65 ਫੀਸਦੀ ਲੀਵਰ ਦਾਨ ਕਰਕੇ ਬੋਲੀ, ਮੈਨੂੰ ਖੁਸ਼ੀ ਹੋਈ ਕਿ ਮੈਂ ਇਨਸਾਨੀਅਤ ਦੇ ਕੰਮ ਆਈ
ਗੁਰੂ ਪਾਪਾ ਦੀ ਪ੍ਰੇਰਨਾ ਦਾ ਅਨੋਖਾ ਉਦਾਹਰਨ ਬਣੀ ਨੇਹਾ ਇੰਸਾਂ
ਸੁਆਰਥ ਅਤੇ ਮਿੱਥਿਆ ਅਡੰਬਰਾਂ ਭਰੇ ਇਸ ਸਮਾਜ ‘ਚ ਅਜਿਹੇ ਇਨਸਾਨ ਵੀ ਹਨ ਜੋ ਆਪਣੇ ਗੁਰੂ ਦੀਆਂ ਪ੍ਰੇਰਨਾਵਾਂ ‘ਤੇ ਚੱਲਦੇ ਹੋਏ ਇਨਸਾਨੀਅਤ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਨ ਅਜਿਹੀ ਹੀ ਅਨੋਖੀ ਉਦਾਹਰਨ ਪੇਸ਼ ਕੀਤੀ ਹੈ ਨੇਹਾ ਇੰਸਾਂ ਨੇ, ਜਿਨ੍ਹਾਂ ਨੇ ਆਪਣਾ 65 ਪ੍ਰਤੀਸ਼ਤ ਲੀਵਰ ਦਾਨ ਕਰਕੇ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਹੇ ਆਪਣੇ ਪਿਤਾ ਨੂੰ ਨਵਾਂ ਜੀਵਨਦਾਨ ਦਿੱਤਾ ਹੈ ਨੇਹਾ ਇੰਸਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਖਾਏ ਇਨਸਾਨੀਅਤ ਦੇ ਮਾਰਗ ‘ਤੇ ਚੱਲਣ ਨੂੰ ਆਪਣੀ ਖੁਸ਼ਕਿਸਮਤੀ ਮੰਨਦੀ ਹੈ ਉਸ ਦਾ ਮੰਨਣਾ ਹੈ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਦਇਆ-ਮਿਹਰ, ਰਹਿਮਤ ਦੀ ਬਦੌਲਤ ਨਾਲ ਹੀ ਸੰਭਵ ਹੋ ਸਕਿਆ ਹੈ, ਉਨ੍ਹਾਂ ਨੇ ਹੀ ਮੈਨੂੰ ਹਿੰਮਤ ਅਤੇ ਹੌਂਸਲਾ ਦਿੱਤਾ
ਦਰਅਸਲ ਦਿੱਲੀ ਦੇ ਗ੍ਰੇਟਰ ਕੈਲਾਸ਼ ਨਿਵਾਸੀ ਮਨਮੋਹਨ ਇੰਸਾਂ ਨੂੰ ਕਰੀਬ ਛੇ ਮਹੀਨੇ (ਅਗਸਤ 2019) ਪਹਿਲਾਂ ਅਚਾਨਕ ਦੋਵੇਂ ਪੈਰਾਂ ਅਤੇ ਪੇਟ ‘ਚ ਭਾਰੀ ਸੋਜ ਹੋਈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋਣ ਲੱਗੀ ਤਾਂ ਉਨ੍ਹਾਂ ਦੇ ਇੱਕ ਮਿੱਤਰ ਰਾਹੀਂ ਦੁਬਈ ਦੇ ਏਸਟਰ ਹਸਪਤਾਲ ‘ਚ ਦਿਖਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਦੁਬਈ ਹਸਪਤਾਲ ਰੈਫਰ ਕੀਤਾ ਗਿਆ ਉਨ੍ਹਾਂ ਦੇ ਟੈਸਟ ਕਰਵਾਉਣ ‘ਤੇ ਪਤਾ ਚੱਲਿਆ ਕਿ ਉਨ੍ਹਾਂ ਦੋਵੇਂ ਪੈਰਾਂ ਤੇ ਪੇਟ ‘ਚ ਪਾਣੀ ਭਰਿਆ ਹੋਇਆ ਹੈ 15 ਦਿਨ ਤੱਕ ਉਨ੍ਹਾਂ ਨੂੰ ਉੱਥੇ ਭਰਤੀ ਰੱਖਿਆ ਅਤੇ ਉਨ੍ਹਾਂ ਨੂੰ ਲੀਵਰ ਸਿਰੋਇਸਿਸ ਦੱਸਿਆ ਗਿਆ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ‘ਚੋਂ 18 ਲੀਟਰ ਪਾਣੀ ਕੱਢਿਆ,
ਜਿਸ ਨੂੰ ਦੇਖ ਕੇ ਖੁਦ ਡਾਕਟਰ ਵੀ ਹੈਰਾਨ ਸਨ ਬਾਅਦ ‘ਚ ਭਾਰਤ ਵਾਪਸ ਆਉਣ ‘ਤੇ ਮਨਮੋਹਨ ਇੰਸਾਂ ਦੀ ਦਿੱਲੀ ਦੇ ਕਈ ਪ੍ਰਸਿੱਧ ਹਸਪਤਾਲ ਜਿਵੇਂ ਮੈਕਸ ਸੁਪਰਸਪੈਸ਼ਨਿਟੀ ਹਸਪਤਾਲ ਸਾਕੇਤ, ਸ੍ਰੀ ਗੰਗਾਰਾਮ ਹਸਪਤਾਲ, ਰਾਜੀਵ ਗਾਂਧੀ ਸੁਪਰ ਸਪੈਸ਼ਲਿਸਟ ਹਸਪਤਾਲ ਅਤੇ ਆਈਐੱਲਬੀਐੱਸ ਹਸਪਤਾਲ ਤੋਂ ਜਾਂਚ ਕਰਵਾਈ ਨੇਹਾ ਇੰਸਾਂ ਅਨੁਸਾਰ, ਡਾਕਟਰਾਂ ਨੇ ਪਿਤਾ ਦੇ ਲੀਵਰ ‘ਚ ਟਿਊਮਰ ਦਾ ਸ਼ੱਕ ਪ੍ਰਗਟਾਉਂਦਿਆਂ ਸਿਰਫ਼ ਦੋ ਮਹੀਨੇ ਦਾ ਸਮਾਂ ਦਿੱਤਾ
ਡਾਕਟਰਾਂ ਨੇ ਕਿਹਾ, ਜੇਕਰ ਤੁਸੀਂ ਇਨ੍ਹਾਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ ਤਾਂ ਸਿਰਫ਼ ਦੋ ਮਹੀਨੇ ਦਾ ਸਮਾਂ ਹੈ, ਜੇਕਰ ਬਚਾ ਸਕਦੇ ਹੋ ਤਾਂ ਬਚਾ ਲਓ ਸਾਰੇ ਡਾਕਟਰਾਂ ਨੇ ਲੀਵਰ ਟਰਾਂਸਪਲਾਂਟ ਹੀ ਸਿਰਫ਼ ਹੱਲ ਦੱਸਿਆ ਜਿਵੇਂ ਹੀ ਇਹ ਗੱਲ ਘਰ ਦੇ ਦੂਜੇ ਮੈਂਬਰਾਂ ਨੂੰ ਪਤਾ ਚੱਲੀ ਤਾਂ ਸਭ ਟੈਨਸ਼ਨ ‘ਚ ਆ ਗਏ ਮਾਤਾ ਦੇ ਫੋਨ ਰਾਹੀਂ ਹੀ ਨੇਹਾ ਇੰਸਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਵੀ ਤੁਰੰਤ ਘਰ ਜਾ ਪਹੁੰਚੀ ਸਾਰੇ ਮੈਂਬਰਾਂ ਨੇ ਇਕੱਠੇ ਬੈਠ ਕੇ ਸਿਮਰਨ ਕਰਦਿਆਂ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਆਪ ਹੀ ਇਸ ਸਮੱਸਿਆ ਦਾ ਕੋਈ ਹੱਲ ਕੱਢੋ ਨੇਹਾ ਨੇ ਦੱਸਿਆ, ਪੂਜਨੀਕ ਗੁਰੂ ਜੀ ਨੇ ਹੀ ਖੁਦ ਮੈਨੂੰ ਖਿਆਲ ਦਿੱਤਾ ਕਿ ਕਿਉਂ ਨਾ ਮੈਂ ਖੁਦ ਹੀ ਆਪਣਾ ਲੀਵਰ ਆਪਣੇ ਪਿਤਾ ਨੂੰ ਦਾਨ ਕਰ ਦੇਵਾਂ ਮੈਂ ਜਦੋਂ ਪਰਿਵਾਰ ਅੱਗੇ ਇਹ ਗੱਲ ਰੱਖੀ ਤਾਂ ਸਾਰੇ ਪਰਿਵਾਰ ਵੱਲੋ ਮੈਨੂੰ ਸਪੋਰਟ ਮਿਲੀ
