ਦੁਨੀਆਂ ਦੀ ਸਭ ਤੋਂ ਔਖੀ ਪ੍ਰੀਖਿਆ

ਅੱਜਕੱਲ੍ਹ ਹਰ ਵਿਦਿਆਰਥੀ ਨੂੰ ਖੁਦ ਨੂੰ ਸਾਬਤ ਕਰਨ ਲਈ ਪ੍ਰੀਖਿਆਵਾਂ ਦੀ ਕਸੌਟੀ ’ਤੇ ਖਰਾ ਉੱਤਰਣਾ ਪੈਂਦਾ ਹੈ ਵੈਸੇ ਹਰ ਸਖ਼ਸ਼ ਜੀਵਨ ’ਚ ਪ੍ਰੀਖਿਆਵਾਂ ਦੇ ਦੌਰ ਤੋਂ ਜ਼ਰੂਰ ਲੰਘਦਾ ਹੈ ਵੈਸੇ ਵੀ ਪ੍ਰੀਖਿਆ ਤੋਂ ਹੀ ਕਿਸੇ ਮਨੁੱਖ ਦੇ ਗਿਆਨ ਅਤੇ ਉਸਦੀ ਯੋਗਤਾ ਦਾ ਮੁੱਲਾਂਕਣ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ’ਚ ਸਭ ਤੋ ਔਖੀਆਂ ਪ੍ਰੀਖਿਆਵਾਂ ਕਿਹੜੀਆਂ ਹਨ, ਜਿਨ੍ਹਾਂ ਨੂੰ ਸਫਲ ਕਰਨਾ ਇੱਕ ਵਿਦਿਆਰਥੀ ਲਈ ਬਹੁਤ ਵੱਡੀ ਚੁਣੌਤੀ ਹੈ

Also Read :-

Table of Contents

ਅਸੀਂ ਤੁਹਾਨੂੰ ਦੱਸ ਦਈਏ ਕਿ ਕਿਹੜੀ ਪ੍ਰੀਖਿਆ ਹੈ ਜੋ ਪੂਰੀ ਦੁਨੀਆਂ ’ਚ ਮਹੱਤਵਪੂਰਣ ਮੰਨੀ ਜਾਂਦੀ ਹੈ

ਦੁਨੀਆਂ ਦੀ ਸਭ ਤੋਂ ਔਖੀ ਪ੍ਰੀਖਿਆ ਹੈ ਚੀਨ ਦਾ ਗਾਓਕਾਓ:-

ਚੀਨ ਦੀ ਗਾਓਕਾਓ ਪ੍ਰੀਖਿਆ ਦੁਨੀਆਂ ਭਰ ’ਚ ਸਭ ਤੋਂ ਔਖੀ ਪ੍ਰੀਖਿਆ ਕਹੀ ਜਾਂਦੀ ਹੈ ਇਹ ਐਗਜ਼ਾਮ ਨੈਸ਼ਨਲ ਹਾਇਰ ਐਜ਼ੂਕੇਸ਼ਨ ਐਂਟਰਸ ਪ੍ਰੀਖਿਆ ਹੈ ਜਿਸਨੂੰ ਪਾਸ ਕਰ ਲੈਣ ਤੋਂ ਬਾਅਦ ਵਿਦਿਆਰਥੀ ਨੂੰ ਯੂਨੀਵਰਸਿਟੀ ’ਚ ਦਾਖਲਾ ਮਿਲ ਜਾਂਦਾ ਹੈ ਇਸ ਪ੍ਰੀਖਿਆ ਦਾ ਸਮਾਂ 10 ਘੰਟੇ ਹੈ ਇਸ ਲਈ ਇਹ ਲਗਾਤਾਰ ਦੋ ਦਿਨਾਂ ਲਈ ਪ੍ਰੀਖਿਆ ਕਰਵਾਈ ਜਾਂਦੀ ਹੈ ਬੀਤੀ ਜੁਲਾਈ ਮਹੀਨੇ ’ਚ ਹੋਈ ਇਸ ਪ੍ਰੀਖਿਆਂ ’ਚ ਚੀਨ ਦੇ ਕਰੀਬ 10.71 ਮਿਲੀਅਨ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ

