ਘਰ-ਪਰਿਵਾਰ ਦਾ ਮਾਹੌਲ ਚੰਗਾ ਹੋਵੇ ਤਾਂ ਬੱਚੇ ਨਿਮਰ ਅਤੇ ਸੰਸਕਾਰੀ ਬਣਦੇ ਹਨ ਜੇਕਰ ਘਰ ਦਾ ਮਾਹੌਲ ਸਹੀ ਨਾ ਹੋਵੇ ਤਾਂ ਬੱਚਿਆਂ ਨੂੰ ਵਿਗੜਦੇ ਦੇਰ ਨਹੀਂ ਲੱਗਦੀ ਅਜਿਹੇ ਬੱਚੇ ਵੱਡੇ ਹੋ ਕੇ ਅਸ਼ਿਸ਼ਟ ਅਤੇ ਸ਼ਰਾਰਤੀ ਬਣਦੇ ਹਨ। ਅਖ਼ਬਾਰ ’ਚ ਅਮਰੀਕਾ ਦੀ ਇੱਕ ਖ਼ਬਰ ਛਪੀ ਸੀ ਪੜ੍ਹ ਕੇ ਕਾਫੀ ਦੁੱਖ ਹੋਇਆ ਜਿਸ ਨੇ ਵੀ ਉਸ ਖਬਰ ਨੂੰ ਪੜਿ੍ਹਆ ਹੋਵੇਗਾ, ਉਸ ਨੂੰ ਜ਼ਰੂਰ ਦੁੱਖ ਹੋਇਆ ਹੋਵੇਗਾ ਘਟਨਾ ਇਸ ਤਰ੍ਹਾਂ ਸੀ ਕਿ ਇੱਕ ਛੇ ਸਾਲ ਦੇ ਲੜਕੇ ਨੇ ਇੱਕ ਛੇ ਸਾਲ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਲੜਕੇ ਨੇ ਬਿਨਾਂ ਸੋਚੇ-ਸਮਝੇ ਬੰਦੂਕ ਕੱਢੀ ਅਤੇ ਲੜਕੀ ’ਤੇ ਗੋਲੀ ਚਲਾ ਦਿੱਤੀ ਗੋਲੀ ਚਲਾਉਣ ਤੋਂ ਬਾਅਦ ਉਹ ਆਪਣੀ ਜੇਬ੍ਹ ’ਚ ਪਾ ਕੇ ਵਾਪਸ ਤੁਰ ਪਿਆ। (Take Care of The Kids)
ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਉਸ ਨੂੰ ਬਚਾਉਣ ਲਈ ਡਾਕਟਰਾਂ ਨੇ ਕਾਫੀ ਯਤਨ ਕੀਤਾ ਪਰ ਉਹ ਉਸਨੂੰ ਬਚਾ ਨਹੀਂ ਸਕੇ ਅਤੇ ਲੜਕੀ ਮਰ ਗਈ ਇਹ ਘਟਨਾ ਅਮਰੀਕਾ ਦੇ ਇੱਕ ਸਕੂਲ ’ਚ ਵਾਪਰੀ ਉਸ ਲੜਕੇ ਦੇ ਪਿਛੋਕੜ ਨੂੰ ਫਰੋਲਿਆ ਗਿਆ ਤਾਂ ਪਤਾ ਲੱਗਾ ਕਿ ਉਸ ਲੜਕੇ ਨੂੰ ਨਾ ਮਾਂ ਦਾ ਪਿਆਰ ਮਿਲਿਆ ਸੀ ਅਤੇ ਨਾ ਪਿਤਾ ਦਾ ਸਾਥ। ਆਖ਼ਿਰ ਅਜਿਹਾ ਕਿਉਂ ਹੁੰਦਾ ਹੈ? ਮਾਂ-ਬਾਪ ਆਪਣੇ ਬੱਚੇ ਨੂੰ ਕਿਉਂ ਛੱਡ ਦਿੰਦੇ ਹਨ? ਉਸ ਲੜਕੇ ਨੇ ਤਾਂ ਕਦੇ ਚੰਗਾ ਦੇਖਿਆ ਹੀ ਨਹੀਂ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਉਸ ਲੜਕੀ ਨੂੰ ਸਿਰਫ ਡਰਾਉਣਾ ਚਾਹੁੰਦਾ ਸੀ। (Take Care of The Kids)
