ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ serve-as-much-food-as-you-wish
ਸ਼ਾਇਦ ਹੀ ਦੁਨੀਆਂ ‘ਚ ਕੋਈ ਅਜਿਹਾ ਜੀਵ ਹੋਵੇਗਾ ਜਿਸ ਨੂੰ ਖਾਣਾ ਪਸੰਦ ਨਾ ਹੋਵੇ ਅਸੀਂ ਭਾਰਤੀ ਤਾਂ ਭੋਜਨ ਦੇ ਏਨੇ ਪ੍ਰੇਮੀ ਹਾਂ ਕਿ ਬਸ ਖਾਣ ਦਾ ਬਹਾਨਾ ਚਾਹੀਦਾ ਹੈ ਪਰ ਇਸ ਭੋਜਨ ਪ੍ਰੇਮ ‘ਚ ਅਸੀਂ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਭੋਜਨ ਦਾ ਅਪਮਾਨ ਹੁੰਦਾ ਹੈ ਸ਼ਾਦੀ ਹੋਵੇ ਜਾਂ ਕੋਈ ਪਾਰਟੀ, ਪੂਰੀ ਥਾਲੀ ਭਰ ਲੈਣਾ ਅਤੇ ਥੋੜ੍ਹਾ ਖਾ ਕੇ ਬਾਕੀ ਸੁੱਟ ਦੇਣਾ ਆਮ ਗੱਲ ਹੋ ਗਈ ਹੈ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਦਾ ਲੁਤਫ ਲੈਣ ਦੇ ਨਾਂਅ ‘ਤੇ ਅਸੀਂ ਕਿਸੇ ਵੀ ਵਿਅੰਜਨ ਦਾ ਅਨੰਦ ਠੀਕ ਢੰਗ ਨਾਲ ਨਹੀਂ ਲੈ ਪਾਉਂਦੇ ਅਤੇ ਆਖਰਕਾਰ ਢੇਰ ਸਾਰਾ ਭੋਜਨ ਸੁੱਟ ਦਿੱਤਾ ਜਾਂਦਾ ਹੈ
ਖਾਣਾ ਖਾਣ ਅਤੇ ਸੁੱਟਣ ‘ਚ ਕਦੇ ਇਹ ਖਿਆਲ ਨਹੀਂ ਆਉਂਦਾ ਕਿ ਆਖਰ ਅੰਨ ਦਾ ਇੱਕ ਦਾਣਾ ਤਿਆਰ ਹੋਣ ‘ਚ ਕਿੰਨੀ ਮਿਹਨਤ, ਮਜ਼ਦੂਰੀ, ਪੂੰਜੀ ਲੱਗਦੀ ਹੈ ਸਖ਼ਤ ਮਿਹਨਤ ਅਤੇ ਲਗਨ ਨਾਲ ਤਿਆਰ ਅੰਨ ਨੂੰ ਅਸੀਂ ਬੇਦਰਦੀ ਨਾਲ ਸੁੱਟ ਦਿੰਦੇ ਹਾਂ ਇਹ ਚੰਗੀ ਗੱਲ ਨਹੀਂ ਹੈ ਅੱਜ ਦੇ ਸਿਸਟਮ ਦੇ ਦੌਰ ‘ਚ ਤਾਂ ਇਹ ਪ੍ਰਵਿਰਤੀ ਹੋਰ ਤੇਜ਼ ਹੋ ਗਈ ਹੈ ਖਾਣਾ ਜ਼ਰੂਰਤ ਤੋਂ ਜ਼ਿਆਦਾ ਲੈਣ ਤੋਂ ਬਾਅਦ ਉਸ ਨੂੰ ਸੁੱਟ ਕੇ ਅਸੀਂ ਗਰੀਬਾਂ ਦੇ ਮੂੰਹ ਦਾ ਨਿਵਾਲਾ ਵੀ ਖੋਹ ਰਹੇ ਹਾਂ ਅੱਜ ਖੇਤੀ ਉਤਪਾਦਨ ਅਤੇ ਜਨਸੰਖਿਆ ਦਾ ਅਨੁਪਾਤ ਗੜਬੜਾ ਰਿਹਾ ਹੈ ਜੇਕਰ ਅਸੀਂ ਇੰਜ ਹੀ ਅੰਨ ਨੂੰ ਸੁੱਟਦੇ ਰਹੇ ਤਾਂ ਜਲ ਸੰਕਟ ਵਾਂਗ ਛੇਤੀ ਹੀ ਅੰਨ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਕਹਿੰਦੇ ਹਨ ਕਿ ਜੇਕਰ ਅੰਨ ਦਾ ਮਹੱਤਵ ਸਮਝਣਾ ਹੈ ਤਾਂ ਕਿਸੇ ਭੁੱਖੇ ਨੂੰ ਜੂਠ ‘ਚੋਂ ਖਾਣਾ ਉਠਾ ਕੇ ਖਾਂਦੇ ਦੇਖੋ ਕਿਸ ਤਰ੍ਹਾਂ ਉਹ ਖਾਣਾ ਦੇਖ ਕੇ ਉਸ ਵੱਲ ਭੱਜ ਪੈਂਦਾ ਹੈ
ਉਸ ਦੀ ਭੁੱਖ ਉਸ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਰਨ ਦਿੰਦੀ ਕਿ ਇਹ ਭੋਜਨ ਤਾਂ ਕਿਸੇ ਦਾ ਜੂਠਾ ਹੈ ਉਸ ਨੂੰ ਤਾਂ ਬਸ ਖਾਣ ਨਾਲ ਮਤਲਬ ਹੁੰਦਾ ਹੈ ਛੋਟੇ-ਛੋਟੇ ਜੀਵ ਜੰਤੂਆਂ ਤੋਂ ਅੰਨ ਦੇ ਇੱਕ-ਇੱਕ ਦਾਣੇ ਨੂੰ ਜੋੜਨਾ ਅੰਨ ਦੀ ਉਪਯੋਗਿਤਾ ਦਾ ਪਾਠ ਪੜ੍ਹਾਉਣ ਲਈ ਕਾਫੀ ਹੈ ਵੇਦਾਂ ‘ਚ ਅੰਨ ਨੂੰ ਪ੍ਰਤੱਖ ਈਸ਼ਵਰ ਮੰਨਦੇ ਹੋਏ ‘ਅੰਨਮ ਵੈ ਬ੍ਰਹਮਾ’ ਲਿਖਿਆ ਗਿਆ ਹੈ ਵੈਦਿਕ ਸੰਸਕ੍ਰਿਤੀ ‘ਚ ਭੋਜਨ ਮੰਤਰ ਦਾ ਪ੍ਰਾਵਧਾਨ ਹੈ ਜਿਸ ਦਾ ਸਮੂਹਿਕ ਤੌਰ ‘ਤੇ ਪਾਠ ਕਰਕੇ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ ਸਾਡੇ ਇੱਥੇ ਭੋਜਨ ਦੌਰਾਨ ‘ਸਹਿਨੋ ਭੁਨਕਤੁ’ ਕਿਹਾ ਜਾਂਦਾ ਹੈ, ਇਸ ਦੇ ਪਿੱਛੇ ਭਾਵਨਾ ਇਹ ਹੈ ਕਿ ਮੇਰੇ ਨਾਲ ਅਤੇ ਮੇਰੇ ਬਾਅਦ ਵਾਲਾ ਭੁੱਖਾ ਨਾ ਰਹੇ ਖੇਤੀ ਅਤੇ ਰਿਸ਼ੀ ਪ੍ਰਧਾਨ ਇਸ ਦੇਸ਼ ‘ਚ ਜੇਕਰ ਅਸੀਂ ਅੰਨ ਦਾ ਮਹੱਤਵ ਨਹੀਂ ਸਮਝਾਂਗੇ ਤਾਂ ਭਵਿੱਖ ‘ਚ ਕੁਦਰਤ ਖੁਦ ਹੀ ਸਾਨੂੰ ਸਮਝਾ ਦੇਵੇਗੀ ਥਾਲੀ ‘ਚ ਜੂਠਾ ਭੋਜਨ ਬਿਲਕੁਲ ਵੀ ਸਹੀ ਨਹੀਂ ਹੈ ਦੇਖਣ ‘ਚ ਆਉਂਦਾ ਹੈ ਕਿ ਲੋਕ ਖਾਂਦੇ ਘੱਟ ਹਨ ਅਤੇ ਜੂਠ ਦੇ ਰੂਪ ‘ਚ ਅੰਨ ਦੀ ਬਰਬਾਦੀ ਜ਼ਿਆਦਾ ਕਰਦੇ ਹਨ