ਇਸ ਪ੍ਰੀਖਿਆ ਲਈ 4,00,000 ਤੋਂ ਜ਼ਿਆਦਾ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਗਾਓਕਾਓ ਪ੍ਰੀਖਿਆ ’ਚ ਚੀਨ ਦੀ ਭਾਸ਼ਾ, ਗਣਿਤ ਅਤੇ ਇੱਕ ਵੈਕਲਿਪ ਵਿਦੇਸ਼ੀ ਭਾਸ਼ਾ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ ਇਹ ਪ੍ਰੀਖਿਆ ਔਖੇ ਹੋਣ ਦੇ ਨਾਲ-ਨਾਲ ਅਕਸਰ ਵਿਵਾਦਾਂ ’ਚ ਵੀ ਰਹਿੰਦੀ ਹੈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਸ ਪ੍ਰੀਖਿਆ ਨੂੰ ਪਾਸ ਕਰਨ ਦਾ ਦਬਾਅ ਬਣਾਉਣ ਲੱਗਦੇ ਹਨ, ਜਿਸ ਨਾਲ ਪ੍ਰੀਖਿਆ ’ਚ ਫੇਲ੍ਹ ਹੋਣ ’ਤੇ ਆਤਮਹੱਤਿਆ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆਂ ਦੇ ਦਿਨ ਚੀਨ ਦੀਆਂ ਬੱਸਾਂ ਰੇਲਾਂ ਅਤੇ ਫਲਾਈਟਸ ਦੀ ਸਮਾਂ ਸਾਰਨੀ ਵੀ ਬਦਲ ਜਾਂਦੀ ਹੈ

ਭਾਰਤ ’ਚ ਹੋਣ ਵਾਲੀ ਆਈਆਈਟੀ/ਜੇਈਈ ਦੀ ਪ੍ਰੀਖਿਆ:

ਭਾਰਤ ’ਚ ਹਰ ਸਾਲ ਇੰਜੀਨੀਅਰਿੰਗ ਕਾਲਜ ’ਚ ਦਾਖਲੇ ਲਈ ਆਈਆਈਟੀ/ਜੇਈਈ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ ਜੇਈਈ ਪ੍ਰੀਖਿਆ ਇੱਕ ਤਰ੍ਹਾਂ ਦੀ ਕਾਲਜ ਦਾਖਲਾ ਪ੍ਰੀਖਿਆ ਹੈ ਜਿਸ ਵੀ ਵਿਦਿਆਰਥੀ ਨੇ ਦੇਸ਼ ’ਚ ਮੌਜ਼ੂਦ 25 ਆਈਆਈਟੀ ਸੰਸਥਾਵਾਂ ’ਚ ਦਾਖਲਾ ਲੈਣਾ ਹੁੰਦਾ ਹੈ ਉਸਨੂੰ ਇਹ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ
ਇਸ ਪ੍ਰੀਖਿਆ ਨੂੰ ਦੁਨੀਆਂ ਦੀਆਂ ਔਖੀਆਂ ਪ੍ਰੀਖਿਆਵਾਂ ’ਚੋਂ ਇੱਕ ਮੰਨਿਆ ਜਾਂਦਾ ਹੈ ਜਿਸ ’ਚ ਦੇਸ਼ ਦੇ ਲੱਖਾਂ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ ਉਨ੍ਹਾਂ ’ਚੋਂ ਸਿਰਫ਼ ਕੁਝ ਹਜ਼ਾਰ ਬੱਚੇ ਹੀ ਇਸ ਪ੍ਰੀਖਿਆਂ ਨੂੰ ਪਾਸ ਕਰਦੇ ਹਨ ਇਹ ਪ੍ਰੀਖਿਆਂ ਦੋ ਸ਼ੈਸ਼ਨਾ ’ਚ ਕਰਵਾਈ ਜਾਂਦੀ ਹੈ
ਪਹਿਲਾਂ ਸ਼ੈਸ਼ਨ: ਜੇਈਈ ਮੈਨ (3 ਘੰਟੇ)
ਦੂਜਾ ਸ਼ੈਸ਼ਨ: ਜੇਈਈ ਐਡਵਾਂਸ (3 ਘੰਟੇ)
ਪ੍ਰੀਖਿਆਂ ’ਚ ਵਿਦਿਆਰਥੀਆਂ ਤੋਂ ਵਿਗਿਆਨ, ਗਣਿਤ, ਅੰਗਰੇਜ਼ੀ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ, ਸਵਾਲ ਬਹੁਵਿਕਲਪੀ ਹੁੰਦੇ ਹਨ

ਮੇਨਸਾ ਪ੍ਰੀਖਿਆਂ:

ਦੁਨੀਆਂ ਭਰ ’ਚ ਹੋਣ ਵਾਲੇ ਆਈਕਿਊ ਟੈਸਟ ਲਈ ਇੱਕ ਸਭ ਤੋਂ ਵੱਡਾ ਨਾਂਅ ਮੈਨਸਾ ਦਾ ਮੰਨਿਆ ਜਾਂਦਾ ਹੈ ਇਹ ਟੈਸਟ ਮੈਨਸਾ ਸੁਸਾਇਟੀ ਵੱਲੋਂ ਕਰਵਾਇਆ ਜਾਂਦਾ ਹੈ
ਇਸ ਟੈਸਟ ’ਚ ਉਮਰ ਦੀ ਕੋਈ ਹੱਦ ਨਹੀਂ ਹੁੰਦੀ ਕੋਈ ਵੀ ਵਿਅਕਤੀ ਕਿਸੇ ਵੀ ਉਮਰ ’ਚ ਇਹ ਆਈਕਿਊ ਟੈਸਟ ਦੇ ਸਕਦਾ ਹੈ ਜ਼ਿਕਰਯੋਗ ਹੈ ਕਿ ਇਸ ਟੈਸਟ ’ਚ ਸ਼ਾਮਲ ਹੋਣ ਵਾਲੇ ਸਭ ਤੋਂ ਘੱਟ ਉਮਰ ਦੀ ਹੱਦ ਸਿਰਫ਼ 2 ਸਾਲ ਹੈ ਟੈਸਟ ’ਚ ਸਫਲ ਹੋਣ ਲਈ ਘੱਟ ਤੋਂ ਘੱਟ 98 ਪ੍ਰਤੀਸ਼ਤ ਅੰਕ ਲੈਣਾ ਜ਼ਰੂਰੀ ਹੁੰਦਾ ਹੈ

ਸੀਐੱਫਏ (ੳਕਅ) ਪ੍ਰੀਖਿਆ:-

ਇਹ ਪ੍ਰੀਖਿਆ ਪਾਸ ਕਰਨ ਵਾਲੇ ਦੁਨੀਆਂ ਦੀਆਂ ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ’ਚ ਐਕਾਊਂਟ ਅਤੇ ਫਾਈਨੈਂਸ ਨਾਲ ਸਬੰਧਿਤ ਕੰਮ ਕਰਦੇ ਹਨ ਦੁਨੀਆਂਭਰ ਦੇ ਵਿਦਿਆਰਥੀਆਂ ਦਰਮਿਆਨ ਹੋਣ ਵਾਲੀ ਇਸ ਪ੍ਰੀਖਿਆ ’ਚ ਸਿਰਫ਼ 32 ਪ੍ਰਤੀਸ਼ਤ ਵਿਦਿਆਰਥੀ ਹੀ ਸਫਲ ਹੁੰਦੇ ਹਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਮੀਦਵਾਰ ਨੂੰ 4 ਸਾਲ ਦਾ ਕੋਰਸ ਪ੍ਰੋਗਰਾਮ ਪੂਰਾ ਕਰਨਾ ਪੈਂਦਾ ਹੈ ਇਸ ਕੋਰਸ ਪ੍ਰੋਗਰਾਮ ਨੂੰ 20 ਪ੍ਰਤੀਸ਼ਤ ਲੋਕ ਹੀ ਪੂਰਾ ਕਰਦੇ ਹਨ

