sweet lemon pickle nimboo ka achar no oil lemon pickle

ਖੱਟਾ-ਮਿੱਠਾ ਨਿੰਬੂ ਦਾ ਅਚਾਰ

Table of Contents

ਸਮੱਗਰੀ:-

  • 800 ਗ੍ਰਾਮ- ਨਿੰਬੂ,
  • 150 ਗ੍ਰਾਮ- ਨਮਕ,
  • 3/4 ਚਮਚ- ਹਲਦੀ ਪਾਊਡਰ,
  • ਢਾਈ ਚਮਚ ਲਾਲ ਮਿਰਚ ਪਾਊਡਰ,
  • ਡੇਢ ਚਮਚ ਸਾਬਤ ਜੀਰਾ,
  • ਡੇਢ ਚਮਚ ਮੇਥੀ ਦਾਣਾ,
  • 1 ਚਮਚ ਰਾਈ,
  • 2 ਚਮਚ ਅਦਰਕ,
  • 1/2 ਚਮਚ ਹਿੰਗ ਪਾਊਡਰ,
  • 2 ਕੱਪ ਚੀਨੀ

Also Read :-

ਵਿਧੀ:-

ਨਿੰਬੂ ਨੂੰ ਧੋ ਕੇ ਕੱਪੜੇ ਨਾਲ ਪੂੰਝ ਲਓ ਨਿੰਬੂ ’ਤੇ ਬਿਲਕੁਲ ਵੀ ਨਮੀ ਨਹੀਂ ਰਹਿਣੀ ਚਾਹੀਦੀ ਫਿਰ ਨਿੰਬੂ ਦੇ ਛੋਟੇ-ਛੋਟੇ ਟੁਕੜੇ ਕਰ ਲਓ (1 ਨਿੰਬੂ ਦੇ 8-12 ਪੀਸ) ਇੱਕ ਪੈਨ ’ਚ ਜੀਰਾ, ਹਿੰਗ ਅਤੇ ਰਾਈ ਨੂੰ ਚੰਗੀ ਤਰ੍ਹਾਂ ਨਾਲ ਗੋਲਡਨ ਬ੍ਰਾਊਨ ਕਲਰ ਆਉਣ ਤੱਕ ਰੋਸਟ ਕਰ ਲਓ ਅੱਗ ਨੂੰ ਹਲਕੀ ਹੀ ਰੱਖੋ ਉਸ ਤੋਂ ਬਾਅਦ ਇਸ ਨੂੰ ਮਿਕਸੀ ’ਚ ਪੀਸ ਕੇ ਪਾਊਡਰ ਬਣਾ ਲਓ ਫਿਰ ਇੱਕ ਜਾਰ ’ਚ ਨਮਕ, ਹਲਦੀ, ਹਿੰਗ ਅਤੇ ਡੇਢ ਚਮਚ ਨਿੰਬੂ ਦਾ ਰਸ ਅਤੇ ਪੀਸੇ ਮਸਾਲੇ ਇੱਕਠੇ ਮਿਕਸ ਕਰੋ

ਮਿਕਸ ਕੀਤੇ ਮਸਾਲੇ ’ਚ ਨਿੰਬੂ ਦੇ ਪੀਸ ਪਾਓ ਉਸ ਤੋਂ ਬਾਦ ਜਾਰ ਨੂੰ ਲਗਭਗ ਇੱਕ ਮਹੀਨੇ ਤੱਕ ਢਕ ਦਿਓ, ਜਿਸ ਨਾਲ ਨਿੰਬੂ ਦਾ ਛਿਲਕਾ ਮੁਲਾਇਮ ਹੋ ਜਾਵੇ ਜਾਰ ਨੂੰ ਦਿਨ ’ਚ ਇੱਕ ਵਾਰ ਹਿਲਾ ਦਿਓ, ਜਿਸ ਨਾਲ ਨਮਕ ਚੰਗੀ ਤਰ੍ਹਾਂ ਮਿਲ ਜਾਵੇ ਇੱਕ ਮਹੀਨੇ ਬਾਅਦ ਜਾਂ ਜਦੋਂ ਨਿੰਬੂ ਦਾ ਛਿਲਕਾ ਮੁਲਾਇਮ ਹੋ ਜਾਵੇ, ਤਦ ਉਸ ’ਚ ਸ਼ੱਕਰ (ਚੀਨੀ) ਅਤੇ ਪੀਸਿਆ ਅਦਰਕ ਮਿਲਾਓ ਫਿਰ ਜਾਰ ਦਾ ਮੂੰਹ ਇੱਕ ਕੱਪੜੇ ਨਾਲ ਬੰਨ ਕੇ ਧੁੱਪ ’ਚ ਕੁਝ ਘੰਟਿਆਂ ਲਈ ਰੱਖ ਦਿਓ ਅਜਿਹਾ ਕੁਝ ਹਫ਼ਤਿਆਂ ਤੱਕ ਕਰੋ, ਜਦੋਂ ਤੱਕ ਕਿ ਸ਼ੱਕਰ (ਚੀਨੀ) ਗਲ ਨਾ ਜਾਵੇ ਅਤੇ ਸਿਰਪ ਗਾੜ੍ਹਾ ਨਾ ਹੋ ਜਾਵੇ ਖਾਣੇ ਨਾਲ ਖੱਟਾ ਮਿੱਠਾ ਨਿੰਬੂ ਦੇ ਆਚਾਰ ਦਾ ਮਜ਼ਾ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!