ਪ੍ਰੇਮ ਅਤੇ ਭਾਈਚਾਰੇ ਦਾ ਤਿਉਹਾਰ ਕ੍ਰਿਸਮਿਸ
ਈਸਾਈ ਧਰਮ ਦੇ ਲੋਕਾਂ ਲਈ ਕ੍ਰਿਸਮਿਸ ਦਾ ਉਹੀ ਮਹੱਤਵ ਹੈ, ਜੋ ਹਿੰਦੂਆਂ ਲਈ ਦੀਵਾਲੀ ਦਾ ਅਤੇ ਮੁਸਲਮਾਨਾਂ ਲਈ ਈਦ ਦਾ 25 ਦਸੰਬਰ ਨੂੰ ਈਸਾ ਮਸੀਹ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਈਸਾਈ ਧਰਮ ਦੀ ਸਥਾਪਨਾ ਕੀਤੀ ਇਸ ਲਈ ਇਸ ਦਿਨ ਨੂੰ ਪੂਰੀ ਦੁਨੀਆਂ ’ਚ ਕ੍ਰਿਸਮਿਸ-ਡੇਅ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ
ਵੈਸੇ ਭਾਰਤੀ ਈਸਾਈ ਕ੍ਰਿਸਮਿਸ ਦਾ ਤਿਉਹਾਰ ਬੇਹੱਦ ਸਾਦਗੀਪੂਰਣ ਤਰੀਕੇ ਨਾਲ ਮਨਾਉਂਦੇ ਹਨ, ਪਰ ਗੋਆ ਦੇ ਪਣਜੀ ’ਚ ਇਸ ਤਿਉਹਾਰ ਦੀ ਧੂਮ ਵਿਦੇਸ਼ਾਂ ਵਰਗੀ ਹੁੰਦੀ ਹੈ ਪਣਜੀ ਦੇ ਸਮੁੰਦਰ ਤੱਟਾਂ ’ਤੇ ਦਸੰਬਰ ਦੇ ਸ਼ੁਰੂ ਹੁੰਦੇ ਹੀ ਦੇਸ਼ੀ-ਵਿਦੇਸ਼ੀ ਸੈਲਾਨੀ ਆਉਣ ਲੱਗਦੇ ਹਨ ਅਤੇ 20 ਦਸੰਬਰ ਦੇ ਆਸਪਾਸ ਤੱਕ ਤਾਂ ਇੱਥੋਂ ਦੇ ਤੱਟ ਸੈਲਾਨੀਆਂ ਨਾਲ ਭਰ ਜਾਂਦੇ ਹਨ ਕਿਉਂਕਿ ਦਸੰਬਰ ਮਹੀਨੇ ’ਚ ਇੱਥੇ ਮੌਸਮ ਬਹੁਤ ਹੀ ਖੁਸ਼ਨੁੰਮਾ ਰਹਿੰਦਾ ਹੈ, ਇਸ ਲਈ ਇੱਥੇ ਸਮੁੰਦਰ ’ਤੇ ਰਾਈਡਿੰਗ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ
Also Read :-
ਇੱਥੇ ਦਸੰਬਰ ਦੇ ਆਖਰੀ ਦਿਨਾਂ ’ਚ ਚਰਚ ਜਾਂ ਸੀ-ਬੀਚ ’ਤੇ ਸਾਂਤਾ ਕਲਾੱਜ ਦੀ ਟੋਪੀ ਪਹਿਨੇ ਸਾਰੇ ਧਰਮਾਂ ਦੇ ਲੋਕ ਕ੍ਰਿਸਮਿਸ ਰਾਈਮਸ ਦੀਆਂ ਧੁੰਨਾਂ ’ਤੇ ਥਿਰਕਦੇ ਹੋਏ ਮਿਲ ਜਾਣਗੇ ਸਹੀ ਤੌਰ ’ਤੇ ਇੱਥੇ ਇੰਡੀਅਨ ਕ੍ਰਿਸਮਿਸ ਦੇਖਣ ਨੂੰ ਮਿਲਦਾ ਹੈ ਚਾਰੋਂ ਪਾਸੇ ਮੌਸਮੀ ਫੁੱਲਾਂ, ਫਲਾਂ ਅਤੇ ਕੇਕ ਦੀ ਸੁਗੰਧ ਇੱਥੇ ਫੈਲੀ ਹੁੰਦੀ ਹੈ ਕ੍ਰਿਸਮਿਸ ਡੇਅ ਮੁੱਖ ਤੌਰ ’ਤੇ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ ਅਤੇ ਇਸਦਾ ਅਸਲੀ ਮਕਸਦ ਆਪਸ ’ਚ ਭਾਈਚਾਰਾ ਸਥਾਪਿਤ ਕਰਨਾ ਹੈ ਈਸਾ ਮਸੀਹ ਨੇ ਵੀ ਦੁਨੀਆਂ ਦੇ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਨਾਲ ਰਹਿਣ ਅਤੇ ਸੁੱਖ-ਦੁੱਖ ’ਚ ਇੱਕ ਦੂਜੇ ਦੇ ਕੰਮ ਆਉਣ ਦਾ ਸੰਦੇਸ਼ ਦਿੱਤਾ ਸੀ
ਕ੍ਰਿਸਮਿਸ ਦੇ ਤਿਉਹਾਰ ਨੂੰ ਵੱਖ-ਵੱਖ ਦੇਸ਼ਾਂ ’ਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਜਿਵੇਂ ਫਿਲੀਪੀਂਸ ’ਚ ਕ੍ਰਿਸਮਿਸ ਈਵ ਤੋਂ ਪਹਿਲਾਂ ਜਆਇੰਟ ਲੈਂਟਰਨ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ ਜਰਮਨੀ ’ਚ ਕੋਈ ਵਿਅਕਤੀ ਨਿਕੋਲਸ ਬਣਦਾ ਹੈ ਜੇਕਰ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕ੍ਰਿਸਮਿਸ ਡੇਅ ਦੇ ਦਿਨ ਲੋਕ ਚਰਚ ਜਾਂਦੇ ਹਨ, ਕੈਂਡਲ ਜਲਾਕੇ ਪ੍ਰਾਰਥਨਾ ਕਰਦੇ ਹਨ ਅਤੇ ਭਗਵਾਨ ਯੀਸ਼ੂ ਨੂੰ ਯਾਦ ਕਰਦੇ ਹਨ
ਇਸ ਤੋਂ ਬਾਅਦ ਕ੍ਰਿਸਮਿਸ ਟਰੀ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਂਦਾ ਹੈ ਕ੍ਰਿਸਮਿਸ ਡੇਅ ਵਾਲੇ ਦਿਨ ਬਾਜ਼ਾਰ ਨਵ-ਵਿਆਹੀ ਮੁਟਿਆਰ ਵਾਂਗ ਸੱਜ ਜਾਂਦੇ ਹਨ ਇਸ ਦਿਨ ਲੋਕ ਇੱਕ-ਦੂਜੇ ਨੂੰ ਕੇਕ ਖੁਆ ਕੇ ਆਪਸ ’ਚ ਖੁਸ਼ੀਆਂ ਵੰਡਦੇ ਹਨ ਅਤੇ ਕ੍ਰਿਸਮਿਸ ਡੇਅ ਸੈਲੀਬ੍ਰੇਟ ਕਰਦੇ ਹਨ ਸੈਂਟਾ ਕਲਾੱਜ ਲੋਕਾਂ ਨੂੰ ਗਿਫ਼ਟ, ਚਾਕਲੇਟ ਆਦਿ ਚੀਜ਼ਾਂ ਵੰਡਕੇ ਜਾਂਦਾ ਹੈ ਕ੍ਰਿਸਮਿਸ ਡੇਅ ਦੇ ਦਿਨ ਲੋਕ ਆਪਣੇ ਪਰਿਵਾਰ ਨਾਲ ਜਾਂ ਦੋਸਤਾਂ ਨਾਲ ਘੁੰਮਣ ਵੀ ਜਾਂਦੇ ਹਨ ਇਸ ਤਰ੍ਹਾਂ ਇਸ ਨੂੰ ਮਨਾਉਣ ਦਾ ਹਰ ਦੇਸ਼ ’ਚ ਵੱਖ-ਵੱਖ ਕਲਚਰ ਹੈ
