Hair Dyes

ਹੇਅਰ ਡਾਈ ਦੇ ਖਤਰੇ ਹਾਈ- ਚਿੱਟੇ ਵਾਲਾਂ ਨੂੰ ਡਾਈ ਕਰਨਾ ਅਤੇ ਚੰਗੇ-ਭਲੇ ਵਾਲਾਂ ਦਾ ਰੰਗ ਉਡਾ ਕੇ ਉਨ੍ਹਾਂ ਨੂੰ ਕਲਰ ਕਰਨ ਦਾ ਰੁਝਾਨ ਇਨ੍ਹੀ ਦਿਨੀਂ ਬਹੁਤ ਜ਼ਿਆਦਾ ਵੱਧ ਗਿਆ ਹੈ ਸਭ ਦੇ ਵਾਲ ਸਮੇਂ ਤੋਂ ਪਹਿਲਾਂ ਅਤੇ ਘੱਟ ਉਮਰ ’ਚ ਚਿੱਟੇ ਹੁੰਦੇ ਜਾ ਰਹੇ ਹਨ ਕਾਲੇ ਵਾਲ ਜਵਾਨੀ ਦੇ ਅਤੇ ਚਿੱਟੇ ਵਾਲ ਬੁਢਾਪੇ ਦੇ ਪ੍ਰਤੀਕ ਮੰਨੇ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਡਾਈ ਕੀਤਾ ਜਾਣ ਲੱਗਾ ਹੈ ਘੱਟ ਉਮਰ ਦੇ ਬੱਚੇ ਵੀ ਵਾਲਾਂ ਦੇ ਚਿੱਟੇ ਹੋਣ ਤੋਂ ਦੁਖੀ ਅਤੇ ਪੇ੍ਰਸ਼ਾਨ ਇਨ੍ਹਾਂ ਨੂੰ ਡਾਈ ਕਰਨ ਲੱਗੇ ਹਨ, ਤਾਂ ਕੁਝ ਨਵੇਂ ਫੈਸ਼ਨ ਦੇ ਰੁਝਾਨ ਤੋਂ ਪ੍ਰਭਾਵਿਤ ਹੋ ਕੇ ਵਾਲਾਂ ਨੂੰ ਕਲਰ ਕਰਨ ਲੱਗੇ ਹਨ।

ਇਸ ਹੇਅਰ ਡਾਈ ਅਤੇ ਹੇਅਰ ਕਲਰ ’ਚ ਉਸਨੂੰ ਪੱਕਾ ਕਰਨ ਲਈ ਜੋ ਰਸਾਇਣ ਮਿਲੇ ਹੁੰਦੇ ਹਨ ਉਹ ਘਾਤਕ ਹੁੰਦੇ ਹਨ ਇਹ ਵਾਲਾਂ ਨੂੰ ਕਾਲਾ ਜਾਂ ਰੰਗੀਨ ਜ਼ਰੂਰ ਕਰ ਦਿੰਦੇ ਹਨ ਪਰ ਨਾਲ ਹੀ ਕਈ ਬਿਮਾਰੀਆਂ ਵੀ ਮੁਫਤ ’ਚ ਦੇ ਜਾਂਦੇ ਹਨ ਜੋ ਕਿਸੇ ਵੀ ਸਮੇਂ ਪੈਦਾ ਹੋ ਸਕਦੀਆਂ ਹਨ ਇਨ੍ਹਾਂ ਰਸਾਇਣਾਂ ਦੀ ਘਾਤਕਤਾ ਤੋਂ ਸਾਰੇ ਜਾਣੂ ਨਹੀਂ ਹੁੰਦੇ ਜੋ ਜਾਣੂ ਹੁੰਦੇ ਹਨ, ਉਹ ਵੀ ਨਾ-ਸਮਝ ਬਣ ਕੇ ਇਸ ਦੀ ਵਰਤੋਂ ਕਰਦੇ ਰਹਿੰਦੇ ਹਨ ਜਾਂ ਹੋਰ ਉਪਾਅ ਵੀ ਕਰਦੇ ਹਨ ਸੱਚ ਇਹ ਹੈ ਕਿ ਹੇਅਰ ਕਲਰ, ਡਾਈ, ਬ੍ਰਾਂਡੇਡ ਮਹਿੰਦੀ, ਟੈਟੂ ਕਲਰ, ਸਾਰਿਆਂ ’ਚ ਉਨ੍ਹਾਂ ਨੂੰ ਪੱਕਾ ਕਰਨ ਲਈ ਘਾਤਕ ਰਸਾਇਣ ਮਿਲੇ ਹੁੰਦੇ ਹਨ ਜੋ ਨੁਕਸਾਨ ਜ਼ਰੂਰ ਪਹੁੰਚਾਉਂਦੇ ਹਨ।

ਕੀ ਹੁੰਦਾ ਹੈ ਇਨ੍ਹਾਂ ’ਚ?

