‘ਤੂੰ ਡਾਇਰੀ ’ਚ ਲਿਖ, 2 ਦਸੰਬਰ 1992, ਸਵੇਰੇ 8 ਵਜੇ…! ’ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ
ਪ੍ਰੇਮੀ ਹਰੀ ਚੰਦ ਇੰਸਾਂ ਪੁੱਤਰ ਸ੍ਰੀ ਭਗਵਾਨ ਦਾਸ ਪਿੰਡ ਬੱਪਾਂ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈਆਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਮਤਾਂ ਦਾ ਵਰਣਨ ਕਰਦਾ ਹੈ:-
ਸੰਨ 1980 ਦੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਜੋ ਨਾਮ-ਚਰਚਾ ਚੱਲਦੀ ਸੀ, ਉਹ ਬੰਦ ਹੋ ਗਈ ਮੇਰੇ ਪਿੰਡ ਦੇ ਸਤਿਸੰਗੀਆਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਆਪਾਂ ਕਿਸੇ ਨੂੰ ਭੰਗੀਦਾਸ ਬਣਾਈਏ ਤਾਂ ਜੋ ਨਾਮ-ਚਰਚਾ ਚੱਲ ਸਕੇ ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਦੀ ਸਾਧ-ਸੰਗਤ ਟਰੈਕਟਰ-ਟਰਾਲੀ ਭਰ ਕੇ ਸਪੈਸ਼ਲ ਡੇਰਾ ਸੱਚਾ ਸੌਦਾ ਸਰਸਾ ਵਿਖੇ ਆਈ ਸਾਧ-ਸੰਗਤ ਨੇ ਮਜਲਿਸ ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ
Also Read :-
- ਭਿਆਨਕ ਕਰਮ ਵੀ ਕਟ ਜਾਂਦੇ ਹਨ
- ਮੇਰਾ ਸਤਿਗੁਰ ‘ਮੋਇਆ ਰਾਮ’ ਨਹੀਂ, ਉਹ ‘ਜ਼ਿੰਦਾਰਾਮ’ ਹੈ
- ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ
- ਸਿਮਰਨ ਲਈ ਅਲ੍ਹ ਸਵੇਰ ਆ ਕੇ ਉਠਾਉਂਦੇ ਪਿਆਰੇ ਮੁਰਸ਼ਿਦ
- ਜੋ ਮੰਗਿਆ ਉਹੀ ਦਿੰਦਾ ਗਿਆ ਮੇਰਾ ਸਾਈਂ
