ਪਰਮਾਰਥੀ ਸੇਵਾ ਕਰਨ ਨਾਲ ਸੰਵਰੇ ਸਭ ਕੰਮ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਮਿਸਤਰੀ ਬਿਗਲਾ ਸਿੰਘ ਇੰਸਾਂ ਪੁੱਤਰ ਸ੍ਰੀ ਗੁਰਦੇਵ ਸਿੰਘ ਪਿੰਡ ਝਾੜੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ (ਪੰਜਾਬ) ਹਾਲ ਅਬਾਦ ਉਪਕਾਰ ਕਲੋਨੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਅਪਾਰ ਰਹਿਮਤਾਂ ਦਾ ਵਰਣਨ ਕਰਦਾ ਹੈ:-
ਮੇਰੀ ਲੜਕੀ ਇੰਦਰਜੀਤ ਕੌਰ ਪਿੰਡ ਕਾਹਨੇ ਕੇ ਜ਼ਿਲ੍ਹਾ ਬਰਨਾਲਾ ਵਿਆਹੀ ਹੋਈ ਹੈ ਉਸ ਦਾ ਪਤੀ ਗੁਜ਼ਰ ਗਿਆ ਸੀ ਉਸ ਦਾ ਲੜਕਾ ਭਾਵ ਕਿ ਮੇਰਾ ਦੋਹਤਾ 6-7 ਸਾਲਾਂ ਦਾ ਹੋ ਗਿਆ ਸੀ ਉਸ ਦੇ ਪੈਰ ਕੰਮ ਨਹੀਂ ਕਰਦੇ ਸਨ, ਉਹ ਰੁੜ੍ਹਦਾ ਸੀ ਤਿੰਨ ਸਾਲ ਤੱਕ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਰਿਹਾ ਮੈਂ ਆਪਣੇ ਦੋਹਤੇ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਚੈਕਅੱਪ ਕਰਵਾਇਆ ਉਹਨਾਂ ਨੇ ਇੱਕ ਐਕਸਰੇ ਤਾਂ ਕਰਵਾ ਲਿਆ ਸੀ, ਫਿਰ ਮੈਡਮ ਡਾਕਟਰਨੀ ਕਹਿਣ ਲੱਗੀ ਕਿ ਪਟਿਆਲੇ ਤੋਂ ਰੰਗੀਨ ਐਕਸਰੇ ਕਰਵਾ ਕੇ ਲਿਆਓ ਮੈਂ ਉਹਨਾਂ ਤੋਂ ਪੁੱਛਿਆ ਕਿ ਇਸ ਬੱਚੇ ਦੇ ਇਲਾਜ ’ਤੇ ਕਿੰਨਾ ਖਰਚ ਆਵ ੇਗਾ? ਉਹਨਾਂ ਪੰਜਾਹ ਹਜ਼ਾਰ ਰੁਪਏ ਖਰਚਾ ਦੱਸਿਆ ਮੈਂ ਕਿਹਾ ਕਿ
ਮੈਂ ਇੰਨਾ ਖਰਚਾ ਨਹੀਂ ਕਰ ਸਕਦਾ ਮੈਂ ਆਪਣੇ ਘਰ ਆ ਗਿਆ ਮੈਂ ਸਿਮਰਨ ਦੇ ਦੌਰਾਨ ਆਪਣੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿਚ ਅਰਦਾਸ ਕਰ ਦਿੱਤੀ ਕਿ ਪਿਤਾ ਜੀ! ਤੁਸੀਂ ਮੇਰਾ ਦੋਹਤਾ ਠੀਕ ਕਰ ਦਿਓ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਮੈਂ ਆਪ ਜੀ ਦੇ ਬਚਨਾਂ ਅਨੁਸਾਰ ਕਿਸੇ ਗਰੀਬ ਜ਼ਰੂਰਤਮੰਦ ਦਾ ਘਰ ਪਾ ਦੇਵਾਂਗਾ ਪੂਜਨੀਕ ਪਿਤਾ ਜੀ ਨੇ ਮੈਨੂੰ ਖਿਆਲ ਦਿੱਤਾ ਕਿ ਫਿਰ ਤੇਰਾ ਦੋਹਤਾ ਵੀ ਠੀਕ ਹੋ ਜਾਵੇਗਾ ਮੈਂ ਉਹਨਾਂ ਦਿਨਾਂ ਵਿਚ ਹੀ ਤਪੇ ਬਲਾਕ ਦੇ ਜ਼ਿੰਮੇਵਾਰ ਸਤਿਸੰਗੀਆਂ ਨਾਲ ਮਿਲ ਕੇ ਕਾਹਨੇ ਕੇ ਪਿੰਡ ਵਿਚ ਇੱਕ ਵਿਧਵਾ ਗਰੀਬ ਜ਼ਰੂਰਤਮੰਦ ਭੈਣ ਦਾ ਘਰ ਬਣਾ ਕੇ ਦਿੱਤਾ ਪਰਮਾਰਥ ਵੀ ਕੀਤਾ ਤੇ ਹੱਥੀਂ ਸੇਵਾ ਵੀ ਕੀਤੀ ਉਸ ਭੈਣ ਦਾ ਮਕਾਨ ਬਣਦਿਆਂ-ਬਣਦਿਆਂ ਮੇਰਾ ਦੋਹਤਾ ਬਿਲਕੁਲ ਠੀਕ ਹੋ ਗਿਆ
ਜਦੋਂ ਕਿ ਉਸ ਨੂੰ ਵੇਖ ਕੇ ਹਰ ਕੋਈ ਕਹਿੰਦਾ ਸੀ ਕਿ ਇਹ ਠੀਕ ਨਹੀਂ ਹੋਵੇਗਾ ਜਦੋਂ ਕਿ ਉਸ ਤੋਂ ਪਹਿਲਾਂ ਉਸ ਨੂੰ ਲਗਾਤਾਰ ਤਿੰਨ ਸਾਲ ਦਵਾਈਆਂ ਖਵਾਈਆਂ, ਉਹਨਾਂ ਨਾਲ ਜ਼ਰਾ ਵੀ ਫਰਕ ਨਹੀਂ ਪਿਆ ਇਸ ਤਰ੍ਹਾਂ ਮੇਰੀ ਸੱਚੀ ਪੁਕਾਰ ਸੁਣ ਕੇ ਸਤਿਗੁਰ ਨੇ ਉਸ ਨੂੰ ਨੌਂ ਬਰ ਨੌਂ ਭਾਵ ਬਿਲਕੁਲ ਤੰਦਰੁਸਤ ਕਰ ਦਿੱਤਾ
ਸੰਨ 2013 ਦੀ ਗੱਲ ਹੈ ਕਿ ਮੈਂ ਆਪਣੀ ਲੜਕੀ ਕੋਲ ਪਿੰਡ ਕਾਹਨੇ ਕੇ ਸੀ ਮੈਂ ਖੇਤ ਨੂੰ ਪਾਣੀ ਲਾਉਣ ਗਿਆ ਤਾਂ ਮੇਰੀ ਸੱਜੀ ਲੱਤ ਖੇਤ ਵਿਚ ਮੇਰੇ ਪੱਟ ਤੱਕ ਧਸ ਗਈ ਮੈਂ ਲੱਤ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ, ਬਹੁਤ ਜ਼ੋਰ ਲਾਇਆ, ਪਰ ਲੱਤ ਬਾਹਰ ਨਾ ਨਿਕਲੀ ਫਿਰ ਮੈਂ ਆਪਣੇ ਹੱਥਾਂ ਨਾਲ ਮਿੱਟੀ ਪੁੱਟ-ਪੁੱਟ ਕੇ ਪਾਸੇ ਕੀਤੀ, ਫਿਰ ਮੈਂ ਲੱਤ ਖਿੱਚੀ ਤਾਂ ਲੱਤ ਬਾਹਰ ਨਿਕਲ ਆਈ ਮੈਂ ਲੱਤ ’ਤੇ ਭਾਰ ਦੇਣ ਦੀ ਕੋਸ਼ਿਸ਼ ਕੀਤੀ, ਤੁਰਨ ਦੀ ਕੋਸ਼ਿਸ਼ ਕੀਤੀ, ਪਰ ਮੈਥੋਂ ਤੁਰਿਆ ਨਹੀਂ ਗਿਆ ਫਿਰ ਮੈਂ ਆਪਣੇ ਸਤਿਗੁਰੂ ਵੱਲੋਂ ਬਖਸ਼ੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਘੰਟੇ ਦੇ ਸਿਮਰਨ ਤੋਂ ਬਾਅਦ ਲੱਤ ਵਿਚ ਹਿਲਜੁਲ ਹੋਈ ਮੈਂ ਬੜੀ ਮੁਸ਼ਕਲ ਨਾਲ ਉੱਥੋਂ ਹੌਲੀ-ਹੌਲੀ ਤੁਰਦਾ ਹੋਇਆ ਰਾਹ ਵਿਚ ਵਾਰ-ਵਾਰ ਸਾਹ ਲੈਂਦਾ ਹੋਇਆ ਦੋ ਕਿੱਲੋਮੀਟਰ ’ਤੇ ਆਪਣੇ ਘਰ ਪਹੁੰਚਿਆ ਤੁਰਦੇ ਸਮੇਂ ਮੇਰੇ ਐਨਾ ਦਰਦ ਹੁੰਦਾ ਸੀ
ਕਿ ਇਸ ਤਰ੍ਹਾਂ ਲੱਗਦਾ ਸੀ ਕਿ ਅੱਜ ਜਾਨ ਹੀ ਨਿਕਲ ਜਾਵੇਗੀ ਉਸ ਤੋਂ ਬਾਅਦ ਮੈਂ ਬਠਿੰਡਾ ਵਿਖੇ ਡਾਕਟਰ ਨੂੰ ਲੱਤ ਦਿਖਾਈ ਤਾਂ ਉਸ ਨੇ ਪੂਰਾ ਚੈਕਅੱਪ ਕਰਕੇ ਕਿਹਾ ਕਿ ਸੱਜੀ ਲੱਤ ਦਾ ਚੂਕਣਾ ਬਦਲਣਾ ਪਵੇਗਾ ਮੈਂ ਆਪਣੇ ਘਰ ਦੀ ਗਰੀਬੀ ਕਰਕੇ ਚੂਕਣਾ ਨਹੀਂ ਬਦਲਵਾ ਸਕਿਆ ਮੈਂ ਛੇ ਮਹੀਨੇ ਵੱਖ-ਵੱਖ ਡਾਕਟਰਾਂ ਅਤੇ ਵੈਦਾਂ ਤੋਂ ਦਵਾਈਆਂ ਖਾਧੀਆਂ ਪਰ ਲੱਤ ਨੂੰ ਕੋਈ ਫਰਕ ਨਹੀਂ ਪਿਆ ਜਦੋਂ ਮੈਂ ਲੱਤ ’ਤੇ ਭਾਰ ਦਿੰਦਾ ਸੀ ਤਾਂ ਦਰਦ ਹੁੰਦਾ ਸੀ ਮੈਂ ਪ੍ਰੇਮੀਆਂ ਤੋਂ ਸੁਣਿਆ ਸੀ ਕਿ ਡੇਰਾ ਸੱਚਾ ਸੌਦਾ ਵਿਚ ਸੇਵਾ ਕਰਨ ਨਾਲ ਤੇ ਮਾਨਵਤਾ ਦੀ ਸੇਵਾ ਕਰਨ ਨਾਲ ਵੱਡੇ-ਵੱਡੇ ਅਸਾਧ ਰੋਗ ਟੁੱਟ ਜਾਂਦੇ ਹਨ ਮੈਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਦਸੰਬਰ ਵਿਚ ਲੱਗਣ ਵਾਲੇ ਅੱਖਾਂ ਦੇ ਮੁਫ਼ਤ ਜਾਂਚ ਤੇ ਅਪ੍ਰੇੇਸ਼ਨ ਕੈਂਪ ’ਤੇ ਸੇਵਾ ਕਰਨ ਦੇ ਖਿਆਲ ਨਾਲ ਪਹੁੰਚ ਗਿਆ ਜਦੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੈਂਪ ਵਿੱਚ ਆਏ ਤਾਂ ਹਜ਼ੂਰ ਪਿਤਾ ਜੀ ਨੇ ਸੇਵਾਦਾਰਾਂ ਅਤੇ ਮਰੀਜ਼ਾਂ ਨੂੰ ਸੰਬੋਧਿਤ ਹੁੰਦੇ ਹੋਏ ਬਚਨ ਫਰਮਾਇਆ,
