ਵਿਆਹ ਤੋਂ ਕੁਝ ਸਮਾਂ ਪਹਿਲਾਂ ਹਰ ਲੜਕਾ-ਲੜਕੀ ਚਿੰਤਤ ਹੁੰਦੇ ਹਨ ਕਿ ਵਿਆਹ ਤੋਂ ਬਾਅਦ ਦਾ ਜੀਵਨ ਸੁਖਮਈ ਹੋਵੇਗਾ ਜਾਂ ਨਹੀਂ ਵਿਆਹ ਤੋਂ ਬਾਅਦ ਸੁਖਮਈ ਜ਼ਿੰਦਗੀ ਸਭ ਨੂੰ ਭਾਉਂਦੀ ਹੈ, ਪਰ ਅਲੱਗ ਮਾਹੌਲ ਅਤੇ ਵੱਖਰੇ-ਵੱਖਰੇ ਪਰਿਵਾਰ ਤੋਂ ਆਏ ਦੋਵੇਂ ਪਤੀ-ਪਤਨੀ ਜਦੋਂ ਇਕੱਠੇ ਹੁੰਦੇ ਹਨ ਤਾਂ ਸ਼ੁਰੂ ’ਚ ਥੋੜ੍ਹੀ ਮੁਸ਼ਕਿਲ ਤਾਂ ਆਉਂਦੀ ਹੈ ਕਿਉਂਕਿ ਸਾਰਿਆਂ ਦਾ ਖਾਣ-ਪੀਣ, ਰਹਿਣ-ਸਹਿਣ, ਵਿਹਾਰ, ਭਾਸ਼ਾ, ਗੱਲ ਕਰਨ ਅਤੇ ਸੋਚਣ ਦਾ ਤਰੀਕਾ ਵੱਖੋ-ਵੱਖ ਹੁੰਦਾ ਹੈ।

ਹੌਲੀ-ਹੌਲੀ ਉਸ ਮਾਹੌਲ ’ਚ ਇਕੱਠੇ ਰਹਿੰਦੇ ਹੋਏ ਉਹ ਇੱਕ-ਦੂਜੇ ਦੇ ਆਦੀ ਬਣ ਜਾਂਦੇ ਹਨ ਇਸ ਲਈ ਵਿਸ਼ਵਾਸ ਅਤੇ ਸਹਿਣਸ਼ੀਲਤਾ ਦੀ ਦੋਵਾਂ ਨੂੰ ਲੋੜ ਹੁੰਦੀ ਹੈ ਬੱਸ ਆਪਣੀ ਹਾਉਮੇ ਕੁਝ ਘੱਟ ਕਰਨੀ ਹੁੰਦੀ ਹੈ ਇਸ ਨਾਲ ਝਗੜੇ ਅਤੇ ਮਨ-ਮੁਟਾਵ ਨੂੰ ਦੂਰ ਰੱਖਿਆ ਜਾ ਸਕਦਾ ਹੈ ਅਤੇ ਆਪਸੀ ਪਿਆਰ ਅੱਗੇ ਵਧਾਇਆ ਜਾ ਸਕਦਾ ਹੈ ਜੇਕਰ ਸਾਰੇ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਵਿਆਹ ਤੋਂ ਬਾਅਦ ਜੀਵਨ ਦੀ ਕਿਸ਼ਤੀ ਸੁਚਾਰੂ ਰੂਪ ਨਾਲ ਅੱਗੇ ਵਧ ਜਾਂਦੀ ਹੈ।

