ਮਸਾਲਾ ਸੋਇਆਬੀਨ ਚਾਪ

ਮਸਾਲਾ ਸੋਇਆਬੀਨ ਚਾਪ ਸਮੱਗਰੀ:

  • ਦੇਸੀ ਘਿਓ ਫਰਾਈ ਕਰਨ ਲਈ,
  • ਸੋਇਆਬੀਨ ਚਾਪ 1/2 ਕਿੱਲੋ ਗ੍ਰਾਮ,
  • ਪਿਆਜ-250 ਗ੍ਰਾਮ,
  • ਟਮਾਟਰ 200 ਗ੍ਰਾਮ,
  • ਲੱਸਣ-10-12 ਫਾਕ,
  • ਕਸੂਰੀ ਮੈਥੀ-2 ਚਮਚ,
  • ਸਾਬੁਤ ਧਨੀਆ-2 ਚਮਚ,
  • ਛੋਟੀ ਇਲਾਇਚੀ-7-8 ਪੀਸ,
  • ਮੋਟੀ ਇਲਾਇਚੀ-2 ਪੀਸ,
  • ਖਾਣ ਵਾਲਾ ਲਾਲ ਰੰਗ-ਚੁੱਟਕੀ ਭਰ,
  • ਮੱਖਣ,
  • ਕਰੀਮ ਅਤੇ ਨਮਕ ਅਤੇ ਮਿਰਚ ਸਵਾਦ ਅਨੁਸਾਰ

Also Read :- ਕਣਕ ਹੀ ਨਹੀਂ ਮਲਟੀਗੇ੍ਰਨ ਆਟਾ ਖਾਣ ਦੀ ਆਦਤ ਪਾਓ

ਮਸਾਲਾ ਸੋਇਆਬੀਨ ਚਾਪ ਬਣਾਉਣ ਦਾ ਤਰੀਕਾ:

ਸੋਇਆਬੀਨ ਚਾਪ ਨੂੰ ਡੀਪ ਫਰਾਈ ਘਿਓ ’ਚ ਕਰੋ ਅਤੇ ਹਲਕਾ ਭੂਰਾ ਹੋਣ ਦਿਓ (ਜੇਕਰ ਤੁਸੀਂ ਪੀਸ ਕਰਨਾ ਚਾਹੋ ਤਾਂ ਕਰ ਸਕਦੇ ਹੋ) ਹੁਣ ਪਿਆਜ ਅਤੇ ਲੱਸਣ ਨੂੰ ਮੋਟਾ-ਕੱਟ ਕੇ ਡੀਪ ਫਰਾਈ ਕਰੋ ਅਤੇ ਹਲਕਾ ਭੂਰਾ ਹੋਣ ਦਿਓ ਭੁੰਨੇ ਹੋਏ ਪਿਆਜ ਨੂੰ ਮਿਕਸੀ ’ਚ ਦਰਦਰਾ ਪੀਸ ਲਓ ਅਤੇ ਦੁਬਾਰਾ ਘਿਓ ’ਚ ਪਾਓ ਥੋੜ੍ਹੀ ਦੇਰ ਭੁੰਨਣ ਦਿਓ ਟਮਾਟਰ ’ਚ ਸਾਰੇ ਮਸਾਲੇ ਪਾਓ ਅਤੇ (ਮੋਟੀ ਇਲਾਇਚੀ ਅਤੇ ਰੰਗ ਨਾ ਪਾਓ) ਬਾਰੀਕ ਪੀਸ ਲਓ ਜਦੋਂ ਪਿਆਜ ਭੁੰਨ ਜਾਣ ਤਾਂ

ਪੀਸੇ ਹੋਏ ਟਮਾਟਰ ਪਾਓ ਅਤੇ ਨਾਲ ਹੀ ਮੋਟੀ ਇਲਾਇਚੀ ਅਤੇ ਲਾਲ ਰੰਗ (ਚੁੱਟਕੀ ਭਰ) ਪਾਓ, ਲਾਲ ਮਿਰਚ ਸਵਾਦ ਅਨੁਸਾਰ ਪਾਓ ਹਲਦੀ ਨਹੀਂ ਪਾਉਣੀ ਹੈ ਜਦੋਂ ਮਸਾਲਾ ਘਿਓ ਛੱਡਣ ਲੱਗੇ ਤਾਂ ਇੱਕ ਗਿਲਾਸ ਪਾਣੀ ਪਾਓ 1-2 ਉੱਬਾਲ ਆਉਣ ’ਤੇ ਤਲੀ ਹੋਈ ਚਾਪ ਪਾਓ ਅਤੇ 10-15 ਮਿੰਟ ਘੱਟ ਸੇਕੇ ’ਤੇ ਪੱਕਣ ਦਿਓ ਅਤੇ ਗੈਸ ਬੰਦ ਕਰ ਦਿਓ ਜਦੋਂ ਚਾਪ ਪਰੋਸਣ ਲੱਗੋ ਤਾਂ ਗਰਮ ਚਾਪ ’ਚ ਸਵਾਦ ਅਨੁਸਾਰ ਕਰੀਮ ਅਤੇ ਮੱਖਣ ਪਾਓ ਅਤੇ ਹਰੇ ਧਨੀਏ ਨਾਲ ਸਜਾਓ

Also Read:  ਕੇਰਲ ਦਾ ਆਕਰਸ਼ਕ ਹਿਲ ਸਟੇਸ਼ਨ ਥੇਕੜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