Table of Contents
ਹਰ ਲੀਗਲ ਪ੍ਰੋਸੈੱਸ ਕੀਤਾ ਪੂਰਾ
ਨੇਹਾ ਇੰਸਾਂ ਨੇ ਲੀਵਰ ਦਾਨ ਕਰਨ ਤੋਂ ਪਹਿਲਾਂ ਹਰ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕੀਤਾ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਸਾਕੇਤ ‘ਚ ਇਸ ਲਈ ਬਕਾਇਦਾ ਡਾਕਟਰਾਂ ਦਾ ਪੈਨਲ ਬਿਠਾਇਆ ਗਿਆ ਸੀ ਪਹਿਲਾਂ ਨੇਹਾ ਦੀ ਸਿਹਤ ਨਾਲ ਜੁੜੇ ਸਾਰੇ ਟੈਸਟ ਕੀਤੇ ਗਏ ਬਕਾਇਦਾ ਡੀਐੱਨਏ ਟੈਸਟ ਵੀ ਕਰਵਾਇਆ ਗਿਆ ਇੱਥੋਂ ਤੱਕ ਕਿ ਲੀਗਲ ਟੀਮ ਰਾਹੀਂ ਮਾਤਾ-ਪਿਤਾ ਤੇ ਨੇਹਾ ਦੀ ਵੱਖ-ਵੱਖ ਕਾਊਂਸਲਿੰਗ ਵੀ ਕਰਵਾਈ ਗਈ ਆਖਰਕਾਰ 27 ਦਸੰਬਰ 2019 ਨੂੰ ਡਾਕਟਰਾਂ ਦੀ ਟੀਮ ਨੇ ਕਰੀਬ 12 ਘੰਟੇ ਤੱਕ ਚੱਲੇ ਆਪ੍ਰੇਸ਼ਨ ‘ਚ ਨੇਹਾ ਇੰਸਾਂ ਦਾ 65 ਪ੍ਰਤੀਸ਼ਤ ਲੀਵਰ ਉਸ ਦੇ ਪਿਤਾ ਮਨਮੋਹਨ ਇੰਸਾਂ ਨੂੰ ਸਫਲਤਾਪੂਰਵਕ ਟਰਾਂਸਪਲਾਂਟ ਕਰ ਦਿੱਤਾ ਇਸ ਸਮੇਂ ਮੈਂ ਨੇਹਾ ਇੰਸਾਂ ਲਗਾਤਾਰ ਡੇਰਾ ਸੱਚਾ ਸੌਦਾ ਦੇ ਸੰਪਰਕ ‘ਚ ਰਹੀ ਤੇ ਇੱਥੋਂ ਤੱਕ ਕਿ ਜ਼ਰੂਰਤ ਪੈਣ ‘ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੂਨਦਾਨ ਵੀ ਕੀਤਾ ਗਿਆ
ਸੱਤ ਦਿਨਾਂ ‘ਚ 50 ਪ੍ਰਤੀਸ਼ਤ ਦੀ ਰਿਕਵਰੀ
ਨੇਹਾ ਇੰਸਾਂ ਇਸ ਸਮੇਂ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਉਸ ਦੇ ਪਿਤਾ ਵੀ ਕਾਫੀ ਹੱਦ ਤੱਕ ਸਿਹਤਮੰਦ ਹੋ ਚੁੱਕੇ ਹਨ ਡਾਕਟਰਾਂ ਅਨੁਸਾਰ, ਇੱਕ ਹਫ਼ਤੇ ‘ਚ ਨੇਹਾ ਦਾ ਲੀਵਰ 35 ਪ੍ਰਤੀਸ਼ਤ ਤੋਂ ਰਿਕਵਰ ਕਰਦਾ ਹੋਇਆ 70 ਪ੍ਰਤੀਸ਼ਤ ਤੱਕ ਪਹੁੰਚ ਗਿਆ
—————————–