ਪਿੰਡ ਦੇ ਮੋਹਤਬਰ ਬੰਦਿਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਸਾਡੇ ਪਿੰਡ ਦਾ ਭੰਗੀਦਾਸ ਬਣਾਓ ਅਤੇ ਇਹ ਵੀ ਅਰਜ਼ ਕੀਤੀ ਕਿ ਸਾਡੇ ਪਿੰਡ ਦਾ ਭੰਗੀਦਾਸ ਹਰੀਚੰਦ ਸੀ, ਉਸ ਨੇ ਸੇਵਾ ਛੱਡ ਦਿੱਤੀ ਹੈ ਪਰਮ ਪਿਤਾ ਜੀ ਨੇ ਬਚਨ ਕੀਤੇ, ‘‘ਤੁਹਾਡੇ ਕੋਲ ਹੋਰ ਹਰੀ ਚੰਦ ਹੈਨੀ’’
ਤਾਂ ਪ੍ਰੇਮੀਆਂ ਨੇ ਕਿਹਾ ਕਿ ਹੈਗਾ, ਪਿਤਾ ਜੀ ਪ੍ਰੇਮੀ ਮੈਨੂੰ ਜ਼ਬਰਦਸਤੀ ਫੜ ਕੇ ਪਰਮ ਪਿਤਾ ਜੀ ਕੋਲ ਲੈ ਗਏ ਤੇ ਪਰਮ ਪਿਤਾ ਜੀ ਨੂੰ ਕਹਿਣ ਲੱਗੇ ਕਿ ਇਹ ਹਰੀ ਚੰਦ ਹੈ, ਇਸ ਨੂੰ ਭੰਗੀਦਾਸ ਬਣਾਉਂਦੇ ਹਾਂ, ਪਰ ਇਹ ਬਣਦਾ ਨਹੀਂ ਫਿਰ ਪਰਮ ਪਿਤਾ ਜੀ ਨੇ ਸਾਡੇ ਪਿੰਡ ਦੀ ਸਾਧ-ਸੰਗਤ ਨੂੰ ਬਚਨ ਕੀਤੇ ਕਿ ਭਾਈ, ਜਿਹੜੇ ਇਸ ਨੂੰ ਬਣਾਉਣ ’ਤੇ ਸਹਿਮਤ ਹਨ, ਹੱਥ ਖੜ੍ਹੇ ਕਰੋ ਤਾਂ ਸਾਰੀ ਸੰਗਤ ਖੜ੍ਹੀ ਹੋ ਗਈ ਤਾਂ ਪਰਮ ਪਿਤਾ ਜੀ ਨੇ ਮੈਨੂੰ ਬਚਨ ਕੀਤੇ ਕਿ ਭਾਈ, ਸਾਰੀ ਸੰਗਤ ਖੜ੍ਹੀ ਆ, ਤੂੰ ਬਣ ਜਾ ਮੈਂ ਮਨ ਦੇ ਧੱਕੇ ਚੜ੍ਹ ਕੇ ਫਿਰ ਵੀ ਜਵਾਬ ਦੇ ਦਿੱਤਾ ਫਿਰ ਪਰਮ ਪਿਤਾ ਜੀ ਨੇ ਮੈਨੂੰ ਮੁਖਾਤਿਬ ਹੋ ਕੇ ਫਰਮਾਇਆ,
‘‘ਜੇ ਅਸੀਂ ਬਣਾਈਏ ਤਾਂ ਬਣਜੇਂਗਾ’’ ਤਾਂ ਮੈਂ ਕਿਹਾ ਕਿ ਮੈਂ ਤਿਆਰ ਹਾਂ ਪਿਤਾ ਜੀ ਪਰਮ ਪਿਤਾ ਜੀ ਨੇ ਮੇਰੇ ਸਿਰ ’ਤੇ ਹੱਥ ਰੱਖਿਆ ਤੇ ਬਚਨ ਕੀਤੇ ਕਿ ਤੇਰੇ ਵੱਲ ਕੋਈ ਉਂਗਲ ਨਹੀਂ ਕਰੇਗਾ ਮੈਂ 2012 ਤੱਕ ਬੱਤੀ ਸਾਲ ਭੰਗੀਦਾਸ ਦੀ ਸੇਵਾ ਨਿਭਾਈ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਕਿ ਜੋ ਭੰਗੀਦਾਸ ਪੰਜਾਹ ਸਾਲ ਤੋਂ ਉੱਪਰ ਜਾਂ ਬਜ਼ੁਰਗ ਹੋ ਗਏ ਹਨ, ਮੈਂ ਭੰਗੀਦਾਸ ਦੀ ਸੇਵਾ ਛੱਡ ਦਿੱਤੀ ਤੇ ਸ਼ਾਹੀ ਕੰਟੀਨ ਵਿੱਚ ਪੱਕੀ ਸੇਵਾ ਲੈ ਲਈ ਜੋ ਸਤਿਗੁਰੂ ਦੀ ਰਹਿਮਤ ਨਾਲ ਨਿਭਾਅ ਰਿਹਾ ਹਾਂ