ਸਭ ਲੋਕਾਂ ਨੂੰ ਸ਼ਾਦੀ, ਜਨਮ ਦਿਨ ਜਾਂ ਕਿਸੇ ਮਹੂਰਤ ‘ਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਹੈ ਉੱਥੇ ਜਾਣ ‘ਤੇ ਖਾਣਾ ਵੀ ਖਾਣਾ ਪੈਂਦਾ ਹੈ ਪਹਿਲਾਂ ਸਾਰੀਆਂ ਥਾਵਾਂ ‘ਤੇ ਬੈਠਾ ਕੇ ਪੱਤਿਆਂ ‘ਚ ਜਾਂ ਕਿਤੇ-ਕਿਤੇ ਥਾਲੀਆਂ ‘ਚ ਖਾਣ ਦਾ ਰਿਵਾਜ਼ ਸੀ, ਪਰ ਅੱਜ-ਕਲ੍ਹ ਬੈਠਾ ਕੇ ਖੁਵਾਉਣ ਦਾ ਚਲਨ ਘੱਟ ਹੋ ਗਿਆ ਹੈ ਜ਼ਿਆਦਾਤਰ ਥਾਵਾਂ ਬੁਫੇ ਸਿਸਟਮ ਵਰਤੋਂ ‘ਚ ਲਿਆਂਦਾ ਜਾਂਦਾ ਹੈ ਸਾਰੇ ਵਿਅੰਜਨਾਂ ਨੂੰ ਸਜਾ ਕੇ ਰੱਖ ਦਿੱਤਾ ਜਾਂਦਾ ਹੈ ਖਾਣ ਵਾਲੇ ਨੂੰ ਸੈਲਫ਼ ਸਰਵਿਸ ਕਰਨੀ ਪੈਂਦੀ ਹੈ, ਭਾਵ ਜੋ ਖਾਧ ਪਦਾਰਥ ਖਾਣਾ ਹੋਵੇ ਉਸ ਨੂੰ ਖੁਦ ਪਲੇਟ ‘ਚ ਲੈਣਾ ਪੈਂਦਾ ਹੈ ਪਹਿਲਾਂ ਸ਼ਾਦੀ ਜਾਂ ਹੋਰ ਪ੍ਰਗਰਾਮਾਂ ‘ਤੇ ਦਿੱਤੇ ਜਾਣ ਵਾਲੇ ਭੋਜਨ ‘ਚ ਗਿਣੇ-ਚੁਣੇ ਵਿਅੰਜਨ ਬਣਾਏ ਜਾਂਦੇ ਸਨ, ਪਰ ਅੱਜ-ਕੱਲ੍ਹ ਅਜਿਹਾ ਨਹੀਂ ਹੈ ਸਲਾਦ, ਫਲ, ਆਚਾਰ, ਸਬਜ਼ੀ, ਰੋਟੀ, ਪੂੜੀ, ਕੱਚੇ ਅੰਨ ਆਦਿ ਦੀਆਂ ਕਈ ਕਿਸਮਾਂ ਬਣਾਈਆਂ ਜਾਂਦੀਆਂ ਹਨ
ਅੱਜ-ਕੱਲ੍ਹ ਹਰ ਥਾਂ ਤੁਹਾਨੂੰ ਪੰਜਾਹ ਤੋਂ ਸੌ ਤੱਕ ਵਿਅੰਜਨ ਖਾਣ ਨੂੰ ਮਿਲਦੇ ਹਨ, ਪਰ ਜ਼ਿਆਦਾ ਵਿਅੰਜਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਲੇਟ ‘ਚ ਸਾਰੇ ਵਿਅੰਜਨ ਪਰੋਸੋ ਜਾਂ ਚੱਖੋ ਅਸੀਂ ਕਿਸੇ ਵੀ ਉਮਰ ਵਰਗ ਦੇ ਕਿਉਂ ਨਾ ਹੋਈਏ, ਕਿੰਨੇ ਵੀ ਧਨੀ ਪਰਿਵਾਰ ਤੋਂ ਕਿਉਂ ਨਾ ਹੋਈਏ, ਅੱਜ ਤੋਂ ਸਾਨੂੰ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਥਾਲੀ ‘ਚ ਜੂਠ ਨਹੀਂ ਛੱਡਾਂਗੇ ਅਤੇ ਦੂਜਿਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਾਂਗੇ ਭੋਜਨ ਨੂੰ ਭੁੱਖ ਦੀ ਬਿਮਾਰੀ ਲਈ ਦਵਾਈ ਦੇ ਰੂਪ ‘ਚ ਲਿਆ ਜਾਣਾ ਚਾਹੀਦਾ ਹੈ ਅਤੇ ਇਹ ਜੀਵਨ ਲਈ ਜਿਉਣ ਦੇ ਰੂਪ ‘ਚ ਹੈ ਇਸ ਲਈ ਥਾਲੀ ‘ਚ ਓਨਾ ਹੀ ਭੋਜਨ ਲਓ ਕਿ ਉਸ ਨੂੰ ਨਾਲੀ ‘ਚ ਨਾ ਸੁੱਟਣਾ ਪਵੇ ਇਸ ਲੇਖ ਜ਼ਰੀਏ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਜੂਠ ਛੱਡਣ ਤੋਂ ਬਚ ਸਕਦੇ ਹੋ ਤਾਂ ਆਓ ਜਾਣਦੇ ਹਾਂ
