hampi-decorated-with-historical-heritage -sachi shiksha punjabi

ਇਤਿਹਾਸਕ ਧਰੋਹਰਾਂ ਨਾਲ ਸਜਿਆ ਹੰਪੀ

ਵਿਜੈਨਗਰ ਸ਼ਹਿਰ ਵੀ ਰਿਸ਼ੀ ਵਿੱਦਿਆਰਨ ਦੇ ਸਨਮਾਨ ’ਚ ਵਿੱਦਿਆ ਨਗਰ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਇਸ ਥਾਂ ਦੇ ਸਮਾਰਕਾਂ ਨੂੰ ਹਰਿਹਰ ਤੋਂ ਲੈ ਕੇ ਸਦਾਸ਼ਿਵ ਰਾਇਆ ਦੇ ਸਮੇਂ ਤੋਂ ਈ: 1336-1570 ਦਰਮਿਆਨ ਬਣਾਇਆ ਗਿਆ ਸੀ ਇਸ ਸਮੇਂ ਬੇਮਿਸਾਲ ਪੈਮਾਨੇ ’ਤੇ ਹਿੰਦੂ ਧਰਮ, ਕਲਾ, ਵਾਸਤੂਕਲਾ ਆਦਿ ਦਾ ਮੁੜ-ਉੱਥਾਨ ਦੇਖਿਆ ਗਿਆ

ਹੰਪੀ ਨਾਲ ਇੱਕ ਪੌਰਾਣਿਕ ਐਸੋਸੀਏਸ਼ਨ ਵੀ ਜੁੜੀ ਹੋਈ ਹੈ ਸਥਾਨਕ ਲੋਕਾਂ ਅਤੇ ਲੋਕ-ਕਥਾਵਾਂ ਅਨੁਸਾਰ ਇਸ ਖੇਤਰ ਨੂੰ ਰਮਾਇਣ ’ਚ ਪੌਰਾਣਿਕ ਕਿਸ਼ਕਿਨੰਦਾ ਵਾਨਰ ਸੂਬਾ ਕਿਹਾ ਜਾਂਦਾ ਸੀ ਅਤੇ ਇਹ ਉਹ ਥਾਂ ਹੈ ਜਿੱਥੇ ਰਾਮ ਅਤੇ ਲਕਸ਼ਮਣ ਨੇ ਸੀਤਾ ਦੀ ਖੋਜ ਕਰਨ ਲਈ ਲੰਕਾ ਜਾਣ ਤੋਂ ਪਹਿਲਾਂ ਪਨਾਹ ਲਈ ਸੀ ਅੱਜ ਦੇ ਪਹਾੜਾਂ ਅਤੇ ਕਈ ਸਥਾਨਾਂ ’ਤੇ ਸੁਗਰੀਵ, ਬਾਲੀ, ਹਨੂੰਮਾਨ ਅਤੇ ਰਾਮ ਦੇ ਰੁਕਣ ਦੀਆਂ ਨਿਸ਼ਾਨੀਆਂ ਹਨ

ਸਤੰਬਰ-ਅਕਤੂਬਰ ਮਹੀਨੇ ’ਚ ਘੁੰਮਣ ਦਾ ਆਪਣਾ ਇੱਕ ਮਜ਼ਾ ਹੈ ਇਨ੍ਹਾਂ ਮਹੀਨਿਆਂ ’ਚ ਸੁਹਾਵਣਾ ਮੌਸਮ ਹੁੰਦਾ ਹੈ, ਕਿਉਂਕਿ ਉਸ ਦੌਰਾਨ ਨਾ ਹੀ ਜ਼ਿਆਦਾ ਠੰਡ ਪੈਂਦੀ ਹੈ ਅਤੇ ਨਾ ਹੀ ਜ਼ਿਆਦਾ ਗਰਮੀ ਅਜਿਹੇ ’ਚ ਤੁਸੀਂ ਜਿੱਥੇ ਚਾਹੋ ਉੱਥੇ ਆਸਾਨੀ ਨਾਲ ਘੰੁਮਣ ਲਈ ਜਾ ਸਕਦੇ ਹੋ ਦੂਜੇ ਪਾਸੇ ਇਸ ਮੌਸਮ ’ਚ ਥਕਾਵਟ ਘੱਟ ਹੁੰਦੀ, ਇਸ ਲਈ ਜ਼ਿਆਦਾ ਥਾਵਾਂ ਨੂੰ ਐਕਸਪਲੋਰ ਵੀ ਕਰ ਸਕਦੇ ਹੋ ਇਸ ਸੀਜ਼ਨ ’ਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਕਰਨਾਟਕ ਦੇ ਹੰਪੀ ਸ਼ਹਿਰ ਜਾ ਸਕਦੇ ਹੋ ਇੱਥੇ ਇਤਿਹਾਸਕ ਧਰੋਹਰਾਂ ਦੀ ਖੂਬਸੂਰਤੀ ਤੁਹਾਡਾ ਦਿਲ ਜਿੱਤਣ ਲਈ ਕਾਫ਼ੀ ਹੈ

Also Read :-

ਇਤਿਹਾਸਕ ਧਰੋਹਰਾਂ ਦਾ ਖਜ਼ਾਨਾ ਹੈ ਕਰਨਾਟਕ ਦਾ ਹੰਪੀ ਸ਼ਹਿਰ ਇਹੀ ਨਹੀਂ ਇਹ ਥਾਂ ਭਾਰਤ ਦੀ ਮਸ਼ਹੂਰ ਵਿਸ਼ਵ ਵਿਰਾਸਤਾਂ ’ਚੋਂ ਇੱਕ ਹੈ, ਪਰ ਇਸ ਦੇ ਆਸ ਪਾਸ ਅਜਿਹੀਆਂ ਕਈ ਥਾਵਾਂ ਜੋ ਦੇਖਣ ਲਾਇਕ ਹਨ ਇੱਥੇ ਯਾਦਗਾਰ ਅਤੇ ਅਜਿਹੀਆਂ ਇਤਿਹਾਸਕ ਚੀਜ਼ਾਂ ਹਨ, ਜੋ ਤੁਹਾਡਾ ਧਿਆਨ ਆਕਰਸ਼ਿਤ ਕਰ ਸਕਦੇ ਹਨ ਇਸ ਤੋਂ ਇਲਾਵਾ ਇੱਥੋਂ ਦੇ ਸ਼ਾਨਦਾਰ ਮਹਿਲ, ਸਮਾਰਕ, ਪਹਾੜ, ਮੰਦਰ ਤੁਹਾਡਾ ਮਨ ਮੋਹ ਲੈਣਗੇ ਤੁੰਗਭਦਰਾ ਨਦੀ ਦੇ ਕੰਢੇ ’ਤੇ ਵਸਿਆ ਕਰਨਾਟਕ ਦਾ ਹੰਪੀ ਸ਼ਹਿਰ ਪ੍ਰਾਚੀਨ ਸਮੇਂ ’ਚ ਵਿਜੈਨਗਰ ਰਾਜਵੰਸ਼ ਦੀ ਰਾਜਧਾਨੀ ਹੋਇਆ ਕਰਦਾ ਸੀ ਹੰਪੀ ਨਾਂਅ ਤੁੰਗਭਦਰਾ ਨਦੀ ਦੇ ਪੁਰਾਣੇ ਨਾਂਅ ਪੰਪਾ ਤੋਂ ਪਿਆ ਹੈ ਜੋ ਕਿ ਬ੍ਰਹਮਾ ਜੀ ਦੀ ਪੁੱਤਰੀ ਹੈ

