ਇਵੈਂਟ ਮੈਨੇਜਮੈਂਟ ਨਾਲ ਜੁੜਿਆ ਰੁਜ਼ਗਾਰ
- ਮੈਰਿਜ,
- ਬਰਥ-ਡੇ,
- ਵੇਡਿੰਗ ਰਿਸੈਪਸ਼ਨ,
ਐਨੀਵਰਸਰੀਜ਼ ਵਰਗੇ ਸਮਾਰੋਹਾਂ ਤੋਂ ਇਲਾਵਾ ਪ੍ਰਾਈਵੇਟ ਪਾਰਟੀਆਂ,
- ਪ੍ਰੋਡਕਟਾਂ ਦੀ ਲਾਂਚਿੰਗ,
- ਚੈਰਿਟੀ ਇਵੈਂਟਸ,
- ਸੈਮੀਨਾਰ,
- ਐਗਜੀਬਿਸ਼ੰਸਜ,
- ਸੈਲੀਬਰਿਟੀ ਸ਼ੋਅਜ਼,
- ਇੰਟਰਨੈਸ਼ਨਲ ਆਰਟਿਸਟ ਸ਼ੋਅਜ਼,
- ਰੋਡ ਸ਼ੋਅਜ਼,
ਕੰਪੀਟੀਸ਼ਨ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ
ਕਿ ਇਸ ਫੀਲਡ ’ਚ ਇਵੈਂਟ ਮੈਨੇਜਮੈਂਟ ਕੰਪਨੀਆਂ ਅਤੇ ਇਵੈਂਟ ਮੈਨੇਜਰਾਂ ਦੀ ਡਿਮਾਂਡ ਜ਼ੋਰਦਾਰ ਤਰੀਕੇ ਨਾਲ ਵਧ ਰਹੀ ਹੈ ਹਾਲਾਂਕਿ ਇਸ ਲਈ ਵੱਖ-ਵੱਖ ਐਕਸਪਰਟਾਂ ਦੀ ਜ਼ਰੂਰਤ ਹੁੰਦੀ ਹੈ ਇਸ ਖੇਤਰ ਦੀ ਸਭ ਤੋਂ ਵੱਡੀ ਮਾਹਿਰਤਾ ਇਹ ਹੈ ਕਿ ਇਸ ’ਚ ਅਸੰਭਵ ਵਰਗਾ ਕੋਈ ਸ਼ਬਦ ਨਹੀਂ ਹੁੰਦਾ ਔਖੇ ਤੋਂ ਔਖੇ ਆਯੋਜਨਾਂ ਨੂੰ ਸਫਲਤਾਪੂਰਵਕ ਸਾਕਾਰ ਕਰਾਉਣਾ ਇੱਕ ਚੰਗੇ ਅਤੇ ਕੁਸ਼ਲ ਇਵੈਂਟ ਮੈਨੇਜਰ ਦੀ ਪਹਿਚਾਣ ਹੁੰਦੀ ਹੈ ਪਹਿਲੇ ਇਵੈਂਟ ਮੈਨੇਜਰ ਦੀ ਮੰਗ ਸਿਰਫ਼ ਕਾਰਪੋਰੇਟ ਖੇਤਰ ਦੇ ਆਯੋਜਨਾਂ ’ਚ ਹੀ ਹੁੰਦੀ ਸੀ, ਪਰ ਹੁਣ ਬਰਥ-ਡੇ ਪਾਰਟੀ ਤੋਂ ਲੈ ਕੇ ਵੱਡੇ-ਵੱਡੇ ਪ੍ਰੋਗਰਾਮਾਂ ’ਚ ਵੀ ਐਕਸਪਰਟਾਂ ਦੀ ਮੱਦਦ ਲਈ ਜਾਂਦੀ ਹੈ ਤੇਜ਼ੀ ਨਾਲ ਵਧਦੀਆਂ ਕਾਰੋਬਾਰੀ ਗਤੀਵਿਧੀਆਂ ’ਚ ਵੀ ਵਿਸ਼ੇਸ਼ ਤਰ੍ਹਾਂ ਦੇ ਆਯੋਜਨਾਂ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਹੁਣ ਛੋਟੇ ਸ਼ਹਿਰਾਂ ’ਚ ਵੀ ਇਵੈਂਟ ਮੈਨੇਜਮੈਂਟ ਦੇ ਪ੍ਰਸਿੱਧ ਹੋਣ ਤੋਂ ਬਾਅਦ ਇਸ ਖੇਤਰ ’ਚ ਅਨੁਭਵੀ ਲੋਕਾਂ ਦੀ ਮੰਗ ਵਧੀ ਹੈ