Table of Contents
ਜੂਠ ਨਾ ਛੱਡਣ ਦੇ ਟਿਪਸ:-
ਪਲੇਟ ‘ਚ ਥੋੜ੍ਹਾ-ਥੋੜ੍ਹਾ ਕਰਕੇ ਵਿਅੰਜਨ ਲਓ:
ਜਦੋਂ ਤੁਸੀਂ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਵੋ, ਤਾਂ ਪਲੇਟ ‘ਚ ਓਨਾ ਹੀ ਭੋਜਨ ਲਓ, ਜਿੰਨਾ ਤੁਸੀਂ ਖਾ ਸਕੋਂ ਜੇਕਰ ਜ਼ਰੂਰਤ ਲੱਗੇ ਤਾਂ ਤੁਸੀਂ ਫਿਰ ਤੋਂ ਭੋਜਨ ਲੈ ਸਕਦੇ ਹੋ ਅਤੇ ਜਿੰਨਾ ਵੀ ਭੋਜਨ ਤੁਸੀਂ ਲਓ, ਉਸ ਨੂੰ ਪੂਰਾ ਖਾਓ ਜੇਕਰ ਤੁਸੀਂ ਥੋੜ੍ਹਾ-ਥੋੜ੍ਹਾ ਕਰਕੇ ਭੋਜਨ ਖਾਓਂਗੇ, ਤਾਂ ਇੱਕ ਪਾਸੇ ਜਿੱਥੇ ਤੁਸੀਂ ਜੂਠ ਛੱਡਣ ਦੇ ਪਾਪ ਤੋਂ ਬਚ ਸਕੋਗੇ, ਉੱਥੇ ਸਿਹਤ ਦੀ ਦ੍ਰਿਸ਼ਟੀ ਨਾਲ ਵੀ ਇਹ ਤੁਹਾਡੇ ਲਈ ਫਾਇਦੇਮੰਦ ਰਹੇਗਾ
ਆਪਣੀ ਪਸੰਦ ਦਾ ਭੋਜਨ ਚੁਣੋ:
ਸ਼ਾਦੀ-ਵਿਆਹ ਜਾਂ ਹੋਰ ਪਾਰਟੀਆਂ ‘ਚ ਬਹੁਤ ਤਰ੍ਹਾਂ ਦੇ ਵਿਅੰਜਨ ਪਰੋਸੇ ਜਾਂਦੇ ਹਨ ਦਰਅਸਲ ਕੁਝ ਤਾਂ ਇਹ ਚਲਨ ‘ਚ ਹੈ, ਪਰ ਇਸ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਜੋ ਭੋਜਨ ਪਸੰਦ ਹੋਵੇ, ਉਹ ਉਹੀ ਭੋਜਨ ਖਾਵੇ ਆਖਰ ਤੁਸੀਂ ਆਪਣੀ ਪਸੰਦ ਦਾ ਭੋਜਨ ਪਲੇਟ ‘ਚ ਲਓ ਅਤੇ ਓਨਾ ਹੀ ਲਓ, ਜਿੰਨਾ ਕਿ ਤੁਸੀਂ ਅਰਾਮ ਨਾਲ ਖਾ ਸਕੋਂ
ਸੁਆਦ ਲਈ ਲਓ ਥੋੜ੍ਹਾ ਭੋਜਨ:
ਆਮ ਤੌਰ ‘ਤੇ ਸਾਰੇ ਤਰ੍ਹਾਂ ਦੀਆਂ ਪਾਰਟੀਆਂ ‘ਚ ਖੁਦ ਹੀ ਖਾਣਾ ਲੈਣਾ ਹੁੰਦਾ ਹੈ ਅਜਿਹੇ ‘ਚ ਜੇਕਰ ਤੁਸੀਂ ਕਿਸੇ ਵਿਅੰਜਨ ਦਾ ਸਿਰਫ ਸੁਆਦ ਹੀ ਲੈਣਾ ਚਾਹੁੰਦੇ ਹੋ ਤਾਂ ਉਸ ਨੂੰ ਆਪਣੀ ਪਲੇਟ ‘ਚ ਥੋੜ੍ਹਾ ਜਿਹਾ ਹੀ ਲਓ ਇਹ ਨਾ ਹੋਵੇ ਕਿ ਤੁਸੀਂ ਜ਼ਿਆਦਾ ਮਾਤਰਾ ‘ਚ ਵਿਅੰਜਨ ਲਓ, ਉਹ ਤੁਹਾਨੂੰ ਪਸੰਦ ਨਾ ਆਵੇ ਅਤੇ ਤੁਸੀਂ ਕਚਰੇ ਦੇ ਡੱਬੇ ‘ਚ ਸੁੱਟ ਦਿਓ
