ਪਸੀਨੇ ਦੀ ਸਮੱਸਿਆ ਤੋਂ ਬਚੋ avoid-sweat-problem
ਪਸੀਨਾ ਵੈਸੇ ਤਾਂ ਕੁਦਰਤੀ ਤੌਰ ‘ਤੇ ਆਉਂਦਾ ਹੈ ਪਰ ਉਸ ‘ਚ ਵਾਧਾ ਕਰਦੇ ਹਨ ਅੱਜ-ਕੱਲ੍ਹ ਦੇ ਬਿਊਟੀ ਪ੍ਰੋਡਕਟ ਤੇ ਕੱਪੜੇ ਇਹ ਕੱਪੜੇ ਪਸੀਨੇ ਦੇ ਪ੍ਰਕੋਪ ‘ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ ਪਸੀਨੇ ਕਾਰਨ ਲੋਕ ਕਿਸੇ ਵੀ ਸਮੂਹ ‘ਚ ਬੈਠਣ ਤੋਂ ਹਿਚਕਚਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਪਸੀਨੇ ਨਾਲ ਆਉਣ ਵਾਲੀ ਬਦਬੂ ਉਨ੍ਹਾਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ ਇਸ ਪਸੀਨੇ ‘ਤੇ ਬਦਬੂ ਦੇ ਡਰ ਨਾਲ ਲੋਕ ਘਰੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਅਤੇ ਘਰ ਹੀ ਬਨਾਉਟੀ ਹਵਾ ‘ਚ ਬੈਠ ਕੇ ਪਸੀਨੇ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ
ਪਰ ਅੱਜ ਦੇ ਵਿਗਿਆਨਕ ਯੁੱਗ ‘ਚ ਕੋਈ ਵੀ ਸਮੱਸਿਆ ਅਜਿਹਾ ਨਹੀਂ ਹੈ ਜਿਸ ਦਾ ਹੱਲ ਨਾ ਖੋਜਿਆ ਜਾ ਸਕੇ ਥੋੜ੍ਹੀ ਜਿਹੀ ਮਿਹਨਤ ਨਾਲ ਅਸੀਂ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਸਾਨੂੰ ਗਰਮੀ ‘ਚ ਧੁੱਪ ‘ਚ ਜ਼ਰੂਰਤ ਤੋਂ ਜ਼ਿਆਦਾ ਨਹੀਂ ਨਿਕਲਣਾ ਚਾਹੀਦਾ, ਜੇਕਰ ਜ਼ਰੂਰੀ ਕੰਮ ਹੋਵੇ ਤਾਂ ਪੈਦਲ ਜਾਣ ਨਾਲੋਂ ਆਟੋ ਆਦਿ ਵਾਹਨਾਂ ਰਾਹੀਂ ਜਾਇਆ ਜਾ ਸਕਦਾ ਹੈ ਸਵੇਰੇ ਸ਼ਾਮ ਸਾਨੂੰ ਰੋਜ਼ ਸਾਬਣ ਨਾਲ ਨਹਾਉਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਲਾਭਦਾਇਕ ਨਹਾਉਣਾ ਹੀ ਹੁੰਦਾ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਸਰੀਰ ‘ਚ ਗੈਰ-ਜ਼ਰੂਰਤਮੰਦ ਵਾਲਾਂ ਦੀ ਸਫਾਈ ਵੀ ਕਰ ਦੇਣੀ ਚਾਹੀਦੀ ਹੈ
ਡਿਊਡੋਰੈਂਟ ਯੁਕਤ ਸਾਬਣ ਨਾਲ ਨਹਾਉਣ ਨਾਲ ਬਦਬੂ ਨਹੀਂ ਆਉਂਦੀ ਕਿਉਂਕਿ ਡਿਊਡੋਰੈਂਟ ਪਸੀਨੇ ਨਾਲ ਮਿਸ਼ਰਤ ਬਦਬੂ ਵਾਲੇ ਕੀਟਾਣੂਆਂ ਨੂੰ ਨਸ਼ਟ ਕਰਨ ‘ਚ ਮੱਦਦ ਕਰਦਾ ਹੈ ਡਿਊਡੋਰੈਂਟ ਮਿਸ਼ਰਤ ਸਾਬਣ ਨਾਲ ਨਹਾ ਕੇ ਇਸੇ ਤੱਤ ਮਿਸ਼ਰਤ ਪਾਊਡਰ ਨੂੰ ਨਹਾਉਣ ਤੋਂ ਬਾਅਦ ਜ਼ਰੂਰ ਲਾਉਣਾ ਚਾਹੀਦਾ ਪਰ ਇਹ ਗੱਲ ਇੱਥੇ ਧਿਆਨ ਦੇਣਯੋਗ ਹੈ ਕਿ ਕੋਈ ਦਵਾਈ ਉਦੋਂ ਲਾਭਦਾਇਕ ਹੁੰਦੀ ਹੈ ਜਦੋਂ ਉਸ ਦੀ ਸਹੀ ਨਿਯਮਾਂ ਨਾਲ ਵਰਤੋਂ ਕੀਤੀ ਜਾਵੇ ਡਿਊਡੋਰੈਂਟ ਪਾਊਡਰ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਇਡਾਂ ‘ਚ ਸਥਿਤ ਵਾਲਾਂ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਪਸੀਨਾ ਆਉਣ ਨਾਲ ਉਸ ਦੀ ਬਦਬੂ ‘ਚ ਵਾਲ ਇੱਕ ਅਹਿਮ ਭੂਮਿਕਾ ਅਦਾ ਕਰਦੇ ਹਨ
ਪਸੀਨੇ ‘ਚ ਵਾਧੇ ਦੇ ਦੂਜੇ ਕਾਰਨ ਹਨ ਕੱਪੜੇ ਕਿਉਂਕਿ ਪਸੀਨੇ ਨੂੰ ਰੋਕਣ ਤੇ ਵਧਾਉਣ ‘ਚ ਕੱਪੜੇ ਇੱਕ ਅਹਿਮ ਭੂਮਿਕਾ ਅਦਾ ਕਰਦੇ ਹਨ ਗਰਮੀ ‘ਚ ਕੱਪੜੇ ਬਣਵਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਇਲਾਨ, ਟੇਰੀਨ, ਪੋਲੀਸਟਰ, ਚਾਈਨੀਜ਼ ਆਦਿ ਕਿਸਮਾਂ ਦੇ ਕੱਪੜਿਆਂ ‘ਚ ਹਵਾ ਦਾਖਲ ਨਾ ਕਰ ਸਕੇ, ਆਖਰ ਇਨ੍ਹਾਂ ਨੂੰ ਪਹਿਨਣ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ
ਗਰਮੀ ਦੇ ਦਿਨਾਂ ‘ਚ ਜਾਲੀਦਾਰ ਸੂਤੀ ਕੱਪੜੇ ਵਰਤੋਂ ਕਰਨੇ ਚਾਹੀਦੇ ਹਨ ਕਿਉਂਕਿ ਸੂਤੀ ਕੱਪੜੇ ਇਨ੍ਹਾਂ ਦਿਨਾਂ ‘ਚ ਬਹੁਤ ਹੀ ਚੰਗੇ ਹੁੰਦੇ ਹਨ ਇਨ੍ਹਾਂ ਨਾਲ ਹਵਾ ਅਸਾਨੀ ਨਾਲ ਦਾਖਲ ਕਰ ਜਾਂਦੀ ਹੈ ਜਿਸ ਨਾਲ ਇਹ ਸਰੀਰ ‘ਚ ਠੰਡਕ ਦਿੰਦੇ ਹਨ ਤੇ ਪਸੀਨਾ ਸੁੱਕਣ ‘ਚ ਮੱਦਦ ਕਰਦੇ ਹਨ ਗਰਮੀ ਦੇ ਦਿਨਾਂ ‘ਚ ਢਿੱਲੇ ਢਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਇਨ੍ਹਾਂ ਢਿੱਲੇ ਕੱਪੜਿਆਂ ਨੂੰ ਪਹਿਨਣ ਨਾਲ ਪਸੀਨਾ ਰੁਕਣ ‘ਚ ਮੱਦਦ ਮਿਲਦੀ ਹੈ ਅਤੇ ਕੱਪੜੇ ਪਹਿਨਣ ‘ਚ ਸੁਕੂਨ ਮਿਲਦਾ ਹੈ
ਇੱਥੇ ਇੱਕ ਗੱਲ ਹੋਰ ਧਿਆਨ ਦੇਣਯੋਗ ਹੈ ਕਿ ਕੱਪੜਿਆਂ ਤੇ ਪਸੀਨੇ ‘ਚ ਰੰਗਾਂ ਦੀ ਇੱਕ ਅਹਿਮ ਭੂਮਿਕਾ ਹੈ ਅੱਖਾਂ ਨੂੰ ਨਾਖੁਸ਼ ਲੱਗਣ ਵਾਲੇ ਰੰਗ ਦੇ ਕੱਪੜੇ ਕਦੇ ਵੀ ਇਸ ਮੌਸਮ ‘ਚ ਨਹੀਂ ਪਹਿਨਣੇ ਚਾਹੀਦੇ ਜਿਵੇਂ ਲਾਲ ਤੇ ਕਾਲਾ ਰੰਗ ਕਿਉਂਕਿ ਕਾਲਾ ਰੰਗ ਗਰਮੀ ਦਾ ਸ਼ੋਸ਼ਕ ਹੁੰਦਾ ਹੈ ਜਿਸ ਨਾਲ ਕਾਲੇ ਕੱਪੜੇ ਪਹਿਨਣ ‘ਚ ਸੁੱਖ ਮਿਲਣ ਦੀ ਬਜਾਇ ਕਸ਼ਟ ਹੀ ਪਹੁੰਚੇਗਾ, ਇਸ ਲਈ ਇਨ੍ਹਾਂ ਦਿਨਾਂ ‘ਚ ਸਫੈਦ ਤੇ ਹਲਕੇ ਰੰਗ ਦੇ ਕੱਪੜੇ ਹੀ ਵਰਤੋਂ ਕਰਨੇ ਚਾਹੀਦੇ ਹਨ
ਪਸੀਨੇ ਤੋਂ ਰਾਹਤ ਪਾਉਣ ਤੋਂ ਬਾਅਦ ਹੁਣ ਪ੍ਰਸ਼ਨ ਆਉਂਦਾ ਹੈ ਕਿ ਪਸੀਨਾ ਕਿਉਂ ਆਉਂਦਾ ਹੈ ਅਤੇ ਕਿੱਥੋਂ ਆਉਂਦਾ ਹੈ ਡਾਕਟਰਾਂ ਅਤੇ ਵਿਗਿਆਨਕਾਂ ਅਨੁਸਾਰ ਸਰੀਰ ‘ਚ ਪਸੀਨੇ ਦੀਆਂ ਗ੍ਰੰਥੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਸੀਨਾ ਗ੍ਰ ੰਥੀ ਕਹਿੰਦੇ ਹਨ ਇਹ ਚਮੜੀ ਦੇ ਹਰ ਹਿੱਸੇ ‘ਚ ਪਾਈ ਜਾਂਦੀ ਹੈ ਇਨ੍ਹਾਂ ਗ੍ਰੰਥੀਆਂ ਤੋਂ ਨਮਕੀਨ ਸੁਆਦ ਵਰਗਾ ਪਾਣੀ ਨਿਕਲਦਾ ਹੈ ਵਿਘਟਨ ਤੋਂ ਪਤਾ ਚੱਲਿਆ ਹੈ ਕਿ ਇਸ ‘ਚ ਯੂਰੀਆ, ਲੂਣ ਅਤੇ ਹੋਰ ਸਰੀਰਕ ਗੰਦਗੀਆਂ ਨਿਕਲਦੀਆਂ ਹਨ ਨਿਕਲਣ ਵਾਲੇ ਇਸ ਤਰਲ ਨੂੰ ਪਸੀਨੇ ਦੇ ਨਾਂਅ ਨਾਲ ਪੁਕਾਰਦੇ ਹਨ
ਪਸੀਨਾ ਸਾਡੇ ਲਈ ਜਿੰਨਾ ਅਸੁਵਿਧਾਜਨਕ ਹੈ ਉਸ ਤੋਂ ਕਿਤੇ ਜ਼ਿਆਦਾ ਫਾਇਦੇਮੰਦ ਹੈ ਇਹ ਸਾਡੇ ਸਰੀਰਕ ਤਾਪਕ੍ਰਮ ਨੂੰ ਕੰਟਰੋਲ ਕਰਦਾ ਹੈ ਸਰੀਰ ਦੀ ਅੰਤਰਿਕ ਗੰਦਗੀ, ਪਸੀਨੇ ਦੇ ਰੂਪ ‘ਚ ਬਾਹਰ ਕੱਢਦੀ ਹੈ ਪਸੀਨੇ ਨਾਲ ਸਬੰਧਿਤ ਗ੍ਰੰਥੀਆਂ ਦੀ ਕ੍ਰਿਰਿਆਵਿਧੀ, ਵਾਤਾਵਰਨ ਦੇ ਤਾਪਮਾਨ ‘ਤੇ ਅਧਾਰਿਤ ਹੈ ਜਦੋਂ ਤਾਪਮਾਨ ਸਾਧਾਰਨ ਜਾਂ ਘੱਟ ਹੁੰਦਾ ਹੈ ਤਾਂ ਪਸੀਨਾ ਨਹੀਂ ਆਉਂਦਾ ਇਸ ਦੇ ਉਲਟ ਜਦੋਂ ਤਾਪਮਾਨ ਜ਼ਿਆਦਾ ਹੁੰਦਾ ਹੈ ਤਾਂ ਪਸੀਨਾ ਵੀ ਜ਼ਿਆਦਾ ਆਉਂਦਾ ਹੈ
ਪਸੀਨੇ ‘ਚ ਜੋ ਬਦਬੂ ਆਉਂਦੀ ਹੈ ਉਹ ਵਿਸ਼ੇਸ਼ ਕੀਟਾਣੂਆਂ ਕਾਰਨ ਆਉਂਦੀ ਹੈ ਸਾਡੇ ਸਰੀਰ ‘ਚ ਪਾਏ ਜਾਣ ਵਾਲੇ ਇਹ ਬੈਕਟੀਰੀਆ ਉਸ ਜਗ੍ਹਾ ਜ਼ਿਆਦਾ ਕਿਰਿਆਸ਼ੀਲ ਹੁੰਦੇ ਹਨ ਜਿੱਥੇ ਗਰਮੀ ਜ਼ਿਆਦਾ ਰਹੇ ਅਤੇ ਪਸੀਨਾ ਜ਼ਿਆਦਾ ਦੇਰ ਟਿਕਿਆ ਰਹੇ ਇਹੀ ਕਾਰਨ ਹੈ ਕਿ ਸਾਡੀਆਂ ਸਾਰਿਆਂ ਦੀਆਂ ਬਗਲਾਂ ‘ਚ ਪਸੀਨੇ ਦੇ ਨਾਲ ਬਦਬੂ ਵੀ ਆਉਂਦੀ ਹੈ
ਐੱਚ. ਐੱਨ. ਸੌਨਕੀਆ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.