ਪਰਿਵਾਰ ਚਲਾਉਣਾ ਟੀਮਵਰਕ ਸਮਝੋ

ਜਿਵੇਂ ਆਫਿਸ ’ਚ ਕੋਈ ਪ੍ਰੋਜੈਕਟ ਪੂਰਾ ਕਰਨ ਲਈ ਟੀਮ ਇਕੱਠੀ ਕੰਮ ਕਰਦੀ ਹੈ ਉਸੇ ਤਰ੍ਹਾਂ ਘਰ-ਪਰਿਵਾਰ ਭਾਵੇਂ ਸਿੰਗਲ ਹੋਵੇ ਜਾਂ ਸਾਂਝਾ, ਇਸ ਨੂੰ ਚਲਾਉਣ ਲਈ ਵੀ ਟੀਮ ਦੀ ਲੋੜ ਹੁੰਦੀ ਹੈ ਪਰਿਵਾਰ ’ਚ ਜਿੰਨੇ ਜੀਅ ਹਨ ਸਾਰੇ ਟੀਮ ਵਾਂਗ ਕੰਮ ਕਰਕੇ ਪਰਿਵਾਰ ’ਚ ਖੁਸ਼ਹਾਲੀ ਬਣਾਈ ਰੱਖ ਸਕਦੇ ਹਨ ਦੋਵਾਂ ਨੂੰ ਸਮਝਣਾ ਚਾਹੀਦੈ ਕਿ ਇੱਕ-ਦੂਜੇ ਤੋਂ ਜਿੱਤਣ ਦੀ ਬਜਾਇ ਮਿਲ ਕੇ ਜਿੱਤਣਾ ਜ਼ਰੂਰੀ ਹੈ ਤਾਂ ਹੀ ਮਿੱਠੇ ਨਤੀਜੇ ਦੀ ਉਮੀਦ ਕੀਤੀ ਜਾ ਸਕਦੀ ਹੈ ਘਰ-ਪਰਿਵਾਰ ਇੱਕ ਪਹੀਏ ’ਤੇ ਨਹੀਂ ਟਿਕਦਾ, ਇਸ ਗੱਲ ਨੂੰ ਮੰਨ ਕੇ ਚੱਲੋ।

Also Read:  ਝੜਦੇ ਵਾਲਾਂ ਦੀ ਰੋਕਥਾਮ

ਵਿਸ਼ਵਾਸ ਅਤੇ ਇੱਜਤ ਸੁਖਮਈ ਜੀਵਨ ਦੀ ਚਾਬੀ

ਪਤੀ-ਪਤਨੀ ਨੂੰ ਕਦੇ ਇੱਕ-ਦੂਜੇ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ ਆਪਸੀ ਵਿਸ਼ਵਾਸ ਹੋਣਾ ਸੁਖਮਈ ਜੀਵਨ ਲਈ ਬਹੁਤ ਜ਼ਰੂਰੀ ਹੈ ਆਪਣੇ ਸਾਥੀ ਦੀ ਲੱਤ ਇਕੱਲੇ ’ਚ ਜਾਂ ਕਿਸੇ ਦੇ ਸਾਹਮਣੇ ਕਦੇ ਨਾ ਖਿੱਚੋ ਇਸ ਨਾਲ ਰਿਸ਼ਤੇ ਵਿਗੜਦੇ ਹਨ ਆਪਣੇ ਰਿਸ਼ਤਿਆਂ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਇੱਕ-ਦੂਜੇ ’ਤੇ ਵਿਸ਼ਵਾਸ ਅਤੇ ਇੱਕ-ਦੂਜੇ ਦੀ ਇੱਜ਼ਤ ਜ਼ਰੂਰੀ ਹੈ ਪਤੀ ਨੂੰ ਪਤਨੀ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਪਤਨੀ ਨੂੰ ਪਤੀ ਦੀਆਂ ਭਾਵਨਾਵਾਂ ਦੀ।

ਸਾਰੀਆਂ ਉਮੀਦਾਂ ਇੱਕ ਤੋਂ ਨਾ ਰੱਖੋ

ਦੋਵਾਂ ’ਚੋਂ ਕਿਸੇ ਨੂੰ ਵੀ ਇੱਕ-ਦੂਜੇ ਤੋਂ ਗੈਰ-ਵਾਜ਼ਿਬ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਕਿਸੇ ਵੀ ਇੱਕ ਪਾਰਟਨਰ ਦੀ ਇਹ ਆਦਤ ਹੈ ਤਾਂ ਨਿਰਾਸ਼ ਕਰੇਗੀ ਪਾਰਟਨਰ ਨੂੰ ਜਿਹੋ-ਜਿਹਾ ਹੈ ਸਵੀਕਾਰੋ, ਹੌਲੀ-ਹੌਲੀ ਵਿਹਾਰ ’ਚ ਬਦਲਾਅ ਲਿਆਓ ਉਸ ਨੂੰ ਸਪੇਸ ਦਿਓ ਸਾਥੀ ਤੋਂ ਓਨੀਆਂ ਹੀ ਉਮੀਦਾਂ ਰੱਖੋ ਜਿੰਨੀਆਂ ਉਮੀਦਾਂ ਪੂਰੀਆਂ ਹੋ ਸਕਣ।

