ਗੂੰਦ ਦੇ ਲੱਡੂ
Table of Contents
ਗੂੰਦ ਦੇ ਲੱਡੂ ਸਮੱਗਰੀ:
- 200 ਗ੍ਰਾਮ ਗੂੰਦ,
- 1 ਕੱਪ ਆਟਾ,
- 2 ਕੱਪ ਚੀਨੀ,
- 1 ਕੱਪ ਘਿਓ,
- 1 ਚਮਚ ਖਰਬੂਜੇ ਦਾ ਬੀਜ,
- 50 ਗ੍ਰਾਮ ਬਾਦਾਮ,
- 10 ਛੋਟੀ ਇਲਾਇਚੀ
Also Read :-
ਗੂੰਦ ਦੇ ਲੱਡੂ ਤਰੀਕਾ:
ਸਭ ਤੋਂ ਪਹਿਲਾਂ ਗੂੰਦ ਨੂੰ ਬਾਰੀਕ ਤੋੜ ਲਓ ਫਿਰ ਕੜ੍ਹਾਹੀ ’ਚ ਗੂੰਦ ਪਾ ਕੇ ਭੁੰਨ ਲਓ, ਸਾਰੀ ਗੂੰਦ ਫੁੱਲਾਉਣ ਤੋਂ ਬਾਅਦ ਉਸਨੂੰ ਕੜ੍ਹਾਹੀ ’ਚੋਂ ਕੱਢ ਲਓ ਫਿਰ ਕੜ੍ਹਾਹੀ ’ਚ ਘਿਓ ਪਾ ਕੇ ਗਰਮ ਕਰੋ ਜਦੋਂ ਘਿਓ ਗਰਮ ਹੋ ਜਾਵੇ ਤਾਂ ਉਸ ’ਚ ਗੂੰਦ ਪਾ ਕੇ ਤਲ ਲਓ ਜਦੋਂ ਇਹ ਤਲਕੇ ਫੁਲ ਜਾਵੇ, ਇਸਨੂੰ ਇੱਕ ਪਲੇਟ ’ਚ ਕੱਢ ਲਓ ਸਾਰੀ ਗੂੰਦ ਇਸ ਤਰ੍ਹਾਂ ਨਾਲ ਤਲਕੇ ਕੱਢ ਲਓ
ਹੁਣ ਆਟਾ ਛਾਨੋ ਅਤੇ ਬਚੇ ਹੋਏ ਘਿਓ ’ਚ ਪਾ ਕੇ ਹਲਕਾ ਸੁਨਿਹਰੀ ਹੋਣ ਤੱਕ ਉਸਨੂੰ ਭੁੰਨ ਲਓ ਬਾਦਾਮ ਨੂੰ ਛੋਟਾ-ਛੋਟਾ ਕੱਟ ਲਓ ਅਤੇ ਇਲਾਇਚੀ ਨੂੰ ਛਿੱਲਕੇ ਕੁੱਟ ਲਓ ਗੂੰਦ ਦੇ ਠੰਡਾ ਹੋ ਜਾਣ ’ਤੇ ਉਸਨੂੰ ਥੋੜ੍ਹਾ ਹੋਰ ਬਾਰੀਕ ਕਰ ਲਓ
ਕੜ੍ਹਾਹੀ ’ਚ ਚੀਨੀ ਅਤੇ ਇੱਕ ਕੱਪ ਪਾਣੀ ਪਾ ਕੇ ਚਾਸ਼ਨੀ ਬਣਾਓ ਚਾਸ਼ਨੀ ’ਚ ਉੱਬਾਲ ਆਉਣ ਦਿਓ ਚਾਸ਼ਨੀ ਦੀ ਇੱਕ ਬੂੰਦ ਪਲੇਟ ’ਚ ਪਾਓ ਹੁਣ ਚਾਸ਼ਨੀ ਨੂੰ ਚੈੱਕ ਕਰੋ ਕਿ ਉਹ ਪੱਕ ਕੇ ਮੋਟੀ ਹੋ ਚੁੱਕੀ ਹੈ ਜਾਂ ਨਹੀਂ ਪੱਕੀ ਹੋਈ ਚਾਸ਼ਨੀ ਤੁਰੰਤ ਜੰਮ ਜਾਵੇਗੀ
ਚਾਸ਼ਨੀ ’ਚ ਭੁੰਨੀ ਅਤੇ ਪੀਸੀ ਹੋਈ ਗੂੰਦ, ਭੁੰਨਿਆਂ ਹੋਇਆ ਆਟਾ, ਬਾਦਾਮ ਅਤੇ ਇਲਾਇਚੀ-ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ
ਹੁਣ ਮਿਸ਼ਰਣ ਨੂੰ ਥੋੜ੍ਹਾ ਠੰਡਾ ਹੋਣ ਦਿਓ ਠੰਡਾ ਹੋਣ ’ਤੇ ਮਿਸ਼ਰਣ ਤੋਂ ਛੋਟੇ-ਛੋਟੇ ਲੱਡੂ ਤਿਆਰ ਕਰਕੇ ਥਾਲੀ ’ਚ ਰੱਖੋ
ਗੂੰਦ ਦੇ ਲੱਡੂਆਂ ਨੂੰ ਇੱਕ-ਦੋ ਘੰਟੇ ਖੁੱਲ੍ਹਾ ਹੀ ਰੱਖੋ ਤੁਹਾਡੇ ਲੱਡੂ ਤਿਆਰ ਹਨ ਇਨ੍ਹਾਂ ਨੂੰ ਏਅਰਟਾਈਟ ਡੱਬੇ ’ਚ ਭਰਕੇ ਰੱਖ ਦਿਓ ਜਦੋਂ ਮਨ ਕਰੇ, ਖਾਓ ਅਤੇ ਖੁਆਓ