ਗਰਮੀਆਂ ’ਚ ਚਮੜੀ ਦਾ ਟੈਨ ਹੋਣਾ, ਸਨਬਰਨ ਹੋਣਾ, ਪਿੰਪਲਸ ਦਾ ਵਧਣਾ ਇਹ ਆਮ ਚਮੜੀ ਸਬੰਧੀ ਸਮੱਸਿਆਵਾਂ ਹਨ ਇਸ ’ਚ ਇੱਕ ਹੋਰ ਸਮੱਸਿਆ ਵੀ ਕਦੇ-ਕਦੇ ਕਿਸੇ ਨੂੰ ਹੋ ਸਕਦੀ ਹੈ ਪੈਰਾਂ ਦੀਆਂ ਉਂਗਲੀਆਂ ’ਚ ਛਾਲੇ ਹੋਣਾ ਇਹ ਗਰਮੀਆਂ ’ਚ ਚਮੜੀ ਸਬੰਧੀ ਹੋਣ ਵਾਲੀ ਦਰਦ ਭਰੀ ਸਮੱਸਿਆ ਹੈ ਜ਼ਿਆਦਾਤਰ ਛਾਲੇ ਜ਼ਿਆਦਾ ਰਗੜ ਨਾਲ ਵਧਦੇ ਹਨ ਪੈਰਾਂ ਦੀਆਂ ਉਂਗਲਾਂ ਬੰਦ ਜੁੱਤਿਆਂ ’ਚ ਰਹਿਣ ਕਾਰਨ ਵਾਰ-ਵਾਰ ਤੁਰਦੇ ਸਮੇਂ ਉਨ੍ਹਾਂ ’ਚ ਰਗੜ ਹੁੰਦੀ ਤਾਂ ਚਮੜੀ ’ਚ ਕਈ ਥਾਂ ਫਲਿਊਡ ਇਕੱਠਾ ਹੋ ਜਾਂਦਾ ਹੈ ਜਿਸ ਨੂੰ ਛਾਲੇ ਕਿਹਾ ਜਾਂਦਾ ਹੈ ਆਓ! ਜਾਣਦੇ ਹਾਂ ਛਾਲੇ ਪੈਰਾਂ ਦੀਆਂ ਉਂਗਲਾਂ ’ਚ ਕਿਉਂ ਹੁੰਦੇ ਹਨ ਅਤੇ ਉਨ੍ਹਾਂ ਤੋਂ ਅਸੀਂ ਆਪਣੇ ਪੈਰਾਂ ਦਾ ਬਚਾਅ ਕਿਵੇਂ ਕਰ ਸਕਦੇ ਹਾਂ।
Table of Contents
ਮੁੜ੍ਹਕਾ ਆਉਣ ਨਾਲ:-
ਗਰਮੀਆਂ ’ਚ ਮੁੜ੍ਹਕਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਜ਼ਿਆਦਾ ਦੇਰ ਤੱਕ ਜੁੱਤੇ ਪਹਿਨਣ ਵਾਲਿਆਂ ਨੂੰ ਹਰ ਰੋਜ਼ ਕੁਝ ਸਮੇਂ ਲਈ ਜੁੱਤੇ ਹਵਾ ’ਚ ਜ਼ਰੂਰ ਰੱਖਣੇ ਚਾਹੀਦੇ ਤਾਂ ਕਿ ਅੰਦਰ ਜੰਮੀ ਨਮੀ ਸੁੱਕ ਸਕੇ, ਉਸ ਤੋਂ ਬਾਅਦ ਇਸ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ : ਗੁਣਾਂ ਨਾਲ ਭਰਪੂਰ ਅੰਗੂਰ
ਜੁੱਤਿਆਂ ਦੀ ਸਹੀ ਫੀਟਿੰਗ ਨਾ ਹੋਣਾ:-
ਜੁੱਤੇ ਕਦੇ ਵੀ ਨਾ ਹੀ ਟਾਈਟ ਹੋਣੇ ਚਾਹੀਦੇ ਹਨ ਨਾ ਹੀ ਢਿੱਲੇ, ਕਿਉਂਕਿ ਗਲਤ ਆਕਾਰ ਦੇ ਜੁੱਤਿਆਂ ’ਚ ਪੈਰਾਂ ਦੀ ਰਗੜ ਜ਼ਿਆਦਾ ਹੋਣ ਨਾਲ ਛਾਲਿਆਂ ਦੀ ਸਮੱਸਿਆ ਵਧ ਸਕਦੀ ਹੈ ਇਸ ਲਈ ਜੁੱਤੇ ਸਹੀ ਸਾਈਜ਼ ਦੇ ਲਓ।
ਨਮੀ ਵਾਲੇ ਪੈਰ:- | Foot Ulcers
