ਟਰਮ ਇੰਸ਼ੋਰੈਂਸ: ਪਰਿਵਾਰ ਦਾ ਰੋਟੀ, ਕੱਪੜਾ ਅਤੇ ਮਕਾਨ ਰਹੇਗਾ ਹਮੇਸ਼ਾ ਸੁਰੱਖਿਅਤ
ਅੱਜ ਦੇ ਸਮੇਂ ’ਚ ਇੰਸ਼ੋਰੈਂਸ ਘਰ-ਘਰ ’ਚ ਗੂੰਜਣ ਵਾਲਾ ਨਾਂਅ ਹੈ ਸਭ ਉਮਰ ਵਰਗ ਦੇ ਲੋਕ ਜਿਸ ’ਚ ਬੱਚਿਆਂ ਤੋਂ ਲੈ ਕੇ ਬੁੱਢੇ ਲੋਕ ਵੀ ਸ਼ਾਮਲ ਹਨ ਬੀਮੇ ਦੀਆਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਯੋਜਨਾ ਤਹਿਤ ਬੀਮਾ ਕਵਰ ਦੇ ਅਧੀਨ ਆਉਂਦੇ ਹਨ ਐਮਰਜੰਸੀ ਦੌਰਾਨ ਇਹ ਵਿਅਕਤੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਬੀਮਾ ਉਪਲੱਬਧ ਹਨ ਇਸੇ ਤਰ੍ਹਾਂ ਟਰਮ ਇੰਸ਼ੋਰੈਂਸ ਵੀ ਬੀਮੇ ਦਾ ਹੀ ਇੱਕ ਪ੍ਰਕਾਰ ਹੈ,
ਜੋ ਜੀਵਨ ਦੀਆਂ ਲੋੜਾਂ ਲਈ ਵੱਡੇ ਪੱਧਰ ’ਤੇ ਆਰਥਿਕ ਸੁਰੱਖਿਆ ਪੇਸ਼ ਕਰਦਾ ਹੈ
ਟਰਮ ਇੰਸ਼ੋਰੈਂਸ ਇੱਕ ਤਰ੍ਹਾਂ ਦੀ ਜੀਵਨ ਬੀਮਾ ਪਾੱਲਿਸੀ ਹੈ ਜੋ ਸੀਮਤ ਸਮੇਂ ਲਈ ਨਿਸ਼ਚਿਤ ਭੁਗਤਾਨ ਦਰ ’ਤੇ ਕਵਰੇਜ਼ ਕਰਦੀ ਹੈ ਜੇਕਰ ਪਾੱਲਿਸੀ ਦੇ ਸਮੇਂ ਦੌਰਾਨ ਬੀਮਾ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਲਾਭ ਰਕਮ ਨਾਮਾਂਕਿਤ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਇਹ ਗੜਬੜੀ ਜਾਂ ਮੌਤ ਦੀ ਸਥਿਤੀ ’ਚ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਉਦੇਸ਼ ’ਚ ਬਣਾਈ ਗਈ ਹੈ ਜਦੋਂ ਤੁਸੀਂ ਟਰਮ ਇੰਸ਼ੋਰੈਂਸ ਪਾੱਲਿਸੀ ਖਰੀਦਣ ਦਾ ਵਿਚਾਰ ਕਰਦੇ ਹੋ ਤਾਂ ਤੁਹਾਨੂੰ ਟਰਮ ਇੰਸ਼ੋਰੈਂਸ ਦਾ ਮਤਲਬ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਤੁਹਾਡੇ ਪਰਿਵਾਰ ਅਤੇ ਤੁਹਾਡੇ ਲਈ ਕਿਹੜਾ ਪਲਾਨ ਯੋਗ ਹੋਵੇਗਾ, ਇਹ ਜਾਣਨਾ ਵੀ ਮਹੱਤਵਪੂਰਨ ਹੈ ਉਦਾਹਰਨ ਲਈ, ਤੁਹਾਡੇ ਵੱਲੋਂ ਚੁਣੇ ਗਏ ਟਰਮ ਇੰਸ਼ੋਰੈਂਸ ਦਾ ਲਾਈਫ ਕਵਰ ਨਿਯਮਤ ਖਰਚਿਆਂ, ਬੱਚਿਆਂ ਦੀ ਸਿੱਖਿਆ ਅਤੇ ਹੋਰ ਫਰਜ਼ਾਂ ਲਈ ਤੁਹਾਡੇ ਪਰਿਵਾਰ ਨੂੰ ਲੱਗਣ ਵਾਲੇ ਪੈਸਿਆਂ ਦੀਆਂ ਜ਼ਰੂਰਤਾਂ ਲਈ ਕਾਫੀ ਹੋਣਾ ਚਾਹੀਦਾ ਹੈ
Table of Contents
ਟਰਮ ਇੰਸ਼ੋਰੈਂਸ ਪਲਾਨ ਦੀਆਂ ਵਿਸ਼ੇਸ਼ਤਾਵਾਂ:
- ਸ਼ੁਰੂਆਤੀ ਉਮਰ: ਘੱਟ ਤੋਂ ਘੱਟ ਉਮਰ 18 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ 65 ਸਾਲ
- ਛੋਟ ਸਮਾਂ: ਪਾਲਿਸੀ ਦੇ ਪ੍ਰਕਾਰ ਅਨੁਸਾਰ 15 ਤੋਂ 30 ਦਿਨ
- ਪਲਾਨ ਦੇ ਪ੍ਰਕਾਰ: ਇਹ ਯੋਜਨਾ ਚੁਣਨ ਸਬੰਧੀ ਲਚੀਲਾਪਣ ਦਿੰਦਾ ਹੈ ਤੁਸੀਂ ਸਿੰਗਲ ਲਾਈਫ ਜਾਂ ਜੁਆਇੰਟ ਲਾਈਫ ਦੇ ਆਧਾਰ ’ਤੇ ਪਲਾਨ ਚੁਣ ਸਕਦੇ ਹੋ
- ਪ੍ਰੀਮੀਅਮ ਟਰਮ ਦਾ ਭੁਗਤਾਨ: ਸਿੰਗਲ ਭੁਗਤਾਨ ਜਾਂ ਸੀਮਤ ਭੁਗਤਾਨ ਜਾਂ ਰੈਗੂਲਰ ਭੁਗਤਾਨ
- ਪਰਿਪੱਕਤਾ ਦੀ ਉਮਰ: ਪੂਰੇ ਜੀਵਨ ਦੇ 25 ਸਾਲ/65ਸਾਲ/ 75 ਸਾਲ (ਪਾੱਲਿਸੀ ਅਨੁਸਾਰ ਵੱਖ-ਵੱਖ)
- ਪ੍ਰੀਮੀਅਮ ਦੀ ਰਕਮ: ਬਿਨੈਕਾਰ ਦੀ ਉਮਰ ਅਤੇ ਬੀਮਤ ਰਾਸ਼ੀ ਦੇ ਆਧਾਰ ’ਤੇ
- ਪਾੱਲਿਸੀ ਰਿਵਾਈਵਲ (ਪੁਨਰਜੀਵਨ): ਭੁਗਤਾਨ ਨਾ ਕੀਤੇ ਗਏ ਪ੍ਰੀਮੀਅਮ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ
- ਨਾਮਾਂਕਣ: ਨਾਮਾਂਕਣ ਦੀ ਸੁਵਿਧਾ ਉਪਲੱਬਧ
- ਪ੍ਰੀਮੀਅਮ ਭੁਗਤਾਨ ਦੀ ਲਗਾਤਾਰਤਾ: ਮਹੀਨਾ ਜਾਂ ਤਿਮਾਰੀ ਜਾਂ ਅੱਧੇ ਸਾਲ ਜਾਂ ਪੂਰੇ ਸਾਲ ਦਾ ਭੁਗਤਾਨ