ਇਨ੍ਹਾਂ ਨੂੰ ਪੱਕਾ ਕਰਨ ਲਈ ਇਨ੍ਹਾਂ ’ਚ ਪੈਰਾਫਿਨਾਈਲੀਨ ਡਾਈ ਐਮੀਨ (ਪੀਪੀਪੀ) ਮਿਲਿਆ ਹੁੰਦਾ ਹੈ ਇਸ ਦੀ ਮਾਤਰਾ 2.33 ਤੋਂ 4 ਫੀਸਦੀ ਤੱਕ ਹੁੰਦੀ ਹੈ ਨਾਲ ਹੀ ਅਮੋਨੀਆ ਮਿਲਿਆ ਹੁੰਦਾ ਹੈ ਇਨ੍ਹਾਂ ਦੀ ਬਦੌਲਤ ਇਨ੍ਹਾਂ ਦਾ ਰੰਗ ਦੋ ਮਹੀਨਿਆਂ ਤੱਕ ਪੱਕਾ ਬਣਿਆ ਰਹਿੰਦਾ ਹੈ ਇਨ੍ਹਾਂ ਦਾ ਬੁਰਾ ਅਸਰ ਸਭ ਤੋਂ ਜ਼ਿਆਦਾ ਹੁੰਦਾ ਹੈ ਇਹੀ ਉਪਯੋਗਕਰਤਾ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਿੰਦੇ ਹਨ।

ਇਨ੍ਹਾਂ ਦੀ ਵਰਤੋਂ ਦਾ ਬੁਰਾ ਅਸਰ

ਹੇਅਰ ਕਲਰ ਅਤੇ ਡਾਈ ਦੀ ਵਰਤੋਂ ਨਾਲ ਅੱਖਾਂ, ਕੰਨ, ਸਿਰ ਅਤੇ ਚਿਹਰੇ ’ਤੇ ਬੁਰਾ ਅਸਰ ਪੈਂਦਾ ਹੈ। ਇਨ੍ਹਾਂ ਸਭ ਥਾਵਾਂ ’ਤੇ ਚਮੜੀ ਰੋਗ ਹੋਣ ਲੱਗਦੇ ਹਨ ਇੱਥੋਂ ਦੀ ਚਮੜੀ ਸੜਨ ਲੱਗਦੀ ਹੈ ਅਤੇ ਇਨ੍ਹਾਂ ਥਾਵਾਂ ’ਤੇ ਖੁਰਕ ਹੁੰਦੀ ਹੈ ਇਨ੍ਹਾਂ ’ਚ ਲਾਲੀ ਨਜ਼ਰ ਆਉਣ ਲੱਗਦੀ ਹੈ ਲਾਲ-ਲਾਲ ਘੇਰੇ ਉੱਭਰਨ ਲੱਗਦੇ ਹਨ ਸੰਕਰਮਣ ਹੁੰਦਾ ਹੈ ਐਲਰਜੀ ਦੀ ਸ਼ਿਕਾਇਤ ਹੁੰਦੀ ਹੈ ਕਿਸੇ-ਕਿਸੇ ਦੀ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ ਸਕਿੱਨ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ।