ਸੰਨ 1981 ਵਿੱਚ ਮੇਰਾ ਵਿਆਹ ਹੋ ਗਿਆ ਉਸ ਤੋਂ ਬਾਅਦ ਸੰਨ 1983 ਵਿੱਚ ਮੇਰੇ ਘਰ ਲੜਕੀ ਨੇ ਜਨਮ ਲਿਆ ਇਸ ਤੋਂ ਉਪਰੰਤ ਸੰਨ 1988 ਤੱਕ ਮੇਰੇ ਘਰ ਚਾਰ ਲੜਕਿਆਂ ਨੇ ਜਨਮ ਲਿਆ ਪਰ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ ਇਸ ਤੋਂ ਬਾਅਦ ਸੰਨ 1988 ਵਿੱਚ ਮੇਰੇ ਸਾਰੇ ਪਰਿਵਾਰ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਿਤਾ ਜੀ ਚਾਰ ਲੜਕੇ ਹੋਏ ਹਨ ਪਰ ਕੋਈ ਵੀ ਨਹੀਂ ਬਚਿਆ ਤਾਂ ਪਰਮ ਪਿਤਾ ਜੀ ਨੇ ਸੇਵਾਦਾਰ ਲਛਮਣ ਸਿੰਘ ਤੋਂ ਦੋ ਕਿੰਨੂੰ ਮੰਗਵਾਏ ਪਰਮ ਪਿਤਾ ਜੀ ਨੇ ਕਿੰਨੂੰਆਂ ’ਤੇ ਆਪਣੀ ਦਇਆ-ਦ੍ਰਿਸ਼ਟੀ ਪਾ ਕੇ ਇੱਕ ਮੇਰੀ ਝੋਲੀ ਵਿੱਚ ਤੇ ਇੱਕ ਮੇਰੀ ਪਤਨੀ ਦੀ ਝੋਲੀ ਵਿੱਚ ਪਾ ਦਿੱਤਾ ਅਤੇ ਬਚਨ ਫਰਮਾਏ, ‘‘ਇਹ ਜੋ ਚਾਰ ਲੜਕੇ ਹੋਏ ਹਨ, ਇਹ ਤਾਂ ਤੈਥੋਂ ਕਰਜ਼ਾ ਲੈਣ ਵਾਲੇ ਤੇ ਤੈਨੂੰ ਦਾਗ ਲਾਉਣ ਵਾਲੇ ਸਨ ਹੁਣ ਅਸੀਂ ਤੈਨੂੰ ਲੜਕਾ ਦੇਵਾਂਗੇ ਇਹ ਤੈਨੂੰ ਕਮਾਈ ਕਰਕੇ ਦੇਣ ਵਾਲਾ ਹੋਵੇਗਾ ਇਸ ਦਾ ਨਾਂ ਜਗਜੀਤ ਰੱਖਦੇ ਹਾਂ
ਇਹ 2 ਦਸੰਬਰ 1992 ਸਵੇਰੇ ਅੱਠ ਵਜੇ ਹੋਵੇਗਾ ਉਸ ਸਮੇਂ ਤੂੰ ਸੇਵਾ ਵਿੱਚ ਹੋਵੇਂਗਾ’’ ਜਦੋਂ ਅਸੀਂ ਉਠ ਕੇ ਜਾਣ ਲੱਗੇ ਤਾਂ ਪਰਮ ਪਿਤਾ ਜੀ ਨੇ ਸਾਨੂੰ ਫਿਰ ਤੋਂ ਬੁਲਾਇਆ ਤੇ ਮੈਨੂੰ ਮੁਖਾਤਿਬ ਹੋ ਕੇ ਬਚਨ ਕੀਤੇ ਕਿ ਤੈਨੂੰ ਤਾਂ ਵਿਸ਼ਵਾਸ ਹੈ, ਪਰ ਤੇਰੇ ਪਰਿਵਾਰ ਦਾ ਮਨ ਡਾਵਾਂ ਡੋਲੇ ਖਾਂਦਾ ਹੈ ਫਿਰ ਪਰਮ ਪਿਤਾ ਜੀ ਨੇ ਲਛਮਣ ਸਿੰਘ ਸੇਵਾਦਾਰ ਤੋਂ ਮੈਨੂੰ ਦਾਤ ਰੂਪ ਵਿੱਚ ਦੇਣ ਲਈ ਸੀਨਰੀ ਮੰਗਵਾਈ ਤੇ ਮੈਨੂੰ ਪੁੱਛਿਆ ਕਿ ਤੇਰੇ ਪਾਸ ਡਾਇਰੀ ਹੈ ਤਾਂ ਮੈਂ ਕਿਹਾ, ਹਾਂ ਜੀ ਪਿਤਾ ਜੀ ਹੈਗੀ ਆ ਤਾਂ ਪਰਮ ਪਿਤਾ ਜੀ ਨੇ ਬਚਨ ਫਰਮਾਏ ਕਿ ਤੂੰ ਡਾਇਰੀ ਵਿੱਚ ਲਿਖ 2 ਦਸੰਬਰ 1992 ਸਵੇਰੇ ਅੱਠ ਵਜੇ ਮੈਨੂੰ ਉਕਤ ਬਚਨ ਡਾਇਰੀ ਵਿੱਚ ਲਿਖਵਾਇਆ ਤੇ ਸੀਨਰੀ ਦੀ ਦਾਤ ਦਿੱਤੀ ਸਭ ਨੂੰ ਪ੍ਰਸ਼ਾਦ ਦਿੱਤਾ
ਉਸ ਤੋਂ ਬਾਅਦ ਮੈਂ ਤਾਂ ਸੇਵਾ ਵਿੱਚ ਹੀ ਰਹਿੰਦਾ ਸੀ ਪਰ ਘਰੇ ਕੰਮ ਨਾ ਕਰਨ ਕਰਕੇ ਮੇਰੇ ਭਾਈ ਮੇਰੇ ਨਾਲ ਗੁੱਸੇ ਰਹਿਣ ਲੱਗੇ ਉਹਨਾਂ ਨੇ ਮੈਨੂੰ ਅੱਡ ਕਰ ਦਿੱਤਾ ਪਰ ਮਾਲਕ ਸਤਿਗੁਰੂ ਦੀ ਹਮੇਸ਼ਾ ਹੀ ਮੇਰੇ ’ਤੇ ਰਹਿਮਤ ਰਹੀ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਈ
2 ਦਸੰਬਰ 1992 ਦਾ ਦਿਨ ਵੀ ਆ ਗਿਆ ਮੈਂ ਉਸ ਦਿਨ ਬਲਾਕ ਦੇ ਪਿੰਡਾਂ ਵਿੱਚ ਦਰਬਾਰ ਦੀ ਸੇਵਾ ਦਾ ਸੰਦੇਸ਼ ਦੇਣ ਲਈ ਗਿਆ ਹੋਇਆ ਸੀ ਉਸ ਦਿਨ ਮੇਰੇ ਭਰਾ ਦੇ ਘਰ ਸਵੇਰੇ ਅੱਠ ਵਜੇ ਲੜਕਾ ਹੋਇਆ ਉਸ ਸਮੇਂ ਮੇਰਾ ਭਰਾ ਮੇਰੇ ਨਾਲ ਗੁੱਸੇ ਸੀ ਪਰ ਜਦੋਂ ਲੜਕਾ ਹੋਇਆ ਤਾਂ ਉਸ ਸਮੇਂ ਮੇਰੇ ਭਰਾ ਨੂੰ ਮਾਲਕ ਸਤਿਗੁਰੂ ਨੇ ਖਿਆਲ ਦਿੱਤਾ ਤੇ ਉਸੇ ਦਿਨ ਉਸੇ ਟਾਇਮ ’ਤੇ ਉਸ ਨੇ ਉਹ ਲੜਕਾ ਮੇਰੀ ਪਤਨੀ ਦੀ ਝੋਲੀ ਵਿੱਚ ਪਾ ਦਿੱਤਾ ਤੇ ਕਿਹਾ ਕਿ ਇਹ ਤੇਰਾ ਹੈ ਉਸ ਸਮੇਂ ਉਹਨਾਂ ਨੇ ਲੱਡੂ ਵੰਡੇ ਤੇ ਖੁਸ਼ੀ ਮਨਾਈ ਅਤੇ ਇਹ ਕਿਹਾ ਕਿ ਸਾਡੇ ਕੋਲ ਤਾਂ ਲੜਕਾ ਪਹਿਲਾਂ ਹੀ ਹੈ ਪਰ ਇਹ ਤੁਹਾਡਾ ਹੀ ਹੈ ਇਸ ਤਰ੍ਹਾਂ ਮਾਲਕ ਸਤਿਗੁਰੂ ਦੇ ਬਚਨ ਪੂਰੇ ਹੋਏ ਤੇ ਭਾਈ ਵੀ ਬੋਲਣ ਲੱਗ ਪਿਆ ਭਾਵ ਨਰਾਜ਼ਗੀ ਦੂਰ ਹੋ ਗਈ