ਬੱਚਿਆਂ ਦਾ ਰੱਖੋ ਧਿਆਨ:
ਪ੍ਰੋਗਰਾਮ ‘ਚ ਤੁਸੀਂ ਸ਼ਾਮਲ ਹੋਣ ਜਾ ਰਹੇ ਹੋ, ਤਾਂ ਆਪਣੇ ਬੱਚਿਆਂ ਨੂੰ ਖਾਸ ਤੌਰ ‘ਤੇ ਸਮਝਾਓ ਕਿ ਖਾਣੇ ਨੂੰ ਬਰਬਾਦ ਨਾ ਕਰੋ ਜਿੱਥੋਂ ਤੱਕ ਸੰਭਵ ਹੋ ਸਕੇ, ਤੁਸੀਂ ਖੁਦ ਤੇ ਤੁਹਾਡੇ ਬੱਚੇ ਇੱਕ ਹੀ ਪਲੇਟ ‘ਚ ਖਾਣਾ ਖਾਓ ਇਸ ਨਾਲ ਇੱਕ ਤਰ੍ਹਾਂ ਨਾਲ ਜਿੱਥੇ ਜੂਠ ਛੱਡਣ ਦੀ ਗੁੰਜਾਇਸ਼ ਕਾਫੀ ਘੱਟ ਰਹਿੰਦੀ ਹੈ, ਉੱਥੇ ਆਪਸ ‘ਚ ਖਾਣ ਨਾਲ ਪ੍ਰੇਮ ਵੀ ਵਧਦਾ ਹੈ
ਜੂਠ ਨਾ ਛੱਡਣ ਦੀ ਅਪੀਲ:
ਜੇਕਰ ਤੁਹਾਡੇ ਵੱਲੋਂ ਖਾਣੇ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਤਾਂ ਤੁਸੀਂ ਉੱਥੇ ਪੋਸਟਰ ਜ਼ਰੂਰ ਲਗਵਾਓ, ਜਿਨ੍ਹਾਂ ‘ਤੇ ਜੂਠ ਨਾ ਛੱਡਣ ਵਾਲੇ ਸਲੋਗਨ ਲਿਖੇ ਹੋਣ ਇਸ ਤਰ੍ਹਾਂ ਜੂਠ ਛੱਡਣ ਵਾਲਿਆਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇਗੀ ਅਤੇ ਉਹ ਇਸ ਤੋਂ ਬਚ ਸਕਣਗੇ
ਬਚਿਆ ਹੋਇਆ ਖਾਣਾ ਐੱਨਜੀਓ ਨੂੰ ਦਿਓ:
ਅੱਜ-ਕੱਲ੍ਹ ਪਾਰਟੀਆਂ ‘ਚ ਏਨੇ ਜ਼ਿਆਦਾ ਵਿਅੰਜਨ ਬਣਾਏ ਜਾਂਦੇ ਹਨ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਾਣਾ ਸੰਭਵ ਨਹੀਂ ਹੁੰਦਾ ਆਖਰ ਪ੍ਰੋਗਰਾਮ ‘ਚ ਅਜਿਹੇ ਸਮਾਜਸੇਵੀ ਸੰਗਠਨ ਨੂੰ ਸੱਦਾ ਦੇਣਾ ਚਾਹੀਦਾ ਹੈ, ਜੋ ਬਚਿਆ ਹੋਇਆ ਖਾਣਾ ਲੈ ਕੇ ਗਰੀਬਾਂ ‘ਚ ਵੰਡਣ ਦਾ ਕੰਮ ਕਰਦੇ ਹਨ ਅਜਿਹਾ ਕਰਨ ਨਾਲ ਤੁਸੀਂ ਭਲਾਈ ਦੇ ਪਾਤਰ ਬਣੋਗੇ
ਕਿਸ਼ਨ ਲਾਲ ਸ਼ਰਮਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.