ਵਾਲ ਕਾਲੇ ਚਮਕੀਲੇ ਹੁੰਦੇ ਹਨ ਪਰ ਰੁੱਖੇ ਅਤੇ ਸਖ਼ਤ ਹੋ ਜਾਂਦੇ ਹਨ ਇਨ੍ਹਾਂ ਦੇ ਟੁੱਟਣ ਅਤੇ ਝੜਨ ਦੀ ਗਤੀ ਵੱਧ ਜਾਂਦੀ ਹੈ ਰਹੇ-ਸਹੇ ਕਾਲੇ ਵਾਲ ਵੀ ਪੂਰੀ ਤਰ੍ਹਾਂ ਚਿੱਟੇ ਹੋ ਜਾਂਦੇ ਹਨ ਗੰਜੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅੱਖਾਂ ’ਤੇ ਉਲਟ ਪ੍ਰਭਾਵ ਪੈਂਦਾ ਹੈ ਸੋਜ਼ ਆ ਜਾਂਦੀ ਹੈ ਇਨ੍ਹਾਂ ’ਚ ਲਾਲੀ ਨਜ਼ਰ ਆਉਂਦੀ ਹੈ ਅੱਖਾਂ ਦਾ ਰੋਗ ਤੱਕ ਹੋ ਸਕਦਾ ਹੈ ਮੋਤੀਆਬਿੰਦ ਅਤੇ ਨਜ਼ਰ ਘੱਟ ਹੋਣ ਦੀ ਸ਼ਿਕਾਇਤ ਹੋ ਸਕਦੀ ਹੈ ਅੱਖਾਂ ’ਚ ਇਸਦੇ ਜਾਣ ’ਤੇ ਅੰਨ੍ਹੇਪਣ ਦੀ ਤਕਲੀਫ ਹੋ ਸਕਦੀ ਹੈ ਇਹ ਤੁਰੰਤ ਨਾ ਹੋ ਕੇ ਕਦੇ ਵੀ ਕਿਸੇ ਉਪਯੋਗਕਰਤਾ ਨੂੰ ਹੋ ਸਕਦਾ ਹੈ।

ਵਾਲ ਚਿੱਟੇ ਕਿਉਂ ਹੁੰਦੇ ਹਨ

ਪਹਿਲਾਂ ਬੁੱਢੇ ਹੋਣ ’ਤੇ ਵਾਲਾਂ ਦੇ ਚਿੱਟੇ ਹੋਣ ਨੂੰ ਪਰਿਪੱਕਤਾ ਅਤੇ ਬੁਢਾਪੇ ਦੀ ਨਿਸ਼ਾਨੀ ਮੰਨਦੇ ਸਨ ਪਰ ਹੁਣ ਪੌਸ਼ਟਿਕ ਖਾਣ-ਪੀਣ ਦੀ ਕਮੀ ਹੋ ਗਈ ਹੈ ਖਾਣ-ਪੀਣ ਦੀਆਂ ਚੀਜ਼ਾਂ ’ਚ ਰਸਾਇਣਾਂ ਦਾ ਅਸਰ ਵੱਧ ਗਿਆ ਹੈ ਚਾਰੇ ਪਾਸੇ ਪ੍ਰਦੂਸ਼ਣ ਵੱਧ ਗਿਆ ਹੈ ਸਿਰ ’ਤੇ ਮਾਲਿਸ਼ ਕਰਨ ਦਾ ਰੁਝਾਨ ਘੱੱਟ ਹੋ ਗਿਆ ਹੈ।

ਤੇਜ਼ ਸੁਗੰਧਿਤ ਸਾਬਣ, ਸੁਗੰਧਿਤ ਤੇਲ ਅਤੇ ਰਸਾਇਣਾਂ ਦੀ ਵਰਤੋਂ ਵੱਧ ਗਈ ਹੈ ਸਿਰ ਦੀ ਕਸਰਤ ਅਤੇ ਸ਼ੀਰਸ ਆਸਣ ਭੁੱਲ ਗਏ ਹਨ ਨਸ਼ਿਆਂ ਦੀ ਵਰਤੋਂ ਵੱਧ ਗਈ ਹੈ ਮਾਨਸਿਕ ਕੰਮ, ਤਣਾਅ ਅਤੇ ਦਿਮਾਗ ’ਚ ਵਿਚਾਰਕ ਪ੍ਰਦੂਸ਼ਣ ਵੱਧ ਗਿਆ ਹੈ ਇਹ ਸਾਰੇ ਮਿਲ ਕੇ ਕਾਲੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਜਾਂ ਘੱਟ ਉਮਰ ’ਚ ਚਿੱਟੇ ਕਰ ਰਹੇ ਹਨ ਅਚਾਨਕ ਪ੍ਰਗਟ ਹੋਈਆਂ ਵੱਡੀਆਂ ਬਿਮਾਰੀਆਂ ਵੀ ਇਨ੍ਹਾਂ ਨੂੰ ਕਮਜ਼ੋਰ ਅਤੇ ਚਿੱਟੇ ਕਰਨ ’ਚ ਭੂਮਿਕਾ ਨਿਭਾਉਂਦੀਆਂ ਹਨ।