21 ਦਿਨਾਂ ਤੋਂ ਜਦੋਂ ਅਸੀਂ ਸਾਰਾ ਪਰਿਵਾਰ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਲੜਕੇ ਦੀ ਵਧਾਈ ਦੇਣ ਲਈ ਡੇਰਾ ਸੱਚਾ ਸੌਦਾ ਸਰਸਾ ਤੇਰਾਵਾਸ ਵਿੱਚ ਗਏ ਤਾਂ ਅਸੀਂ ਹਜ਼ੂਰ ਪਿਤਾ ਜੀ ਨੂੰ ਵਧਾਈ ਦਿੰਦੇ ਹੋਏ ਅਰਜ਼ ਕੀਤੀ ਕਿ ਪਿਤਾ ਜੀ ਇਸ ਦਾ ਨਾਂ ਰੱਖ ਦਿਓ ਤਾਂ ਪਿਤਾ ਜੀ ਮੁਸਕਰਾਏ ਤੇ ਬਚਨ ਫਰਮਾਇਆ, ‘‘ਇਹਦਾ ਨਾਂ ਤਾਂ ਪਹਿਲਾਂ ਹੀ ਰੱਖ ਦਿੱਤਾ ਸੀ, ਜਗਜੀਤ’’ ਫਿਰ ਸਾਨੂੰ ਆਪਣੀ ਗਲਤੀ ਦਾ ਪਛਤਾਵਾ ਹੋਇਆ ਤੇ ਅਸੀਂ ਪਿਤਾ ਜੀ ਤੋਂ ਮਾਫ਼ੀ ਮੰਗੀ ਫਿਰ ਪਿਤਾ ਜੀ ਨੇ ਫਰਮਾਇਆ, ‘‘ਤੁੁਹਾਨੂੰ ਭਾਈ ਡਾਇਰੀ ਵਿੱਚ ਲਿਖਵਾਇਆ ਸੀ ਤੁਸੀਂ ਭੁੱਲ ਗਏ’’ ਹਜ਼ੂਰ ਪਿਤਾ ਜੀ ਨੇ ਉਹੀ ਸ਼ਾਹੀ ਬਚਨ ਫਰਮਾ ਦਿੱਤੇ ਜਿਹੜੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 1988 ਵਿੱਚ ਫਰਮਾਏ ਸਨ
ਪਿਤਾ ਜੀ ਨੇ ਸਾਨੂੰ ਬੇਅੰਤ ਖੁਸ਼ੀਆਂ ਬਖਸ਼ੀਆਂ ਹੁਣ ਉਸ ਲੜਕੇ ਨੇ ਮੇਰਾ ਸਾਰਾ ਕਾਰੋਬਾਰ ਸੰਭਾਲ ਲਿਆ ਹੈ ਤੇ ਲਾਇਕ ਲੜਕਾ ਹੈ
ਮੇਰੇ ’ਤੇ ਜੋ ਸਤਿਗੁਰੂ ਨੇ ਉਪਕਾਰ ਕੀਤੇ ਹਨ, ਮੈਂ ਉਹਨਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦਾ ਬਸ ਧੰਨ ਧੰਨ ਹੀ ਕਰ ਸਕਦਾ ਹਾਂ ਮੈਂ ਤਨੋਂ-ਮਨੋਂ ਡੇਰਾ ਸੱਚਾ ਸੌਦਾ ਵਿੱਚ ਸੇਵਾ ਕਰਦਾ ਹਾਂ ਤੇ ਮੇਰੀ ਪਰਮ ਪਿਤਾ ਜੀ ਦੇ ਸਵਰੂਪ ਹਾਜ਼ਰ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮੇਰੀ ਸੇਵਾ ਕਰਦਿਆਂ-ਕਰਦਿਆਂ ਹੀ ਓੜ ਨਿਭ ਜਾਵੇ ਜੀ