criteria of scholarship: ਹਰੇਕ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਬੁੱਧੀਮਾਨ ਕਹਾਵੇ ਵਿਦਵਾਨ ਉਸ ਦੀ ਬੁੱਧੀ ਦਾ ਲੋਹਾ ਮੰਨਣ ਕਿਸੇ ਸਭਾ ’ਚ ਜੇਕਰ ਉਹ ਜਾਵੇ ਤਾਂ ਉਸ ਸਭਾ ’ਚ ਉਸਦੀ ਹੀ ਚਰਚਾ ਹੋਵੇ ਸਾਰੇ ਉਸ ਨਾਲ ਆਪਣਾ ਸਬੰਧ ਬਣਾਉਣ ਦੇ ਇੱਛੁਕ ਰਹਿਣ ਹੁਣ ਅਸੀਂ ਵਿਚਾਰ ਕਰਦੇ ਹਾਂ ਕਿ ਵਿਦਵਾਨਤਾ ਦਾ ਮਾਪਦੰਡ ਕੀ ਹੈ? ਮਨੁੱਖ ਨੂੰ ਬੁੱਧੀਮਾਨ ਬਣਨ ਲਈ ਕੁਝ ਤੱਥਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਸਭ ਤੋਂ ਪਹਿਲੀ ਅਤੇ ਮੁੱਖ ਗੱਲ ਹੈ ਮਨੁੱਖ ਦਾ ਵਿਚਾਰਵਾਨ ਹੋਣਾ ਉਸ ਨੂੰ ਵਿਚਾਰਸ਼ੀਲ ਹੋਣਾ ਚਾਹੀਦਾ ਹੈ ਜਦੋਂ ਉਹ ਇਕਾਂਤ ’ਚ ਬੈਠ ਕੇ ਵਿਚਾਰ ਕਰਦਾ ਹੈ ਤਾਂ ਉਸ ਨੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਇਸਦਾ ਗਿਆਨ ਹੋ ਜਾਂਦਾ ਹੈ ਉਸੇ ਦੇ ਅਨੁਸਾਰ ਨਾ ਕਰਨ ਵਾਲੇ ਕੰਮਾਂ ਦਾ ਤਿਆਗ ਕਰਕੇ ਅਤੇ ਕਰਨ ਵਾਲੇ ਕੰਮਾਂ ਦੇ ਸਹਿਯੋਗ ਨਾਲ ਦਿਨ-ਪ੍ਰਤੀਦਿਨ ਤਰੱਕੀ ਕਰਦਾ ਹੋਇਆ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ।
ਸੱਜਣਾਂ ਦਾ ਅਨੁਸਰਨ ਕਰਨਾ ਅਤੇ ਵਿਦਵਾਨਾਂ ਦੀ ਸੰਗਤ ’ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਨਾਲ ਮਨੁੱਖ ’ਚ ਇੱਕ ਤਰ੍ਹਾਂ ਦਾ ਠਹਿਰਾਅ ਆਉਂਦਾ ਹੈ ਉਸਦਾ ਵਿਹਾਰ ਸਭ ਨਾਲ ਸੰਤੁਲਿਤ ਹੋਣ ਲੱਗਦਾ ਹੈ ਉਸਦੇ ਮਨ ’ਚ ਸਵੈ ਦੀ ਥਾਂ ’ਤੇ ਸਭ ਦਾ ਭਾਵ ਆਉਣ ਲੱਗਦਾ ਹੈ। ਉਹ ਆਪਣੇ ਨਕਾਰਾਤਮਕ ਵਿਚਾਰਾਂ ਦੇ ਜੰਜਾਲ ਤੋਂ ਮੁਕਤ ਹੋ ਕੇ ਸਕਾਰਾਤਮਕ ਮਨੋਬਿਰਤੀ ਵਾਲਾ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਈਰਖਾ-ਦਵੈਤ ਆਦਿ ਬੁਰੀਆਂ ਭਾਵਨਾਵਾਂ ਦਾ ਤਿਆਗ ਕਰਨ ਨਾਲ ਮਹਾਨ ਪੁਰਸ਼ਾਂ ਦੀ ਸ਼੍ਰੇਣੀ ’ਚ ਆ ਜਾਂਦਾ ਹੈ। ਮਨੁੱਖ ਲਈ ਸਹੀ ਇਹੀ ਹੈ ਕਿ ਉਹ ਆਪਣੀ ਯੋਗਤਾ ਅਤੇ ਤਜ਼ਰਬੇ ਨੂੰ ਆਪਣੇ ਘਰ-ਪਰਿਵਾਰ, ਰਿਸ਼ਤੇਦਾਰਾਂ, ਦੇਸ਼ ਅਤੇ ਸਮਾਜ ’ਚ ਵੰਡੇ ਇਸ ਨਾਲ ਉਸਨੂੰ ਆਪਣਾ ਜੀਵਨ ਸੰਵਾਰਨ ਦੇ ਨਾਲ-ਨਾਲ ਦੂਜਿਆਂ ਦਾ ਵੀ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਸਮਾਜ ਨੂੰ ਅਜਿਹੇ ਬੁੱਧੀਜੀਵੀਆਂ ਦੀ ਬਹੁਤ ਲੋੜ ਹੈ ਜੋ ਨਿਹਸਵਾਰਥ ਹੋ ਕੇ ਸਭ ਦੀ ਭਲਾਈ ਦੇ ਕੰਮ ਕਰ ਸਕਣ।
ਅੱਜ-ਕੱਲ੍ਹ ਰਾਜਿਆਂ ਦਾ ਯੁੱਗ ਨਹੀਂ ਹੈ ਫਿਰ ਵੀ ਅਸੀਂ ਦੇਸ਼ ਦੇ ਪਹਿਲੇ ਨਾਗਰਿਕ ਭਾਵ ਰਾਸ਼ਟਰਪਤੀ ਨੂੰ ਇਸ ਸ਼ੇ੍ਰਣੀ ’ਚ ਮੰਨ ਸਕਦੇ ਹਾਂ ਬੁੱਧੀਜੀਵੀਆਂ ਦਾ ਵਿਦਵਾਨਾਂ ਦੇ ਸਨਮਾਨ ਦੇ ਵਿਸ਼ੇ ’ਚ ਇਹ ਮੰਨਣਾ ਹੈ-
ਸਵਦੇਸ਼ੇ ਪੂਜਯਤੇ ਰਾਜਾ ਵਿਦਵਾਨ ਸਰਵਤਰ ਪੂਜਯਤੇ
ਅਰਥਾਤ ਰਾਜੇ ਦਾ ਸਨਮਾਨ ਉਸਦੇ ਆਪਣੇ ਦੇਸ਼ ਵਿਚ ਹੁੰਦਾ ਹੈ ਪਰ ਵਿਦਵਾਨ ਨੂੰ ਹਰ ਥਾਂ ’ਤੇ ਮਾਣ ਦਿੱਤਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਉੱਚ ਸਿੱਖਿਆ ਪ੍ਰਾਪਤ ਵਿਗਿਆਨਕ, ਇੰਜੀਨੀਅਰ, ਡਾਕਟਰ ਆਦਿ ਸੰਸਾਰ ਦੇ ਕਿਸੇ ਵੀ ਦੇਸ਼ ’ਚ ਚਲੇ ਜਾਣ ਉਨ੍ਹਾਂ ਨੂੰ ਹਰ ਥਾਂ ਪਲਕਾਂ ’ਤੇ ਬਿਠਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਾਨ ਰੂਪ ਨਾਲ ਸਨਮਾਨ ਦਿੱਤਾ ਜਾਂਦਾ ਹੈ ਚੰਗੀ ਤਨਖਾਹ ’ਤੇ ਉਨ੍ਹਾਂ ਦੀਆਂ ਨਿਯੁਕਤੀਆਂ ਹੁੰਦੀਆਂ ਹਨ।