‘‘ਜਿਹੜੇ ਮਰੀਜ਼ ਹਨ, ਉਹ ਇੱਕ ਪਾਸੇ ਖੜ੍ਹ ਜਾਓ’’ ਮੈਂ ਆਇਆ ਤਾਂ ਸੇਵਾ ਕਰਨ ਲਈ ਸੀ ਪਰ ਮੈਂ ਵੀ ਮਰੀਜ਼ਾਂ ਨਾਲ ਖੜ੍ਹਾ ਹੋ ਗਿਆ ਪਿਤਾ ਜੀ ਨੇ ਬਚਨ ਫਰਮਾਇਆ, ‘‘ਭਾਈ! ਕੋਈ ਦੁੱਖ ਤਕਲੀਫ ਹੈ ਤਾਂ ਦੱਸੋ’’ ਸਾਰੇ ਮਰੀਜ ਕਹਿਣ ਲੱਗੇ ਕਿ ਠੀਕ ਹਾਂ ਪਿਤਾ ਜੀ ਮੈਂ ਆਪਣੇ ਦਿਲ ਵਿਚ ਪਿਤਾ ਜੀ ਨੂੰ ਪ੍ਰਾਰਥਨਾ ਕੀਤੀ ਕਿ ਪਿਤਾ ਜੀ! ਮੇਰਾ ਚੂਕਣਾ ਠੀਕ ਕਰ ਦਿਓ ਮੈਨੂੰ ਇਹ ਬਦਲਣਾ ਨਾ ਪਵੇ ਮੈਂ ਪੱਕਾ ਸੇਵਾ ਵਿੱਚ ਆਇਆ ਕਰੂੰਗਾ ਤੇ ਆਪ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਾਨਵਤਾ ਦੀ ਸੇਵਾ ਕਰਿਆ ਕਰੂੰਗਾ ਬਸ! ਮੈਨੂੰ ਠੀਕ ਕਰ ਦਿਓ ਜੀ ਕੁਲ ਮਾਲਕ ਸਤਿਗੁਰੂ ਹਜ਼ੂਰ ਪਿਤਾ ਜੀ ਨੇ ਸਾਰੇ ਮਰੀਜ਼ਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਬਚਨ ਫਰਮਾਇਆ,
‘‘ਭਾਈ! ਦਵਾਈ ਲੈ ਕੇ ਜਾਇਓ’’ ਮੈਂ ਪਿਤਾ ਜੀ ਦੇ ਬਚਨਾਂ ਅਨੁਸਾਰ ਕੈਂਪ ਵਿੱਚੋਂ ਆਪਣਾ ਚੈਕਅੱਪ ਕਰਵਾ ਕੇ ਮੁਫਤ ਦਵਾਈ ਵੀ ਲੈ ਲਈ ਮੇਰੀ ਲੱਤ ਵਿੱਚ ਤਾਂ ਉਸੇ ਦਿਨ ਦਰਦ ਘਟ ਗਿਆ ਮੈਂ ਬਚਨਾਂ ਅਨੁਸਾਰ ਉਹ ਦਵਾਈ ਸਿਮਰਨ ਕਰਕੇ ਖਾਧੀ ਮੇਰਾ ਦਰਦ ਘਟਦਾ-ਘਟਦਾ ਬਿਲਕੁਲ ਹੀ ਖ਼ਤਮ ਹੋ ਗਿਆ ਉਸ ਤੋਂ ਬਾਅਦ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਕਦੇ ਮੇਰੀ ਲੱਤ ਵਿਚ ਦਰਦ ਸੀ ਸਤਿਗੁਰੂ ਨੇ ਆਪਣੀ ਦਇਆ-ਦ੍ਰਿਸ਼ਟੀ ਅਤੇ ਬਚਨਾਂ ਨਾਲ ਮੇਰਾ ਚੂਕਣਾ ਠੀਕ ਕਰ ਦਿੱਤਾ ਇਸ ਤਰ੍ਹਾਂ ਅਸੀਂ ਮਾਲਕ ਸਤਿਗੁਰੂ ਦੇ ਹੁਕਮ ਅਨੁਸਾਰ ਜੋ ਵੀ ਕਰਦੇ ਹਾਂ, ਮਾਲਕ ਸਾਡੀ ਪਲ-ਪਲ ਮੱਦਦ ਕਰਦਾ ਹੈ