ਜੀਆਰਈ (ਗ੍ਰੈਜੂਏਟ ਰਿਕਾਰਡ ਐਗਜ਼ਮੀਨੇਸ਼ਨ):-

ਇਹ ਪ੍ਰੀਖਿਆ ਅਮਰੀਕਾ ਦੇ ਸਕੂਲਾਂ ਲਈ ਹੋਣ ਵਾਲੀ ਇੱਕ ਦਾਖਲਾ ਪ੍ਰੀਖਿਆ ਹੈ ਜੋ ਆੱਨਲਾਈਨ ਅਤੇ ਆੱਫਲਾਈਨ ਜਰੀਏ ਕਰਾਈ ਜਾਂਦੀ ਹੈ ਵਿਦਿਆਰਥੀਆਂ ਨੂੰ ਜੀਆਈ ਸਕੋਰ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਸਕੂਲ ’ਚ ਦਾਖਲਾ ਮਿਲਦਾ ਹੈ

ਗੇਟ ਪ੍ਰੀਖਿਆਂ (ਗ੍ਰੈਜੂਏਟ ਪ੍ਰੀਖਿਆਂ ਅਪਟੀਚਿਊਟ ਟੈਸਟ ਇਨ ਇੰਜੀਨੀਅਰਿੰਗ ਇੰਡੀਆ):-

ਇਸ ਪ੍ਰੀਖਿਆ ਨੂੰ ਹਿੰਦੀ ’ਚ ਅਖਿਲ ਭਾਰਤੀ ਇੰਜੀਨੀਰਿੰਗ ਪ੍ਰੀਖਿਆ ਕਿਹਾ ਜਾਂਦਾ ਹੈ ਦੇਸ਼ ਦੀਆਂ ਵੱਡੀਆਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ’ਚ ਇੰਜੀਨੀਅਰਿੰਗ ਦੀ ਨੌਕਰੀ ਅਤੇ ਦੇਸ਼ ਦੇ ਵਧੀਆ ਕਾਲਜ ਦੇ ਐੱਮ. ਟਿਕ ’ਚ ਦਾਖਲੇ ਲਈ ਇਹ ਪ੍ਰੀਖਿਆ ਲਈ ਜਾਂਦੀ ਹੈ ਵਿਦਿਆਰਥੀ ਨੂੰ ਗੇਟ ਸਕੋਰ ਜਾਰੀ ਕੀਤੇ ਜਾਂਦੇ ਹਨ

ਸੀਸੀਆਈਈ (ਸਿਸਕੋ ਸਰਟੀਫਾਈਡ ਇੰਟਰਨੈੱਟਵਰਕਿੰਗ ਐਕਸਪਰਟ):-

ਦੁਨੀਆਂ ਦੀ ਨਾਮੀ ਨੈੱਟਵਰਕਿੰਗ ਕੰਪਨੀ ਸਿਸਕੋ ਵੱਲੋਂ ਕਰਵਾਈ ਜਾਣ ਵਾਲੀ ਇਹ ਪ੍ਰੀਖਿਆ ਵਿਸ਼ਵ ਦੀਆਂ ਬੇਹੱਦ ਔਖੀਆਂ ਪ੍ਰੀਖਿਆਵਾਂ ’ਚੋਂ ਇੱਕ ਹੈ ਇਸ ਪ੍ਰੀਖਿਆ ’ਚ ਪਾਸ ਹੋਣ ’ਤੇ ਮਿਲਣ ਵਾਲਾ ਸਰਟੀਫਿਕੇਟ ਦੁਨੀਆਂ ਦੀਆਂ ਸਾਰੀਆਂ ਕੰਪਨੀਆਂ ’ਚ ਮਾਨਤਾ ਪ੍ਰਾਪਤ ਹੈ ਇਹ ਪ੍ਰੀਖਿਆ ਇੱਕ ਤਰ੍ਹਾਂ ਦੀ ਲਿਖਤ ਪ੍ਰੀਖਿਆ ਹੁੰਦੀ ਹੈ ਜਿਸ ’ਚ ਵਿਦਿਆਰਥੀ ਨੂੰ ਲੈਬ ’ਚ ਪ੍ਰੀਖਿਆ ਦੇਣੀ ਪੈਂਦੀ ਹੈ ਪ੍ਰੀਖਿਆ ਦਾ ਸਮਾਂ 8 ਘੰਟੇ ਹੁੰਦਾ ਹੈ

