ਖੁਦ ਨੂੰ ਪ੍ਰਮੋਸ਼ਨ ਲਈ ਕਰੋ ਤਿਆਰ Promotion ਜੌਬ ’ਚ ਪ੍ਰਮੋਸ਼ਨ ਕਈ ਕਾਰਨਾਂ ਨਾਲ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ, ਇਹ ਤੁਹਾਨੂੰ ਆਪਣੇ ਕਰੀਅਰ ’ਚ ਅੱਗੇ ਵਧਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਮੱਦਦ ਕਰਦਾ ਹੈ ਇੱਕ ਉੱਚਾ ਅਹੁਦਾ ਤੁਹਾਨੂੰ ਜ਼ਿਆਦਾ ਜ਼ਿੰਮੇਵਾਰੀ, ਜ਼ਿਆਦਾ ਤਨਖ਼ਾਹ ਅਤੇ ਜ਼ਿਆਦਾ ਮੌਕੇ ਦੇ ਸਕਦਾ ਹੈ ਦੂਜਾ, ਪ੍ਰਮੋਸ਼ਨ ਤੁਹਾਡੇ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਨੂੰ ਵਧਾ ਸਕਦਾ ਹੈ
ਇਹ ਤੁਹਾਨੂੰ ਇਹ ਮਹਿਸੂਸ ਕਰਨ ’ਚ ਮੱਦਦ ਕਰਦਾ ਹੈ ਕਿ ਤੁਸੀਂ ਆਪਣੇ ਕੰਮ ’ਚ ਅਨਮੋਲ ਹੋ ਅਤੇ ਤੁਸੀਂ ਆਪਣੀ ਕੰਪਨੀ ਲਈ ਇੱਕ ਯੋਗਦਾਨਕਰਤਾ ਹੋ ਤੀਜਾ, ਪ੍ਰਮੋਸ਼ਨ ਤੁਹਾਨੂੰ ਆਪਣੀ ਮੁਹਾਰਤ ਅਤੇ ਗਿਆਨ ਨੂੰ ਵਿਕਸਿਤ ਕਰਨ ਦਾ ਮੌਕਾ ਦੇ ਸਕਦਾ ਹੈ ਇੱਕ ਨਵੇਂ ਅਹੁਦੇ ’ਤੇ ਤੁਹਾਨੂੰ ਨਵੀਂ ਮੁਹਾਰਤ ਅਤੇ ਗਿਆਨ ਸਿੱਖਣ ਦੀ ਜ਼ਰੂੂਰਤ ਹੋਵੇਗੀ ਇਸ ਨਾਲ ਤੁਸੀਂ ਇੱਕ ਜ਼ਿਆਦਾ ਮਾਹਿਰ ਅਤੇ ਯੋਗ ਕਰਮਚਾਰੀ ਬਣ ਜਾਓਗੇ
Table of Contents
ਤੁਹਾਨੂੰ ਹੇਠ ਲਿਖੇ ਪੜਾਵਾਂ ਦਾ ਪਾਲਣ ਕਰਨਾ ਚਾਹੀਦੈ:
ਆਪਣੇ ਟੀਚੇ ਤੈਅ ਕਰੋ:
ਤੁਸੀਂ ਪ੍ਰਮੋਸ਼ਨ ਲਈ ਕਿਉਂ ਤਿਆਰ ਹੋ ਰਹੇ ਹੋ? ਕੀ ਤੁਸੀਂ ਜ਼ਿਆਦਾ ਜ਼ਿੰਮੇਵਾਰੀ ਚਾਹੁੰਦੇ ਹੋ? ਕੀ ਤੁਸੀਂ ਜ਼ਿਆਦਾ ਤਨਖਾਹ ਚਾਹੁੰਦੇ ਹੋ? ਕੀ ਤੁਸੀਂ ਆਪਣੇ ਕਰੀਅਰ ’ਚ ਅੱਗੇ ਵਧਣਾ ਚਾਹੁੰਦੇ ਹੋ? ਆਪਣੇ ਟੀਚਿਆਂ ਨੂੰ ਜਾਣਨ ਨਾਲ ਤੁਹਾਨੂੰ ਆਪਣੀ ਤਰੱਕੀ ਨੂੰ ਟਰੈਕ ਕਰਨ ਅਤੇ ਆਪਣੇ ਯਤਨਾਂ ਨੂੰ ਕੇਂਦਰਿਤ ਕਰਨ ’ਚ ਮੱਦਦ ਮਿਲੇਗੀ
ਮੁਲਾਂਕਣ ਕਰੋ:
ਆਪਣੇ ਵਰਤਮਾਨ ਪ੍ਰਦਰਸ਼ਨ ਦਾ ਮੁਲਾਂਕਣ ਕਰੋ ਆਪਣੇ ਵਰਤਮਾਨ ਪ੍ਰਦਰਸ਼ਨ ਨੂੰ ਸਮਝਣ ਨਾਲ ਤੁਹਾਨੂੰ ਇਹ ਪਤਾ ਲਾਉਣ ’ਚ ਮੱਦਦ ਮਿਲੇਗੀ ਕਿ ਤੁਹਾਨੂੰ ਪ੍ਰਮੋਸ਼ਨ ਲਈ ਕੀ ਕਰਨ ਦੀ ਲੋੜ ਹੈ ਆਪਣੀ ਤਾਕਤ ਅਤੇ ਕਮਜ਼ੋਰੀਆਂ ਦੀ ਪਹਿਚਾਣ ਕਰੋ ਅਤੇ ਆਪਣੀ ਮੁਹਾਰਤ ਅਤੇ ਗਿਆਨ ਨੂੰ ਵਿਕਸਿਤ ਕਰਨ ਲਈ ਕਦਮ ਚੁੱਕੋ
ਨਵੇਂ ਰੁਝਾਨਾਂ ਤੋਂ ਰਹੋ ਜਾਣੂ:
ਆਪਣੇ ਇਲਾਕੇ ’ਚ ਨਵੇਂ ਰੁਝਾਨਾਂ ਤੋਂ ਜਾਣੂ ਰਹਿਣਾ ਤੁਹਾਨੂੰ ਆਪਣੇ ਗਿਆਨ ਅਤੇ ਮੁਹਾਰਤ ਨੂੰ ਵਧਾਉਣ ’ਚ ਮੱਦਦ ਕਰੇਗਾ ਇਹ ਤੁਹਾਨੂੰ ਆਪਣੀ ਕੰਪਨੀ ਲਈ ਜ਼ਿਆਦਾ ਮੁੱਲ ਪ੍ਰਦਾਨ ਕਰਨ ’ਚ ਵੀ ਮੱਦਦ ਕਰੇਗਾ
ਨੈੱਟਵਰਕ ਦਾ ਨਿਰਮਾਣ ਕਰੋ:
ਆਪਣੇ ਨੈੱਟਵਰਕ ਦਾ ਨਿਰਮਾਣ ਕਰਨਾ ਤੁਹਾਨੂੰ ਆਪਣੇ ਕਰੀਅਰ ’ਚ ਅੱਗੇ ਵਧਣ ’ਚ ਮੱਦਦ ਕਰ ਸਕਦਾ ਹੈ ਆਪਣੇ ਇਲਾਕੇ ਨਾਲ ਸਬੰਧਿਤ ਲੋਕਾਂ ਨਾਲ ਜੁੜੋ ਅਤੇ ਆਪਣੀ ਮੁਹਾਰਤ ਅਤੇ ਤਜ਼ਰਬੇ ਨੂੰ ਵਧਾਓ ਨਵੀਆਂ ਚੀਜ਼ਾਂ ਅਤੇ ਤਕਨੀਕਾਂ ਬਾਰੇ ਸਲਾਹ-ਮਸ਼ਵਰਾ ਕਰਦੇ ਰਹੋ ਜਿਸ ਨਾਲ ਤੁਹਾਡੇ ਗਿਆਨ ’ਚ ਵਾਧਾ ਹੋਵੇਗਾ
ਪ੍ਰਮੋਸ਼ਨ ਲਈ ਬੋਲੋ:
ਆਪਣੇ ਬੌਸ ਜਾਂ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰੋ ਕਿ ਤੁਸੀਂ ਪ੍ਰਮੋਸ਼ਨ ਲਈ ਤਿਆਰ ਹੋ ਆਪਣੇ ਟੀਚਿਆਂ ਅਤੇ ਆਪਣੇ ਪ੍ਰਮੋਸ਼ਨ ਲਈ ਤੁਸੀਂ ਕੀ ਕਰਨ ਲਈ ਤਿਆਰ ਹੋ, ਇਸ ’ਤੇ ਚਰਚਾ ਕਰੋ
ਕੰਪਨੀ ਦੇ ਕਲਚਰ ਅਤੇ ਵੈਲਿਊਜ਼ ਨੂੰ ਸਮਝਣਾ:
ਹਰ ਕੰਪਨੀ ਦੀ ਇੱਕ ਬੇਸਿਕ ਫਿਲਾਸਫੀ ਹੁੰਦੀ ਹੈ ਅਤੇ ਕੰਪਨੀ ’ਚ ਅੱਗੇ ਵਧਣ ਲਈ ਉਸਨੂੰ ਸਮਝਣਾ ਅਤੇ ਉਸਦੇ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਹੈ ਤੁਹਾਡਾ ਕੋਈ ਐਕਸ਼ਨ ਜਾਂ ਵਿਹਾਰ ਅਜਿਹਾ ਨਹੀਂ ਹੋਣਾ ਚਾਹੀਦਾ, ਜੋ ਕੰਪਨੀ ਦੇ ਬੁਨਿਆਦੀ ਮੁੱਲਾਂ ਦੇ ਖਿਲਾਫ ਹੋਵੇ
ਪ੍ਰਮੋਸ਼ਨ ਲਈ ਕੁਝ ਹੋਰ ਸੁਝਾਅ:
- ਆਪਣੇ ਕੰਮ ’ਚ ਮੁਹਾਰਤ ਪ੍ਰਾਪਤ ਕਰੋ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋ ਅਤੇ ਉੱਚ ਗੁਣਵੱਤਾ ਵਾਲਾ ਕੰਮ ਪ੍ਰਦਾਨ ਕਰੋ ਆਪਣੇ ਬੌਸ ਅਤੇ ਸਹਿਕਰਮਚਾਰੀਆਂ ਨਾਲ ਚੰਗੇ ਸਬੰਧ ਬਣਾਓ
- ਸਵੈਸੇਵਕ ਕੰਮ ਕਰੋ ਜਾਂ ਵਧੇਰੇ ਜ਼ਿੰਮੇਵਾਰੀਆਂ ਲਓ ਇਹ ਤੁਹਾਨੂੰ ਆਪਣੀ ਮੁਹਾਰਤ ਅਤੇ ਗਿਆਨ ਦਾ ਵਿਸਥਾਰ ਕਰਨ ਅਤੇ ਆਪਣੀ ਕੰਪਨੀ ਲਈ ਮੁੱਲ ਪ੍ਰਦਾਨ ਕਰਨ ਦਾ ਇੱਕ ਤਰੀਕਾ ਹੈ
- ਟ੍ਰੇਨਿੰਗ ਅਤੇ ਸਰਟੀਫਿਕੇਟ ਪ੍ਰਾਪਤ ਕਰੋ ਆਪਣੀ ਮੁਹਾਰਤ ਅਤੇ ਗਿਆਨ ਨੂੰ ਵਧਾਉਣ ਲਈ ਟ੍ਰੇਨਿੰਗ ਅਤੇ ਸਰਟੀਫਿਕੇਟ ਪ੍ਰੋਗਰਾਮਾਂ ’ਚ ਹਿੱਸਾ ਲਓ
- ਆਪਣੀ ਕੰਪਨੀ ਲਈ ਨਵੇਂ ਵਿਚਾਰ ਅਤੇ ਹੱਲ ਪੇਸ਼ ਕਰੋ