ਮੈਨੂੰ ਮਾਣ ਹੈ ਆਪਣੀ ਇਸ ਸਟੂਡੈਂਟ ‘ਤੇ, ਜਿਸ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ‘ਤੇ ਚੱਲਦੇ ਹੋਏ ਏਨੀ ਵੱਡੀ ਹਿੰਮਤ ਦਿਖਾਈ ਸ਼ਾਹ ਸਤਿਨਾਮ ਜੀ ਸਕੂਲਾਂ ‘ਚ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਇਨਸਾਨੀਅਤ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ
-ਡਾ. ਸ਼ੀਲਾ ਪੂਨੀਆ ਇੰਸਾਂ, ਪ੍ਰਿੰਸੀਪਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ
—————————–
ਇਸ ਬਹਾਦਰੀ ਭਰੇ ਕੰਮ ਨੂੰ ਸਲਾਮ, ਇੱਕ ਪਾਸੇ ਜਿੱਥੇ ਬੱਚੇ ਆਪਣੇ ਮਾਤਾ-ਪਿਤਾ ਨੂੰ ਠੁਕਰਾ ਰਹੇ ਹਨ, ਦੂਜੇ ਪਾਸੇ ਨੇਹਾ ਇੰਸਾਂ ਨੇ ਲੜਕੀ ਹੋ ਕੇ ਵੀ ਲੀਵਰ ਡੋਨੇਟ ਕਰਨ ਦਾ ਇਹ ਸਾਹਸ ਭਰਿਆ ਕੰਮ ਕੀਤਾ ਹੈ ਅਕਸਰ ਦੁਨੀਆਦਾਰੀ ‘ਚ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ, ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਦੇਖੋ, ਡੇਰਾ ਸ਼ਰਧਾਲੂਆਂ ਦੀਆਂ ਸ ੰਤਾਨਾਂ ਵੀ ਆਪਣੇ ਮਾਤਾ-ਪਿਤਾ ਦੀ ਸਹੀ ਸਾਰ-ਸੰਭਾਲ ਕਰਨ ਦੇ ਨਾਲ-ਨਾਲ ਜ਼ਰੂਰਤ ਪੈਣ ‘ਤੇ ਆਪਣੇ ਅੰਗਦਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ ਸਾਨੂੰ ਅਜਿਹੇ ਬੱਚਿਆਂ ‘ਤੇ ਮਾਣ ਹੈ ਨੇਹਾ ਇੰਸਾਂ ਦੇ ਇਸ ਸਾਹਸਿਕ ਕੰੰਮ ਤੋਂ ਹੋਰ ਬੱਚਿਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ
ਪ੍ਰੋ. ਗੁਰਦਾਸ ਸਿੰਘ ਇੰਸਾਂ
—————————–
ਕੁਝ ਸਾਲ ਪਹਿਲਾਂ ਤੱਕ ਸਿਰਫ਼ ਬਰੈਨ ਡੈੱਡ ਦਾ ਹੀ ਲੀਵਰ ਡੋਨੇਟ ਕੀਤਾ ਜਾਂਦਾ ਸੀ ਪਰ ਹੁਣ ਲਾਇਵ ਡਾਨਰ ਦਾ ਵੀ ਲੀਵਰ ਡੋਨੇਟ ਹੁੰਦਾ ਹੈ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਹੋ ਕੇ ਅੱਜ 