਮਾਪ ਅਤੇ ਕਟਾਈ: ਵਾਲਪੇਪਰ ਨੂੰ ਕੰਧ ਦੀ ਉੱਚਾਈ ਅਤੇ ਚੌੜਾਈ ਅਨੁਸਾਰ ਨਾਪੋ ਅਤੇ ਕੱਟੋ ਧਿਆਨ ਰੱਖੋ ਕਿ ਪੈਟਰਨ ਮੇਲ ਖਾਂਦੇ ਰਹਿਣ, ਜਿਸ ਨਾਲ ਕੰਧਾਂ ’ਤੇ ਇੱਕੋ-ਜਿਹੀ ਬਰਾਬਰ ਲੁਕ ਬਣੇ

ਚਿਪਕਾਉਣ ਦਾ ਤਰੀਕਾ:

  • ਪ੍ਰੀ-ਪੇਸਟੇਡ ਵਾਲਪੇਪਰ: ਇਸ ਨੂੰ ਸਿਰਫ ਪਾਣੀ ’ਚ ਭਿਉਂ ਕੇ ਕੰਧ ’ਤੇ ਲਾਇਆ ਜਾ ਸਕਦਾ ਹੈ
  • ਗਲੂ-ਅਧਾਰਿਤ ਵਾਲਪੇਪਰ: ਇਸ ਲਈ ਵੱਖ ਤੋਂ ਗੂੰਦ ਦੀ ਲੋੜ ਹੁੰਦੀ ਹੈ ਇਸਨੂੰ ਸਮਾਨ ਤੌਰ ’ਤੇ ਲਾਉਣਾ ਮਹੱਤਵਪੂਰਨ ਹੈ

ਇੰਸਟਾਲੇਸ਼ਨ ਦੇ ਟਿਪਸ:

  • ਪਹਿਲਾਂ ਉੱਪਰਲੇ ਹਿੱਸੇ ਤੋਂ ਸ਼ੁਰੂ ਕਰੋ ਤੇ ਹੌਲੀ-ਹੌਲੀ ਹੇਠਾਂ ਵੱਲ ਚਿਪਕਾਓ
  • ਵਾਲਪੇਪਰ ਬਰੱਸ਼ ਜਾਂ ਸਪੈਟੁਲਾ ਦੀ ਮੱਦਦ ਨਾਲ ਹਵਾ ਦੇ ਬੁਲਬੁਲੇ ਹਟਾਓ
  • ਕਿਨਾਰਿਆਂ ’ਤੇ ਖਾਸ ਧਿਆਨ ਦਿਓ ਤਾਂ ਕਿ ਵਾਲਪੇਪਰ ਠੀਕ ਤਰ੍ਹਾਂ ਚਿਪਕਿਆ ਰਹੇ
  • ਵਾਲਪੇਪਰ ਦੀ ਚੋਣ ਕਰਦੇ ਸਮੇਂ ਕਮਰੇ ਦੇ ਫ਼ਰਨੀਚਰ ਅਤੇ ਅਕਸੈੱਸਰੀਜ਼ ਨਾਲ ਉਸਦਾ ਮੇਲ ਯਕੀਨੀ ਕਰੋ ਵਾਲਪੇਪਰ ਦੀ ਸਫਾਈ ਨਿਯਮਿਤ ਤੌਰ ’ਤੇ ਹਲਕੇ ਗਿੱਲੇ ਕੱਪੜੇ ਨਾਲ ਕਰੋ ਵਾਲਪੇਪਰ ਨੂੰ ਸਿੱਧੀ ਧੁੱਪ ਅਤੇ ਜ਼ਿਆਦਾ ਨਮੀ ਤੋਂ ਬਚਾਓ