ਕੀ ਹੁੰਦੇ ਹਨ ਪਿਕਸਲ
ਅੱਜਕੱਲ੍ਹ ਅਸੀਂ ਆਧੁਨਿਕ ਵਾਤਾਵਰਣ ’ਚ ਰਹਿੰਦੇ ਹਾਂ ਅਤੇ ਅਤਿ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦੇ ਹਾਂ ਕੁਝ ਉਪਕਰਣ ਅੱਜ-ਕੱਲ੍ਹ ਸਾਡੇ ਜੀਵਨ ਦਾ ਅਭਿੰਨ ਅੰਗ ਬਣ ਗਏ ਹਨ ਖਾਸ ਕਰਕੇ ਮੋਬਾਇਲ ਫੋਨ, ਕੰਪਿਊਟਰ, ਐੱਲਈਡੀ ਟੀਵੀ, ਪਲਾਜ਼ਮਾ ਟੀਵੀ ਆਦਿ ਬਹੁਤ ਸਾਰੇ ਉਪਕਰਣ ਬਾਜ਼ਾਰ ’ਚ ਉਪਲਬੱਧ ਹਨ, ਪਰ ਸਮਾਰਟਫੋਨ ਦੀ ਗੱਲ ਹੀ ਕੁਝ ਵੱਖ ਹੈ ਅਤੇ ਹੋਵੇ ਵੀ ਕਿਉਂ ਨਾ, ਅੱਜ ਸਮਾਰਟਫੋਨ ਦਾ ਜ਼ਮਾਨਾ ਹੈ ਅੱਜ ਵਧੀਆ ਤੋਂ ਵਧੀਆ ਸਮਾਰਟਫੋਨ ਰੱਖਣਾ ਲੋਕਾਂ ਦੀ ਪਹਿਲੀ ਪਹਿਲ ਹੋ ਗਈ ਹੈ ਵੈਸੇ ਤਾਂ ਸਮਾਰਟਫੋਨ ’ਚ ਬਹੁਤ ਸਾਰੇ ਉਪਕਰਣ ਲੱਗੇ ਹੁੰਦੇ ਹਨ,
ਪਰ ਕੈਮਰਾ ਅਤੇ ਸਕਰੀਨ (ਡਿਸਪਲੇ) ਉਸਦੇ ਮਹੱਤਵਪੂਰਣ ਅੰਗ ਹਨ ਜਦੋਂ ਗੱਲ ਕੈਮਰੇ ਜਾਂ ਡਿਸਪਲੇ ਦੀ ਹੁੰਦੀ ਹੈ, ਤਾਂ ਕੁਝ ਸ਼ਬਦ ਸਾਨੂੰ ਖਾਸ ਆਕਰਸ਼ਿਤ ਕਰਦੇ ਹਨ ਉਹ ਹਨ-ਪਿਕਸਲ, ਮੇਗਾ ਪਿਕਸਲ, ਰੇਸੋਲੁਸ਼ਨ, ਐਕਸਪੋਜ਼ਰ ਵੈਲਯੂ, ਆਈਐੱਸਓ ਆਦਿ
Table of Contents
ਪਿਕਸਲ
ਪਿਕਸਲ ਸ਼ਬਦ ਅਸਲ picture(Pix) ਅਤੇ Element(Ex) ਨਾਲ ਮਿਲ ਕੇ ਬਣਿਆ ਹੈ ਪਿਕਸਲ ਉਹ ਛੋਟੇ-ਛੋਟੇ ਬਿੰਦੂ ਅਤੇ ਐਲੀਮੇਂਟਸ ਹਨ, ਜਿਸ ਨੂੰ ਮਿਲਾ ਕੇ ਸਕਰੀਨ (ਡਿਸਪਲੇ) ਬਣੀ ਹੁੰਦੀ ਹੈ ਪਿਕਸਲ ਤਸਵੀਰ ਦਾ ਇੱਕ ਛੋਟਾ ਜਿਹਾ ਕੰਟਰੋਲ ਕੀਤਾ ਜਾ ਸਕਣ ਵਾਲਾ ਹਿੱਸਾ ਹੈ, ਜੋ ਉਸਨੂੰ ਸਕਰੀਨ ’ਤੇ ਚਿੱਤਰਿਤ ਕਰਦਾ ਹੈ ਹਰ ਇੱਕ ਪਿਕਸਲ ਦੀ ਪ੍ਰਬੱਲਤਾ ਵੱਖ-ਵੱਖ ਹੁੰਦੀ ਹੈ ਰੰਗੀਨ ਡਿਸਪਲੇ ’ਚ ਇੱਕ ਪਿਕਸਲ 3 ਜਾਂ 4 ਰੰਗਾਂ ਦੀ ਅਗਵਾਈ ਕਰਦਾ ਹੈ ਜਿਵੇਂ ਕਿ ਲਾਲ, ਹਰਾ, ਨੀਲਾ (RGB) ਹਰਿਨੀਲ (cyan) ਅਤੇ ਮਜੈਂਟਾ (magenta) ਪੀਲਾ (yellow) ਅਤੇ (black) (CMYB)
ਸਕਰੀਨ ਅਜਿਹੇ ਹੀ ਲੱਖਾਂ ਜਾਂ ਕਰੋੜਾਂ ਪਿਕਸਲਾਂ ਨੂੰ ਪ੍ਰਤੀ ਇੰਚ ’ਚ ਜੋੜ ਕੇ ਬਣਾਈ ਜਾਂਦੀ ਹੈ ਜ਼ਿਆਦਾਤਰ ਡਿਸਪਲੇ ’ਚ 3 ਜਾਂ 4 ਰੰਗਾਂ ਦੀ ਬਹੁਤ ਛੋਟੀ (Smallest)LED(light emitting diode) ਲਗਾਈ ਜਾਂਦੀ ਹੈ, ਜੋ ਜ਼ਰੂਰਤ ਮੁਤਾਬਕ ਆਪਣੀ ਰੌਸ਼ਨੀ ਨੂੰ ਘੱਟ ਜਾਂ ਜ਼ਿਆਦਾ ਕਰਕੇ ਕਿਸੇ ਵੀ ਅਕਸ ਨੂੰ ਪ੍ਰਦਰਸ਼ਿਤ ਕਰਦਾ ਹੈ ਡਿਸਪਲੇ ’ਚ ਪਿਕਸਲ ਦਾ ਪ੍ਰਬੰਧ ਪ੍ਰਤੀ ਇੰਚ ਦੇ ਹਿਸਾਬ ਨਾਲ ਹੁੰਦਾ ਹੈ ਪ੍ਰਤੀ ਇੰਚ ’ਚ ਜਿੰਨੇ ਜ਼ਿਆਦਾ ਪਿਕਸਲ ਹੋਣਗੇ ਪਿਕਚਰ ਕੁਆਲਟੀ ਓਨੀ ਹੀ ਜ਼ਿਆਦਾ ਹੋਵੇਗੀ, ਜਿਸਨੂੰ PPI (pixel per inch) ਅਤੇ DPI (Dot per inch) ਕਿਹਾ ਜਾਂਦਾ ਹੈ
ਮੈਗਾਪਿਕਸਲ:
ਮੈਗਾਪਿਕਸਲ ਦਾ ਛੋਟਾ ਰੂਪ ਜਟ ਹੈ MP=1MP=1Million Pixel (ਦਸ ਲੱਖ ਪਿਕਸਲ) ਕੈਮਰਿਆਂ ਦੀ ਸਮੱਰਥਾ ਦੀ ਮਾਪ ਮੈਗਾਪਿਕਸਲ ਨਾਲ ਕੀਤੀ ਜਾਂਦੀ ਹੈ ਭਾਵ ਕਿਸੇ ਡਿਜ਼ੀਟਲ ਜਾਂ ਸਮਾਰਟਫੋਨ ਕੈਮਰੇ ਦੀ ਰੇਸੋਲੁਸ਼ਨ ਨੂੰ ਮੈਗਾਪਿਕਸਲ ’ਚ ਹੀ ਜੋੜਿਆ ਜਾਂਦਾ ਹੈ ਜਿਵੇਂ (3246 ਗੁਣਾ 2448)
ਰੇਸੋਲੁਸ਼ਨ:
ਪ੍ਰਤੀ ਇਕਾਈ ਖੇਤਰਫਲ ’ਚ ਪਿਕਸਲ ਦੀ ਗਿਣਤੀ ਰੇਸੋਲੁਸ਼ਨ ਕਹਾਉਂਦੀ ਹੈ ਰੇਸੋਲੁਸ਼ਨ ਇਹ ਦੱਸਦਾ ਕਿ ਕਿਸੇ ਤਸਵੀਰ ’ਚ ਕਿੰਨੇ ਪਿਕਸਲ ਹਨ, ਜਿਸ ਨਾਲ ਸਾਨੂੰ ਉਸਦੀ ਕੁਆਲਟੀ ਦਾ ਪਤਾ ਚੱਲ ਸਕੇ ਤੁਸੀਂ ਦੇਖਿਆ ਹੀ ਹੋਵੇਗਾ ਤਸਵੀਰਾਂ ਜਾਂ ਡਿਸਪਲੇ ਦੇ ਆਕਾਰ ਨੂੰ ਲੜੀਵਾਰ: (3246 ਗੁਣਾ 2448, 2560 ਗੁਣਾ 1920) ਜਾਂ (1280 ਗੁਣਾ 1024, 640 ਗੁਣਾ 480) ਦਰਸਾਇਆ ਜਾਂਦਾ ਹੈ ਇਸਦਾ ਮਤਲਬ ਹੈ 3264 ਗੁਣਾ 2448=7990272 ਪਿਕਸਲ ਲਗਭਗ 8 ਐੱਮਪੀ ਦੇ ਬਰਾਬਰ ਹੈ, ਮਤਲਬ 8 ਐੱਮਪੀ ਕੈਮਰੇ ਨਾਲ ਲਈ ਗਈ ਤਸਵੀਰ ਹੈ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਸਵੀਰ ਦੀ ਰੇਸੋਲੁਸ਼ਨ ਨੂੰ ਦੇਖ ਕੇ ਇਹ ਦੱਸ ਸਕਦੇ ਹੋ ਕਿ ਇਹ ਤਸਵੀਰ ਕਿੰਨੇ ਮੈਗਾਪਿਕਸਲ ਦੇ ਕੈਮਰੇ ਤੋਂ ਲਈ ਗਈ ਹੈ ਡਿਸਪਲੇ ’ਚ ਜੇਕਰ ਇਹ ਦਰਸਾਇਆ ਗਿਆ ਹੋਵੇ (640 ਗੁਣਾ 480) ਮਤਲਬ 640 ਪਿਕਸਲ ਬਰਾਬਰ ਅੰਤਰ 480 ਪਿਕਸਲ ਲੰਬਕਾਰੀ ਲੱਗੇ ਹਨ
ਐਕਸਪੋਜ਼ਰ ਵੈਲਯੂ:
ਐਕਸਪੋਜ਼ਰ ਵੈਲਯੂ ਉਹ ਹੈ ਜੋ ਕੈਮਰੇ ਦੀ ਸ਼ਟਰ ਸਪੀਡ ਅਤੇ ਐੱਫ ਨੰਬਰ ਦੇ ਸਬੰਧ ਨੂੰ ਪ੍ਰਦਰਸ਼ਿਤ ਕਰਦੀ ਹੈ ਨਾਲ ਹੀ ਲਗਾਤਾਰ ਤਸਵੀਰਾਂ ਲੈਣ ’ਤੇ ਦੋ ਈਮੇਜ਼ ਦਰਮਿਆਨ ਅੰਤਰਾਲ ਨੂੰ ਕੰਟਰੋਲ ਕਰਦੀ ਹੈ ਅਤੇ ਕੈਮਰੇ ’ਚ ਰੌਸ਼ਨੀ ਨੂੰ ਕੰਟਰੋਲ ਕਰਨਾ ਵੀ ਐਕਸਪੋਜ਼ਰ ਵੈਲਯੂ ਦਾ ਇੱਕ ਕੰਮ ਹੈ
ਆਈਐੱਸਓ:
ਇਹ ਇੱਕ ਤਰ੍ਹਾਂ ਦਾ ਸੈਂਸਰ ਹੈ ਇਹ ਰੌਸ਼ਨੀ ਦੇ ਪ੍ਰਤੀ ਕੈਮਰੇ ਦੀ ਸੰਵੇਦਨਸ਼ੀਲਤਾ ਦੀ ਸਮੱਰਥਾ ਦਾ ਮਾਪਦੰਡ ਹੈ ਅਤੇ ਇਹ ਰੌਸ਼ਨੀ ਨੂੰ ਕੰਟਰੋਲ ਕਰਨ ਦਾ ਸਭ ਤੋਂ ਮਹੱਤਵਪੂਰਣ ਸੈਂਸਰ ਵੀ ਹੈ ਰੌਸ਼ਨੀ ਦੀ ਸੰਵੇਦਨਸ਼ੀਲਤਾ ਨੂੰ ਆਈਐੱਸਓ 100, 200, 400, 800 ਇਸ ਤਰ੍ਹਾਂ ਨਾਲ ਆਂਕਲਣ ਕਰਦਾ ਹੈ ਜੇਕਰ ਤੁਸੀਂ ਕਿਸੇ ਤਸਵੀਰ ਨੂੰ ਦਿਨ ਦੀ ਰੌਸਨੀ ’ਚ ਕੈਪਚਰ ਕਰਦੇ ਹੋ, ਤਾਂ ਆਈਐੱਸਓ ਦਾ ਮਾਨ ਘੱਟ ਹੁੰਦਾ ਹੈ, ਪਰ ਜਦੋਂ ਤਸਵੀਰ ਰਾਤ ’ਚ ਲਈ ਜਾਵੇ ਤਾਂ ਆਈਐੱਸਓ ਦਾ ਮਾਨ ਜ਼ਿਆਦਾ ਹੋ ਜਾਂਦਾ ਹੈ, ਬਸ਼ਰਤੇ ਤੁਸੀਂ ਆਈਐੱਸਓ ਨੂੰ ਖੁਦ ਚਾਲੂ ਰੱਖਿਆ ਹੋਵੇ ਤਾਂ
ਸਾਰੇ ਕੈਮਰਿਆਂ ’ਚ ਤਸਵੀਰ ਲੈਣ ਲਈ ਈਮੇਜ ਸੈਂਸਰ ਲੱਗੇ ਹੁੰਦੇ ਹਨ, ਇਹ ਸੈਂਸਰ ਵੀ ਪਿਕਸਲ ਪ੍ਰਣਾਲੀ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਇਹ ਸੈਂਸਰ ਈਮੇਜ ਕੈਪਚਰ ਕਰਦੇ ਸਮੇਂ ਕੈਮਰੇ ਦੇ ਲੈਨਜ਼ਾਂ ’ਚ ਜੋ ਪਿਕਚਰ ਦਿੱਖਦੀ ਹੈ ਉਸਨੂੰ RGB (Red, Green, Blue)ਕਲਰਾਂ ’ਚੋਂ ਫਿਲਟਰ ਕਰਕੇ ਕੈਪਚਰ ਕਰਦੇ ਹਨ ਇਹ ਸੈਂਸਰ ਹਰ ਤਰ੍ਹਾਂ ਦੇ ਮੁੱਢਲੇ ਕਲਰ ਦੀ ਪ੍ਰਬੱਲਤਾ ਨੂੰ ਆਰਜੀਬੀ ਕਲਰ ਦੇ ਹਿਸਾਬ ਨਾਲ ਰਿਕਾਰਡ ਕਰਦੇ ਹਨ, ਜਿਸ ਨਾਲ ਤਸਵੀਰ ਦੀ ਕੁਆਲਟੀ ਵਧੀਆ ਹੁੰਦੀ ਹੈ ਇਸ ਤਰ੍ਹਾਂ ਇਮੇਜ ਸੈਂਸਰ ਹਰ ਇੱਕ ਐਲੀਮੈਂਟ ਨੂੰ ਰਿਕਾਰਡ ਕਰਕੇ ਪੂਰੇ ਫਰੇਮ ’ਚ ਤਸਵੀਰ ਨੂੰ ਤਿਆਰ ਕਰਦਾ ਹੈ ਮੋਬਾਇਲ ਫੋਨ ਅਤੇ ਡਿਜ਼ੀਟਲ ਕੈਮਰੇ ’ਚ CMOS (Complementary Metal-Oxide Semiconductor) ਈਮੇਜ਼ ਸੈਂਸਰ ਦੀ ਵਰਤੋਂ ਕੀਤੀ ਜਾਂਦੀ ਹੈ
ਆਸ਼ੀਸ਼ ਸ਼੍ਰੀਵਾਸਤਵ (ਧੰਨਵਾਦ ਸਹਿਤ ਵਿਗਿਆਨ ਵਿਸ਼ਵ)