- ਪਾੱਲਿਸੀ ਕਵਰੇਜ਼: ਪਰਿਪੱਕਤਾ ਅਤੇ ਮੌਤ ਲਾਭ
- ਬੀਮਤ ਰਾਸ਼ੀ: ਵੱਖ-ਵੱਖ ਬੀਮਾ ਕੰਪਨੀਆਂ ਵੱਲੋਂ ਤਜਵੀਜ਼ਤ ਵੱਖ-ਵੱਖ ਕੰਪਨੀਆਂ ਅਨੁਸਾਰ ਵੱਖ-ਵੱਖ ਇੰਸ਼ੋਰੈਂਸ ਪਾਲਿਸੀ ਤੋਂ ਹੋਣ ਵਾਲੇ ਲਾਭ:
ਆਰਥਿਕ ਸਲਾਹਕਾਰ ਜ਼ਿਆਦਾਤਰ ਤੌਰ ’ਤੇ ਟਰਮ ਪਾੱਲਿਸੀ ਲੈਣ ਦੀ ਸਲਾਹ ਦਿੰਦੇ ਹਨ ਇਹ ਜੀਵਨ ਦੇ ਸਭ ਤੋਂ ਮਹੱਤਵਪੂਰਨ ਜ਼ੋਖਮ ਮੌਤ ਨਾਲ ਨਜਿੱਠਣ ’ਚ ਮੱਦਦ ਕਰਦਾ ਹੈ ਇਹ ਤੁਹਾਡੀ ਹਾਜ਼ਰੀ ’ਚ ਤੁਹਾਡੇ ਪਰਿਵਾਰ ਨੂੰ ਆਰਥਿਕ ਸੁਰੱਖਿਆ ਦਿੰਦਾ ਹੈ ਬੀਮਤ ਵਿਅਕਤੀ ਦੀ ਮੌਤ ਹੋ ਜਾਣ ’ਤੇ ਨਾੱਮਿਨੀ ਵਿਅਕਤੀ ਨੂੰ ਇਸ ਦਾ ਲਾਭ ਮਿਲਦਾ ਹੈ - ਟੈਕਸ ’ਚ ਮਿਲਣ ਵਾਲੇ ਲਾਭ: ਭੁਗਤਾਨ ਕੀਤੇ ਗਏ ਪ੍ਰੀਮੀਅਮ ਦੀ ਰਕਮ ’ਤੇ ਪਾੱਲਿਸੀਧਾਰਕ ਨੂੰ 1961 ਦੇ ਟੈਕਸਕਰਤਾ ਐਕਟ ਤਹਿਤ ਧਾਰਾ 80-ਸੀ ਅਤੇ ਧਾਰਾ 10 (10ਡੀ) ਤਹਿਤ ਟੈਕਸ ਲਾਭ ਮਿਲਦਾ ਹੈ
- ਮੌਤ ਲਾਭ: ਇਹ ਨਾਮਾਂਕਿਤ ਵਿਅਕਤੀ ਨੂੰ ਮੌਤ ਲਾਭ ਦਿੰਦਾ ਹੈ ਜੇਕਰ ਪਾੱਲਿਸੀ ਸਮੇਂ ਦੌਰਾਨ ਪਾਲਿਸੀਧਾਰਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਨਾੱਮਿਨੀ ਨੂੰ ਲਾਭ ਦਿੱਤਾ ਜਾਂਦਾ ਹੈ
- ਪਰਿਪੱਕਤਾ ਲਾਭ: ਜੇਕਰ ਪਾੱਲਿਸੀ ਦਾ ਸਮਾਂ ਪੂਰਾ ਹੋਣ ਤੱਕ ਪਾਲਿਸੀ ਜਾਰੀ ਰਹਿੰਦੀ ਹੈ ਤਾਂ ਹੁਣ ਤੱਕ ਭੁਗਤਾਨ ਕੀਤੇ ਗਏ ਪ੍ਰੀਮੀਅਮ ਦੀ ਰਕਮ ’ਤੇ ਪਰਿਪੱਕਤਾ ਲਾਭ ਦਿੱਤਾ ਜਾਂਦਾ ਹੈ
- ਸਪੈਸ਼ਲ ਕਵਰੇਜ਼: ਟਰਮ ਇੰਸ਼ੋਰੈਂਸ ਵਾਧੂ ਲਾਭ ਵੀ ਦਿੰਦਾ ਹੈ ਜਿਵੇਂ ਗੰਭੀਰ ਬਿਮਾਰੀ ਜਾਂ ਐਕਸੀਡੈਂਟ ’ਚ ਮੌਤ ਜਾਂ ਅਪੰਗਤਾ