Also Read :-
- ਘਰੇਲੂ ਖਰਚਿਆਂ ’ਤੇ ਲਾਓ ਲਗਾਮ
- ਭਾਰਤ ’ਚ ਮਾਰਕੀਟਿੰਗ ’ਚ ਮੁੱਖ ਕਰੀਅਰ ਆੱਪਸ਼ਨਜ਼
- ਹਸਪਤਾਲ ਮੈਨੇਜਮੈਂਟ ਸਿਹਤ, ਸੇਵਾ ਅਤੇ ਪੈਸਾ ਕਮਾਉਣ ਦਾ ਮੌਕਾ
- ਪ੍ਰਸਿੱਧ ਇਨਵੈਸਟਰ ਵਾਰੇਨ ਬਫੇ ਤੋਂ ਜਾਣੋ ਮੈਨੇਜਮੈਂਟ ਤੇ ਨਿਵੇਸ਼ ਦੇ ਟਿਪਸ -ਬਿਜ਼ਨੈੱਸ ਮੈਨੇਜਮੈਂਟ
Table of Contents
ਇਸ ਖੇਤਰ ਦਾ ਇੱਕ ਆਕਰਸ਼ਕ ਪਹਿਲੂ ਇਹ ਵੀ ਹੈ ਕਿ ਇਸ ਦੇ ਅਧੀਨ ਤੁਸੀਂ ਜੋ ਕੁਝ ਵੀ ਕਰਦੇ ਹੋ, ਉਹ ਸਭ ਦੇ ਸਾਹਮਣੇ ਹੁੰਦਾ ਹੈ ਅਤੇ ਚੰਗੇ ਕੰਮ ਦੀ ਹਰ ਕੋਈ ਸ਼ਲਾਘਾ ਕਰਦਾ ਹੈ
ਖਾਸ ਵਰਗ, ਖਾਸ ਆਯੋਜਨ:
ਇਵੈਂਟ ਮੈਨੇਜਮੈਂਟ ਨਾਲ ਜੁੜੇ ਲੋਕ ਕਿਸੇ ਵਪਾਰਕ ਜਾਂ ਸਮਾਜਿਕ ਸਮਾਰੋਹ ਨੂੰ ਇੱਕ ਵਿਸ਼ੇਸ਼ ਵਰਗ ਦੇ ਦਰਸ਼ਕਾਂ ਲਈ ਕਰਵਾਉਂਦੇ ਹਨ ਇਸ ਦੇ ਅਧੀਨ ਮੁੱਖ ਰੂਪ ਨਾਲ ਫੈਸ਼ਨ ਸ਼ੋਅ, ਸੰਗੀਤ ਸਮਾਰੋਹ, ਵਿਆਹ ਸਮਾਰੋਹ, ਥੀਮ ਪਾਰਟੀ, ਪ੍ਰਦਰਸ਼ਨੀ, ਕਾਰਪੋਰੇਟ ਸੈਮੀਨਾਰ, ਪ੍ਰਾੱਡਕਟ ਲਾਂਚਿੰਗ, ਪ੍ਰੀਮੀਅਰ ਆਦਿ ਪ੍ਰੋਗਰਾਮ ਆਉਂਦੇ ਹਨ ਇੱਕ ਇਵੈਂਟ ਮੈਨੇਜ਼ਰ ਸਮਾਰੋਹਾਂ ਦਾ ਪ੍ਰਬੰਧਨ ਕਰਦਾ ਹੈ ਅਤੇ ਕਲਾਇੰਟ ਜਾਂ ਕੰਪਨੀ ਦੇ ਬਜਟ ਦੇ ਅਨੁਸਾਰ ਸੁਵਿਧਾਵਾਂ ਪ੍ਰਬੰਧ ਕਰਨ ਦਾ ਜ਼ਿੰਮਾ ਲੈਂਦਾ ਹੈ ਇਵੈਂਟ ਮੈਨੇਜਮੈਂਟ ਕੰਪਨੀ ਕਿਸੇ ਪਾਰਟੀ ਜਾਂ ਸਮਾਰੋਹ ਦੀ ਪਲਾਨਿੰਗ ਤੋਂ ਲੈ ਕੇ ਉਸ ’ਤੇ ਇੰਮਪਲੀਮੈਨਟੇਸ਼ਨ ਤੱਕ ਦਾ ਕੰਮ ਕਰਦੀ ਹੈ ਹੋਟਲ ਜਾਂ ਬੈਂਕਵੇਟ ਹਾਲ ਬੁੱਕ ਕਰਨ, ਸਜਾਵਟ, ਇੰਟਰਟੇਨਮੈਂਟ, ਬਰੇਕਫਾਸਟ/ਲੰਚ/ਡਿਨਰ ਲਈ ਖਾਸ ਤਰ੍ਹਾਂ ਦੇ ਮੈਨਿਊ ਤਿਆਰ ਕਰਵਾਉਣ, ਮਹਿਮਾਨਾਂ ਦਾ ਸਵਾਗਤ, ਵੱਖ-ਵੱਖ ਤਰ੍ਹਾਂ ਨਾਲ ਸਤਿਕਾਰ ਆਦਿ ਦੀ ਵਿਵਸਥਾ ਇਵੈਂਟ ਮੈਨੇਜਮੈਂਟ ਗਰੁੱਪ ’ਚ ਸ਼ਾਮਲ ਲੋਕਾਂ ਨੂੰ ਕਰਨੀ ਹੁੰਦੀ ਹੈ
ਇਵੈਂਟ ਮੈਨੇਜਮੈਂਟ ’ਚ ਕਰੀਅਰ ਦੇ ਕਈ ਬਦਲ:
- ਇਵੈਂਟ ਪਲਾਨਰ
- ਇਵੈਂਟ ਆਰਗੇਨਾਈਜਰ
- ਇਵੈਂਟ ਕੋਰਡੀਨੇਟਰ
- ਕ੍ਰਿਏਟਿਵ ਇਵੈਂਟ ਮਾਰਕਟਿੰਗ ਮੈਨੇਜਰ
- ਬਿਜ਼ਨੈੱਸ ਡਿਵੈਲਪਮੈਂਟ ਐਕਸਕਿਊਟਿਵ
- ਇਵੈਂਟ ਐਕਸਕਿਊਟਿੰਗ ਆਫਿਸਰ
- ਪੀਆਰ ਅਤੇ ਇਵੈਂਟ ਮੈਨੇਜਰ
- ਕਸਟਮਰ ਕੇਅਰ ਐਕਸਕਿਊਟਿਵ
ਵਧਦਾ ਸਕੋਪ:
ਇਸ ਸਮੇਂ ਭਾਰਤ ’ਚ 300 ਤੋਂ ਜ਼ਿਆਦਾ ਇਵੈਂਟ ਮੈਨੇਜਮੈਂਟ ਕੰਪਨੀਆਂ ਕੰਮ ਕਰ ਰਹੀਆਂ ਹਨ ਅੰਦਾਜ਼ਾ ਹੈ ਕਿ ਦੇਸ਼ ’ਚ ਇਸ ਦਾ ਕਾਰੋਬਾਰ 60-70 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ ਨੱਬੇ ਦੇ ਦਹਾਕੇ ’ਚ ਜਿੱਥੇ ਇਹ ਸਿਰਫ਼ 20 ਕਰੋੜ ਰੁਪਏ ਦੀ ਇੰਡਸਟਰੀ ਸੀ, ਉੱਥੇ ਅੱਜ ਇਸ ਇੰਡਸਟਰੀ ਦਾ ਟਰਨਓਵਰ 700 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ ਇਸ ਇੰਡਸਟਰੀ ਦੇ ਗ੍ਰੋਥ ਰੇਟ ਨੂੰ ਦੇਖਦੇ ਹੋਏ ਫਿੱਕੀ ਦਾ ਅਨੁਮਾਨ ਹੈ ਕਿ ਇਹ ਅਗਲੇ ਦੋ ਤੋਂ ਤਿੰਨ ਸਾਲਾਂ ’ਚ 3500 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਜਾਏਗਾ
ਮੈਨੇਜਮੈਂਟ ਸਕਿੱਲ:
ਇਵੈਂਟ ਮੈਨੇਜਮੈਂਟ ’ਚ ਕਿਸਮਤ ਸੰਵਾਰਨ ਲਈ ਕਿਸੇ ਵਿਸ਼ੇਸ਼ ਯੋਗਤਾ ਦੀ ਜ਼ਰੂਰਤ ਨਹੀਂ ਹੈ ਸਿਰਫ਼ ਕੁਸ਼ਲ ਪ੍ਰਬੰਧਨ ਸਮਰੱਥਾ ਅਤੇ ਨੈਟਵਰਕਿੰਗ ਸਕਿੱਲਸ ਤੁਹਾਨੂੰ ਕਾਮਯਾਬ ਬਣਾ ਸਕਦਾ ਹੈ ਅਜਿਹੇ ਡਿਗਰੀਧਾਰਕ ਵਿਦਿਆਰਥੀ, ਜਿਨ੍ਹਾਂ ’ਚ ਜਨਸੰਪਰਕ ਅਤੇ ਸੰਯੋਜਨ ਦਾ ਹੁਨਰ ਹੋਵੇ, ਉਹ ਆਸਾਨੀ ਨਾਲ ਇਸ ਵਪਾਰ ਨਾਲ ਜੁੜ ਸਕਦੇ ਹਨ ਵਧਦੇ ਪਾਰਟੀ ਕਲਚਰ ਅਤੇ ਇਸ ਦੇ ਲਈ ਇਵੈਂਟ ਮੈਨੇਜਮੈਂਟ ਕੰਪਨੀ ਦੀਆਂ ਸੇਵਾਵਾਂ ਲੈਣ ਨਾਲ ਹੁਣ ਕਈ ਸੰਸਥਾਨਾਂ ਨੇ ਕਈ ਤਰ੍ਹਾਂ ਦੇ ਡਿਪਲੋਮਾ, ਐਡਵਾਂਸ ਡਿਪਲੋਮਾ, ਪਾਰਟ ਟਾਈਮ ਕੋਰਸਜ, ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਕੋਰਸ ਸ਼ੁਰੂ ਕਰ ਦਿੱਤੇ ਹਨ
ਹੁਣ ਇਸ ਖੇਤਰ ’ਚ ਐੱਮਬੀਏ ਦੀ ਡਿਗਰੀ ਵੀ ਦਿੱਤੀ ਜਾਣ ਲੱਗੀ ਹੈ, ਜੋ ਇਵੈਂਟ ਮੈਨੇਜਮੈਂਟ ਲਈ ਸਭ ਤੋਂ ਅਸਰਦਾਰ ਡਿਗਰੀ ਹੈ ਵੈਸੇ, ਫਿਲਹਾਲ ਇਹ ਕੋਰਸ ਹਰ ਜਗ੍ਹਾ ਸੁੱਲਭ ਨਹੀਂ ਹਨ ਅਜਿਹੇ ’ਚ ਕਿਸੇ ਇਵੈਂਟ ਮੈਨੇਜਮੈਂਟ ਕੰਪਨੀ ’ਚ ਟ੍ਰੇਨਿੰਗ ਲੈ ਕੇ ਕੰਮ ਸਿੱਖਿਆ ਜਾ ਸਕਦਾ ਹੈ ਅਤੇ ਅਨੁਭਵ ਹਾਸਲ ਕਰਨ ਤੋਂ ਬਾਅਦ ਰੈਗੂਲਰ ਜਾੱਬ ਜਾਂ ਆਪਣੀ ਖੁਦ ਦੀ ਇਵੈਂਟ ਮੈਨੇਜਮੈਂਟ ਕੰਪਨੀ ਚਲਾਈ ਜਾ ਸਕਦੀ ਹੈ