ਆੱਲ ਸ਼ਾੱਲ ਪ੍ਰਾਈਜ਼ ਫੇਲੋਸ਼ਿਪ ਐਗਜ਼ਾਮ:

ਆੱਕਸਫੋਰਡ ਯੂਨੀਵਰਸਿਟੀ ਵੱਲੋਂ ਕਰਾਈ ਜਾਣ ਵਾਲੀ ਇਹ ਪ੍ਰੀਖਿਆ ਇੱਕ ਤਰ੍ਹਾਂ ਦਾ ਫੇਲੋਸ਼ਿਪ ਪ੍ਰੋਗਰਾਮ ਹੈ ਇਸ ਪ੍ਰੀਖਿਆ ’ਚ ਹੋਣ ਵਾਲੇ ਚਾਰ ਪੇਪਰ ਤਿੰਨ-ਤਿੰਨ ਘੰਟਿਆਂ ਦੇ ਹੁੰਦੇ ਹਨ ਲੱਖਾਂ ਉਮੀਦਵਾਰਾਂ ਵੱਲੋਂ ਦਿੱਤੀ ਜਾਣ ਵਾਲੀ ਇਸ ਪ੍ਰੀਖਿਆ ’ਚ ਸਿਰਫ਼ ਦੋ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਪ੍ਰੀਖਿਆ ’ਚ ਦਿੱਤੇ ਗਏ ਵਿਸ਼ੇ ’ਤੇ ਆਪਣੇ ਸ਼ਬਦਾਂ ’ਚ ਇੱਕ ਵੱਡਾ ਅਤੇ ਲੰਬਾ ਨਿਬੰਧ ਲਿਖਣਾ ਹੁੰਦਾ ਹੈ ਆਕਸਫੋਰਡ ਯੂਨੀਵਰਸਿਟੀ ਵੱਲੋਂ ਇਹ ਪ੍ਰੀਖਿਆ ਹਰ ਸਾਲ ਇੱਕ ਵਾਰ ਕਰਵਾਈ ਜਾਂਦੀ ਹੈ

ਯੂਪੀਐੱਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ)

ਭਾਰਤ ਦੀਆਂ ਔਖੀਆਂ ਪ੍ਰੀਖਿਆਵਾਂ ’ਚੋਂ ਇੱਕ ਯੂਪੀਐੱਸਸੀ ਦਾ ਸਿਵਲ ਸਰਵਿਸ ਐਗਜਾਮ ਦੁਨੀਆਂ ਦੀਆਂ ਔਖੀਆਂ ਪ੍ਰੀਖਿਆਵਾਂ ’ਚੋਂ ਇੱਕ ਮੰਨੀ ਜਾਂਦੀ ਹੈ ਇਸ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਦੀ ਚੋਣ ਤੋਂਂ ਬਾਅਦ ਦੇਸ਼ ਦੀ ਸਿਵਲ ਸੇਵਾ ’ਚ ਇੱਕ ਅਧਿਕਾਰੀ ਦੇ ਰੂਪ ’ਚ ਨਿਯੁਕਤੀ ਹੁੰਦੀ ਹੈ ਹਰ ਸਾਲ ਕਰਵਾਏ ਜਾਣ ਵਾਲੀ ਇਸ ਪ੍ਰੀਖਿਆ ’ਚ ਦੇਸ਼ ਦੇ ਲੱਖਾਂ ਵਿਦਿਆਰਥੀ ਹਿੱਸਾ ਲੈਂਦੇ ਹਨ ਪਰ ਵਿਦਿਆਰਥੀਆਂ ’ਚੋਂ ਸਿਰਫ਼ 0.1-0.4 ਪ੍ਰਤੀਸ਼ਤ ਵਿਦਿਆਰਥੀ ਹੀ ਇਸ ਪ੍ਰੀਖਿਆ ’ਚ ਸਫਲ ਹੋ ਪਾਉਂਦੇ ਹਨ

