ਹੁਣ ਤੱਕ ਦੁੱਧ ਦੀ ਵਰਤੋਂ ਚਮੜੀ ਦੀ ਸਫਾਈ ਲਈ ਕੀਤੀ ਜਾਂਦੀ ਸੀ ਮਿਲਕ ਫੇਸ਼ੀਅਲ ਆਧੁਨਿਕ ਫੈਸ਼ਨ ਦਾ ਨਵਾਂ ਟਰੈਂਡ ਹੈ ਜਿਸ ਨਾਲ ਚਮੜੀ ਨੂੰ ਪੌਸ਼ਟਿਕਤਾ ਮਿਲਦੀ ਹੈ, ਬਲੱਡ ਸਰਕੂਲੇਸ਼ਨ ’ਚ ਸੁਧਾਰ ਆਉਂਦਾ ਹੈ, ਚਮੜੀ ਜਵਾਨ, ਚਮਕਦਾਰ ਅਤੇ ਨਮੀ ਨਾਲ ਭਰਪੂਰ ਲੱਗਦੀ ਹੈ, ਚਮੜੀ ਲੂਜ਼ ਹੋਣ ਤੋਂ ਵੀ ਬਚਦੀ ਹੈ ਐਨੇ ਫਾਇਦੇ ਹਨ ਮਿਲਕ ਫੇਸ਼ੀਅਲ ਦੇ ਆਓ! ਜਾਣਦੇ ਹਾਂ ਕਿਵੇਂ ਕਰੀਏ ਮਿਲਕ ਫੇਸ਼ੀਅਲ।
ਸਭ ਤੋਂ ਪਹਿਲਾਂ ਚਮੜੀ ਦੀ ਸਫਾਈ ਕਰੋ ਚਮੜੀ ਦੀ ਸਫਾਈ ਲਈ ਚਾਰ ਚਮਚ ਕੱਚਾ ਦੁੱਧ ਲਓ, ਇਸ ’ਚ ਰੂੰ ਨੂੰ ਭਿਉਂ ਕੇ ਚਿਹਰੇ ਅਤੇ ਧੌਣ ’ਤੇ ਮਲੋ ਤਾਂ ਕਿ ਚਮੜੀ ਚੰਗੀ ਤਰ੍ਹਾਂ ਸਾਫ ਹੋ ਜਾਵੇ ਉਸ ਤੋਂ ਬਾਅਦ ਕੱਚੇ ਦੁੱਧ ’ਚ ਪਪੀਤਾ ਅਤੇ ਓਟਸ ਮੈਸ਼ ਕਰਕੇ ਮਿਸ਼ਰਣ ਤਿਆਰ ਕਰੋ ਇਸ ਮਿਸ਼ਰਣ ਨੂੰ ਚਿਹਰੇ, ਧੌਣ ’ਤੇ ਲਾਓ ਅਤੇ 5 ਤੋਂ 7 ਮਿੰਟਾਂ ਤੱਕ ਹਲਕੀ ਮਾਲਿਸ਼ ਕਰੋ ਅੱਖਾਂ ’ਤੇ ਟਮਾਟਰ ਸਲਾਈਸ ਰੱਖ ਕੇ ਅੱਖਾਂ ਬੰਦ ਰੱਖੋ ਮਸਾਜ਼ ਤੋਂ 2 ਤੋਂ 3 ਮਿੰਟਾਂ ਬਾਅਦ ਚਿਹਰੇ ਨੂੰ ਸਟੀਮ ਦਿਓ ਚਮੜੀ ਗਲੋਅ ਕਰਨ ਲੱਗੇਗੀ।
Table of Contents
ਜੇਕਰ ਚਮੜੀ ਦੀ ਚਮਕ ਵਧਾਉਣੀ ਹੈ ਤਾਂ:-
ਮਿਲਕ ਪਾਊਡਰ ’ਚ ਤਰਬੂਜ, ਖੱਖੜੀ ਦਾ ਰਸ ਅਤੇ ਦਹੀਂ ਮਿਲਾਓ ਦੁੱਧ ਪਾਊਡਰ ਇੱਕ ਚਮਚ ਕਾਫੀ ਹੈ, ਇੱਕ ਚਮਚ ਦਹੀਂ, ਤਰਬੂਜ ਦਾ ਰਸ ਦੋ ਚਮਚ ਅਤੇ ਖੱਖੜੀ ਦਾ ਰਸ ਦੋ ਚਮਚ ਇੱਕ ਕਟੋਰੀ ’ਚ ਮਿਲਾ ਲਓ ਹੁਣ ਇਸ ਦਾ ਪੇਸਟ ਆਪਣੇ ਚਿਹਰੇ ਅਤੇ ਧੌਣ ’ਤੇ ਲਾਓ 15 ਮਿੰਟਾਂ ਬਾਅਦ ਚਿਹਰੇ ਨੂੰ ਤਾਜੇ ਪਾਣੀ ਨਾਲ ਧੋ ਲਓ ਚਮੜੀ ਦੀ ਰੰਗਤ, ਕੋਮਲਤਾ ਅਤੇ ਮਜ਼ਬੂਤੀ ’ਚ ਸੁਧਾਰ ਆਉਂਦਾ ਹੈ।