Table of Contents
ਸਜਾਓ ਸੁੰਦਰ ਜਿਹਾ ਕ੍ਰਿਸਮਿਸ ਟਰੀ
ਕ੍ਰਿਸਮਿਸ ਤਿਉਹਾਰ ਦੀ ਸਜਾਵਟ ’ਚ ਸਭ ਤੋਂ ਖਾਸ ਹੁੰਦਾ ਹੈ, ਕ੍ਰਿਸਮਿਸ ਟਰੀ ਕ੍ਰਿਸਮਿਸ ਟਰੀ ਨੂੰ ਲਾਈਟਾਂ, ਰੰਗ-ਬਿਰੰਗੇ ਗਿਫਟ ਅਤੇ ਕੈਂਡੀ ਆਦਿ ਨਾਲ ਸਜਾ ਕੇ ਲੋਕ ਖੁਸ਼ੀਆਂ ਮਨਾਉਂਦੇ ਹਨ ਬੱਚੇ ਅਤੇ ਵੱਡੇ ਕ੍ਰਿਸਮਿਸ ਟਰੀ ਨੂੰ ਸਜਾਉਣ ਲਈ ਉਤਸੁਕ ਤਾਂ ਹੁੰਦੇ ਹਨ, ਪਰ ਉਨ੍ਹਾਂ ਨੂੰ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਕ੍ਰਿਸਮਿਸ ਟਰੀ ਨੂੰ ਆਸਾਨੀ ਨਾਲ ਕਿਵੇਂ ਸਜਾਈਏ
ਤਾਂ ਆਓ ਜਾਣਦੇ ਹਾਂ ਕਿ ਕ੍ਰਿਸਮਿਸ ਟਰੀ ਨੂੰ ਕਿਵੇਂ ਸਜਾਇਆ ਜਾ ਸਕਦਾ ਹੈ:-
ਫਲ ਅਤੇ ਫੁੱਲਾਂ ਨਾਲ ਸਜਾਓ:
ਤੁਸੀਂ ਕ੍ਰਿਸਮਿਸ ਟਰੀ ਨੂੰ ਖੂਬਸੂਰਤ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾ ਸਕਦੇ ਹੋ ਹਰੇ ਰੰਗ ਦੇ ਟਰੀ ’ਤੇ ਲਾਲ ਜਾਂ ਸਫੈਦ ਰੰਗ ਦੇ ਫੁੱਲ ਖੂਬਸੂਰਤ ਲੱਗਣਗੇ ਤੁਸੀਂ ਚਾਹੋ ਤਾਂ ਫੁੱਲਾਂ ਨਾਲ ਹੀ ਫਲਾਂ ਦਾ ਵਰਤੋਂ ਵੀ ਸਜਾਵਟ ’ਚ ਕਰ ਸਕਦੇ ਹੋ ਤੁਸੀਂ ਕ੍ਰਿਸਮਿਸ ਟਰੀ ’ਤੇ ਪਲਾਸਟਿਕ ਦੇ ਫਲਾਂ ਨੂੰ ਸਜਾਓ
ਫੈਮਿਲੀ ਫੋਟੋ ਨਾਲ ਸਜਾਓ:
ਕ੍ਰਿਸਮਿਸ ’ਤੇ ਅਨੋਖੇ ਤਰੀਕੇ ਨਾਲ ਟਰੀ ਨੂੰ ਸਜਾਉਣਾ ਚਾਹੁੰਦੇ ਹੋ, ਤਾਂ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਕ੍ਰਿਸਮਿਸ ਟਰੀ ’ਤੇ ਲਗਾ ਸਕਦੇ ਹੋ ਘਰ ਦੇ ਵੱਡੇ-ਬਜ਼ੁਰਗ ਜਾਂ ਬੱਚਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਵੀ ਕ੍ਰਿਸਮਿਸ ਟਰੀ ’ਤੇ ਸਜਾ ਸਕਦੇ ਹੋ ਇਸ ਤਰ੍ਹਾਂ ਦੀ ਸਜਾਵਟ ਤੁਹਾਡੇ ਪਰਿਵਾਰ ਲਈ ਭਾਵਨਾਤਮਕ ਹੋਣ ਦੇ ਨਾਲ ਹੀ ਖੂਬਸੂਰਤ ਵੀ ਲੱਗੇਗੀ
ਖਾਣ ਦੀਆਂ ਚੀਜ਼ਾਂ ਨਾਲ ਸਜਾਵਟ:
ਤੁਸੀਂ ਕ੍ਰਿਸਮਿਸ ਟਰੀ ’ਤੇ ਕੈਂਡੀ, ਚਾੱਕਲੇਟ, ਲਾਲੀਪਾੱਪ ਆਦਿ ਲਟਕਾ ਸਕਦੇ ਹੋ ਰੰਗ-ਬਿਰੰਗੀਆਂ ਇਹ ਖਾਣ ਦੀਆਂ ਚੀਜ਼ਾਂ ਕ੍ਰਿਸਮਿਸ ਟਰੀ ਦੀ ਸਜਾਵਟ ਨੂੰ ਆਕਰਸ਼ਕ ਬਣਾਉਣਗੀਆਂ ਹੀ, ਨਾਲ ਹੀ ਜੇਕਰ ਘਰ ’ਚ ਬੱਚੇ ਹਨ ਤਾਂ ਉਨ੍ਹਾਂ ਨੂੰ ਇਹ ਸਜਾਵਟ ਬਹੁਤ ਪਸੰਦ ਆਵੇਗੀ
ਜੇਕਰ ਨਾ ਹੋਵੇ ਕ੍ਰਿਸਮਿਸ ਟਰੀ ਤਾਂ ਇੰਝ
ਕਰੋ ਸਜਾਵਟ:
ਜੇਕਰ ਤੁਹਾਡੇ ਕੋਲ ਕ੍ਰਿਸਮਿਸ ਟਰੀ ਨਹੀਂ ਹੈ ਜਾਂ ਫਿਰ ਤੁਹਾਡੇ ਘਰ ’ਚ ਕ੍ਰਿਸਮਿਸ ਟਰੀ ਲਗਾਉਣ ਦੀ ਜਗ੍ਹਾ ਨਹੀਂ ਹੈ ਤਾਂ ਤੁਸੀਂ ਘਰ ਦੀ ਦੀਵਾਰ ’ਤੇ ਕ੍ਰਿਸਮਿਸ ਟਰੀ ਸਜਾ ਸਕਦੇ ਹੋ ਇਸਦੇ ਲਈ ਰੰਗ-ਬਿਰੰਗੇ ਛੋਟੇ-ਛੋਟੇ ਕ੍ਰਿਸਮਿਸ ਟਰੀ ਬਣਾਕੇ ਦੀਵਾਰ ’ਤੇ ਹੈਂਗਿੰਗ ਵਾੱਲ ਦੀ ਤਰ੍ਹਾਂ ਸਜਾ ਸਕਦੇ ਹੋ ਇਸ ਨਾਲ ਘਰ ’ਚ ਸਪੇਸ ਵੀ ਬਚੇਗਾ ਅਤੇ ਕ੍ਰਿਸਮਿਸ ਦੀ ਸਜਾਵਟ ਖੂਬਸੂਰਤ ਵੀ ਦਿੱਖੇਗੀ
…ਤਾਂ ਕਿ ਉਹ ਵੀ ਵਧੀਆ ਇਨਸਾਨ ਬਣਨ
ਇੱਕ ਪ੍ਰਚੱਲਿਤ ਪ੍ਰਸੰਗ ਅਨੁਸਾਰ ਇੱਕ ਦਿਨ ਈਸਾ ਮਸੀਹ ਬੁਰੇ ਲੋਕਾਂ ਨਾਲ ਬੈਠ ਕੇ ਭੋਜਨ ਕਰ ਰਹੇ ਸਨ ਈਸਾ ਮਸੀਹ ਨੂੰ ਬੁਰੇ ਲੋਕਾਂ ਨਾਲ ਬੈਠਿਆ ਦੇਖ ਕੇ ਹੋਰ ਲੋਕਾਂ ਨੇ ਪ੍ਰਭੂ ਦੇ ਚੇਲਿਆਂ ਨੂੰ ਕਿਹਾ ਕਿ ਤੁਹਾਡਾ ਗੁਰੂ ਕਿਹੋ ਜਿਹਾ ਹੈ, ਇਹ ਬੁਰੇ ਲੋਕਾਂ ਨਾਲ ਬੈਠ ਕੇ ਖਾਣਾ ਖਾ ਰਿਹਾ ਹੈ?
ਚੇਲਿਆਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਉਨ੍ਹਾਂ ਨੇ ਆਪਣੇ ਗੁਰੂ ਭਾਵ ਈਸਾ ਮਸੀਹ ਨੂੰ ਪੂਰੀ ਗੱਲ ਦੱਸੀ ਅਤੇ ਪੁੱਛਿਆਂ ਕਿ ਤੁਸੀਂ ਬੁਰੇ ਲੋਕਾਂ ਨਾਲ ਬੈਠਕੇ ਭੋਜਨ ਕਿਵੇਂ ਕਰ ਸਕਦੇ ਹੋ?
ਈਸਾ ਮਸੀਹ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਰੇ ਮੈਨੂੰ ਇਹ ਦੱਸੋ ਕਿ ਸਿਹਤਮੰਦ ਵਿਅਕਤੀ ਅਤੇ ਬਿਮਾਰ ਵਿਅਕਤੀ ’ਚ ਸਭ ਤੋਂ ਜ਼ਿਆਦਾ ਵੈਦ ਦੀ ਜ਼ਰੂਰਤ ਕਿਸਨੂੰ ਹੁੰਦੀ ਹੈ?
ਸਾਰਿਆਂ ਨੇ ਜਵਾਬ ਦਿੱਤਾ ਕਿ ਬਿਮਾਰ ਵਿਅਕਤੀ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ
ਈਸਾ ਮਸੀਹ ਬੋਲੇ ਕਿ ਮੈਂ ਵੀ ਇੱਕ ਵੈਦ ਦੀ ਤਰ੍ਹਾਂ ਹੀ ਹਾਂ ਬੁਰੇ ਲੋਕ ਰੋਗੀ ਦੀ ਤਰ੍ਹਾਂ ਹਨ ਉਨ੍ਹਾਂ ਲੋਕਾਂ ਦੀ ਬਿਮਾਰੀ ਦੂਰ ਕਰਨ ਲਈ ਮੈਂ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਂਦਾ ਹਾਂ, ਉਨ੍ਹਾਂ ਨਾਲ ਰਹਿੰਦਾ ਹਾਂ ਤਾਂ ਕਿ ਉਹ ਵੀ ਚੰਗੇ ਇਨਸਾਨ ਬਣ ਸਕਣ ਚੰਗੇ ਲੋਕਾਂ ਤੋਂ ਪਹਿਲਾਂ ਬੁਰੇ ਲੋਕਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਸਹੀ-ਗਲਤ ਦਾ ਧਿਆਨ ਨਹੀਂ ਰਹਿੰਦਾ ਹੈ
ਭਟਕੇ ਹੋਇਆਂ ਨਾਲ ਕਰੋ ਜ਼ਿਆਦਾ ਪ੍ਰੇਮ
ਇੱਕ ਦਿਨ ਈਸਾ ਮਸੀਹ ਨੇ ਦੇਖਿਆ ਕਿ ਇੱਕ ਭੇਡਾਂ ਚਾਰਨ ਵਾਲਾ ਆਜੜੀ ਆਪਣੀ ਛੋਟੀ ਭੇਡ ਨੂੰ ਆਪਣੇ ਮੋਢੇ ’ਤੇ ਚੁੱਕ ਕੇ ਲਿਜਾ ਰਿਹਾ ਹੈ ਕੁਝ ਦੇਰ ਬਾਅਦ ਉਸਨੇ ਭੇਡ ਨੂੰ ਮੋਢੇ ਤੋਂ ਉਤਾਰਿਆ, ਫਿਰ ਇਸ਼ਨਾਨ ਕਰਾਇਆ ਅਤੇ ਉਸਦੇ ਵਾਲਾਂ ਨੂੰ ਸੁਕਾਇਆ ਉਸਨੇ ਭੇਡ ਨੂੰ ਖਾਣ ਲਈ ਤਾਜ਼ੀ ਹਰੀ ਘਾਹ ਦਿੱਤੀ ਐਨਾ ਸਭ ਕੁਝ ਕਰਕੇ ਉਹ ਆਜੜੀ ਬਹੁਤ ਖੁਸ਼ ਸੀ ਈਸਾ ਮਸੀਹ ਉਸਦੇ ਕੋਲ ਗਏ ਅਤੇ ਉਸ ਤੋਂ ਪੁੱਛਿਆ ਕਿ ਤੁਸੀਂ ਇਸ ਭੇਡ ਦੀ ਦੇਖਭਾਲ ਕਰਕੇ ਬਹੁਤ ਖੁਸ਼ ਹੋ, ਇਸਦੀ ਵਜ੍ਹਾ ਕੀ ਹੈ?