- ਘੱਟ ਪ੍ਰੀਮੀਅਮ ਰਕਮ: ਜੇਕਰ ਪਾਲਿਸੀਧਾਰਕ ਆਪਦੇ ਜੀਵਨ ’ਚ ਟਰਮ ਇੰਸ਼ੋਰੈਂਸ ਜਲਦੀ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਘੱਟ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ ਇੰਸ਼ੋਰੈਂਸ ਖਰੀਦਦੇ ਸਮੇਂ ਤੁਸੀਂ ਜਿੰਨੇ ਜਵਾਨ ਰਹੋਂਗੇ ਤੁਹਾਡਾ ਇੰਸ਼ੋਰੈਂਸ ਪ੍ਰੀਮੀਅਮ ਓਨਾ ਹੀ ਘੱਟ ਹੋਵੇਗਾ
- ਛੋਟ ਦਾ ਮੌਕਾ: ਲਾਈਫ ਇੰਸ਼ੋਰੈਂਸ ਕੰਪਨੀਆਂ ਬੀਮਾ ਰਕਮ ਦੀ ਮਾਤਰਾ ਬਹੁਤ ਜ਼ਿਆਦਾ ਹੋਣ ’ਤੇ, ਜਾਂ ਸਿਗਰਟਨੋਸ਼ੀ ਨਾ ਕਰਨ ਵਾਲੇ ਵਿਅਕਤੀਆਂ ਨੂੰ ਜਾਂ ਮਹਿਲਾ ਨਿਵੇਸ਼ਕਾਂ ਨੂੰ ਵਿਸ਼ੇਸ਼ ਛੋਟ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਜੀਵਨ ਨਾਲ ਕੋਈ ਵਿਸ਼ੇਸ਼ ਜੋਖਮ ਜੁੜਿਆ ਨਹੀਂ ਰਹਿੰਦਾ ਅਤੇ ਇਸ ਪ੍ਰਕਾਰ ਉਨ੍ਹਾਂ ਨੂੰ ਸਨਮਾਨ ਕਰਦੀਆਂ ਹਨ
ਟਰਮ ਯੋਜਨਾ ਕਿਸ ਨੂੰ ਖਰੀਦਣਾ ਚਾਹੀਦਾ ਹੈ?
ਆਦਰਸ਼ ਰੂਪ ਨਾਲ, ਹਰ ਕਿਸੇ ਨੂੰ ਇੱਕ ਟਰਮ ਯੋਜਨਾ ਖਰੀਦਣਾ ਚਾਹੀਦਾ ਹੈ ਹਾਲਾਂਕਿ, ਜੇਕਰ ਤੁਸੀਂ ਇਕੱਲੇ ਕਮਾਉਣ ਵਾਲੇ ਹੋ ਜਾਂ ਪਰਿਵਾਰ ਦੀ ਆਮਦਨ ’ਚ ਯੋਗਦਾਨ ਦੇ ਰਹੇ ਹੋ, ਤਾਂ ਤੁਹਾਨੂੰ ਇੱਕ ਟਰਮ ਯੋਜਨਾ ਖਰੀਦਣਾ ਚਾਹੀਦਾ ਹੈ ਫਿਰ ਵੀ,
ਹੇਠਾਂ ਜਿਕਰਯੋਗ ਲੋਕਾਂ ਨੂੰ ਯਕੀਨੀ ਤੌਰ ’ਤੇ ਇੱਕ ਟਰਮ ਯੋਜਨਾ ਖਰੀਦਣਾ ਚਾਹੀਦਾ ਹੈ:
- ਜੇਕਰ ਤੁਸੀਂ ਆਰਥਿਕ ਤੌਰ ’ਤੇ ਆਜ਼ਾਦ ਹੋ ਅਤੇ ਆਪਣੇ ਪਰਿਵਾਰ ਲਈ ਵਿੱਤੀ ਸੁਰੱਖਿਆ ਦੇਣਾ ਚਾਹੁੰਦੇ ਹੋ
- ਜੇਕਰ ਤੁਸੀਂ ਪਰਿਵਾਰ ’ਚ ਇਕੱਲੇ ਕਮਾਉਣ ਵਾਲੇ ਹੋ