ਸਨਸਕਰੀਨ ਦਾ ਕੰਮ ਵੀ ਕਰਦੈ ਦੁੱਧ:-
3 ਚਮਚ ਗਾੜ੍ਹੇ ਦੁੱਧ ’ਚ 2 ਚਮਚ ਚੰਦਨ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਹਰੇ ਅਤੇ ਧੌਣ ’ਤੇ ਇਸ ਲੇਪ ਨੂੰ ਲੱਗਾ ਰਹਿਣ ਦਿਓ 20 ਮਿੰਟਾਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਅਤੇ ਧੌਣ ਧੋ ਲਓ ਚੰਦਨ ਚਮੜੀ ਨੂੰ ਠੰਢਕ ਦਿੰਦਾ ਹੈ ਅਤੇ ਚਿਹਰੇ ਦੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ, ਨਾਲ ਹੀ ਧੁੱਪ ਨਾਲ ਸੜੀ ਚਮੜੀ ਦੀ ਵੀ ਮੁਰੰਮਤ ਕਰਦਾ ਹੈ ਕਾਲੀ ਚਮੜੀ ਵਾਲੇ ਹਫਤੇ ’ਚ ਤਿੰਨ ਵਾਰ ਇਸ ਦੀ ਵਰਤੋਂ ਕਰਨ ਜੋ ਲੋਕ ਧੁੱਪ ’ਚ ਜਿਆਦਾ ਬਾਹਰ ਨਿੱਕਲਦੇ ਹਨ ਉਨ੍ਹਾਂ ਨੂੰ ਵੀ ਹਫਤੇ ’ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਤੇਲੀ ਚਮੜੀ ਲਈ:-
ਖੀਰਾ, ਦੁੱਧ, ਨਿੰਬੂ ਦਾ ਰਸ ਤੇਲੀ ਚਮੜੀ ਲਈ ਚੰਗਾ ਹੁੰਦਾ ਹੈ ਖੀਰਾ ਛਿੱਲ ਕੇ ਕੱਟ ਕੇ ਪੀਸ ਲਓ, ਪੀਸੇ ਹੋਏ ਖੀਰੇ ਨੂੰ ਦੁੱਧ ’ਚ ਮਿਲਾਓ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾਓ ਇਸ ਮਿਸ਼ਰਣ ਨੂੰ ਚਿਹਰੇ ’ਤੇ ਫੇਸ ਪੈਕ ਵਾਂਗ ਲਾਓ ਅਤੇ 15 ਮਿੰਟਾਂ ਬਾਅਦ ਚਿਹਰਾ ਧੋ ਲਓ ਚਮੜੀ ਦਾ ਵਾਧੂ ਤੇਲ ਘੱਟ ਹੋਣ ਲੱਗਦਾ ਹੈ।
ਸਧਾਰਨ ਚਮੜੀ ਲਈ:-