ਭੇੜਾਂ ਚਾਰਨ ਵਾਲੇ ਆਜੜੀ ਨੇ ਜਵਾਬ ਦਿੱਤਾ ਕਿ ਪ੍ਰਭੂ, ਇਹ ਭੇਡ ਜੰਗਲ ’ਚ ਜਦੋਂ ਵੀ ਜਾਂਦੀ ਹੈ ਭੱਟਕ ਜਾਂਦੀ ਹੈ ਮੇਰੇ ਕੋਲ ਹੋਰ ਵੀ ਭੇਡਾਂ ਹਨ, ਪਰ ਉਹ ਸਾਰੀਆਂ ਸ਼ਾਮ ਨੂੰ ਅਪਣੇ ਘਰ ਆ ਜਾਂਦੀਆਂ ਹਨ, ਬਸ ਇਹ ਛੋਟੀ ਭੇਡ ਹੀ ਰਸਤਾ ਭਟਕ ਜਾਂਦੀ ਹੈ ਮੈਂ ਇਸਨੂੰ ਵਿਸ਼ੇਸ਼ ਸੰਨੇਹ ਦਿੰਦਾ ਹਾਂ, ਇਸਦਾ ਖਾਸ ਧਿਆਨ ਰੱਖਦਾ ਹਾਂ, ਤਾਂ ਕਿ ਇਹ ਫਿਰ ਰਸਤਾ ਨਾ ਭਟਕੇ ਆਜੜੀ ਦੀ ਗੱਲ ਸੁਣਕੇ ਈਸਾ ਮਸੀਹ ਨੇ ਚੇਲਿਆਂ ਨੂੰ ਕਿਹਾ ਕਿ ਇਹ ਗੱਲ ਹਮੇਸ਼ਾ ਧਿਆਨ ਰੱਖਣਾ, ਆਪਣੇ ਭਟਕੇ ਹੋਏ ਭਰਾਵਾਂ ਨਾਲ ਸਾਨੂੰ ਵਿਸ਼ੇਸ਼ ਪਿਆਰ ਰੱਖਣਾ ਚਾਹੀਦਾ ਹੈ, ਉਨ੍ਹਾਂ ਨਾਲ ਠੀਕ ਅਜਿਹਾ ਹੀ ਵਰਤਾਓ ਕਰੋ, ਜਿਵੇਂ ਕਿ ਇਹ ਆਜੜੀ ਆਪਣੀ ਇਸ ਭੇਡ ਨਾਲ ਕਰਦਾ ਹੈ ਜੋ ਲੋਕ ਆਪਣੇ ਮਾਰਗ ਤੋਂ ਭਟਕ ਗਏ ਹਨ, ਉਨ੍ਹਾਂ ਨੂੰ ਵਿਸ਼ੇਸ਼ ਪਿਆਰ ਅਤੇ ਪ੍ਰੇਮ ਨਾਲ ਹੀ ਵਾਪਸ ਰਸਤੇ ’ਤੇ ਲਿਆਂਦਾ ਜਾ ਸਕਦਾ ਹੈ