ਇਸ ਸ਼ਹਿਰ ਨੂੰ ਯੂਨੇਸਕੋ ਵੱਲੋਂ ਵਿਸ਼ਵ ਧਰੋਹਰ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਸ ਸ਼ਹਿਰ ’ਚ ਵਿਜੈਨਗਰ ਸਾਸ਼ਨਕਾਲ ਦੇ ਕਈ ਮੰਦਰ ਅਤੇ ਮਹਿਲ ਮੌਜ਼ੂਦ ਹਨ ਬੈਂਗਲੋਰ ਤੋਂ 350 ਕਿਮੀ ਦੂਰ ਸਥਿਤ ਇਸ ਇਤਿਹਾਸਕ ਸ਼ਹਿਰ ਹੰਪੀ ਨੂੰ ਦੇਖਣ ਤੁਸੀਂ ਵੀਕਐਂਡ ’ਤੇ ਆ ਸਕਦੇ ਹੋ ਇਤਿਹਾਸ ਅਤੇ ਪੁਰਾਤੱਤਵ ਦੇ ਲਿਹਾਜ਼ ਨਾਲ ਹੰਪੀ ਖਾਸ ਹੈ ਹੰਪੀ ’ਚ ਬਹੁਤ ਸਾਰੇ ਇਤਿਹਾਸਕ ਸਮਾਰਕ ਅਤੇ ਧਰੋਹਰ ਦਿਖਾਈ ਦਿੰਦੇ ਹਨ ਆਪਣੇ ਸਮੇਂ ’ਚ ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਵਿਕਸਤ ਪਿੰਡਾਂ ’ਚੋਂ ਇੱਕ ਮੰਨਿਆ ਜਾਂਦਾ ਸੀ

ਇਸ ਧਰਮ ਦੇ ਲੋਕਾਂ ਨੇ ਇੱਥੇ ਰਹਿ ਕੇ ਆਪਣੇ ਸਮਰਾਜ ’ਚ ਵਿਰੂਪਾਕਸ਼ ਮੰਦਰ ਅਤੇ ਬਹੁਤ ਸਾਰੇ ਇਤਿਹਾਸਕ ਸਮਾਰਕਾਂ ਦਾ ਨਿਰਮਾਣ ਕੀਤਾ ਹੰਪੀ ਗੋਲ ਚਟਾਨਾਂ ਦੇ ਟਿੱਲਿਆਂ ਦੇ ਰੂਪ ’ਚ ਫੈਲਿਆ ਹੋਇਆ ਹੈ ਜਿਨ੍ਹਾਂ ’ਚ 500 ਤੋਂ ਜ਼ਿਆਦਾ ਯਾਦਗਾਰੀ ਚਿੰਨ੍ਹ ਹਨ ਇੱਥੇ ਮੰਦਰ, ਮਹਿਲ, ਤਹਿਖਾਨੇ, ਖੰਡਰ, ਪੁਰਾਣੇ ਬਜ਼ਾਰਾਂ ਸਮੇਤ ਕਈ ਹੋਰ ਇਮਾਰਤਾਂ ਹਨ ਹੰਪੀ ਨੂੰ 1986 ’ਚ ਯੂਨੇਸਕੋ ਵੱਲੋਂ ‘ਵਿਸ਼ਵ ਵਿਰਾਸਤ ਸਥਾਨਾਂ’ ’ਚ ਸ਼ਾਮਲ ਕੀਤਾ ਗਿਆ ਹੈ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਖੁੱਲ੍ਹੇ ਸਮਾਰਕਾਂ ਵਾਲਾ ਸ਼ਹਿਰ ਵੀ ਮੰਨਿਆ ਜਾਂਦਾ ਹੈ

ਹੰਪੀ ਦਾ ਇਤਿਹਾਸ:

ਹੰਪੀ ਦਾ ਇਤਿਹਾਸ ਪਹਿਲੀ ਸਦੀ ਤੋਂ ਸ਼ੁਰੂ ਹੁੰਦਾ ਹੈ ਉਸ ਸਮੇਂ ਇਸ ਦੇ ਆਸ-ਪਾਸ ਬੋਧਾਂ ਦਾ ਕਾਰਜ ਸਥਾਨ ਸੀ ਸਮਾਰਟ ਅਸ਼ੋਕ ਦੇ ਮਾਇਨਰ ਰਾੱਕ ਸ਼ਿਲਾਲੇਖ ਨੁਤੁਰ ਅਤੇ ਉਡੇਗੋਲਨ ਅਨੁਸਾਰ ਇਹ ਸਮਰਾਜ ਅਸ਼ੋਕ ਸਮਰਾਜ ਦਾ ਹੀ ਹਿੱਸਾ ਸੀ ਬਾਅਦ ’ਚ ਹੰਪੀ ਵਿਜੈਨਗਰ ਸਮਰਾਜ ਦੀ ਰਾਜਧਾਨੀ ਬਣਿਆ ਵਿਜੈਨਗਰ ਹਿੰਦੂਆਂ ਦੇ ਸਭ ਤੋਂ ਵੱਡੇ ਸਮਰਾਜਾਂ ’ਚੋਂ ਇੱਕ ਸੀ ਹਰਿਹਰ ਅਤੇ ਬੁੱਕਾ ਨਾਮਕ ਦੋ ਭਰਾਵਾਂ ਨੇ 1336 ਈ ’ਚ ਇਸ ਸਮਰਾਜ ਦੀ ਸਥਾਪਨਾ ਕੀਤੀ ਸੀ ਕ੍ਰਿਸ਼ਨਾਦੇਵ ਰਾਇ ਨੇ ਇੱਥੇ 1509 ਤੋਂ 1529 ਦਰਮਿਆਨ ਹੰਪੀ ’ਚ ਸਾਸ਼ਨ ਕੀਤਾ ਅਤੇ ਆਪਣੇ ਸਮਰਾਜ ਦਾ ਵਿਸਥਾਰ ਕੀਤਾ ਹੰਪੀ ’ਚ ਬਚ ਰਹੇ ਜ਼ਿਆਦਾਤਰ ਸਮਾਰਕਾਂ ਦਾ ਨਿਰਮਾਣ ਕ੍ਰਿਸ਼ਨਾਦੇਵ ਰਾਇ ਨੇ ਕਰਵਾਇਆ ਸੀ ਇੱਥੇ ਚਾਰ ਪੰਗਤੀਆਂ ਦੀ ਕਿਲ੍ਹੇਬੰਦੀ ਨਗਰ ਦੀ ਰੱਖਿਆ ਕਰਦੀ ਸੀ

ਇਸ ਸਮਰਾਜ ਦੀ ਵੱਡੀ ਫੌਜ ਦੂਜੇ ਸੂਬਿਆਂ ਤੋਂ ਇਸ ਦੀ ਰੱਖਿਆ ਕਰਦੀ ਸੀ ਵਿਜੈਨਗਰ ਸਮਰਾਜ ਦੇ ਅਧੀਨ ਕਰਨਾਟਕ, ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਸੂਬੇ ਆਉਂਦੇ ਸਨ ਉਸ ਸਮੇਂ ਵਿਜੈਨਗਰ ’ਚ ਤਕਰੀਬਨ 5,00,000 ਨਿਵਾਸੀ ਰਹਿਣ ਲੱਗੇ ਸਨ ਕ੍ਰਿਸ਼ਨਾਦੇਵ ਰਾਇ ਦੀ ਮੌਤ ਤੋਂ ਬਾਅਦ ਇਸ ਵੱਡੇ ਸਮਰਾਜ ਨੂੰ ਬੀਦਰ, ਬੀਜਾਪੁਰ, ਗੋਲਕੁੰਡਾ, ਅਹਿਮਦਨਗਰ ਅਤੇ ਬਰਾਰ ਦੀਆਂ ਮੁਸਲਿਮ ਫੌਜਾਂ ਨੇ 1565 ’ਚ ਨਸ਼ਟ ਕਰ ਦਿੱਤਾ ਕਰਨਾਟਕ ਸੂਬੇ ’ਚ ਸਥਿਤ ਹੰਪੀ ਨੂੰ ਰਾਮਾਇਣ ਕਾਲ ’ਚ ਪੰਪਾ ਅਤੇ ਕਿਸ਼ਕੰਧਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਹੰਪੀ ਨਾਂਅ ਹੰਪਾਦੇਵੀ ਦੇ ਮੰਦਰ ਕਾਰਨ ਪਿਆ ਹੰਪਾਦੇਵੀ ਮੰਦਰ ਗਿਆਰਵ੍ਹੀਂ ਤੋਂ ਤੇਰਵ੍ਹੀਂ ਸਦੀ ਦਰਮਿਆਨ ਬਣਵਾਇਆ ਗਿਆ ਸੀ ਵਿਜੈਨਗਰ ਦੇ ਪ੍ਰਾਚੀਨ ਭਵਨਾਂ ਦਾ ਵਿਸਥਾਰ ਬਿਓਰਾ ਲਾਂਗਹਰਸਟ ਨੇ ਆਪਣੀ ਪੁਸਤਕ ‘ਹੰਪੀ ਰੂਈਂਸ’ ’ਚ ਦਿੱਤਾ ਹੈ

ਦਰਸ਼ਨਯੋਗ ਸਥਾਨ:

ਇਤਿਹਾਸ ’ਚ ਖੋਹ ਜਾਓ:

ਇੱਥੇ ਆਉਣ ਵਾਲੇ ਹਰ ਸੈਲਾਨੀ ਨੂੰ ਇਸ ਸ਼ਹਿਰ ਦੇ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਇਸ ਸ਼ਹਿਰ ’ਚ ਕਿਤਾਬਾਂ ਦੀਆਂ ਕਈ ਦੁਕਾਨਾਂ ਹਨ, ਜਿੱਥੇ ਹੰਪੀ ’ਤੇ ਆਧਾਰਿਤ ਕਈ ਤਰ੍ਹਾਂ ਦੀਆਂ ਕਿਤਾਬਾਂ ਮਿਲ ਜਾਣਗੀਆਂ ਇਸ ਸ਼ਹਿਰ ਦੇ ਹਰ ਇੱਕ ਖੰਡਰ ਬਣ ਚੁੱਕੀਆਂ ਸਰੰਚਨਾ ਨੂੰ ਦੇਖ ਕੇ ਤੁਹਾਨੂੰ ਇਸ ਦੇ ਮਾਣਮੱਤੇ ਇਤਿਹਾਸ ਦਾ ਅਹਿਸਾਸ ਹੋਵੇਗਾ ਇਸ ਜਗ੍ਹਾ ਬਾਰੇ ਸੰਖੇਪ ’ਚ ਜਾਣਨ ’ਤੇ ਤੁਹਾਨੂੰ ਇੱਥੇ ਸ਼ਾਸ਼ਨ ਕਰਨ ਵਾਲੇ ਮਹਾਨ ਸ਼ਾਸ਼ਕਾਂ ਬਾਰੇ ਪਤਾ ਚੱਲੇਗਾ ਜੇਕਰ ਤੁਸੀਂ ਕਿਤਾਬਾਂ ਤੋਂ ਇਸ ਸ਼ਹਿਰ ਬਾਰੇ ਨਹੀਂ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਲੋਕਲ ਗਾਈਡ ਨਾਲ ਗੱਲ ਕਰ ਸਕਦੇ ਹਾਂ

ਮੰਕੀ ਮੰਦਰ:

ਮੰਕੀ ਮੰਦਰ ਦੇ ਰਸਤੇ ’ਚ ਤੁਸੀਂ ਬਾਂਦਰਾਂ ਨੂੰ ਕੁਝ ਖੁਆ ਵੀ ਸਕਦੇ ਹੋ ਇਸ ਮੰਦਰ ਤੱਕ ਪਹੁੰਚਣਾ ਕੋਈ ਆਸਾਨ ਗੱਲ ਨਹੀਂ ਹੈ ਇੱਥੇ ਪਹੁੰਚਣ ਲਈ 575 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਉੱਚਾਈ ’ਤੇ ਸਥਿਤ ਇਸ ਮੰਦਰ ’ਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਹੰਪੀ ਸ਼ਹਿਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦੇਵੇਗਾ ਠੰਡੀਆਂ ਹਵਾਵਾਂ, ਪੱਥਰ, ਹਰੀ ਘਾਹ ਦੇ ਇਸ ਸ਼ਹਿਰ ’ਚ ਸੈਲਾਨੀਆਂ ਨੂੰ ਖੂਬ ਮਜ਼ਾ ਆਉਂਦਾ ਹੈ ਇੱਥੇ ਕੁਝ ਹੀ ਦੂਰੀ ’ਤੇ ਵਿਰੁਪਕਸ਼ਾ ਮੰਦਰ ਵੀ ਹੈ ਇੱਥੇ ਸੂਰਜ ਛਿਪਣ ਅਤੇ ਸੂਰਜ ਚੜ੍ਹਨ ਹੋਣ ਦਾ ਸਮਾਂ ਆਉਣਾ ਸਭ ਤੋਂ ਵਧੀਆ ਰਹਿੰਦਾ ਹੈ

ਕੁਦਰਤ ਦੀ ਸੈਰ:

ਕੁਦਰਤ ਦੀ ਸੈਰ ਦਾ ਮਜ਼ਾ ਜੇਕਰ ਤੁਹਾਨੂੰ ਹਰੇ-ਭਰੇ ਘਾਹ ਦੇ ਮੈਦਾਨ ’ਚ ਚੱਲਣ ਦਾ ਮਨ ਨਹੀਂ ਹੈ, ਤਾਂ ਇੱਥੇ ਤੁਹਾਡੇ ਲਈ ਹੋਰ ਵੀ ਕਈ ਬਦਲ ਹਨ ਹੰਪੀ ’ਚ ਤਾੜ ਦੇ ਰੁੱਖਾਂ, ਕੇਲੇ ਦੇ ਬਗਾਨਾਂ ਅਤੇ ਝੋਨੇ ਦੇ ਖੇਤ ਨਾਲ ਭਰੇ ਮੈਦਾਨ ਹਨ ਅਜਿਹੇ ਵਾਤਾਵਰਨ ’ਚ ਸੈਰ ਕਰਨਾ ਨਾ ਸਿਰਫ਼ ਅੱਖਾਂ ਨੂੰ ਠੰਡਕ ਦਿੰਦਾ ਹੈ, ਸਗੋਂ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ

ਰਾੱਕ ਕਲਾਈਂਬਿੰਗ:

ਸੈਸ਼ਨ ਰਾੱਕ ਕਲਾਈਂਬਿੰਗ ਸੈਸ਼ਨ ਹੰਪੀ ’ਚ ਹਰ ਜਗ੍ਹਾ ਪੱਥਰ ਫੈਲੇ ਹਨ ਇਨ੍ਹਾਂ ਪੱਥਰਾਂ ’ਤੇ ਚੜ੍ਹ ਕੇ ਇਸ ਸ਼ਹਿਰ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਹੰਪੀ ’ਚ ਹਰ ਜਗ੍ਹਾ ਅਤੇ ਹਰ ਦਿਸ਼ਾ ’ਚ ਇਸ ਤਰ੍ਹਾਂ ਦੇ ਪੱਥਰ ਫੈਲੇ ਹਨ ਇਨ੍ਹਾਂ ਪੱਥਰਾਂ ’ਚ ਸਭ ਤੋਂ ਉੱਚਾਈ ’ਤੇ ਪਹੁੰਚਣ ਲਈ ਤੁਸੀਂ ਰਾੱਕ ਕਲਾਈਂਬਿੰਗ ਵੀ ਕਰ ਸਕਦੇ ਹੋ

ਕੋਰੇਕਲ ’ਚ ਸੈਰ:

ਕੋਰੇਕਲ ’ਚ ਸੈਰ ਤੁੰਗਭਦਰਾ ਨਦੀ ਕੋਲ ਤੁਸੀਂ ਕੋਰੇਕਲ ਰਾਈਡ ਦਾ ਮਜ਼ਾ ਵੀ ਲੈ ਸਕਦੇ ਹੋ ਕੋਰੇਕਲ ਗੋਲਾਕਾਰ ਪਰੰਪਰਿਕ ਕਿਸ਼ਤੀ ਹੁੰਦੀ ਹੈ, ਜਿਸ ’ਚ ਇਕੱਠੇ ਦੋ ਜਣੇ ਬੈਠ ਕੇ ਨਦੀ ਦੀ ਸੈਰ ਕਰ ਸਕਦੇ ਹਨ ਨਦੀ ਦੇ ਕੰਢੇ ’ਤੇ ਸਥਿਤ ਸੰਰਚਨਾਵਾਂ ਨੂੰ ਵੀ ਇਸ ਦੌਰਾਨ ਦੇਖਿਆ ਜਾ ਸਕਦਾ ਹੈ

ਹਾਊਸ ਆਫ਼ ਵਿਕਟਰੀ:

ਹਾਊਸ ਆਫ਼ ਵਿਕਟਰੀ ਸਥਾਨ ਵਿਜੈਨਗਰ ਦੇ ਸਾਸ਼ਕਾਂ ਦਾ ਆਸਨ ਸੀ ਇਸ ਨੂੰ ਕ੍ਰਿਸ਼ਨਾ ਦੇਵਰਾਇ ਦੇ ਸਨਮਾਨ ’ਚ ਬਣਵਾਇਆ ਗਿਆ ਜਿਨ੍ਹਾਂ ਨੇ ਯੁੱਧ ’ਚ ਓੜੀਸ਼ਾ ਦੇ ਰਾਜਾਵਾਂ ਨੂੰ ਹਰਾਇਆ ਸੀ ਉਹ ਹਾਊਸ ਆਫ਼ ਵਿਕਟਰੀ ਦੇ ਵਿਸ਼ਾਲ ਸਿੰਘਾਸਨ ’ਤੇ ਬੈਠਦੇ ਸਨ ਅਤੇ ਉਹ ਨੌਂ ਦਿਨੀਂ ਦਸਹਿਰਾ ਤਿਉਹਾਰ ਨੂੰ ਇੱਥੋਂ ਦੇਖਦੇ ਸਨ

ਹਾਥੀਘਰ:

ਹੰਪੀ ਦਾ ਹਾਥੀਘਰ ਜੀਨਾਨ ਖੇਤਰ ਦੇ ਨੇੜੇ ਹੈ ਇਹ ਗੁੰਬਦਨੁੰਮਾ ਜਿਸ ਦਾ ਇਸਤੇਮਾਲ ਸਰਕਾਰੀ ਹਾਥੀਆਂ ਲਈ ਕੀਤਾ ਜਾਂਦਾ ਸੀ ਇਸ ਦੇ ਹਰੇਕ ਚੈਂਬਰ ’ਚ ਇਕੱਠੇ ਗਿਆਰ੍ਹਾਂ ਹਾਥੀ ਰਹਿ ਸਕਦੇ ਸਨ ਇਹ ਹਿੰਦੂ-ਮੁਸਲਿਮ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!