- ਜੇਕਰ ਤੁਹਾਡੇ ਆਸਰੇ-ਮਾਤਾ-ਪਿਤਾ, ਪਤੀ/ਪਤਨੀ ਆਦਿ ਹਨ
- ਜੇਕਰ ਤੁਸੀਂ ਇਕੱਲੇ ਹੋ ਅਤੇ ਪਰਿਵਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ
- ਜੇਕਰ ਤੁਸੀਂ ਇੱਕ ਵਪਾਰ ਜਾਂ ਸਟਾਰਟਅੱਪ ਚਲਾ ਰਹੇ ਹੋ
- ਜੇਕਰ ਤੁਹਾਡੇ ਬੱਚੇ ਹਨ ਅਤੇ ਆਪਣੀ ਹਾਜ਼ਰੀ ’ਚ ਵੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹੋ ਵੈਸੇ ਸਾਰੇ ਲੋਕ ਜੋ ਘਰ ਦੇ ਕਮਾਉਣ ਵਾਲੇ ਮੈਂਬਰ ਦੇ ਮੌਤ ਤੋਂ ਬਾਅਦ ਆਪਣੇ ਪਿਆਰਿਆਂ ਨੂੰ ਉਨ੍ਹਾਂ ਦੇ ਰਹਿਣ-ਸਹਿਣ ਦੇ ਤਰੀਕੇ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦੇ ਨਹੀਂ ਦੇਖਣਾ ਚਾਹੁੰਦੇ, ਉਨ੍ਹਾਂ ਨੂੰ ਟਰਮ ਇੰਸ਼ੋਰੈਂਸ ਯੋਜਨਾ ਖਰੀਦਣਾ ਚਾਹੀਦਾ ਹੈ ਹੇਠਾਂ ਲਿਖੇ ਜ਼ਿਕਰਯੋਗ ਪ੍ਰੋਫਾਇਲ ਦੇ ਲੋਕਾਂ ਲਈ ਇਹ ਸਭ ਤੋਂ ਲਾਭਕਾਰੀ ਹੈ
ਟਰਮ ਇਸ਼ੋਰੈਂਸ ਲਈ ਪ੍ਰੀਮੀਅਮ ਕਿੰਨਾ ਹੁੰਦਾ ਹੈ?
ਜੀਵਨ ਬੀਮਾ ਦੇ ਹੋਰ ਪ੍ਰਕਾਰਾਂ ਦੀ ਤੁਲਨਾ ’ਚ ਟਰਮ ਇੰਸ਼ੋਰੈਂਸ ਪਾੱਲਿਸੀ ਦਾ ਪ੍ਰੀਮੀਅਮ ਸਭ ਤੋਂ ਘੱਟ ਹੁੰਦਾ ਹੈ ਪ੍ਰੀਮੀਅਮ ਇਸ ਲਈ ਘੱਟ ਹੁੰਦਾ ਹੈ ਕਿਉਂਕਿ ਇਸ ’ਚ ਕੋਈ ਨਿਵੇਸ਼ ਘਟਕ ਨਹੀਂ ਹੈ ਅਤੇ ਪ੍ਰੀਮੀਅਮ ਦੀ ਰਕਮ ਦੀ ਵਰਤੋਂ ਜੋਖਮ ਨੂੰ ਕਵਰ ਕਰਨ ਲਈ ਕੀਤੀ ਜਾਂਦੀ ਹੈ ਪਾਲਿਸੀ ਦੇ ਸਮਾਂ ਖ਼ਤਮ ਹੋਣ ਤੋਂ ਬਾਅਦ ਕੋਈ ਪਰਿਪੱਕਤਾ ਲਾਭ ਨਹੀਂ ਮਿਲਦਾ ਪਾੱਲਿਸੀਧਾਰਕ ਦੀ ਮੌਤ ਹੋਣ ’ਤੇ ਨਾੱਮਿਨੀ ਨੂੰ ਪਾੱਲਿਸੀ ਦੀ ਰਕਮ ਮਿਲੇਗੀ
ਟਰਮ ਇੰਸ਼ੋਰੈਂਸ ਕਦੋਂ ਖਰੀਦੋ?