ਆਪਣੇ ਪਾਰਟਨਰ ਦਾ ਖਿਆਲ ਰੱਖੋ

ਇੱਕ-ਦੂਜੇ ਦੀ ਕੇਅਰ ਰਿਸ਼ਤਿਆਂ ਲਈ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ ਆਪਣੇ ਸਬੰਧਾਂ, ਕੇਅਰ ਨੂੰ ਸਭ ਤੋਂ ਉੱਪਰ ਰੱਖੋ ਫਿਰ ਹੀ ਸੱਚਾ ਪਿਆਰ ਪੈਦਾ ਹੋਵੇਗਾ।

ਖਰਾਬ ਵਿਹਾਰ ਨੂੰ ਨਾ ਸਵੀਕਾਰੋ

ਜੇਕਰ ਇੱਕ ਪਾਰਟਨਰ ਦਾ ਵਿਹਾਰ ਦੂਜੇ ਪ੍ਰਤੀ ਖਰਾਬ ਹੈ ਜਾਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਪੀੜਾ ਪਹੁੰਚਾਉਂਦਾ ਹੈ, ਇਸ ਨੂੰ ਸਵੀਕਾਰ ਨਾ ਕਰੋ ਪਿਆਰ ਨਾਲ ਗੱਲ ਕਰੋ ਅਤੇ ਉਸ ਨੂੰ ਵਿਹਾਰ ਠੀਕ ਕਰਨ ਲਈ ਪ੍ਰੇਰਿਤ ਕਰੋ ਖਰਾਬ ਵਿਹਾਰ ਨੂੰ ਚੁੱਪਚਾਪ ਸਹਿਣ ਕਰਨ ਨਾਲ ਰਿਸ਼ਤਿਆਂ ’ਚ ਦਰਾਰ ਵਧਦੀ ਹੈ।

ਵਿਆਹ ਤੋਂ ਬਾਅਦ ਦੋਸਤ ਧਿਆਨ ਨਾਲ ਚੁਣੋ

ਕਦੇ-ਕਦੇ ਦੋਸਤਾਂ ਦਾ ਪ੍ਰਭਾਵ ਤੁਹਾਡੇ ਵਿਅਕਤੀਤਵ ’ਤੇ ਜ਼ਿਆਦਾ ਹੁੰਦਾ ਹੈ ਇਸ ਨਾਲ ਕਈ ਵਾਰ ਆਪਸੀ ਰਿਸ਼ਤੇ ਵਿਗੜਨ ਲੱਗਦੇ ਹਨ ਅਜਿਹੇ ਦੋਸਤਾਂ ਤੋਂ ਦੂਰੀ ਰੱਖੋ ਅਤੇ ਆਪਣੇ ਰਿਸ਼ਤੇ ਬਚਾ ਕੇ ਰੱਖੋ ਚੰਗੇ ਦੋਸਤ ਬਣਾਓ ਜੋ ਲੋੜ ਪੈਣ ’ਤੇ ਤੁਹਾਡਾ ਮਾਰਗਦਰਸ਼ਨ ਕਰ ਸਕਣ
ਬਹਿਸ ਨਾ ਕਰੋ। ਮਨ ’ਚ ਆਈਆਂ ਉਲਝਣਾਂ ਨੂੰ ਦਬਾ ਕੇ ਨਾ ਰੱਖੋ ਸਗੋਂ ਗੱਲ ਕਰਕੇ ਸੁਲਝਾਓ ਸ਼ਾਂਤ ਮਨ ਨਾਲ ਇੱਕ-ਦੂਜੇ ਦੀ ਗੱਲ ਨੂੰ ਪੂਰਾ ਸੁਣੋ ਵਿੱਚ ਦੀ ਬਹਿਸ ਕਰਨ ਨਾਲ ਰਿਸ਼ਤੇ ਖ਼ਤਮ ਹੋਣ ਲੱਗਦੇ ਹਨ ਹੈਲਦੀ ਬਹਿਸ ਕਰੋ ਉਸ ਨੂੰ ਇੱਕ-ਦੂਜੇ ’ਤੇ ਹਾਵੀ ਨਾ ਹੋਣ ਦਿਓ ਜਦੋਂ ਕਿਸੇ ਗੱਲ ’ਤੇ ਝਗੜਾ ਹੋਵੇ ਤਾਂ ਇੱਕਦਮ ਪ੍ਰਤੀਕਿਰਿਆ ਨਾ ਦਿਓ ਗੱਲ ਨੂੰ ਸਮਝੋ, ਫਿਰ ਆਪਣਾ ਪੱਖ ਰੱਖੋ ਬਿਲਕੁਲ ਚੁੱਪ ਵੀ ਨਾ ਧਾਰੋ।