ਉਪਲੱਬਧ ਕੋਰਸ:
ਡਿਪਲੋਮਾ ਇਨ ਇਵੈਂਟ ਮੈਨੇਜਮੈਂਟ (ਡੀਈਐੱਮ) ਇੱਕ ਸਾਲ ਦੇ ਸਮੇਂ ਦਾ ਕੋਰਸ ਹੈ, ਜਿਸ ’ਚ ਐਡਮਿਸ਼ਨ ਲਈ ਘੱਟ ਤੋਂ ਘੱਟ ਕਿਸੇ ਵੀ ਸਟਰੀਮ ਡਿਗਰੀ ਹੋਣਾ ਚਾਹੀਦਾ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਇਵੈਂਟ ਮੈਨੇਜਮੈਂਟ (ਪੀਜੀਡੀਈਐੱਮ) ਵੀ ਇੱਕ ਸਾਲ ਦਾ ਕੋਰਸ ਹੈ ਅਤੇ ਇਸ ਦੇ ਲਈ ਵੀ ਤੁਹਾਨੂੰ ਡਿਗਰੀਧਾਰਕ ਹੋਣਾ ਜ਼ਰੂਰੀ ਹੈ 6-6 ਮਹੀਨੇ ਦੇ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ ਹਨ, ਜਿਸ ’ਚ ਦਾਖਲੇ ਲਈ ਘੱਟੋ-ਘੱਟ ਯੋਗਤਾ ਬਾਰ੍ਹਵੀਂ ਹੈ ਜ਼ਿਆਦਾਤਰ ਸੰਸਥਾਨਾਂ ’ਚ ਇਹ ਸਾਰੇ ਕੋਰਸ ਪਾਰਟ ਟਾਈਮ ’ਚ ਕਰਨ ਦੀ ਸੁਵਿਧਾ ਉਪਲੱਬਧ ਹੈ ਐੱਮਬੀਏ ਨੌਜਵਾਨ ਇਸ ਸੈਕਟਰ ’ਚ ਲੀਡਰ ਦੀ ਭੂਮਿਕਾ ਨਿਭਾ ਸਕਦੇ ਹਨ ਉਹ ਇਸ ’ਚ ਪਬਲਿਕ ਰਿਲੇਸ਼ਨ ਅਤੇ ਮਾਰਕਟਿੰਗ ਦੇ ਖੇਤਰ ’ਚ ਸਫਲਤਾਪੂਰਵਕ ਕੰਮ ਕਰ ਸਕਦੇ ਹਨ
ਕੋਰਸ ਡਿਪਲੋਮਾ:
ਇਵੈਂਟ ਮੈਨੇਜਮੈਂਟ ਦੇ ਖੇਤਰ ’ਚ ਮੂਲ ਰੂਪ ਨਾਲ ਦੋ ਸ਼ਾਖ਼ਾਵਾਂ ਹੁੰਦੀਆਂ ਹਨ:
- ਪਹਿਲਾ ਲਾੱਜਿਸਟਿੱਕ ਮੈਨੇਜਮੈਂਟ, ਜਿਸ ਦੇ ਅਧੀਨ ਸਮਾਰੋਹ ਸਥਾਨ, ਸੈਲੀਬ੍ਰਿਟੀਜ਼, ਦਰਸ਼ਕਾਂ, ਪ੍ਰੋਗਰਾਮ ਦਾ ਪ੍ਰਚਾਰ ਆਦਿ ਦਾ ਪ੍ਰਬੰਧ ਕਰਨਾ ਸ਼ਾਮਲ ਹੈ