ਐੱਲਐੱਨਟੀ (ਲਾੱ ਨੈਸ਼ਨਲ ਅਪਟੀਚਿਊਟ ਟੈਸਟ)

ਇਹ ਪ੍ਰੀਖਿਆ ਦੇਸ਼ ਭਰ ’ਚ ਕਾਨੂੰਨ ਦੀ ਪੜ੍ਹਾਈ ਲਈ ਵੱਖ-ਵੱਖ ਕਾਲਜਾਂ ’ਚ ਦਾਖਲੇ ਲਈ ਲਈ ਜਾਂਦੀ ਹੈ ਇਸ ਪ੍ਰੀਖਿਆ ਨੂੰ ਦੁਨੀਆਂ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ’ਚੋਂ ਇੱਕ ਮੰਨਿਆ ਜਾਂਦਾ ਹੈ ਜੋ ਵੀ ਇਸ ਪ੍ਰੀਖਿਆ ਨੂੰ ਪਾਸ ਕਰ ਲੈਂਦਾ ਹੈ ਉਹ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਦੇਸ਼ ਦੀਆਂ ਅਦਾਲਤਾਂ ’ਚ ਵਕੀਲ ਅਤੇ ਬਰਿਸਟਰ ਦੇ ਰੂਪ ’ਚ ਕੰਮ ਕਰਦੇ ਹਨ ਇਹ ਪ੍ਰੀਖਿਆ ਦੁਨੀਆਂਭਰ ਦੇ 100 ਤੋਂ ਜ਼ਿਆਦਾ ਕੇਂਦਰਾਂ ’ਚ ਕਰਵਾਈ ਜਾਂਦੀ ਹੈ

ਕੈਲੀਫੋਰਨੀਆ ਬਾਰ ਐਗਜ਼ਾਮ:

ਇਹ ਪ੍ਰੀਖਿਆ ਕੈਲੀਫੋਰਨੀਆ ਲਾਇਰਸ ਐਸੋਸ਼ੀਏਸ਼ਨ (ਸੀਐੱਲਏ) ਵੱਲੋਂ ਕਰਾਈ ਜਾਂਦੀ ਹੈ ਇਸ ਪ੍ਰੀਖਿਆ’ਚ ਸਫਲ ਵਿਦਿਆਰਥੀ ਨੂੰ ਕੈਲੀਫੋਰਨੀਆਂ ਸੁਪਰੀਮ ਕੋਰਟ ਵੱਲੋਂ ਵਕੀਲ, ਅਟਾਰਨੀ ਜਨਰਲ ਆਦਿ ਦੀ ਪ੍ਰੈਕਟਿਸ ਲਈ ਲਾਈਸੈਂਸ ਦਿੱਤਾ ਜਾਂਦਾ ਹੈ ਪ੍ਰੀਖਿਆ ’ਚ 200 ਤਰ੍ਹਾਂ ਦੇ ਬਹੁਵਿਕਲਪੀ ਕਾਨੂੰਨ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ ਪ੍ਰੀਖਿਆ ’ਚ ਇੱਕ ਹਿੱਸਾ ਨਿਬੰਧ ਲੇਖਣ ਦਾ ਹੁੰਦਾ ਹੈ ਪ੍ਰੀਖਿਆ ’ਚ 90 ਮਿੰਟਾਂ ਦਾ ਇੱਕ ਪਰਫਾਰਮੈਂਸ ਟੈਸਟ ਹੁੰਦਾ ਹੈ ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਲਾਇਰਸ ਐਸੋਸੀਏਸ਼ਨ (ਸੀਐੱਲਏ) ਕੈਲੀਫੋਰਨੀਆ ਦਾ ਇੱਕ ਗੈਰ ਸਰਕਾਰੀ ਸੰਗਠਨ ਹੈ

ਸੀਏ (ਚਾਰਟਡ ਅਕਾਊਂਟ)