ਸਧਾਰਨ ਚਮੜੀ ਲਈ ਅੱਧਾ ਕੱਪ ਦੁੱਧ ’ਚ ਇੱਕ ਚਮਚ ਓਟਸ ਅਤੇ ਮੈਸ਼ ਕੀਤਾ ਪਪੀਤਾ ਮਿਲਾਓ ਇਸ ਤੋਂ ਬਾਅਦ 3 ਚਮਚ ਟਮਾਟਰ ਦੇ ਟੁਕੜੇ, 1 ਚਮਚ ਵੇਸਣ, 1 ਚਮਚ ਕੱਦੂਕਸ਼ ਕੀਤਾ ਆਲੂ, 1 ਚਮਚ ਨਿੰਬੂ ਦਾ ਰਸ, 2 ਚਮਚ ਮਲਾਈ ਜਾਂ ਗਾੜ੍ਹਾ ਦਹੀਂ, 5 ਬਾਦਾਮ ਇਨ੍ਹਾਂ ਸਭ ਨੂੰ ਮਿਕਸੀ ’ਚ ਪੀਸ ਕੇ ਪੇਸਟ ਤਿਆਰ ਕਰੋ ਇਸ ਪੇਸਟ ਨੂੰ ਚਿਹਰੇ ਅਤੇ ਧੌਣ ’ਤੇ ਲਾ ਕੇ 15 ਮਿੰਟਾਂ ਲਈ ਛੱਡ ਦਿਓ ਤੇ ਬਾਅਦ ’ਚ ਗਿੱਲੇ ਕੱਪੜੇ ਨਾਲ ਸਾਫ ਕਰਕੇ ਸਨਸਕਰੀਨ ਲਾਓ।
ਖੁਸ਼ਕ ਚਮੜੀ ਲਈ:-
ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇੱਕ ਚਮਚ ਦੁੱਧ ’ਚ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ, ਚੁੂੰਢੀ ਭਰ ਹਲਦੀ ਪਾਊਡਰ ਮਿਲਾਓ 10 ਤੋਂ 15 ਮਿੰਟਾਂ ਤੱਕ ਚਿਹਰੇ, ਧੌਣ ’ਤੇ ਲੱਗਾ ਰਹਿਣ ਦਿਓ ਫਿਰ ਚਿਹਰਾ ਧੋ ਲਓ ਚਮੜੀ ਸਾਫਟ ਅਤੇ ਨਮੀਦਾਰ ਬਣਦੀ ਹੈ।
ਗੋਰੀ ਚਮੜੀ ਲਈ:-
ਜੇਕਰ ਤੁਸੀਂ ਆਪਣੀ ਚਮੜੀ ਦੀ ਰੰਗਤ ’ਚ ਸੁਧਾਰ ਚਾਹੁੰਦੇ ਹੋ ਤਾਂ ਬਾਦਾਮ, ਹਲਦੀ ਪਾਊਡਰ ਅਤੇ ਦੁੱਧ ਲਓ 5 ਬਾਦਾਮ ਭਿਉਂ ਕੇ ਉਨ੍ਹਾਂ ਨੂੰ ਛਿੱਲ ਲਓ ਅਤੇ ਦੁੱਧ ’ਚ ਪਾ ਕੇ ਪੀਸ ਲਓ, ਉਸ ’ਚ ਚੂੰਢੀ ਭਰ ਹਲਦੀ ਦਾ ਪਾਊਡਰ ਪਾਓ ਅਤੇ ਚਿਹਰੇ, ਧੌਣ ’ਤੇ 20 ਮਿੰਟ ਲਈ ਲਾਓ ਸੁੱਕਣ ਤੋਂ ਬਾਅਦ ਚਿਹਰੇ ’ਤੇ ਹਲਕੇ ਹੱਥਾਂ ਨਾਲ ਮਸਾਜ ਕਰਕੇ ਇਸ ਨੂੰ ਸਾਫ ਕਰ ਲਓ ਚਮੜੀ ਦੀ ਰੰਗਤ ’ਚ ਨਿਖਾਰ ਆਵੇਗਾ।
ਨੀਤੂ ਗੁਪਤਾ