- ਦੂਜਾ ਮਾਰਕੀਟਿੰਗ, ਜਿਸ ’ਚ ਮੀਡੀਆ ਜ਼ਰੀਏ ਇਵੈਂਟ ਦਾ ਪ੍ਰਚਾਰ-ਪ੍ਰਸਾਰ ਅਤੇ ਆਯੋਜਨਾਂ ਦਾ ਪ੍ਰਬੰਧ ਸ਼ਾਮਲ ਹੁੰਦਾ ਹੈ ਇਸ ’ਚ ਪੋਸਟ ਗ੍ਰੈਜੂਏਟ ਨਾਲ ਸੰਬੰਧਿਤ ਸਬਜੈਕਟਾਂ ’ਚ ਇਵੈਂਟ ਮਾਰਕਟਿੰਗ, ਪਬਲਿਕ ਰਿਲੇਸ਼ਨਸ਼ਿਪ ਅਤੇ ਸਪਾਂਸਰਸ਼ਿਪ, ਇਵੈਂਟ ਕੋਆਰਡੀਨੇਸ਼ਨ, ਇਵੈਂਟ ਪਲਾਨਿੰਗ, ਇਵੈਂਟ ਟੀਮ ਰਿਲੇਸ਼ਨਸ਼ਿਪ, ਇਵੈਂਟ ਅਕਾਊਂਟਿੰਗ ਆਦਿ ਦੀ ਸਿਧਾਂਤਕ ਅਤੇ ਵਿਹਾਰਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੌਰਾਨ ਵਿਦਿਆਰਥੀਆਂ ਨੂੰ ਫਿਲਮ ਐਵਾਰਡ ਸਮਾਰੋਹ, ਫੈਸ਼ਨ ਸ਼ੋਅ, ਜਿਊਲਰੀ ਪ੍ਰਦਰਸਨ ਅਤੇ ਕਾਰਪੋਰੇਟ ਇਵੈਂਟਸ ਵਰਗੇ ਵੱਡੇ ਸਮਾਰੋਹਾਂ ਲਈ ਕੰਮ ਕਰਨ ਦਾ ਮੌਕਾ ਮਿਲਦਾ ਹੈ
ਕਰੀਅਰ ਸਕੋਪ:
ਇੱਕ ਹੁਨਰਮੰਦ ਵਿਅਕਤੀ ਕਿਸੇ ਇਵੈਂਟ ਮੈਨੇਜਮੈਂਟ ਕੰਪਨੀ ’ਚ ਮੈਨੇਜਰ ਦਾ ਅਹੁਦਾ ਜਾਂ ਵੱਡੇ ਹੋਟਲ ਸਮੂਹ ਜਾਂ ਕਾਰਪੋਰੇਸ਼ਨ ’ਚ ਕੰਸਲਟੈਂਟ ਦੀ ਨੌਕਰੀ ਹਾਸਲ ਕਰ ਸਕਦਾ ਹੈ ਜਾਂ ਫਿਰ ਸਵਤੰਤਰ ਰੂਪ ਨਾਲ ਵੀ ਕੰਮ ਕਰ ਸਕਦਾ ਹੈ ਇਸ ਖੇਤਰ ’ਚ ਦਖਲ ਤੋਂ ਬਾਅਦ ਸ਼ੁਰੂਆਤ ’ਚ ਸਿੱਖਿਆਰਥੀ ਦੇ ਰੂਪ ’ਚ ਕੰਮ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਪ੍ਰਮੋਸ਼ਨ ਪਾ ਕੇ ਕੋਆਰਡੀਨੇਟਰ ਬਣ ਜਾਂਦਾ ਹੈ ਇਨ੍ਹਾਂ ਦਿਨਾਂ ’ਚ ਇਵੈਂਟ ਮੈਨੇਜਮੈਂਟ ਕੰਪਨੀਆਂ ਇਸ ਅਹੁਦੇ ’ਤੇ ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਨਿਯੁਕਤ ਕਰ ਰਹੀਆਂ ਹਨ