ਜੇਕਰ ਤੁਸੀਂ ਜੁੱਤੇ ਪਹਿਨਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਕਾਉਂਦੇ ਅਤੇ ਜ਼ੁਰਾਬਾਂ ਪਹਿਨ ਕੇ ਬੂਟ ਪਹਿਨ ਲੈਂਦੇ ਹੋ ਤਾਂ ਪੈਰਾਂ ਅਤੇ ਉਂਗਲਾਂ ਦੀ ਨਮੀ ਨਾਲ ਤੁਹਾਡੇ ਪੈਰ ਤੇ ਪੈਰਾਂ ਦੀਆਂ ਉਂਗਲਾਂ ਗਰਮੀਆਂ ’ਚ ਛਾਲਿਆਂ ਦੀ ਚਪੇਟ ’ਚ ਆ ਸਕਦੇ ਹਨ ਆਪਣੇ ਪੈਰ ਅਤੇ ਉਂਗਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਚੰਗੀ ਤਰ੍ਹਾਂ ਸੁਕਾਓ ਤੇ ਪੈਰਾਂ ਦੀਆਂ ਉਂਗਲਾਂ ’ਤੇ ਟੈਲਕਮ ਪਾਊਡਰ ਪਾ ਕੇ ਜ਼ੁਰਾਬਾਂ ਅਤੇ ਜੁੱਤੇ ਪਹਿਨੋ।
ਬਿਨਾਂ ਜ਼ੁਰਾਬਾਂ ਦੇ ਜੁੱਤੇ ਪਹਿਨਣਾ:- | Foot Ulcers
ਬਹੁਤ ਸਾਰੇ ਲੋਕ ਬਿਨਾਂ ਜ਼ੁਰਾਬਾਂ ਦੇ ਜੁੱਤੇ ਪਹਿਨਦੇ ਹਨ ਇਹ ਬਹੁਤ ਵੱਡੀ ਗਲਤੀ ਹੈ ਗਰਮੀਆਂ ’ਚ ਬਿਨਾਂ ਜ਼ੁਰਾਬਾਂ ਦੇ ਜੁੱਤੇ ਪਹਿਨਣਾ ਜ਼ੁਰਾਬਾਂ ਪੈਰਾਂ ਅਤੇ ਜੁੱਤਿਆਂ ’ਚ ਹੋਣ ਵਾਲੀ ਰਗੜ ਤੋਂ ਬਚਾਅ ਕਰਦੀਆਂ ਹਨ ਬਿਨਾਂ ਜ਼ੁਰਾਬਾਂ ਦੇ ਜੁੱਤੇ ਪਹਿਨਣਾ ਛਾਲੇ ਹੋਣ ਦਾ ਕਾਰਨ ਬਣ ਸਕਦਾ ਹੈ। (Foot Ulcers)
ਛਾਲਿਆਂ ਦਾ ਕਿਵੇਂ ਰੱਖੀਏ ਧਿਆਨ:-
- ਆਪਣੇ ਪੈਰਾਂ ਅਤੇ ਉਂਗਲਾਂ ’ਤੇ ਪੈਟਰੋਲੀਅਮ ਜੈਲੀ ਲਾਓ, ਜੇਕਰ ਛਾਲਾ ਛੋਟਾ ਹੈ ਤਾਂ ਵੱਡਾ ਹੋਣ ਤੋਂ ਬਚਾਓ।
- ਕੋਸੇ ਪਾਣੀ ’ਚ ਸੇਂਧਾ ਨਮਕ ਪਾ ਕੇ ਪੈਰ ਧੋਵੋ ਅਤੇ ਥੋੜ੍ਹੀ ਦੇਰ ਉਸ ’ਚ ਪੈਰ ਰੱਖੋ ਅਜਿਹਾ ਕਰਨ ਨਾਲ ਸੋਜ ਘੱਟ ਹੁੰਦੀ ਹੈ ਅਤੇ ਛਾਲੇ ਜ਼ਲਦੀ ਸੁੱਕਦੇ ਹਨ।
- ਐਲੋਵੇਰਾ ਦਾ ਜੈੱਲ ਕੱਢ ਕੇ ਛਾਲਿਆਂ ’ਤੇ ਲਾਓ ਕਿਉਂਕਿ ਐਲੋਵੇਰਾ ’ਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲਰਮੈਂਟਰੀ ਗੁਣ ਹੁੰਦੇ ਹਨ ਜੋ ਛਾਲਿਆਂ ਦੇ ਇਨਫੈਕਸ਼ਨ ਨੂੰ ਵਧਣ ਨਹੀਂ ਦਿੰਦੇ ਅਤੇ ਲਾਲੀ, ਸੋਜ ਨੂੰ ਵੀ ਘੱਟ ਕਰਦੇ ਹਨ।
- ਛਾਲਿਆਂ ਨੂੰ ਖੁਦ ਨਾ ਤੋੜੋ ਜੇਕਰ ਛਾਲੇ ਵੱਡੇ ਹੋ ਗਏ ਹਨ ਅਤੇ ਤਕਲੀਫ ਜ਼ਿਆਦਾ ਹੈ ਤਾਂ ਡਾਕਟਰ ਕੋਲ ਜਾਓ ਉਨ੍ਹਾਂ ਦੀ ਸਲਾਹ ਅਨੁਸਾਰ ਇਲਾਜ ਕਰੋ।
ਮੇਘਾ