ਆਈਸੀਏਆਈ (ਇੰਸਟੀਚਿਊਟ ਆਫ਼ ਚਾਰਟਡ ਐਕਾਊਟੈਂਟ ਆਫ਼ ਇੰਡੀਆ) ਵੱਲੋਂ ਕਰਾਏ ਜਾਣ ਵਾਲੀ ਇਹ ਪ੍ਰੀਖਿਆ ਭਾਰਤ ਦਾ ਹੀ ਨਹੀਂ, ਸਗੋਂ ਦੁਨੀਆਂ ਦਾ ਵੀ ਔਖੀ ਪ੍ਰੀਖਿਆ ਹੈ ਗ੍ਰੈਜੂਏਟ ਕਰ ਚੁੱਕੇ ਵਿਦਿਆਰਥੀ ਇਸ ਪ੍ਰੀਖਿਆ ਲਈ ਬਿਨੈ ਕਰ ਸਕਦੇ ਹਨ ਪਰ ਇਸਦੇ ਲਈ ਗੈਜੂਏਟ ’ਚ ਘੱਟ ਤੋਂ ਘੱਟ 60 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਜੋ ਵੀ ਵਿਦਿਆਰਥੀ ਕਾੱਮਰਸ ਰਾਹੀ ਆਪਣਾ ਗ੍ਰੈਜੂਏਸ਼ਨ ਪੂਰਾ ਕਰਦੇ ਹਨ ਉਨ੍ਹਾਂ ਦੇ ਚੰਗੇ ਕਰੀਅਰ ਲਈ ਸੀਏ ਕੋਰਸ ਸਭ ਤੋਂ ਲਾਭਕਾਰੀ ਮੰਨਿਆ ਗਿਆ ਹੈ

ਯੂਐੱਮਐੱਸਐੱਲਈ

ਯੂਨਾਈਟਿਡ ਸਟੇਟ ਮੈਡੀਕਲ ਲਾਈਸੈਂਸ ਐਗਜ਼ਮੀਨੇਸ਼ਨ) ਇਹ ਅਮਰੀਕਾ’ਚ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਕਰਾਈ ਜਾਣ ਵਾਲੀ ਦਾਖਲਾ ਪ੍ਰੀਖਿਆ ਹੈ ਅਮਰੀਕਾ ’ਚ ਹਰ ਸਾਲ ਲੱਖਾਂ ਵਿਦਿਆਰਥੀ ਮੈਡੀਕਲ ਕਾਲਜ ’ਚ ਦਾਖਲੇ ਲਈ ਇਹ ਪ੍ਰੀਖਿਆ ਦਿੰਦੇ ਹਨ ਜ਼ਿਕਰਯੋਗ ਹੈ ਕਿ ਯੂਐੱਮਐੱਸਐੱਲਈ ਦੀ ਸ਼ੁਰੂਆਤ ਅਮਰੀਕਾ ਦੇ ਫੈਡਰੇਸ਼ਨ ਆਫ਼ ਸਟੇਟ ਮੈਡੀਕਲ ਬੋਰਡ ਵੱਲੋਂ ਸੰਨ 1994 ’ਚ ਕੀਤੀ ਗਈ ਸੀ ਪ੍ਰੀਖਿਆ ਨੂੰ ਤਿੰਨ ਸ਼ੈਸ਼ਨਾਂ ’ਚ ਪੂਰਾ ਕੀਤਾ ਜਾਂਦਾ ਹੈ ਪਹਿਲੇ ਸ਼ੈਸ਼ਨ ’ਚ ਲਿਖਤ ਪ੍ਰੀਖਿਆ, ਦੂਜੇ ਸ਼ੈਸ਼ਨ ’ਚ ਕਲਿਨਿਕਲ ਨਾਲਜ ਟੈਸਟ ਅਤੇ ਅਖਰੀਲੇ ਸ਼ੈਸ਼ਨ ’ਚ ਇੰਟਰਵਿਊ ਲਈ ਜਾਂਦੀ ਹੈ ਪ੍ਰੀਖਿਆ ’ਚ 280 ਬਹੁਵਿਕਲਪੀ ਸਵਾਲ ਪੁੱਛੇ ਜਾਂਦੇ ਹਨ ਇਸਦਾ ਸਮਾਂ 8 ਘੰਟੇ ਹੁੰਦਾ ਹੈ