ਭਾਰਤ ’ਚ ਇੱਕ ਇਵੈਂਟ ਮੈਨੇਜਰ ਦਾ ਮੁੱਖ ਕੰਮ ਖੇਤਰ ਇਵੈਂਟ ਮੈਨੇਜਮੈਂਟ ਕੰਪਨੀਆਂ, ਹੋਟਲ ਇੰਡਸਟਰੀਜ਼, ਐਡਵਰਟਾਈਜਿੰਗ ਕੰਪਨੀਆਂ, ਪੀਆਰ ਫਰਮ, ਟੀਵੀ ਚੈਨਲ, ਕਾਰਪੋਰੇਟਸ ਹਾਊਸੇਜ਼, ਮੀਡੀਆ ਹਾਊਸੇਜ਼ ਆਦਿ ਹਨ ਇਵੈਂਟ ਮੈਨੇਜਰ ਦੇ ਰੂਪ ’ਚ ਤੁਸੀਂ ਫੈਸ਼ਨ ਸ਼ੋਅ ਦਾ ਆਯੋਜਨ ਅਤੇ ਮੈਗਨੀਜ਼ ਲਈ ਐਵਾਰਡ ਸਮਾਰੋਹ ਦਾ ਆਯੋਜਨ ਕਰ ਸਕਦੇ ਹੋ
ਇਸ ਤੋਂ ਇਲਾਵਾ ਇੱਕ ਪਬਲਿਕ ਰਿਲੇਸ਼ਨ ਪ੍ਰਬੰਧਕ ਦੇ ਰੂਪ ’ਚ ਮੀਡੀਆ ਐਡਵਰਟਾਈਜਿੰਗ ਏਜੰਸੀ ਅਤੇ ਟੂਰਿਜ਼ਮ ਖੇਤਰ ਲਈ ਕੰਮ ਕਰ ਸਕਦੇ ਹੋ ਵਿਦੇਸ਼ਾਂ ’ਚ ਇੱਕ ਇਵੈਂਟ ਮੈਨੇਜਰ ਦੇ ਤੌਰ ’ਤੇ ਤੁਸੀਂ ਮੁੱਖ ਕੰਪਨੀਆਂ ਲਈ ਕੋਆਰਡੀਨੇਟਰ ਦੇ ਰੂਪ ’ਚ ਕੰਮ ਕਰ ਸਕਦੇ ਹੋ
ਮੁੱਖ ਸੰਸਥਾਨ:
- ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਾਇੰਸ, ਦਿੱਲੀ
- ਇੰਟਰਨੈਸ਼ਨਲ ਸੈਂਟਰ ਫਾੱਰ ਇਵੈਂਟ ਮੈਨੇਜਮੈਂਟ, ਦਿੱਲੀ
- ਇਵੈਂਟ ਮੈਨੇਜਮੈਂਟ ਡਿਵੈਲਪਮੈਂਟ ਇੰਸਟੀਚਿਊਟ, ਮੁੰਬਈ
- ਕਾਲਜ ਆਫ਼ ਇਵੈਂਟਸ ਐਂਡ ਮੀਡੀਆ, ਪੂਨੇ
- ਐਮਿਟੀ ਇੰਸਟੀਚਿਊਟ, ਨਵੀਂ ਦਿੱਲੀ
- ਏਪੀਜੇ ਇੰਸਟੀਚਿਊਟ ਆਫ਼ ਮਾਸ ਕਮਊਨੀਕੇਸ਼ਨ, ਦਿੱਲੀ
- ਨਿਮਸ ਯੂਨੀਵਰਸਿਟੀ, ਰਾਜਸਥਾਨ
- ਨੋਇਡਾ ਇੰਟਰਨੈਸ਼ਨਲ ਯੂਨੀਵਰਸਿਟੀ, ਨੋਇਡਾ
- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