ਵਾਲ ਸੁਰੱਖਿਅਤ ਅਤੇ ਕੁਦਰਤੀ ਕਾਲੇ ਕਿਵੇਂ ਹੋਣ

ਹੇਅਰ ਡਾਈ, ਹੇਅਰ ਕਲਰ, ਪੈਕਟ ਬੰਦ ਬ੍ਰੈਂਡੇਡ ਮਹਿੰਦੀ ਇਹ ਸਾਰੇ ਖ਼ਤਰਨਾਕ ਹੁੰਦੇ ਹਨ ਇਨ੍ਹਾਂ ਸਭ ’ਚ ਰਸਾਇਣ ਮਿਲਾਇਆ ਜਾਂਦਾ ਹੈ ਪੀਪੀਡੀ ਅਤੇ ਅਮੋਨੀਆਯੁਕਤ ਹੋਣ ’ਤੇ ਹੀ ਇਹ ਪੱਕੇ ਹੁੰਦੇ ਹਨ ਇਨ੍ਹਾਂ ਦੀ ਮਾਤਰਾ ਜਿੰਨੀ ਵੀ ਹੋਵੇ ਨੁਕਸਾਨਦੇਹ ਹੈ ਇਸ ਲਈ ਕੁਦਰਤੀ ਅਤੇ ਸੁਰੱਖਿਅਤ ਕਾਲੇ ਵਾਲ ਪਾਉਣ ਦੀ ਚਾਹਤ ਵਾਲੇ ਖਾਣ-ਪੀਣ ਸਾਫ-ਸੁਥਰਾ ਅਤੇ ਪੌਸਟਿਕ ਰੱਖਣ। ਨਸ਼ਾਖੋਰੀ ਤਿਆਗ ਦਿਓ ਇਸ ਤੋਂ ਦੂਰ ਰਹੋ ਮਾਨਸਿਕ ਕਮਜ਼ੋਰੀ ਨਾ ਪਾਲੋ ਸ਼ਾਂਤ ਚਿੱਤ ਰਹੋ।

ਰਾਤ ਨੂੰ ਸਿਰ ਦੀ ਖਾਸ ਕਰਕੇ ਵਾਲਾਂ ਦੀਆਂ ਜੜ੍ਹਾਂ ਦੀ ਮਾਲਿਸ਼ ਕਰੋ ਪ੍ਰਦੂਸ਼ਣ ਤੋਂ ਬਚੋ ਤੇਜ਼ ਸਾਬਣ ਅਤੇ ਤੇਜ਼ ਸੁਗੰਧ ਵਾਲੇ ਤੇਲ ਨਾ ਲਾਓ ਦਹੀਂ, ਮੱਖਣ, ਲੱਸੀ ਦਾ ਜਿੰਨਾ ਸੰਭਵ ਹੋਵੇ ਸੇਵਨ ਕਰੋ ਕੁਦਰਤੀ ਮਹਿੰਦੀ ਅਤੇ ਆਂਵਲਾ ਚੂਰਨ ਦਾ ਲੇਪ ਸਿਰ ’ਤੇ ਲਾਓ। ਹੇਅਰ ਡਾਈ, ਹੇਅਰ ਕਲਰ, ਪੈਕਟ ਬੰਦ ਬ੍ਰੈਂਡੇਡ ਮਹਿੰਦੀ, ਟੈਟੂ ਇਨ੍ਹਾਂ ਸਾਰਿਆਂ ਨੂੰ ਪੱਕਾ ਬਣਾਉਣ ਲਈ ਮਿਲਾਇਆ ਗਿਆ ਰਸਾਇਣ ਘਾਤਕ ਹੁੰਦਾ ਹੈ ਇਹ ਸ਼ੂਗਰ, ਬੀਪੀ ਮਰੀਜ਼, ਗਰਭਵਤੀ ਔਰਤ ਅਤੇ ਬੱਚਿਆਂ ਦੀ ਪ੍ਰੇਸ਼ਾਨੀ ਨੂੰ ਬਹੁਤ ਜ਼ਿਆਦਾ ਵਧਾ ਦਿੰਦੇ ਹਨ ਜੋ ਖਤਰਨਾਕ ਹੋ ਸਕਦੇ ਹਨ।

-ਨੀਲਿਮਾ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!