ਆਈਈਐੱਸ (ਇੰਡੀਅਨ ਇੰਜੀਨੀਅਰਿੰਗ ਸਰਵਿਸ)

ਯੂਪੀਐੱਸਸੀ ਵੱਲੋਂ ਦੇਸ਼ ’ਚ ਹਰ ਸਾਲ ਆਈਏਐੱਸ, ਆਈਪੀਐੱਸ, ਆਈਐੱਫਐੱਸ ਤੋਂ ਇਲਾਵਾ ਇੱਕ ਹੋਰ ਪ੍ਰੀਖਿਆ ਕਰਵਾਈ ਜਾਂਦੀ ਹੈ ਜਿਸਦਾ ਨਾਂਅ ਹੈ ਆਈਈਐੱਸ ਦੇਸ਼ ’ਚ ਹਰ ਸਾਲ ਇੰਜੀਨੀਅਰਿੰਗ ਪਾਸ ਕਰਨ ਵਾਲੇ ਗ੍ਰੈਜੂਏਟਸ ਇਸ ਪ੍ਰੀਖਿਆ ਨੂੰ ਦਿੰਦੇ ਹਨ ਪ੍ਰੀਖਿਆ ਜ਼ਰੀਏ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ’ਚ ਇੰਜੀਨੀਅਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਇਸ ’ਚ ਦੋ ਪੇਪਰ ਲਏ ਜਾਂਦੇ ਹਨ ਪਹਿਲਾਂ ਪੇਪਰ ਆਮ ਅਧਿਐਨ ’ਤੇ ਅਧਾਰਿਤ ਹੁੰਦਾ ਹੈ ਅਤੇ ਦੂਜਾ ਪੇਪਰ ਇੰਜੀਨਅਰਿੰਗ ਐਪਟੀਚਿਊਡ ਟੈਸਟ ਹੁੰਦਾ ਹੈ ਦੋਨੋਂ ਹੀ ਪੇਪਰ 3 ਘੰਟਿਆਂ ਦੇ ਸਮੇਂ ਦੇ ਹੁੰਦੇ ਹਨ ਖਾਸ ਗੱਲ ਇਹ ਵੀ ਹੈ ਕਿ ਇਸ ਪ੍ਰੀਖਿਆਂ ਲਈ ਭੂਟਾਨ, ਨੇਪਾਲ ਅਤੇ ਭਾਰਤੀ ਪ੍ਰਵਾਸੀਆਂ ਲਈ ਸੀਟਾਂ ਰਾਖਵੀਆਂ ਹੁੰਦੀਆਂ ਹਨ

ਨੀਟ (ਨੈਸ਼ਨਲ ਪਾਤਰਤਾ ਕਮ ਇੰਟਰੈਸਟ ਟੈਸਟ)

ਇਹ ਪ੍ਰੀਖਿਆ ਭਾਰਤ ’ਚ ਹਰ ਸਾਲ ਮੈਡੀਕਲ ਕਾਲਜ ’ਚ ਦਾਖਲੇ ਲਈ ਲਈ ਜਾਂਦੀ ਹੈ ਬਿਨੈਕਾਰ ਲਈ ਵਿਦਿਆਰਥੀ ਦਾ ਇੰਟਰਮੀਡੀਏਟ ’ਚ ਬਾਇਓ ਹੋਣਾ ਜ਼ਰੂਰੀ ਹੈ ਇਹ ਪ੍ਰੀਖਿਆ ਦੇਸ਼ ਦੀਆਂ 13 ਭਾਸ਼ਾਵਾਂ ’ਚ ਕਰਵਾਈ ਜਾਂਦੀ ਹੈ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵੱਖ-ਵੱਖ ਮੈਡਕੀਲ ਕੋਰਸ ਐੱਮਬੀਬੀਐੱਸ/ਬੀਡੀਐੱਸ/ਬੀਏਐੱਮਐੱਸ/ਬੀਐੱਸਐੱਮਐੱਸ/ਬੀਯੂਐੱਮਐੱਸ/ਬੀਐੱਚਐੱਮਐੱਸ ਆਦਿ ’ਚ ਦਾਖਲਾ ਦਿੱਤਾ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!