ਉਸਦਾ ਜਵਾਬ ਕਾਫੀ ਦੁਖਦਾਈ ਸੀ ਜ਼ਿੰਦਗੀ ’ਚ ਮਾਹੌਲ ਦਾ ਕੀ ਮਹੱਤਵ ਹੈ, ਉਸਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਜੇਕਰ ਵਿਅਕਤੀ ਨੂੰ ਸੰਸਕਾਰਾਂ ਵਾਲਾ ਮਾਹੌਲ ਮਿਲੇ ਤਾਂ ਵਿਗੜਿਆ ਹੋਇਆ ਬੱਚਾ ਵੀ ਸਹੀ ਰਸਤੇ ’ਤੇ ਆ ਜਾਵੇਗਾ ਅਸੀਂ ਇਹ ਸੋਚ ਕੇ ਹੀ ਜਿਉਂਦੇ ਹਾਂ ਕਿ ਹਰ ਪਲ ਖੁਸ਼ੀ ਨਾਲ ਬੀਤੇ ਅਕਸਰ ਲੋਕ ਜਦੋਂ ਕਿਸੇ ਨੂੰ ਅਸ਼ੀਰਵਾਦ ਦਿੰਦੇ ਹਨ ਤਾਂ ‘ਆਯੂਸ਼ਮਾਨ ਭਵ’ ਜਾਂ ‘ਜਿਉਂਦੇ ਰਹੋ’ ਕਹਿੰਦੇ ਹਨ ਪਰ ਮੇਰਾ ਮੰਨਣਾ ਹੈ ਕਿ ਸਾਨੂੰ ਇਨ੍ਹਾਂ ਸ਼ਬਦਾਂ ਦੇ ਨਾਲ-ਨਾਲ ‘ਖੁਸ਼ ਰਹੋ’ ਵੀ ਬੋਲਣਾ ਚਾਹੀਦੈ। (Take Care of The Kids)
ਹਰ ਹਾਲਤ ’ਚ ਖੁਸ਼ ਰਹਿਣਾ ਆਪਣੇ-ਆਪ ’ਚ ਇੱਕ ਕਲਾ ਹੈ ਜੇਕਰ ਜ਼ਿੰਦਗੀ ’ਚ ਖੁਸ਼ੀ ਨਾ ਹੋਵੇ ਤਾਂ ਜ਼ਿੰਦਗੀ ਬੇਮਤਲਬ ਹੋ ਜਾਂਦੀ ਹੈ ਬੱਚਿਆਂ ਦੀ ਜ਼ਿੰਦਗੀ ਦੇ ਹਰੇਕ ਛੋਟੇ-ਛੋਟੇ ਪਲਾਂ ’ਚ ਆਪਣੇ-ਆਪ ਨੂੰ ਜੋੜੋ ਬੱਚਿਆਂ ਨੂੰ ਤੁਹਾਡੀ ਲੋੜ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਦਿਨ ਦਾ ਕੰਮ ਨਾ ਕਰੋ ਸਗੋਂ ਵਿਚਲਾ ਰਸਤਾ ਅਪਣਾਓ ਇਸ ਨਾਲ ਬੱਚਿਆਂ ਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹੋ ਬੱਚੇ ਵੀ ਸਮਝਣਗੇ ਕਿ ਤੁਹਾਡਾ ਜਾਣਾ ਜ਼ਰੂਰੀ ਹੈ ਤੇ ਸਮਾਂ ਆਉਣ ’ਤੇ ਤੁਸੀਂ ਉਨ੍ਹਾਂ ਲਈ ਹਾਜ਼ਰ ਰਹੋਗੇ।
ਅੱਜ-ਕੱਲ੍ਹ ਆਦਮੀ ਨੂੰ ਇੱਧਰ-ਉੱਧਰ ਆਉਣਾ-ਜਾਣਾ ਪੈਂਦਾ ਹੀ ਹੈ ਪਰ ਤੁਹਾਨੂੰ ਹਮੇਸ਼ਾ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਤੁਹਾਡੀ ਗੈਰ-ਹਾਜ਼ਰੀ ’ਚ ਬੱਚਿਆਂ ਨੇ ਕੀ ਕੀਤਾ ਹੈ? ਜੇਕਰ ਤੁਸੀਂ ਲੰਮੀ ਯਾਤਰਾ ’ਤੇ ਜਾਂਦੇ ਹੋ ਤਾਂ ਅਜਿਹਾ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਇਹ ਕਰਨਾ ਉਦੋਂ ਓਨਾ ਹੀ ਜ਼ਰੂਰੀ ਵੀ ਹੁੰਦਾ ਹੈ ਨਹੀਂ ਤਾਂ ਬੱਚੇ ਵਿਗੜਨਗੇ ਹੀ ਬੱਚੇ ਦੇ ਅਸ਼ਿਸਟ ਹੋ ਜਾਣ ’ਤੇ ਪਛਤਾਉਣ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੋਵੇਗਾ, ਇਸ ਲਈ ਘਰ-ਪਰਿਵਾਰ ਦਾ ਮਾਹੌਲ ਹਮੇਸ਼ਾ ਖੁਸ਼ਗਵਾਰ ਬਣਾਈ ਰੱਖਣ ਦਾ ਯਤਨ ਕਰਨਾ ਚਾਹੀਦੈ।
ਰੀਤੂ ਭਸੀਨ