60 ਹਜ਼ਾਰ ਤੋਂ ਜ਼ਿਆਦਾ ਡੇਰਾ ਸ਼ਰਧਾਲੂ ਗੁਰਦਾਦਾਨ ਕਰਨ ਲਈ ਤਿਆਰ ਬੈਠੇ ਹਨ, ਜੋ ਕਿ ਸਮਾਜ ਸਾਹਮਣੇ ਇੱਕ ਉਦਾਹਰਨ ਹੈ ਭਾਰਤ ਵਰਗੇ ਦੇਸ਼ ‘ਚ ਅੰਗ ਡੋਨੇਟ ਕਰਨ ਤੋਂ ਲੋਕ ਕਤਰਾਉਂਦੇ ਹਨ ਦੂਜੇ ਪਾਸੇ ਨੇਹਾ ਇੰਸਾਂ ਨੇ ਆਪਣੇ ਪਿਤਾ ਲਈ 65 ਫੀਸਦੀ ਲੀਵਰ ਦਾਨ ਕਰਕੇ ਇੱਕ ਬਹਾਦਰ ਬੱਚੀ ਹੋਣ ਦਾ ਸਬੂਤ ਦਿੱਤਾ ਹੈ
-ਡਾ ਗੌਰਵ ਇੰਸਾਂ, ਜੁਆਇੰਟ ਸੀਐੱਮਓ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ
—————————–
ਨੇਹਾ ਇੰਸਾਂ ਨੇ ਆਪਣੇ ਪਿਤਾ ਲਈ ਲੀਵਰ ਡੋਨੇਟ ਕਰਕੇ ਬਹਾਦਰੀ ਦਾ ਕੰਮ ਕੀਤਾ ਹੈ ਅਜਿਹੇ ਬੱਚੇ ਦੁਨੀਆ ਲਈ ਮਿਸਾਲ ਬਣਦੇ ਹਨ ਲੀਵਰ ਡੋਨੇਸ਼ਨ ਨਾਲ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਂਦੀ ਇਸ ਦਾ ਜਿਉਂਦਾ ਜਾਗਦਾ ਉਦਾਹਰਨ ਤੁਹਾਡੇ ਸਾਹਮਣੇ ਬੈਠੀ ਨੇਹਾ ਇੰਸਾਂ ਹੈ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਆਪਣਾ ਲੀਵਰ ਡੋਨੇਟ ਕੀਤਾ ਹੈ
-ਡਾ. ਭੰਵਰ ਸਿੰਘ, ਗੇਸਟ੍ਰੋਇਨਟਰੇਲਾਜਿਸਟ
ਇਹ ਸਭ ਕੁਝ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ ਨਾਲ ਹੀ ਸੰਭਵ ਹੋ ਪਾਇਆ ਹੈ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਇਨਸਾਨੀਅਤ ਦੇ ਕੰਮ ਆ ਸਕੀ ਪੂਜਨੀਕ ਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਹਮੇਸ਼ਾ ਇਨਸਾਨੀਅਤ ਦੇ ਕੰਮ ਆਉਣਾ ਚਾਹੀਦਾ ਹੈ ਬੇਸ਼ੱਕ ਮੈਨੂੰ ਜਿਨ੍ਹਾਂ ਨੂੰ ਆਪਣਾ ਲੀਵਰ ਡੋਨੇਟ ਕੀਤਾ ਹੈ, ਉਹ ਮੇਰੇ ਸਰੀਰਕ ਪਿਤਾ ਹਨ, ਜੇਕਰ ਮੈਨੂੰ ਕਿਤੇ ਹੋਰ ਵੀ ਅਜਿਹੀ ਸੇਵਾ ਦਾ ਮੌਕਾ ਮਿਲਦਾ ਤਾਂ ਕਦੇ ਪਿੱਛੇ ਨਹੀਂ ਹਟਦੀ -ਨੇਹਾ ਇੰਸਾਂ
ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਨੇ ਆਪਣੀ ਵਿਦਿਆਰਥਣ ‘ਤੇ ਮਾਣ ਮਹਿਸੂਸ ਕੀਤਾ
ਆਧੁਨਿਕਤਾ ਦੇ ਇਸ ਦੌਰ ‘ਚ ਜਿੱਥੇ ਰਿਸ਼ਤੇ-ਨਾਤੇ ਖ਼ਤਮ ਹੋਣ ਦੀ ਕਗਾਰ ‘ਤੇ ਹਨ, ਅਜਿਹੇ ‘ਚ ਨੇਹਾ ਇੰਸਾਂ ਰਾਹੀਂ ਉਠਾਏ ਗਏ ਸ਼ਲਾਘਾਯੋਗ ਕਦਮ ‘ਤੇ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਫੁੱਲਿਆ ਨਹੀਂ ਸਮਾ ਰਿਹਾ ਨੇਹਾ ਇੰਸਾਂ ਦੇ ਸਨਮਾਨ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਦੌਰਾਨ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਪ੍ਰੋ. ਗੁਰਦਾਸ ਇੰਸਾਂ, ਗੇਸਟ੍ਰੋਇਨਟੇਰੋਲੋਜਿਸਟ ਡਾ. ਭੰਵਰ ਸਿੰਘ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐੱਮਓ ਡਾ. ਗੌਰਵ ਇੰਸਾਂ ਨੇ ਨੇਹਾ ਇੰਸਾਂ ਦੇ ਇਸ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਨਾਲ ਹੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਨੇਹਾ ਨੇ ਬਹਾਦਰੀ ਭਰਿਆ ਕੰਮ ਕਰਕੇ ਬੇਟੀਆਂ ਦਾ ਮਾਣ-ਸਨਮਾਨ ਵਧਾਉਣ ਦਾ ਕੰਮ ਕੀਤਾ ਹੈ ਇਸ ਦੌਰਾਨ ਨੇਹਾ ਇੰਸਾਂ ਨੂੰ ਸ਼ਾਲ ਪਹਿਨਾ ਕੇ, ਗੋਲਡ ਬੈਚ ਲਾ ਕੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜ਼ਿਕਰਯੋਗ ਹੈ ਕਿ ਨੇਹਾ ਇੰਸਾਂ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨ ਦੀ ਵਿਦਿਆਰਥਣ ਰਹਿ ਚੁੱਕੀ ਹੈ ਨੇਹਾ ਇੰਸਾਂ ਨੇ ਸਾਲ 2007 ਤੋਂ 2012 ਦੇ ਵਿਚਕਾਰ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਤੋਂ ਬੀ. ਸੀ.ਏ. ਤੇ ਐ ੱਮ.ਸੀ.ਏ ਦੀ ਸਿੱਖਿਆ ਗ੍ਰਹਿਣ ਕੀਤੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.