ਇਸ ਦਾ ਅਰਥ ਇਹੀ ਹੈ ਕਿ ਵਿਦਵਾਨ ਕਿਸੇ ਵੀ ਉਮਰ ਦਾ ਹੋਵੇ, ਉਹ ਸਨਮਾਨਯੋਗ ਹੁੰਦਾ ਹੈ ਵਿਦਵਾਨਤਾ ਦੇ ਸਾਹਮਣੇ ਉਮਰ ਕੋਈ ਮਾਇਨੇ ਨਹੀਂ ਰੱਖਦੀ, ਉਹ ਗੌਣ ਹੋ ਜਾਂਦੀ ਹੈ। ਜੇਕਰ ਕੋਈ ਵਿਅਕਤੀ ਇਹ ਸੋਚੇ ਕਿ ਵਿਦਵਾਨਤਾ ਨਾ ਹੋਣ ’ਤੇ, ਉਸ ਦਾ ਢੋਂਗ ਕਰ ਲੈਣ ਨਾਲ ਉਹ ਵਿਦਵਾਨਾਂ ਦੀ ਸ਼੍ਰੇਣੀ ’ਚ ਆ ਜਾਵੇਗਾ ਤਾਂ ਇਹ ਉਸ ਮਨੁੱਖ ਦੀ ਭੁੱਲ ਹੈ ਮੂਰਖ ਵਿਅਕਤੀ ਜਦੋਂ ਮੂੰਹ ਖੋਲ੍ਹੇਗਾ ਤਾਂ ਉਸ ਦੀ ਪੋਲ ਖੁਦ ਹੀ ਖੁੱਲ੍ਹ ਜਾਂਦੀ ਹੈ ਉਦੋਂ ਦੁਜਿਆਂ ਤੋਂ ਅਪਮਾਨਿਤ ਹੋਣ ’ਤੇ ਉਸ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ ਇਸ ਦਾ ਕਾਰਨ ਹੈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ।
ਵਿਦਵਾਨਾਂ ਨੂੰ ਇਹ ਸਿੱਧ ਕਰਨ ਦੀ ਜਾਂ ਪ੍ਰਚਾਰ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿ ਉਹਨਾਂ ਨੂੰ ਬਹੁਤ ਗਿਆਨ ਹੈ ਲੋਕ ਉਨ੍ਹਾਂ ਦੇ ਪ੍ਰਚਾਰ ਤੰਤਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਤੋਂ ਕੁਝ ਸਿੱਖਣ ਹੁੰਦਾ ਇਸਦੇ ਉਲਟ ਹੈ, ਲੋਕ ਲੱਭਦੇ ਹੋਏ ਉਨ੍ਹਾਂ ਕੋਲ ਆਉਂਦੇ ਹਨ ਤੇ ਆਪਣੀ ਗਿਆਨ ਦੀ ਜਗਿਆਸਾ ਨੂੰ ਸ਼ਾਂਤ ਕਰਦੇ ਹਨ। ਵਿਦਵਾਨਾਂ ਦੀ ਵਿਦਵਾਨਤਾ ਕਸਤੂਰੀ ਦੀ ਮਹਿਕ ਵਰਗੀ ਹੁੰਦੀ ਹੈ ਜਿਸ ਨੂੰ ਭਾਵੇਂ ਸੱਤ ਪਰਦਿਆਂ ’ਚ ਵੀ ਲੁਕਾ ਕੇ ਕਿਉਂ ਨਾ ਰੱਖੀਏ, ਉਹ ਚਾਰੇ ਪਾਸੇ ਦੇ ਵਾਤਾਵਰਨ ਨੂੰ ਖ਼ੁਸ਼ਬੂਦਾਰ ਕਰ ਹੀ ਦਿੰਦੀ ਹੈ।
ਵਿਦਵਾਨਤਾ ਮਨੁੱਖ ਨੂੰ ਈਸ਼ਵਰ ਦਾ ਦਿੱਤਾ ਹੋਇਆ ਤੋਹਫਾ ਹੈ ਪਰ ਫਿਰ ਵੀ ਸਖ਼ਤ ਮਿਹਨਤ, ਸਵੈ ਅਧਿਐਨ, ਸਵੈ ਪੜਚੋਲ, ਸੱਜਣਾਂ ਦੀ ਸੰਗਤ ਅਤੇ ਪਰਮਾਤਮਾ ਦੀ ਭਗਤੀ ਕਰਕੇ ਨਿਸੰਦੇਹ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਰਵਸ਼ੀ