Also Read:  Punjabi Virsa ਵਿਰਸਾ -ਹੁਣ ਨਾ ਰਹੀ ਹੱਥ-ਪੱਖੀਆਂ ਦੀ ਅਹਿਮੀਅਤ

ਗੱਲਬਾਤ ਜਾਰੀ ਰੱਖੋ

ਆਪਸੀ ਗੱਲਬਾਤ ਜਾਰੀ ਰੱਖੋ ਗੱਲਬਾਤ ਕਰਨਾ ਜੀਵਨ ’ਚ ਰਸ ਘੋਲਦਾ ਹੈ ਅਤੇ ਵੱਡੀਆਂ-ਛੋਟੀਆਂ ਸਮੱਸਿਆਵਾਂ ਨੂੰ ਸੁਲਝਾਉਂਦਾ ਹੈ ਗੱਲਬਾਤ ’ਚ ਬੋਲਣਾ ਤੇ ਸੁਣਨਾ ਦੋਵੇਂ ਜਰੂਰੀ ਹਨ ਗੱਲਬਾਤ ਦੀ ਅਣਹੋਂਦ ਜੀਵਨ ਨੂੰ ਬੇਰਸ ਬਣਾਉਂਦੀ ਹੈ ਆਪਣੀ ਗੱਲ ਸਪੱਸ਼ਟ ਕਹੋ ਅਤੇ ਪਾਰਟਨਰ ਨੂੰ ਵੀ ਕਹੋ ਕਿ ਸਪੱਸ਼ਟ ਹੀ ਬੋਲੇ ਕਿ ਕੀ ਚਾਹੀਦਾ ਹੈ?।

ਪਸੰਦ-ਨਾਪਸੰਦ ਦਾ ਵੀ ਰੱਖੋ ਧਿਆਨ

ਵਿਆਹ ਤੋਂ ਬਾਅਦ ਅਕਸਰ ਪਤੀ-ਪਤਨੀ ਹਰ ਗੱਲ ਨੂੰ ਟੇਕਨ ਫਾਰ ਗ੍ਰਾਂਟਿਡ ਲੈਂਦੇ ਹਨ ਇਹ ਠੀਕ ਨਹੀਂ ਇੱਕ-ਦੂਜੇ ਦੀ ਪਸੰਦ ਦਾ ਧਿਆਨ ਰੱਖਦੇ ਹੋਏ ਆਪਣੇ ’ਚ ਬਦਲਾਅ ਲਿਆਓ ਤਾਂ ਕਿ ਰਿਸ਼ਤਿਆਂ ’ਚ ਮਜਬੂਤੀ ਬਣੀ ਰਹੇ ਆਪਣੀ ਗੱਲ ਨੂੰ ਮਿੱਠੇ ਲਹਿਜ਼ੇ ਨਾਲ ਦ੍ਰਿੜ੍ਹਤਾਪੂਰਵਕ ਬੋਲੋ ਅਭੱਦਰ ਭਾਸ਼ਾ ਰਿਸ਼ਤਿਆਂ ਨੂੰ ਖੋਖਲਾ ਕਰਦੀ ਹੈ ਵਧੀਆ ਕੰਮ ਦੀ ਤਾਰੀਫ ਕਰਨਾ ਨਾ ਭੁੱਲੋ।

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