30 ਸਾਲ ਦੀ ਉਮਰ ’ਚ ਟਰਮ ਇੰਸ਼ੋਰੈਂਸ ਖਰੀਦਣਾ ਸਭ ਤੋਂ ਚੰਗੀ ਗੱਲ ਹੈ ਇਸ ਉਮਰ ’ਚ ਵਿਅਕਤੀ ਇੱਕ ਜ਼ਿੰਮੇਵਾਰ ਪਰਿਪੱਕ ਬਣ ਜਾਂਦਾ ਹੈ ਤੀਹ ਸਾਲ ਦੀ ਉਮਰ ’ਚ ਤੁਸੀਂ ਸਿਹਤਮੰਦ ਰਹਿੰਦੇ ਹੋ, ਤੁਹਾਡੇ ਕੋਲ ਚੰਗੀ ਤਨਖਾਹ ਦੀ ਨੌਕਰੀ ਹੁੰਦੀ ਹੈ ਤੁਸੀਂ ਘਰ ਖਰੀਦਣ ਜਾਂ ਬਣਾਉਣ ਦੀ ਯੋਜਨਾ ਬਣਾ ਰਹੇ ਹੁੰਦੇ ਹੋ
ਜਿੰਨੀ ਜਲਦੀ ਸ਼ੁਰੂ ਕਰੋਂਗੇ ਓਨਾ ਘੱਟ ਪ੍ਰੀਮੀਅਮ
ਜੇਕਰ ਤੁਹਾਡੀ ਉਮਰ ਘੱਟ ਹੈ ਤਾਂ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਘੱਟ ਹੋਵੇਗਾ ਉਦਾਹਰਨ ਲਈ ਜੇਕਰ ਤੁਹਾਡੀ ਉਮਰ 30 ਸਾਲ ਹੈ ਤਾਂ ਤੁਸੀਂ ਇੱਕ ਕਰੋੜ ਰੁਪਏ ਤੱਕ ਦਾ ਟਰਮ ਇੰਸ਼ੋਰੈਂਸ ਖਰੀਦ ਸਕਦੇ ਹੋ ਉਹ ਵੀ ਹਰ ਮਹੀਨੇ ਸਿਰਫ਼ 523 ਰੁਪਏ ਦੇ ਪ੍ਰੀਮੀਅਮ ਚੁਕਾ ਕੇ ਇਸ ਰਕਮ ਲਈ 40 ਸਾਲ ਦੇ ਵਿਅਕਤੀ ਵੱਲੋਂ ਟਰਮ ਇੰਸ਼ੋਰੈਂਸ ਲੈਣ ’ਤੇ ਉਸ ਦੇ ਲਈ ਪ੍ਰੀਮੀਅਮ ਦੀ ਰਕਮ ਵਧ ਜਾਂਦੀ ਹੈ ਉਸ ਨੂੰ ਇੱਕ ਕਰੋੜ ਰੁਪਏ ਦੇ ਟਰਮ ਇੰਸ਼ੋਰੈਂਸ ਲਈ 914 ਰੁਪਏ ਹਰ ਮਹੀਨੇ ਚੁਕਾਉਣੇ ਹੋਣਗੇ ਆਖਰ ਜਿੰਨੀ ਜਲਦੀ ਟਰਮ ਇੰਸ਼ੋਰੈਂਸ ਖਰੀਦਗੋ ਤੁਹਾਨੂੰ ਓਨਾ ਹੀ ਘੱਟ ਪ੍ਰੀਮੀਅਮ ਦੇਣਾ ਪਵੇਗਾ
ਟਰਮ ਇੰਸਸ਼ੋਰੈਂਸ ਦੀ ਦਾਅਵਾ ਪ੍ਰਕਿਰਿਆ:
ਆਪਣੇ ਪਿਆਰਿਆਂ ਨੂੰ ਖੋਹਣਾ ਦੁਖਦਾਈ ਹੈ ਇਹ ਭਾਵਨਾਤਮਕ ਦੁੱਖ ਅਤੇ ਲੰਮੇ ਸਮੇਂ ਤੱਕ ਪੀੜਾ ਦਾ ਕਾਰਨ ਬਣਦਾ ਹੈ ਜਦੋਂ ਕੋਈ ਅਜਿਹੇ ਭਾਵਨਾਤਮਕ ਦੁੱਖ ਤੋਂ ਪੀੜਤ ਹੁੰਦਾ ਹੈ ਤਾਂ ਹੋਰ ਚੀਜ਼ਾਂ ਬਾਰੇ ਸੋਚਣਾ ਆਸਾਨ ਨਹੀਂ ਹੁੰਦਾ ਹੈ, ਉਦਾਹਰਨ ਲਈ, ਵਿੱਤੀ ਸਥਿਰਤਾ ਜਾਂ ਆਮਦਨ ਪ੍ਰਵਾਹ, ਜੋ ਕਿ ਕਮਾਉਣ ਵਾਲੇ ਦੀ ਅਚਾਨਕ ਮੌਤ ਕਾਰਨ ਪੈਦਾ ਹੋ ਸਕਦਾ ਹੈ ਜੇਕਰ ਕਮਾਉਣ ਵਾਲੇ ਕੋਲ ਟਰਮ ਯੋਜਨਾ ਹੈ ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਟਰਮ ਇੰਸ਼ੋਰੈਂਸ ਯੋਜਨਾ ਦੀ ਮੌਤ ਦੀ ਸਥਿਤੀ ’ਚ ਲਾਭ ਦਾ ਦਾਅਵਾ ਕਿਵੇਂ ਕੀਤਾ ਜਾਵੇ
ਇੱਕ ਟਰਮ ਇੰਸ਼ੋਰੈਂਸ ਦਾਅਵਾ ਦਾਇਰ ਕਰਨਾ:
ਪਹਿਲਾ ਕਦਮ ਦਾਅਵਾ ਦਾਇਰ ਕਰਨਾ ਹੈ ਨਾਮਾਂਕਿਤ/ਦਾਅਵੇਦਾਰ ਨੂੰ ਬੀਮਾ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਬੀਮਾਧਾਰਕ ਦੀ ਮੌਤ ’ਤੇ ਦਾਅਵਾ ਦਰਜ਼ ਕਰਨਾ ਚਾਹੀਦਾ ਹੈ
ਦਾਅਵੇਦਾਰ ਨੂੰ ਆਪਣੇ ਕਿਸੇ ਵੀ ਸਥਾਪਿਤ ਦਾਅਵਾ ਰਿਪੋਰਟਿੰਗ ਚੈਨਲਾਂ ਜ਼ਰੀਏ ਬੀਮੇ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ ਜਿਵੇਂ:
- ਆੱਨ-ਲਾਇਨ ਦਾਅਵਾ ਸੂਚਨਾ ਲਈ ਕੰਪਨੀ ਦੀ ਅਧਿਕਾਰਕ ਵੈੱਬਸਾਈਟ ਦੇ ਦਾਅਵਾ ਪੁਆਇੰਟ ’ਤੇ ਜਾਓ
- ਬੀਮਾ ਕੰਪਨੀ ਨੂੰ ਉਨ੍ਹਾਂ ਦੀ 24*7 ਟੋਲ-ਫਰੀ ਦਾਅਵਾ ਸੂਚਨਾ ਸੇਵਾ ’ਤੇ ਕਾਲ ਕਰੋ
- ਬੀਮਾ ਕੰਪਨੀ ਦੇ ਨੇੜਲੇ ਸ਼ਾਖਾ ਦਫ਼ਤਰ ਜਾਓ
- ਦਿੱਤੀ ਗਈ ਈ-ਮੇਲ ਆਈਡੀ ’ਤੇ ਉਨ੍ਹਾਂ ਨੂੰ ਦਾਅਵਾ ਸੂਚਨਾ ਈ-ਮੇਲ ਕਰੋ
ਕ੍ਰਿਪਾ ਧਿਆਨ ਦਿਓ:
ਦਾਅਵਾ ਰਸਮੀ ਤੌਰ ’ਤੇ ਸਵੀਕਾਰ ਅਤੇ ਰਜਿਸਟਰਡ ਹੋ ਜਾਏਗਾ ਜਦੋਂ ਬੀਮਾਕਰਤਾ ਨੂੰ ਪੂਰਨ ਰੂਪ ਨਾਲ ਭਰੇ ਹੋਏ ਦਾਅਵੇ ਫਾਰਮ ਦੇ ਨਾਲ ਦਾਅਵੇ ਸੈਟਲਮੈਂਟ ਦਾ ਲਿਖਤ ਅਪੀਲ ਅਤੇ ਹੋਰ ਲੋੜੀਂਦਾ ਦਸਤਾਵੇਜ਼ ਪ੍ਰਾਪਤ ਹੁੰਦਾ ਹੈ ਕਿਸੇ ਨੂੰ ਫੋਨ ਕਾਲ ਜ਼ਰੀਏ ਇੱਕ ਟਰਮ ਦਾਅਵੇ ਦਰਜ ਕਰਨਾ ਚਾਹੀਦਾ ਹੈਜਾਂ ਦਾਅਵਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਬੀਮਾ ਕੰਪਨੀ ਦੀ ਸ਼ਾਖਾ ਜਾਣਾ ਚਾਹੀਦਾ ਹੈ
ਦਾਅਵਾ ਪ੍ਰਕਿਰਿਆ:
ਦਾਅਵਾ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਨਾਮਾਂਕਿਤ/ਦਾਅਵੇਦਾਰ ਸਾਰੇ ਮਾਨਤਾ ਅਤੇ ਸਹਾਇਕ ਦਾਅਵੇ ਦਸਤਾਵੇਜ਼ਾਂ ਨਾਲ ਇੱਕ ਪੂਰੇ ਤੌਰ ’ਤੇ ਭਰੇ ਹੋਏ ਦਾਅਵੇ ਫਾਰਮ ਨਾਲ ਦਾਅਵਾ ਦਰਜ ਕਰਦਾ ਹੈ
ਟਰਮ ਇੰਸ਼ੋਰੈਂਸ ਦਾਅਵਾ ਪ੍ਰਕਿਰਿਆ ਨਾਲ ਸੰਬੰਧਿਤ ਹੋਰ ਮਹੱਤਵਪੂਰਨ ਗੱਲਾਂ:
- ਜੇਕਰ ਨਾਮਾਂਕਿਤ ਵਿਅਕਤੀ ਬੀਮਾਧਾਰਕ ਦੇ ਨਾਲ ਮਰ ਜਾਂਦਾ ਹੈ, ਤਾਂ ਭੁਗਤਾਨ ਅਗਲੇ ਨੋਮਿਨੀ ਨੂੰ ਕੀਤਾ ਜਾਂਦਾ ਹੈ
- ਜੇਕਰ ਬੀਮਾਧਾਰਕ ਤੋਂ ਪਹਿਲਾਂ ਨਾਮਾਂਕਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਪਾਲਿਸੀਧਾਰਕ ਨੂੰ ਯੋਜਨਾ ਦਾ ਸਮਾਂ ਸਮਾਪਤ ਹੋਣ ਤੋਂ ਪਹਿਲਾਂ ਕਿਸੇ ਹੋਰ ਵਿਅਕਤੀ ਨੂੰ ਨਾਮਾਂਕਿਤ ਵਿਅਕਤੀ ਦੇ ਰੂਪ ’ਚ ਨਿਯੁਕਤ ਕਰਨ ਦੀ ਜ਼ਰੂਰਤ ਪੈਂਦੀ ਹੈ
ਕ੍ਰਿਪਾ ਧਿਆਨ ਦਿਓ:
ਮੌਤ ਦੇ ਦਾਅਵੇ ਨੂੰ ਦਾਖਲ ਕਰਨ ਤੋਂ ਪਹਿਲਾਂ ਪਾਲਿਸੀ ਦੇ ਸ਼ਬਦਾਂ/ਦਸਤਾਵੇਜ਼ ’ਚ ਜ਼ਿਕਰਯੋਗ ‘ਬਹਿਸ਼ਕਰਣ’ ਨੂੰ ਕ੍ਰਿਪਾ ਪੜ੍ਹੋ ਕਿਉਂਕਿ ਇਸ ਨਾਲ ਤੁਹਾਨੂੰ ਕਿਸੇ ਵੀ ਮੁਸ਼ਕਲ ਦੇ ਬਿਨ੍ਹਾ ਟਰਮ ਯੋਜਨਾ ਤਹਿਤ ਮੌਤ ਦਾਅਵਾ ਦਰਜ ਕਰਨ ’ਚ ਮੱਦਦ ਮਿਲੇਗੀ